Pan Aadhaar Link : ਪੈਨ ਨੂੰ ਆਧਾਰ ਨਾਲ ਲਿੰਕ ਕਰਨ ਦਾ ਆਖ਼ਰੀ ਮੌਕਾ, ਜਾਣੋ - Step by Step ਪੂਰੀ ਪ੍ਰਕਿਰਿਆ
ਭਾਰਤ ਸਰਕਾਰ ਨੇ ਸਾਰੇ ਨਾਗਰਿਕਾਂ ਲਈ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਕਰ ਦਿੱਤਾ ਹੈ। ਇਸ ਦੀ ਆਖਰੀ ਮਿਤੀ 31 ਮਾਰਚ 2023 ਰੱਖੀ ਗਈ ਹੈ। ਜੇਕਰ ਤੁਸੀਂ ਇਸ ਮਿਤੀ ਤੋਂ ਪਹਿਲਾਂ ਆਪਣੇ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦੇ ਹੋ, ਤਾਂ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਜਾਵੇਗਾ...
ਮੌਸਮ ਵਿਭਾਗ ਅਨੁਸਾਰ 30 ਅਤੇ 31 ਮਾਰਚ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਜਦਕਿ 30 ਮਾਰਚ ਨੂੰ ਰਾਜਸਥਾਨ ਵਿੱਚ ਗੜੇਮਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ 30 ਮਾਰਚ ਨੂੰ ਛੱਤੀਸਗੜ੍ਹ, ਵਿਦਰਭ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ...
ਹਮਲੇ ਦਾ ਸ਼ਿਕਾਰ ਹੋਏ ਸਕੂਲ ਦਾ ਨਾਂ ਦ ਕੌਵੈਂਟ ਸਕੂਲ ਦੱਸਿਆ ਜਾ ਰਿਹਾ ਹੈ। ਘਟਨਾ ਦੇ ਬਾਅਦ ਤੋਂ ਇਲਾਕੇ 'ਚ ਭਾਰੀ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਸਕੂਲ ਵਿੱਚ ਪਲੇਅ ਗਰੁੱਪ ਤੋਂ ਛੇਵੀਂ ਜਮਾਤ ਤੱਕ 200 ਦੇ ਕਰੀਬ ਵਿਦਿਆਰਥੀ ਸਨ...
ਏਅਰ ਇੰਡੀਆ ਯੂਕੇ ਅਤੇ ਯੂਰਪ ਦੇ ਸੱਤ ਵੱਡੇ ਸ਼ਹਿਰਾਂ ਲਈ ਪ੍ਰਤੀ ਹਫ਼ਤੇ 80 ਉਡਾਣਾਂ ਚਲਾਉਂਦੀ ਹੈ। ਇਸਨੇ ਮਿਲਾਨ, ਵਿਆਨਾ ਅਤੇ ਕੋਪੇਨਹੇਗਨ ਵਰਗੇ ਕੁਝ ਪ੍ਰਮੁੱਖ ਯੂਰਪੀਅਨ ਸਥਾਨਾਂ ਲਈ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ...
Symptoms of Depression : ਇਨ੍ਹਾਂ ਲੱਛਣਾਂ ਤੋਂ ਕਰੋ ਡਿਪਰੈਸ਼ਨ ਦੀ ਪਛਾਣ ਤੇ ਸਮੇਂ ਸਿਰ ਕਰਵਾਓ ਇਲਾਜ
ਜੇ ਤੁਹਾਡੇ ਕੋਲ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਉੱਪਰ ਦੱਸੇ ਗਏ ਲੱਛਣਾਂ ਵਿੱਚੋਂ ਕੁਝ ਹਨ ਤਾਂ ਹੋ ਸਕਦਾ ਹੈ ਕਿ ਤੁਸੀਂ ਵੱਡੇ ਡਿਪਰੈਸ਼ਨ ਵਿਕਾਰ ਤੋਂ ਪੀੜਤ ਹੋ। ਇਸ ਦੇ ਲਈ ਤੁਹਾਨੂੰ ਸਹੀ ਮਦਦ ਅਤੇ ਇਲਾਜ ਕਰਵਾਉਣ ਦੀ ਲੋੜ ਹੈ...
Mahindra XUV.e9, BE.05 ਬੋਰਨ ਇਲੈਕਟ੍ਰਿਕ ਕਾਰਾਂ ਜਲਦੀ ਦੇਣਗੀਆਂ ਦਸਤਕ, ਇਹ ਗੱਡੀਆਂ INGLO ਪਲੇਟਫਾਰਮ 'ਤੇ ਅਧਾਰਤ
ਕੰਪਨੀ ਨੇ ਇਨ੍ਹਾਂ ਦੋਵਾਂ ਮਾਡਲਾਂ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ ਦਾ ਖੁਲਾਸਾ ਨਹੀਂ ਕੀਤਾ ਹੈ। ਪਰ XUV BE.05 ਸੰਕਲਪ SUV ਦੇ ਕੈਬਿਨ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ...
Mahindra Scorpio Classic ਨੂੰ ਖਰੀਦਣ ਵਾਲੇ ਦਿਓ ਧਿਆਨ, ਇਸ ਮਸ਼ਹੂਰ ਕਾਰ ਨੂੰ ਲੈਣ ਲਈ ਕਰਨਾ ਪਵੇਗਾ ਇੰਨਾ ਇੰਤਜ਼ਾਰ
ਮਹਿੰਦਰਾ ਨੇ ਪਿਛਲੇ ਸਾਲ ਅਗਸਤ 'ਚ ਸਕਾਰਪੀਓ ਕਲਾਸਿਕ SUV ਨੂੰ ਭਾਰਤ 'ਚ ਪੇਸ਼ ਕੀਤਾ ਸੀ। ਮਹਿੰਦਰਾ ਸਕਾਰਪੀਓ ਕਲਾਸਿਕ ਨੂੰ ਦੋ ਟ੍ਰਿਮਾਂ - S ਅਤੇ S11 ਵਿੱਚ ਪੇਸ਼ ਕੀਤਾ ਗਿਆ ਹੈ...
ਕੀ ਤੁਹਾਨੂੰ ਪਿਸ਼ਾਬ ਰੋਕਣ ਦੀ ਆਦਤ ਹੈ, ਤੁਰੰਤ ਬਦਲੋ ਆਪਣੀ ਆਦਤ, ਨਹੀਂ ਤਾਂ ਹੋਣਗੇ ਗੰਭੀਰ ਨਤੀਜੇ
ਰੋਜ਼ਾਨਾ ਸੇਬ ਖਾਣ ਨਾਲ ਸਾਡੀ ਸਿਹਤ ਲਈ ਕਈ ਫਾਇਦੇ ਹੁੰਦੇ ਹਨ। ਪਰ ਇਸ ਦਾ ਸਿਰਕਾ ਯੂਰਿਨ ਇਨਫੈਕਸ਼ਨ 'ਚ ਵੀ ਫਾਇਦੇਮੰਦ ਹੁੰਦਾ ਹੈ। ਇੱਕ ਚੱਮਚ ਕੋਸੇ ਪਾਣੀ ਵਿੱਚ ਦੋ ਚੱਮਚ ਸੇਬ ਦਾ ਸਿਰਕਾ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਯੂਰਿਨ ਇਨਫੈਕਸ਼ਨ ਵਿੱਚ ਫਾਇਦਾ ਹੁੰਦਾ ਹੈ...
ਤੁਹਾਡੇ ਮਨ 'ਚ ਖ਼ਤਰਨਾਕ ਐਡਵੈਂਚਰ ਦਾ ਮਨ ਹੈ ਤਾਂ ਉੱਤਰਾਖੰਡ ਦੇ ਰਿਸ਼ੀਕੇਸ਼ ਲਈ ਪਲਾਨ ਬਣਾਓ। ਜਦੋਂ ਕਿ ਤੁਹਾਡੀ ਯਾਤਰਾ ਨੂੰ ਯਾਦ ਰੱਖਣ ਲਈ ਜ਼ਿਪ-ਲਾਈਨਿੰਗ, ਰਾਫਟਿੰਗ, ਅਤੇ ਬੰਜੀ-ਜੰਪਿੰਗ ਵਰਗੀਆਂ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਹਨ। ਇਸ ਤੋਂ ਇਲਾਵਾ ਲੱਦਾਖ-ਮਨਾਲੀ ਹਾਈਵੇ 'ਤੇ ਕਈ ਮੋਟਰ-ਬਾਈਕ ਮੁਹਿੰਮਾਂ ਹੁੰਦੀਆਂ ਹਨ...
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਯੂਜ਼ਰ ਦੂਜੇ ਵਟਸਐਪ ਯੂਜ਼ਰਸ ਨਾਲ ਆਡੀਓ ਰਾਹੀਂ ਗੱਲ ਕਰ ਸਕਣਗੇ। ਨਵੇਂ ਫੀਚਰ ਨੂੰ ਚੈਟ ਹੈਡਰ 'ਚ ਨਵੇਂ ਆਈਕਨ ਨਾਲ ਦੇਖਿਆ ਜਾ ਸਕਦਾ ਹੈ...
Punjab and Haryana HC : ਹਾਈ ਕੋਰਟ ਨੇ ਦੇਸ਼ 'ਚ ਪਹਿਲੀ ਵਾਰ ChatGPT ਦੀ ਕੀਤੀ ਵਰਤੋਂ, ਜ਼ਮਾਨਤ ਅਰਜ਼ੀ ਰੱਦ
ਜਸਟਿਸ ਚਿਤਕਾਰਾ ਨੇ ਫਿਰ ਵਿਸ਼ਵ ਦ੍ਰਿਸ਼ਟੀਕੋਣ ਦਾ ਹੋਰ ਮੁਲਾਂਕਣ ਕਰਨ ਲਈ ਚੈਟਜੀਪੀਟੀ ਦਾ ਸਹਾਰਾ ਲਿਆ। ਇਹ ਪੁੱਛੇ ਜਾਣ 'ਤੇ ਕਿ ਜ਼ਮਾਨਤ 'ਤੇ ਜਦੋਂ ਹਮਲਾਵਰਾਂ ਨੇ ਬੇਰਹਿਮੀ ਨਾਲ ਹਮਲਾ ਕੀਤਾ ਤਾਂ ਕਾਨੂੰਨ ਸ਼ਾਸਤਰ ਕੀ ਕਹਿੰਦਾ ਹੈ...
ਜਥੇਦਾਰ ਜੀਤ ਸਿੰਘ ਗਾਜੀਆਣਾ ਨੂੰ ਸ਼ਰਧਾਂਜਲੀਆਂ ਭੇਟ
ਨਿਹਾਲ ਸਿੰਘ ਵਾਲਾ: ਟਕਸਾਲੀ ਅਕਾਲੀ ਅਤੇ ਪਰਵਾਸੀ ਪੰਜਾਬੀ ਜਥੇਦਾਰ ਜੀਤ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਚਰਨ ਕੰਵਲ ਸਾਹਿਬ ਗਾਜੀਆਣਾ ਵਿੱਚ ਹੋਇਆ। ਸ਼੍ਰੋਮਣੀ ਕਮੇਟੀ ਮੈਂਬਰ ਗੁਰਮੇਲ ਸਿੰਘ ਸੰਗਤਪੁਰਾ ਤੇ ਸਹਿਕਾਰੀ ਬੈਂਕ ਦੇ ਸਾਬਕਾ ਡਾਇਰੈਕਟਰ ਖਨਮੁੱਖ ਭਾਰਤੀ ਪੱਤੋ ਨੇ ਕਿਹਾ ਕਿ ਜਥੇਦਾਰ ਜੀਤ ਸਿੰਘ ਨੇ ਧਰਮ ਯੁੱਧ ਮੋਰਚਿਆਂ ਵਿੱਚ ਅੱਗੇ ਹੋ ਕੇ ਹਿੱਸਾ ਲਿਆ ਸੀ। ਉਹ ਜਥੇਦਾਰ ਤੋਤਾ ਸਿੰਘ ਦੇ ਨੇੜਲੇ ਸਾਥੀਆਂ ਵਿੱਚੋਂ ਸਨ। ਜਥੇਦਾਰ ਜੀਤ ਸਿੰਘ ਦੇ ਪਰਿਵਾਰਕ ਮੈਂਬਰ ਤੇ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਨਵਦੀਪ ਸਿੰਘ ਗਿੱਲ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨ ਤੁਰੰਤ ਛੱਡੇ ਜਾਣ: ਜਥੇਦਾਰ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 27 ਮਾਰਚ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਸਿੱਖ ਨੌਜਵਾਨਾਂ ਦੀ ਫ਼ੜੋ-ਫ਼ੜੀ ਦੇ ਮੁੱਦੇ ਨੂੰ ਵਿਚਾਰਨ ਲਈ ਅਕਾਲ ਤਖਤ ਵਿੱਚ ਅੱਜ ਮੀਟਿੰਗ ਹੋਈ। ਸ੍ਰੀ ਅਕਾਲ ਤਖ਼ਤ ਦੇ ਜ਼ਮੀਨਦੋਜ਼ ਹਾਲ ਦੇ ਬਾਹਰ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਤੇ ਗ੍ਰਿਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੇ ਰਿਸ਼ਤੇਦਾਰ ਪਹੁੰਚੇ ਹੋਏ ਸਨ ਜਿਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਜਤਾਇਆ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਪੁੱਜੇ ਪਰ ਮੀਟਿੰਗ ਵਿੱਚ ਚੋਣਵੇਂ ਪ੍ਰਤੀਨਿਧ ਹੀ ਸ਼ਾਮਲ ਕੀਤੇ ਗਏ ਅਤੇ ਦਾਦੂਵਾਲ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕੇ। ਇਸ ਮਾਮਲੇ 'ਤੇ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਨਾਲ ਨਾਰਾਜ਼ਗੀ ਵੀ ਜਤਾਈ। ਮੀਟਿੰਗ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੰਦੇ ਹੋਏ ਗ੍ਰਿਫ਼ਤਾਰ ਕੀਤੇ ਸਾਰੇ ਬੇਕਸੂਰ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਤਾੜਨਾ ਕੀਤੀ ਹੈ। ਅਜਿਹਾ ਨਾ ਹੋਣ 'ਤੇ ਖਾਲਸਾ ਵਹੀਰ ਆਰੰਭ ਕਰਨ ਦਾ ਐਲਾਨ ਕੀਤਾ ਗਿਆ ਜੋ ਪਿੰਡ-ਪਿੰਡ ਅਤੇ ਘਰ-ਘਰ ਜਾ ਕੇ ਲੋਕਾਂ ਅੱਗੇ ਸਰਕਾਰ ਦੇ ਸਿੱਖ ਵਿਰੋਧੀ ਚਿਹਰੇ ਨੂੰ ਨੰਗਾ ਕਰੇਗੀ। ਇਹ ਵਹੀਰ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿਚ ਚਲਾਈ ਜਾਵੇਗੀ। ਇਹ ਫ਼ੈਸਲਾ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸਭਾ ਸੁਸਾਇਟੀਆਂ ਅਤੇ ਨਿਹੰਗ ਜਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਸੱਦੀ ਗਈ ਸਾਂਝੀ ਮੀਟਿੰਗ ਵਿੱਚ ਕੀਤਾ ਗਿਆ। ਲਗਪਗ ਤਿੰਨ ਘੰਟੇ ਚੱਲੀ ਮੀਟਿੰਗ ਵਿਚ ਸਿੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਇਸ ਮੁੱਦੇ 'ਤੇ ਆਪਣੇ ਸੁਝਾਅ ਦਿੱਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਉਹ ਗ੍ਰਿਫ਼ਤਾਰ ਕੀਤੇ ਗਏ ਸਾਰੇ ਬੇਕਸੂਰ ਸਿੱਖ ਨੌਜਵਾਨਾਂ ਨੂੰ 24 ਘੰਟਿਆਂ ਵਿੱਚ ਰਿਹਾਅ ਕਰੇ, ਸਿੱਖ ਨੌਜਵਾਨਾਂ 'ਤੇ ਲਾਏ ਗਏ ਕੌਮੀ ਸੁਰੱਖਿਆ ਐਕਟ ਨੂੰ ਤੁਰੰਤ ਹਟਾਇਆ ਜਾਵੇ, ਹਰੀਕੇ ਹੈੱਡ ਵਰਕਸ 'ਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਦੇ ਜ਼ਬਤ ਕੀਤੇ ਵਾਹਨ ਤੁਰੰਤ ਛੱਡੇ ਜਾਣ ਅਤੇ ਬੰਦ ਕੀਤੇ ਗਏ ਵੈੱਬ ਚੈਨਲ ਤੇ ਸੋਸ਼ਲ ਮੀਡੀਆ ਖਾਤੇ ਵੀ ਤੁਰੰਤ ਚਾਲੂ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸ੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਿੱਖ ਜਥੇਬੰਦੀਆਂ ਅਤੇ ਸੰਪਰਦਾਵਾਂ ਨੂੰ ਨਾਲ ਲੈ ਕੇ ਖਾਲਸਾ ਵਹੀਰ ਆਰੰਭ ਕੀਤੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਦੇ ਜਬਰ ਦਾ ਸ਼ਿਕਾਰ ਹੋਏ ਸਿੱਖ ਨੌਜਵਾਨਾਂ ਅਤੇ ਜਿਨ੍ਹਾਂ ਨੌਜਵਾਨਾਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ ਲਗਾਇਆ ਗਿਆ ਹੈ, ਨੂੰ ਰੱਦ ਕਰਵਾਉਣ ਲਈ ਕਾਨੂੰਨੀ ਚਾਰਾਜੋਈ ਕੀਤੀ ਜਾਵੇਗੀ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਚਾਰਾਜੋਈ ਵਾਸਤੇ ਵਕੀਲਾਂ ਦੇ ਪੈਨਲ ਦਾ ਵੀ ਐਲਾਨ ਕੀਤਾ ਗਿਆ ਹੈ। ਸਿੱਖਾਂ ਦੀ ਸਾਖ ਨੂੰ ਖੋਰਾ ਲਾਉਣ ਵਾਲਿਆਂ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੋਸ਼ ਲਾਇਆ ਕਿ ਸਰਕਾਰਾਂ ਦੀ ਇਸ ਕਾਰਵਾਈ ਨੇ ਸਿੱਖਾਂ ਦੇ ਕਿਰਦਾਰ ਦਾ ਘਾਣ ਕਰਨ ਦਾ ਯਤਨ ਕੀਤਾ ਹੈ। ਅਜਿਹਾ ਸਭ ਕੁਝ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਇਸੇ ਸਾਜ਼ਿਸ਼ ਹੇਠ ਨੈਸ਼ਨਲ ਮੀਡੀਆ ਨੇ ਸਿੱਖਾਂ ਦੀ ਸਾਖ਼ ਨੂੰ ਖੋਰਾ ਲਾਉਣ ਦਾ ਯਤਨ ਕੀਤਾ ਹੈ। ਇਹ ਗੰਭੀਰ ਮਾਮਲਾ ਹੈ ਅਤੇ ਇਸ ਦਾ ਜਵਾਬ ਉਸੇ ਢੰਗ ਨਾਲ ਦੇਣ ਦੀ ਲੋੜ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਹੁਕਮ ਕੀਤਾ ਹੈ ਕਿ ਉਹ ਸਿੱਖਾਂ ਦੇ ਚਰਿੱਤਰ ਦਾ ਘਾਣ ਅਤੇ ਸਿੱਖਾਂ ਦੀ ਸਾਖ਼ ਨੂੰ ਖੋਰਾ ਲਾਉਣ ਵਾਲੇ ਮੀਡੀਆ ਖ਼ਿਲਾਫ਼ ਕਾਨੂੰਨੀ ਚਾਰਾਜੋਈ ਕਰਨ। ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜੇ ਜਾਣ। ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ ਅੱਜ ਅੰਮ੍ਰਿਤਸਰ (ਟਨਸ): ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਇਜਲਾਸ 28 ਮਾਰਚ ਨੂੰ ਇੱਥੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਵੇਗਾ ਜਿਸ ਵਿੱਚ ਵਿੱਤੀ ਵਰ੍ਹੇ 2023-24 ਲਈ ਸਿੱਖ ਸੰਸਥਾ ਦਾ ਸਾਲਾਨਾ ਬਜਟ ਪਾਸ ਕੀਤਾ ਜਾਵੇਗਾ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਰੋਨਾ ਕਾਲ ਤੋਂ ਬਾਅਦ ਇਸ ਵਰ੍ਹੇ ਦੌਰਾਨ ਸ਼੍ਰੋਮਣੀ ਕਮੇਟੀ ਦੀ ਆਮਦਨ ਵਿੱਚ ਤਸੱਲੀਬਖਸ਼ ਵਾਧਾ ਹੋਇਆ ਹੈ ਅਤੇ ਇਸ ਵਾਧੇ ਅਨੁਸਾਰ ਹੀ ਬਜਟ ਵੀ ਵਾਧੇ ਵਾਲਾ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਵਰ੍ਹੇ 2022-23 ਲਈ 988.15 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਸੀ। ਇਸ ਵਿੱਤੀ ਵਰ੍ਹੇ ਦੇ ਬਜਟ ਦੌਰਾਨ ਇਸ ਵਾਰ ਹਰਿਆਣਾ ਦੇ ਗੁਰਦੁਆਰਿਆਂ ਦਾ ਬਜਟ ਸਿੱਖ ਸੰਸਥਾ ਦੇ ਮੁੱਖ ਬਜਟ ਦਾ ਹਿੱਸਾ ਨਹੀਂ ਹੋਵੇਗਾ। ਹਰਿਆਣਾ ਦੇ ਗੁਰਦੁਆਰਿਆਂ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵੱਖਰਾ ਸਪਲੀਮੈਂਟਰੀ ਬਜਟ ਰੱਖਿਆ ਜਾਵੇਗਾ ਜੋ ਰਾਖਵਾਂ ਹੋਵੇਗਾ।
ਸਾਬਕਾ ਵਿਦਿਆਰਥਣਾਂ ਵੱਲੋਂ ਸਕੂਲ ਦੀ ਮਾਲੀ ਮਦਦ
ਸਮਾਲਸਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂ ਤੇਗ ਬਹਾਦਰ ਗੜ੍ਹ ਜ਼ਿਲ੍ਹਾ ਮੋਗਾ ਦਾ 102 ਸਾਲ ਪੁਰਾਣਾ ਸਕੂਲ ਨੇੜਲੇ ਕਰੀਬ 50 ਪਿੰਡਾਂ ਦੇ ਵਿਦਿਆਰਥੀਆਂ ਨੂੰ ਗਿਆਨ ਦੇ ਰਿਹਾ ਹੈ। ਇਸ ਸਦੀ ਪੁਰਾਣੇ ਸਕੂਲ ਦੀ ਸਾਂਭ-ਸੰਭਾਲ਼ ਲਈ ਸਕੂਲ ਮੁਖੀ ਦਿਲਬਾਗ ਸਿੰਘ ਤੇ ਸਟਾਫ਼ ਵੱਲੋਂ ਸਾਬਕਾ ਵਿਦਿਆਰਥੀਆਂ ਤੇ ਇਲਾਕਾ ਵਾਸੀਆਂ ਨੂੰ ਮਾਲੀ ਮਦਦ ਲਈ ਅਪੀਲ ਕੀਤੀ ਗਈ। ਇਸ 'ਤੇ ਸੰਸਥਾ ਦੀਆਂ ਸਾਬਕਾ ਵਿਦਿਆਰਥਣਾਂ ਕੁਲਦੀਪ ਕੌਰ, ਕੁਲਵੰਤ ਕੌਰ ਮਲਕੀਤ ਕੌਰ ਅਤੇ ਅਮਰਜੀਤ ਕੌਰ ਨੇ 20,000 ਰੁਪਏ ਦੀ ਮਦਦ ਕੀਤੀ। ਸਕੂਲ ਮੁਖੀ ਦਿਲਬਾਗ ਸਿੰਘ ਬਰਾੜ, ਸੁਖਜਿੰਦਰ ਸਿੰਘ, ਭੁਪਿੰਦਰ ਸਿੰਘ, ਨਵਜੋਤ ਸਿੰਘ, ਰਾਜਿੰਦਰ ਕੌਰ, ਕਿਰਨਦੀਪ ਕੌਰ, ਸੁਰਿੰਦਰ ਕੌਰ ਅਤੇ ਬਾਕੀ ਸਟਾਫ ਵੱਲੋਂ ਸਾਬਕਾ ਵਿਦਿਆਰਥਣਾਂ ਦਾ ਸਵਾਗਤ ਕਰਦੇ ਹੋਏ ਸਨਮਾਨ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ। -ਪੱਤਰ ਪ੍ਰੇਰਕ
ਤਰਕਸ਼ੀਲ ਸੁਸਾਇਟੀ ਇਕਾਈ ਜੈਤੋ ਦੀ ਚੋਣ
ਜੈਤੋ: ਤਰਕਸ਼ੀਲ ਸੁਸਾਇਟੀ (ਪੰਜਾਬ) ਇਕਾਈ ਜੈਤੋ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਦੌਰਾਨ ਸਿਕੰਦਰ ਚੰਦਭਾਨ ਇਕਾਈ ਦੇ ਜਥੇਬੰਦਕ ਮੁਖੀ ਚੁਣੇ ਗਏ ਹਨ। ਸੁਸਾਇਟੀ ਦੇ ਸੀਨੀਅਰ ਆਗੂ ਹੇਮ ਰਾਜ ਸਟੈਨੋ ਦੀ ਪ੍ਰਧਾਨਗੀ ਹੇਠ ਹੋਈ ਇਸ ਸਾਲਾਨਾ ਚੋਣ 'ਚ ਹੋਰਨਾਂ ਅਹੁਦੇਦਾਰਾਂ ਵਜੋਂ ਰਵਿੰਦਰ ਰਾਹੀ ਵਿੱਤ ਮੁਖੀ, ਗੁਰਦੀਪ ਜੈਤੋ ਮਾਨਸਿਕ ਸਿਹਤ ਵਿਭਾਗ ਇੰਚਾਰਜ, ਭੁਪਿੰਦਰ ਦੁੱਗਲ ਮੀਡੀਆ ਵਿਭਾਗ ਇੰਚਾਰਜ, ਹਰਮੇਲ ਪਰੀਤ ਸੱਭਿਆਚਾਰ ਵਿਭਾਗ ਇੰਚਰਾਜ ਅਤੇ ਹੇਮਰਾਜ ਸਟੈਨੋ ਡੈਲੀਗੇਟ ਚੁਣੇ ਗਏ। ਇਸ ਮੌਕੇ ਮਾ. ਭੁਪਿੰਦਰਪਾਲ ਜੈਤੋ, ਬਲਵਿੰਦਰ ਸਿੰਘ ਜੈਤੋ, ਹਰਬੰਸ ਸਿੰਘ ਚੰਦਭਾਨ, ਰੇਸ਼ਮ ਸਿੰਘ ਅਤੇ ਲਛਮਣ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
ਸਰਹੱਦੀ ਪਿੰਡਾਂ ਨੂੰ ਮਿਲੀ 24 ਘੰਟੇ ਬਿਜਲੀ ਦੀ ਸਹੂਲਤ
ਪੱਤਰ ਪ੍ਰੇਰਕ ਮਮਦੋਟ, 27 ਮਾਰਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ 66 ਕੇਵੀ ਸਬ-ਸਟੇਸ਼ਨ ਪੋਜੋ ਕੇ ਵਿੱਚ ਬਾਰਡਰ ਨਾਲ ਲੱਗਦੇ ਪਿੰਡਾਂ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਸਬੰਧੀ ਫੀਡਰ ਦਾ ਉਦਘਾਟਨ ਕੀਤਾ। ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਨੇ ਕਿਹਾ ਕਿ ਬਾਰਡਰ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣਾ ਉਨ੍ਹਾਂ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਚਾਰ ਸਾਲਾਂ ਵਿਚ ਬਾਰਡਰ ਪੱਟੀ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਲਈ ਸਾਫ਼ ਪੀਣ ਵਾਲਾ ਪਾਣੀ, ਬਿਜਲੀ, ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਜਿਹੜੇ ਕੰਮ ਅੱਜ ਤੋਂ 20 ਸਾਲ ਪਹਿਲਾਂ ਹੋਣੇ ਚਾਹੀਦੇ ਸਨ, ਪਹਿਲੀਆਂ ਸਰਕਾਰਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੁਣ ਕਰਨੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਇੱਕ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਬਾਰਡਰ ਨਾਲ ਲੱਗਦੇ ਪਛੜੇ ਪਿੰਡਾਂ ਦੇ ਲੋਕਾਂ ਨੂੰ ਵੀ ਪੰਜਾਬ ਦੇ ਬਾਕੀ ਪਿੰਡਾਂ ਦੀ ਤਰ੍ਹਾਂ ਹੀ ਸਿੱਖਿਆ ਸਿਹਤ ਸਣੇ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮਿਲ ਸਕਣਗੀਆਂ। ਇਸ ਮੌਕੇ ਐਕਸੀਅਨ ਮਨਜੀਤ ਸਿੰਘ ਮਠਾੜੂ, ਐੱਸਡੀਓ ਮਮਦੋਟ ਰਾਜ ਕੁਮਾਰ ਮਦਾਨ, ਨਿਰਵੈਰ ਸਿੰਘ ਸਿੰਧੀ ਜ਼ਿਲ੍ਹਾ ਮੀਡੀਆ ਇੰਚਾਰਜ, ਬਲਰਾਜ ਸਿੰਘ ਸੰਧੂ ਸਾਹਨ ਕੇ, ਬਲਵਿੰਦਰ ਸਿੰਘ ਰਾਊਕੇ, ਬਲਵਿੰਦਰ ਸਿੰਘ ਲੱਡੂ ਹਜ਼ਾਰਾ, ਬਲਵੀਰ ਸਿੰਘ ਬਲਾਕ ਪ੍ਰਧਾਨ, ਸੰਜੀਵ ਕੁਮਾਰ ਧਵਨ, ਬਗੀਚਾ ਸਿੰਘ ਕਾਲੂ ਅਰਾਈਂ, ਕਿਰਪਾਲ ਸਿੰਘ ਵੀ ਹਾਜ਼ਰ ਸਨ।
ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਨਾਅਰੇਬਾਜ਼ੀ
ਬੁਢਲਾਡਾ: ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਹੱਕੀ ਮੰਗਾਂ ਲਈ 10 ਅਪਰੈਲ ਨੂੰ ਸਰਕਲ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਡਿਵੀਜ਼ਨ ਬੁਢਲਾਡਾ ਦੇ ਦਫ਼ਤਰ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਮੰਗਾਂ ਨੂੰ ਅਣਗੌਲਿਆਂ ਕਰਨ ਕਾਰਨ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਬੋਲਦਿਆਂ ਸੂਬਾ ਮੀਤ ਪ੍ਰਧਾਨ ਚੰਦਰ ਸ਼ਰਮਾ ਨੇ ਕਿਹਾ ਕਿ ਸਹਾਇਕ ਲਾਈਨਮੈਨਾਂ 'ਤੇ ਸਰਕਾਰ ਬੋਰਡ ਮੈਨੇਜਮੈਂਟ ਵੱਲੋਂ ਦਰਜ ਕਰਵਾਏ ਕੇਸਾਂ ਨੂੰ ਨਿੰਦਣਯੋਗ ਕਾਰਵਾਈ ਕਰਾਰ ਦਿੰਦਿਆਂ ਵਿਭਾਗ ਦੀ ਨਿਖੇਧੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਦਰਜ ਕੀਤੇ ਗਏ ਕੇਸ ਤੁਰੰਤ ਰੱਦ ਕੀਤੇ ਜਾਣ, ਨਹੀਂ ਤਾਂ ਮਜਬੂਰਨ 10 ਅਪਰੈਲ ਦੇ ਧਰਨਿਆਂ ਨੂੰ ਸਫ਼ਲ ਬਨਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ ਰਮਨ ਕੁਮਾਰ, ਜਸਪਾਲ ਸਿੰਘ, ਬਲਵੀਰ ਸਿੰਘ, ਬਿਕਰਮਜੀਤ ਸਿੰਘ, ਜਗਤਾਰ ਸਿੰਘ, ਮਹਿੰਦਰ ਸਿੰਘ, ਰਾਮ ਸਿੰਘ, ਅਮਰਿੰਦਰ ਸਿੰਘ ਆਦਿ ਨੇ ਵਿਚਾਰ ਪੇਸ਼ ਕੀਤੇ। -ਨਿੱਜੀ ਪੱਤਰ ਪ੍ਰੇਰਕ
ਕਲਾ-ਕਿਤਾਬ ਮੇਲੇ ਦਾ ਦੂਜਾ ਦਿਨ ਮਾਂ ਬੋਲੀ ਪੰਜਾਬੀ ਦੇ ਨਾਂ ਰਿਹਾ
ਜੋਗਿੰਦਰ ਸਿੰਘ ਮਾਨ ਮਾਨਸਾ, 27 ਮਾਰਚ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਇੱਥੇ ਕਰਵਾਏ ਜਾ ਰਹੇ ਕਲਾ-ਕਿਤਾਬ ਮੇਲੇ ਦੇ ਦੂਜੇ ਦਿਨ ਦੇ ਵੱਖ-ਵੱਖ ਸੈਸ਼ਨਾਂ ਵਿਚ ਭਰਵੀਂ ਵਿਚਾਰ ਚਰਚਾ ਹੋਈ। ਮੇਲੇ ਦੇ ਦੂਜੇ ਦਿਨ ਦਾ ਆਗਾਜ਼ 'ਪੰਜਾਬ ਵਿਚ ਨਾਇਕਤਵ ਦੀ ਤਲਾਸ਼' ਵਿਸ਼ੇ 'ਤੇ ਕਰਵਾਏ ਚਿੰਤਨੀ ਸੈਸ਼ਨ ਨਾਲ ਹੋਇਆ। ਪੰਜਾਬੀ ਦੇ ਵਿਦਵਾਨਾਂ ਇਤਿਹਾਸ-ਚਿੰਤਕ ਸੁਵਰਨ ਸਿੰਘ ਵਿਰਕ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਚਿੰਤਕ ਡਾ. ਸੁਰਜੀਤ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਕੰਵਲਜੀਤ ਕੌਰ ਢਿੱਲੋਂ, ਪੀਪਲਜ਼ ਫੋਰਮ ਬਰਗਾੜੀ ਦੇ ਸੰਚਾਲਕ ਖੁਸ਼ਵੰਤ ਬਰਗਾੜੀ ਨੇ ਪੰਜਾਬ ਦੇ ਨਾਇਕ ਦੀ ਪਰਿਭਾਸ਼ਾ ਅਤੇ ਸਰੂਪ ਬਾਰੇ ਭਖਵੀਂ ਚਰਚਾ ਕੀਤੀ। ਦੂਜੇ ਸੈਸ਼ਨ ਵਿਚ 'ਦਿੱਲ ਦੀ ਗੱਲਾਂ' ਸਿਰਲੇਖ ਤਹਿਤ ਪੰਜ ਧੀਆਂ ਦਰਸ਼ਕਾਂ ਦੇ ਰੂ-ਬ-ਰੂ ਹੋਈਆਂ। ਸ਼ਾਇਰ ਸਿਮਰਨ ਅਕਸ, ਅਦਾਕਾਰ ਵੀਰ ਅਭਿਨਵ, ਲੋਕ ਸੰਘਰਸ਼ਾਂ ਦੀ ਕਾਰਕੁਨ ਅਮਨਦੀਪ ਕੌਰ ਖੀਵਾ, ਵਿਕੀਪੀਡੀਆ ਲੇਖਕ ਦੇ ਤੌਰ 'ਤੇ ਪ੍ਰਸਿੱਧ ਨਿਤੇਸ਼ ਗਿੱਲ ਅਤੇ ਵਿਦਿਆਰਥੀ ਆਗੂ ਸ੍ਰਿਸ਼ਟੀ ਨੇ ਭਾਗ ਲਿਆ। ਤੀਜਾ ਸੈਸ਼ਨ ਮਿਨੀ ਕਹਾਣੀ ਦਾ ਸੀ, ਇਸ ਦੀ ਪ੍ਰਧਾਨਗੀ ਕਹਾਣੀਕਾਰ ਡਾ. ਸਿਆਮ ਸੁੰਦਰ ਦੀਪਤੀ ਅਤੇ ਬਜ਼ੁਰਗ ਕਹਾਣੀਕਾਰ ਜਸਵੀਰ ਢੰਡ ਨੇ ਕੀਤੀ। ਇਸ ਦੇ ਟਿੱਪਣੀਕਾਰ ਪ੍ਰੋ. ਕੁਲਦੀਪ ਸਿੰਘ ਸਨ ਅਤੇ ਸੰਚਾਲਨ ਜਗਦੀਸ਼ ਰਾਏ ਕੁਲਰੀਆਂ ਨੇ ਕੀਤਾ। ਰਾਤ ਦੇ ਭਰਵੇਂ ਸੈਸ਼ਨ ਵਿਚ ਅਸ਼ੋਕ ਬਾਂਸਲ ਨੂੰ ਮਾਨਸਾ ਦਾ ਮਾਣ ਅਤੇ ਸੁੱਖੀ ਪਾਤੜਾਂ ਨੂੰ ਕਲਾ ਸਾਰਥੀ ਐਵਾਰਡ ਦੇ ਕੇ ਸਨਮਾਨਿਆ ਗਿਆ। ਮਾਨਸਾ ਵਿਚ ਆਟੋ ਰਿਕਸ਼ਾ ਚਲਾਉਣ ਵਾਲੀ ਪਹਿਲੀ ਲੜਕੀ ਮਨਪ੍ਰੀਤ ਨੇ ਮੇਲੇ ਦੀ ਸਮ੍ਹਾਂ ਰੋਸ਼ਨ ਕੀਤੀ। ਆਗਾਜ਼ ਮਨਜੀਤ ਕੌਰ ਔਲਖ ਅਤੇ ਡਾ. ਸਾਹਿਬ ਸਿੰਘ ਨੇ ਕੀਤਾ। ਮੇਲੇ ਦਾ ਸਿਖਰ ਡਾ. ਕੁਲਦੀਪ ਸਿੰਘ ਦੀਪ ਦਾ ਲਿਖਿਆ ਅਤੇ ਕੀਰਤੀ ਕਿਰਪਾਲ ਦੁਆਰਾ ਨਿਰਦੇਸ਼ਤ ਪੰਜਾਬੀ ਬੋਲੀ ਨੂੰ ਸਮਰਪਿਤ ਨਾਟਕ 'ਅਜੇ ਵੀ ਵਕਤ ਹੈ' ਖੇਡਿਆ ਗਿਆ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਡਾ. ਬਰਿੰਦਰ ਕੌਰ, ਅਦਾਕਾਰਾ ਮਨਜੀਤ ਕੌਰ ਔਲਖ, ਡਾ. ਗੁਰਮੇਲ ਕੌਰ ਜੋਸ਼ੀ, ਗੁਰਨੈਬ ਮੰਘਾਣੀਆਂ, ਦਰਸ਼ਨ ਜੋਗਾ, ਸੁਭਾਸ਼ ਬਿੱਟੂ ਵਿਸ਼ਵਦੀਪ ਬਰਾੜ, ਮਨਜੀਤ ਸਿੰਘ ਚਾਹਲ, ਡਾ. ਸੁਪਨਦੀਪ ਕੌਰ, ਡਾ. ਅਜਮੀਤ ਕੌਰ, ਸੰਤੋਖ ਸਾਗਰ, ਜਗਜੀਤ ਵਾਲੀਆ ਨੇ ਵੀ ਸੰਬੋਧਨ ਕੀਤਾ।
ਜਮਹੂਰੀ ਅਧਿਕਾਰ ਸਭਾ ਵੱਲੋਂ ਐੱਨਐੱਸਏ ਲਾਉਣ ਦਾ ਵਿਰੋਧ
ਖੇਤਰੀ ਪ੍ਰਤੀਨਿਧ ਬਰਨਾਲਾ, 27 ਮਾਰਚ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸੱਤ ਅਪਰੈਲ ਨੂੰ ਬਰਨਾਲਾ ਵਿੱਚ ਸੂਬਾ ਪੱਧਰੀ ਸਮਾਗਮ ਕਰ ਕੇ 'ਕਾਲੇ ਕਾਨੂੰਨ ਵਿਰੋਧੀ ਦਿਹਾੜਾ' ਮਨਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋ. ਜਗਮੋਹਣ ਸਿੰਘ, ਜਰਨਲ ਸਕੱਤਰ ਪ੍ਰਿਤਪਾਲ ਸਿੰਘ ਤੇ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਵਾਲਿਆਂ ਦੇ ਜੁਰਮਾਂ ਨੂੰ ਆਮ ਕਾਨੂੰਨਾਂ ਮੁਤਾਬਕ ਨਜਿੱਠਿਆ ਜਾਣਾ ਚਾਹੀਦਾ ਹੈ ਨਾ ਕਿ ਐੱਨਐੱਸਏ ਤਹਿਤ। ਉਨ੍ਹਾਂ ਕਿਹਾ ਕਿ ਐੱਨਐੱਸਏ ਕਾਲਾ ਕਾਨੂੰਨ ਹੈ ਜਿਹੜਾ ਰਾਜਤੰਤਰ ਨੂੰ ਆਪਹੁਦਰੇ ਢੰਗ ਨਾਲ ਲੋਕਾਂ ਨੂੰ ਜੇਲ੍ਹ ਵਿਚ ਰੱਖਣ ਦਾ ਸਾਧਨ ਬਣਦਾ ਹੈ। ਆਗੂਆਂ ਦੱਸਿਆ ਕਿ ਪੰਜਾਬ ਦੇ ਲੋਕ ਫ਼ਿਰਕਾਪ੍ਰਸਤ ਚਾਲਾਂ ਨੂੰ ਪਛਾਣਦੇ ਹੋਏ ਅਜਿਹੇ ਅਨਸਰਾਂ ਨੂੰ ਹੁੰਗਾਰਾ ਨਹੀਂ ਦਿੰਦੇ। ਪਿਛਲੇ ਸਾਲ ਵੀ ਪਟਿਆਲੇ ਵਿਚ ਫ਼ਿਰਕੂ ਚਾਲਾਂ ਨੂੰ ਜਨਤਾ ਨੇ ਅਸਫ਼ਲ ਕੀਤਾ ਸੀ। ਆਗੂਆਂ ਇਨਸਾਫ਼ ਪਸੰਦ ਲੋਕਾਂ ਨੂੰ ਇਨ੍ਹਾਂ ਕਾਲੇ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 7 ਅਪਰੈਲ ਨੂੰ ਬਰਨਾਲਾ ਵਿੱਚ ਸੂਬਾ ਪੱਧਰੀ ਚੇਤਨਾ ਕਨਵੈਨਸ਼ਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਫ਼ਸਲੀ ਮੁਆਵਜ਼ਾ: ਕਿਸਾਨ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਤੱਕ ਪਹੁੰਚ
ਸ਼ਗਨ ਕਟਾਰੀਆ ਬਠਿੰਡਾ, 27 ਮਾਰਚ ਪਿਛਲੇ ਦਿਨੀਂ ਪਈ ਮੀਂਹ ਅਤੇ ਤੇਜ਼ ਹਨੇਰੀ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤਕ ਪਹੁੰਚ ਕੀਤੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਮੌਸਮੀ ਕਹਿਰ ਕਾਰਨ ਫ਼ਸਲਾਂ, ਸਬਜ਼ੀਆਂ, ਬਾਗਾਂ ਸਣੇ ਘਰਾਂ ਤਕ ਦਾ ਨੁਕਸਾਨ ਹੋਇਆ ਹੈ। ਖੇਤਾਂ ਵਿੱਚ ਪਾਣੀ ਭਰ ਗਿਆ ਹੈ ਜਿਸ ਨਾਲ ਡਿੱਗੀ ਹੋਈ ਕਣਕ ਗਲਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਗੜਿਆਂ ਕਾਰਨ ਸਰ੍ਹੋਂ ਦਾ ਵੀ ਨੁਕਸਾਨ ਹੋਇਆ ਹੈ। ਕਣਕ ਦੇ ਦਾਣੇ ਬਦਰੰਗ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਣਾ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਸਲਾਂ ਤੇ ਹੋਰ ਹੋਏ ਨੁਕਸਾਨ ਦੀ ਤੁਰੰਤ ਗਿਰਦਾਵਰੀ ਕਰਵਾ ਕੇ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਮੁਆਵਜ਼ਾ ਦਿੱਤਾ ਜਾਵੇ। ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜੇ ਦਾ 20 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦਿੱਤਾ ਜਾਵੇ। ਫ਼ਸਲੀ ਨੁਕਸਾਨ ਦੇ ਪੂਰੇ ਮੁਆਵਜ਼ੇ ਲਈ ਸਰਕਾਰੀ ਬੀਮਾ ਯੋਜਨਾ ਨੀਤੀ ਬਣਾਈ ਜਾਵੇ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ 'ਚ ਕਿਸਾਨਾਂ ਦੇ ਵਫ਼ਦ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਕੇ ਮੁਆਵਜ਼ੇ ਦੀ ਅਦਾਇਗੀ ਫੌਰੀ ਕਰਨ ਦੀ ਮੰਗ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪ੍ਰਸ਼ਾਸਨ ਨੂੰ ਮਿਲੇ ਵਫ਼ਦ 'ਚ ਬਸੰਤ ਸਿੰਘ ਕੋਠਾ ਗੁਰੂ, ਦਰਸ਼ਨ ਸਿੰਘ ਮਾਈਸਰਖਾਨਾ, ਜਸਵੀਰ ਸਿੰਘ ਬੁਰਜ ਸੇਮਾ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਕੁਲਵੰਤ ਸ਼ਰਮਾ ਰਾਏਕੇ ਕਲਾਂ, ਅਜੈਪਾਲ ਘੁੱਦਾ, ਹੁਸ਼ਿਆਰ ਸਿੰਘ ਚੱਕ ਫਤਹਿ ਸਿੰਘ ਵਾਲਾ, ਰਾਜਵਿੰਦਰ ਸਿੰਘ ਰਾਜੂ ਰਾਮਨਗਰ, ਗੁਰਮੇਲ ਸਿੰਘ ਰਾਮਗੜ੍ਹ ਭੂੰਦੜ, ਹਰਪ੍ਰੀਤ ਸਿੰਘ ਚੱਠੇਵਾਲਾ ਆਦਿ ਆਗੂ ਸ਼ਾਮਲ ਸਨ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਵਫ਼ਦ 'ਚ ਬਲਦੇਵ ਸਿੰਘ ਸੰਦੋਹਾ, ਰੇਸ਼ਮ ਸਿੰਘ ਯਾਤਰੀ, ਮਹਿਮਾ ਸਿੰਘ ਚੱਠੇਵਾਲ, ਬਲਵਿੰਦਰ ਸਿੰਘ ਜੋਧਪੁਰ, ਅੰਗਰੇਜ਼ ਸਿੰਘ ਕਲਿਆਣ ਆਦਿ ਸ਼ਾਮਿਲ ਸਨ। ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਵੱਲੋਂ ਨੁਕਸਾਨੀਆਂ ਫ਼ਸਲਾਂ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਸਮੂਹ ਜ਼ਿਲ੍ਹਾ ਹੈਡਕੁਆਰਟਰਾਂ ਉੱਪਰ ਪੰਜਾਬ ਸਰਕਾਰ ਦੇ ਨਾਂ ਡੀਸੀ ਦਫ਼ਤਰਾਂ ਨੂੰ ਮੰਗ ਪੱਤਰ ਦਿੱਤੇ ਗਏ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਅੱਜ ਇੱਥੇ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਤੋਂ ਪਿੱਛੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫ਼ਸਲਾਂ 'ਤੇ ਮੌਸਮੀ ਮਾਰਾਂ ਅਤੇ ਸਰਕਾਰਾਂ ਦੀ ਕਿਰਤੀ ਵਰਗ ਪ੍ਰਤੀ ਵਰਤੀ ਬੇਰੁਖ਼ੀ ਕਾਰਨ ਲੋਕਾਂ ਦਾ ਲੱਕ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਅਤੇ ਸੋਚਾਂ ਦੀ ਸੰਜੀਦਗੀ ਦਾ ਅੰਦਾਜ਼ਾ ਕੇਂਦਰੀ ਖੇਤੀਬਾੜੀ ਮੰਤਰੀ ਦੇ ਬੀਤੇ ਦਿਨਾਂ ਵਿੱਚ ਦਿੱਤੇ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਫ਼ਸਲਾਂ ਦਾ ਮਸਲਾ ਨਹੀਂ, ਸਗੋਂ ਇਸ ਖ਼ਰਾਬੇ ਨਾਲ ਕਿਰਤੀ ਵਰਗ ਦੀ ਮਿਹਤਨ 'ਤੇ ਵੀ ਪਾਣੀ ਫਿਰਿਆ ਹੈ। ਸ਼ਹਿਣਾ (ਪੱਤਰ ਪ੍ਰੇਰਕ): ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਬੀਤੇ ਦਿਨੀਂ ਪਏ ਮੀਂਹ, ਗੜੇਮਾਰੀ ਅਤੇ ਤੇਜ਼ ਹਵਾ ਨੇ ਜਿੱਥੇ ਕਿਸਾਨਾਂ ਦੀ ਖੜ੍ਹੀ ਕਣਕ ਦੀ ਫ਼ਸਲ ਖ਼ਰਾਬ ਕਰ ਦਿੱਤੀ, ਉੱਥੇ ਹੀ ਸਬਜ਼ੀਆਂ ਅਤੇ ਪਸ਼ੂਆਂ ਦਾ ਹਰਾ ਚਾਰਾ ਤਬਾਹ ਕਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਅਤੇ ਬਲਾਕ ਸ਼ਹਿਣਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਕਿਹਾ ਕਿ ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕਿ ਗਿਰਦਾਵਰੀ ਕਰ ਕੇ ਪੰਜਾਹ ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਗਰਾਹਾਂ ਧੜੇ ਵੱਲੋਂ 3 ਅਪਰੈਲ ਤੋਂ ਡੀਸੀ ਦਫ਼ਤਰ ਅੱਗੇ ਮੋਰਚੇ ਦਾ ਐਲਾਨ ਬਰਨਾਲਾ (ਪਰਸ਼ੋਤਮ ਬੱਲੀ): ਫ਼ਸਲਾਂ ਦੇ ਢੁਕਵੇਂ ਮੁਆਵਜ਼ੇ ਦੀ ਮੰਗ ਲਈ ਅੱਜ ਬੀਕੇਯੂ ਡਕੌਂਦਾ ਤੇ ਬੀਕੇਯੂ ਉਗਰਾਹਾਂ ਦੇ ਵਫ਼ਦਾਂ ਵੱਲੋਂ ਡੀਸੀ ਬਰਨਾਲਾ ਰਾਹੀਂ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ। ਡਕੌਂਦਾ (ਧਨੇਰ) ਧੜੇ ਦੇ ਜ਼ਿਲ੍ਹਾ ਆਗੂ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਡੀਸੀ ਬਰਨਾਲਾ ਨੂੰ ਸੌਂਪਿਆ ਗਿਆ। ਵਫ਼ਦ 'ਚ ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਭਾਗ ਸਿੰਘ ਕੁਰੜ ਅਤੇ ਸੁਖਦੇਵ ਸਿੰਘ ਕੁਰੜ ਤੇ ਬੱਗਾ ਸਿੰਘ ਰਾਏਸਰ zwnj;ਆਦਿ ਆਗੂ ਸ਼ਾਮਲ ਸਨ। ਇਸੇ ਤਰ੍ਹਾਂ ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੈਦੋਵਾਲ ਤੇ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਦੀ ਆਗਵਾਈ ਹੇਠ ਮੁਆਵਜ਼ੇ ਦੀ ਮੰਗ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਡੀਸੀ ਪੂਨਮਦੀਪ ਕੌਰ ਨੂੰ ਦਿੱਤਾ ਗਿਆ। ਆਗੂਆਂ ਲੋਕਾਂ ਨੂੰ ਸੱਦਾ ਵੀ ਦਿੱਤਾ ਕਿ ਕਿਸਾਨਾਂ ਮਜ਼ਦੂਰਾਂ ਬਣਦੀਆਂ ਮੰਗਾਂ ਲਈ 3 ਤੋਂ 7 ਅਪਰੈਲ ਤੱਕ ਡੀਸੀ ਬਰਨਾਲਾ ਦੇ ਦਫ਼ਤਰ ਅੱਗੇ ਦਿਨ ਰਾਤ ਦਾ ਮੋਰਚਾ ਲਾਇਆ ਜਾਵੇਗਾ। ਇਸ ਮੌਕੇ ਨਿਰਪਜੀਤ ਸਿੰਘ ਬਡਬਰ, ਸੁਖਦੇਵ ਸਿੰਘ ਭੋਤਨਾ, ਦਰਸ਼ਨ ਸਿੰਘ, ਕਮਲਜੀਤ ਕੌਰ ਬਰਨਾਲਾ, ਅਮਰਜੀਤ ਕੌਰ ਬਡਬਰ ਆਦਿ ਆਗੂ ਵੀ ਹਾਜ਼ਰ ਸਨ।
ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ’ਚ ਇਨਾਮ ਵੰਡ ਸਮਾਗਮ
ਪੱਤਰ ਪ੍ਰੇਰਕ ਭਗਤਾ ਭਾਈ, 27 ਮਾਰਚ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿੱਚ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸੈਸ਼ਨ 2022-23 ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸਕੂਲ ਸਟਾਫ ਅਤੇ ਬੱਚਿਆਂ ਵੱਲੋਂ ਗੁਰਦੁਆਰਾ ਤਾਰੂਆਣਾ ਸਾਹਿਬ ਮਲੂਕਾ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਪ੍ਰਿੰਸੀਪਲ ਗੁਰਿੰਦਰ ਕੌਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ। ਮੁੱਖ ਮਹਿਮਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਸ਼ਾਨਦਾਰ ਨਤੀਜਿਆਂ ਲਈ ਬੱਚਿਆਂ, ਸਟਾਫ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਹਰਜੀਤ ਸਿੰਘ ਮਲੂਕਾ, ਸੁਖਦੇਵ ਸਿੰਘ ਐਮਸੀ, ਡਾ. ਸਤਗੁਰ ਸਿੰਘ, ਅਮਰ ਸਿੰਘ ਮਲੂਕਾ, ਬੂਟਾ ਸਿੰਘ, ਮੇਜਰ ਸਿੰਘ ਐਮਸੀ, ਦਰਸ਼ਨ ਸਿੰਘ ਪ੍ਰਧਾਨ ਅਤੇ ਦਰਸ਼ਨ ਸਿੰਘ ਗੋਂਦਾਰਾ ਹਾਜ਼ਰ ਸਨ।
ਰਾਹੁਲ ਖ਼ਿਲਾਫ਼ ਕਾਰਵਾਈ ਸੰਵਿਧਾਨ ਤੇ ਲੋਕਤੰਤਰ ’ਤੇ ਹਮਲਾ: ਸਮਾਓਂ
ਪੱਤਰ ਪ੍ਰੇਰਕ ਮਾਨਸਾ, 27 ਮਾਰਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਖ਼ਤਮ ਕਰ ਕੇ ਕੇਂਦਰ ਭਾਜਪਾ ਨੇ ਸੰਵਿਧਾਨ ਅਤੇ ਲੋਕਤੰਤਰ 'ਤੇ ਵੱਡਾ ਹਮਲਾ ਕੀਤਾ ਹੈ। ਇਸ ਦਾ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਵਿਰੋਧ ਕਰਦੇ ਹਨ। ਉਹ ਅੱਜ ਇੱਥੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕਾਮਰੇਡ ਸਮਾਓਂ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਕੇਂਦਰ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਅੰਦਰ ਆਏ ਦਿਨ ਦਲਿਤਾਂ, ਔਰਤਾਂ ਅਤੇ ਘੱਟ ਗਿਣਤੀ ਲੋਕਾਂ 'ਤੇ ਫ਼ਿਰਕੂ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਬ੍ਰਾਹਮਣਵਾਦ ਤੇ ਪੂੰਜੀਵਾਦ ਸੰਵਿਧਾਨ ਨੂੰ ਖ਼ਤਮ ਕਰ ਕੇ ਮੰਨੂ ਸਿਮ੍ਰਤੀ ਲਾਗੂ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੰਮ੍ਰਿਤਪਾਲ ਘਟਨਾਕ੍ਰਮ ਲਈ 'ਆਪ' ਸਰਕਾਰ ਜ਼ਿੰਮੇਵਾਰ ਹੈ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਸਿੱਖ ਨੌਜਵਾਨਾਂ 'ਤੇ ਐਨਐਸਏ ਲਾ ਕੇ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕਰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਛੇਵੀਂ ਵਾਰ ਜੇ ਮਜ਼ਦੂਰ ਜਥੇਬੰਦੀਆਂ ਨਾਲ 29 ਮਾਰਚ ਨੂੰ ਹੋਣ ਵਾਲੀ ਮੀਟਿੰਗ ਤੋਂ ਮੁੱਖ ਮੰਤਰੀ ਭੱਜੇ ਤਾਂ ਮਜ਼ਦੂਰ ਰਾਜ ਅੰਦਰ ਤਿੱਖਾ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਤਰ੍ਹਾਂ ਅਫ਼ਸਰਸ਼ਾਹੀ ਵੀ ਦਲਿਤਾਂ ਮਜ਼ਦੂਰ ਵਿਰੋਧੀ ਬਣੀ ਬੈਠੀ ਹੈ। ਇਸ ਸਮੇਂ ਦਰਸ਼ਨ ਸਿੰਘ ਦਾਨੇਵਾਲਾ, ਜਰਨੈਲ ਸਿੰਘ ਮਾਨਸਾ, ਮੋਦਨ ਸਿੰਘ ਨੰਗਲ, ਹਾਕਮ ਸਿੰਘ ਖਿਆਲਾ ਨੇ ਵੀ ਸੰਬੋਧਨ ਕੀਤਾ।
ਜਨਵਾਦੀ ਨੌਜਵਾਨ ਸਭਾ ਦਾ ਜ਼ਿਲ੍ਹਾ ਪੱਧਰੀ ਇਜਲਾਸ
ਪੱਤਰ ਪ੍ਰੇਰਕ ਮਾਨਸਾ, 27 ਮਾਰਚ ਜਨਵਾਦੀ ਨੌਜਵਾਨ ਸਭਾ (ਡੀ.ਵਾਈ.ਐਫ.ਆਈ.) ਜ਼ਿਲ੍ਹਾ ਮਾਨਸਾ ਦੇ ਇਜਲਾਸ ਵਿੱਚ ਐਡਵੋਕੇਟ ਅੰਮ੍ਰਿਤਪਾਲ ਸਿੰਘ ਵਿਰਕ ਜ਼ਿਲ੍ਹਾ ਪ੍ਰਧਾਨ, ਰਵਿੰਦਰ ਕੁਮਾਰ ਸਰਦੂਲਗੜ੍ਹ ਜਨਰਲ ਸਕੱਤਰ ਅਤੇ ਬਿੰਦਰ ਸਿੰਘ ਅਹਿਮਦਪੁਰ ਸਰਬਸੰਮਤੀ ਖਜ਼ਾਨਚੀ ਨਾਲ ਚੁਣੇ ਗਏ। ਇਸ ਤੋਂ ਪਹਿਲਾਂ ਇਜਲਾਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਨਾਗੀ ਨੇ ਕਿਹਾ ਕਿ ਸਾਮਰਾਜੀ ਪੂੰਜੀਵਾਦੀ ਵਿਵਸਥਾ ਵਿੱਚ ਬੇਰੁਜ਼ਗਾਰੀ, ਭੁੱਖਮਰੀ, ਗ਼ਰੀਬੀ, ਅਨਪੜ੍ਹਤਾ, ਭ੍ਰਿਸ਼ਟਾਚਾਰ ਆਦਿ ਵਧ ਰਿਹਾ ਹੈ। ਮੁੱਠੀ ਭਰ ਕਾਰਪੋਰੇਟਾਂ ਦੇ ਮੁਨਾਫਿਆਂ ਵਿੱਚ ਇਜ਼ਾਫਾ ਹੋ ਰਿਹਾ ਹੈ। ਜਥੇਬੰਦੀ ਦੇ ਸਾਬਕਾ ਸੂਬਾ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਸਿੱਖਿਆ ਦੇ ਮੁਫ਼ਤ ਮੁਹੱਈਆ ਕਰਵਾਏ ਜਾਣ ਤੋਂ ਬਿਨਾਂ ਦੇਸ਼ ਦੀ ਤਰੱਕੀ ਅਤੇ ਵਿਕਾਸ ਅਸੰਭਵ ਹੈ। ਇਸ ਮੌਕੇ ਜਥੇਬੰਦੀ ਦੀ ਨਵੀਂ ਚੁਣੀ 15 ਮੈਂਬਰੀ ਕਮੇਟੀ ਵਿੱਚ ਪੀਐਸ ਸਿੱਧੂ, ਮਾਨਵ ਮਾਨਸਾ, ਸਿਕੰਦਰ ਸਿੰਘ ਬਰੇਟਾ (ਤਿੰਨੇ ਮੀਤ ਪ੍ਰਧਾਨ), ਐਮਐਸ ਮੱਟੂ, ਲਖਵੀਰ ਸਿੰਘ ਖੁਡਾਲ, ਰਾਜਿੰਦਰ ਸਿੰਘ ਖੀਵਾ (ਤਿੰਨੇ ਜੁਆਇੰਟ ਸਕੱਤਰ) ਤੇ ਲੱਕੀ ਸੋਨੀ ਸਰਦੂਲਗੜ੍ਹ, ਗੁਰਪ੍ਰੀਤ ਸਿੰਘ ਅਹਿਮਦਪੁਰ ਅਤੇ ਸਾਹਿਲ ਗੋਇਲ ਸਰਦੂਲਗੜ੍ਹ ਕਮੇਟੀ ਮੈਂਬਰ ਚੁਣੇ ਗਏ।
ਕਿਸਾਨਾਂ ਦੀ ਸਾਰ ਲੈਣ ਖੇਤਾਂ ’ਚ ਪੁੱਜੇ ਮਾਨਸਾ ਜ਼ਿਲ੍ਹੇ ਦੇ ਵਿਧਾਇਕ
ਜੋਗਿੰਦਰ ਸਿੰਘ ਮਾਨ ਮਾਨਸਾ, 27 ਮਾਰਚ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੜੇਮਾਰੀ ਦੇ ਮੁਆਵਜ਼ੇ ਲਈ 25 ਫ਼ੀਸਦੀ ਦਾ ਵਾਧਾ ਕਰਦਿਆਂ ਤੁਰੰਤ ਗਿਰਦਾਵਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਨ੍ਹਾਂ ਤਹਿਤ ਮਾਲ ਮਹਿਕਮੇ ਦੇ ਅਧਿਕਾਰੀ ਕਿਸਾਨਾਂ ਨੂੰ ਪਹਿਲਾਂ ਜਾਣਕਾਰੀ ਦਿੰਦਿਆਂ ਖੇਤਾਂ ਵਿੱਚ ਜਾ ਕੇ ਨੁਕਸਾਨੀ ਹੋਈ ਫ਼ਸਲ ਦਾ ਵੇਰਵਾ ਇਕੱਤਰ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਫ਼ਸਲਾਂ ਦਾ ਮੁਆਵਜ਼ਾ ਦੇਣ ਲਈ ਪੈਸੇ ਦੀ ਕੋਈ ਘਾਟ ਨਹੀਂ ਹੈ, ਮੁੱਖ ਮੰਤਰੀ ਨੇ ਇਸ ਸਬੰਧੀ ਬਕਾਇਦਾ ਪੈਸਾ ਹੋਣ ਦੀ ਹਾਮੀ ਭਰਦਿਆਂ ਹਫ਼ਤੇ ਦੇ ਅੰਦਰ-ਅੰਦਰ ਪੀੜਤ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦਾ ਭਰੋਸਾ ਦਿੱਤਾ ਹੈ। ਡਾ. ਸਿੰਗਲਾ ਅੱਜ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਨੂੰ ਮਿਲ ਕੇ ਆਏ ਹਨ। ਉਧਰ, ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਮੀਂਹ ਅਤੇ ਗੜੇਮਾਰੀ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੀ ਹਰ ਸਮੱਸਿਆ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ, ਜੋ ਹਾੜ੍ਹੀ ਦੀਆਂ ਪੱਕੀਆਂ ਫ਼ਸਲਾਂ ਅਤੇ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ, ਇਸ ਸਬੰਧੀ ਜਲਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਪਿੰਡ ਕੁਲਾਣਾ, ਡੋਡ ਫੁੱਲੂਵਾਲਾ, ਦਰੀਆਪੁਰ ਕਲਾਂ, ਰਾਮਗੜ੍ਹ ਦਰੀਆਪੁਰ, ਅਚਾਨਕ ਆਦਿ ਪਿੰਡਾਂ 'ਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਵਿਸ਼ੇਸ਼ ਗਿਰਦਾਵਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਅਤੇ ਪਟਵਾਰੀਆਂ ਨੂੰ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਜਲਦੀ ਤੋਂ ਜਲਦੀ ਹੋਏ ਅਸਲ ਨੁਕਸਾਨ ਸਬੰਧੀ ਰਿਪੋਰਟ ਭੇਜਣ। ਇਸ ਮੌਕੇ ਨਾਇਬ ਤਹਿਸੀਲਦਾਰ ਬਲਕਾਰ ਸਿੰਘ, ਪਟਵਾਰੀ ਲਵਜਿੰਦਰ ਸਿੰਘ, ਆਮ ਆਦਮੀ ਪਾਰਟੀ ਕੁਲਾਣਾ ਦੇ ਪ੍ਰਧਾਨ ਬਲਵਿੰਦਰ ਸਿੰਘ, ਬੂਟਾ ਸਿੰਘ, ਪੰਜਾਬ ਸਿੰਘ, ਗੁਰਵਿੰਦਰ ਸਿੰਘ, ਜਗਤਾਰ ਸਿੰਘ ਦਰੀਆਪੁਰ ਕਲਾਂ, ਜਗਸੀਰ ਸਿੰਘ ਸੀਰਾ, ਗੁਰਦੀਪ ਸਿੰਘ, ਜਗਸੀਰ ਸਿੰਘ, ਚਰਨਜੀਤ ਸਿੰਘ ਵੀ ਮੌਜੂਦ ਸਨ।
ਨਿੱਜੀ ਪੱਤਰ ਪ੍ਰੇਰਕ ਮੋਗਾ, 27 ਮਾਰਚ ਇੱਥੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਦੌਲਤਪੁਰਾ ਕੋਲ ਲਿੰਕ ਸੜਕ 'ਤੇ ਟਰੈਕਟਰ ਵੇਚ ਕੇ ਪਰਤ ਰਹੇ ਕਿਸਾਨ ਤੋਂ 2.30 ਲੱਖ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵੇਰਵਿਆਂ ਅਨੁਸਾਰ ਪਿੰਡ ਸਦਾ ਸਿੰਘ ਵਾਸੀ ਬੇਅੰਤ ਸਿੰਘ ਨੇ 8 ਮਾਰਚ ਨੂੰ ਫ਼ਿਰੋਜ਼ਪੁਰ ਦੇ ਪਿੰਡ ਪੀਰੂ ਵਾਲਾ ਦੇ ਵਿਅਕਤੀ ਨੂੰ ਆਪਣਾ ਟਰੈਕਟਰ ਤਿੰਨ ਲੱਖ ਰੁਪਏ ਵਿੱਚ ਵੇਚਿਆ ਸੀ। ਉਸ ਦਿਨ 50 ਹਜ਼ਾਰ ਰੁਪਏ ਤੁਰੰਤ ਲੈ ਲਏ ਅਤੇ ਬਾਕੀ ਰਕਮ ਵਿੱਚੋਂ ਟਰੈਕਟਰ ਖ਼ਰੀਦਦਾਰ ਨੇ 20 ਹਜ਼ਾਰ ਰੁਪਏ ਉਸ ਦੇ ਖਾਤੇ ਵਿੱਚ ਭੇਜ ਦਿੱਤੇ। ਉਸ ਨੇ ਬਾਕੀ ਰਕਮ 2.30 ਲੱਖ ਰੁਪਏ 26 ਮਾਰਚ ਨੂੰ ਦਿੱਤੀ ਸੀ, ਲੁੱਟ ਲਏ ਗਏ। ਪੁਲੀਸ ਸੂਤਰਾਂ ਮੁਤਾਬਕ ਛੇ ਨਕਾਬਪੋਸ਼ਾਂ ਨੇ ਪਹਿਲਾਂ ਕਿਸਾਨ ਨੂੰ ਰੋਕਿਆ ਅਤੇ ਉਸ 'ਤੇ ਹਮਲਾ ਕੀਤਾ। ਇਸ ਮਗਰੋਂ ਉਹ ਉਸ ਕੋਲੋਂ ਨਗਦੀ ਲੈ ਕੇ ਫ਼ਰਾਰ ਹੋ ਗਏ। ਪੁਲੀਸ ਨੇ ਪੀੜਤ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਪਿੰਡ ਦੌਲਤਪੁਰਾ ਤੋਂ ਪਿੰਡ ਮਹੇਸਰੀਆਂ ਵਿਚਕਾਰ ਲਿੰਕ ਸੜਕ 'ਤੇ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿੱਚ ਦੋ ਮੋਟਰਸਾਈਕਲਾਂ 'ਤੇ ਸਵਾਰ ਛੇ ਨਕਾਬਪੋਸ਼ਾਂ ਨੇ ਸੁੰਨਸਾਨ ਸੜਕ 'ਤੇ ਉਸ ਦਾ ਰਸਤਾ ਰੋਕ ਲਿਆ ਅਤੇ ਉਸ ਦੇ ਸਿਰ 'ਤੇ ਬੇਸਬੱਲੇ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ। ਹਮਲਾਵਰ ਉਸ ਕੋਲੋਂ 2.30 ਲੱਖ ਦੀ ਨਗਦੀ ਖੋਹ ਕੇ ਫ਼ਰਾਰ ਹੋ ਗਏ। ਇਸ ਮਾਮਲੇ ਸਬੰਧੀ ਪੀੜਤ ਬੇਅੰਤ ਸਿੰਘ ਨੇ ਥਾਣਾ ਸਦਰ ਦੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਪੀੜਤ ਦੇ ਬਿਆਨ ਦੇ ਆਧਾਰ 'ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਲੁਟੇਰਿਆਂ ਦੀ ਭਾਲ ਲਈ ਸੀਸੀਟੀਵੀ ਕੈਮਰਿਆਂ ਦੀ ਮਦਦ ਲੈ ਰਹੀ ਹੈ।
ਡਿੱਪੂ ਹੋਲਡਰ ਯੂਨੀਅਨ ਵੱਲੋਂ ਅਧਿਕਾਰੀ ਨੂੰ ਮੰਗ ਪੱਤਰ
ਪੱਤਰ ਪ੍ਰੇਰਕ ਮਾਨਸਾ, 27 ਮਾਰਚ ਡਿੱਪੂ ਹੋਲਡਰ ਯੂਨੀਅਨ ਵੱਲੋਂ ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਅਫ਼ਸਰ ਮਾਨਸਾ ਨੂੰ ਮਿਲ ਕੇ ਆਪਣੀਆਂ ਮੰਗਾਂ ਅਤੇ ਆ ਰਹੀਆਂ ਮੁਸ਼ਕਲਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਵਿੱਚ ਪੀਐਮਕੇਵਾਈ ਸਕੀਮ ਅਧੀਨ ਪਿਛਲੇ ਬਕਾਇਆ ਕਮਿਸ਼ਨ ਅਤੇ ਢੋਆ-ਢੋਆਈ ਦੇ ਪੈਸੇ ਜਾਰੀ ਕਰਨ ਦੀ ਮੰਗ ਕੀਤੀ ਗਈ। ਮੰਗ ਪੱਤਰ ਦੇਣ ਤੋਂ ਪਿੱਛੋਂ ਜਥੇਬੰਦੀ ਦੇ ਆਗੂ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਦਿੱਤੇ ਜਾਣ ਵਾਲੀ ਕਣਕ ਦਾ, ਜੋ 35 ਫ਼ੀਸਦੀ ਕੱਟ ਲਾਇਆ ਗਿਆ ਸੀ, ਨੂੰ ਵੀ ਜਾਰੀ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕਣਕ ਤੋਂ ਵਾਂਝੇ ਰਹੇ ਲਾਭਪਾਤਰੀਆਂ ਅਤੇ ਡਿੱਪੂ ਹੋਲਡਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਹੜੇ ਯੋਗ ਲਾਭਪਾਤਰੀਆਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਵੀ ਬਹਾਲ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਜਸਵਿੰਦਰ ਸਿੰਘ ਜੱਸੀ, ਬਿੱਕਰ ਸਿੰਘ, ਪ੍ਰੇਮ ਸਾਗਰ ਭੋਲਾ, ਜਗਪ੍ਰੀਤ ਸਿੰਘ, ਚੇਤ ਸਿੰਘ, ਵਰਿੰਦਰ ਕੁਮਾਰ, ਹੰਸ ਰਾਜ, ਗੁਰਚਰਨ ਸਿੰਘ ਤੇ ਜਸਵੰਤ ਸਿੰਘ ਟੈਨੀ ਵੀ ਮੌਜੂਦ ਸਨ।
ਚੀਮਾ ਜੋਧਪੁਰ ਵਾਸੀਆਂ ਦੇ ਸੰਘਰਸ਼ ਨੂੰ ਪਿਆ ਬੂਰ
ਲਖਵੀਰ ਸਿੰਘ ਚੀਮਾ ਟੱਲੇਵਾਲ, 27 ਮਾਰਚ ਪਿੰਡ ਚੀਮਾ ਜੋੋਧਪੁਰ ਦੇ ਬੱਸ ਅੱਡੇ 'ਤੇ ਗ਼ਲਤ ਕੱਟ ਦੇ ਮਾਮਲੇ ਸਬੰਧੀ ਪਿੰਡ ਵਾਸੀਆਂ ਦਾ ਧਰਨਾ 17ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਦੀ ਮੰਗ ਤੇ ਪ੍ਰਸ਼ਾਸਨ ਵੱਲੋਂ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਗ਼ਲਤ ਕੱਟ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਕੱਟ ਉੱਪਰ ਐਨਐਚਏਆਈ ਦੇ ਅਧਿਕਾਰੀਆਂ ਵੱਲੋਂ ਜੇਸੀਬੀ ਦੀ ਮਦਦ ਨਾਲ ਭਾਰੀ ਪੱਥਰ ਰਖਵਾ ਕੇ ਰਸਤਾ ਬੰਦ ਕਰ ਦਿੱਤਾ ਗਿਆ ਹੈ। ਧਰਨਾਕਾਰੀ ਪਿੰਡ ਤੋਂ ਇੱਕ ਕਿਲੋਮੀਟਰ ਪਿੱਛੇ ਹਿੰਦ ਪੰਪ ਅੱਗੇ ਛੱਡੇ ਕੱਟ ਨੂੰ ਵੀ ਬੰਦ ਕਰਨ ਦੀ ਮੰਗ ਕਰ ਰਹੇ ਹਨ। ਇਸ ਕੱਟ ਦੇ ਹੱਲ ਸਬੰਧੀ ਪਿਛਲੇ 17 ਦਿਨਾਂ ਤੋਂ ਧਰਨਾਕਾਰੀ ਪੁਲ ਬਣਾਉਣ ਦੀ ਮੰਗ ਕਰ ਰਹੇ ਹਨ। ਬੱਸ ਅੱਡੇ ਦੇ ਕੁੱਝ ਦੁਕਾਨਦਾਰਾਂ ਅਤੇ ਸੜਕ ਕਿਨਾਰੇ ਵੱਸੇ ਬਾਜ਼ੀਗਰ ਬਸਤੀ ਦੇ ਕੁੱਝ ਲੋਕਾਂ ਵਲੋਂ ਪੁਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਰ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਪੁਲ ਬਣਾਉਣ ਦੀ ਮੰਗ ਮੰਨਣ ਤੋਂ ਇਨਕਾਰ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸਹੀ ਤਰੀਕੇ ਨਿਯਮ ਅਨੁਸਾਰ ਕੱਟ ਬਣਾਉਣ ਦੀ ਪੇਸ਼ਕਸ਼ ਵੀ ਕੀਤੀ ਗਈ, ਜਿਸ ਨੂੰ ਧਰਨਾਕਾਰੀਆਂ ਵੱਲੋਂ ਨਾਮਨਜ਼ੂਰ ਕਰ ਦਿੱਤਾ ਗਿਆ ਹੈ। ਧਰਨਾਕਾਰੀ ਐਕਸ਼ਨ ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਅੱਜ ਤੱਕ ਦਾ ਦਿੱਤਾ ਸਮਾਂ ਪੂਰਾ ਹੋ ਗਿਆ ਹੈ। ਅਗਲੀ ਰੂਪ-ਰੇਖਾ ਲਈ ਮੀਟਿੰਗ ਕੀਤੀ ਜਾ ਰਹੀ ਅਤੇ ਜਲਦ ਤਿੱਖਾ ਪ੍ਰੋਗਰਾਮ ਦਿੱਤਾ ਜਾਵੇਗਾ। ਗ਼ਲਤ ਤਰੀਕੇ ਛੱਡੇ ਗਏ ਦੋ ਕੱਟਾਂ ਵਿੱਚੋਂ ਇੱਕ ਬੰਦ ਕਰ ਦਿੱਤਾ ਹੈ ਅਤੇ ਦੂਜੇ ਨੂੰ ਵੀ ਕਰ ਦਿੱਤਾ ਜਾਵੇਗਾ। ਇਸ ਨਾਲ ਸੜਕ ਹਾਦਸੇ ਬੰਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਲ ਬਣਾਉਣ ਦੀ ਮੰਗ ਨਹੀਂ ਪੂਰੀ ਹੁੰਦੀ, ਉਹ ਆਪਣਾ ਧਰਨਾ ਇਸ ਜਗ੍ਹਾ ਤੋਂ ਨਹੀਂ ਚੁੱਕਣਗੇ।
ਕੁਦਰਤੀ ਕਹਿਰ: ਟਮਾਟਰ ਤੇ ਖੀਰਿਆਂ ਦੀਆਂ ਫ਼ਸਲਾਂ ਤਬਾਹ
ਪ੍ਰਮੋਦ ਕੁਮਾਰ ਸਿੰਗਲਾ ਸ਼ਹਿਣਾ, 27 ਮਾਰਚ ਪਿਛਲੇ ਦਿਨੀਂ ਹੋਈ ਗੜੇਮਾਰੀ ਨਾਲ ਵਿਧਾਤੇ ਰੋਡ 'ਤੇ ਕਿਸਾਨ ਹਰਦੇਵ ਸਿੰਘ ਗੋਸਲ ਪੁੱਤਰ ਦਰਸ਼ਨ ਸਿੰਘ ਦੀ 20 ਏਕੜ ਟਮਾਟਰ ਦੀ ਫ਼ਸਲ ਖ਼ਰਾਬ ਹੋ ਗਈ ਹੈ। ਕਿਸਾਨ ਨੇ ਟਮਾਟਰ ਲਾਉਣ ਲਈ ਬੀਜ, ਮਜ਼ਦੂਰ, ਖਾਦ, ਦਵਾਈਆਂ ਆਦਿ 'ਤੇ ਲੱਖਾਂ ਰੁਪਏ ਖ਼ਰਚੇ ਸਨ ਪਰ ਗੜੇਮਾਰੀ ਕਾਰਨ 20 ਕਿਲੇ ਦੀ ਫ਼ਸਲ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਕਿਸਾਨ ਨੇ ਦੱਸਿਆ ਕਿ ਪਹਿਲਾਂ ਲੱਗੇ ਟਮਾਟਰ ਝੜ ਗਏ ਹਨ। ਇਸੇ ਕਿਸਾਨ ਦੀ ਦੋ ਏਕੜ ਖੀਰੇ ਦੀ ਫ਼ਸਲ ਵੀ ਖ਼ਰਾਬ ਹੋ ਗਈ ਹੈ। ਪੱਖੋਕੇ ਰੋਡ 'ਤੇ ਕਿਸਾਨ ਜਰਨੈਲ ਸਿੰਘ ਦੀ ਤਿੰਨ ਏਕੜ ਕਣਕ ਦੀ ਫਸਲ ਵਿੱਛ ਗਈ ਹੈ। ਕਿਸਾਨ ਚੈਰੀ ਸਿੰਘ ਦੀ 13 ਏਕੜ ਟਮਾਟਰ ਦੀ ਫ਼ਸਲ ਅਤੇ ਬਸੰਤ ਸਿੰਘ ਦੇ ਟਮਾਟਰ ਅਤੇ ਸਬਜ਼ੀਆਂ ਖ਼ਰਾਬ ਹੋ ਗਈਆਂ ਹਨ। ਇਸ ਤਬਾਹੀ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨ ਕਾਕਾ ਸਿੰਘ ਪੰਧੇਰ ਦੀ 12 ਏਕੜ ਟਮਾਟਰ ਦੀ ਫ਼ਸਲ ਖ਼ਰਾਬ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਤੋਂ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ।
ਦਿ ਗ੍ਰੇਟ ਖਲੀ ਵੱਲੋਂ ਰੈਵਨਵੁੱਡ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ
ਸੁੰਦਰ ਨਾਥ ਆਰੀਆ ਅਬੋਹਰ, 27 ਮਾਰਚ ਨਿਊ ਵੀਅਰਵੈਲ ਦੇ ਸੰਚਾਲਕ ਵਰਮਾ ਪਰਿਵਾਰ ਵੱਲੋਂ ਸੰਸਥਾ ਦੇ ਕੋ-ਫਾਊਂਡਰ ਅਤੇ ਸੀਈਓ ਰੋਹਿਤ ਵਰਮਾ ਦੀ ਅਗਵਾਈ ਹੇਠ ਸਥਾਨਕ ਸੀਤੋ ਰੋਡ 'ਤੇ ਐਨ ਡਬਲਯੂ ਡਬਲਯੂ ਰੈਵਨਵੁੱਡ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਰੈਸਲਰ ਦੀ ਗ੍ਰੇਟ ਖਲੀ, ਡਿਪਟੀ ਕਮਿਸ਼ਨਰ ਸੇਨੂ ਦੁੱਗਲ, ਐਸਐਸਪੀ ਫਾਜ਼ਿਲਕਾ ਅਵਨੀਤ ਕੌਰ ਸਿੱਧੂ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਤੇ ਸਕੂਲ ਦਾ ਉਦਘਾਟਨ ਕੀਤਾ। ਇਸ ਦੌਰਾਨ ਜਗਤ ਵਰਮਾ, ਸੰਜੇ ਵਰਮਾ, ਗਿਰੀਕ ਵਰਮਾ, ਡਾ. ਰਾਕੇਸ਼ ਸਹਿਗਲ ਅਤੇ ਮਹਿਲਾ ਰੈਸਲਰ ਬੀ.ਬੀ. ਬੁਲਬੁਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਇਸ ਮੌਕੇ ਦਿ ਗ੍ਰੇਟ ਖਲੀ ਨੇ ਵਰਮਾ ਪਰਿਵਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਕੂਲ ਅਬੋਹਰ ਅਤੇ ਨੇੜੇ ਤੇੜੇ ਦੇ ਪਿੰਡਾਂ ਸਣੇ ਸ਼ਹਿਰਾਂ ਦੇ ਬੱਚਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰੇਗਾ। ਵਰਮਾ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਡੀਸੀ ਸੇਨੂੰ ਦੁੱਗਲ ਨੇ ਕਿਹਾ ਕਿ ਸਿੱਖਿਆ ਸੰਸਥਾ ਇਸ ਖੇਤਰ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ। ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਨਾਲ ਨੈਤਿਕਤਾ ਸਿਖਾਉਣ ਦਾ ਸੱਦਾ ਦਿੱਤਾ। ਵਰਮਾ ਪਰਿਵਾਰ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦਾ ਵਿਰੋਧ
ਮਾਨਸਾ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਮਗਰੋਂ ਸਿੱਖ ਨੌਜਵਾਨ ਤੇ ਔਰਤਾਂ ਦੀ ਗ੍ਰਿਫ਼ਤਾਰੀ ਤੋਂ ਪੈਦਾ ਹੋਏ ਦਹਿਸ਼ਤੀ ਮਾਹੌਲ ਦੀ ਨਿਖੇਧੀ ਕੀਤੀ। ਜਥੇਬੰਦੀ ਦੇ ਆਗੂ ਗੁਰਲਾਲ ਸਿੰਘ ਉਭਾ ਨੇ ਕਿਹਾ ਕਿ ਪੰਜਾਬ ਅੰਦਰ ਹਰ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਸ ਪੰਜਾਬ ਦੇ ਕਾਰਕੁਨਾਂ 'ਤੇ ਕੀਤੀ ਜਾ ਰਹੀ ਕਾਰਵਾਈ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਕੇ ਹੱਕਾਂ ਦੀ ਆਵਾਜ਼ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ। ਆਗੂ ਨੇ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਨੂੰ ਰਿਹਾਅ ਕਰਨ ਅਤੇ ਛਾਪੇ ਬੰਦ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਗੁਰਜੰਟ ਸਿੰਘ, ਦਲਜੀਤ ਸਿੰਘ, ਬਲਕਾਰ ਸਿੰਘ ਖੋਖਰ, ਸਰਬਜੀਤ ਸਿੰਘ, ਗੁਰਪ੍ਰਨਾਮ ਸਿੰਘ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
ਭਾਰਤੀਆਂ ਦੀ ਮਾਲਕੀ ਵਾਲੀਆਂ ਫ਼ਰਜ਼ੀ ਕੰਪਨੀਆਂ ਬਾਰੇ ਸਰਕਾਰ ਕੋਲ ਕੋਈ ਜਾਣਕਾਰੀ ਨਹੀਂ
ਮੁਕੇਸ਼ ਰੰਜਨ ਨਵੀਂ ਦਿੱਲੀ, 27 ਮਾਰਚ ਮੁੱਖ ਅੰਸ਼ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਵਿਚ ਦਿੱਤਾ ਜਵਾਬ ਕਾਂਗਰਸ ਨੇ ਸਰਕਾਰ ਦੇ ਲਿਖਤੀ ਜਵਾਬ 'ਤੇ ਉਠਾਏ ਸਵਾਲ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਹਾਲ ਹੀ ਵਿਚ ਰਾਜ ਸਭਾ ਨੂੰ ਜਾਣਕਾਰੀ ਦਿੱਤੀ ਹੈ ਕਿ 'ਭਾਰਤੀ ਨਾਗਰਿਕਾਂ ਦੀ ਮਾਲਕੀ ਵਾਲੀਆਂ ਦੇਸ਼ ਤੋਂ ਬਾਹਰ ਚੱਲ ਰਹੀਆਂ ਫ਼ਰਜ਼ੀ ਕੰਪਨੀਆਂ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਤੇ ਅਜਿਹੀ ਕੰਪਨੀ ਦੀ ਵਿੱਤ ਮੰਤਰਾਲੇ ਵੱਲੋਂ ਦੇਖੇ ਜਾਂਦੇ ਕਾਨੂੰਨਾਂ 'ਚ ਕੋਈ ਵਿਆਖਿਆ ਦਰਜ ਨਹੀਂ ਕੀਤੀ ਗਈ।' ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਅਡਾਨੀ ਗਰੁੱਪ ਦੀਆਂ ਕਥਿਤ ਫ਼ਰਜ਼ੀ ਕੰਪਨੀਆਂ ਦਾ ਹਵਾਲਾ ਦੇ ਕੇ ਲਗਾਤਾਰ ਸਰਕਾਰ ਉਤੇ ਨਿਸ਼ਾਨਾ ਸੇਧ ਰਹੇ ਹਨ। ਰਾਜ ਸਭਾ ਮੈਂਬਰ ਜੌਹਨ ਬ੍ਰਿਟਾਸ ਨੇ ਇਸ ਸਬੰਧੀ ਸਵਾਲ ਪੁੱਛਿਆ ਸੀ, ਜਿਸ ਦਾ ਚੌਧਰੀ ਨੇ ਲਿਖਤੀ ਜਵਾਬ ਦਿੱਤਾ ਹੈ। ਇਸ ਉਤੇ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ, 'ਜੂਨ 8, 2018: ਸਰਕਾਰ ਵੱਲੋਂ ਫ਼ਰਜ਼ੀ ਕੰਪਨੀਆਂ ਲਈ ਬਣੀ ਟਾਸਕ ਫੋਰਸ ਦੀ ਕਾਰਵਾਈ ਬਾਰੇ ਜਾਰੀ ਪ੍ਰੈੱਸ ਬਿਆਨ, ਇਨ੍ਹਾਂ ਨੂੰ 'ਖ਼ਤਰਾ' ਦੱਸਿਆ ਗਿਆ। ਮਾਰਚ 21 2023: ਸਰਕਾਰ ਰਾਜ ਸਭਾ ਵਿਚ ਕਹਿੰਦੀ ਹੈ ਕਿ ਅਜਿਹੀਆਂ ਕੰਪਨੀਆਂ ਦੀ ਕੋਈ ਵਿਆਖਿਆ ਨਹੀਂ ਹੈ ਤੇ ਕੋਈ ਜਾਣਕਾਰੀ ਨਹੀਂ ਹੈ।' ਜ਼ਿਕਰਯੋਗ ਹੈ ਕਿ ਜੂਨ, 2018 ਵਿਚ ਜਾਰੀ ਪ੍ਰੈੱਸ ਰਿਲੀਜ਼ ਵਿਚ ਸਰਕਾਰ ਨੇ ਕਿਹਾ ਸੀ ਕਿ ਟਾਸਕ ਫੋਰਸ ਸਰਗਰਮੀ ਤੇ ਤਾਲਮੇਲ ਨਾਲ ਬੇਨਾਮੀ ਕੰਪਨੀਆਂ ਖ਼ਿਲਾਫ਼ ਕਦਮ ਚੁੱਕ ਰਹੀ ਹੈ। ਵਿੱਤੀ ਵਰ੍ਹੇ 2017-18 ਵਿਚ ਰਜਿਸਟਰਾਰ ਆਫ ਕੰਪਨੀਜ਼ ਨੇ ਸ਼ਨਾਖ਼ਤ ਕਰ ਕੇ 2,26,166 ਕੰਪਨੀਆਂ ਨੂੰ ਹਟਾਇਆ ਹੈ। ਇਸ ਦੇ ਨਾਲ ਹੀ 3,09,619 ਡਾਇਰੈਕਟਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ। ਹਾਲਾਂਕਿ ਮੰਤਰੀ ਨੇ ਆਪਣੇ ਜਵਾਬ ਵਿਚ ਜ਼ਿਕਰ ਕੀਤਾ ਕਿ ਸਰਕਾਰ ਨੇ ਟੈਕਸ ਨਾਲ ਜੁੜੇ ਵੱਖ-ਵੱਖ ਮੰਤਵਾਂ ਲਈ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਵਿਚ ਬੇਨਾਮੀ ਕੰਪਨੀਆਂ ਬਾਰੇ ਸੂਚਨਾ ਹੋ ਸਕਦੀ ਹੈ। ਚੌਧਰੀ ਨੇ ਕਿਹਾ ਕਿ ਈਡੀ ਨੇ 'ਫੇਮਾ' ਤੇ ਪੀਐਮਐਲਏ ਕਾਨੂੰਨ ਤਹਿਤਾਂ ਭਗੌੜੇ ਹੋਏ ਆਰਥਿਕ ਅਪਰਾਧੀਆਂ ਵਿਰੁੱਧ ਵੀ ਕਾਰਵਾਈ ਕੀਤੀ ਹੈ। ਮੰਤਰੀ ਨੇ ਦੱਸਿਆ ਕਿ ਪੰਡੋਰਾ ਪੇਪਰ ਲੀਕਸ ਨਾਲ ਜੁੜੀਆਂ ਭਾਰਤ ਦੀਆਂ 250 ਤੋਂ ਵੱਧ ਇਕਾਈਆਂ ਦੀ ਸ਼ਨਾਖ਼ਤ ਵੀ ਕੀਤੀ ਗਈ ਹੈ। ਪਨਾਮਾ ਤੇ ਪੈਰਾਡਾਈਜ਼ ਪੇਪਰ ਲੀਕਸ ਤਹਿਤ ਅਣਐਲਾਨੀ 13,800 ਕਰੋੜ ਰੁਪਏ ਦੀ ਆਮਦਨ ਵੀ ਟੈਕਸ ਦੇ ਘੇਰੇ ਵਿਚ ਲਿਆਂਦੀ ਗਈ ਹੈ। ਐਚਐੱਸਬੀਸੀ ਦੇ ਕੇਸਾਂ ਵਿਚ ਮੰਤਰੀ ਨੇ ਕਿਹਾ ਕਿ 8468 ਕਰੋੜ ਰੁਪਏ ਦੀ ਅਣਐਲਾਨੀ ਆਮਦਨ ਦੀ ਸ਼ਨਾਖ਼ਤ ਕਰ ਕੇ ਕਾਰਵਾਈ ਕੀਤੀ ਗਈ ਸੀ। ਇਨ੍ਹਾਂ ਕੇਸਾਂ ਵਿਚ ਪੈਨਲਟੀ ਵੀ ਪਾਈ ਗਈ ਹੈ।
ਬਿਲਕੀਸ ਦੀ ਅਰਜ਼ੀ ’ਤੇ ਕੇਂਦਰ ਤੇ ਗੁਜਰਾਤ ਸਰਕਾਰ ਨੂੰ ਨੋਟਿਸ
ਨਵੀਂ ਦਿੱਲੀ, 27 ਮਾਰਚ ਸਮੂਹਿਕ ਜਬਰ-ਜਨਾਹ ਤੇ ਹੱਤਿਆ ਕੇਸ ਵਿਚ ਦੋਸ਼ੀਆਂ ਦੀ ਸਜ਼ਾ ਮੁਆਫ਼ੀ ਵਿਰੁੱਧ ਪੀੜਤਾ ਬਿਲਕੀਸ ਬਾਨੋ ਵੱਲੋਂ ਦਾਇਰ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰ, ਗੁਜਰਾਤ ਸਰਕਾਰ ਤੇ ਹੋਰਾਂ ਤੋਂ ਜਵਾਬ ਤਲਬ ਕੀਤਾ ਹੈ। ਸੰਨ 2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਇਹ ਜਬਰ-ਜਨਾਹ ਤੇ ਹੱਤਿਆ ਦੀਆਂ ਘਟਨਾਵਾਂ ਵਾਪਰੀਆਂ ਸਨ। ਬਾਨੋ ਨੇ ਅਰਜ਼ੀ ਦਾਇਰ ਕਰ ਕੇ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਮਿਲੀ ਸਜ਼ਾ ਮੁਆਫ਼ੀ ਨੂੰ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 18 ਅਪਰੈਲ ਨੂੰ ਰੱਖੀ ਹੈ। ਬੈਂਚ ਨੇ ਕਿਹਾ ਕਿ ਇਸ ਮਾਮਲੇ ਦੁਆਲੇ ਕਈ ਮੁੱਦੇ ਹਨ, ਜਿਨ੍ਹਾਂ ਉਤੇ ਵਿਸਤਾਰ ਨਾਲ ਸੁਣਵਾਈ ਲੋੜੀਂਦੀ ਹੈ। ਇਸ ਤੋਂ ਬਾਅਦ ਅਦਾਲਤ ਨੇ ਕੇਂਦਰ, ਗੁਜਰਾਤ ਸਰਕਾਰ ਤੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ। ਗੁਜਰਾਤ ਸਰਕਾਰ ਨੂੰ ਅਗਲੀ ਸੁਣਵਾਈ ਵੇਲੇ ਸਜ਼ਾ ਮੁਆਫ਼ੀ ਵਾਲੀਆਂ ਫਾਈਲਾਂ ਵੀ ਲਿਆਉਣ ਲਈ ਕਿਹਾ ਗਿਆ ਹੈ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਉਹ ਇਸ ਮਾਮਲੇ ਨੂੰ ਜਜ਼ਬਾਤੀ ਪੱਖ ਤੋਂ ਨਹੀਂ ਬਲਕਿ ਕਾਨੂੰਨ ਮੁਤਾਬਕ ਸੁਣਨਗੇ। ਜ਼ਿਕਰਯੋਗ ਹੈ ਕਿ 4 ਜਨਵਰੀ ਨੂੰ ਸੁਪਰੀਮ ਕੋਰਟ ਦੇ ਇਕ ਬੈਂਚ ਨੇ ਬਾਨੋ ਤੇ ਹੋਰਾਂ ਵੱਲੋਂ ਦਾਇਰ ਪਟੀਸ਼ਨ ਨੂੰ ਸਵੀਕਾਰ ਕੀਤਾ ਸੀ। ਹਾਲਾਂਕਿ ਬੈਂਚ ਵਿਚ ਸ਼ਾਮਲ ਜਸਟਿਸ ਬੇਲਾ ਐਮ. ਤ੍ਰਿਵੇਦੀ ਬਾਅਦ ਵਿਚ ਬਿਨਾਂ ਕੋਈ ਕਾਰਨ ਦਿੱਤੇ ਸੁਣਵਾਈ ਤੋਂ ਪਾਸੇ ਹੋ ਗਏ ਸਨ। ਬਾਨੋ ਨੇ ਪਿਛਲੇ ਸਾਲ 30 ਨਵੰਬਰ ਨੂੰ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ 11 ਜਣਿਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਰਾਜ ਸਰਕਾਰ ਦੇ ਫ਼ੈਸਲੇ ਨੇ 'ਸਮਾਜ ਦੀ ਜ਼ਮੀਰ ਨੂੰ ਹਲੂਣਾ ਦਿੱਤਾ ਹੈ।' ਦੋਸ਼ੀਆਂ ਦੀ ਰਿਹਾਈ ਨੂੰ ਚੁਣੌਤੀ ਦੇਣ ਤੋਂ ਇਲਾਵਾ, ਜਬਰ-ਜਨਾਹ ਪੀੜਤਾ ਨੇ ਇਕ ਵੱਖਰੀ ਪਟੀਸ਼ਨ ਵੀ ਦਾਇਰ ਕੀਤੀ ਸੀ ਜਿਸ ਵਿਚ ਸੁਪਰੀਮ ਕੋਰਟ ਦੇ ਮਈ, 2022 ਦੇ ਫ਼ੈਸਲੇ ਉਤੇ ਮੁੜ ਨਜ਼ਰਸਾਨੀ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਇਹ ਫ਼ੈਸਲਾ ਇਕ ਦੋਸ਼ੀ ਦੀ ਅਰਜ਼ੀ ਉਤੇ ਸੁਣਾਇਆ ਸੀ। ਮੁੜ ਨਜ਼ਰਸਾਨੀ ਦੀ ਪਟੀਸ਼ਨ ਵੀ ਪਿਛਲੇ ਸਾਲ ਦਸੰਬਰ ਵਿਚ ਖਾਰਜ ਕਰ ਦਿੱਤੀ ਗਈ ਸੀ। ਗੁਜਰਾਤ ਸਰਕਾਰ ਨੇ ਪਿਛਲੇ ਸਾਲ 15 ਅਗਸਤ ਨੂੰ ਸਾਰੇ 11 ਦੋਸ਼ੀਆਂ ਦੀ ਸਜ਼ਾ ਮੁਆਫ਼ ਕਰ ਦਿੱਤੀ ਸੀ। -ਪੀਟੀਆਈ 'ਕੀ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਵੇਲੇ ਬਾਕੀ ਕੇਸਾਂ ਵਰਗੇ ਹੀ ਮਾਪਦੰਡ ਅਪਣਾਏ ਗਏ?' ਬਿਲਕੀਸ ਬਾਨੋ ਨਾਲ ਜਬਰ-ਜਨਾਹ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਹੱਤਿਆ ਨੂੰ 'ਭਿਆਨਕ' ਕਰਾਰ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਗੁਜਰਾਤ ਸਰਕਾਰ ਨੂੰ ਪੁੱਛਿਆ ਕਿ ਕੀ ਇਸ ਮਾਮਲੇ ਵਿਚ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਦਿਆਂ ਉਹੀ ਮਾਪਦੰਡ ਅਪਣਾਏ ਗਏ ਜੋ ਕਤਲ ਦੇ ਹੋਰਨਾਂ ਕੇਸਾਂ ਵਿਚ ਅਪਣਾਏ ਜਾਂਦੇ ਹਨ। ਅਦਾਲਤ ਨੇ ਗੁਜਰਾਤ ਸਰਕਾਰ ਨੂੰ ਅਗਲੀ ਸੁਣਵਾਈ ਵੇਲੇ ਉਹ ਸਾਰੇ ਢੁੱਕਵੇਂ ਦਸਤਾਵੇਜ਼ ਨਾਲ ਲਿਆਉਣ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਰਾਹੀਂ ਦੋਸ਼ੀਆਂ ਦੀ ਸਜ਼ਾ ਮੁਆਫ਼ ਕੀਤੀ ਗਈ ਸੀ। ਜ਼ਿਕਰਯੋਗ ਹੈ ਰਿਹਾਅ ਹੋਇਆ ਇਕ ਦੋਸ਼ੀ ਭਾਜਪਾ ਆਗੂਆਂ ਨਾਲ ਮੰਚ 'ਤੇ ਬੈਠਾ ਨਜ਼ਰ ਆਇਆ ਦਾਹੋਦ: ਬਿਲਕੀਸ ਬਾਨੋ ਕੇਸ 'ਚ ਸਜ਼ਾ ਮੁਆਫ਼ੀ ਪਾਉਣ ਵਾਲਾ ਇਕ ਦੋਸ਼ੀ ਇੱਥੇ ਭਾਜਪਾ ਸੰਸਦ ਮੈਂਬਰ ਜਸਵੰਤ ਭਾਭੋਰ ਤੇ ਉਸ ਦੇ ਵਿਧਾਇਕ ਭਰਾ ਸ਼ੈਲੇਸ਼ ਭਾਭੋਰ ਨਾਲ ਮੰਚ ਉਤੇ ਨਜ਼ਰ ਆਇਆ। ਦਾਹੋਦ ਜ਼ਿਲ੍ਹੇ ਵਿਚ ਇਕ ਸਰਕਾਰੀ ਸਮਾਗਮ 'ਚ ਰਿਹਾਅ ਹੋਇਆ ਦੋਸ਼ੀ ਭਾਜਪਾ ਆਗੂਆਂ ਨਾਲ ਮੰਚ ਉਤੇ ਬੈਠਾ ਦੇਖਿਆ ਗਿਆ। ਦੋਸ਼ੀ ਸ਼ੈਲੇਸ਼ ਭੱਟ ਨੂੰ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਉਹ ਉੱਥੇ ਪੂਜਾ ਲਈ ਗਿਆ ਸੀ। ਸ਼ੈਲੇਸ਼ ਭਾਭੋਰ ਵੱਲੋਂ ਟਵਿੱਟਰ ਉਤੇ ਪੋਸਟ ਕੀਤੀ ਫੋਟੋ ਵਿਚ ਭੱਟ ਦੇਖਿਆ ਗਿਆ ਹੈ। ਕੇਸ 'ਚ ਰਿਹਾਅ ਹੋਇਆ ਇਹ ਦੋਸ਼ੀ ਸਾਬਕਾ ਕੇਂਦਰੀ ਮੰਤਰੀ ਜਸਵੰਤ ਭਾਭੋਰ ਦੇ ਨਾਲ ਬੈਠਾ ਹੈ। ਫੋਟੋ ਨੂੰ ਦਾਹੋਦ ਦੇ ਜ਼ਿਲ੍ਹਾ ਸੂਚਨਾ ਵਿਭਾਗ ਨੇ ਸਾਂਝਾ ਕੀਤਾ ਹੈ। -ਪੀਟੀਆਈ
ਅੰਮ੍ਰਿਤਪਾਲ ਸਿੰਘ ਦੇ ਨੇਪਾਲ ’ਚ ਛੁਪੇ ਹੋਣ ਦਾ ਸ਼ੱਕ
ਕਾਠਮੰਡੂ, 27 ਮਾਰਚ ਮੁੱਖ ਅੰਸ਼ ਤੀਜੇ ਮੁਲਕ 'ਚ ਭੱਜਣ ਤੋਂ ਰੋਕਣ ਦੇ ਉਪਰਾਲੇ ਕਰਨ ਲਈ ਕਿਹਾ ਭਾਰਤ ਨੇ ਭਗੌੜੇ ਅੰਮ੍ਰਿਤਪਾਲ ਸਿੰਘ ਦੇ ਨੇਪਾਲ 'ਚ ਛੁਪੇ ਹੋਣ ਦਾ ਖ਼ਦਸ਼ਾ ਜਤਾਇਆ ਹੈ। ਨੇਪਾਲ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਕਿਸੇ ਤੀਜੇ ਮੁਲਕ 'ਚ ਭੱਜਣ ਤੋਂ ਰੋਕਣ ਦੇ ਉਪਰਾਲੇ ਕਰੇ। ਮੀਡੀਆ ਰਿਪੋਰਟ ਮੁਤਾਬਕ ਭਾਰਤ ਨੇ ਨੇਪਾਲ ਨੂੰ ਕਿਹਾ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਭਾਰਤੀ ਪਾਸਪੋਰਟ ਜਾਂ ਹੋਰ ਕੋਈ ਫ਼ਰਜ਼ੀ ਪਾਸਪੋਰਟ 'ਤੇ ਮੁਲਕ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। 'ਕਾਠਮੰਡੂ ਪੋਸਟ' ਅਖ਼ਬਾਰ ਦੀ ਰਿਪੋਰਟ ਮੁਤਾਬਕ ਕੌਂਸੁਲਰ ਸੇਵਾਵਾਂ ਵਿਭਾਗ ਨੂੰ ਸ਼ਨਿਚਰਵਾਰ ਨੂੰ ਭੇਜੇ ਪੱਤਰ 'ਚ ਕਾਠਮੰਡੂ 'ਚ ਭਾਰਤੀ ਸਫ਼ਾਰਤਖਾਨੇ ਨੇ ਸਰਕਾਰੀ ਏਜੰਸੀਆਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਨੇਪਾਲ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਪੱਤਰ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਨੇਪਾਲ 'ਚ ਛੁਪਿਆ ਹੋਇਆ ਹੈ। ਵੱਖ ਵੱਖ ਸੂਤਰਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ ਹੈ ਕਿ ਪੱਤਰ ਅਤੇ ਅੰਮ੍ਰਿਤਪਾਲ ਸਿੰਘ ਦੇ ਵੇਰਵੇ ਹੋਟਲਾਂ ਤੋਂ ਲੈ ਕੇ ਏਅਰਲਾਈਨਜ਼ ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨੂੰ ਭੇਜ ਦਿੱਤੇ ਗਏ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਨੇਪਾਲ-ਭਾਰਤ ਸਰਹੱਦੀ ਇਲਾਕਿਆਂ 'ਚ ਸਾਰੀਆਂ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਕ ਅਖ਼ਬਾਰ ਨੇ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਭਾਰਤੀ ਸੁਰੱਖਿਆ ਅਧਿਕਾਰੀਆਂ ਦੀ ਬੇਨਤੀ 'ਤੇ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਨੇਪਾਲ-ਭਾਰਤ ਸਰਹੱਦੀ ਇਲਾਕੇ 'ਚ ਦੋ ਦਿਨਾਂ ਲਈ ਹਾਈ ਅਲਰਟ ਰੱਖਿਆ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ .ਕਿ ਸਰਹੱਦੀ ਇਲਾਕੇ 'ਚ ਪੁਲੀਸ ਸਾਦੀ ਵਰਦੀ 'ਚ ਚੌਕਸੀ ਰੱਖ ਰਹੀ ਹੈ ਕਿਉਂਕਿ ਅੰਮ੍ਰਿਤਪਾਲ ਸਿੰਘ ਪੱਛਮੀ ਨੇਪਾਲ 'ਚ ਕਪਿਲਵਸਤੂ ਰਸਤਿਉਂ ਦੇਸ਼ ਅੰਦਰ ਦਾਖ਼ਲ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਕੋਲ ਵੱਖ ਵੱਖ ਭੇਸ ਵਾਲੇ ਕਈ ਪਾਸਪੋਰਟ ਹਨ ਅਤੇ ਉਹ 18 ਮਾਰਚ ਤੋਂ ਪੰਜਾਬ 'ਚੋਂ ਫਰਾਰ ਹੈ। -ਪੀਟੀਆਈ ਐੱਨਐੱਸਏ ਲਗਾ ਕੇ ਵਰਿੰਦਰ ਸਿੰਘ ਜੌਹਲ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਅੰਮ੍ਰਿਤਸਰ (ਟਨਸ): ਪੁਲੀਸ ਨੇ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਦੇ ਇੱਕ ਕਰੀਬੀ ਸਾਥੀ ਵਰਿੰਦਰ ਸਿੰਘ ਜੌਹਲ ਉਰਫ਼ ਫੌਜੀ ਨੂੰ ਗ੍ਰਿਫ਼ਤਾਰ ਕਰਕੇ ਉਸ 'ਤੇ ਰਾਸ਼ਟਰੀ ਸੁਰੱਖਿਆ ਐਕਟ (ਐੱਨਐੱਸਏ) ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਹੈ। ਉਹ ਸਾਬਕਾ ਫੌਜੀ ਹੈ ਅਤੇ ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕ ਵਜੋਂ ਕੰਮ ਕਰ ਰਿਹਾ ਸੀ। ਵੇਰਵਿਆਂ ਮੁਤਾਬਕ ਫੌਜੀ ਉਨ੍ਹਾਂ 10 ਹਥਿਆਰਬੰਦ ਅੰਗ-ਰੱਖਿਅਕਾਂ ਦੀ ਟੀਮ ਦਾ ਹਿੱਸਾ ਸੀ, ਜੋ ਹਰ ਵੇਲੇ ਅੰਮ੍ਰਿਤਪਾਲ ਦੇ ਨਾਲ ਰਹਿੰਦੇ ਸਨ। ਪੁਲੀਸ ਦੇ ਇਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੌਹਲ ਸੱਤਵਾਂ ਵਿਅਕਤੀ ਹੈ, ਜਿਸ ਖ਼ਿਲਾਫ਼ ਐੱਨਐੱਸਏ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ। ਜੌਹਲ 19 ਸਿੱਖ ਰੈਜਮੈਂਟ ਦਾ ਸੇਵਾਮੁਕਤ ਸਿਪਾਹੀ ਹੈ।
ਨਾਮੀਬੀਆ ਤੋਂ ਲਿਆਂਦੇ ਮਾਦਾ ਚੀਤੇ ਸਾਸ਼ਾ ਦੀ ਮੌਤ
ਭੋਪਾਲ: ਛੇ ਮਹੀਨੇ ਪਹਿਲਾਂ ਨਾਮੀਬੀਆ ਤੋਂ ਲਿਆਂਦੇ ਮਾਦਾ ਚੀਤੇ ਸਾਸ਼ਾ ਦੀ ਅੱਜ ਮੌਤ ਹੋ ਗਈ। ਸਾਸ਼ਾ ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ ਤੇ ਪਿਛਲੇ ਕੁਝ ਦਿਨਾਂ ਤੋਂ ਉਸ ਦੀ ਸਿਹਤ ਨਾਸਾਜ਼ ਸੀ। ਸਾਸ਼ਾ ਨੂੰ ਛੇ ਮਹੀਨੇ ਪਹਿਲਾਂ ਨਾਮੀਬੀਆ ਤੋਂ ਸੱਤ ਹੋਰਨਾਂ ਚੀਤਿਆਂ ਨਾਲ ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ (ਕੇਐੱਨਪੀ) ਵਿੱਚ ਤਬਦੀਲ ਕੀਤਾ ਗਿਆ ਸੀ। ਸਾਢੇ ਚਾਰ ਸਾਲਾ ਸਾਸ਼ਾ ਦੀ ਮੌਤ ਨੂੰ ਪ੍ਰਾਜੈਕਟ ਚੀਤਾ ਲਈ ਵੱਡੇ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ। ਪ੍ਰਾਜੈਕਟ ਦਾ ਮੁੱਖ ਮੰਤਵ ਵਿਸ਼ਵ ਦੇ (ਜ਼ਮੀਨ 'ਤੇ) ਸਭ ਤੋਂ ਤੇਜ਼ ਰਫ਼ਤਾਰ ਵਾਲੇ ਜਾਨਵਰ ਦੀ ਵਸੋਂ ਸੁਰਜੀਤ ਕਰਨਾ ਸੀ। ਪਿਛਲੇ ਸਾਲ ਸਤੰਬਰ ਦੇ ਅੱਧ ਵਿੱਚ ਨਾਮੀਬੀਆ ਤੋਂ ਅੱਠ ਚੀਤੇ (ਪੰਜ ਮਾਦਾ ਤੇ ਤਿੰਨ ਨਰ) ਲਿਆਂਦੇ ਗੲੇ ਸਨ ਤੇ ਇਨ੍ਹਾਂ ਨੂੰ ਸ਼ਿਓਪੁਰ ਜ਼ਿਲ੍ਹੇ ਵਿੱਚ ਕੇਐੱਨਪੀ 'ਚ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ 'ਚ 17 ਸਤੰਬਰ ਨੂੰ ਇਨ੍ਹਾਂ ਨੂੰ ਕੌਮੀ ਪਾਰਕ ਵਿੱਚ ਛੱਡਿਆ ਗਿਆ ਸੀ। ਪ੍ਰਮੁੱਖ ਚੀਫ਼ ਕੰਜ਼ਰਵੇਟਰ ਜੇ.ਐੱਸ.ਚੌਹਾਨ ਨੇ ਕਿਹਾ ਕਿ ਸਾਸ਼ਾ 22 ਮਾਰਚ ਤੋਂ ਹੀ ਸੁਸਤ ਸੀ, ਜਿਸ ਮਗਰੋਂ ਉਨ੍ਹਾਂ ਉਸ ਨੂੰ ਇਲਾਜ ਲਈ ਬਾੜੇ ਵਿੱਚ ਇਕਾਂਤਵਾਸ 'ਚ ਲਿਜਾਣ ਦਾ ਫੈਸਲਾ ਕੀਤਾ ਸੀ। -ਪੀਟੀਆਈ
ਧੀ ਦੇ ਪਿਤਾ ਬਣੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ
ਪਟਨਾ, 27 ਮਾਰਚ ਰਾਸ਼ਟਰੀ ਜਨਤਾ ਦਲ ਦੇ ਖੇਮੇ ਵਿੱਚ ਅੱਜ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਇਹ ਖ਼ਬਰ ਫੈਲੀ ਕਿ ਪਾਰਟੀ ਨੇਤਾ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਪਿਤਾ ਬਣ ਗਏ ਹਨ। ਤੇਜਸਵੀ ਯਾਦਵ ਸੀਬੀਆਈ ਪੁੱਛ-ਪੜਤਾਲ ਕਾਰਨ ਪਿਛਲੇ ਹਫ਼ਤੇ ਤੋਂ ਆਪਣੀ ਪਤਨੀ ਰਾਜਸ੍ਰੀ ਨਾਲ ਦਿੱਲੀ ਰੁਕੇ ਸਨ। ਉਨ੍ਹਾਂ ਆਪਣੇ ਟਵਿੱਟਰ ਹੈਂਡਲ 'ਤੇ ਨਵ-ਜੰਮੀ ਬੱਚੀ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਤੇਜਸਵੀ ਤੋਂ 25 ਮਾਰਚ ਨੂੰ ਕੇਂਦਰੀ ਜਾਂਚ ਏਜੰਸੀ ਵੱਲੋਂ ਅੱਠ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਗਈ, ਜਦਕਿ ਈਡੀ ਨੇ ਰੇਲਵੇ ਵਿੱਚ ਨੌਕਰੀ ਲਈ ਜ਼ਮੀਨ ਘੁਟਾਲੇ ਸਬੰਧੀ ਉਨ੍ਹਾਂ ਦੀ ਭੈਣ ਅਤੇ ਸੰਸਦ ਮੈਂਬਰ ਮੀਸਾ ਭਾਰਤੀ ਤੋਂ ਛੇ ਘੰਟਿਆਂ ਤੱਕ ਪੁੱਛ ਪੜਤਾਲ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਪਿਛਲੇ ਹਫ਼ਤੇ ਰਾਜ ਵਿਧਾਨ ਸਭਾ ਵਿੱਚ ਭਾਸ਼ਨ ਦਿੰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਉਨ੍ਹਾਂ ਦਾ ਪਲੇਠਾ ਬੱਚਾ ਧੀ ਹੋਵੇ। ਹਾਲਾਂਕਿ ਉੱਤਰੀ ਭਾਰਤ ਵਿੱਚ ਬਹੁਤੇ ਪਰਿਵਾਰ ਰਵਾਇਤੀ ਤੌਰ 'ਤੇ ਪੁੱਤ ਦੀ ਇਸ ਹੱਦ ਤੱਕ ਕਾਮਨਾ ਕਰਦੇ ਹਨ ਕਿ ਬੱਚੀਆਂ ਦੀ ਭਰੂਣ ਹੱਤਿਆ ਦੇ ਮਾਮਲੇ ਵੀ ਸਾਹਮਣੇ ਆਏ ਹਨ। ਅਜਿਹੇ ਸਮੇਂ ਦੌਰਾਨ ਯਾਦਵ ਦੇ ਬਿਆਨ ਦਾ ਸਵਾਗਤ ਕੀਤਾ ਗਿਆ। ਤੇਜਸਵੀ ਦੇ ਵੱਡੇ ਭਰਾ ਅਤੇ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਪਟਨਾ ਵਿੱਚ ਵਿਧਾਨ ਸਭਾ ਦੇ ਵਿਹੜੇ ਮਠਿਆਈ ਵੰਡ ਕੇ ਸਭ ਨਾਲ ਖੁਸ਼ੀ ਸਾਂਝੀ ਕਰਦਿਆਂ ਕਿਹਾ ਕਿ ਉਹ ਹੁਣ 'ਵੱਡੇ ਪਾਪਾ' ਬਣ ਗਏ ਹਨ। ਉਨ੍ਹਾਂ ਕਿਹਾ, ''ਨਵਰਾਤਰੀ ਦੇ ਸ਼ੁਭ ਤਿਉਹਾਰ ਮੌਕੇ ਸਾਡੇ ਪਰਿਵਾਰ ਵਿੱਚ ਲਕਸ਼ਮੀ ਆਈ ਹੈ। ਹੁਣ ਸਾਰੀਆਂ ਪ੍ਰੇਸ਼ਾਨੀਆਂ ਖ਼ਤਮ ਹੋ ਜਾਣਗੀਆਂ।'' ਵਿਧਾਨ ਸਭਾ ਤੋਂ ਕੁੱਝ ਹੀ ਦੂਰੀ 'ਤੇ ਸਥਿਤ ਪਾਰਟੀ ਦੇ ਬੀਰ ਚੰਦ ਪਟੇਲ ਮਾਰਗ ਦਫ਼ਤਰ ਵਿੱਚ ਰਾਸ਼ਟਰੀ ਜਨਤਾ ਦਲ ਦੇ ਵਰਕਰਾਂ ਨੇ ਖੁਸ਼ੀਆਂ ਮਨਾਈਆਂ। -ਪੀਟੀਆਈ
ਤਿੰਨਾਂ ਸੈਨਾਵਾਂ ਵਿੱਚ 1.55 ਲੱਖ ਤੋਂ ਵੱਧ ਅਸਾਮੀਆਂ ਖਾਲੀ
ਨਵੀਂ ਦਿੱਲੀ, 27 ਮਾਰਚ ਸਰਕਾਰ ਨੇ ਰਾਜ ਸਭਾ ਵਿਚ ਜਾਣਕਾਰੀ ਦਿੱਤੀ ਹੈ ਕਿ ਤਿੰਨਾਂ ਸੈਨਾਵਾਂ ਵਿਚ ਕਰੀਬ 1.55 ਲੱਖ ਅਸਾਮੀਆਂ ਖਾਲੀ ਹਨ। ਥਲ ਸੈਨਾ ਵਿਚ ਸਭ ਤੋਂ ਵੱਧ 1.36 ਲੱਖ ਅਸਾਮੀਆਂ ਖਾਲੀ ਹਨ। ਕੇਂਦਰੀ ਰੱਖਿਆ ਰਾਜ ਮੰਤਰੀ ਅਜੈ ਭੱਟ ਨੇ ਦੱਸਿਆ ਕਿ ਖਾਲੀ ਅਸਾਮੀਆਂ ਦੇ ਅਸਰ ਨੂੰ ਘਟਾਉਣ ਲਈ ਕਦਮ ਚੁੱਕੇ ਜਾ ਰਹੇ ਹਨ। ਲਗਾਤਾਰ ਸਮੀਖਿਆ ਵੀ ਕੀਤੀ ਜਾ ਰਹੀ ਹੈ। ਅਸਾਮੀਆਂ ਨੂੰ ਭਰਨ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਭੱਟ ਨੇ ਕਿਹਾ ਕਿ ਭਾਰਤੀ ਸੈਨਾ ਵਿਚ 8129 ਅਧਿਕਾਰੀਆਂ ਦੀਆਂ ਅਸਾਮੀਆਂ ਵੀ ਖਾਲੀ ਹਨ। ਫ਼ੌਜ ਦੀ ਮੈਡੀਕਲ ਤੇ ਡੈਂਟਲ ਕੋਰ ਵਿਚ ਵੀ ਅਹੁਦੇ ਭਰੇ ਜਾਣੇ ਹਨ। ਮਿਲਟਰੀ ਨਰਸਿੰਗ ਸਰਵਿਸ ਵਿਚ 509 ਪੋਸਟਾਂ ਖਾਲੀ ਹਨ। ਜੇਸੀਓ ਪੱਧਰ ਦੇ ਅਹੁਦੇ ਦੀਆਂ 1,27,673 ਅਸਾਮੀਆਂ ਤੇ ਹੋਰ ਰੈਂਕ ਦੀਆਂ ਅਸਾਮੀਆਂ ਵੀ ਖਾਲੀ ਹਨ। -ਪੀਟੀਆਈ
ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ 22 ਅਪਰੈਲ ਤੱਕ ਖਾਲੀ ਕਰਨ ਦਾ ਨੋਟਿਸ
ਨਵੀਂ ਦਿੱਲੀ, 27 ਮਾਰਚ ਲੋਕ ਸਭਾ ਮੈਂਬਰੀ ਤੋਂ ਅਯੋਗ ਠਹਿਰਾਏ ਗਏ ਰਾਹੁਲ ਗਾਂਧੀ ਨੂੰ ਸਰਕਾਰੀ ਬੰਗਲਾ 22 ਅਪਰੈਲ ਤੱਕ ਖਾਲੀ ਕਰਨ ਲਈ ਕਿਹਾ ਗਿਆ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਰਾਹੁਲ ਨੂੰ 12, ਤੁਗਲਕ ਲੇਨ ਬੰਗਲਾ ਖਾਲੀ ਕਰਨ ਦਾ ਨੋਟਿਸ ਲੋਕ ਸਭਾ ਦੀ ਹਾਊਸਿੰਗ ਕਮੇਟੀ ਵੱਲੋਂ ਦਿੱਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਹੁਲ ਨੂੰ ਲੋਕ ਸਭਾ ਮੈਂਬਰੀ ਜਾਣ ਦੇ ਇਕ ਮਹੀਨੇ ਦੇ ਅੰਦਰ-ਅੰਦਰ ਸਰਕਾਰੀ ਬੰਗਲਾ ਖਾਲੀ ਕਰਨਾ ਪਵੇਗਾ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਰਾਹੁਲ ਗਾਂਧੀ ਹਾਊਸਿੰਗ ਕਮੇਟੀ ਨੂੰ ਪੱਤਰ ਲਿਖ ਕੇ ਬੰਗਲੇ 'ਚ ਰਹਿਣ ਲਈ ਹੋਰ ਸਮਾਂ ਮੰਗ ਸਕਦੇ ਹਨ ਅਤੇ ਉਨ੍ਹਾਂ ਦੀ ਬੇਨਤੀ ਨੂੰ ਕਮੇਟੀ ਵੱਲੋਂ ਵਿਚਾਰਿਆ ਜਾਵੇਗਾ। ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਡਾਇਰੈਕਟੋਰੇਟ ਆਫ਼ ਅਸਟੇਟਸ, ਨਵੀਂ ਦਿੱਲੀ ਮਿਉਂਸਿਪਲ ਕੌਂਸਲ ਸਮੇਤ ਹੋਰ ਵਿਭਾਗਾਂ ਨੂੰ ਭੇਜੀਆਂ ਗਈਆਂ ਹਨ। ਸੰਸਦ ਮੈਂਬਰ ਵਜੋਂ ਰਾਹੁਲ ਗਾਂਧੀ ਨੂੰ ਮਿਲੀਆਂ ਹੋਰ ਸਹੂਲਤਾਂ ਦੀ ਵੀ ਸਮੀਖਿਆ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੂਰਤ ਦੀ ਇਕ ਅਦਾਲਤ ਨੇ ਮਾਣਹਾਨੀ ਕੇਸ 'ਚ ਸਜ਼ਾ ਸੁਣਾਈ ਹੈ। -ਪੀਟੀਆਈ 'ਨਾ ਕੋਈ ਜਾਂਚ, ਨਾ ਕੋਈ ਜਵਾਬ; ਇੰਨਾ ਡਰ ਕਿਉਂ' ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਅਡਾਨੀ ਫਰਮ ਖਿਲਾਫ਼ ਲੱਗੇ ਦੋਸ਼ਾਂ ਦੇ ਬਾਵਜੂਦ (ਅਡਾਨੀ) ਸਮੂਹ ਵਿਚ ਨਿਵੇਸ਼ ਕੀਤੇ ਲੋਕਾਂ ਦੇ ਰਿਟਾਇਰਮੈਂਟ ਫੰਡ ਬਾਰੇ ਅਜੇ ਤੱਕ ਜਾਂਚ ਕਿਉਂ ਨਹੀਂ ਕੀਤੀ ਗਈ। ਗਾਂਧੀ ਨੇ ਟਵੀਟ ਕੀਤਾ, ''ਐੱਲਆਈਸੀ ਦੀ ਪੂੰਜੀ ਅਡਾਨੀ ਨੂੰ! ਐੱਸਬੀਆਈ ਦੀ ਪੂੰਜੀ ਅਡਾਨੀ ਨੂੰ! ਈਪੀਐੱਫਓ ਦੀ ਪੂੰਜੀ ਵੀ ਅਡਾਨੀ ਨੂੰ! 'ਮੋਡਾਨੀ' ਤੋਂ ਪਰਦਾ ਚੁੱਕੇ ਜਾਣ ਮਗਰੋਂ ਵੀ ਲੋਕਾਂ ਦੀ ਰਿਟਾਇਰਮੈਂਟ ਦਾ ਪੈਸਾ ਅਡਾਨੀ ਦੀਆਂ ਕੰਪਨੀਆਂ 'ਚ ਕਿਉਂ ਨਿਵੇਸ਼ ਕੀਤਾ ਗਿਆ।'' ਰਾਹੁਲ ਨੇ ਹਿੰਦੀ ਵਿੱਚ ਕੀਤੇ ਟਵੀਟ 'ਚ ਕਿਹਾ, ''ਸ੍ਰੀ ਪ੍ਰਧਾਨ ਮੰਤਰੀ, ਨਾ ਕੋਈ ਜਾਂਚ ਤੇ ਨਾ ਕੋਈ ਜਵਾਬ! ਇੰਨਾ ਡਰ ਕਿਉਂ।'' -ਪੀਟੀਆਈ
ਮੁੱਖ ਮੰਤਰੀ ਵੱਲੋਂ ਫ਼ਸਲੀ ਕਰਜ਼ੇ ਦੀ ਵਸੂਲੀ ਮੁਲਤਵੀ
ਚਰਨਜੀਤ ਭੁੱਲਰ ਚੰਡੀਗੜ੍ਹ, 27 ਮਾਰਚ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਮੌਸਮੀ ਬਾਰਸ਼ ਅਤੇ ਝੱਖੜ ਨਾਲ ਹੋਏ ਫ਼ਸਲੀ ਖਰਾਬੇ ਦੇ ਮੱਦੇਨਜ਼ਰ ਕਿਸਾਨਾਂ ਵੱਲੋਂ ਪੰਜਾਬ ਰਾਜ ਸਹਿਕਾਰੀ ਬੈਂਕ ਤੋਂ ਲਏ ਹਾੜ੍ਹੀ ਦੇ ਫ਼ਸਲੀ ਕਰਜ਼ੇ ਦੀ ਵਸੂਲੀ ਮੁਲਤਵੀ ਕਰ ਦਿੱਤੀ ਹੈ। ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਿਸਾਨ ਮੈਂਬਰਾਂ ਤੋਂ ਫ਼ਸਲੀ ਕਰਜ਼ੇ ਦੀ ਮੁੜ ਅਦਾਇਗੀ ਨੂੰ ਰੋਕਿਆ ਗਿਆ ਹੈ। ਮੁੱਖ ਮੰਤਰੀ ਨੇ ਅੱਜ ਉੱਚ ਪੱਧਰੀ ਮੀਟਿੰਗ ਮਗਰੋਂ ਕਿਹਾ ਕਿ ਕਿਸਾਨ ਫ਼ਸਲੀ ਨੁਕਸਾਨ ਦੀ ਭਰਪਾਈ ਮਗਰੋਂ ਕਰਜ਼ਾ ਵਾਪਸ ਕਰ ਸਕਦੇ ਹਨ। ਮੁੱਖ ਮੰਤਰੀ ਨੇ ਐਤਵਾਰ ਨੂੰ ਫ਼ਸਲੀ ਮੁਆਵਜ਼ਾ ਰਾਸ਼ੀ ਵਿਚ 25 ਫੀਸਦੀ ਵਾਧੇ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ ਕਰਜ਼ਾ ਵਸੂਲੀ ਮੁਲਤਵੀ ਸਮੇਂ ਦੌਰਾਨ ਕਿਸਾਨਾਂ ਨੂੰ ਪੈਣ ਵਾਲੇ ਵਿਆਜ ਨੂੰ ਵੀ ਮੁਆਫ਼ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਵਿਆਜ ਦੀ ਭਰਪਾਈ ਸਰਕਾਰ ਕਰੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਵੱਡੀ ਗਿਣਤੀ ਵਿਚ ਕਿਸਾਨ ਡਿਫਾਲਟਰ ਹੋਣ ਤੋਂ ਬਚਣਗੇ ਅਤੇ ਅਗਲੀ ਫ਼ਸਲ ਲਈ ਕਰਜ਼ਾ ਲੈਣ ਦੇ ਯੋਗ ਬਣ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਗੜੇਮਾਰੀ ਅਤੇ ਬਾਰਸ਼ ਨਾਲ ਕਰੀਬ ਅੱਠ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਕਿਸਾਨਾਂ ਦਾ ਕਰੀਬ ਚਾਰ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਵੇਰਵਿਆਂ ਅਨੁਸਾਰ ਪੇਂਡੂ ਖੇਤੀ ਸਹਿਕਾਰੀ ਸਭਾਵਾਂ ਦੇ ਕਰੀਬ 10 ਲੱਖ ਕਿਸਾਨ ਮੈਂਬਰ ਹਨ ਜਿਨ੍ਹਾਂ ਨੂੰ ਸਾਲ ਵਿਚ ਦੋ ਦਫਾ ਫ਼ਸਲੀ ਕਰਜ਼ਾ ਦਿੱਤਾ ਜਾਂਦਾ ਹੈ। ਇਨ੍ਹਾਂ 'ਚੋਂ ਕਰੀਬ 3.50 ਲੱਖ ਕਿਸਾਨ ਮੈਂਬਰ ਡਿਫਾਲਟਰ ਹਨ ਜਿਨ੍ਹਾਂ ਵੱਲ ਕਰੀਬ 2600 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਖੜ੍ਹੀ ਹੈ। ਇਨ੍ਹਾਂ ਸਭਾਵਾਂ ਦੇ ਕਰੀਬ 6.50 ਲੱਖ ਮੈਂਬਰਾਂ ਨੂੰ ਹਾੜ੍ਹੀ ਦੀ ਫ਼ਸਲ ਲਈ ਪੰਜ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਸੀ ਜਿਸ ਨੂੰ ਹੁਣ ਮੁਲਤਵੀ ਕੀਤਾ ਗਿਆ ਹੈ। ਡਿਫਾਲਟਰ ਕਿਸਾਨਾਂ ਨੂੰ ਵਸੂਲੀ ਮੁਲਤਵੀ ਦਾ ਕੋਈ ਲਾਭ ਨਾ ਹੋਣ ਦਾ ਅਨੁਮਾਨ ਹੈ। ਪੰਜਾਬ ਰਾਜ ਸਹਿਕਾਰੀ ਬੈਂਕ ਨੇ ਪਿਛਲੇ ਸਾਲ ਪਹਿਲੀ ਅਕਤੂਬਰ ਤੋਂ ਹਾੜੀ ਲਈ ਫ਼ਸਲੀ ਕਰਜ਼ਾ ਦੇਣਾ ਸ਼ੁਰੂ ਕੀਤਾ ਸੀ। ਇਸ ਕਰਜ਼ੇ ਦੀ ਵਸੂਲੀ ਪਹਿਲੀ ਅਪਰੈਲ ਤੋਂ ਸ਼ੁਰੂ ਹੁੰਦੀ ਹੈ ਜੋ 30 ਜੂਨ ਤੱਕ ਚੱਲਦੀ ਹੈ। ਸੂਤਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਸਮੁੱਚੇ ਫ਼ਸਲੀ ਕਰਜ਼ੇ ਦੀ ਵਸੂਲੀ ਮੁਲਤਵੀ ਕੀਤੀ ਹੈ ਤਾਂ ਇਸ 'ਤੇ ਕਰੀਬ 150 ਕਰੋੜ ਰੁਪਏ ਵਿਆਜ ਬਣਦਾ ਹੈ ਜੋ ਰਾਜ ਸਰਕਾਰ ਨੇ ਭਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮੁੱਚੇ ਕਿਸਾਨਾਂ ਦੀ ਵਸੂਲੀ ਮੁਲਤਵੀ ਕੀਤੀ ਹੈ ਤਾਂ ਇਸ ਨਾਲ ਕਰੀਬ 6.50 ਲੱਖ ਕਿਸਾਨਾਂ ਨੂੰ ਰਾਹਤ ਮਿਲੇਗੀ। ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਕਾਰੀਆਂ ਨੂੰ ਮੀਂਹ ਅਤੇ ਗੜੇਮਾਰੀ ਨਾਲ ਖ਼ਰਾਬ ਹੋਈ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਦੀ ਵੰਡ ਦੇ ਕੰਮ ਨੂੰ ਸਮਾਂਬੱਧ ਢੰਗ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦੀ ਵੰਡ ਤੋਂ ਪਹਿਲਾਂ ਜਨਤਕ ਅਨਾਊਂਸਮੈਂਟਾਂ ਕੀਤੀਆਂ ਜਾਣ। ਭਗਵੰਤ ਮਾਨ ਨੇ ਕਿਹਾ ਕਿ ਜੇ ਨੁਕਸਾਨ 75 ਫੀਸਦੀ ਤੋਂ ਵੱਧ ਹੁੰਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ। ਜੇਕਰ ਨੁਕਸਾਨ 33 ਤੋਂ 75 ਫ਼ੀਸਦੀ ਤੱਕ ਹੈ ਤਾਂ ਕਿਸਾਨਾਂ ਨੂੰ 6750 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲੇਗਾ। ਇਸ ਦੇ ਨਾਲ ਹੀ ਮਜ਼ਦੂਰਾਂ ਨੂੰ 10 ਫ਼ੀਸਦੀ ਮੁਆਵਜ਼ਾ ਦਿੱਤਾ ਜਾਵੇਗਾ। ਕੀ ਆਖਦੇ ਹਨ ਨਾਬਾਰਡ ਦੇ ਨਿਯਮ ਦੇਖਣਾ ਹੋਵੇਗਾ ਕਿ ਨਾਬਾਰਡ ਦੇ ਦਿਸ਼ਾ ਨਿਰਦੇਸ਼ ਫ਼ਸਲੀ ਕਰਜ਼ੇ ਦੀ ਵਸੂਲੀ ਦੀ ਮੁਲਤਵੀ ਲਈ ਪ੍ਰਵਾਨਗੀ ਦਿੰਦੇ ਹਨ ਜਾਂ ਨਹੀਂ। ਇਨ੍ਹਾਂ ਨਿਯਮਾਂ ਅਨੁਸਾਰ 33 ਫ਼ੀਸਦੀ ਤੋਂ ਘੱਟ ਖਰਾਬੇ ਵਾਲੀ ਫ਼ਸਲ ਦੀ ਵਸੂਲੀ ਮੁਲਤਵੀ ਨਹੀਂ ਹੋ ਸਕਦੀ ਹੈ ਅਤੇ 50 ਫ਼ੀਸਦੀ ਤੋਂ ਵੱਧ ਖਰਾਬੇ ਦੇ ਮਾਲਕ ਕਿਸਾਨਾਂ ਦੀ ਕਰਜ਼ਾ ਵਸੂਲੀ ਨੂੰ ਪੰਜ ਸਾਲ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ। ਜੇਕਰ ਨਾਬਾਰਡ ਦੇ ਨਿਯਮਾਂ ਅਨੁਸਾਰ ਸਰਕਾਰ ਵਸੂਲੀ ਨੂੰ ਮੁਲਤਵੀ ਕਰਦੀ ਹੈ ਤਾਂ ਇਸ ਦੀ ਵਿਆਜ ਮੁਆਫੀ ਵਿਚ 60 ਫ਼ੀਸਦੀ ਨਾਬਾਰਡ, 15 ਫ਼ੀਸਦੀ ਸੂਬਾ ਸਰਕਾਰ ਅਤੇ 25 ਫ਼ੀਸਦੀ ਹਿੱਸੇਦਾਰੀ ਬੈਂਕ ਪਾਉਂਦਾ ਹੈ।
ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਹਵਾਈ ਉਡਾਣ ਸ਼ੁਰੂ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 27 ਮਾਰਚ ਇੱਥੋਂ ਦੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਇੰਗਲੈਂਡ ਵਿਚਲੇ ਲੰਡਨ ਗੈਟਵਿਕ ਹਵਾਈ ਅੱਡੇ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਗਈ ਹੈ। ਇਸ ਉਡਾਣ ਨੂੰ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਦਿਤਿਆ ਸਿੰਧੀਆ ਨੇ ਵਰਚੁਅਲ ਢੰਗ ਨਾਲ ਹਰੀ ਝੰਡੀ ਦਿਖਾਈ। ਦਿੱਲੀ ਵਿਚ ਕੇਂਦਰੀ ਮੰਤਰੀ ਨਾਲ ਮੌਜੂਦ ਭਾਜਪਾ ਆਗੂ ਤਰੁਣ ਚੁੱਘ ਨੇ ਦੱਸਿਆ ਕਿ ਏਅਰ ਇੰਡੀਆ ਹਵਾਈ ਕੰਪਨੀ ਵੱਲੋਂ ਜਲਦੀ ਹੀ ਅੰਮ੍ਰਿਤਸਰ ਤੋਂ ਕੈਨੇਡਾ ਵਾਸਤੇ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਹਵਾਬਾਜ਼ੀ ਮੰਤਰੀ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਹੋਰ ਵਧੇਰੇ ਹਵਾਈ ਉਡਾਣਾਂ ਸ਼ੁਰੂ ਕਰਨ ਵਾਸਤੇ ਕੌਮਾਂਤਰੀ ਹਵਾਈ ਕੰਪਨੀਆਂ ਨਾਲ ਹੋਣ ਵਾਲੇ ਸਮਝੌਤੇ ਵਿੱਚ ਅੰਮ੍ਰਿਤਸਰ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਹਵਾਈ ਅੱਡੇ ਦੇ ਵਿਸਥਾਰ ਵਾਸਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਅਤੇ ਇਸ ਵੇਲੇ ਇੱਥੇ ਕੌਮਾਂਤਰੀ ਹਵਾਈ ਅੱਡੇ 'ਤੇ ਕੌਮਾਂਤਰੀ ਹਵਾਈ ਅੱਡਿਆਂ ਵਾਲੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਵੇਲੇ ਇੱਥੇ 24 ਹਵਾਈ ਜਹਾਜ਼ ਖੜ੍ਹੇ ਕਰਨ ਦੀ ਸਮਰੱਥਾ ਹੈ। ਮਿਲੇ ਵੇਰਵਿਆਂ ਮੁਤਾਬਕ ਇਹ ਹਵਾਈ ਉਡਾਣ ਪਹਿਲਾਂ ਲੰਦਨ ਦੇ ਹੀਥਰੋ ਹਵਾਈ ਅੱਡੇ ਨਾਲ ਜੁੜੀ ਹੋਈ ਸੀ, ਜਿਸ ਨੂੰ ਹੁਣ ਗੈਟਵਿਕ ਹਵਾਈ ਅੱਡੇ ਨਾਲ ਜੋੜਿਆ ਗਿਆ ਹੈ। ਹਵਾਈ ਉਡਾਣ ਸ਼ੁਰੂ ਕਰਨ ਸਮੇਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ, ਹਵਾਈ ਅੱਡੇ ਦੇ ਡਾਇਰੈਕਟਰ, ਹਵਾਈ ਕੰਪਨੀ ਦੇ ਅਧਿਕਾਰੀ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਆਗੂ ਹਾਜ਼ਰ ਸਨ। ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਕੇਂਦਰੀ ਹਵਾਈ ਮੰਤਰੀ ਦਾ ਇਹ ਫੈਸਲਾ ਸਵਾਗਤਯੋਗ ਹੈ। ਇਸ ਮੌਕੇ ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਅਤੇ ਦਲਜੀਤ ਸਿੰਘ ਸੈਣੀ ਆਦਿ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਖੜਗੇ ਦੀ ਰਿਹਾਇਸ਼ ’ਤੇ ਵਿਰੋਧੀ ਧਿਰਾਂ ਦੀ ਬੈਠਕ, ਰਣਨੀਤੀ ਬਾਰੇ ਵਿਚਾਰਾਂ
ਨਵੀਂ ਦਿੱਲੀ, 27 ਮਾਰਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ਉਤੇ ਅੱਜ ਵਿਰੋਧੀ ਪਾਰਟੀਆਂ ਦੇ 18 ਆਗੂਆਂ ਦੀ ਮੀਟਿੰਗ ਹੋਈ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੇ ਘਰ ਹੋਈ ਬੈਠਕ ਵਿਚ ਅਗਲੀ ਰਣਨੀਤੀ ਉਤੇ ਵਿਚਾਰ-ਚਰਚਾ ਹੋਈ। ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੀ ਇਸ ਮੌਕੇ ਹਾਜ਼ਰ ਸਨ। ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੇ ਰਾਊਤ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ। ਸੈਨਾ ਨੇ ਸਾਵਰਕਰ ਬਾਰੇ ਰਾਹੁਲ ਦੀਆਂ ਟਿੱਪਣੀਆਂ ਨਾਲ ਅਸਹਿਮਤੀ ਜ਼ਾਹਿਰ ਕੀਤੀ ਹੈ। ਇਸ ਮੌਕੇ ਟੀਐਮਸੀ, ਆਪ ਤੇ ਬੀਆਰਐੱਸ ਦੇ ਆਗੂ ਹਾਜ਼ਰ ਸਨ। ਖੜਗੇ ਨੇ ਟਵੀਟ ਕੀਤਾ, 'ਇਕ ਆਦਮੀ ਨੂੰ ਬਚਾਉਣ ਲਈ ਮੋਦੀ ਜੀ 140 ਕਰੋੜ ਲੋਕਾਂ ਦੇ ਹਿੱਤਾਂ ਨੂੰ ਢਾਹ ਲਾ ਰਹੇ ਹਨ। ਪ੍ਰਧਾਨ ਮੰਤਰੀ ਦੇ 'ਪਰਮ ਮਿੱਤਰ' ਨੂੰ ਬਚਾਉਣ ਲਈ ਭਾਜਪਾ ਨੇ ਸੰਸਦ ਰੋਕ ਦਿੱਤੀ ਹੈ ਜੋ ਕਿ ਲੋਕਾਂ ਦੇ ਮੁੱਦੇ ਵਿਚਾਰਦੀ ਹੈ। ਜੇਕਰ ਕੁਝ ਗਲਤ ਨਹੀਂ ਹੋਇਆ ਤਾਂ ਸਰਕਾਰ ਕਿਉਂ ਜੇਪੀਸੀ ਦੀ ਮੰਗ ਤੋਂ ਭੱਜ ਰਹੀ ਹੈ।' ਕਾਂਗਰਸ ਨੇ ਸਰਕਾਰ ਉਤੇ ਦਬਾਅ ਬਣਾਉਣ ਲਈ 28 ਤੇ 29 ਮਾਰਚ ਨੂੰ ਪੂਰੇ ਦੇਸ਼ ਦੇ 35 ਸ਼ਹਿਰਾਂ ਵਿਚ ਪ੍ਰੈੱਸ ਕਾਨਫਰੰਸਾਂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਅਡਾਨੀ ਦਾ ਮੁੱਦਾ ਉਠਾਇਆ ਜਾਵੇਗਾ। ਨੀਰਵ ਤੇ ਲਲਿਤ ਮੋਦੀ ਨੂੰ 'ਕਲੀਨ ਚਿੱਟ' ਦੇਣ ਦਾ ਮੁੱਦਾ ਵੀ ਉਭਾਰਿਆ ਜਾਵੇਗਾ। -ਪੀਟੀਆਈ
ਧਾਰਮਿਕ ਸਥਾਨਾਂ ਬਾਰੇ ਕਾਨੂੰਨ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ ਸੁਣਵਾਈ 5 ਨੂੰ
ਨਵੀਂ ਦਿੱਲੀ, 27 ਮਾਰਚ ਸੁਪਰੀਮ ਕੋਰਟ ਪੂਜਾ ਵਾਲੇ ਸਥਾਨਾਂ ਬਾਰੇ ਐਕਟ-1991 ਦੀਆਂ ਕੁਝ ਤਜਵੀਜ਼ਾਂ ਦੀ ਪ੍ਰਮਾਣਿਕਤਾ ਨੂੰ ਚੁਣੌਤੀ ਦੇਣ ਵਾਲੀਆਂ ਲੋਕ ਹਿੱਤ ਪਟੀਸ਼ਨਾਂ ਉਤੇ ਪੰਜ ਅਪਰੈਲ ਨੂੰ ਸੁਣਵਾਈ ਕਰੇਗਾ। ਸਬੰਧਤ ਕਾਨੂੰਨ ਕਹਿੰਦਾ ਹੈ ਕਿ 15 ਅਗਸਤ, 1947 ਨੂੰ ਪੂਜਾ ਵਾਲੇ ਸਥਾਨਾਂ ਦਾ ਧਾਰਮਿਕ ਸਰੂਪ ਉਸੇ ਤਰ੍ਹਾਂ ਦਾ ਹੀ ਬਣਿਆ ਰਹੇਗਾ, ਜਿਵੇਂ ਉਹ ਉਸ ਵੇਲੇ ਸੀ। ਇਹ ਕਾਨੂੰਨ ਕਿਸੇ ਧਾਰਮਿਕ ਸਥਾਨ ਨੂੰ ਮੁੜ ਹਾਸਲ ਕਰਨ ਜਾਂ ਉਸ ਦੇ ਸਰੂਪ ਵਿਚ ਬਦਲਾਅ ਲਈ ਅਰਜ਼ੀ ਦਾਇਰ ਕਰਨ ਉਤੇ ਰੋਕ ਲਾਉਂਦਾ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਵਕੀਲ ਅਸ਼ਵਿਨੀ ਉਪਾਧਿਆਏ ਦੀਆਂ ਉਨ੍ਹਾਂ ਦਲੀਲਾਂ ਦਾ ਸੋਮਵਾਰ ਨੂੰ ਨੋਟਿਸ ਲਿਆ ਕਿ 5 ਅਪਰੈਲ ਨੂੰ ਜਿਨ੍ਹਾਂ ਮੁਕੱਦਮਿਆਂ ਨੂੰ ਸੁਣਵਾਈ ਲਈ ਸੂਚੀਬੱਧ ਕੀਤਾ ਗਿਆ ਹੈ, ਉਨ੍ਹਾਂ ਨੂੰ ਉਸ ਦਿਨ ਦੀ ਕਾਰਜ ਸੂਚੀ ਵਿਚੋਂ ਨਾ ਹਟਾਇਆ ਜਾਵੇ। ਸੁਪਰੀਮ ਕੋਰਟ ਨੇ 9 ਜਨਵਰੀ ਨੂੰ ਕੇਂਦਰ ਨੂੰ ਪਟੀਸ਼ਨਾਂ ਉਤੇ ਜਵਾਬ ਦਾਇਰ ਕਰਨ ਲਈ ਕਿਹਾ ਸੀ। ਛੇ ਪਟੀਸ਼ਨਾਂ 'ਤੇ ਸੁਣਵਾਈ ਲਈ 5 ਅਪਰੈਲ ਦੀ ਤਰੀਕ ਤੈਅ ਕੀਤੀ ਗਈ ਸੀ। ਪਟੀਸ਼ਨਾਂ ਵਿਚ ਸੁਬਰਾਮਣੀਅਮ ਸਵਾਮੀ ਵੱਲੋਂ ਦਾਇਰ ਪਟੀਸ਼ਨ ਵੀ ਸ਼ਾਮਲ ਹੈ।
ਸਿਮਰਨ ਕਰਨ ਲਈ ਸਮਾਂ ਜ਼ਰੂਰ ਨਿਸ਼ਚਿਤ ਕਰੋ : ਸੰਤ ਡਾ. ਐਮਐਸਜੀ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਉਹ ਪਰਮ ਪਿਤਾ ਪਰਮਾਤਮਾ ਕਣ-ਕਣ ਵਿੱਚ ਜਰ੍ਹੇ-ਜਰ੍ਹੇ ਵਿੱਚ ਹੈ, ਸਭ ਦੇ ਅੰਦਰ ਹੈ ਤੇ ਜਦੋਂ ਅੰਦਰ ਤੋਂ ਨਜ਼ਰ ਆਉਂਦਾ ਹੈ ਤਾਂ ਹਰ ਥਾਂ ਨਜ਼ਰ ਆਉਂਦਾ ਹੈ ਪਰ ਸਭ ਤੋਂ ਪਹਿਲਾਂ ਉਸ ਨੂੰ ਅੰਦਰ ਵੇਖਣਾ ਅਤਿ […] The post ਸਿਮਰਨ ਕਰਨ ਲਈ ਸਮਾਂ ਜ਼ਰੂਰ ਨਿਸ਼ਚਿਤ ਕਰੋ : ਸੰਤ ਡਾ. ਐਮਐਸਜੀ appeared first on Sach kahoon | Best Online News in Punjabi .
ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਨਚੇਤ ਚੈਕਿੰਗ
ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਨਵਾਂਸ਼ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਾਕੇਸ਼ ਚੰਦਰ ਨੇ ਨਵਾਂਸ਼ਹਿਰ 'ਚ 3 ਅਤੇ ਰਾਹੋਂ ਵਿਚ 2 ਨਿੱਜੀ ਅਲਟਰਾਸਾਊਂਡ
ਪੰਜਾਬ ਟੈਕਸੀ ਆਪੇ੍ਟਰ ਯੂਨੀਅਨ ਵੱਲੋਂ ਖੂਨਦਾਨ ਕੈਂਪ
ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਸ. ਭਗਤ ਸਿੰਘ, ਰਾਜਗੁਰੂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਪੰਜਾਬ ਟੈਕਸੀ ਆਪ੍ਰਰੇਟਰ ਯੂਨੀਅਨ ਨਵਾਂਸ਼ਹਿਰ
ਪਾਬੰਦੀਸ਼ੁਦਾ ਗੋਲੀਆਂ ਸਮੇਤ ਅੌਰਤ ਕਾਬੂ
ਪੁਲਿਸ ਨੇ ਇਕ ਅੌਰਤ ਨੂੰ ਪਾਬੰਦੀਸ਼ੁਦਾ ਗੋਲੀਆਂ ਸਮੇਤ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਸਦਰ ਨਵਾਂਪੁਲਿਸ ਨੇ ਇਕ ਅੌਰਤ ਨੂੰ ਪਾਬੰਦੀਸ਼ੁਦਾ ਗੋਲੀਆਂ ਸਮੇਤ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਸਦਰ ਨਵਾਂਸ਼ਹਿਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਕੀ ਜਾਡਲਾ ਦੇ ਇੰਚਾਰਜ ਐੱਸਆਈ ਸੁਭਾਸ਼ ਚੰਦਰ ਨੇ ਦੱਸਿ
ਸਾਲਾਨਾ ਭਗਵਤੀ ਜਾਗਰਣ ਦਾ ਪੋਸਟਰ ਕੀਤਾ ਰਿਲੀਜ਼
ਪਿੰਡ ਰਾਜਪੁਰ ਭਾਈਆਂ ਵਿਖੇ ਸਮੂਹ ਨਗਰ ਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਮਾਂ ਅੰਬਿਪਿੰਡ ਰਾਜਪੁਰ ਭਾਈਆਂ ਵਿਖੇ ਸਮੂਹ ਨਗਰ ਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਮਾਂ ਅੰਬਿਕਾ ਜਾਗਰਣ ਕਮੇਟੀ ਰਾਜਪੁਰ ਭਾਈਆਂ ਵੱਲੋਂ
'ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਬਣਦਾ ਸਹਿਯੋਗ ਕਰਨ ਲੋਕ'
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੌੜ ਦੇ ਪਿੰ੍ਸੀਪਲ ਰਾਜਨ ਭਾਰਦਵਾਜ ਦੀ ਅਗਵਾਈ ਹੇਠ ਇਕੋ ਕਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੌੜ ਦੇ ਪਿੰ੍ਸੀਪਲ ਰਾਜਨ ਭਾਰਦਵਾਜ ਦੀ ਅਗਵਾਈ ਹੇਠ ਇਕੋ
6ਵਾਂ ਖ਼ੂਨਦਾਨ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਪਿੰਡ ਕੰਗਣਾ ਬੇਟ ਵਿਖੇ 6ਵਾਂ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਪੰਚਾਇਤ ਘਰ ਕੰਗ ਪਿੰਡ ਕੰਗਣਾ ਬੇਟ ਵਿਖੇ 6ਵਾਂ ਖ਼ੂਨਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਪੰਚਾਇਤ ਘਰ ਕੰਗਣਾ ਬੇਟ ਵਿਖੇ ਲਗਾਇਆ। ਜਿਸ ਦਾ ਉਦਘਾਟਨ ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਵੱਲੋਂ ਕੀਤਾੇ ਗਿਆ। ਉਨਾਂ੍ਹ ਸੰਬੋਧਨ ਕਰਦਿਆਂ ਕਿਹਾ ਕਿ
ਨਸ਼ਾ ਤਸਕਰ ਤੇ ਕਾਨੂੰਨ ਤੋੜਨ ਵਾਲੇ ਬਖ਼ਸ਼ੇ ਨਹੀਂ ਜਾਣਗੇ-ਬਲਵਿੰਦਰ ਸਿੰਘ
ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸਐੱਸਪੀ ਭਾਗੀਰਥ ਸਿੰਘ ਮੀਣਾ ਦੀਆਂ ਹਦਾਇਤਾਂ ਤਹਿਤ ਨਸ਼ੇ ਦੇ ਸੌਦਾਗਰ ਨੂੰ ਕਾਬੂ ਕਰਕੇ ਜੇਲਾਂ੍ਹ ਵਿਚ ਸੁੱਟਿਆ ਜਾ ਰਿਹਾ ਹੈ। ਇਸੇ ਮੁਹਿੰਮ
ਨਸ਼ਾ ਹਮੇਸ਼ਾ ਜੀਵਨ ਦਾ ਨਾਸ਼ ਕਰਦਾ : ਸਾਧਵੀ ਕ੍ਰਿਸ਼ਨ ਪ੍ਰਰੀਤਾ
ਪੱਤਰ ਪ੍ਰਰੇਰਕ, ਗਿੱਦੜਬਾਹਾ : ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਸੰਚਾਲਿਤ ਪੰਜ ਦਿਨਾ ਸ੍ਰੀ ਕ੍ਰਿਸ਼ਨ ਕਥਾ ਦਾ ਆਯੋਜਨ 4 ਅਪ
ਸੂਬੇ 'ਚ ਅਮਨ ਸ਼ਾਂਤੀ ਬਹਾਲੀ ਲਈ ਸਰਕਾਰ ਨੂੰ ਦਿੱਤਾ ਮੰਗ ਪੱਤਰ
ਸ਼ੋ੍ਮਣੀ ਅਕਾਲੀ ਦਲ ਮਾਨ ਅੰਮਿ੍ਤਸਰ ਦੇ ਸਰਪਰਸਤ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਸ਼ੋ੍ਮਣੀ ਅਕਾਲੀ ਦਲ ਮਾਨ ਅੰਮਿ੍ਤਸਰ ਦੇ ਸਰਪਰਸਤ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਚੌਧਰੀ ਹਰਬੰਸ ਸਿੰਘ ਪੈਲੀ ਤੇ ਜਥੇ. ਹਰਮਿੰਦਰ ਸਿੰਘ ਉਸਮਾਨਪੁਰ ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਨਾਂਅ ਪੰਜਾਬ ਵਿਚ ਅਮਨ ਸ਼ਾਂਸ਼ੋ੍ਮਣੀ ਅਕਾਲੀ ਦਲ ਮਾਨ ਅੰਮਿ੍ਤਸਰ ਦੇ ਸਰਪਰਸਤ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਚੌਧਰੀ ਹਰਬੰਸ ਸਿੰਘ ਪੈਲੀ ਤੇ ਜਥੇ. ਹਰਮਿੰਦਰ ਸਿੰਘ ਉਸਮਾਨਪੁਰ ਦੀ ਅਗਵਾਈ 'ਚ ਪੰਜਾਬ ਸਰਕਾਰ ਦੇ ਨਾਂਅ ਪੰਜਾਬ ਵਿਚ ਅਮਨ ਸ਼ਾਂਤੀ
ੴ, ਸਦਾਚਾਰ ਅਤੇ ਸੰਸਾਰਕ ਪ੍ਰਾਪਤੀ` ਵਿਸ਼ੇ ‘ਤੇ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਸਿੱਖਾਂ ਦੀ ਪ੍ਰਮੁੱਖ ਵਿਦਿਅਕ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਦੇ ਕਲਗੀਧਰ ਆਡੀਟੋਰੀਅਮ ਦੇ ਵਿਖੇ `ੴ, ਸਦਾਚਾਰ ਅਤੇ ਸੰਸਾਰਕ ਪ੍ਰਾਪਤੀ` ਸੈਮੀਨਾਰ ਆਯੋਜਿਤਾ ਗਿਆ।ਇਹ ਸੈਮੀਨਾਰ `ਸ਼ੁਭ ਕਰਮਨ ਤੇ ਕਬਹੂੰ ਨ ਟਰੋਂ ਅਤੇ ਧਰਮ ਪ੍ਰਚਾਰ … The post ੴ, ਸਦਾਚਾਰ ਅਤੇ ਸੰਸਾਰਕ ਪ੍ਰਾਪਤੀ` ਵਿਸ਼ੇ ‘ਤੇ ਸੈਮੀਨਾਰ ਕਰਵਾਇਆ appeared first on Punjab Post .
ਸ਼੍ਰੋਮਣੀ ਕਮੇਟੀ ਵੱਲੋਂ ਮਲੇਰਕੋਟਲਾ ਰਿਆਸਤ ਦੇ ਆਖਰੀ ਨਵਾਬ ਦੀ ਬੇਗਮ ਦਾ ਸਨਮਾਨ 1 ਅਪ੍ਰੈਲ ਨੂੰ
ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੋਵੇਗਾ ਇਹ ਸਨਮਾਨ ਸਮਾਗਮ ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਜੀ ਦੀ ਸ਼ਹੀਦੀ ਮੌਕੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ-ਏ-ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਦੇ ਵੰਸ਼ਜ਼ ਅਤੇ ਰਿਆਸਤ … The post ਸ਼੍ਰੋਮਣੀ ਕਮੇਟੀ ਵੱਲੋਂ ਮਲੇਰਕੋਟਲਾ ਰਿਆਸਤ ਦੇ ਆਖਰੀ ਨਵਾਬ ਦੀ ਬੇਗਮ ਦਾ ਸਨਮਾਨ 1 ਅਪ੍ਰੈਲ ਨੂੰ appeared first on Punjab Post .
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਬਰਮਾਂ ਵਿਖੇ ਇਕਾਈ ਦਾ ਗਠਨ
ਹੁਣ ਵੀ ਲਾਮਵੰਦ ਨਾ ਹੋਏ ਤਾਂ ਸਿਆਸੀ ਕਰਦੇ ਰਹਿਣਗੇ ਸੋਸ਼ਣ – ਸੰਤੋਖ ਸਿੰਘ ਨਾਗਰਾ ਸਮਰਾਲਾ 27 ਮਾਰਚ (ਇੰਦਰਜੀਤ ਸਿੰਘ ਕੰਗ) – ਕਿਸਾਨ ਮਜ਼ਦੂਰ ਸੰਘਰਸ਼ ਜਥੇਬੰਦੀ ਦੀ ਮੀਟਿੰਗ ਪਿੰਡ ਬਰਮ੍ਹਾਂ ਵਿੱਚ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਖਦਿਆਂ ਮਸਲਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।ਆਪਣੇ ਸੰਬੋਧਨ ‘ਚ ਉਨਾਂ ਕਿਹਾ ਕਿ ਅੱਜ ਸਾਨੂੰ … The post ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡ ਬਰਮਾਂ ਵਿਖੇ ਇਕਾਈ ਦਾ ਗਠਨ appeared first on Punjab Post .
ਲਾਅ ਕਾਲਜ ਦੀ ਚਾਹਤ ਲਾਂਬਾ ਦਾ 474 ਅੰਕਾਂ ਨਾਲ ’ਵਰਸਿਟੀ ਪਹਿਲਾ ਸਥਾਨ
ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰੇ ਖ਼ਾਲਸਾ ਕਾਲਜ ਆਫ਼ ਲਾਅ ਅਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੀਖਿਆਵਾਂ ’ਚ ਸ਼ਾਨਦਾਰ ਸਥਾਨ ਹਾਸਲ ਕੀਤਾ ਹੈ। ਲਾਅ ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈ ਗਈ ਬੀ.ਏ ਐਲ.ਐਲ.ਬੀ (5 … The post ਲਾਅ ਕਾਲਜ ਦੀ ਚਾਹਤ ਲਾਂਬਾ ਦਾ 474 ਅੰਕਾਂ ਨਾਲ ’ਵਰਸਿਟੀ ਪਹਿਲਾ ਸਥਾਨ appeared first on Punjab Post .
ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਯੋਗਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 27 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵਨਿਊ ਵਿਖੇ ਯੋਗਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਕਾਲਜ ਦੀ ਕਾਰਜ਼ਕਾਰੀ ਪ੍ਰਿੰਸੀਪਲ ਡਾ. ਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਈ ਇਸ ਵਰਕਸ਼ਾਪ ’ਚ ਸਕੂਲ ਯੋਗਾ ਅਤੇ ਪੰਚਕਰਮਾ ਅੰਮ੍ਰਿਤਸਰ ਤੋਂ ਸ਼੍ਰੀਮਤੀ ਸ਼ਰੂਤੀ ਮਹਾਜਨ ਨੇ ਯੋਗਾ ਮਾਹਿਰ ਵਜੋਂ ਸ਼ਿਰਕਤ ਕੀਤੀ। ਸ਼੍ਰੀਮਤੀ ਮਹਾਜਨ ਨੇ ਵਿਦਿਆਰਥੀਆਂ ਅਤੇ ਫੈਕਲਟੀ … The post ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ਯੋਗਾ ਵਰਕਸ਼ਾਪ ਆਯੋਜਿਤ appeared first on Punjab Post .
24 ਮਿੰਟ ਦਾ ਯੋਗਾ 24 ਘੰਟੇ ਸਰੀਰ ਵਿੱਚ ਊਰਜ਼ਾ ਬਣਾਏ ਰੱਖਦਾ ਹੈ –ਅਰੁਣ ਯੋਗੀ
ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਮਾਨਵ ਮੰਦਰ ਮਿਸ਼ਨ ਦੇ ਸੰਸਥਾਪਕ ਪੂਜਯ ਗੁਰੂਦੇਵ ਆਚਾਰਿਆ ਸ਼੍ਰੀ ਰੂਪ ਚੰਦਰ ਜੀ ਮਹਾਰਾਜ ਦੇ ਪਰਮ ਆਗਿਆਕਾਰੀ ਅੰਤਰਰਾਸ਼ਟਰੀ ਯੋਗ ਗੁਰੂ ਅਰੁਣ ਯੋਗੀ ਦਾ ਕੈਂਪ 25 ਮਾਰਚ ਤੋਂ ਮਾਨਵ ਮੰਦਰ ਭਵਨ ਸੁਨਾਮ ਵਿਖੇ ਚੱਲ ਰਿਹਾ ਹੈ।ਯੋਗੀ ਜੀ ਨੇ ਕਈ ਮਿਸ਼ਰਿਤ ਕਿਰਿਆਵਾਂ ਰਚੀਆਂ ਹਨ।ਉਨ੍ਹਾਂ ਇੱਕ 24-ਮਿੰਟ ਦਾ ਯੋਗਿਕ ਅਭਿਆਸ ਤਿਆਰ ਕੀਤਾ ਹੈ, … The post 24 ਮਿੰਟ ਦਾ ਯੋਗਾ 24 ਘੰਟੇ ਸਰੀਰ ਵਿੱਚ ਊਰਜ਼ਾ ਬਣਾਏ ਰੱਖਦਾ ਹੈ – ਅਰੁਣ ਯੋਗੀ appeared first on Punjab Post .
ਸਕਾਟਲੈਂਡ ਦੇ ਫਸਟ ਮਨਿਸਟਰ ਦੀ ਦੌੜ ‘ਚ ਹਮਜ਼ਾ ਯੂਸਫ਼ ਨੇ ਮਾਰੀ ਬਾਜ਼ੀ
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫਸਟ ਮਨਿਸਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਨਿਕੋਲਾ ਸਟਰਜਨ ਦੀ ਥਾਂ ਅਜਿਹੇ ਨੇਤਾ ਦੀ ਭਾਲ ਸ਼ੁਰੂ ਹੋਈ ਸੀ, ਜੋ ਐਸਐਨਪੀ ਨੇਤਾ ਵਜੋਂ ਪਾਰਟੀ ਦਾ ਭਾਰ ਆਪਣੇ ਮੋਢਿਆਂ ‘ਤੇ ਝੱਲ ਸਕੇ। ਅਖੀਰ ਫਸਟ … More
ਬਜ਼ੁਰਗਾਂ ਦੀ ਸੰਸਥਾ ਵਲੋਂ ਜਨਮ ਦਿਨ ਸਨਮਾਨ ਸਮਾਰੋਹ ਦਾ ਆਯੋਜਨ
ਸਿਹਤ ਸੰਭਾਲ ਲਈ ਹੋਇਆ ਵਿਸ਼ੇਸ਼ ਲੈਕਚਰ ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਬਜ਼ੁਰਗਾਂ ਦੀ ਭਲਾਈ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਸਥਾਨਿਕ ਬਨਾਸਰ ਬਾਗ ਸਥਿਤ ਮੁੱਖ ਦਫ਼ਤਰ ਵਿਖੇ ਮਾਰਚ ਮਹੀਨੇ ਦੇ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਦੇ ਜਨਮ ਦਿਨ ਸਬੰਧੀ ਵਿਸ਼ੇਸ਼ ਸਨਮਾਨ ਸਮਾਰੋਹ ਸੰਸਥਾ ਪ੍ਰਧਾਨ ਪਾਲਾ ਮੱਲ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਉਹਨਾਂ ਦੇ … The post ਬਜ਼ੁਰਗਾਂ ਦੀ ਸੰਸਥਾ ਵਲੋਂ ਜਨਮ ਦਿਨ ਸਨਮਾਨ ਸਮਾਰੋਹ ਦਾ ਆਯੋਜਨ appeared first on Punjab Post .
ਸਰਬ ਸਾਂਝੀ ਸੇਵਾ ਸੋਸਾਇਟੀ ਦੇ ਸ਼ਰਮਾ ਮੀਤ ਪ੍ਰਧਾਨ ਤੇ ਪਾਹਵਾ ਮੈਂਬਰ ਬਣੇ
ਸੰਗਰੂਰ, 27 ਮਾਰਚ (ਜਗਸੀਰ ਲੌਂਗੋਵਾਲ) – ਸਰਬ ਸਾਂਝੀ ਸੇਵਾ ਸੋਸਾਇਟੀ ਵਲੋਂ ਪੂਰਨ ਚੰਦ ਸ਼ਰਮਾ ਨੂੰ ਸੋਸਾਇਟੀ ਦਾ ਮੀਤ ਪ੍ਰਧਾਨ ਅਤੇ ਰੋਬਿਨ ਪਾਹਵਾ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ।ਸੋਸਾਇਟੀ ਦੇ ਸਰਪ੍ਰਸਤ ਸਰਬਜੀਤ ਸਿੰਘ ਰੇਖੀ ਨੇ ਕਿਹਾ ਕਿ ਇਨ੍ਹਾਂ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਲੋਕ ਸੇਵਾ ਦੇ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।ਉਨ੍ਹਾਂ ਵਲੋਂ ਸੰਗਤਾਂ ਨੂੰ … The post ਸਰਬ ਸਾਂਝੀ ਸੇਵਾ ਸੋਸਾਇਟੀ ਦੇ ਸ਼ਰਮਾ ਮੀਤ ਪ੍ਰਧਾਨ ਤੇ ਪਾਹਵਾ ਮੈਂਬਰ ਬਣੇ appeared first on Punjab Post .
ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਦੋ ਦਰਜ਼ਨ ਤੋਂ ਵੱਧ ਪ੍ਰਾਣੀ ਗੁਰੂ ਵਾਲੇ ਬਣੇ –ਭੁੱਲਰ
ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਅਜਨਾਲਾ ਤੋਂ ਦੋ ਦਰਜਨ ਤੋਂ ਵੱਧ ਪਰਿਵਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇੇ ਅੰਮ੍ਰਿਤ ਛਕ ਕੇ ਗੁਰੂ ਦਾ ਲੜ ਫੜਿਆ ਹੈ।ਇਹ ਪ੍ਰਗਟਾਵਾ ਦਿੱਲੀ ਕਮੇਟੀ ਅਧੀਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪੋਲੀ ਕਲਿਨਕ ਦੇ ਚੇਅਰਮੈਨ ਸਰਦਾਰ ਭੁਪਿੰਦਰ … The post ਦਿੱਲੀ ਗੁਰਦੁਆਰਾ ਕਮੇਟੀ ਦੇ ਯਤਨਾਂ ਸਦਕਾ ਦੋ ਦਰਜ਼ਨ ਤੋਂ ਵੱਧ ਪ੍ਰਾਣੀ ਗੁਰੂ ਵਾਲੇ ਬਣੇ – ਭੁੱਲਰ appeared first on Punjab Post .
ਪੰਜਾਬੀ ਸਾਹਿਤ ਸੰਗਮ ਵਲੋਂ `ਚੇਤਰ ਦਾ ਵਣਜਾਰਾ` ਤਹਿਤ ਰਚਾਈ ਕਾਵਿ-ਮਹਿਫਲ
ਭਾਈ ਵੀਰ ਸਿੰਘ ਦੀ ਜਨਮ ਸ਼ਤਾਬਤੀ ਨੂੰ ਸਮਰਪਿਤ ਸਮਾਗਮ ‘ਚ ਸ਼ਾਇਰਾਂ ਲਾਈ ਕਾਵਿ ਛਹਿਬਰ ਅਮ੍ਰਿਤਸਰ 27 ਮਾਰਚ (ਦੀਪ ਦਵਿੰਦਰ ਸਿੰਘ) – ਲੇਖਕਾਂ ਦੀ ਸੰਸਥਾ ਪੰਜਾਬੀ ਸਾਹਿਤ ਸੰਗਮ ਵਲੋਂ “ਚੇਤਰ ਦਾ ਵਣਜਾਰਾ” ਵਿਸ਼ੇ ਤਹਿਤ ਡਾ ਭਾਈ ਵੀਰ ਸਿੰਘ ਦੀ 150ਵੀਂ ਜਨਮ ਸਤਾਬਤੀ ਨੂੰ ਸਮਰਪਿਤ ਕਾਵਿ ਮਹਿਫਲ ਰਚਾਈ ਗਈ। ਸਥਾਨਕ ਭਾਈ ਵੀਰ ਸਿੰਘ ਨਿਵਾਸ ਅਸਥਾਨ ਲਾਰੈਂਸ ਰੋਡ … The post ਪੰਜਾਬੀ ਸਾਹਿਤ ਸੰਗਮ ਵਲੋਂ `ਚੇਤਰ ਦਾ ਵਣਜਾਰਾ` ਤਹਿਤ ਰਚਾਈ ਕਾਵਿ-ਮਹਿਫਲ appeared first on Punjab Post .
ਚੰਡੀਗੜ੍ਹ ਪੁਲਿਸ ਨੇ ਜਿਸਮ-ਫਰੋਸ਼ੀ ਦੀ ਤਸਕਰੀ ਦਾ ਪਰਦਾਫਾਸ਼ ਕਰ ਕੇ ਚਾਰ ਮੁਲਜ਼ਮਾਂ ਨੂੰ ਚੰਡੀਗੜ੍ਹ ਦੇ ਸੈਕਟਰ-8 ਤੋਂ ਸਪਾ ਸੈਂਟਰਾਂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਹਿਚਾਣ ਗੁਰਮੀਤ ਸਿੰਘ ਅਤੀਕ ਰਹਿਮਾਨ, ਵਿਨੋਦ ਉਰਫ਼ ਵਿੱਕੀ ਅਤੇ ਵਿਕਾਸ ਵਜੋਂ ਹੋਈ ਹੈ।
Operation Amritpal : ਕੀ ਨੇਪਾਲ ਦੇ ਰਸਤੇ ਵਿਦੇਸ਼ ਭੱਜ ਗਿਆ ਹੈ ਅੰਮ੍ਰਿਤਪਾਲ? ਪਤਾ ਲਗਾਉਣ ਲਈ ਪਹੁੰਚੀ ਪੰਜਾਬ ਪੁਲਿਸ
ਵਾਰਿਸ ਪੰਜਾਬ ਦੇ ਮੁਖੀ ਤੇ ਖ਼ਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਹੁਣ ਨੇਪਾਲ ਪਹੁੰਚ ਗਈ ਹੈ। ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਅਤੇ ਸੈਂਟਰਲ ਇੰਟੈਲੀਜੈਂਸ ਵਿੰਗ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ।
ਮਹਾਨ ਸਿੱਖ ਨਾਇਕ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਪੁਰਬ ਵੱਡੇ ਪੱਧਰ ‘ਤੇ ਮਨਾਉਣ ਦੀਆਂ ਤਿਆਰੀਆਂ
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇਕ ਯਾਦਗਾਰੀ ਪੋਸਟਰ ਰਿਲੀਜ਼ ਸਰੀ, 27 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸਿੱਖ ਇਤਿਹਾਸ ਦੇ ਮਹਾਨ ਨਾਇਕ ਜੱਸਾ ਸਿੰਘ ਰਾਮਗੜ੍ਹੀਆ ਦਾ 300 ਸਾਲਾ ਜਨਮ ਪੁਰਬ ਮਈ ਮਹੀਨੇ ਵਿਚ ਵੱਡੇ ਪੱਧਰ ‘ਤੇ ਮਨਾਇਆ ਜਾਵੇਗਾ। ਇਸ ਸੰਬੰਧ ਵਿਚ ਅੱਜ ਗੁਰਦੁਆਰਾ ਬਰੁੱਕਸਾਈਡ ਸਾਹਿਬ ਸਰੀ ਵਿਖੇ ਇਕ ਵੱਡੇ ਇਕੱਠ ਦੌਰਾਨ ਸੁਸਾਇਟੀ ਦੇ ਅਹੁਦੇਦਾਰਾਂ, […]
ਅਮਰੀਕਾ ‘ਚ 5 ਸਾਲਾ ਭਾਰਤੀ ਬੱਚੀ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਨੂੰ 100 ਸਾਲ ਦੀ ਕੈਦ
ਨਿਊਯਾਰਕ, 27 ਮਾਰਚ (ਪੰਜਾਬ ਮੇਲ)- ਅਮਰੀਕਾ ‘ਚ 35 ਸਾਲਾ ਵਿਅਕਤੀ ਨੂੰ 2021 ‘ਚ ਪੰਜ ਸਾਲ ਦੀ ਭਾਰਤੀ ਬੱਚੀ ਦੀ ਮੌਤ ਦਾ ਕਾਰਨ ਬਣਨ ਲਈ 100 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਦੀ ਘੋਸ਼ਣਾ ਲੁਈਸਿਆਨਾ ਦੇ ਕੈਡੋ ਪੈਰਿਸ਼ ਵਿਚ ਇੱਕ ਜੱਜ ਦੁਆਰਾ ਕੀਤੀ ਗਈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਮਯਾ ਪਟੇਲ ਮਾਰਚ […]
ਕੈਨੇਡਾ ਪੁਲਿਸ ਵੱਲੋਂ ਦੋ ਪੰਜਾਬੀ ਨੌਜਵਾਨਾਂ ਖ਼ਿਲਾਫ਼ ਵਾਰੰਟ ਜਾਰੀ
ਟੋਰਾਂਟੋ, 27 ਮਾਰਚ (ਪੰਜਾਬ ਮੇਲ)- ਕੈਨੇਡਾ ਵਿਖੇ ਯੌਰਕ ਰੀਜਨਲ ਪੁਲਿਸ ਨੇ ਐਲਨਾਜ਼ ਹਜਤਾਮੀਰੀ ‘ਤੇ ਹਮਲੇ ਦੇ ਸਬੰਧ ਵਿਚ ਦੋ ਵਿਅਕਤੀਆਂ ਲਈ ਕੈਨੇਡਾ-ਵਾਈਡ ਵਾਰੰਟ ਜਾਰੀ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਜਸਪ੍ਰੀਤ ਸਿੰਘ ਅਤੇ ਮਿਸੀਸਾਗਾ ਦੇ ਸੁਖਪ੍ਰੀਤ ਸਿੰਘ ਦੋਵਾਂ ‘ਤੇ ਇੱਕ ਭੂਮੀਗਤ ਪਾਰਕਿੰਗ ਗੈਰੇਜ ਵਿਚ ਪਿਛਲੇ ਸਾਲ 20 ਦਸੰਬਰ, 2021 ਨੂੰ ਹੋਏ ਗੰਭੀਰ ਹਮਲੇ ਅਤੇ ਇੱਕ ਅਪਰਾਧ […]
ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਜਗਬੀਰ ਬਰਾੜ ‘ਆਪ’‘ਚ ਸ਼ਾਮਲ
-ਜ਼ਿਮਨੀ ਚੋਣ ਤੋਂ ਪਹਿਲਾਂ ‘ਆਪ’ ਦਾ ਜਲੰਧਰ ਵਿਚ ਅਕਾਲੀ ਦਲ ਨੂੰ ਵੱਡਾ ਝਟਕਾ -ਮੁੱਖ ਮੰਤਰੀ ਭਗਵੰਤ ਮਾਨ ਨੇ ਜਗਬੀਰ ਬਰਾੜ ਨੂੰ ‘ਆਪ’ ‘ਚ ਕੀਤਾ ਸ਼ਾਮਲ ਚੰਡੀਗੜ੍ਹ, 27 ਮਾਰਚ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਹੈ। ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਅਤੇ ਅਕਾਲੀ […]
ਸਰੀ ‘ਚ ਹਰਕੀਰਤ ਕੌਰ ਚਾਹਲ ਦੇ ਨਾਵਲ ‘ਚੰਨਣ ਰੁੱਖ’ਦਾ ਰਿਲੀਜ਼ ਸਮਾਰੋਹ
ਸਰੀ, 27 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਕੈਨੇਡੀਅਨ ਲੇਖਿਕਾ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ‘ਚੰਨਣ ਰੁੱਖ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ-ਚਰਚਾ ਕਰਨ ਲਈ ਇੰਪਾਇਰ ਬੈਂਕੁਇਟ ਹਾਲ ਸਰੀ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਸਾਹਿਤਕਾਰ ਡਾ. ਸਾਧੂ ਸਿੰਘ, ਡਾ. ਸਾਧੂ ਬਿੰਨਿੰਗ, ਕਵਿੰਦਰ ਚਾਂਦ, ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਹਰਕੀਰਤ ਕੌਰ ਚਾਹਲ, ਪਰਮਜੀਤ […]
ਦੁਨੀਆਂ ਦੀ 26 ਫੀਸਦੀ ਆਬਾਦੀ ਪੀਣਯੋਗ ਸਾਫ਼ ਪਾਣੀ ਨੂੰ ਤਰਸੀ
ਸੰਯੁਕਤ ਰਾਸ਼ਟਰ, 27 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ‘ਚ ਖੁਲਾਸਾ ਕੀਤਾ ਗਿਆ ਹੈ ਕਿ ਦੁਨੀਆਂ ਦੀ 26 ਫੀਸਦੀ ਆਬਾਦੀ ਕੋਲ ਪੀਣਯੋਗ ਸਾਫ਼ ਪਾਣੀ ਨਹੀਂ ਹੈ, ਜਦੋਂਕਿ 46 ਫੀਸਦੀ ਲੋਕ ਬੁਨਿਆਦੀ ਸਫ਼ਾਈ ਸਹੂਲਤਾਂ ਤੋਂ ਵਾਂਝੇ ਹਨ। ਇਹ ਰਿਪੋਰਟ ਸੰਯੁਕਤ ਰਾਸ਼ਟਰ ਦੀ 45 ਸਾਲਾਂ ਤੋਂ ਵੱਧ ਸਮੇਂ ਮਗਰੋਂ ਪਾਣੀ ਬਾਰੇ ਹੋਣ ਵਾਲੀ ਪਹਿਲੀ ਵੱਡੀ […]
ਮੀਂਹ ਅਤੇ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ: ਮਨਜੀਤ ਧਨੇਰ
ਚੰਡੀਗੜ੍ਹ, 27 ਮਾਰਚ (ਦਲਜੀਤ ਕੌਰ/ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਅਤੇ ਮੀਤ ਪ੍ਰਧਾਨ ਹਰੀਸ਼ ਨੱਢਾ ਨੇ ਪਿਛਲੇ ਦਿਨੀਂ ਗੜੇਮਾਰ ਅਤੇ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਸਰਕਾਰ ਤੋਂ ਤੁਰੰਤ ਮੁਆਵਜ਼ੇ ਦੀ ਮੰਗ ਕੀਤੀ ਹੈ। ਆਗੂਆਂ […]
ਆਪ੍ਰੇਸ਼ਨ ਅੰਮ੍ਰਿਤਪਾਲ : ਸਾਈਬਰ ਸੈੱਲ ਦੀ ਸੋਸ਼ਲ ਮੀਡੀਆ ‘ਤੇ ਨਜ਼ਰ
-ਪੋਸਟ ਪਾਉਣ ਵਾਲੇ ਵੀ ਨਿਸ਼ਾਨੇ ‘ਤੇ ਲੁਧਿਆਣਾ, 27 ਮਾਰਚ (ਪੰਜਾਬ ਮੇਲ)- ‘ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਲੁਧਿਆਣਾ ਲਿੰਕ ਮਿਲਣ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਹੋਰ ਚੌਕਸ ਹੋ ਗਈ ਹੈ। ਪੁਲਿਸ ਲਗਾਤਾਰ ਅੰਮ੍ਰਿਤਪਾਲ ਦੇ ਸਾਥੀਆਂ ਅਤੇ ਉਸ ਦੇ ਹਮਾਇਤੀਆਂ ‘ਤੇ ਕਾਰਵਾਈ ਕਰ ਰਹੀ ਹੈ। ਅਜਿਹੇ 7 ਵਿਅਕਤੀਆਂ ‘ਤੇ ਲੁਧਿਆਣਾ ਪੁਲਿਸ ਹੁਣ ਤੱਕ ਕਾਰਵਾਈ ਕਰ […]
ਅਮਨ-ਕਾਨੂੰਨ ‘ਚ ਵਿਘਨ ਪਾਉਣ ਦੇ ਖਦਸ਼ੇ ਤਹਿਤ ਗ੍ਰਿਫ਼ਤਾਰ ਕੀਤੇ 353 ਵਿਅਕਤੀਆਂ ‘ਚੋਂ 197 ਰਿਹਾਅ
– ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਪੁਲਿਸ ਨੂੰ ਸਕਾਰਾਤਮਕ ਪਹੁੰਚ ਅਪਣਾਉਣ ਦੇ ਨਿਰਦੇਸ਼ – ਕਿਸੇ ਵੀ ਬੇਕਸੂਰ ਨੂੰ ਤੰਗ-ਪਰੇਸ਼ਾਨ ਜਾਂ ਗ੍ਰਿਫਤਾਰ ਨਹੀਂ ਕੀਤਾ ਜਾਵੇਗਾ: ਡੀ.ਜੀ.ਪੀ. ਗੌਰਵ ਯਾਦਵ ਚੰਡੀਗੜ੍ਹ, 27 ਮਾਰਚ (ਪੰਜਾਬ ਮੇਲ)- ਪੰਜਾਬ ਪੁਲਿਸ ਵੱਲੋਂ 18 ਮਾਰਚ, 2023 ਤੋਂ ਅਮਨ-ਕਾਨੂੰਨ ਦੀ ਉਲੰਘਣਾ ਅਤੇ ਅਮਨ-ਕਾਨੂੰਨ ਵਿਚ ਵਿਘਨ ਪਾਉਣ ਦੇ ਖਦਸ਼ੇ ਤਹਿਤ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ […]
Breaking News : ਮੰਡੀ ਗੋਬਿੰਦਗੜ੍ਹ ਦੀ ਸਨਅਤੀ ਇਕਾਈ 'ਚ ਚਾਰ ਮਜ਼ਦੂਰ ਝੁਲਸੇ
ਮੰਡੀ ਗੋਬਿੰਦਗੜ੍ਹ ਦੇ ਗੁਰੂ ਕੀ ਨਗਰੀ ਇਲਾਕੇ ਵਿੱਚ ਸਥਿਤ ਇਕ ਉਦਯੋਗਿਕ ਯੂਨਿਟ ਦੀ ਭੱਠੀ ’ਤੇ ਕੰਮ ਕਰਦੇ ਚਾਰ ਮਜ਼ਦੂਰਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਵਿਧਾਇਕ ਨੇ ਬੁਆਣੀ 'ਚ ਸੁਵਿਧਾ ਕੈਂਪ ਦੌਰਾਨ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ
ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਇਸ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਕਤ ਪ੍ਰਗਟਾਵਾ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡ ਬੁਆਣੀ ਵਿਖੇ ਸੁਵਿਧਾ ਕੈਂਪ ਦੌਰਾਨ ਕੀਤਾ। ਸੁਵਿਧਾ ਕੈਂਪ 'ਚ ਪਿੰਡ ਬੁਆਣੀ, ਲੰਢਾ, ਛੋਟਾ ਲੰਢਾ, ਭੱਠਲ, ਬਿਲਾਸਪੁਰ, ਗਿਦੜੀ, ਰੌਲ, ਘੁਡਾਣੀ, ਘਣਗਸ ਤੇ ਕਟਾਹਰੀ ਆਦਿ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ, ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਨੂੰ ਦੱਸੀਆਂ, ਜਿਨ੍ਹਾਂ 'ਚੋਂ ਬਹੁਤੀਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਬੁਆਣੀ ਪਿੰਡ ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਹਲਕਾ ਵਿਧਾਇਕ ਨੂੰ ਸੁਣਾਈਆਂ। ਵਿਧਾਇਕ, ਐੱਸਡੀਐੱਮ
ਵਿਧਾਇਕ ਸੋਂਦ ਵੱਲੋਂ ਪਿੰਡਾਂ ਦਾ ਦੌਰਾ
ਪਿਛਲੇ ਦਿਨੀਂ ਸੂਬੇ 'ਚ ਚੱਲੀਆਂ ਤੇਜ਼ ਹਵਾਵਾਂ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ, ਜਿਸ ਦਾ ਜਾਇਜ਼ਾ ਲੈਣ ਲਈ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ ਵੱਲੋਂ ਪ੍ਰਬੰਧਕੀ ਅਧਿਕਾਰੀਆਂ ਨੂੰ ਨਾਲ ਲੈ ਕੇ ਹਲਕਾ ਖੰਨਾ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ। ਸੋਮਵਾਰ ਦੁਪਹਿਰ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ, ਐੱਸਡੀਐੱਮ ਖੰਨਾ ਮਨਜੀਤ ਕੌਰ, ਤਹਿਸੀਲਦਾਰ ਨਵਦੀਪ ਸਿੰਘ ਭੋਗਲ, ਬੀਡੀਓ ਰਾਮਪਾਲ, ਪਟਵਾਰੀ ਆਦਿ ਨਾਲ ਪਿੰਡਾਂ 'ਚ ਪੁੱਜੇ ਤੇ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਵਿਧਾਇਕ ਸੋਂਦ ਨੇ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਨ ਤੇ ਨੁਕਸਾਨ ਦੀ ਭਰਪਾਈ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਬੀਕਾਮ ਸਮੈਸਟਰ ਤੀਜਾ ਤੇ ਪਹਿਲਾ ਦੇ ਨਤੀਜਿਆਂ 'ਚ ਏਐੱਸ ਕਾਲਜ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪਿੰ੍ਸੀਪਲ ਡਾ. ਆਰਐੱਸ ਝਾਂਜੀ ਨੇ ਦੱਸਿਆ ਬੀਕਾਮ ਸਮੈਸਟਰ ਤੀਜਾ ਦੀ ਵਿਦਿਆਰਥਣ ਜੋਤੀ ਸ਼ਰਮਾ ਨੇ 86.16 ਫ਼ੀਸਦੀ ਅੰਕਾਂ ਨਾਲ ਕਾਲਜ 'ਚੋਂ ਪਹਿਲਾ, ਜਸ਼ਨਵੀਰ ਕੌਰ ਨੇ 84.33 ਫ਼ੀਸਦੀ ਅੰਕਾਂ ਨਾਲ ਦੂਜਾ ਤੇ ਗੋਕੁਲ ਸ਼ਭਲੋਕ ਨੇ 83.83 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਰਾਪਤ ਕੀਤਾ। ਇਸੇ ਤਰ੍ਹਾਂ ਬੀਕਾਮ ਸਮੈਸਟਰ ਪਹਿਲਾ ਦੀ ਵਿਦਿਆਰਥਣ ਯੋਗਿਤਾ ਸ਼ਰਮਾ ਨੇ 82.34 ਫੀਸਦੀ ਅੰਕਾਂ ਨਾਲ ਪਹਿਲਾ, ਗੁਰਲੀਨ ਕੌਰ ਨੇ 81.75 ਫੀਸਦੀ ਅੰਕਾਂ ਨਾਲ ਦੂਜਾ ਤੇ ਮਾਨਿਆ ਗਰਗ ਨੇ 80.93
ਕਿੰਨਰਾਂ ਨੂੰ ਭੀਖ ਮੰਗਣ ਤੋਂ ਰੋਕਣਾ ਪਿਆ ਮਹਿੰਗਾ, ਥਾਣੇਦਾਰ ਨਾਲ ਹੱਥੋਪਾਈ
ਸੋਮਵਾਰ ਨੂੰ ਇਕ ਥਾਣੇਦਾਰ ਵੱਲੋਂ ਕਿੰਨਰ ਨੂੰ ਭੀਖ ਮੰਗਣ ਤੋਂ ਰੋਕਣਾ ਮਹਿੰਗਾ ਪੈ ਗਿਆ। ਥਾਣੇਦਾਰ ਵੱਲੋਂ ਰੋਕਣ 'ਤੇ ਕਿੰਨਰ ਉਸ ਨਾਲ ਹੱਥੋਪਾਈ ਕਰਨ ਲੱਗ ਪਿਆ। ਇਸ ਦੀ ਵੀਡੀਓ ਥਾਣੇਦਾਰ ਦੇ ਸਾਥੀਆਂ ਵੱਲੋਂ ਮੌਕੇ 'ਤੇ ਬਣਾ ਲਈ ਗਈ ਹੈ।ਜਾਣਕਾਰੀ ਅਨੁਸਾਰ ਅੱਜ ਸੋਮਵਾਰ ਦੁਪਹਿਰ ਬੀਐੱਮਸੀ ਚੌਕ ਵਿਚ ਟ੍ਰੈਫਿਕ ਲਾਈਟ 'ਤੇ ਖੜ੍ਹੀਆਂ ਗੱਡੀਆਂ ਦੇ ਚਾਲਕਾਂ ਕੋਲੋਂ ਕਿੰਨਰ ਭੀਖ ਮੰਗ ਰਹੇ ਸਨ।
ਬਲਜਿੰਦਰ ਸਿੰਘ ਯੂਨੀਅਨ ਪ੍ਰਧਾਨ ਨਿਯੁਕਤ
ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਪ੍ਰਧਾਨ ਬਲਜਿੰਦਰ ਸਿੰਘ ਰਾਏਪੁਰ ਕਲਾਂ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹੋਈ। ਇਸ ਦੌਰਾਨ ਸਾਰੇ ਅਹੁਦੇਦਾਰਾਂ ਨੇ ਬਲਜਿੰਦਰ ਸਿੰਘ ਰਾਏਪੁਰ ਕਲਾਂ ਨੂੰ ਲਗਾਤਾਰ 7ਵੀਂ ਵਾਰ ਯੂੁਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ।
ਸਾਬਕਾ ਡਿਪਟੀ ਮੇਅਰ, ਡਾਇਰੈਕਟਰ-ਕੌਂਸਲਰ, ਡੀਐੱਫਓ 'ਆਪ' 'ਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਜਲੰਧਰ ਦੌਰੇ ਦੌਰਾਨ ਕਈ ਸਿਆਸੀ ਪਾਰਟੀਆਂ ਨੂੰ ਝਟਕਾ ਦਿੱਤਾ ਹੈ। ਵੇਰਕਾ ਮਿਲਕ ਪਲਾਂਟ 'ਚ ਕਰਵਾਏ ਗਏ ਪੋ੍ਗਰਾਮ ਦੌਰਾਨ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਕਈ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰਵਾਇਆ। ਮੁੱਖ ਮੰਤਰੀ ਨੇ ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗੜੀ, ਪੰਜਾਬ ਮੀਡੀਆ ਇੰਡਸਟਰੀ ਬੋਰਡ ਦੇ ਸਾਬਕਾ ਡਾਇਰੈਕਟਰ ਤੇ ਕਾਂਗਰਸੀ ਆਗੂ ਮਲਵਿੰਦਰ ਸਿੰਘ ਲੱਕੀ, ਦੋ ਵਾਰ ਕੌਂਸਲਰ ਰਹੇ ਅਕਾਲੀ ਆਗੂ ਗੁਰਪਾਲ ਸਿੰਘ ਟੱਕਰ ਅਤੇ ਸਾਬਕਾ ਬਸਪਾ ਆਗੂ ਸੇਵਾਮੁਕਤ ਡੀਐੱਫਓ ਸੁਰਜੀਤ ਸਿੰਘ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ ਹੈ।
ਆਦਮਪੁਰ ਏਅਰਪੋਰਟ ਦੇ ਨਵਾਂ ਟਰਮੀਨਲ ਪੰਜਾਬ ਵਾਸੀਆਂ ਨੂੰ ਮੋਦੀ ਸਰਕਾਰ ਦਾ ਤੋਹਫਾ- ਸੋਮ ਪ੍ਰਕਾਸ਼
ਆਦਮਪੁਰ ਏਅਰਪੋਰਟ ਵਿਖੇ ਨਵੇਂ ਉਸਾਰੇ ਜਾਣ ਵਾਲੇ ਟਰਮੀਨਲ ਦਾ ਜਾਇਜ਼ਾ ਲੈਂਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਦੱਸਿਆ ਕਿ ਇਸ ਟਰਮੀਨਲ ਦੇ ਬਣਨ ਨਾਲ ਆਦਮਪੁਰ ਏਅਰਪੋਰਟ ਤੋਂ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਲਈ ਇਹ ਟਰਮੀਨਲ ਖਾਸ ਸਹੂਲਤ ਹੋਵੇਗੀ। ਸੋਮ ਪ੍ਰਕਾਸ਼ ਨੇ ਆਦਮਪੁਰ ਏਅਰਪੋਰਟ
ਸ਼ਰੇਆਮ ਪੈੱਗ ਲਾਉਣ ਵਾਲੇ ਨੂੰ ਹਜ਼ਾਰ ਰੁਪਏ ਜੁਰਮਾਨਾ, ਭੁਗਤਾਨ ਨਾ ਕਰਨ 'ਤੇ ਹੋਵੇਗੀ 7 ਦਿਨਾਂ ਦੀ ਜੇਲ੍ਹ
ਜ਼ਿਲ੍ਹਾ ਅਦਾਲਤ ਨੇ ਜਨਤਕ ਥਾਂ 'ਤੇ ਸ਼ਰੇਆਮ ਸ਼ਰਾਬ ਪੀਣ ਵਾਲੇ ਨੌਜਵਾਨ ਨੂੰ 1000 ਰੁਪਏ ਦਾ ਜੁਰਮਾਨਾ ਕੀਤਾ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਮੁਲਜ਼ਮ ਨੂੰ ਸੱਤ ਦਿਨ ਦੀ ਵਾਧੂ ਸਜ਼ਾ ਕੱਟਣੀ ਪਵੇਗੀ। ਮੁਲਜ਼ਮ ਦੀ ਪਛਾਣ ਪੀਤਾਂਬਰ ਵਾਸੀ ਮਨੀਮਾਜਰਾ ਵਜੋਂ ਹੋਈ ਹੈ। ਆਈਟੀ ਪਾਰਕ ਪੁਲਿਸ ਸਟੇਸ਼ਨ ਨੇ ਪੀਤਾਂਬਰ ਖ਼ਿਲਾਫ਼ ਆਈਪੀਸੀ ਦੀ ਧਾਰਾ 68 (1) (ਬੀ) ਅਤੇ 510 ਤਹਿਤ ਕੇਸ ਦਰਜ ਕੀਤਾ ਸੀ।
ਘੱਟ ਗਿਣਤੀਆਂ ਦੀ ਭਲਾਈ ਲਈ ਜਾਗਰੂਕ ਕਰਨ ਦੀ ਲੋੜ : ਰਿੰਚਨ ਲਾਮੋ
ਕੌਮੀ ਘੱਟ ਗਿਣਤੀ ਕਮਿਸ਼ਨ ਦੀ ਮੈਂਬਰ ਰਿੰਚਨ ਲਾਮੋ ਨੇ ਕਿਹਾ ਕਿ ਘੱਟ ਗਿਣਤੀਆਂ ਦੀ ਭਲਾਈ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਵਾਸਤੇ ਸਰਕਾਰ ਵੱਲੋਂ ਨਵਾਂ 15 ਨੁਕਾਤੀ ਪੋ੍ਗਰਾਮ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਨੂੰ ਇਸ ਪੋ੍ਗਰਾਮ ਬਾਰੇ ਜਾਗਰੂਕ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਬਹੁਤੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਦੀ ਜਾਣਕਾਰੀ ਨਹੀਂ ਹੈ।
ਮੋਹਾਲੀ (ਐੱਮ ਕੇ ਸ਼ਾਇਨਾ) ਆਈਪੀਐਲ (IPL 2023) ਵਿੱਚ ਚੌਕਿਆਂ ਅਤੇ ਛੱਕਿਆਂ ਦੀ ਮਜ਼ੇਦਾਰ ਖੇਡ 1 ਅਪ੍ਰੈਲ ਤੋਂ ਮੁਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਸ਼ੁੱਕਰਵਾਰ ਤੋਂ ਹੀ ਸਟੇਡੀਅਮ ਦੀ ਟਿਕਟ ਖਿੜਕੀ ‘ਤੇ 1 ਅਪ੍ਰੈਲ ਦੇ ਮੈਚ ਦੀਆਂ ਟਿਕਟਾਂ 1,250 ਰੁਪਏ ‘ਚ ਵਿਕ ਰਹੀਆਂ ਸਨ। ਮੈਚ ਦੀਆਂ ਟਿਕਟਾਂ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ […] The post IPL 2023 : ਚੌਕਿਆਂ ਅਤੇ ਛੱਕਿਆਂ ਦੀ ਗੜਗੜਾਹਟ ਨਾਲ ਗੂੰਜੇਗਾ ਆਈਐਸ ਬਿੰਦ੍ਰਾ ਸਟੇਡੀਅਮ, ਕ੍ਰਿਕਟ ਫੈਨਜ਼ ਵਿਚ ਭਾਰੀ ਉਤਸ਼ਾਹ appeared first on Sach kahoon | Best Online News in Punjabi .
ਸ਼੍ਰੀ ਸ਼ਿਵ ਸਾਈਂ ਮੰਦਰ 'ਚ ਸ੍ਰੀ ਰਾਮ ਨੌਮੀ ਨੂੰ ਸਮਰਪਿਤ ਪਾਲਕੀ ਸੋਭਾ ਯਾਤਰਾ 30 ਨੂੰ
ਸ਼੍ਰੀ ਰਾਮ ਨੌਮੀ ਦਾ ਤਿਉਹਾਰ ਸ਼੍ਰੀ ਸ਼ਿਵ ਸਾਈਂ ਮੰਦਰ ਦੁਸਾਹਿਰਾ ਗਰਾਊਂਡ ਖਰੜ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸ਼੍ਰੀ ਸ਼ਿਵ ਸਾਈਂ ਸੇਵਾ ਸੰਮਤੀ ਖਰੜ ਪ੍ਰਧਾਨ ਕਮਲਦੀਪ ਕਰਵਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 30 ਮਾਰਚ ਨੂੰ ਅੰਮਿ੍ਤ ਵੇਲੇ ਮੰਗਲ ਇਸ਼ਨਾਨ ਆਰੰਭ ਹੋਵੇਗਾ ਤੇ 8 ਵਜੇ ਹਵਨ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਾਮੀ 7 ਵਜੇ ਦੁਰਗਾ ਸਪਤਸ਼ਤੀ ਪਾਠ ਦੇ ਭੋਗ ਪੈਣਗੇ।
ਫਗਵਾੜਾ ਪੁਲਿਸ ਨੂੰ ਉਸ ਵੇਲੇ ਵਡੀ ਸਫਲਤਾ ਪ੍ਰਰਾਪਤ ਹੋਈ ਜਦੋਂ ਪੁਲਿਸ ਪਾਰਟੀ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਤੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਐੱਸਐੱਚਓ ਸਿਟੀ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਇਕ ਟਰੱਕ ਚਾਲਕ ਕੋਲੋ ਢਾਈ ਕਿਲੋ ਅਫੀਮ ਬਰਾਮਦ ਕੀਤੀ।
ਪੀਜੀਆਈ 'ਚ ਹੁਣ ਇਕ ਕਲਿਕ 'ਤੇ ਹਰ ਮੈਡੀਕਲ ਸਟੂਡੈਂਟ ਦੀ ਉਸ ਦੇ ਸਿੱਖਿਆ ਸੈਸ਼ਨ ਨਾਲ ਜੁੜੀ ਹਰ ਜਾਣਕਾਰੀ ਮਿਲੇਗੀ
ਪੀਜੀਆਈ 'ਚ ਹੁਣ ਇਕ ਕਲਿਕ 'ਤੇ ਸੰਸਥਾਨ 'ਚ ਪੜ੍ਹਨ ਵਾਲੇ ਸਾਰੇ ਮੈਡੀਕਲ ਵਿਦਿਆਰਥੀਆਂ ਦੀ ਉਨ੍ਹਾਂ ਦੇ ਸਿੱਖਿਆ ਸੈਸ਼ਨ ਨਾਲ ਜੁੜੀ ਹਰ ਜਾਣਕਾਰੀ ਮੁਹੱਈਆ ਹੋਵੇਗੀ। ਪੀਜੀਆਈ ਨਿਰਦੇਸ਼ਕ ਪ੍ਰਰੋ. ਵਿਵੇਕ ਲਾਲ ਨੇ ਸੋਮਵਾਰ ਨੂੰ ਵਿਦਿਆਰਥੀ ਲਾਈਫ ਸਾਈਕਲ ਨਾਮ ਤੋਂ ਇਕ ਸਿੱਖਿਆ ਪ੍ਰਬੰਧਨ ਸਾਫਟਵੇਅਰ ਲਾਂਚ ਕੀਤਾ।
ਸੰਤ ਡਾ. ਐਮਐਸਜੀ ਨੇ ਦੱਸਿਆ ‘ਸੱਚਾ ਦੋਸਤ’ ਕਿਹੋ-ਜਿਹਾ ਹੋਣਾ ਚਾਹੀਦਾ ਹੈ
ਪੀਰ-ਫਕੀਰ ਨੂੰ ਬਣਾਓ ਆਪਣਾ ‘ਸੱਚਾ ਦੋਸਤ’ (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਦੇ ਹਨ ਕਿ ਅੱਜ ਦੁਨਿਆਵੀ ਲੋਕਾਂ ਦੀ ਸੋਸ਼ਲ ਮੀਡੀਆ ਫੈਨ ਫਾਲੋਇੰਗ ਹਜ਼ਾਰਾਂ, ਲੱਖਾਂ ’ਚ ਹੋ ਗਈ ਹੈ ਕਿਸੇ ਦੇ ਫੈਨ ਫਾਲੋਵਰ ਜ਼ਿਆਦਾ ਹੋਣ ਤਾਂ ਉਸ ਦੀ ਚਾਲ ਹੀ ਬਦਲ ਜਾਂਦੀ ਹੈ, ਕਿਸੇ ਦਾ ਦੋਸਤ ਜਾਂ […] The post ਸੰਤ ਡਾ. ਐਮਐਸਜੀ ਨੇ ਦੱਸਿਆ ‘ਸੱਚਾ ਦੋਸਤ’ ਕਿਹੋ-ਜਿਹਾ ਹੋਣਾ ਚਾਹੀਦਾ ਹੈ appeared first on Sach kahoon | Best Online News in Punjabi .
Punjab Cabinet Meeting : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 31 ਮਾਰਚ ਨੂੰ
ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 31 ਮਾਰਚ 2023 ਦਿਨ ਸ਼ੁੱਕਰਵਾਰ ਨੂੰ ਕਮੇਟੀ ਕਮਰਾ, ਦੂਜੀ ਮੰਜ਼ਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਸਵੇਰੇ 11 ਵਜੇ ਹੋਵੇਗੀ। ਇਹ ਜਾਣਕਾਰੀ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਸਾਂਝੀ ਕੀਤੀ ਹੈ।
ਆਦਮਪੁਰ ਸਿਵਲ ਹਵਾਈ ਅੱਡੇ ਤੋਂ ਜਲਦ ਸ਼ੁਰੂ ਹੋਣਗੀਆਂ ਉਡਾਣਾਂ : ਸੋਮ ਪ੍ਰਕਾਸ਼
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਅੱਜ ਆਦਮਪੁਰ ਸਿਵਲ ਹਵਾਈ ਅੱਡੇ ਦਾ ਦੌਰਾ ਕਰਦਿਆਂ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ। ਕੰਮ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿਵਲ ਹਵਾਈ ਅੱਡੇ ਦੀ ਇਮਾਰਤ ਲਗਪਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਜਲਦ ਹੀ ਇੱਥੋਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ।