SENSEX
NIFTY
GOLD
USD/INR

Weather

26    C
... ...View News by News Source

ਜੈਸ਼ ਮੁਖੀ ਮਸੂਦ ਅਜ਼ਹਰ ਦੇ ਭਰਾ ਨੂੰ ਬਲੈਕਲਿਸਟ ਕਰਨ 'ਤੇ ਚੀਨ ਨੇ ਪਾਇਆ ਅੜਿੱਕਾ

ਸੰਯੁਕਤ ਰਾਸ਼ਟਰ, 11 ਅਗਸਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਰਾ ਅਤੇ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਦੇ ਨੰਬਰ ਦੋ ਅਬਦੁਲ ਰਊਫ ਅਜ਼ਹਰ ਨੂੰ ਬਲੈਕਲਿਸਟ ਕਰਨ ਦੇ ਅਮਰੀਕਾ ਅਤੇ ਭਾਰਤ ਦੇ ਪ੍ਰਸਤਾਵ 'ਤੇ ਚੀਨ ਨੇ ਇਕ ਵਾਰ ਫਿਰ ਰੋਕ ਲਗਾ ਦਿੱਤੀ ਹੈ। ਚੀਨ ਨੇ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਦੂਜੀ ਵਾਰ ਅਜਿਹਾ ਕਦਮ ਚੁੱਕਿਆ ਹੈ। ਸੰਯੁਕਤ ਰਾਸ਼ਟਰ 'ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਚੀਨ ਦੀ ਪ੍ਰਧਾਨਗੀ 'ਚ ਸੁਰੱਖਿਆ ਪ੍ਰੀਸ਼ਦ ਦੀ ਬੈਠਕ 'ਚ ਕਿਹਾ ਕਿ ਬਿਨਾਂ ਕੋਈ ਜਾਇਜ਼ ਕਾਰਨ ਦੱਸੇ ਅੱਤਵਾਦੀਆਂ ਨੂੰ ਕਾਲੀ ਸੂਚੀ ਵਿੱਚ ਪਾਉਣ ਦੀ ਬੇਨਤੀ 'ਤੇ ਰੋਕ ਲਾਉਣ ਦੇ ਅਮਲ ਨੂੰ ਰੋਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ 'ਤੇ ਪਾਬੰਦੀ ਲਗਾਉਣ ਦੀ ਕਾਰਵਾਈ ਦੀ ਭਰੋਸੇਯੋਗਤਾ ਹਾਲ ਦੀ ਘੜੀ ਸਭ ਤੋਂ ਹੇਠਲੇ ਪੱਧਰ 'ਤੇ ਹੈ। 1974 'ਚ ਪਾਕਿਸਤਾਨ 'ਚ ਜਨਮੇ ਅਬਦੁਲ ਰਊਫ ਅਜ਼ਹਰ 'ਤੇ ਅਮਰੀਕਾ ਨੇ ਦਸੰਬਰ 2010 'ਚ ਪਾਬੰਦੀ ਲਗਾ ਦਿੱਤੀ ਸੀ। ਉਹ 1999 ਵਿੱਚ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਆਈਸੀ-814 ਨੂੰ ਅਗਵਾ ਕਰਨ ਦਾ ਮੁੱਖ ਸਾਜ਼ਿਸ਼ਘਾੜਾ ਸੀ, ਜਿਸ ਦੇ ਬਦਲੇ ਵਿੱਚ ਉਸ ਦੇ ਭਰਾ ਮਸੂਦ ਅਜ਼ਹਰ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। -ਏਜੰਸੀ

ਪੰਜਾਬੀ ਟ੍ਰਿਬਿਊਨ 11 Aug 2022 3:08 pm

ਭਾਰਤ ਵਿੱਚ 2021 ਵਿੱਚ 7.3 ਫੀਸਦੀ ਆਬਾਦੀ ਕੋਲ ਸੀ ਡਿਜੀਟਲ ਕਰੰਸੀ:  ਸੰਯੁਕਤ ਰਾਸ਼ਟਰ ਰਿਪੋਰਟ

ਸੰਯੁਕਤ ਰਾਸ਼ਟਰ, 11 ਅਗਸਤ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਵਿਸ਼ਵ ਵਿੱਚ ਕਿ੍ਪਟੋਕਰੰਸੀ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ 7 ਫੀਸਦੀ ਤੋਂ ਵਧ ਆਬਾਦੀ ਕੋਲ ਡਿਜੀਟਲ ਕਰੰਸੀ ਹੈ। ਸੰਯੁਕਤ ਰਾਸ਼ਟਰ ਦੀ ਵਪਾਰ ਅਤੇ ਵਿਕਾਸ ਸੰਸਥਾ( ਯੂਨਐਨਸੀਟੀਏਡੀ) ਦਾ ਕਹਿਣਾ ਹੈ ਕਿ 2021 ਵਿੱਚ ਕ੍ਰਿਪਟੋਕਰੰਸੀ ਰੱਖਣ ਵਾਲੀ ਆਬਾਦੀ ਦੀ ਹਿੱਸੇਦਾਰੀ ਦੇ ਲਿਹਾਜ਼ ਨਾਲ 20 ਸਿਖਰਲੇ ਅਰਥਚਾਰਿਆਂ ਵਿੱਚੋਂ 15 ਵਿਕਸਿਤ ਮੁਲਕ ਸਨ। ਇਸ ਸੂਚੀ ਵਿੱਚ 12.7 ਫੀਸਦੀ ਨਾਲ ਯੂਕਰੇਨ ਪਹਿਲੇ, ਰੂਸ (11.9) ਦੂਜੇ , ਵੈਨੇਜੁਏਲਾ (10.3) ਤੀਜੇ , ਸਿੰਗਾਪੁਰ (9.4) ਚੌਥੇ, ਕੀਨੀਆ (8.5) ਪੰਜਵੇਂ ਅਤੇ ਅਮਰੀਕਾ (8.3)ਛੇਵੇਂ ਸਥਾਨ 'ਤੇ ਹੈ। ਭਾਰਤ ਵਿੱਚ 2021 ਵਿੱਚ ਕੁਲ ਆਬਾਦੀ ਵਿਚੋਂ 7.3 ਫੀਸਦੀ ਲੋਕਾਂ ਕੋਲ ਕ੍ਰਿਪਟੋਕਰੰਸੀ ਸੀ ਅਤੇ ਇਸ ਸੂਚੀ ਵਿੱਚ ਭਾਰਤ ਸੱਤਵੇਂ ਸਥਾਨ 'ਤੇ ਹੈ। -ਏਜੰਸੀ

ਪੰਜਾਬੀ ਟ੍ਰਿਬਿਊਨ 11 Aug 2022 2:08 pm

ਮੈਂ ਝੂਠੇ ਵਾਅਦੇ ਕਰਕੇ ਜਿੱਤਣ ਦੀ ਥਾਂ ਹਾਰਨਾ ਪਸੰਦ ਕਰਾਂਗਾ: ਸੁੂਨਕ

ਲੰਡਨ, 11 ਅਗਸਤ ਬਿ੍ਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਰਿਸ਼ੀ ਸੂਨਕ ਨੇ ਕਿਹਾ ਕਿ ਆਰਥਿਕ ਸੰਕਟ ਨਾਲ ਨਜਿੱਠਣ ਦੀ ਉਨ੍ਹਾਂ ਦੀ ਯੋਜਨਾ ਦੇ ਸਬੰਧ ਵਿੱਚ ਉਹ ਝੂਠੇ ਵਾਅਦੇ ਕਰਕੇ ਜਿੱਤ ਹਾਸਲ ਕਰਨ ਦੀ ਥਾਂ ਹਾਰਨਾ ਪਸੰਦ ਕਰਨਗੇ। ਬੀਬੀਸੀ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਬਰਤਾਨੀਆ ਦੇ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਲਈ ਉਹ ਵਚਨਬੱਧ ਹਨ। ਸੂਨਕ ਅਤੇ ਉਨ੍ਹਾਂ ਦੀ ਵਿਰੋਧੀ ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ਼ ਟਰੱਸ ਇਸ ਮੁੱਦੇ ਨੂੰ ਲੈ ਕੇ ਇਕ ਦੂਜੇ ਦੇ ਸਾਹਮਣੇ ਹਨ। ਟਰਸ ਨੇ ਟੈਕਟ ਘਟਾਉਣ ਦਾ ਵਾਅਦਾ ਕੀਤਾ ਹੈ, ਜਿਸ ਸਬੰਧੀ ਸੂਨਕ ਨੇ ਦਾਅਵਾ ਕੀਤਾ ਹੈ ਕਿ ਇਸ ਦਾ ਸਿਰਫ ਅਮੀਰ ਪਰਿਵਾਰਾਂ ਨੂੰ ਲਾਭ ਹੋਵੇਗਾ ਨਾ ਕਿ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵਧ ਲੋੜ ਹੈ। ਸੂਨਕ ਨੇ ਕਿਹਾ, '' ਮੈਂ ਝੂਠੇ ਵਾਅਦੇ ਕਰਕੇ ਜਿੱਤਣ ਦੀ ਥਾਂ ਹਾਰਨਾ ਪਸੰਦ ਕਰਾਂਗਾ। '' -ਏਜੰਸੀ

ਪੰਜਾਬੀ ਟ੍ਰਿਬਿਊਨ 11 Aug 2022 2:08 pm

ਪਿੰਡ ਸਮਾਓਂ 'ਚ ਨੌਜਵਾਨ ਦਾ ਕਤਲ

ਪੱਤਰ ਪ੍ਰੇਰਕ ਭੀਖੀ, 11ਅਗਸਤ ਨੇੜਲੇ ਪਿੰਡ ਸਮਾਓਂ ਵਿੱਚ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਸੈਂਟੀ ਸਿੰਘ ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ ਜੋ ਮਜ਼ਦੂਰ ਪਰਿਵਾਰ ਨਾਲ ਸਬੰਧਤ ਸੀ। ਥਾਣਾ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।

ਪੰਜਾਬੀ ਟ੍ਰਿਬਿਊਨ 11 Aug 2022 1:08 pm

ਬੰਦੀ ਸਿੰਘਾਂ ਦੀ ਰਿਹਾਈ ਲਈ ਮਾਨ ਵੱਲੋਂ ਜੰਤਰ-ਮੰਤਰ ’ਤੇ ਧਰਨਾ

ਪੱਤਰ ਪ੍ਰੇਰਕ ਨਵੀਂ ਦਿੱਲੀ, 10 ਅਗਸਤ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੰਤਰ-ਮੰਤਰ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਧਰਨਾ ਦਿੱਤਾ। ਪਾਰਟੀ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂ 'ਤੇ ਦਿੱਤੇ ਗਏ ਯਾਦ ਪੱਤਰ ਵਿੱਚ ਬੇਨਤੀ ਕੀਤੀ ਗਈ ਹੈ ਕਿ ਉਹ ਸੰਵਿਧਾਨ ਦੀ ਧਾਰਾ 72 ਤਹਿਤ 25 ਸਾਲਾਂ ਤੋਂ ਵੱਧ ਕਾਨੂੰਨੀ ਸਜ਼ਾ ਭੁਗਤ ਚੁੱਕੇ ਸਾਰੇ ਸਿੱਖ ਬੰਦੀਆਂ ਨੂੰ ਰਿਹਾਅ ਕਰਨ। ਜੰਤਰ-ਮੰਤਰ 'ਤੇ ਦਿੱਤੇ ਧਰਨੇ 'ਚ ਇਮਾਨ ਸਿੰਘ ਮਾਨ ਅਤੇ ਪੰਜਾਬ ਤੋਂ ਆਏ ਵੱਡੀ ਗਿਣਤੀ ਸਿੱਖ ਵੀ ਹਾਜ਼ਰ ਸਨ। ਆਪਣੇ ਸੰਬੋਧਨ 'ਚ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੇ ਕਈ ਸੂਬਿਆਂ 'ਚ ਕਾਨੂੰਨ ਦੀ ਦੁਰਵਰਤੋਂ ਕਰਦਿਆਂ ਘੱਟ ਗਿਣਤੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ 25-25 ਸਾਲਾਂ ਤੋਂ ਜਬਰੀ ਬੰਦੀ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਸੰਵਿਧਾਨ ਦੀ ਧਾਰਾ 72 ਤਹਿਤ ਜੇਲ੍ਹਾਂ ਵਿੱਚ ਬੰਦ ਕਿਸੇ ਵੀ ਕੈਦੀ ਦੀ ਸਜ਼ਾ ਘਟਾ, ਸਜ਼ਾ ਬਦਲ ਸਕਦੇ ਹਨ ਜਾਂ ਮੁਆਫ਼ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 2011 ਨੂੰ ਹੋਣੀਆਂ ਚਾਹੀਦੀਆਂ ਸਨ ਪਰ ਉਹ ਵੀ ਲਟਕੀਆਂ ਪਈਆਂ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੁਖੀ ਨੇ ਛੱਤੀਸਿੰਘਪੁਰਾ 'ਚ 43 ਬੇਕਸੂਰ ਸਿੱਖਾਂ ਦੀ ਹੱਤਿਆ ਦੇ ਮਾਮਲੇ ਦੀ ਕੌਮੀ ਜਾਂ ਕੌਮਾਂਤਰੀ ਪੱਧਰ 'ਤੇ ਜਾਂਚ ਕਰਾਉਣ ਦੀ ਵੀ ਮੰਗ ਕੀਤੀ ਹੈ। ਪਾਰਟੀ ਦੇ ਯੂਥ ਵਿੰਗ ਦੇ ਸਰਪ੍ਰਸਤ ਇਮਾਨ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਪਵਿੱਤਰ ਸਥਾਨ ਹੈ ਜਿਨ੍ਹਾਂ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਮੁਗਲਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਹੋ ਰਹੀ ਬੇਇਨਸਾਫ਼ੀ ਹੋ ਰਹੀ ਹੈ ਅਤੇ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਦੇਸ਼ ਖਾਤਰ ਬਾਬਾ ਬਘੇਲ ਸਿੰਘ ਅਤੇ ਸਾਥੀਆਂ ਨੇ ਦਿੱਲੀ ਫਤਿਹ ਕੀਤੀ ਸੀ।

ਪੰਜਾਬੀ ਟ੍ਰਿਬਿਊਨ 11 Aug 2022 7:08 am

ਸੁਪਰੀਮ ਕੋਰਟ ਕਾਨੂੰਨਘਾੜਿਆਂ ’ਤੇ ਤਾਉਮਰ ਪਾਬੰਦੀ ਦੀ ਮੰਗ ਵਾਲੀ ਪਟੀਸ਼ਨ ’ਤੇ ਸੁਣਵਾਈ ਲਈ ਰਾਜ਼ੀ

ਨਵੀਂ ਦਿੱਲੀ, 10 ਅਗਸਤ ਸੁਪਰੀਮ ਕੋਰਟ ਫੌਜਦਾਰੀ ਕੇਸ ਵਿੱਚ ਦੋਸ਼ੀ ਠਹਿਰਾਏ ਚੁਣੇ ਹੋਏ ਲੋਕ ਨੁਮਾਇੰਦੇ ਨੂੰ ਚੋਣ ਲੜਨ ਤੋਂ ਤਾਉਮਰ ਅਯੋਗ ਠਹਿਰਾਉਣ ਦੀ ਮੰਗ ਕਰਦੀ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤ ਹੋ ਗਈ ਹੈ। ਬੈਂਚ ਨੇ ਪਟੀਸ਼ਨਰ ਵੱਲੋਂ ਦਾਇਰ ਹਲਫਨਾਮਿਆਂ ਦਾ ਨੋਟਿਸ ਲਿਆ ਕਿ ਲੋਕ ਨੁਮਾਇੰਦਾ ਐਕਟ ਤਹਿਤ ਫੌਜਦਾਰੀ ਕੇਸ 'ਚ ਦੋਸ਼ੀ ਠਹਿਰਾਣੇ ਜਾਣ ਦੀ ਸੂਰਤ ਵਿਚ ਕਾਨੂੰਨਘਾੜਿਆਂ ਨੂੰ ਅਯੋਗ ਠਹਿਰਾਉਣ ਤੇ ਸਰਕਾਰੀ ਸੇਵਾਵਾਂ ਵਿੱਚ ਲੱਗੇ ਹੋਰਨਾਂ ਨਾਗਰਿਕਾਂ ਬਾਰੇ ਕਾਨੂੰਨ ਵਿੱਚ 'ਵੱਡਾ ਫਰਕ' ਹੈ। ਸੀਨੀਅਰ ਵਕੀਲ ਨੇ ਕਿਹਾ, 'ਇਕ ਕਾਂਸਟੇਬਲ ਨੂੰ ਫ਼ੌਜਦਾਰੀ ਕੇਸ ਵਿੱਚ ਸਜ਼ਾ ਮਗਰੋਂ ਉਸ ਦੀ ਨੌਕਰੀ ਵਾਪਸ ਨਹੀਂ ਮਿਲਦੀ, ਪਰ ਇਕ ਕਾਨੂੰਨਸਾਜ਼ ਫੌਜਦਾਰੀ ਕੇਸ ਵਿੱਚ ਸਜ਼ਾ ਪੂਰੀ ਕਰਨ ਮਗਰੋਂ ਮੁੜ ਚੋਣ ਲੜ ਕੇ ਕਾਨੂੰਨਸਾਜ਼ ਬਣ ਸਕਦਾ ਹੈ।' -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਵਰਵਰਾ ਰਾਓ ਦੀ ਮੈਡੀਕਲ ਆਧਾਰ ’ਤੇ ਜ਼ਮਾਨਤ

ਨਵੀਂ ਦਿੱਲੀ, 10 ਅਗਸਤ ਸੁਪਰੀਮ ਕੋਰਟ ਨੇ ਭੀਮਾ ਕੋਰੇਗਾਉਂ ਕੇਸ 'ਚ ਕਵੀ ਅਤੇ ਕਾਰਕੁਨ ਪੀ ਵਰਵਰਾ ਰਾਓ ਨੂੰ ਮੈਡੀਕਲ ਆਧਾਰ 'ਤੇ ਅੱਜ ਜ਼ਮਾਨਤ ਦੇ ਦਿੱਤੀ। ਜਸਟਿਸ ਯੂ ਯੂ ਲਲਿਤ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ 82 ਵਰ੍ਹਿਆਂ ਦੇ ਰਾਓ ਦੀ ਸਿਹਤ, ਜੋ ਮੌਜੂਦਾ ਸਮੇਂ 'ਚ ਸਿਹਤ ਦੇ ਆਧਾਰ 'ਤੇ ਅੰਤਰਿਮ ਜ਼ਮਾਨਤ 'ਤੇ ਹਨ, 'ਚ ਅਜੇ ਇੰਨਾ ਕੋਈ ਸੁਧਾਰ ਨਹੀਂ ਹੋਇਆ ਹੈ ਕਿ ਉਨ੍ਹਾਂ ਨੂੰ ਪਹਿਲਾਂ ਦਿੱਤੀ ਗਈ ਰਾਹਤ ਵਾਪਸ ਲੈ ਲਈ ਜਾਵੇ। ਸਿਖਰਲੀ ਅਦਾਲਤ ਨੇ ਇਹ ਵੀ ਕਿਹਾ ਕਿ ਭਾਵੇਂ ਕੇਸ ਦੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਗਈ ਹੈ ਪਰ ਕੁਝ ਮੁਲਜ਼ਮ ਅਜੇ ਤੱਕ ਨਹੀਂ ਫੜੇ ਗਏ ਹਨ ਅਤੇ ਜਿਹੜੇ ਮੁਲਜ਼ਮ ਅਦਾਲਤ ਅੱਗੇ ਪੇਸ਼ ਕੀਤੇ ਗਏ ਹਨ, ਉਨ੍ਹਾਂ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਕਾਰਵਾਈ ਵੀ ਸ਼ੁਰੂ ਨਹੀਂ ਹੋਈ ਹੈ ਤਾਂ ਫਿਰ ਉਹ ਵਰਵਰਾ ਰਾਓ ਮਗਰ ਕਿਉਂ ਲੱਗੇ ਹੋਏ ਹਨ। ਤੇਲਗੂ ਕਵੀ ਨੂੰ ਜ਼ਮਾਨਤ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਗਰੇਟਰ ਮੁੰਬਈ ਦਾ ਇਲਾਕਾ ਹੇਠਲੀ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਛੱਡ ਕੇ ਨਹੀਂ ਜਾਣਗੇ। ਬੈਂਚ ਨੇ ਕਿਹਾ ਕਿ ਅਰਜ਼ੀਕਾਰ ਕਿਸੇ ਵੀ ਤਰ੍ਹਾਂ ਨਾਲ ਆਪਣੀ ਰਿਹਾਈ ਦੀ ਦੁਰਵਰਤੋਂ ਨਾ ਕਰੇ ਅਤੇ ਨਾ ਹੀ ਕਿਸੇ ਗਵਾਹ ਨਾਲ ਸੰਪਰਕ ਬਣਾਏ। ਜ਼ਿਕਰਯੋਗ ਹੈ ਕਿ ਸ੍ਰੀ ਰਾਓ ਨੂੰ 28 ਅਗਸਤ, 2018 'ਚ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਖਰਲੀ ਅਦਾਲਤ ਨੇ ਪਹਿਲਾਂ ਕਿਹਾ ਸੀ ਕਿ ਰਾਓ ਦੀ ਅੰਤਰਿਮ ਜ਼ਮਾਨਤ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਇਹ ਕੇਸ 31 ਦਸੰਬਰ, 2017 'ਚ ਪੁਣੇ 'ਚ ਹੋਏ ਐਲਗਾਰ ਪਰਿਸ਼ਦ ਦੇ ਪ੍ਰੋਗਰਾਮ 'ਚ ਕਥਿਤ ਤੌਰ 'ਤੇ ਭੜਕਾਊ ਭਾਸ਼ਨ ਦੇਣ ਨਾਲ ਜੁੜਿਆ ਹੋਇਆ ਹੈ। ਪੁਣੇ ਪੁਲੀਸ ਦਾ ਦਾਅਵਾ ਹੈ ਕਿ ਭਾਸ਼ਨ ਕਾਰਨ ਹੀ ਅਗਲੇ ਦਿਨ ਭੀਮਾ ਕੋਰੇਗਾਉਂ 'ਚ ਹਿੰਸਾ ਫੈਲੀ ਸੀ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਮਾਓਵਾਦੀਆਂ ਨਾਲ ਸਬੰਧ ਹਨ। ਬਾਅਦ 'ਚ ਇਸ ਮਾਮਲੇ ਦੀ ਜਾਂਚ ਐੱਨਆਈਏ ਹਵਾਲੇ ਕਰ ਦਿੱਤੀ ਗਈ ਸੀ। -ਪੀਟੀਆਈ ਈਡੀ ਨੂੰ ਗਾਡਲਿੰਗ ਦੇ ਬਿਆਨ ਦਰਜ ਕਰਨ ਦੀ ਪ੍ਰਵਾਨਗੀ ਮੁੰਬਈ: ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਐਲਗਾਰ ਪਰਿਸ਼ਦ ਨਾਲ ਸਬੰਧਤ ਕੇਸ ਦੇ ਮੁਲਜ਼ਮ ਵਕੀਲ ਸੁਰੇਂਦਰ ਗਾਡਲਿੰਗ ਦੇ ਬਿਆਨ ਦਰਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਕੇਸਾਂ ਲਈ ਵਿਸ਼ੇਸ਼ ਜੱਜ ਰਾਜੇਸ਼ ਜੇ ਕਟਾਰੀਆ ਨੇ ਕਿਹਾ ਕਿ ਜੇਕਰ ਕੋਈ ਅਪਰਾਧ ਨਾਲ ਸਬੰਧਤ ਪ੍ਰਕਿਰਿਆ ਇਸ ਜਾਂਚ ਦਾ ਹਿੱਸਾ ਹੈ ਤੇ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਹੈ ਤਾਂ ਗਾਡਲਿੰਗ ਦੇ ਬਿਆਨ ਦਰਜ ਕੀਤੇ ਜਾ ਸਕਦੇ ਹਨ। ਸਾਲ 2018 ਵਿੱਚ ਐਲਗਾਰ ਪਰਿਸ਼ਦ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਗਾਡਲਿੰਗ ਨਿਆਂਇਕ ਹਿਰਾਸਤ ਵਿੱਚ ਹੀ ਹੈ। ਈਡੀ ਨੇ ਅਦਾਲਤ ਨੂੰ ਕਿਹਾ ਕਿ ਇਸ ਕੇਸ ਵਿਚ ਗਾਡਲਿੰਗ ਮੁੱਖ ਮੁਲਜ਼ਮ ਹੈ ਅਤੇ ਉਹ ਉਸ ਦੇ ਬਿਆਨ ਦਰਜ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਗਾਡਲਿੰਗ ਨੇ ਦਾਅਵਾ ਕੀਤਾ ਕਿ ਏਜੰਸੀ ਉਸ ਨੂੰ ਇੱਕ ਹੋਰ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚ ਰਹੀ ਹੈ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਫੌਜੀ ਅਫਸਰਾਂ ਲਈ ਸਿਖਲਾਈ ਆਧੁਨਿਕ ਬਣਾਉਣ ਦੀ ਲੋੜ: ਹਵਾਈ ਸੈਨਾ ਮੁਖੀ

ਗਾਂਧੀਨਗਰ, 10 ਅਗਸਤ ਹਵਾਈ ਸੈਨਾ ਮੁਖੀ ਵੀਆਰ ਚੌਧਰੀ ਨੇ ਅੱਜ ਕਿਹਾ ਕਿ ਚੁਣੌਤੀਪੂਰਨ ਸੁਰੱਖਿਆ ਹਾਲਾਤ 'ਚ ਫੌਜੀ ਅਧਿਕਾਰੀਆਂ ਲਈ ਸਿੱਖਿਆ ਤੇ ਸਿਖਲਾਈ ਪੈਟਰਨ ਨੂੰ ਅਪਗਰੇਡ ਤੇ ਆਧੁਨਿਕ ਕੀਤੇ ਜਾਣ ਦੀ ਲੋੜ ਹੈ। ਏਅਰ ਚੀਫ ਮਾਰਸ਼ਲ ਚੌਧਰੀ ਹਵਾਈ ਸੈਨਾ ਤੇ ਰਾਸ਼ਟਰੀ ਰਕਸ਼ਾ ਯੂਨੀਵਰਸਿਟੀ (ਆਰਆਰਯੂ) ਵਿਚਾਲੇ ਇੱਕ ਸਹਿਮਤੀ ਪੱਤਰ (ਐੱਮਓਯੂ) 'ਤੇ ਦਸਤਖ਼ਤ ਕਰਨ ਲਈ ਗਾਂਧੀਨਗਰ 'ਚ ਸਨ। ਐੱਮਓਯੂ 'ਤੇ ਦਸਤਖ਼ਤ ਕਰਨ ਤੋਂ ਬਾਅਦ ਉਨ੍ਹਾਂ ਕਿਹਾ, 'ਸੰਘਰਸ਼ ਦੇ ਰਵਾਇਤੀ ਖੇਤਰ ਜਿੱਥੇ ਲਗਾਤਾਰ ਵਿਕਸਿਤ ਹੋ ਰਹੇ ਹਨ ਉੱਥੇ ਹੀ ਨਵੇਂ ਜੰਗੀ ਸਾਧਨਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।' ਉਨ੍ਹਾਂ ਕਿਹਾ ਕਿ ਸੂਚਨਾ ਦੇ ਇਸ ਯੁੱਗ 'ਚ ਗਿਆਨ ਇੱਕ ਕੇਂਦਰੀ ਸਰੋਤ ਬਣ ਰਿਹਾ ਹੈ ਅਤੇ ਰਣਨੀਤੀ ਤੇ ਭੂ-ਰਾਜਨੀਤੀ 'ਤੇ ਸੂਚਨਾ ਦਾ ਅਸਰ ਤੇਜ਼ੀ ਨਾਲ ਪੈ ਰਿਹਾ ਹੈ। ਹਵਾਈ ਸੈਨਾ ਮੁਖੀ ਨੇ ਕਿਹਾ, 'ਸੁਰੱਖਿਆ ਖਤਰਿਆਂ ਦੀ ਪ੍ਰਕਿਰਤੀ 'ਚ ਕਈ ਤਬਦੀਲੀਆਂ ਆ ਰਹੀਆਂ ਹਨ ਤੇ ਰਣਨੀਤਕ ਟੀਚਿਆਂ ਦੀ ਪ੍ਰਾਪਤੀ ਲਈ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ।' ਉਨ੍ਹਾਂ ਕਿਹਾ ਕਿ ਤਕਨੀਕ, ਸਿਖਲਾਈ ਤੇ ਸਿੱਖਿਆ ਭਵਿੱਖ ਦੀ ਕਿਸੇ ਜੰਗ ਲਈ ਇੱਕ ਫੌਜੀ ਅਫਸਰ ਤਿਆਰ ਕਰਨ ਦੇ ਅਹਿਮ ਪੱਖ ਹਨ। ਏਅਰ ਚੀਫ ਮਾਰਸ਼ਲ ਨੇ ਕਿਹਾ, 'ਅਜਿਹੇ ਹਾਲਾਤ ਵਿੱਚ ਸਾਨੂੰ ਸਿੱਖਿਆ ਤੇ ਸਿਖਲਾਈ ਨੂੰ ਆਧੁਨਿਕ ਤੇ ਅਪਗਰੇਡ ਕਰਨ ਦੀ ਲੋੜ ਹੈ।' -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਕਰੀਮੀਆ ’ਚ ਰੂਸ ਦੇ ਨੌਂ ਜੰਗੀ ਜਹਾਜ਼ ਤਬਾਹ: ਯੂਕਰੇਨ

ਕੀਵ, 10 ਅਗਸਤ ਯੂਕਰੇਨ ਦੀ ਹਵਾਈ ਸੈਨਾ ਨੇ ਅੱਜ ਕਿਹਾ ਕਿ ਕਰੀਮੀਆ ਦੇ ਇੱਕ ਏਅਰ ਬੇਸ 'ਤੇ ਹੋਏ ਧਮਾਕੇ ਵਿੱਚ ਰੂਸ ਦੇ ਨੌਂ ਜੰਗੀ ਜਹਾਜ਼ ਤਬਾਹ ਹੋ ਗਏ ਹਨ। ਅਜਿਹੀਆਂ ਕਿਆਸਰਾਈਆਂ ਹਨ ਕਿ ਇਹ ਧਮਾਕਾ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਕਾਰਨ ਹੋਇਆ ਹੈ। ਦੂਜੇ ਪਾਸੇ ਰੂਸ ਨੇ ਇਸ ਧਮਾਕੇ 'ਚ ਕੋਈ ਵੀ ਜਹਾਜ਼ ਤਬਾਹ ਹੋਣ ਜਾਂ ਕੋਈ ਹਮਲਾ ਹੋਣ ਦੀ ਘਟਨਾ ਤੋਂ ਇਨਕਾਰ ਕਰ ਦਿੱਤਾ ਹੈ। ਯੂਕਰੇਨ ਨੇ ਅਧਿਕਾਰੀਆਂ ਨੇ ਜਨਤਕ ਤੌਰ 'ਤੇ ਇਨ੍ਹਾਂ ਧਮਾਕਿਆਂ ਲਈ ਜ਼ਿੰਮੇਵਾਰੀ ਨਹੀਂ ਲਈ ਪਰ ਉਨ੍ਹਾਂ ਰੂਸ ਦੇ ਉਨ੍ਹਾਂ ਦਾਅਵਿਆਂ ਦਾ ਮਜ਼ਾਕ ਜ਼ਰੂਰ ਉਡਾਇਆ ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਸਾਕੀ ਏਅਰ ਬੇਸ 'ਤੇ ਜੰਗ ਨਾਲ ਸਬੰਧਤ ਸਮੱਗਰੀ ਨਸ਼ਟ ਕਰਨ ਸਮੇਂ ਧਮਾਕਾ ਹੋਇਆ ਸੀ। ਇਨ੍ਹਾਂ ਧਮਾਕਿਆਂ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਕ ਵੀਡੀਓ ਸੁਨੇਹੇ ਰਾਹੀਂ ਕਿਹਾ ਕਿ ਯੂਕਰੇਨ ਤੇ ਸਾਰੇ ਆਜ਼ਾਦ ਯੂਰੋਪ ਖ਼ਿਲਾਫ਼ ਰੂਸ ਦੀ ਜੰਗ ਕਰੀਮੀਆ ਤੋਂ ਸ਼ੁਰੂ ਹੋਈ ਸੀ ਤੇ ਇਹ ਖ਼ਤਮ ਵੀ ਕਰੀਮੀਆ ਦੀ ਆਜ਼ਾਦੀ ਨਾਲ ਹੀ ਹੋਵੇਗੀ। ਰੂਸੀ ਅਥਾਰਿਟੀਆਂ ਨੇ ਕਿਹਾ ਕਿ ਇੱਥੇ ਹੋਏ ਧਮਾਕੇ ਕਾਰਨ ਕੋਈ ਵੀ ਹੋਟਲ ਜਾਂ ਸਮੁੰਦਰੀ ਕਿਨਾਰਾ ਪ੍ਰਭਾਵਿਤ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਕਰੀਮੀਆ 'ਚ ਰੂਸੀ ਹਵਾਈ ਸੈਨਾ ਦੇ ਇੱਕ ਹਵਾਈ ਅੱਡੇ 'ਤੇ ਬੀਤੇ ਦਿਨ ਹੋਏ ਕਈ ਵੱਡੇ ਧਮਾਕਿਆਂ 'ਚ ਘੱਟ ਤੋਂ ਘੱਟ ਇੱਕ ਵਿਅਕਤੀ ਦੀ ਮੌਤ ਹੋ ਗਏ ਤੇ ਕਈ ਜ਼ਖ਼ਮੀ ਹੋ ਗਏ ਸਨ। ਅਜਿਹੇ ਕਿਆਸ ਲਗਾੲੇ ਜਾ ਰਹੇ ਹਨ ਕਿ ਯੂਕਰੇਨ ਵੱਲੋਂ ਦਾਗੀ ਗਈ ਲੰਮੀ ਦੂਰੀ ਦੀ ਮਿਜ਼ਾਈਲ ਕਾਰਨ ਇਹ ਧਮਾਕੇ ਹੋਏ ਹਨ। ਇਸ ਸਬੰਧੀ ਜਾਰੀ ਹੋਈਆਂ ਵੀਡੀਓਜ਼ 'ਚ ਧਮਾਕਿਆਂ ਮਗਰੋਂ ਸੰਘਣਾ ਧੂੰਆਂ ਉੱਠਦਾ ਨਜ਼ਰ ਆ ਰਿਹਾ ਹੈ। ਮੀਡੀਆ ਨੇ ਦੱਸਿਆ ਕਿ ਧਮਾਕੇ ਮਗਰੋਂ ਰਨਵੇਅ 'ਤੇ ਅੱਗ ਲੱਗ ਗਈ ਤੇ ਨੇੜਲੇ ਮਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਸ਼ਹੀਦਾਂ ਦੇ ਵਾਰਸਾਂ ਨੂੰ ‘ਐਟ ਹੋਮ’ ਪ੍ਰੋਗਰਾਮ ’ਤੇ ਸੱਦਿਆ ਜਾਵੇ: ਗ੍ਰਹਿ ਮੰਤਰਾਲਾ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਕਾਸ਼ਵਾਣੀ 'ਤੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਜ਼ਿਕਰ ਕੀਤੇ ਗਏ ਵਿਅਕਤੀਆਂ, ਸ਼ਹੀਦ ਜਵਾਨਾਂ ਦੇ ਵਾਰਸਾਂ ਅਤੇ ਮਹਿਲਾ ਸਰਪੰਚਾਂ ਨੂੰ ਰਾਜਪਾਲ ਅਤੇ ਲੈਫ਼ਟੀਨੈਂਟ ਗਵਰਨਰਾਂ ਵੱਲੋਂ ਆਜ਼ਾਦੀ ਦਿਹਾੜੇ 'ਤੇ ਕਰਵਾਏ ਜਾਣ ਵਾਲੇ 'ਐਟ ਹੋਮ' ਸਮਾਗਮ 'ਚ ਉਚੇਚੇ ਤੌਰ 'ਤੇ ਸੱਦੇ ਭੇਜੇ ਜਾਣ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਗਏ ਸੁਨੇਹੇ 'ਚ ਕਿਹਾ ਗਿਆ ਹੈ ਕਿ ਸਮਾਗਮ 'ਚ ਵੱਖ ਵੱਖ ਖੇਤਰਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ। ਰਾਜਪਾਲ ਭਵਨਾਂ 'ਚ ਬੈਂਡ 'ਤੇ ਉਚੇਚੇ ਤੌਰ 'ਤੇ ਧਿਆਨ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਮੀ ਗਾਣਿਆਂ ਦੀ ਬਜਾਏ ਦੇਸ਼ਭਗਤੀ ਦੇ ਤਰਾਨੇ ਵਜਾਏ ਜਾਣੇ ਚਾਹੀਦੇ ਹਨ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਸਤੇਂਦਰ ਜੈਨ ਨੂੰ ਅਯੋਗ ਕਰਾਰ ਦੇਣ ਲਈ ਪਟੀਸ਼ਨ ਦਾਇਰ

ਨਵੀਂ ਦਿੱਲੀ, 10 ਅਗਸਤ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ 'ਆਪ' ਆਗੂ ਸਤੇਂਦਰ ਜੈਨ ਨੂੰ 'ਅਸਥਿਰ ਦਿਮਾਗ ਵਾਲਾ ਵਿਅਕਤੀ' ਐਲਾਨਣ ਤੇ ਉਸ ਨੂੰ ਵਿਧਾਇਕ ਤੇ ਮੰਤਰੀ ਵਜੋਂ ਅਯੋਗ ਕਰਾਰ ਦੇਣ ਦੀ ਮੰਗ ਕਰਦੀ ਪਟੀਸ਼ਨ ਦਿੱਲੀ ਹਾਈ ਕੋਰਟ 'ਚ ਦਾਇਰ ਕੀਤੀ ਗਈ ਹੈ। ਚੀਫ ਜਸਟਿਸ ਸਤੀਸ਼ ਚੰਦਰ ਸ਼ਰਮਾ ਤੇ ਜਸਟਿਸ ਸੁਬਰਾਮਨੀਅਮ ਪ੍ਰਸਾਦ ਦੇ ਬੈਂਚ ਸਾਹਮਣੇ ਇਹ ਪਟੀਸ਼ਨ 16 ਅਗਸਤ ਨੂੰ ਸੁਣਵਾਈ ਲਈ ਸੂਚੀਬੱਧ ਹੈ। ਹਾਈ ਕੋਰਟ ਨੇ ਜੈਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ 'ਚੋਂ ਮੁਅੱਤਲ ਕਰਨ ਸਬੰਧੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਇਹ ਫ਼ੈਸਲਾ ਮੁੱਖ ਮੰਤਰੀ ਨੇ ਲੈਣਾ ਹੈ ਕਿ ਅਪਰਾਧਿਕ ਪਿਛੋਕੜ ਵਾਲਾ ਵਿਅਕਤੀ ਮੰਤਰੀ ਬਣਿਆ ਰਹੇ ਜਾਂ ਨਹੀਂ। ਤਾਜ਼ਾ ਮਾਮਲੇ 'ਚ ਪਟੀਸ਼ਨਰ ਆਸ਼ੀਸ਼ ਕੁਮਾਰ ਸ੍ਰੀਵਾਸਤਵ ਨੇ ਦਾਅਵਾ ਕੀਤਾ ਹੈ ਕਿ ਜੈਨ ਨੇ ਈਡੀ ਸਾਹਮਣੇ ਐਲਾਨ ਕੀਤਾ ਹੈ ਕਿ ਉਸ ਦੀ ਯਾਦ ਸ਼ਕਤੀ ਕਮਜ਼ੋਰ ਹੋ ਗਈ ਹੈ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਯੋਗੀ ਵੱਲੋਂ ਅਪਗਰੇਡ ਏਐੱਨਐੱਮ ਸਿਖਲਾਈ ਕੇਂਦਰਾਂ ਦਾ ਉਦਘਾਟਨ

ਲਖਨਊ, 10 ਅਗਸਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਤਿੰਨ ਜ਼ਿਲ੍ਹਿਆਂ ਵਿੱਚ 35 ਅਪਗਰੇਡ ਏਐੱਨਐੱਮ ਸਿਖਲਾਈ ਕੇਂਦਰਾਂ ਅਤੇ ਡਾਇਲਸਿਸ ਕੇਂਦਰਾਂ ਦਾ ਵਰਚੁਅਲੀ ਉਦਘਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰਾਪਤ ਕਰਮਚਾਰੀ ਸੂਬੇ ਵਿੱਚ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਮੂੰਹ ਦੇ ਕੈਂਸਰ ਸਬੰਧੀ ਮੈਗਾ ਜਾਂਚ ਮੁਹਿੰਮ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਇੱਕ ਅਧਿਕਾਰਿਤ ਬਿਆਨ ਵਿੱਚ ਮੁੱਖ ਮੰਤਰੀ ਯੋਗੀ ਦੇ ਹਵਾਲੇ ਨਾਲ ਕਿਹਾ ਗਿਆ, ''ਕਰੋਨਾ ਮਹਾਮਾਰੀ ਦੌਰਾਨ ਅਸੀਂ ਘਰ ਘਰ ਜਾ ਕੇ ਵੱਡੇ ਪੱਧਰ 'ਤੇ ਜਾਂਚ ਮੁਹਿੰਮ ਚਲਾਈ। ਜੇਕਰ ਉਦੋਂ ਸਾਡੇ ਕੋਲ ਸਿਹਤ ਮਾਹਿਰ ਨਾ ਹੁੰਦੇ ਤਾਂ ਅਸੀਂ ਸੂਬੇ ਵਿੱਚ ਬਹੁਤ ਸਾਰੀਆਂ ਜ਼ਿੰਦਗੀਆਂ ਨਾ ਬਚਾਅ ਪਾਉਂਦੇ।'' ਉਨ੍ਹਾਂ ਕਿਹਾ, ''ਏਐੱਨਐੱਮ, ਜੀਐੱਨਐੱਮ ਜਾਂ ਨਰਸਿੰਗ ਟਰੇਨੀ ਸਮੇਤ ਹਰੇਕ ਸਿਖਲਾਈ ਪ੍ਰਾਪਤ ਕਰਮਚਾਰੀ ਕਿਸੇ ਵੀ ਸੂਬੇ ਦੀਆਂ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਾਰਨ ਅਸੀਂ ਉਤਰ ਪ੍ਰਦੇਸ਼ ਦੇ ਹਰੇਕ ਆਮ ਵਿਅਕਤੀ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਮਰੱਥ ਹੋਵਾਂਗੇ।'' ਉਧਰ, ਮੁੱਖ ਮੰਤਰੀ ਯੋਗੀ ਨੇ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ, ਰਾਮ ਨਾਥ ਕੋਵਿੰਦ ਅਤੇ ਮਨੋਨੀਤ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਮਹਾਰਾਸ਼ਟਰ ਵਿੱਚ ਭਾਰੀ ਮੀਂਹ, ਦੋ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਮੁਲਤਵੀ

ਮੁੰਬਈ/ਇੰਦੌਰ, 10 ਅਗਸਤ ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ ਪੈਣ ਕਾਰਨ ਦੋ ਯੂਨੀਵਰਸਿਟੀਆਂ ਨੇ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ, ਜਦੋਂਕਿ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿੱਚ ਲਗਾਤਾਰ ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਹੜ੍ਹ ਗਿਆ, ਜਿਸ ਵਿੱਚ ਕਈ ਕਾਰਾਂ ਵਹਿ ਗਈਆਂ। ਭਾਰਤੀ ਮੌਸਮ ਵਿਭਾਗ ਨੇ ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੇ ਵੱਖ ਵੱਖ ਹਿੱਸਿਆਂ ਵਿੱਚ ਵੀਰਵਾਰ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਮੰਗਲਵਾਰ ਤੋਂ ਤੇਜ਼ ਹਵਾਵਾਂ ਦੇ ਨਾਲ ਦਰਮਿਆਨਾ ਮੀਂਹ ਪੈ ਰਿਹਾ ਹੈ ਅਤੇ ਅਗਲੇ 24 ਘੰਟਿਆਂ ਦੌਰਾਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਮੀਂਹ ਪੈਣ ਦੇ ਕਾਰਨਾਂ ਬਾਰੇ ਪੁੱਛਣ 'ਤੇ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ ਕਿ ਘੱਟ ਦਬਾਅ ਵਾਲੇ ਖੇਤਰ ਨੇ ਅਰਬ ਸਾਗਰ ਤੋਂ ਤੇਜ਼ ਹਵਾਵਾਂ ਨੂੰ ਆਪਣੇ ਵੱਲ ਖਿੱਚਿਆ ਹੈ, ਜਿਸ ਕਾਰਨ ਇਸ ਹਿੱਸੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੁੰਬਈ ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 26.87 ਐੱਮਐੱਮ, ਜਦੋਂਕਿ ਪੂਰਬੀ ਤੇ ਪੱਛਮੀ ਉਪ ਨਗਰ ਵਿੱਚ ਕ੍ਰਮਵਾਰ 31.38 ਐੱਮਐੱਮ ਅਤੇ 33.06 ਐੱਮਐੱਮ ਮੀਂਹ ਪਿਆ। ਉਧਰ, ਪੱਛਮੀ ਮਹਾਰਾਸ਼ਟਰ ਦੇ ਕੋਹਲਾਪੁਰ, ਸਾਂਗਲੀ ਅਤੇ ਸਤਾਰਾ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਅਤੇ ਫਿਰ ਹੜ੍ਹਾਂ ਦੀ ਸਥਿਤੀ ਕਾਰਨ ਕੋਹਲਾਪੁਰ ਯੂਨੀਵਰਸਿਟੀ ਦੀਆਂ ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਕੋਹਲਾਪੁਰ ਵਿੱਚ ਪੰਚਗੰਗਾ ਦਰਿਆ ਵਿੱਚ ਪਾਣੀ ਚਿਤਾਵਨੀ ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਇਸੇ ਦੌਰਾਨ ਵਿਦਰਭਾ ਖੇਤਰ ਵਿੱਚ ਭਾਰੀ ਮੀਂਹ ਕਾਰਨ ਨਾਗਪੁਰ ਯੂਨੀਵਰਸਿਟੀ ਨੇ ਅੱਜ ਹੋਣ ਵਾਲੀਆਂ ਆਪਣੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ। ਉਧਰ, ਮੱਧ ਪ੍ਰਦੇਸ਼ ਵਿੱਚ ਇੰਦੌਰ ਕੁਲੈਕਟਰ ਮਨੀਸ਼ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਨਿਹਾਲਪੁਰ ਮੰਡੀ ਖੇਤਰ ਦਾ ਛੱਪੜ ਓਵਰਫਲੋਅ ਹੋਣ ਕਾਰਨ ਪਾਣੀ ਘਰਾਂ ਵਿੱਚ ਦਾਖ਼ਲ ਹੋ ਗਿਆ, ਜਿਸ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਮੁਕੇਸ਼ ਖੰਨਾ ਵੱਲੋਂ ਕੀਤੀ ਟਿੱਪਣੀ ਦਾ ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਮੁੰਬਈ/ਨਵੀਂ ਦਿੱਲੀ: ਅਦਾਕਾਰ ਮੁਕੇਸ਼ ਖੰਨਾ ਨੇ ਜਿਨਸੀ ਸਬੰਧਾਂ ਦੀ ਇੱਛਾ ਰੱਖਣ ਵਾਲੀਆਂ ਲੜਕੀਆਂ ਦੀ ਤੁਲਨਾ ਵੇਸਵਾਵਾਂ ਨਾਲ ਕਰ ਕੇ ਨਵਾਂ ਵਿਵਾਦ ਛੇੜ ਦਿੱਤਾ ਹੈ ਤੇ ਇਸ ਟਿੱਪਣੀ ਦਾ ਦਿੱਲੀ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲੈਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। 'ਮਹਾਭਾਰਤ' ਵਿੱਚ 'ਭੀਸ਼ਮ ਪਿਤਾਮਾ' ਤੇ ਸੁਪਰਹੀਰੋ 'ਸ਼ਕਤੀਮਾਨ' ਦਾ ਕਿਰਦਾਰ ਨਿਭਾਉਣ ਵਾਲੇ 64 ਸਾਲਾ ਮੁਕੇਸ਼ ਖੰਨਾ ਨੇ ਆਪਣੇ ਯੂਟਿਊਬ ਚੈਨਲ 'ਭੀਸ਼ਮ ਇੰਟਰਨੈਸ਼ਨਲ' 'ਤੇ ਪਿੱਛੇ ਜਿਹੇ ਕਿਹਾ ਸੀ ਕਿ ਜੇਕਰ ਕੋਈ ਲੜਕੀ ਕਿਸੇ ਲੜਕੇ ਨੂੰ ਜਿਨਸੀ ਸਬੰਧ ਬਣਾਉਣ ਲਈ ਕਹਿੰਦੀ ਹੈ ਤਾਂ ਉਹ ਲੜਕੀ ਨਹੀਂ, ਵੇਸਵਾ ਹੈ। ਦਿੱਲੀ ਮਹਿਲਾ ਕਮਿਸ਼ਨ ਨੇ ਇਸ ਸਬੰਧੀ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਨੂੰ ਨੋਟਿਸ ਜਾਰੀ ਕੀਤਾ ਹੈ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਸੀਨੀਅਰ ਸਿਟੀਜ਼ਨਜ਼ ਲਈ ਰੇਲਵੇ ਵਿੱਚ ਮੁੜ ਰਿਆਇਤਾਂ ਦੀ ਸਿਫ਼ਾਰਸ਼

ਨਵੀਂ ਦਿੱਲੀ, 10 ਅਗਸਤ ਰੇਲਵੇਜ਼ ਬਾਰੇ ਸੰਸਦੀ ਕਮੇਟੀ ਨੇ ਸੀਨੀਅਰ ਸਿਟੀਜ਼ਨਜ਼ ਨੂੰ ਰੇਲ 'ਚ ਸਫ਼ਰ ਦੌਰਾਨ ਛੋਟਾਂ ਦੀ ਸਮੀਖਿਆ ਕਰਨ ਅਤੇ ਸਲੀਪਰ ਕਲਾਸ ਤੇ ਏਸੀ 3 ਟਿਅਰ 'ਚ ਰਿਆਇਤ ਫੌਰੀ ਬਹਾਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਵੱਲੋਂ 4 ਅਗਸਤ ਨੂੰ ਜਮ੍ਹਾਂ ਕਰਵਾਈ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੀਨੀਅਰ ਸਿਟੀਜ਼ਨਜ਼ ਨੂੰ ਪਹਿਲਾਂ ਰੇਲ ਕਿਰਾਏ 'ਚ 40 ਤੋਂ 50 ਫ਼ੀਸਦੀ ਤੱਕ ਦੀ ਛੋਟ ਦਿੱਤੀ ਜਾਂਦੀ ਸੀ ਪਰ ਕੋਵਿਡ-19 ਸੰਕਟ ਦੌਰਾਨ ਇਸ ਨੂੰ ਰੋਕ ਦਿੱਤਾ ਗਿਆ ਸੀ। ਭਾਜਪਾ ਆਗੂ ਰਾਧਾ ਮੋਹਨ ਸਿੰਘ ਦੀ ਅਗਵਾਈ ਹੇਠਲੀ ਕਮੇਟੀ ਨੇ ਕਿਹਾ ਕਿ ਰੇਲਾਂ ਹੁਣ ਆਮ ਵਾਂਗ ਚੱਲ ਰਹੀਆਂ ਹਨ ਤੇ ਮੁਸਾਫ਼ਰਾਂ ਨੂੰ ਦਿੱਤੀਆਂ ਜਾਂਦੀਆਂ ਰਾਹਤਾਂ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਜਾਪਾਨ: ਕਿਸ਼ਿਦਾ ਵਜ਼ਾਰਤ ਵਿੱਚ ਫੇਰਬਦਲ, ਆਬੇ ਦੇ ਭਰਾ ਨੂੰ ਹਟਾਇਆ

ਟੋਕੀਓ, 10 ਅਗਸਤ ਜਾਪਾਨੀ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਰੂੜ੍ਹੀਵਾਦੀ ਯੂਨੀਫਿਕੇਸ਼ਨ ਚਰਚ ਤੋਂ ਸਰਕਾਰ ਦੀ ਦੂਰੀ ਬਣਾਉਂਦਿਆਂ ਆਪਣੀ ਵਜ਼ਾਰਤ 'ਚ ਫੇਰਬਦਲ ਕੀਤਾ ਹੈ। ਚਰਚ ਨਾਲ ਸਬੰਧਾਂ ਕਾਰਨ ਸ਼ਿੰਜ਼ੋ ਆਬੇ ਦੇ ਭਰਾ ਤੇ ਰੱਖਿਆ ਮੰਤਰੀ ਨੋਬੂਓ ਕਿਸ਼ੀ ਅਤੇ ਜਨਤਕ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸਾਤੋਸ਼ੀ ਨਿਨੋਯੂ ਨੂੰ ਹਟਾ ਦਿੱਤਾ ਗਿਆ ਹੈ। ਸਾਬਕਾ ਮੰਤਰੀ ਯਾਸੂਕਾਜ਼ੂ ਹਮਾਦਾ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਹੈ। ਵਪਾਰ ਮੰਤਰੀ ਕੋਇਸੀ ਹਗਿਊਡਾ ਨੂੰ ਪਾਰਟੀ ਪਾਲਿਸੀ ਖੋਜ ਕਮੇਟੀ ਦਾ ਮੁਖੀ ਬਣਾ ਦਿੱਤਾ ਗਿਆ ਹੈ। ਉਸ ਦੀ ਥਾਂ 'ਤੇ ਯਾਸੂਤੋਸ਼ੀ ਨਿਸ਼ੀਮੂਰਾ ਨੂੰ ਮੰਤਰੀ ਬਣਾਇਆ ਗਿਆ ਹੈ। ਕਾਤਸੂਨੋਬੂ ਕਾਤੋ ਨੂੰ ਤੀਜੀ ਵਾਰ ਸਿਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਕਿਸ਼ਿਦਾ ਵੱਲੋਂ 10 ਮਹੀਨੇ ਪਹਿਲਾਂ ਅਹੁਦਾ ਸੰਭਾਲੇ ਜਾਣ ਮਗਰੋਂ ਦੂਜੀ ਵਾਰ ਵਜ਼ਾਰਤ 'ਚ ਫੇਰਬਦਲ ਕੀਤਾ ਗਿਆ ਹੈ। ਉਸ ਨੂੰ ਆਸ ਸੀ ਕਿ ਉਹ 2025 ਤੱਕ ਸਥਿਰ ਸਰਕਾਰ ਦੇਵੇਗਾ ਪਰ ਸ਼ਿੰਜ਼ੋ ਆਬੇ ਦੀ 8 ਜੁਲਾਈ ਨੂੰ ਅਚਾਨਕ ਹੱਤਿਆ ਕਾਰਨ ਕਿਸ਼ਿਦਾ ਵਜ਼ਾਰਤ ਨੂੰ ਝਟਕਾ ਲੱਗਿਆ ਹੈ ਅਤੇ ਲੋਕਾਂ 'ਚ ਉਨ੍ਹਾਂ ਦੀ ਸਾਖ਼ ਨੂੰ ਧੱਕਾ ਲੱਗਾ ਹੈ। ਕਿਸ਼ਿਦਾ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਚਰਚ ਨਾਲ ਸਬੰਧਾਂ ਵਾਲੇ ਉਮੀਦਵਾਰਾਂ ਦੀ ਪਛਾਣ ਕਰਦਿਆਂ ਵਜ਼ਾਰਤ 'ਚ ਫੇਰਬਦਲ ਕੀਤਾ ਗਿਆ ਹੈ। ਉਨ੍ਹਾਂ ਆਪਣੇ ਮੰਤਰੀਆਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਯੂਨੀਫਿਕੇਸ਼ਨ ਚਰਚ ਨਾਲ ਸਬੰਧਾਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਆਬੇ ਦੀ ਸੰਸਦੀ ਚੋਣਾਂ ਤੋਂ ਦੋ ਦਿਨ ਪਹਿਲਾਂ ਪ੍ਰਚਾਰ ਦੌਰਾਨ ਭਾਸ਼ਨ ਦੇਣ ਸਮੇਂ ਹੱਤਿਆ ਕਰ ਦਿੱਤੀ ਗਈ ਸੀ। ਪੁਲੀਸ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਆਬੇ ਦੇ ਯੂਨੀਫਿਕੇਸ਼ਨ ਚਰਚ ਨਾਲ ਸਬੰਧਾਂ ਕਾਰਨ ਸ਼ੱਕੀ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। -ਏਪੀ

ਪੰਜਾਬੀ ਟ੍ਰਿਬਿਊਨ 11 Aug 2022 7:08 am

ਚੀਨ ਨੇ ਤਾਇਵਾਨ ’ਤੇ ਕਬਜ਼ੇ ਲਈ ਫੌਜੀ ਤਾਕਤ ਵਰਤਣ ਦੀ ਚਿਤਾਵਨੀ ਦੁਹਰਾਈ

ਪੇਈਚਿੰਗ, 10 ਅਗਸਤ ਚੀਨ ਨੇ ਅੱਜ ਆਪਣੀ ਉਸ ਚਿਤਾਵਨੀ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚ ਉਸ ਨੇ ਤਾਇਵਾਨ ਨੂੰ ਆਪਣੇ ਕੰਟਰੋਲ ਹੇਠ ਲਿਆਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨ ਦੀ ਗੱਲ ਕਹੀ ਸੀ। ਇਨ੍ਹਾਂ ਚਿਤਾਵਨੀਆਂ ਦਰਮਿਆਨ ਚੀਨ ਵੱਲੋਂ ਕੀਤੀਆਂ ਜਾ ਰਹੀਆਂ ਜੰਗੀ ਮਸ਼ਕਾਂ ਨਾਲ ਖੇਤਰ ਵਿੱਚ ਤਣਾਅ ਬਹੁਤ ਵਧਿਆ ਹੋਇਆ ਹੈ। ਇਸੇ ਦੌਰਾਨ ਚੀਨ ਨੇ ਅੱਜ ਐਲਾਨ ਕੀਤਾ ਹੈ ਕਿ ਉਸ ਨੇ ਅਮਰੀਕਾ ਦੀ ਨੁਮਾਇੰਦਾ ਸਦਨ ਦੀ ਪ੍ਰਧਾਨ ਨੈਨਸੀ ਪੇਲੋਸੀ ਦੀ ਤੈਪਈ ਯਾਤਰਾ ਖ਼ਿਲਾਫ਼ ਤਾਇਵਾਨ ਦੇ ਨੇੜੇ-ਤੇੜੇ 10 ਰੋਜ਼ਾ ਜੰਗੀ ਅਭਿਆਸ ਪੂਰਾ ਕਰ ਲਿਆ ਹੈ। ਚੀਨੀ ਕੈਬਨਿਟ ਦੇ ਤਾਇਵਾਨ ਮਾਮਲਿਆਂ ਬਾਰੇ ਦਫ਼ਤਰ ਵੱਲੋਂ ਇਸ ਸਬੰਧੀ ਬਿਆਨ ਜਾਰੀ ਕੀਤਾ ਗਿਆ ਹੈ। ਚੀਨ ਦੀਆਂ ਜੰਗੀ ਗਤੀਵਿਧੀਆਂ ਕਾਰਨ ਇਸ ਖੇਤਰ 'ਚ ਉਡਾਣਾਂ ਤੇ ਸਮੁੰਦਰੀ ਆਵਾਜਾਈ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਆਲਮੀ ਸਪਲਾਈ ਚੇਨ 'ਤੇ ਵੀ ਅਸਰ ਪਿਆ ਹੈ। ਚੀਨ ਦੀਆਂ ਗਤੀਵਿਧੀਆਂ ਦੀ ਅਮਰੀਕਾ, ਜਾਪਾਨ ਤੇ ਹੋਰਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਚੀਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੇਈਚਿੰਗ ਸ਼ਾਂਤਮਈ ਢੰਗ ਨਾਲ ਤਾਇਵਾਨ ਦਾ ਰਲੇਵਾਂ ਚਾਹੁੰਦਾ ਹੈ ਪਰ ਫੌਜੀ ਤਾਕਤ ਦੀ ਵਰਤੋਂ ਨਾ ਕਰਨ ਦਾ ਵਾਅਦਾ ਨਹੀਂ ਕਰਦਾ। ਉਹ ਹਰ ਰਾਹ ਖੁੱਲ੍ਹਾ ਰੱਖਣਗੇ। ਦੂਜੇ ਪਾਸੇ ਸਰਕਾਰੀ ਗਲੋਬਲ ਟਾਈਮਜ਼ ਅਖ਼ਬਾਰ ਨੇ ਟਵੀਟ ਕੀਤਾ ਕਿ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੀ ਪੂਰਬੀ ਥੀਏਟਰ ਕਮਾਨ ਨੇ ਕਿਹਾ ਕਿ ਤਾਇਵਾਨ ਦੇ ਨੇੜੇ-ਤੇੜੇ ਸਾਂਝੀ ਫੌਜੀ ਮੁਹਿੰਮ ਕਾਮਯਾਬੀ ਨਾਲ ਮੁਕੰਮਲ ਕਰ ਲਈ ਗਈ ਹੈ। ਪੂਰਬੀ ਥੀਏਟਰ ਕਮਾਨ ਦੇ ਬੁਲਾਰੇ ਸੀਨੀਅਰ ਕਰਨਲ ਸ਼ੀ ਯੀ ਨੇ ਕਿਹਾ ਕਿ ਪੀਐੱਲਏ ਦੀ ਥੀਏਟਰ ਕਮਾਨ ਤਾਇਵਾਨ ਜਲਡਮਰੂ 'ਚ ਬਦਲਦੇ ਹਾਲਾਤ 'ਤੇ ਨੇੜਿਓਂ ਨਜ਼ਰ ਰੱਖੇਗੀ ਅਤੇ ਜੰਗੀ ਤਿਆਰੀਆਂ ਕਰੇਗੀ। -ਏਪੀ

ਪੰਜਾਬੀ ਟ੍ਰਿਬਿਊਨ 11 Aug 2022 7:08 am

ਕੇਸ਼ਵ ਪ੍ਰਸਾਦ ਮੌਰਿਆ ਹੋਣਗੇ ਯੂਪੀ ਵਿਧਾਨ ਕੌਂਸਲ ’ਚ ਸਦਨ ਦੇ ਨੇਤਾ

ਲਖਨਊ: ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਰਾਜ ਦੀ ਵਿਧਾਨ ਕੌਂਸਲ 'ਚ ਸਦਨ ਦੇ ਨੇਤਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀ ਮੌਰਿਆ, ਸਵਤੰਤਰ ਦੇਵ ਸਿੰਘ ਦੀ ਥਾਂ ਲੈਣਗੇ ਜਿਨ੍ਹਾਂ ਪਿੱਛੇ ਜਿਹੇ ਇਸ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਚੀਫ਼ ਜਸਟਿਸ ਨੇ ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਫੌਰੀ ਜ਼ਿਕਰ ਕਰਨ ਦੀ ਇਜਾਜ਼ਤ ਨਾ ਦਿੱਤੀ

ਨਵੀਂ ਦਿੱਲੀ, 10 ਅਗਸਤ ਦੇਸ਼ ਦੇ ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ਆਪਣੀ ਅਦਾਲਤ 'ਚ ਸੀਨੀਅਰ ਵਕੀਲਾਂ ਨੂੰ ਕੇਸਾਂ ਦੀ ਫੌਰੀ ਸੁਣਵਾਈ ਲਈ ਉਨ੍ਹਾਂ ਦਾ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਕਿਹਾ,''ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਜ਼ਿਕਰ ਕਰਨ ਦੀ ਇਜਾਜ਼ਤ ਦੇਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।'' ਦਰਅਸਲ ਸੂਚੀਬੱਧ ਕੇਸਾਂ ਦੀ ਸੁਣਵਾਈ ਤੋਂ ਪਹਿਲਾਂ ਚੀਫ਼ ਜਸਟਿਸ ਦੀ ਅਦਾਲਤ 'ਚ ਵਕੀਲਾਂ ਖਾਸ ਕਰਕੇ ਸੀਨੀਅਰ ਵਕੀਲਾਂ ਵੱਲੋਂ ਮਾਮਲਿਆਂ ਦੀ ਫੌਰੀ ਸੁਣਵਾਈ ਲਈ ਉਨ੍ਹਾਂ ਦਾ ਜ਼ਿਕਰ ਕੀਤੇ ਜਾਣ ਦੀ ਰਵਾਇਤ ਰਹੀ ਹੈ। ਜਦੋਂ ਲਾਈਨ 'ਚ ਖੜ੍ਹੇ ਇਕ ਵਕੀਲ ਨੇ ਆਪਣੇ ਮਾਮਲੇ ਦੀ ਫੌਰੀ ਸੁਣਵਾਈ ਲਈ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚੀਫ਼ ਜਸਟਿਸ ਨੇ ਕਿਹਾ,''ਮੈਂ ਸੀਨੀਅਰ ਵਕੀਲਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਨਹੀਂ ਕਰਦਾ ਹਾਂ। ਕ੍ਰਿਪਾ ਕਰਕੇ ਆਪਣੇ ਐਡਵੋਕੇਟ ਆਨ ਰਿਕਾਰਡ ਨੂੰ ਇਸ ਦਾ ਜ਼ਿਕਰ ਭਲਕੇ ਕਰਨ ਲਈ ਆਖੋ।'' ਚੀਫ਼ ਜਸਟਿਸ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ 'ਚ ਜਸਟਿਸ ਕ੍ਰਿਸ਼ਨਾ ਮੁਰਾਰੀ ਅਤੇ ਹਿਮਾ ਕੋਹਲੀ ਵੀ ਸ਼ਾਮਲ ਹਨ। ਬੈਂਚ ਨੇ ਕਪਿਲ ਸਿੱਬਲ ਅਤੇ ਏ ਐੱਮ ਸਿੰਘਵੀ ਸਮੇਤ ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਚੀਫ਼ ਜਸਟਿਸ ਨੇ ਕਿਹਾ,''ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਜ਼ਿਕਰ ਕਰਨ ਦੀ ਇਜਾਜ਼ਤ ਨਾ ਦੇਣਾ ਬਿਹਤਰ ਹੈ। ਮੈਂ ਇਸ ਰਵਾਇਤ 'ਤੇ ਰੋਕ ਲਾਉਣੀ ਚਾਹੁੰਦਾ ਹਾਂ। ਮੁਆਫ਼ ਕਰੋ ਸ੍ਰੀਮਾਨ ਸਿੰਘਵੀ, ਮੈਂ ਸੀਨੀਅਰ ਵਕੀਲਾਂ ਨੂੰ ਤਰਜੀਹ ਨਹੀਂ ਦਿੰਦਾ ਹਾਂ। ਸ੍ਰੀਮਾਨ ਸਿੱਬਲ, ਤੁਹਾਡੇ 'ਤੇ ਵੀ ਇਹ ਗੱਲ ਲਾਗੂ ਹੁੰਦੀ ਹੈ।'' -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਜੰਮੂ ਕਸ਼ਮੀਰ ’ਚ ‘ਹਰ ਘਰ ਤਿਰੰਗਾ’ ਦੀਆਂ ਤਿਆਰੀਆਂ ਜ਼ੋਰਾਂ ’ਤੇ

ਸ੍ਰੀਨਗਰ/ਨਵੀਂ ਦਿੱਲੀ, 10 ਅਗਸਤ ਜੰਮੂ ਕਸ਼ਮੀਰ 'ਚ ਤਿਰੰਗਾ ਲਹਿਰਾਉਣ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਕੌਮੀ ਝੰਡਾ ਲਹਿਰਾਉਣ ਲਈ ਲੋਕਾਂ 'ਚ ਕਾਫੀ ਉਤਸ਼ਾਹ ਹੈ। ਇਸ ਅਧਿਕਾਰਤ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ ਕਿ 'ਹਰ ਘਰ ਤਿਰੰਗਾ' ਮੁਹਿੰਮ ਤਹਿਤ ਜੰਮੂ ਕਸ਼ਮੀਰ ਦੇ ਹਰ ਜ਼ਿਲ੍ਹੇ ਵਿੱਚ ਵੱਖ ਵੱਖ ਵਿਭਾਗਾਂ ਤੇ ਸਕੂਲਾਂ ਵੱਲੋਂ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ, 'ਦੇਸ਼ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਜੰਮੂ ਕਸ਼ਮੀਰ 'ਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਸਮਾਗਮ ਮੌਕੇ ਹਰ ਘਰ ਤੇ ਦਫ਼ਤਰ 'ਚ ਤਿਰੰਗਾ ਲਹਿਰਾਇਆ ਜਾ ਸਕੇ।' ਇਸੇ ਦੌਰਾਨ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਅਧਿਕਾਰੀਆਂ ਨੇ 'ਹਰ ਘਰ ਤਿਰੰਗਾ' ਸਮੇਤ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ 'ਚਿੱਤਰ ਰੱਥ' ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਦੂਜੇ ਪਾਸੇ ਅਸਾਮ 'ਚ 'ਹਰ ਘਰ ਤਿਰੰਗਾ' ਮੁਹਿੰਮ ਲਈ ਹੁਣ ਤੱਕ 16.07 ਕਰੋੜ ਰੁਪੲੇ ਤੋਂ ਵੱਧ ਮੁੱਲ ਦੇ 53 ਲੱਖ ਤੋਂ ਵੱਧ ਤਿਰੰਗੇ ਵਿਕ ਚੁੱਕੇ ਹਨ। -ਪੀਟੀਆਈ ਧਾਮੀ ਨੇ ਭਾਰਤ-ਚੀਨ ਸਰਹੱਦ ਨੇੜਲੇ ਪਿੰਡ 'ਚ ਕੀਤਾ ਸਮਾਗਮ ਦੇਹਰਾਦੂਨ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਅੱਜ ਚਮੋਲੀ ਜ਼ਿਲ੍ਹੇ 'ਚ ਭਾਰਤ-ਚੀਨ ਸਰਹੱਦ ਨਾਲ ਲੱਗਦੇ ਪਿੰਡ ਮਲਾਰੀ 'ਚ ਫੌਜ ਦੇ ਜਵਾਨਾਂ, ਆਈਟੀਬੀਪੀ, ਬੀਆਰਓ ਦੇ ਜਵਾਨਾਂ ਤੇ ਸਥਾਨਕ ਲੋਕਾਂ ਨਾਲ 'ਹਰ ਘਰ ਤਿਰੰਗਾ' ਪ੍ਰੋਗਰਾਮ 'ਚ ਹਿੱਸਾ ਲਿਆ। ਪ੍ਰੋਗਰਾਮ ਵਿੱਚ ਮਲਾਰੀ ਪਿੰਡ ਤੋਂ ਇਲਾਵਾ ਹੋਰ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ। ਮੁੱਖ ਮੰਤਰੀ ਨੇ ਕਿਹਾ ਸਰਹੱਦਾਂ 'ਤੇ ਪਹਿਰੇਦਾਰਾਂ ਵਾਂਗ ਕੰਮ ਕਰਨ ਵਾਲੇ ਲੋਕਾਂ ਤੇ ਜਵਾਨਾਂ ਕਾਰਨ ਹੀ ਸਾਰੇ ਸੁਰੱਖਿਅਤ ਹਨ। -ਪੀਟੀਆਈ ਆਜ਼ਾਦੀ ਦਿਹਾੜੇ ਮੌਕੇ 21 ਤੋਪਾਂ ਦੀ ਸਲਾਮੀ ਲਈ 'ਹੋਵਿਟਜ਼ਰ' ਦਾਗ਼ੇਗੀ ਗੋਲੇ ਨਵੀਂ ਦਿੱਲੀ: ਰੱਖਿਆ ਸਕੱਤਰ ਅਜੈ ਕੁਮਾਰ ਨੇ ਅੱਜ ਕਿਹਾ ਕਿ ਲਾਲ ਕਿਲ੍ਹੇ ਵਿੱਚ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ ਲਈ 21 ਤੋਪਾਂ ਦੀ ਸਲਾਮੀ ਲਈ ਦੇਸ਼ ਵਿੱਚ ਹੀ ਨਿਰਮਤ ਹੋਵਿਟਜ਼ਰ ਗੰਨ ਦੀ ਵਰਤੋਂ ਕੀਤੀ ਜਾਵੇਗੀ। ਐਤਕੀਂ ਪਹਿਲੀ ਵਾਰ ਇਸ ਰਸਮ ਲਈ ਹੋਵਿਟਜ਼ਰ ਤੋਪਾਂ ਨੂੰ ਵਰਤਿਆ ਜਾਵੇਗਾ। ਐਡਵਾਂਸਡ ਟੋਅਡ ਆਰਟਿਲਰੀ ਗੰਨ ਸਿਸਟਮ (ਏਟੀਏਜੀਐੱਸ) ਨੂੰ 'ਮੇਕ ਇਨ ਇੰਡੀਆ' ਪੇਸ਼ਕਦਮੀ ਤਹਿਤ ਰੱਖਿਆ ਖੋਜ ਤੇ ਵਿਕਾਸ ਸੰਸਥਾ ਵੱਲੋਂ ਵਿਕਸਤ ਕੀਤਾ ਗਿਆ ਹੈ। ਕੁਮਾਰ ਨੇ ਕਿਹਾ ਕਿ ਏਟੀਏਜੀਐੱਸ, ਬਰਤਾਨਵੀ ਤੋਪਾਂ ਨਾਲ ਰਸਮੀ 21 ਤੋਪਾਂ ਦੀ ਸਲਾਮੀ ਦੇਣਗੀਆਂ। -ਪੀਟੀਆਈ ਤਿਰੰਗੇ ਨਾਲ ਕਾਰ ਸਾਫ਼ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਭਦਰਵਾਹ/ਜੰਮੂ: ਡੋਡਾ ਜ਼ਿਲ੍ਹੇ 'ਚ ਇੱਕ ਵਾਹਨ ਮੁਰੰਮਤ ਦੀ ਦੁਕਾਨ ਵਿੱਚ ਤਿਰੰਗੇ ਨਾਲ ਗੱਡੀਆਂ ਸਾਫ਼ ਕਰਨ ਦੇ ਦੋਸ਼ ਹੇਠ ਇੱਕ ਮਕੈਨਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੋਡਾ ਦੇ ਐੱਸਐੱਸਪੀ ਅਬਦੁਲ ਕਯੂਮ ਨੇ ਕਿਹਾ ਕਿ ਕੌਮੀ ਝੰਡੇ ਦੀ ਬੇਅਦਬੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਉਨ੍ਹਾਂ ਤੁਰੰਤ ਕੇਸ ਦਰਜ ਕਰਕੇ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਕਾਂਗਰਸੀ ਵਿਧਾਇਕਾਂ ਨੇ ਮਹਿੰਗਾਈ ਵਿਰੁੱਧ ਪ੍ਰਗਟਾਇਆ ਰੋਸ

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਕਾਂਗਰਸੀ ਵਿਧਾਇਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਰੋਸ ਪ੍ਰਗਟਾਇਆ। ਕਾਂਗਰਸੀ ਵਿਧਾਇਕ ਹਰਸ਼ਵਰਧਨ ਚੌਹਾਨ ਨੇ ਦੱਸਿਆ ਕਿ ਰੋਸ ਪ੍ਰਗਟਾਉਣ ਲਈ ਬਾਹਵਾਂ 'ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹਨ। ਮੌਨਸੂਨ ਸੈਸ਼ਨ 13 ਅਗਸਤ ਨੂੰ ਖ਼ਤਮ ਹੋਵੇਗਾ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਪੂਰਾ ਘਟਨਾਕ੍ਰਮ ਮੇਰੇ ਸਿਆਸੀ ਕਤਲ ਦੀ ਸਾਜ਼ਿਸ਼: ਤਿਆਗੀ

ਨੋਇਡਾ, 10 ਅਗਸਤ ਨੋਇਡਾ ਦੀ ਹਾਊਸਿੰਗ ਸੁਸਾਇਟੀ ਵਿਚ ਮਹਿਲਾ ਨਾਲ ਕਥਿਤ ਬਦਸਲੂਕੀ ਤੇ ਹਮਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਸਿਆਸਤਦਾਨ ਸ੍ਰੀਕਾਂਤ ਤ੍ਰਿਪਾਠੀ ਨੇ ਕਿਹਾ ਕਿ ਇਹ ਪੂਰਾ ਘਟਨਾਕ੍ਰਮ ਉਸ ਦੇ 'ਸਿਆਸੀ ਕਤਲ' ਲਈ ਘੜੀ 'ਸਿਆਸੀ ਸਾਜ਼ਿਸ਼' ਹੈ। ਤਿਆਗੀ ਨੇ ਕਿਹਾ ਕਿ ਜੋ ਕੁਝ ਹੋਇਆ ਉਸ ਉੱਤੇ ਅਫ਼ਸੋਸ ਹੈ। ਤਿਆਗੀ ਨੇ ਮੰਗਲਵਾਰ ਰਾਤ ਨੂੰ ਸਥਾਨਕ ਕੋਰਟ ਤੋਂ ਲੁਕਸਰ ਜੇਲ੍ਹ ਲਿਜਾਣ ਮੌਕੇ ਪੱਤਰਕਾਰਾਂ ਨੂੰ ਕਿਹਾ, ''ਮੈਂ ਇਸ ਪੂਰੀ ਘਟਨਾ 'ਤੇ ਅਫ਼ਸੋਸ ਜਤਾਇਆ ਹੈ। ਪਰ ਇਹ ਸਿਆਸੀ ਕੇਸ ਹੈ, ਜਿਸ ਨੂੰ ਮੇਰੇ ਸਿਆਸੀ ਕਤਲ ਦੇ ਇਰਾਦੇ ਨਾਲ ਅਮਲ ਵਿੱਚ ਲਿਆਂਦਾ ਗਿਆ ਹੈ।'' ਇਸ ਦੌਰਾਨ ਸਥਾਨਕ ਕੋਰਟ ਨੇ ਸ੍ਰੀਕਾਂਤ ਤਿਆਗੀ ਵੱਲੋਂ ਦਾਇਰ ਜ਼ਮਾਨਤ ਅਰਜ਼ੀ 'ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਤਿਆਗੀ ਉੱਤੇ ਆਪਣੀ ਐੱਸਯੂਵੀ 'ਤੇ ਯੁੂਪੀ ਸਰਕਾਰ ਦਾ ਸਟਿੱਕਰ ਅਣਅਧਿਕਾਰਤ ਤਰੀਕੇ ਨਾਲ ਲਾਉਣ ਦੇ ਦੋਸ਼ ਵਿੱਚ ਧੋਖਾਧੜੀ ਅਤੇ ਗੈਂਗਸਟਰ ਐਕਟ ਤਹਿਤ ਦੋ ਵੱਖੋ-ਵੱਖਰੇ ਕੇਸ ਵੀ ਦਰਜ ਹਨ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਬਡਗਾਮ: ਮੁਕਾਬਲੇ ’ਚ ਲਸ਼ਕਰ ਦੇ ਤਿੰਨ ਅਤਿਵਾਦੀ ਹਲਾਕ

ਸ੍ਰੀਨਗਰ: ਬਡਗਾਮ ਜ਼ਿਲ੍ਹੇ ਵਿੱਚ ਮੁਕਾਬਲੇ ਦੌਰਾਨ ਲਸ਼ਕਰ-ਏ-ਤਇਬਾ ਦੇ ਤਿੰਨ ਅਤਿਵਾਦੀ ਮਾਰੇ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਬਾਰੇ ਸੂਚਨਾ ਮਿਲਣ ਮਗਰੋਂ ਉਨ੍ਹਾਂ ਜ਼ਿਲ੍ਹੇ ਦੇ ਖਾਨਸਾਹਿਬ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਸੀ। ਉਨ੍ਹਾਂ ਕਿਹਾ ਕਿ ਰਾਹੁਲ ਭੱਟ ਅਤੇ ਅਮਰੀਨ ਭੱਟ ਸਮੇਤ ਹੋਰ ਨਾਗਰਿਕਾਂ ਦੀ ਹੱਤਿਆ ਵਿੱਚ ਸ਼ਾਮਲ ਰਹੇ ਲਤੀਫ਼ ਰਾਠੇਰ ਸਮੇਤ ਲਸ਼ਕਰ ਦੇ ਤਿੰਨ ਅਤਿਵਾਦੀਆਂ ਨੂੰ ਘੇਰਾ ਪਾਇਆ ਗਿਆ ਸੀ। -ਪੀਟੀਆਈ ਪੁਲਵਾਮਾ 'ਚੋਂ 30 ਕਿਲੋ ਆਈਈਡੀ ਬਰਾਮਦ ਸ੍ਰੀਨਗਰ: ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਤੋਂ ਕੁਝ ਦਿਨ ਪਹਿਲਾਂ ਸੁਰੱਖਿਆ ਬਲਾਂ ਨੇ ਅੱਜ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚੋਂ 30 ਕਿਲੋ ਆਈਈਡੀ ਬਰਾਮਦ ਕਰਕੇ ਵੱਡੀ ਸਾਜਿਸ਼ ਨਾਕਾਮ ਕਰ ਦਿੱਤੀ ਹੈ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਟਵੀਟ ਕਰਕੇ ਦੱਸਿਆ, ''ਪੁਲਵਾਮਾ ਵਿੱਚ ਸਰਕੁਲਰ ਰੋਡ 'ਤੇ ਤਹਾਬ ਕਰਾਸਿੰਗ ਨੇੜੇ ਪੁਲੀਸ ਅਤੇ ਸੁਰੱਖਿਆ ਬਲਾਂ ਵੱਲੋਂ ਲਗਪਗ 25-30 ਕਿਲੋ ਆਈਈਡੀ ਬਰਾਮਦ ਕੀਤੀ ਗਈ ਹੈ। ਪੁਲਵਾਮਾ ਪੁਲੀਸ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਤੁਰੰਤ ਕਾਰਵਾਈ ਕੀਤੀ ਗਈ, ਜਿਸ ਦੀ ਬਦੌਲਤ ਵੱਡੀ ਘਟਨਾ ਤੋਂ ਬਚਾਅ ਹੋ ਗਿਆ। -ਪੀਟੀਆਈ

ਪੰਜਾਬੀ ਟ੍ਰਿਬਿਊਨ 11 Aug 2022 7:08 am

ਗੋਆ ਪੰਚਾਇਤੀ ਚੋਣਾਂ ਵਿੱਚ 79 ਫੀਸਦੀ ਵੋਟਿੰਗ

ਪਣਜੀ, 10 ਅਗਸਤ ਗੋਆ ਵਿੱਚ ਅੱਜ 186 ਪਿੰਡਾਂ ਵਿੱਚ ਹੋਈਆਂ ਚੋਣਾਂ ਦੌਰਾਨ 78.70 ਫੀਸਦੀ ਵੋਟਿੰਗ ਹੋਈ। ਸੂਬੇ ਦੇ 1464 ਵਾਰਡਾਂ ਵਿੱਚ ਕੁੱਲ 5038 ਉਮੀਦਵਾਰ ਮੈਦਾਨ ਵਿੱਚ ਸਨ। ਚੋਣਾਂ ਪਾਰਟੀ ਦੇ ਚੋਣ ਨਿਸ਼ਾਨ 'ਤੇ ਨਹੀਂ ਲੜੀਆਂ ਜਾ ਰਹੀਆਂ।

ਪੰਜਾਬੀ ਟ੍ਰਿਬਿਊਨ 10 Aug 2022 11:08 pm

ਯੂਪੀ ਵਿੱਚ ‘ਕੇਜਰੀਵਾਲ ਮਾਡਲ’ ਅਪਣਾ ਰਹੇ ਨੇ ਯੋਗੀ: ਆਪ

ਨਵੀਂ ਦਿੱਲੀ, 10 ਅਗਸਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਦੇ ਐਲਾਨ ਮਗਰੋਂ ਆਮ ਆਦਮੀ ਪਾਰਟੀ ਨੇ ਕਿਹਾ ਕਿ ਸੂਬੇ ਵਿੱਚ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਖ਼ਿਲਾਫ਼ 'ਬਗ਼ਾਵਤ' ਹੁੰਦੀ ਨਜ਼ਰ ਆ ਰਹੀ ਹੈ। 'ਆਪ' ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਫ਼ਤ ਸਹੂਲਤਾਂ ਦੇ ਵਿਰੋਧ ਦੇ ਬਾਵਜੂਦ ਮੁੱਖ ਮੰਤਰੀ ਯੋਗੀ 'ਕੇਜਰੀਵਾਲ ਮਾਡਲ' ਨੂੰ ਅਪਣਾ ਰਹੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਨੇ ਟਵਿੱਟਰ 'ਤੇ ਐਲਾਨ ਕੀਤਾ ਸੀ, ''ਅਸੀਂ ਉਤਰ ਪ੍ਰਦੇਸ਼ ਵਿੱਚ ਬਹੁਤ ਛੇਤੀ 60 ਸਾਲ ਤੋਂ ਵੱਧ ਉਮਰ ਦੀਆਂ ਮਾਵਾਂ-ਭੈਣਾਂ ਨੂੰ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ਜਾ ਰਹੇ ਹਾਂ।'' ਆਦਿੱਤਿਆਨਾਥ ਦੇ ਇਸ ਟਵੀਟ 'ਤੇ ਪ੍ਰਤੀਕਿਰਿਆ ਦਿੰਦਿਆਂ 'ਆਪ' ਦੇ ਬੁਲਾਰੇ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ, ''ਬਿਹਾਰ ਤੋਂ ਬਾਅਦ ਯੂਪੀ ਵਿੱਚ ਮੋਦੀ ਜੀ ਖ਼ਿਲਾਫ਼ ਬਗ਼ਾਵਤ ਹੁੰਦੀ ਨਜ਼ਰ ਆ ਰਹੀ ਹੈ।'' ਕਾਲਕਾਜੀ ਤੋਂ 'ਆਪ' ਵਿਧਾਇਕ ਆਤਿਸ਼ੀ ਨੇ ਕਿਹਾ, ''ਮੋਦੀ ਮੁਫ਼ਤ ਸਹੂਲਤਾਂ ਦਾ ਵਿਰੋਧ ਕਰ ਰਹੇ ਹਨ ਅਤੇ ਯੋਗੀ ਮੁਫ਼ਤ ਸਹੂਲਤਾਂ ਦੇ ਰਹੇ

ਪੰਜਾਬੀ ਟ੍ਰਿਬਿਊਨ 10 Aug 2022 11:08 pm

ਸ੍ਰੀਲੰਕਾ ਸੰਸਦ ਵਿੱਚ ਰਾਸ਼ਟਰਪਤੀ ਦੀਆਂ ਤਾਕਤਾਂ ਘਟਾਉਣ ਸਬੰਧੀ ਬਿੱਲ ਪੇਸ਼

ਕੋਲੰਬੋ, 10 ਅਗਸਤ ਸ੍ਰੀਲੰਕਾ ਸਰਕਾਰ ਵੱਲੋਂ ਰਾਸ਼ਟਰਪਤੀ ਦੀਆਂ ਤਾਕਤਾਂ ਘਟਾਉਣ ਸਬੰਧੀ ਸੰਵਿਧਾਨਕ ਸੋਧ ਬਿੱਲ ਅੱਜ ਸੰਸਦ ਵਿੱਚ ਪੇਸ਼ ਕੀਤਾ ਗਿਆ। ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਦੇਸ਼ ਵਿੱਚ ਸਿਆਸੀ ਸੁਧਾਰ ਤੇ ਹੱਲ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਇਹ ਪ੍ਰਮੁੱਖ ਮੰਗ ਹੈ। ਨਿਆਂ ਮੰਤਰੀ ਵਿਜੈਯਾਦਾਸਾ ਰਾਜਪਕਸੇ ਨੇ ਇਹ ਬਿੱਲ ਪੇਸ਼ ਕੀਤਾ।

ਪੰਜਾਬੀ ਟ੍ਰਿਬਿਊਨ 10 Aug 2022 11:08 pm

ਪਰਦੇ ਪਿੱਛਿਓਂ ਕੰਮ ਕਰਨ ਵਾਲੇ ਨਾਇਕ ਨੇ ਸ਼ਾਹ: ਰਾਜਨਾਥ

ਨਵੀਂ ਦਿੱਲੀ, 10 ਅਗਸਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੁਸਤਕ ਰਿਲੀਜ਼ ਕਰਨ ਸਬੰਧੀ ਕਰਵਾਏ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਰਦੇ ਪਿੱਛਿਓਂ ਕੰਮ ਕਰਨ ਵਾਲੇ ਨਾਇਕ ਹਨ ਅਤੇ ਉਨ੍ਹਾਂ ਨੇ ਆਪਣੇ ਵੱਲੋਂ ਕੀਤੇ ਕੰਮਾਂ ਦਾ ਕਦੇ ਸਿਹਰਾ ਨਹੀਂ ਲਿਆ। ਰਾਜਨਾਥ ਨੇ ਕਿਹਾ ਕਿ ਜ਼ਿੰਦਗੀ ਦੇ ਚੰਗੇ-ਮਾੜੇ ਤਜਰਬਿਆਂ ਦੇ ਬਾਵਜੂਦ ਉਹ ਆਪਣੇ ਫ਼ਰਜ਼ਾਂ 'ਤੇ ਪਹਿਰਾ ਦਿੰਦੇ ਰਹੇ ਹਨ। ਅਮਿਤ ਸ਼ਾਹ ਦੇ ਵੱਖ ਵੱਖ ਮੁੱਦਿਆਂ 'ਤੇ ਦਿੱਤੇ ਭਾਸ਼ਣਾਂ ਦੇ ਸੰਗ੍ਰਹਿ 'ਸ਼ਬਦਾਂਸ਼' ਦਾ ਉਦਘਾਟਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਦਾ ਅਧਿਐਨ ਦਾ ਪੱਧਰ ਬਹੁਤ ਸਾਰੇ ਲੋਕਾਂ ਨੂੰ ਹੈਰਾਨ ਕਰ ਦੇਵੇਗਾ। ਸੀਨੀਅਰ ਭਾਜਪਾ ਆਗੂ ਨੇ ਕਿਹਾ, ''ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸ਼ਾਹ ਪਰਦੇ ਪਿੱਛੇ ਰਹਿ ਕੇ ਕੰਮ ਕਰਨ ਵਾਲੇ ਨਾਇਕ ਹਨ। ਉਹ ਸਰਕਾਰ ਅਤੇ ਪਾਰਟੀ ਲਈ ਵੱਡੇ ਪੱਧਰ 'ਤੇ ਕੰਮ ਕਰਨ ਦੇ ਬਾਵਜੂਦ ਅਧਿਐਨ ਲਈ ਸਮਾਂ ਕੱਢ ਲੈਂਦੇ ਹਨ।'' -ਪੀਟੀਆਈ

ਪੰਜਾਬੀ ਟ੍ਰਿਬਿਊਨ 10 Aug 2022 10:08 pm

ਘਰੇਲੂ ਹਵਾਈ ਕਿਰਾਏ ਲਈ ਮਿਥੀ ਹੱਦ 31 ਤੋਂ ਖ਼ਤਮ

ਨਵੀਂ ਦਿੱਲੀ, 10 ਅਗਸਤ ਘਰੇਲੂ ਹਵਾਈ ਕਿਰਾਏ ਲਈ ਮਿਥੀ ਗਈ ਉਪਰਲੀ ਤੇ ਹੇਠਲੀ ਹੱਦ ਲਗਪਗ 27 ਮਹੀਨਿਆਂ ਦੇ ਵਕਫ਼ੇ ਮਗਰੋਂ 31 ਅਗਸਤ ਨੂੰ ਹਟਾ ਦਿੱਤੀ ਜਾਵੇਗੀ। ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਹਵਾਬਾਜ਼ੀ ਮੰਤਰੀ ਜਿਯੋਤਿਰਾਦਿੱਤਿਆ ਸਿੰਧੀਆ ਨੇ ਟਵੀਟ ਕੀਤਾ, ''ਹਵਾਈ ਕਿਰਾਏ ਲਈ ਮਿਥੀ ਹੱਦ ਹਟਾਉਣ ਦਾ ਫ਼ੈਸਲਾ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਤੇਲ (ਏਟੀਐੱਫ) ਦੀ ਰੋਜ਼ਾਨਾ ਮੰਗ ਅਤੇ ਕੀਮਤਾਂ ਦਾ ਸਾਵਧਾਨੀ ਨਾਲ ਵਿਸ਼ਲੇਸ਼ਣ ਕਰਨ ਤੋਂ ਬਾਅਦ ਲਿਆ ਗਿਆ ਹੈ।'' ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਏਟੀਐੱਫ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚਣ ਮਗਰੋਂ ਪਿਛਲੇ ਕੁੱਝ ਹਫ਼ਤਿਆਂ ਦੌਰਾਨ ਹੇਠਾਂ ਆਈਆਂ ਹਨ। -ਪੀਟੀਆਈ

ਪੰਜਾਬੀ ਟ੍ਰਿਬਿਊਨ 10 Aug 2022 7:08 pm

ਮਹਿੰਦਾ ਤੇ ਬੇਸਿਲ ਰਾਜਪਕਸੇ ’ਤੇ ਯਾਤਰਾ ਦੀ ਪਾਬੰਦੀ ਵਧੀ

ਕੋਲੰਬੋ, 10 ਅਗਸਤ ਸ੍ਰੀਲਕਾ ਦੇ ਸੁਪਰੀਮ ਕੋਰਟ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਅਤੇ ਉਸ ਦੇ ਛੋਟੇ ਭਰਾ ਤੇ ਸਾਬਕਾ ਵਿੱਤ ਮੰਤਰੀ ਬੇਸਿਲ ਰਾਜਪਕਸੇ 'ਤੇ ਵਿਦੇਸ਼ ਯਾਤਰਾ ਦੀ ਪਾਬੰਦੀ ਦੀ ਮਿਆਦ ਪੰਜ ਸਤੰਬਰ ਤੱਕ ਵਧਾ ਦਿੱਤੀ ਹੈ। ਦੋਵਾਂ ਨੂੰ ਸ੍ਰੀਲੰਕਾ ਦੇ ਮੌਜੂਦਾ ਆਰਥਿਕ ਸੰਕਟ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਦਾਲਤ ਨੇ ਤਿੰਨ ਅਗਸਤ ਨੂੰ ਇੱਕ ਵਾਰ ਇਹ ਮਿਆਦ 11 ਅਗਸਤ ਤੱਕ ਲਈ ਵਧਾਈ ਸੀ। ਇੱਕ ਨਿਊਜ਼ ਪੋਰਟਲ ਨੇ ਟਵੀਟ ਕੀਤਾ, 'ਮਹਿੰਦਾ ਤੇ ਬੇਸਿਲ 'ਤੇ ਲਾਈ ਗਈ ਯਾਤਰਾ ਪਾਬੰਦੀ ਸੁਪਰੀਮ ਕੋਰਟ ਨੇ ਪੰਜ ਸਤੰਬਰ ਤੱਕ ਵਧਾ ਦਿੱਤੀ ਹੈ। ' -ਪੀਟੀਆਈ

ਪੰਜਾਬੀ ਟ੍ਰਿਬਿਊਨ 10 Aug 2022 7:08 pm

ਭਾਜਪਾ ਨੇ ਸੁਨੀਲ ਬਾਂਸਲ ਨੂੰ ਪੱਛਮੀ ਬੰਗਾਲ, ਉੜੀਸਾ ਤੇ ਤਿਲੰਗਾਨਾ ਦਾ ਇੰਚਾਰਜ ਲਾਇਆ

ਨਵੀਂ ਦਿੱਲੀ, 10 ਅਗਸਤ ਭਾਜਪਾ ਨੇ ਆਪਣੇ ਪ੍ਰਮੁੱਖ ਚੋਣ ਪ੍ਰਬੰਧਕਾਂ ਵਿੱਚੋਂ ਇੱਕ ਸੁਨੀਲ ਬਾਂਸਲ ਨੂੰ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੱਛਮੀ ਬੰਗਾਲ, ਉੜੀਸਾ ਅਤੇ ਤਿਲੰਗਾਨਾ ਦਾ ਇੰਚਾਰਜ ਲਾਇਆ ਗਿਆ ਹੈ। ਇਨ੍ਹਾਂ ਤਿੰਨਾਂ ਸੂਬਿਆਂ ਵਿੱਚ ਭਾਜਪਾ ਵਿਰੋਧੀ ਸਰਕਾਰਾਂ ਹਨ। ਬਾਂਸਲ ਉਤਰ ਪ੍ਰਦੇਸ਼ ਵਿੱਚ ਭਾਜਪਾ ਦੇ ਜਨਰਲ ਸਕੱਤਰ (ਜਥੇਬੰਦਕ) ਸਨ। ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਨੇ 2017 ਅਤੇ 2022 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਅਤੇ 2019 ਲੋਕ ਸਭਾ ਚੋਣਾਂ ਵਿੱਚ ਸਫਲਤਾ ਹਾਸਲ ਕੀਤੀ ਸੀ।

ਪੰਜਾਬੀ ਟ੍ਰਿਬਿਊਨ 10 Aug 2022 7:08 pm

42 ਸਾਲ ਦੀ ਮਾਂ ਤੇ 24 ਸਾਲ ਦੇ ਪੁੱਤ ਨੇ ਇੱਕਠੇ ਪਾਸ ਕੀਤੀ ਕੇਰਲ ਪੀਐੱਸਸੀ ਪ੍ਰੀਖਿਆ

ਮੱਲਾਪੁਰਮ (ਕੇਰਲ), 10 ਅਗਸਤ ਬਿੰਦੂ ਨੇ 42 ਸਾਲ ਦੀ ਉਮਰ ਵਿੱਚ ਕੇਰਲ ਪਬਲਿਕ ਸਰਵਿਸ ਕਮਿਸ਼ਨ (ਪੀਐੱਸਸੀ) ਦੀ ਪ੍ਰੀਖਿਆ ਪਾਸ ਕਰ ਲਈ ਹੈ। ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਉਸ ਦੇ 24 ਸਾਲਾ ਪੁੱਤਰ ਵਿਵੇਕ ਨੇ ਵੀ ਪ੍ਰੀਖਿਆ ਪਾਸ ਕੀਤੀ, ਜਿਸ ਨਾਲ ਉਹ ਦੋਵੇਂ ਰਾਜ ਵਿੱਚ ਸਰਕਾਰੀ ਨੌਕਰੀ ਦੇ ਯੋਗ ਹੋ ਗਏ। ਕੇਰਲ ਪੀਐੱਸਸੀ ਦੇ ਨਤੀਜੇ, ਜੋ 3 ਅਗਸਤ ਨੂੰ ਐਲਾਨੇ ਗਏ, ਵਿੱਚ ਵਿਵੇਕ ਨੇ ਲੋਅਰ ਡਿਵੀਜ਼ਨਲ ਕਲਰਕ (ਐੱਲਡੀਸੀ) ਪ੍ਰੀਖਿਆ 38 ਦੇ ਰੈਂਕ ਨਾਲ ਪਾਸ ਕੀਤੀ, ਜਦੋਂ ਕਿ ਬਿੰਦੂ ਨੇ ਕੇਰਲ ਪੀਐੱਸਸੀ ਵੱਲੋਂ ਆਖਰੀ ਗ੍ਰੇਡ ਸਰਵੈਂਟਸ (ਐੱਲਜੀਐੱਸ) ਪ੍ਰੀਖਿਆ ਵਿੱਚ 92 ਰੈਂਕ ਪ੍ਰਾਪਤ ਕੀਤੇ। ਵਿਵੇਕ ਨੇ ਆਪਣੀ ਕਾਮਯਾਬੀ ਦਾ ਸਿਹਰਾ ਮਾਂ ਬਿੰਦੂ ਨੂੰ ਦਿੱਤਾ। ਉਸ ਨੇ ਕਿਹਾ ਕਿ ਮਾਂ ਨੇ ਉਸ ਦਾ ਉਤਸ਼ਾਹ ਵਧਾਇਆ ਤੇ ਪਿਤਾ ਨੇ ਉਸ ਦੀਆਂ ਲੋੜਾਂ ਪੂਰੀਆਂ ਕੀਤੀਆਂ। ਮਾਂ ਪੁੱਤ ਨੇ ਕੋਚਿੰਗ ਕਲਾਸਾਂ ਵੀ ਇੱਕਠਿਆਂ ਲਗਾਈਆਂ ਸਨ।

ਪੰਜਾਬੀ ਟ੍ਰਿਬਿਊਨ 10 Aug 2022 12:08 pm

ਤਿਰੰਗੇ ਦੀ ਕੀਮਤ ਗਰੀਬ ਦੀ ਬੁਰਕੀ ਖੋਹ ਕੇ ਵਸੂਲਣੀ ਸ਼ਰਮਨਾਕ: ਵਰੁਣ ਗਾਂਧੀ

ਨਵੀਂ ਦਿੱਲੀ, 10 ਅਗਸਤ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਰਾਸ਼ਨ ਕਾਰਡਧਾਰਕਾਂ ਨੂੰ ਤਿਰੰਗਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੀ ਬੁਰਕੀ ਖੋਹ ਕੇ ਤਿਰੰਗੇ ਦੀ ਕੀਮਤ ਵਸੂਲਣੀ ਸ਼ਰਮਨਾਕ ਹੈ। ਪੀਲੀਭੀਤ ਤੋਂ ਲੋਕ ਸਭਾ ਮੈਂਬਰ ਸ੍ਰੀ ਗਾਂਧੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ, 'ਇਹ ਮੰਦਭਾਗਾ ਹੋਵੇਗਾ ਜੇਕਰ 75ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਗਰੀਬਾਂ 'ਤੇ ਬੋਝ ਬਣ ਜਾਂਦਾ ਹੈ। ਰਾਸ਼ਨ ਕਾਰਡਧਾਰਕਾਂ ਨੂੰ ਜਾਂ ਤਾਂ ਤਿਰੰਗਾ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਾਂ ਬਦਲੇ ਵਿੱਚ ਉਨ੍ਹਾਂ ਦੇ ਰਾਸ਼ਨ ਦੇ ਹਿੱਸੇ ਦੀ ਕਟੌਤੀ ਕੀਤੀ ਜਾ ਰਹੀ ਹੈ। ਹਰ ਭਾਰਤੀ ਦੇ ਦਿਲ 'ਚ ਵਸੇ ਤਿਰੰਗੇ ਦੀ ਕੀਮਤ ਗੁਰੀਬ ਦੀ ਬੁਰਕੀ ਖੋਹ ਕੇ ਵਸੂਲਣੀ ਸ਼ਰਮਨਾਕ ਹੈ।' ਇਸ ਵੀਡੀਓ 'ਚ ਕੁਝ ਰਾਸ਼ਨ ਕਾਰਡਧਾਰਕ ਸ਼ਿਕਾਇਤ ਕਰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਨੂੰ ਤਿਰੰਗਾ 20 ਰੁਪਏ 'ਚ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈੇ।

ਪੰਜਾਬੀ ਟ੍ਰਿਬਿਊਨ 10 Aug 2022 12:08 pm

ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ ’ਚ ਸ਼ਾਮਲ ਅਤਿਵਾਦੀ ਸਣੇ 3 ਲਸ਼ਕਰੀ ਸੁਰੱਖਿਆ ਦਸਤਿਆਂ ਨੇ ਘੇਰੇ, ਮੁਕਾਬਲੇ ’ਚ 2 ਅਤਿਵਾਦੀ ਹਲਾਕ

ਸ੍ਰੀਨਗਰ, 10 ਅਗਸਤ ਜੰਮੂ-ਕਸ਼ਮੀਰ ਦੇ ਬਡਗਾਮ 'ਚ ਸੁਰੱਖਿਆ ਬਲਾਂ ਨਾਲ ਚੱਲ ਰਹੇ ਮੁਕਾਬਲੇ ਦੌਰਾਨ ਮਈ 'ਚ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ 'ਚ ਸ਼ਾਮਲ ਲਤੀਫ਼ ਰਾਠੇਰ ਸਮੇਤ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀਆਂ ਨੂੰ ਘੇਰ ਲਿਆ ਤੇ ਹੁਣ ਤੱਕ ਦੋ ਅਤਿਵਾਦੀ ਮਾਰੇ ਜਾ ਚੁੱਕੇ ਹਨ। ਮੁਕਾਬਲਾ ਹਾਲੇ ਜਾਰੀ ਹੈ। ਭੱਟ ਸਰਕਾਰੀ ਮੁਲਾਜ਼ਮ ਸੀ।। ਪੁਲੀਸ ਦੇ ਬੁਲਾਰੇ ਨੇ ਅੱਜ ਸਵੇਰੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਖਾਨਸਾਹਿਬ ਖੇਤਰ ਦੇ ਵਾਟਰਹੋਲ 'ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅਤਿਵਾਦੀਆਂ ਨੇ ਗੋਲੀਆਂ ਚਲਾਈਆਂ ਤੇ ਤਲਾਸ਼ੀ ਮੁਹਿੰਮ ਮੁਕਾਬਲੇ ਵਿੱਚ ਤਬਦੀਲ ਹੋ ਗਈ।

ਪੰਜਾਬੀ ਟ੍ਰਿਬਿਊਨ 10 Aug 2022 11:08 am

ਨਿਤੀਸ਼ ਕੁਮਾਰ ਬਿਹਾਰ ਦੇ ਮੁੱਖ ਮੰਤਰੀ ਤੇ ਤੇਜਸਵੀ ਉਪ ਮੁੱਖ ਮੰਤਰੀ ਵਜੋਂ ਅੱਜ ਚੁੱਕਣਗੇ ਸਹੁੰ

ਪਟਨਾ, 10 ਅਗਸਤ ਜਨਤਾ ਦਲ (ਯੂਨਾਈਟਿਡ) ਦੇ ਸੀਨੀਅਰ ਨੇਤਾ ਨਿਤੀਸ਼ ਕੁਮਾਰ ਅੱਜ ਬਾਅਦ ਦੁਪਹਿਰ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਬਾਅਦ ਦੁਪਹਿਰ ਕਰੀਬ 2 ਵਜੇ ਰਾਜ ਭਵਨ 'ਚ ਸਮਾਰੋਹ ਦੌਰਾਨ ਸ੍ਰੀ ਕੁਮਾਰ (71) ਨੂੰ ਅਹੁਦੇ ਦੀ ਸਹੁੰ ਚੁਕਾਉਣਗੇ। ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ ਦੂਜੀ ਵਾਰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਸੱਤਾ 'ਚ ਵਾਪਸੀ ਕਰਨਗੇ। ਮਹਾਗਠਜੋੜ ਦੀ ਅਗਵਾਈ ਕਰ ਰਹੀ ਰਾਸ਼ਟਰੀ ਜਨਤਾ ਦਲ ਨੇ ਮੰਗਲਵਾਰ ਨੂੰ ਸ੍ਰੀ ਕੁਮਾਰ ਨੂੰ ਆਪਣਾ ਨੇਤਾ ਚੁਣਿਆ ਸੀ।

ਪੰਜਾਬੀ ਟ੍ਰਿਬਿਊਨ 10 Aug 2022 11:08 am

ਨਿਤੀਸ਼ ਕੁਮਾਰ ਨੇ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਪਟਨਾ, 10 ਅਗਸਤ ਜਨਤਾ ਦਲ (ਯੂਨਾਈਟਿਡ) ਦੇ ਨੇਤਾ ਨਿਤੀਸ਼ ਕੁਮਾਰ ਨੇ ਅੱਜ ਬਾਅਦ ਦੁਪਹਿਰ ਅੱਠਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਬਿਹਾਰ ਦੇ ਰਾਜਪਾਲ ਫਾਗੂ ਚੌਹਾਨ ਨੇ ਰਾਜ ਭਵਨ 'ਚ ਸਮਾਰੋਹ ਦੌਰਾਨ ਸ੍ਰੀ ਕੁਮਾਰ (71) ਨੂੰ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ ਨੇ ਵੀ ਸਹੁੰ ਚੁੱਕੀ। ਉਨ੍ਹਾਂ ਦੇ ਦੂਜੀ ਵਾਰ ਉਪ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਮਹਾਗਠਜੋੜ ਦੀ ਅਗਵਾਈ ਕਰ ਰਹੀ ਰਾਸ਼ਟਰੀ ਜਨਤਾ ਦਲ ਨੇ ਮੰਗਲਵਾਰ ਨੂੰ ਸ੍ਰੀ ਕੁਮਾਰ ਨੂੰ ਆਪਣਾ ਨੇਤਾ ਚੁਣਿਆ ਸੀ। ਸਮਾਗਮ ਵਿੱਚ ਰਾਬੜੀ ਦੇਵੀ ਆਪਣੇ ਪਰਿਵਾਰ ਨਾਲ ਪੁੱਜੀ ਪਰ ਲਾਲੂ ਯਾਦਵ ਦਿੱਲੀ 'ਚ ਹੋਣ ਕਾਰਨ ਹਾਜ਼ਰ ਨਹੀਂ ਸਨ।

ਪੰਜਾਬੀ ਟ੍ਰਿਬਿਊਨ 10 Aug 2022 11:08 am

ਕਰੋਨਾ ਕਾਰਨ ਪੰਜਾਬ ’ਚ 7 ਮੌਤਾਂ, ਦੇਸ਼ ’ਚ ਕੋਵਿਡ ਦੇ 16047 ਨਵੇਂ ਮਾਮਲੇ

ਨਵੀਂ ਦਿੱਲੀ, 10 ਅਗਸਤ ਭਾਰਤ ਵਿੱਚ ਇੱਕ ਦਿਨ ਵਿੱਚ ਕਰੋਨਾ ਦੇ 16,047 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 4,41,90,697 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਵਾਇਰਸ ਕਾਰਨ 54 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 5,26,826 ਹੋ ਗਈ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਪੰਜਾਬ, ਮਹਾਰਾਸ਼ਟਰ ਤੇ ਦਿੱਲੀ ਵਿੱਚ ਸੱਤ-ਸੱਤ, ਪੱਛਮੀ ਬੰਗਾਲ ਵਿੱਚ ਪੰਜ, ਹਿਮਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਤਿੰਨ-ਤਿੰਨ, ਛੱਤੀਸਗੜ੍ਹ, ਕਰਨਾਟਕ, ਉੜੀਸਾ, ਸਿੱਕਮ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਦੋ-ਦੋ ਅਤੇ ਗੁਜਰਾਤ, ਹਰਿਆਣਾ, ਝਾਰਖੰਡ ਅਤੇ ਨਾਗਾਲੈਂਡ ਵਿੱਚ ਇੱਕ-ਇੱਕ ਮੌਤ ਹੋਈ।

ਪੰਜਾਬੀ ਟ੍ਰਿਬਿਊਨ 10 Aug 2022 11:08 am

ਹਾਈਕੋਰਟ ਨੇ ਸਿੱਖਿਆ ਬੋਰਡ ਦੇ 33 ਸਕੂਲਾਂ ਦੀ ਮਾਨਤਾ ਰੱਦ ਕਰਨ ਦੇ ਹੁਕਮਾਂ ‘ਤੇ ਲਗਾਈ ਰੋਕ

ਮੋਹਾਲੀ :ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜਾਅਲੀ ਦਾਖ਼ਲੇ ਕਰਨ ਵਾਲੇ 33 ਸਕੂਲਾਂ ਦੀ ਮਾਨਤਾ ਰੱਦ ਕਰਨ ਅਤੇ ਪੰਜਾਬ ਸਕੂਲ

ਪੰਜਾਬ ਨਿਊਜ਼ USA 10 Aug 2022 8:23 am

ਕਬਾਇਲੀਆਂ ਦੇ ਹੱਕ ਖੋਹਣ ਲਈ ਸਾਜ਼ਿਸ਼ ਰਚੀ ਜਾ ਰਹੀ ਹੈ: ਰਾਹੁਲ

ਨਵੀਂ ਦਿੱਲੀ, 9 ਅਗਸਤ ਕੌਮਾਂਤਰੀ ਆਦਿਵਾਸੀ ਦਿਵਸ ਮੌਕੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਵੇਂ ਨਿਯਮ ਲਿਆ ਕੇ ਕਬਾਇਲੀਆਂ ਦੇ ਹੱਕ ਖੋਹਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਬਾਇਲੀਆਂ ਲਈ ਲੜਨ ਦਾ ਅਹਿਦ ਵੀ ਲਿਆ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਨਵੇਂ ਵਣ ਸੰਭਾਲ ਨਿਯਮ ਜੰਗਲੀ ਇਲਾਕਿਆਂ ਵਿੱਚ ਰਹਿਣ ਵਾਲੇ ਕਰੋੜਾਂ ਆਦਿਵਾਸੀਆਂ ਤੇ ਹੋਰ ਲੋਕਾਂ ਤੋਂ ਉਨ੍ਹਾਂ ਦੇ ਹੱਕ ਖੋਹ ਲੈਣਗੇ। ਰਾਹੁਲ ਨੇ ਟਵੀਟ ਕੀਤਾ ਕਿ ਸੱਚ ਹੀ ਮਨੁੱਖਤਾ ਖ਼ਿਲਾਫ਼ ਜ਼ੁਲਮਾਂ ਤੇ ਅਨਿਆਂ ਵਿਰੁੱਧ ਸਭ ਤੋਂ ਮਜ਼ਬੂਤ ਢਾਲ ਹੈ। -ਪੀਟੀਆਈ

ਪੰਜਾਬੀ ਟ੍ਰਿਬਿਊਨ 10 Aug 2022 7:08 am