SENSEX
NIFTY
GOLD
USD/INR

Weather

36    C
... ...View News by News Source

ਭਾਜਪਾ ਨੇ ਕਾਲਾ ਪਹਿਲਵਾਨ ਨੂੰ ਕੀਤਾ ਚੋਣ ਇੰਚਾਰਜ ਨਿਯੁਕਤ

ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀਨੀਅਰ ਭਾਜਪਾ ਆਗੂ ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ) ਨੂੰ ਭਾਜਪਾ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕਾਲਾ ਪਹਿਲਵਾਨ ਭਾਜਪਾ ਜ਼ਿਲ੍ਹਾ ਜਲੰਧਰ ਦੱਖਣੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਪੰਜਾਬੀ ਜਾਗਰਣ 18 May 2024 9:19 pm

ਈਅਰ ਪੈਨਲ

7,000 ਉਮੀਦਵਾਰ ਆਪਣੀ ਜ਼ਮਾਨਤ ਨਹੀ ੰਬਚਾ ਸਕੇ ਸਨ 2014 ਦੀਆਂ ਲੋਕ ਸਭਾ ਚੋਣਾਂ ਵਿਚ। ਇਨ੍ਹਾਂ ਚੋਣਾਂ ਵਿਚ ਕੁਲ 8,251 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਇਹ ਤੱਥ ਚੋਣਾਂ ਸਬੰਧੀ ਰਿਕਾਰਡ ਵਿਚ ਦਰਜ ਹਨ।

ਪੰਜਾਬੀ ਜਾਗਰਣ 18 May 2024 9:19 pm

ਨਿਮਿਸ਼ਾ ਮਹਿਤਾ ਦੀ ਹੋਈ ਘਰ ਵਾਪਸੀ, ਗੜ੍ਹਸ਼ੰਕਰ ਤੋਂ ਭਾਜਪਾ ਲਈ ਲੜ ਚੁੱਕੀ ਹੈ 2022 ਦੀਆਂ ਵਿਧਾਨ ਸਭਾ ਚੋਣਾਂ

ਸੀਨੀਅਰ ਆਗੂ ਨਿਮਿਸ਼ਾ ਮਹਿਤਾ ਅੱਜ ਦੇਰ ਸ਼ਾਮ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਮੁੜ ਸ਼ਾਮਲ ਹੋ ਗਈ।

ਪੰਜਾਬੀ ਜਾਗਰਣ 18 May 2024 9:17 pm

ਡਾ. ਰੋਹਨ ਬੌਰੀ ਨੇ ਕੈਨੇਡਾ ਤੋਂ ਲਈ ਹੋਰ ਸਿਖਲਾਈ

ਮਨਜੀਤ ਸ਼ੇਮਾਰੂ, ਜਲੰਧਰ : ਡਾ. ਰੋਹਨ ਬੌਰੀ (ਐੱਮਐੱਸ ਆਪਥਾਮਾਲੋਜੀ) ਐੱਫਪੀਆਰਐੱਸ (ਫੈਕੋ-ਰਿਫ੍ਰੈਕਟਿਵ ਸਰਜਨ, ਮੈਡੀਕਲ ਰੈਟੀਨਾ ਸਪੈਸ਼ਲਿਸਟ), ਇੰਨੋਸੈਂਟ ਹਾਰਟਸ ਦੇ ਆਈ ਸੈਂਟਰ ਦੇ ਚੀਫ ਆਈ ਸਰਜਨ, ਕੰਪਲੈਕਸ ਸਰਜਰੀ ਦੀ ਤਕਨੀਕ ਸਿੱਖਣ ਲਈ ਤੇ ਆਪਣੇ ਪੈਸ਼ਨ ਨੂੰ ਪੂਰਾ ਕਰਨ ਲਈ ਡਾ. ਇਕਬਾਲ ਕੇ ਅਹਿਮਦ (ਐੱਮਡੀ) ਹੈੱਡ ਓਫਥੈਲਮੋਲੋਜਿਸਟ ਪਿ੍ਰਜ਼ਮ ਆਈ ਇੰਸਟੀਚਿਊਟ ਓਨਟਾਰੀਓ ਤੇ ਖੋਜ ਨਿਰਦੇਸ਼ਕ ਕੇਨਸਿੰਗਟਨ ਆਈ ਇੰਸਟੀਚਿਊਟ ਟੋਰਾਂਟੋ ਤੋਂ ਟੇ੍ਨਿੰਗ ਲੈ ਕੇ ਭਾਰਤ ਆਏ ਹਨ।

ਪੰਜਾਬੀ ਜਾਗਰਣ 18 May 2024 9:17 pm

ਪੀਐੱਮ ਮੋਦੀ 24 ਨੂੰ ਜਲੰਧਰ 'ਚ ਚੈਣ ਰੈਲੀ ਨੂੰ ਕਰਨਗੇ ਸੰਬੋਧਨ : ਭੰਡਾਰੀ

ਮਨਜੀਤ ਸ਼ੇਮਾਰੂ, ਜਲੰਧਰ : 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਸਬੰਧੀ ਜਲੰਧਰ ਲੋਕ ਸਭਾ ਸਟੇਅਰਿੰਗ ਕਮੇਟੀ ਦੀ ਮੀਟਿੰਗ ਲੋਕ ਸਭਾ ਸੂਬਾ ਦਫ਼ਤਰ ਵਿਖੇ ਹੋਈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਲੋਕ ਸਭਾ 'ਚ 24 ਮਈ ਨੂੰ ਹੋਣ ਵਾਲੀ ਜਨ ਸਭਾ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।

ਪੰਜਾਬੀ ਜਾਗਰਣ 18 May 2024 9:14 pm

ਟੀਨੂੰ ਵੱਲੋਂ ਜਿੱਤਣ ਪਿੱਛੋਂ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦਾ ਵਾਅਦਾ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 'ਆਪ' ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਅਸੰਬਲੀ ਹਲਕਾ ਫਿਲੌਰ ਦੇ ਪਿੰਡਾਂ ਦਾ ਦੌਰਾ ਕਰਦਿਆਂ ਐਲਾਨ ਕੀਤਾ ਗਿਆ ਕਿ ਲੋਕ ਸਭਾ ਚੋਣ ਜਿੱਤਣ ਪਿਛੋਂ ਉਹ ਹਲਕੇ 'ਚ ਇਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਵਉਣਗੇ। ਇਸ ਮੌਕੇ ਉਨ੍ਹਾਂ ਵੱਲੋਂ ਹਲਕਾ ਇੰਚਾਰਜ ਪਿ੍ਰੰ: ਪੇ੍ਮ ਕੁਮਾਰ ਤੇ ਹੋਰ ਆਗੂਆਂ ਦੇ ਨਾਲ ਪਿੰਡ ਮਾਹਲਾਂ, ਬੜਾ ਪਿੰਡ, ਲੱਲੀਆਂ, ਅਪਰਾ, ਪੁਆਰੀ, ਕਤਪਾਲੋਂ, ਫਿਲੌਰ ਦੇ ਵਾਰਡ ਨੰਬਰ 10 ਤੇ 2 ਦੇ ਇਲਾਕਿਆਂ ਸਮੇਤ ਗੁਰਾਇਆ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ।

ਪੰਜਾਬੀ ਜਾਗਰਣ 18 May 2024 9:11 pm

ਗਰਮੀਆਂ 'ਚ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ ਇਹ ਗੈਜੇਟਸ, ਘਰ ਤੋਂ ਬਾਹਰ ਜਾਣ 'ਤੇ ਵੀ ਮਿਲੇਗੀ ਸ਼ਾਨਦਾਰ Cooling

ਗਰਮੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਠੰਡਾ ਰੱਖਣ ਲਈ ਤੁਹਾਨੂੰ ਕਈ ਕੰਮ ਕਰਨੇ ਪੈਂਦੇ ਹਨ। ਜਦੋਂ ਅਸੀਂ ਘਰ ਵਿੱਚ ਹੁੰਦੇ ਹਾਂ ਤਾਂ ਅਸੀਂ ਕੂਲਰਾਂ, ਪੱਖਿਆਂ ਅਤੇ ਏ.ਸੀ. ਰਾਹੀਂ ਗਰਮੀ ਤੋਂ ਛੁਟਕਾਰਾ ਪਾਉਂਦੇ ਹਾਂ। ਪਰ ਜਦੋਂ ਅਸੀਂ ਘਰੋਂ ਬਾਹਰ ਜਾਂਦੇ ਹਾਂ, ਤਾਂ ਸਾਨੂੰ ਗਰਮੀ ਤੋਂ ਬਚਣ ਦਾ ਕੋਈ ਰਸਤਾ ਨਹੀਂ ਮਿਲਦਾ।

ਪੰਜਾਬੀ ਜਾਗਰਣ 18 May 2024 9:10 pm

5.24 ਕਰੋੜ ਰੁਪਏ ਦੀ ਸ਼ਰਾਬ, ਡਰੱਗ ਤੇ ਕੀਮਤੀ ਸਾਮਾਨ ਕੀਤਾ ਜ਼ਬਤ

ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਰਾਬ, ਡਰੱਗਸ, ਕੀਮਤੀ ਵਸਤੂਆਂ ਤੇ ਕੈਸ਼ ਲੈ ਜਾਣ ਵਾਲਿਆਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਈਡੀ ਏਜੰਸੀਆਂ ਵੱਲੋਂ 1 ਮਾਰਚ ਤੋਂ ਹੁਣ ਤਕ ਸ਼ਹਿਰ 'ਚ 5.24 ਕਰੋੜ ਰੁਪਏ ਦੀਆਂ ਦਵਾਈਆਂ, ਸ਼ਰਾਬ, ਕੀਮਤੀ ਧਾਤੂਆਂ ਅਤੇ ਨਕਦੀ ਜ਼ਬਤ ਕੀਤੀ ਹੈ।

ਪੰਜਾਬੀ ਜਾਗਰਣ 18 May 2024 9:10 pm

ਗਿਣਤੀ ਅਮਲੇ ਦੀ ਪਹਿਲੀ ਤੇ ਦੂਜੀ ਰਿਹਰਸਲ 20 ਤੇ 27 ਮਈ ਨੂੰ

ਪੱਤਰ ਪੇ੍ਰਰਕ, ਜਲੰਧਰ : ਲੋਕ ਸਭਾ ਹਲਕਾ-4 ਜਲੰਧਰ (ਅ.ਜ.) ਲਈ ਲੋਕ ਸਭਾ ਦੀਆਂ ਆਮ ਚੋਣਾਂ ਲਈ ਪਹਿਲੀ ਜੂਨ ਨੂੰ ਵੋਟਾਂ ਪੈਣ ਉਪਰੰਤ 4 ਜੂਨ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਗਿਣਤੀ ਅਮਲੇ ਨੂੰ 20 ਤੇ 27 ਮਈ ਨੂੰ ਸਿਖ਼ਲਾਈ ਪ੍ਰਦਾਨ ਕੀਤੀ ਜਾਵੇਗੀ।

ਪੰਜਾਬੀ ਜਾਗਰਣ 18 May 2024 9:06 pm

ਨੌਜਵਾਨਾਂ ਨੂੰ ਰੁਜ਼ਗਾਰ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ ਜ਼ਰੂਰੀ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲੋਕ ਸਭਾ ਚੋਣਾਂ ਇਕ ਜੂਨ ਨੂੰ ਹੋਣੀਆਂ ਹਨ ਤੇ ਚੋਣਾਂ ਸਬੰਧੀ ਲੋਕਾਂ 'ਚ ਚਰਚਾ ਦਾ ਬਾਜ਼ਾਰ ਵੀ ਗਰਮਰਾਉਣ ਲੱੱਗਾ ਹੈ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਉਮੀਦਵਾਰਾਂ ਨੇ ਪ੍ਰਚਾਰ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਪਾਰਕਾਂ 'ਚ ਸੈਰ ਤੇ ਕਸਰਤ ਕਰਨ ਸਮੇਂ ਵੀ ਲੋਕਾਂ 'ਚ ਲੋਕ ਸਭਾ ਚੋਣਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ਹਿਰ ਦੀ ਪਾਸ਼ ਫ੍ਰੈਂਡਸ ਕਾਲੋਨੀ, ਰੈਡੀਸਨ ਇੰਕਲੇਵ ਤੇ ਰਾਇਲ ਇੰਕਲੇਵ 'ਚ ਬਣੇ ਪਾਰਕ 'ਚ ਇਲਾਕੇ ਦੇ ਲੋਕਾਂ ਦਾ ਇਕ ਗਰੁੱਪ ਸੈਰ ਕਸਰਤ ਕਰ ਰਿਹਾ ਸੀ।

ਪੰਜਾਬੀ ਜਾਗਰਣ 18 May 2024 8:54 pm

Big News : ਪੰਜਾਬ 'ਚ ਗਰਮੀ ਕਾਰਨ ਸਕੂਲਾਂ ਦਾ ਸਮਾਂ ਬਦਲਿਆ, ਹੁਣ ਇਸ ਵੇਲੇ ਲੱਗਣਗੇ ਤੇ ਬੰਦ ਹੋਣਗੇ ਸਕੂਲ

ਪੰਜਾਬ ਰਾਜ ਵਿੱਚ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਜਿਸ ਕਰਕੇ ਲੋਕਾਂ ਦਾ ਸਵੇਰੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਹੈ। ਦੁਪਹਿਰ ਵੇਲੇ ਚਲਦੀ ਲੂ ਦੇ ਕਰਕੇ ਲੋਕ ਆਪਣੇ ਘਰਾਂ ਤੇ ਦਫਤਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰ ਰਹੇ ਹਨ।

ਪੰਜਾਬੀ ਜਾਗਰਣ 18 May 2024 8:53 pm

ਵਧਿਆ ਬਲੱਡ ਪ੍ਰਰੈਸ਼ਰ ਸਿਹਤ ਲਈ ਬੇਹਦ ਖ਼ਤਰਨਾਕ

ਸਥਾਨਕ ਸਿਵਲ ਹਸਪਤਾਲ ਵੱਲੋਂ ਹਾਇਪਰਟੈਂਸ਼ਨ ਦਿਹਾੜੇ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਐੱਸਐੱਮਓ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਮਾਹਰ ਡਾਕਟਰਾਂ ਨੇ ਲੋਕਾਂ ਨੂੰ ਬਲੱਡ ਪ੍ਰਰੈਸ਼ਰ ਨੂੰ ਸਹੀ ਰੱਖਣ, ਇਸ ਦੇ ਘਟਣ ਵੱਧਣ 'ਤੇ ਇਲਾਜ ਸਬੰਧੀ ਜਾਗਰੂਕ ਕੀਤਾ ਗਿਆ। ਡਾ. ਮਨੀਤ ਲੂਥਰਾ ਨੇ ਦੱਸਿਆ ਇਨਸਾਨ ਨੂੰ ਸਮੇਂ-ਸਮੇਂ ਸਿਰ ਸਰੀਰਕ ਜਾਂਚ ਜਿਸ 'ਚ ਬਲੱਡ ਪ੍ਰਰੈਸ਼ਰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ, ਕਿਉਂਕਿ ਵਧਿਆ ਬਲੱਡ ਪ੍ਰਰੈਸ਼ਰ ਸ਼ਰੀਰ ਦੀ ਤੰਦਰੁਸਤੀ ਲਈ ਖ਼ਤਰੇ ਦੀ ਘੰਟੀ ਹੈ। ਇਸ ਦੇ ਵੱਧ ਹੋਣ ਕਾਰਨ ਦਿਲ ਦਾ ਦੌਰਾ, ਦਿਮਾਗ ਦਾ ਦੌਰਾ, ਅਧਰੰਗ ਵੀ ਹੋ ਸਕਦਾ ਤੇ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਇਸ ਲਈ ਬਲੱਡ ਪ੍ਰਰੈਸ਼ਰ ਦੇ ਵ

ਪੰਜਾਬੀ ਜਾਗਰਣ 18 May 2024 8:48 pm

ਟਰੱਕ ਡਰਾਈਵਰਾਂ ਤੇ ਪੁਲਿਸ ਵਿਚਾਲੇ ਟਕਰਾਅ, ਡਰਾਈਵਰ ਜ਼ਖ਼ਮੀ

ਪੱਟੀ ਦੇ ਪਿੰਡ ਚੂਸਲੇਵੜ੍ਹ 'ਚ ਬਣੇ ਸੋਮਾ ਕੰਪਨੀ ਦੇ ਗੁਦਾਮਾਂ ਦੇ ਬਾਹਰ ਟਰੱਕਾਂ ਦੇ ਲੱਗਦੇ ਜਾਮ ਨੂੰ ਲੈ ਕੇ ਪੁਲਿਸ ਤੇ ਟਰੱਕ ਡਰਾਈਵਰਾਂ ਵਿਚਾਲੇ ਸ਼ਨਿਚਰਵਾਰ ਨੂੰ ਟਕਰਾਅ ਵਾਲੀ ਸਥਿਤੀ ਬਣ ਗਈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਟਰੱਕ ਦੇ ਡਰਾਈਵਰਾਂ ਨੂੰ ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਟਰੱਕਾਂ ਦੀਆਂ ਕਤਾਰਾਂ ਇਕ ਪਾਸੇ ਲਗਾਈਆਂ ਜਾਣ ਤਾਂ ਜੋ ਸੜਕ 'ਤੇ ਟਰੈਫਿਕ ਜਾਮ ਨਾ ਹੋਵੇ।

ਪੰਜਾਬੀ ਜਾਗਰਣ 18 May 2024 8:47 pm

'ਜੇ ਮੈਂ ਭਾਜਪਾ ’ਚ ਸ਼ਾਮਲ ਹੋ ਜਾਂਦਾ ਤਾਂ...' ਸਿਮਰਜੀਤ ਬੈਂਸ ਨੇ ਆਡੀਓ ਜਾਰੀ ਕਰ ਕੇ ਭਾਜਪਾ ਉਮੀਦਵਾਰ ਬਿੱਟੂ ਬਾਰੇ ਆਖੀ ਇਹ ਵੱਡੀ ਗੱਲ

ਉਨ੍ਹਾਂ ਕਿਹਾ ਕਿ ਜੇਕਰ ਉਹ ਭਾਜਪਾ ’ਚ ਸ਼ਾਮਲ ਹੋ ਜਾਂਦਾ, ਤਾਂ ਪਾਕ ਸਾਫ਼ ਤੇ ਬਗਲਾ ਭਗਤ ਹੁੰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਜਨਾਨੀਆਂ ਦਾ ਸਹਾਰਾ ਲਿਆ ਗਿਆ ਤੇ ਉਨ੍ਹਾਂ ਖਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਗਿਆ, ਪਰ ਉਹ ਪਾਕ ਸਾਫ਼ ਹੋ ਕੇ ਬਾਹਰ ਆਉਣਗੇ।

ਪੰਜਾਬੀ ਜਾਗਰਣ 18 May 2024 8:47 pm

ਕੈਨੇਡਾ ਵਿੱਚ ਪਾੜ੍ਹਿਆਂ ’ਤੇ ਕੱਸਿਆ ਜਾ ਰਿਹੈ ਹੋਰ ਸ਼ਿਕੰਜਾ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਮਈ ਕੈਨੇਡਾ ਦੇ ਆਵਾਸ ਵਿਭਾਗ ਵਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਹੋਰ ਸਖ਼ਤ ਕਰਦੇ ਹੋਏ ਹੁਣ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਦੌਰਾਨ ਮਿਲਣ ਵਾਲਾ ਓਪਨ ਵਰਕ ਪਰਮਿਟ ਸਿਰਫ਼ ਉਸੇ ਕਿੱਤੇ ਨਾਲ ਸਬੰਧਤ ਹੋਵੇਗਾ, ਜਿਸ ਵਿੱਚ ਉਹ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ। ਆਵਾਸ ਮੰਤਰੀ ਮਾਈ ਮਿਲਰ ਨੇ ਇਸ [...] The post ਕੈਨੇਡਾ ਵਿੱਚ ਪਾੜ੍ਹਿਆਂ ’ਤੇ ਕੱਸਿਆ ਜਾ ਰਿਹੈ ਹੋਰ ਸ਼ਿਕੰਜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 8:38 pm

ਫਲੈਟ ਦਿਵਾਉਣ ਦੇ ਨਾਂ 'ਤੇ ਠੱਗੇ 73 ਲੱਖ ਰੁਪਏ

ਸੈਕਟਰ-51ਏ ਵਾਸੀ ਇਕ ਅੌਰਤ ਨੂੰ ਫਲੈਟ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 73 ਲੱਖ ਰੁਪਏ ਦੀ ਠੱਗੀ ਕੀਤੀ ਗਈ। ਮੁਲਜ਼ਮਾਂ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਨਜ਼ਦੀਕੀ ਜਾਣ-ਪਛਾਣ ਦੇ ਹੋਣ ਦਾ ਦਾਅਵਾ ਅੌਰਤ ਨਾਲ ਕੀਤਾ ਸੀ। ਇਸ ਤੋਂ ਇਲਾਵਾ ਹੋਰ ਕਈ ਵੱਡੇ ਆਗੂਆਂ ਤਕ ਪਹੁੰਚ ਹੋਣ ਦਾ ਦਾਅਵਾ ਕੀਤਾ ਸੀ।

ਪੰਜਾਬੀ ਜਾਗਰਣ 18 May 2024 8:33 pm

ਵੋਟ ਜਾਗਰੂਕਤਾ ਸਬੰਧੀ ਸਟੇਟ ਪਬਲਿਕ ਸਕੂਲ 'ਚ ਮੁਕਾਬਲੇ

ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ: ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ ਤੇ ਪਿੰ੍ਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਇੰਟਰ ਹਾਊਸ ਡਿਜ਼ੀਟਲ ਪੇਂਟਿੰਗ ਤੇ ਪਾਵਰ ਪੁਆਇੰਟ ਪ੍ਰਰੈਜ਼ਨਟੇਸ਼ਨ ਮੁਕਾਬਲੇ ਕਰਵਾਏ ਗਏ। ਡਿਜ਼ੀਟਲ ਪੇਂਟਿੰਗ ਇੰਟਰ ਹਾਊਸ ਮੁਕਾਬਲਾ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ।

ਪੰਜਾਬੀ ਜਾਗਰਣ 18 May 2024 8:24 pm

ਸਿਰਫ 10 ਦਿਨਾਂ 'ਚ ਖਤਮ ਹੋ ਗਿਆ 14 ਸਾਲ ਪੁਰਾਣਾ ਵਿਆਹ, ਪਤਨੀ ਤੇ ਬੱਚੇ ਦੇ ਪਾਲਣ-ਪੋਸ਼ਣ ਲਈ ਪਤੀ ਦੇਵੇਗਾ 3 ਕਰੋੜ ਰੁਪਏ

ਜੱਜ ਅਜੈ ਸ਼ੁਕਲਾ ਨੇ ਦਸ ਦਿਨ ਦੀ ਸੁਣਵਾਈ ਤੋਂ ਬਾਅਦ ਬੈਂਗਲੁਰੂ ਨਿਵਾਸੀ ਪਤੀ ਅਤੇ ਜੈਪੁਰ ਨਿਵਾਸੀ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਪਤੀ-ਪਤਨੀ ਨੇ 18 ਅਪ੍ਰੈਲ ਨੂੰ ਅਦਾਲਤ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸ ਅਰਜ਼ੀ ਦੀ ਸੂਚਨਾ ਦਿੱਤੀ ਗਈ ਅਤੇ 30 ਅਪ੍ਰੈਲ ਨੂੰ ਸੁਣਵਾਈ ਲਈ ਫੈਮਿਲੀ ਕੋਰਟ ਨੰਬਰ-3 ਪਹੁੰਚੀ।

ਪੰਜਾਬੀ ਜਾਗਰਣ 18 May 2024 8:22 pm

ਪਮਾਲ ਭਾਕਿਯੂ ਭਾਨੂੰ ਦੇ ਜਨਰਲ ਸਕੱਤਰ ਨਿਯੁਕਤ

ਭਾਰਤੀ ਕਿਸਾਨ ਯੂਨੀਅਨ ਭਾਨੂੰ ਦੇ ਪੰਜਾਬ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਗੁਰਮੀਤ ਸਿੰਘ ਪਮਾਲ ਨੂੰ ਭਾਰਤੀ ਕਿਸਾਨ ਯੂਨੀਅਨ ਭਾਨੂੰ ਦੇ ਜਨਰਲ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਪਮਾਲ ਨੇ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਯੂਨੀਅਨ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸ਼ਰਨਜੀਤ ਸਿੰਘ ਰਾਏ ਰਾਜਸਥਾਨ ਪ੍ਰਧਾਨ, ਦਵਿੰਦਰ ਕੁਮਾਰ, ਹਾਕਮ ਸਿੰਘ, ਸੁਖਵਿੰਦਰ ਸਿੰਘ ਗੁਰਮੁਖ ਸਿੰਘ, ਕੁਲਦੀਪ ਸਿੰਘ, ਚਮਕੌਰ ਸਿੰਘ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ ਹਾਜ਼ਰ ਸਨ।

ਪੰਜਾਬੀ ਜਾਗਰਣ 18 May 2024 8:20 pm

70 ਹਜ਼ਾਰ 500 ਲੀਟਰ ਲਾਹਣ, ਡਰੰਮ ਤੇ ਤਰਪਾਲਾਂ ਬਰਾਮਦ

ਆਬਕਾਰੀ ਤੇ ਪੁਲਿਸ ਵਿਭਾਗ ਨੇ ਸਾਂਝਾ ਮੁਹਿੰਮ ਚਲਾ ਕੇ ਤਰਨਤਾਰਨ ਜ਼ਿਲ੍ਹੇ ਦੇ ਮੰਡ ਖੇਤਰ 'ਚੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਸਤੇ ਪਾਇਆ ਲਾਹਣ ਦੀ ਜਖ਼ੀਰਾ ਬਰਾਮਦ ਕੀਤਾ ਹੈ। ਡਰੋਨ ਦੀ ਮਦਦ ਨਾਲ ਲੋਕੇਸ਼ਨ ਲੱਭ ਕੇ ਕੀਤੀ ਗਈ ਛਾਪੇਮਾਰੀ ਦੌਰਾਨ ਤਰਪਾਲਾਂ 'ਚ ਪਾਈ ਲਾਹਣ ਬਰਾਮਦ ਕੀਤੀ ਗਈ। ਹਾਲਾਂਕਿ ਮੌਕੇ ਤੋਂ ਕਿਸੇ ਵਿਅਕਤੀ ਦੀ ਗਿ੍ਫ਼ਤਾਰੀ ਨਹੀਂ ਹੋਈ। ਜਿਸ ਦੇ ਚੱਲਦਿਆਂ ਥਾਣਾ ਹਰੀਕੇ ਤੇ ਥਾਣਾ ਚੋਹਲਾ ਸਾਹਿਬ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮੇਂ ਦਰਜ ਕੀਤੇ ਗਏ ਹਨ।

ਪੰਜਾਬੀ ਜਾਗਰਣ 18 May 2024 8:16 pm

ਮਤ ਦਾ ਦਾਨ ਕਰਨ ਵਾਲਿਆਂ ਦਾ ਸੇਵਕ ਹਾਂ : ਪੱਪੀ ਪਰਾਸ਼ਰ

ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ਖ਼ਿਲਾਫ਼ ਦਾਗੇ ਬਿਆਨ ਕਿ ਪੱਪੀ ਨੇ ਤਾਂ ਕਦੇ ਵਿਧਾਨ ਸਭਾ 'ਚ ਅਬਾਸੀ ਲੈਣ ਲਈ ਵੀ ਮੂੰਹ ਨਹੀਂ ਖੋਲਿ੍ਹਆ ਦਾ ਪਲਟਵਾਰ ਕਰਦਿਆਂ ਕਿਹਾ ਕਿ ਦੋ ਸਾਲਾਂ 'ਚ ਪੰਜ ਵਾਰ ਵਿਧਾਨ ਸਭਾ 'ਚ ਗੱਜਿਆ ਹਾਂ। ਬਾਹਰੋਂ ਚੰਦ ਦਿਨਾਂ ਲਈ ਚੋਣਾਂ ਦੀ ਰੁੁੱਤ ਦਾ ਅਨੰਦ ਮਾਨਣ ਆਏ ਬਾਹਰੀ ਰਾਜੇ ਵੜਿੰਗ ਨੂੰ ਕੀ ਪਤਾ। ਉਨ੍ਹਾਂ ਵੱਖ ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੋ ਸਾਲਾਂ 'ਚ ਵਿਧਾਨ ਸਭਾ 'ਚ ਲੁਧਿਆਣਾ ਹਲਕੇ ਦੇ ਮਸਲਿਆਂ ਦੇ ਹੱਲ ਲਈ ਪੰਜ ਵਾਰ ਮੁੱਦ

ਪੰਜਾਬੀ ਜਾਗਰਣ 18 May 2024 8:02 pm

ਕੈਨੇਡਾ ਸਰਕਾਰ ਵੱਲੋਂ ਟਿੱਕ-ਟੌਕ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਚਿਤਾਵਨੀ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਮਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੇ ਨਾਗਰਿਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਟਿੱਕ-ਟੌਕ ਐਪ ਦੀ ਵਰਤੋਂ ਤੁਰੰਤ ਬੰਦ ਕਰ ਦੇਣ। ਇਸ ਤੋਂ ਪਹਿਲਾਂ ਕੈਨੇਡਾ ਦੇ ਸੁਰੱਖਿਆ ਤੇ ਖੁਫੀਆ ਸੇਵਾਵਾਂ ਦੇ ਨਿਰਦੇਸ਼ਕ ਡੇਵਿਡ ਵਿਗਨੌਲਟ ਨੇ ਲੰਘੇ ਦਿਨ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਚੀਨ ਦੀ ਇਹ [...] The post ਕੈਨੇਡਾ ਸਰਕਾਰ ਵੱਲੋਂ ਟਿੱਕ-ਟੌਕ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਚਿਤਾਵਨੀ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 7:58 pm

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਅਧਿਆਤਮਿਕ ਮੀਲ ਪੱਥਰ ਵਜੋਂ ਸਹਿਜ ਪਾਠ ਦੀ ਆਰੰਭਤਾ

ਚੀਫ਼ ਖ਼ਾਲਸਾ ਦੀਵਾਨ ਦੀ ਯੋਗ ਅਗਵਾਈ ਹੇਠ ਚੱਲ ਰਹੀ ਜ਼ਿਲ੍ਹੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ। ਇਸ ਸਹਿਜ ਪਾਠ ਦੀ ਅਰੰਭਤਾ ਦਾ ਸਕੂਲ ਦੇ ਮੈਂਬਰ ਇੰਚਾਰਜ ਹਰਜੀਤ ਸਿੰਘ, ਗੁਰਿੰਦਰ ਸਿੰਘ, ਨਵਜੋਤ ਸਿੰਘ, ਰਣਦੀਪ ਸਿੰਘ ਅਤੇ ਪਿੰ੍ਸੀਪਲ ਰਣਜੀਤ ਕੌਰ ਭਾਟੀਆ ਦੀ ਅਗਵਾਈ ਹੇਠ ਉਪਰਾਲਾ ਕੀਤਾ ਗਿਆ। ਸਕੂਲ ਦੇ 122 ਵਿਦਿਆਰਥੀਆਂ ਅਤੇ ਸਕੂਲ ਦੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਅਧਿਆਤਮਿਕ ਯਾਤਰਾ ਸ਼ੁਰੂ ਕਰਦਿਆ ਇਸ ਪਵਿੱਤਰ ਰਸਮ ਦੀ ਸ਼ੁਰੂਆਤ ਬੜੀ ਸ਼ਰਧਾ ਭਾਵਨਾ ਨਾਲ ਕੀਤੀ। ਸਹਿਜ ਪਾਠ ਸੇਵਾ ਸੁਸਾਇਟੀ ਅੰਮਿ੍ਤਸਰ ਦੇ ਮੁਖੀ ਰਾਜਪਾਲ ਸਿੰਘ ਦੀ ਅਗਵਾਈ ਹੇਠ ਸਹਿਜ ਪਾ

ਪੰਜਾਬੀ ਜਾਗਰਣ 18 May 2024 7:56 pm

ਦੁਕਾਨ 'ਚੋਂ ਹਜ਼ਾਰਾਂ ਦੀ ਨਕਦੀ ਤੇ ਸਮਾਨ ਚੋਰੀ

ਸਟਾਫ ਰਿਪੋਰਟਰ, ਰੂਪਨਗਰ : ਰੂਪਨਗਰ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਪੁਲਿਸ ਚੋਰਾਂ ਨੂੰ ਫੜਨ ਵਿ

ਪੰਜਾਬੀ ਜਾਗਰਣ 18 May 2024 7:53 pm

Lok Sabha Elections 2024 : ਸੁਖਬੀਰ ਬਾਦਲ ਨੇ ਜਾਰੀ ਕੀਤਾ ਅਕਾਲੀ ਦਲ ਦਾ ਚੋਣ ਏਜੰਡਾ, ਕੀਤੇ ਇਹ 18 ਵੱਡੇ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਜਨਤਾ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤਾਂ ਉਨ੍ਹਾਂ ਦੀ ਪਹਿਲ ਪੰਜਾਬ ’ਚ ਅਜਿਹਾ ਕਾਨੂੰਨ ਲਿਆਉਣਾ ਹੋਵੇਗੀ, ਜਿਸ ਕਾਰਨ ਦੂਜੇ ਸੂਬਿਆਂ ਦੇ ਲੋਕ ਇੱਥੇ ਵਾਹੀਯੋਗ ਜ਼ਮੀਨ ਨਾ ਖਰੀਦ ਸਕਣ।

ਪੰਜਾਬੀ ਜਾਗਰਣ 18 May 2024 7:52 pm

ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ

ਨਵੀਂ ਦਿੱਲੀ, 18 ਮਈ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਇਸਤੇਮਾਲ ਕਰਦਿਆਂ ਆਪੋ-ਆਪਣੀ ਵੋਟ ਪਾਈ। ਇਹ ਜਾਣਕਾਰੀ ਦਿੱਲੀ ਚੋਣ ਕਮਿਸ਼ਨ ਨੇ ਦਿੱਤੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ [...] The post ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 7:38 pm

ਮੁੱਖ ਚੋਣ ਅਧਿਕਾਰੀ ਵੱਲੋਂ ਅਜਨਾਲਾ ਚੋਣ ਰੈਲੀ ਦੌਰਾਨ ਚੱਲੀ ਗੋਲ਼ੀ ਦੀ ਡੀਜੀਪੀ ਤੋਂ ਰਿਪੋਰਟ ਤਲਬ

ਅਜਨਾਲਾ ਵਿੱਚ ਕਾਂਗਰਸ ਦੀ ਚੋਣ ਰੈਲੀ ਦੌਰਾਨ ਚੱਲੀ ਗੋਲ਼ੀ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਡੀਜੀਪੀ ਤੋਂ ਰਿਪੋਰਟ ਮੰਗੀ ਹੈ।

ਪੰਜਾਬੀ ਜਾਗਰਣ 18 May 2024 7:36 pm

Ferozepur News : ਦੋ ਨਾਬਾਲਗ ਰੂਹਾਂ ਨੂੰ ਮਿਲਿਆ ਅਧੂਰਾ ਇਨਸਾਫ਼, ਖ਼ੁਦਕੁਸ਼ੀ ਦੇ ਦੋ ਸਾਲਾਂ ਬਾਅਦ ਵੀ ਅਣਪਛਾਤਿਆਂ ਖਿ਼ਲਾਫ਼ ਪਰਚਾ ਦਰਜ!

ਕਰੀਬ ਦੋ ਸਾਲ ਪਹਿਲਾਂ ਪਿੰਡ ਹਸਤੇ ਕੇ ਦੀ ਨਹਿਰ ਕੰਢੇ ਪਿੱਪਲ ਨਾਲ ਲਟਕ ਕੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਗਏ ਨਾਬਾਲਗ ਮੁੰਡੇ ਕੁੜੀ ਦੀਆਂ ਰੂਹਾਂ ਨੂੰ ਮੌਤ ਦੇ ਦੋ ਸਾਲ ਬਾਅਦ ਵੀ ਅਧੂਰਾ ਇਨਸਾਫ਼ ਮਿਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਕੀਤੀ ਕਥਿਤ ਲੰਮੀ ਜਾਂਚ ਮਗਰੋਂ ਕਿਸੇ ਅਣਪਛਾਤੇ ਵਿਅਕਤੀ ਖਿ਼ਲਾਫ਼ 306 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਪੰਜਾਬੀ ਜਾਗਰਣ 18 May 2024 7:32 pm

ਸਾਈਕਲ ਚੋਰ ਗਿਰੋਹ ਦੇ ਤਿੰਨ ਮੈਂਬਰ ਗਿ੍ਫ਼ਤਾਰ

ਘਰਾਂ ਦੇ ਬਾਹਰੋਂ ਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਸੈਕਟਰ-19 ਥਾਣਾ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਚੋਰੀ ਕੀਤੀਆਂ ਗਈਆਂ ਛੇ ਸਾਈਕਲਾਂ ਤੇ ਇਕ ਈ-ਰਿਕਸ਼ਾ ਬਰਾਮਦ ਕੀਤਾ ਹੈ।

ਪੰਜਾਬੀ ਜਾਗਰਣ 18 May 2024 7:30 pm

Ferozepur News : ਸਰਕਾਰੀ ਸਕੂਲ ਦੀ ਅੱਠ ਸਾਲਾ ਵਿਦਿਆਰਥਣ ਦੀ ਕੁੱਟਮਾਰ, ਅਧਿਆਪਕ ਨਾਮਜ਼ਦ

ਮਮਦੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛਾਂਗਾ ਰਾਏ ਉਤਾੜ ਵਿਖੇ 8 ਸਾਲਾ ਵਿਦਿਆਰਥਣ ਵੱਲੋਂ ਕੰਮ ਨਾ ਕਰਨ ਨੂੰ ਲੈ ਕੇ ਮਾਸਟਰ ਵੱਲੋਂ ਉਸ ਨਾਲ ਕੁੱਟਮਾਰ ਕਰ ਕੇ ਉਸ ਦੇ ਢਿੱਡ ਅਤੇ ਛਾਤੀ ’ਤੇ ਲੱਤਾਂ ਮਾਰੀਆਂ ਹਨ। ਇਸ ਸਬੰਧ ਵਿਚ ਥਾਣਾ ਮਮਦੋਟ ਪੁਲਿਸ ਨੇ ਉਕਤ ਮਾਸਟਰ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ।

ਪੰਜਾਬੀ ਜਾਗਰਣ 18 May 2024 7:22 pm

Faridkot Crime : ਸ਼ਰਾਬ ਲਈ ਪੈਸੇ ਨਾ ਦੇਣ ’ਤੇ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ, ਮਾਮਲਾ ਦਰਜ

ਉਸ ਦਾ ਜੀਜਾ ਸੰਦੀਪ ਕੁਮਾਰ ਅਕਸਰ ਉਸਦੀ ਭੈਣ ਰੀਨਾ ਦੇਵੀ ਤੋਂ ਸ਼ਰਾਬ ਪੀਣ ਲਈ ਪੈਸਿਆਂ ਦੀ ਮੰਗ ਕਰਦਾ ਸੀ ਤੇ ਨਾਂਹ ਕਰਨ ’ਤੇ ਉਸ ਦੀ ਕੁੱਟਮਾਰ ਕਰਦਾ ਸੀ। ਬੀਤੇ ਦਿਨ ਜਦੋਂ ਉਹ ਤੇ ਉਸਦੀ ਪਤਨੀ ਰੀਨਾ ਦੇਵੀ ਦੇ ਘਰ ਰਾਸ਼ਨ ਦੇਣ ਲਈ ਪਹੁੰਚੇ ਤਾਂ ਉਸਦੀ ਭਾਣਜੀ ਅਭੀ ਨੇ ਦੱਸਿਆ ਕਿ ਉਸਦਾ ਪਿਤਾ ਸੰਦੀਪ ਕੁਮਾਰ ਚੁੰਨੀ ਨਾਲ ਉਸਦੀ ਮਾਂ ਦਾ ਗਲਾ ਘੁੱਟ ਰਿਹਾ ਸੀ।

ਪੰਜਾਬੀ ਜਾਗਰਣ 18 May 2024 7:13 pm

34ਵਾਂ ਵਿਸ਼ਾਲ ਸਾਲਾਨਾ ਭੰਡਾਰਾ 23 ਨੂੰ

ਖੰਨਾ ਦੇ ਪਿੰਡ ਗੱਗੜਮਾਜਰਾ ਵਿਖੇ 34ਵਾਂ ਵਿਸ਼ਾਲ ਸਾਲਾਨਾ ਭੰਡਾਰਾ 23 ਮਈ ਦਿਨ ਵੀਰਵਾਰ ਨੂੰ ਹੋਵੇਗਾ। ਗੱਦੀ ਨਸ਼ੀਨ ਬਾਬਾ ਬਹਾਦਰ ਸ਼ਾਹ ਨੇ ਦੱਸਿਆ ਚਾਦਰ ਦੀ ਰਸਮ ਸਵੇਰੇ 11 ਵਜੇ ਹੋਵੇਗੀ। ਉਪਰੰਤ ਕਵਾਲੀਆਂ ਦੁਆਰਾ ਪੀਰ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਲੰਗਰ ਵੀ ਲਗਾਇਆ ਜਾਵੇਗਾ।

ਪੰਜਾਬੀ ਜਾਗਰਣ 18 May 2024 7:09 pm

ਇਨ੍ਹਾਂ ਚੋਣਾਂ 'ਚ ਮੋਦੀ ਹਨ ਮੁੱਦਾ : ਨੱਡਾ

-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿ

ਪੰਜਾਬੀ ਜਾਗਰਣ 18 May 2024 7:06 pm

ਅਮਰੀਕੀ ਵੀਜ਼ਾ ਲੈਣ ਦੀ ਇਹ ਕਿਹੋ-ਜਿਹੀ ਸਨਕ? ਚਾਰ ਭਾਰਤੀਆਂ ਨੇ ਰਚੀ ਲੁੱਟ ਦੀ ਅਜਿਹੀ ਸਾਜ਼ਿਸ਼ ਜਾਣ ਕੇ ਹੋ ਜਾਓਗੇ ਹੈਰਾਨ

ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਯੂ-ਵੀਜ਼ਾ ਵਿਸ਼ੇਸ਼ ਅਪਰਾਧਾਂ ਦੇ ਪੀੜਤਾਂ ਲਈ ਤਜਵੀਜ਼ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਾਨਸਿਕ ਜਾਂ ਸਰੀਰਕ ਨੁਕਸਾਨ ਹੋਇਆ ਹੈ ਅਤੇ ਜੋ ਜਾਂਚ ਜਾਂ ਮੁਕੱਦਮੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਜਾਂ ਸਰਕਾਰੀ ਅਧਿਕਾਰੀਆਂ ਦੀ ਮਦਦ ਕਰਦੇ ਹਨ।

ਪੰਜਾਬੀ ਜਾਗਰਣ 18 May 2024 7:04 pm

ਸਰਕਾਰੀ ਸਕੂਲ ਨੂੰ ਬਲੈਕ ਬੋਰਡ ਤੇ ਪੋ੍ਜੈਕਟਰ ਭੇਟ

ਲਾਇਨਜ਼ ਕਲੱਬ ਖੰਨਾ ਗੇ੍ਟਰ ਦੇ ਪ੍ਰਧਾਨ ਰਾਜੇਸ਼ ਅਨੇਜਾ ਤੇ ਜ਼ੋਨ ਚੇਅਰਪਰਸਨ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ 'ਚ ਸਰਕਾਰੀ ਸਕੂਲ ਨੂੰ ਬਲੈਕ ਬੋਰਡ ਤੇ ਪੋ੍ਜੈਕਟਰ ਭੇਟ ਕੀਤਾ ਗਿਆ। ਚੇਅਰਪਰਸਨ ਰੂਪਰਾਏ ਨੇ ਦੱਸਿਆ ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਕਲੱਬ ਵੱਲੋਂ ਬਲੈਕ ਬੋਰਡ ਤੇ ਪੋ੍ਜੈਕਟਰ ਦਿੱਤਾ ਗਿਆ ਤਾਂ ਜੋ ਬੱਚੇ ਉੱਚ ਪੱਧਰੀ ਸਿੱਖਿਆ ਪ੍ਰਰਾਪਤ ਕਰ ਸਕਣ। ਇਹ ਉਪਰਾਲਾ ਵਿਦਿਆਰਥੀਆਂ ਦੀ ਪੜ੍ਹਾਈ 'ਚ ਮਦਦ ਕਰੇਗਾ ਤੇ ਪੋ੍ਜੈਕਟਰ ਰਾਹੀਂ ਅਧਿਆਪਕ ਬੱਚਿਆਂ ਨੂੰ ਆਸਾਨੀ ਨਾਲ ਪੜ੍ਹਾ ਤੇ ਸਮਝਾ ਸਕਦੇ ਹਨ। ਇਸ ਦੌਰਾਨ ਪ੍ਰਰਾਈਵੇਟ ਸਕੂਲ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ

ਪੰਜਾਬੀ ਜਾਗਰਣ 18 May 2024 7:01 pm

ਜ਼ਿਲ੍ਹਾ ਚੋਣ ਅਫ਼ਸਰ ਤੇ ਐੱਸਐੱਸਪੀ ਵੱਲੋਂ ਨਾਕਿਆਂ ਦੀ ਚੈਕਿੰਗ

ਪੱਤਰ ਪੇ੍ਰਰਕ, ਜਲੰਧਰ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰ-ਜ਼ਿਲ੍ਹਾ ਲਾਏ ਗਏ ਹਨ, ਜਿਨ੍ਹਾਂ ਦੀ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਐੱਸਐੱਸਪੀ ਜਲੰਧਰ (ਦਿਹਾਤੀ) ਅੰਕੁਰ ਗੁਪਤਾ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ।

ਪੰਜਾਬੀ ਜਾਗਰਣ 18 May 2024 6:59 pm

ਨਨਕਾਣਾ ਸਾਹਿਬ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਸੈਸ਼ਨ 2023-24 ਬੋਰਡ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਇਮਤਿਹਾਨਾਂ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਅਡੀਸ਼ਨਲ ਸਕੱਤਰ ਪਰਮਜੀਤ ਸਿੰਘ ਿਢੱਲੋਂ, ਸੀਨੀਅਰ ਮੀਤ ਪ੍ਰਧਾਨ ਹਰਜਤਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਿਢੱਲੋਂ ਤੇ ਡਾ. ਪਰਵਿੰਦਰ ਸਿੰਘ ਬੱਲੀ, ਮੈਂਬਰ ਮਾਸਟਰ ਉਜਾਗਰ ਸਿੰਘ ਬੈਨੀਪਾਲ, ਸੁਰਿੰਦਰ ਸਿੰਘ ਬਿੱਟੂ ਬੇਦੀ, ਕੁਲਮਿੰਦਰ ਸਿੰਘ ਮੁਸ਼ਕਾਬਾਦ, ਕੁਲਦੀਪ ਸਿੰਘ ਜਾਤੀਵਾਲ, ਹਰਜੀਤ ਸਿੰਘ ਸ਼ੇਰੀਆਂ, ਰੁਪਿੰਦਰ ਕੌਰ ਬਲਾਲਾ, ਪ੍ਰਕਾਸ਼ ਕੌਰ, ਬਰਜਿੰਦਰ ਸਿੰਘ ਲੋਪੋਂ ਤੇ ਅੰਮਿ੍ਤਪਾ

ਪੰਜਾਬੀ ਜਾਗਰਣ 18 May 2024 6:58 pm

ਧੋਖਾਧੜੀ ਦਾ ਕੇਸ ਨਹੀਂ ਹੋਇਆ ਸਾਬਿਤ, ਬਜ਼ੁਰਗ ਕੀਤਾ ਬਰੀ

ਧੋਖਾਧੜੀ ਦੇ ਤਿੰਨ ਸਾਲ ਪੁਰਾਣੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ 66 ਸਾਲਾ ਇਕ ਬਜ਼ੁਰਗ ਨੂੰ ਸਬੂਤਾਂ ਦੀ ਕਮੀ 'ਚ ਬਰੀ ਕਰ ਦਿੱਤਾ। ਬਰੀ ਹੋਣ ਵਾਲਾ ਬਜ਼ੁਰਗ ਢਕੋਲੀ ਦਾ ਰਹਿਣ ਵਾਲਾ ਪ੍ਰਕਾਸ਼ ਪੁਰੀ ਹੈ। ਉਸ ਖ਼ਿਲਾਫ਼ ਸੈਕਟਰ-34 ਥਾਣਾ ਪੁਲਿਸ ਨੇ ਨਵੰਬਰ 2021 ਨੂੰ ਮਾਮਲਾ ਦਰਜ ਕੀਤਾ ਸੀ।

ਪੰਜਾਬੀ ਜਾਗਰਣ 18 May 2024 6:55 pm

ਨਿਰਪੱਖ ਤੇ ਪਾਰਦਰਸ਼ੀ ਚੋਣਾਂ ਲਈ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਤੋਂ ਮੰਗਿਆ ਸਹਿਯੋਗ

ਪੰਜਾਬੀ ਜਾਗਰਣ ਕੇਂਦਰ, ਜਲੰਧਰ : ਜਲੰਧਰ ਲੋਕ ਸਭਾ ਹਲਕੇ ਲਈ ਚੋਣ ਆਬਜ਼ਰਵਰਾਂ ਨੇ ਲੋਕ ਸਭਾ ਚੋਣਾਂ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਉਮੀਦਵਾਰਾਂ/ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗਿਆ ਹੈ। ਜ਼ਲਿ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਹੋਈ ਮੀਟਿੰਗ ਦੌਰਾਨ ਜਨਰਲ ਆਬਜ਼ਰਵਰ ਜੇ ਮੇਘਨਾਥ ਰੈੱਡੀ, ਖਰਚਾ ਆਬਜ਼ਰਵਰ ਮਾਧਵ ਦੇਸ਼ਮੁਖ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਸ਼ਨਿਚਰਵਾਰ ਵੱਖ-ਵੱਖ ਸਿਆਸੀ ਪਾਰਟੀਆਂ/ਉਮੀਦਵਾਰਾਂ ਦੇ ਨੁਮਾਇੰਦਿਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।

ਪੰਜਾਬੀ ਜਾਗਰਣ 18 May 2024 6:54 pm

Heat Wave Alret: ਪੰਜਾਬ ਸਣੇ ਉੱਤਰ ਭਾਰਤ 'ਚ ਇੰਨੇ ਦਿਨ ਪਵੇਗੀ ਭਿਆਨਕ ਗਰਮੀ, ਮੌਸਮ ਵਿਭਾਗ ਦਾ ਆਇਆ ਤਾਜ਼ਾ ਅਲਰਟ

ਕੜਾਕੇ ਦੀ ਗਰਮੀ ਅਤੇ ਗਰਮੀ ਨੇ ਪੂਰੇ ਉੱਤਰ ਭਾਰਤ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਗਰਮੀ ਦੀਆਂ ਲਹਿਰਾਂ ਨੇ ਜਨਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਸ਼ਨੀਵਾਰ ਦੁਪਹਿਰ ਨੂੰ ਇੱਕ ਨਿਊਜ਼ ਬੁਲੇਟਿਨ ਜਾਰੀ ਕੀਤਾ।

ਪੰਜਾਬੀ ਜਾਗਰਣ 18 May 2024 6:52 pm

Afghanistan Flood: ਅਫਗਾਨਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, 68 ਮੌਤਾਂ; 300 ਤੋਂ ਵੱਧ ਜਾਨਵਰ ਵੀ ਮਰੇ

ਅਫਗਾਨਿਸਤਾਨ 'ਚ ਫਿਰ ਤੋਂ ਹੜ੍ਹ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਪੱਛਮੀ ਅਫਗਾਨਿਸਤਾਨ ਦੇ ਘੋਰ ਸੂਬੇ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਕਰੀਬ 68 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹੜ੍ਹ 'ਚ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਪੰਜਾਬੀ ਜਾਗਰਣ 18 May 2024 6:38 pm

ਅਕੈਡਮੀ 'ਚ ਬੂਟੇ ਲਗਾ ਕੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਕੀਤਾ ਜਾਗਰੂਕ

ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਨਰਲ ਅਬਜਰਵਰ ਡਾ. ਹੀਰਾ ਲਾਲ ਦੇ ਆਦੇਸ਼ਾਂ ਅਨੁਸਾਰ ਗ੍ਰੀਨ ਇਲੈਕਸ਼ਨ ਮਿਸ਼ਨ ਤਹਿਤ ਸੰਤ ਕਰਮ ਸਿੰਘ ਅਕੈਡਮੀ ਰੂਪਨਗਰ ਵਿਖੇ ਪੌਦੇ ਲਗਾ ਕੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਜਾਗਰੂਕ ਕੀਤਾ ਗਿਆ।

ਪੰਜਾਬੀ ਜਾਗਰਣ 18 May 2024 6:35 pm

ਹੰਸ ਰਾਜ ਹੰਸ ਦਾ ਵਿਰੋਧ ਹੋਣ ਮਗਰੋਂ ਕਿਸਾਨਾਂ 'ਤੇ ਤੱਤੇ ਹੋਏ ਭਾਜਪਾ ਵਰਕਰ

ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਕਿਸਾਨ ਜੱਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਪੰਜਾਬੀ ਜਾਗਰਣ 18 May 2024 6:31 pm

26 ਦੀ ਲੋਕ ਸੰਗਰਾਮ ਰੈਲੀ 'ਚ ਕਰਾਂਗੇ ਭਰਵੀਂ ਸ਼ਮੂਲੀਅਤ : ਆਗੂ

ਅੱਜ ਇਥੇ ਸਥਾਨਕ ਜਲ ਸਪਲਾਈ ਦਫ਼ਤਰ ਨਵੀਂ ਆਬਾਦੀ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਭਰਾਤਰੀ ਜਥੇਬੰਦੀਆਂ ਤੋਂ ਆਗੂ ਅਤੇ ਵਰਕਰ ਵੀ ਹਾਜ਼ਰ ਹੋਏ।

ਪੰਜਾਬੀ ਜਾਗਰਣ 18 May 2024 6:29 pm

ਨੈਤਿਕ ਸਿੱਖਿਆ ਸਮਰੱਥਾ ਨਿਰਮਾਣ ਸਿਖਲਾਈ ਪੋ੍ਗਰਾਮ ਕਰਵਾਇਆ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਖੇ ਸ਼ਨਿਚਰਵਾਰ ਇਕ ਰੋਜ਼ਾ ਨੈਤਿਕ ਸਿੱਖਿਆ ਸਮਰੱਥਾ ਨਿਰਮਾਣ ਸਿਖਲਾਈ ਪੋ੍ਗਰਾਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਏਆਰਓ ਪਿ੍ਰੰਸੀਪਲ ਡਾ. ਰਸ਼ਮੀ ਵਿੱਜ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਡੀਏਵੀ ਪਬਲਿਕ ਸਕੂਲ ਤੋਂ ਰਿਸੋਰਸ ਪਰਸਨ ਦਿਵਿਆ ਜੋਤੀ ਚੋਪੜਾ ਪੁਲਿਸ ਡੀਏਵੀ ਪਬਲਿਕ ਸਕੂਲ ਤੇ ਅਮਿਤਾ ਸ਼ਰਮਾ ਡੀਆਰਵੀ ਡੀਏਵੀ ਸੈਂਚੂਰੀ ਪਬਲਿਕ ਸਕੂਲ ਫਿਲੌਰ ਵੀ ਮੌਜੂਦ ਸਨ।

ਪੰਜਾਬੀ ਜਾਗਰਣ 18 May 2024 6:27 pm

Swati Maliwal Assault Case: ਬਿਭਵ ਕੁਮਾਰ ਨੂੰ ਝਟਕਾ, ਜ਼ਮਾਨਤ ਅਰਜ਼ੀ ਖਾਰਜ; ਵਕੀਲ ਨੇ ਦਿੱਤੀਆਂ ਸਨ ਇਹ ਦਲੀਲਾਂ

'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਰਿਸ਼ਵ ਕੁਮਾਰ ਨੂੰ ਤੀਸ ਹਜ਼ਾਰੀ ਕੋਰਟ ਤੋਂ ਝਟਕਾ ਲੱਗਾ ਹੈ। ਅਦਾਲਤ 'ਚ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਪੰਜਾਬੀ ਜਾਗਰਣ 18 May 2024 6:27 pm

ਭਾਈਚਾਰਕ ਸਾਂਝ, ਹਰਿਆਲੀ ਤੇ ਖ਼ੁਸ਼ਹਾਲੀ ਵਧਾਉਣਾ ਮੇਰਾ ਪਹਿਲਾ ਮਿਸ਼ਨ : ਕਰਮਜੀਤ ਅਨਮੋਲ

ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਜਿੱਥੇ ਸਮੁੱਚੇ ਹਲਕੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦਾ ਦਾਅਵਾ ਕੀਤਾ, ਉੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਕਦੇ ਵੀ ਆਪਸੀ ਦੁਸ਼ਮਣੀਆਂ ਨਾ ਪਾਲਣ ਅਤੇ ਭਾਈਚਾਰਕ ਸਾਂਝ ਨੂੰ ਕਦੇ ਵੀ ਨਾ ਤੋੜਨ।

ਪੰਜਾਬੀ ਜਾਗਰਣ 18 May 2024 6:22 pm

ਗੁਰਦਾਸਪੁਰ 'ਚ ਅੱਤ ਦੀ ਪੈ ਰਹੀ ਗਰਮੀ ਕਾਰਨ ਨਿੰਬੂ ਪਾਣੀ ਤੇ ਠੰਢੇ ਤਰਲ ਪਦਾਰਥਾਂ ਦੀ ਵਿਕਰੀ ਵਧੀ

ਪਿਛਲੇ ਦੋ ਦਿਨਾਂ ਤੋਂ ਲਗਾਤਾਰ ਅੱਤ ਦੀ ਪੈ ਰਹੀ ਗਰਮੀ ਤੇ ਲੂ ਕਾਰਨ ਨਿੰਬੂ ਪਾਣੀ, ਗੰਨੇ ਦਾ ਰਸ ਅਤੇ ਹੋਰ ਠੰਢੇ ਤਰਲ ਪਦਾਰਥਾਂ ਦੀ ਵਿਕਰੀ ਵਿੱਚ ਵਾਧਾ ਹੋਣ ਕਾਰਨ ਵਿਕਰੇਤਾਵਾਂ ਤੇ ਚਿਹਰਿਆਂ ਤੇ ਖੁਸ਼ੀ ਝਲਕ ਰਹੀ ਹੈ।

ਪੰਜਾਬੀ ਜਾਗਰਣ 18 May 2024 6:17 pm

ਚੋਣਾਂ ਸਬੰਧੀ ਸ਼ਿਕਾਇਤ ਜਾਂ ਿਫ਼ਰ ਸੁਝਾਅ ਦੇਣ ਲਈ ਜਨਰਲ ਚੋਣ ਅਬਜ਼ਰਵਰ ਨਾਲ ਕੀਤਾ ਜਾ ਸਕਦੈ ਸੰਪਰਕ

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਤਿੰਨ ਚੋਣ ਅਬਜ਼ਰਵਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਚੋਣ ਸਰਗਮੀਆਂ, ਉਮੀਦਵਾਰਾਂ ਦੀਆਂ ਸਿਆਸੀ ਗਤੀਵਿਧੀਆਂ ਤੋਂ ਇਲਾਵਾ ਚੋਣ ਖਰਚੇ 'ਤੇ ਨਜ਼ਰ ਰੱਖੀ ਜਾਣ ਦੇ ਨਾਲ-ਨਾਲ ਹਲਕੇ 'ਚ ਕਾਨੂੰਨ ਵਿਵਸਥਾ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ।

ਪੰਜਾਬੀ ਜਾਗਰਣ 18 May 2024 6:16 pm

ਖਨੌਰੀ: ਭਾਖੜਾ ਨਹਿਰ ’ਚ ਨਹਾਉਣ ਗਏ ਦੋ ਨਾਬਾਲਗ ਰੁੜੇ

ਹਰਜੀਤ ਸਿੰਘ ਖਨੌਰੀ, 18 ਮਈ ਘਰੋਂ ਨਹਿਰ ’ਚ ਨਹਾਉਣ ਗਏ ਸ਼ਹਿਰ ਦੇ ਵਾਰਡ ਨੰਬਰ 2 ਦੇ ਦੋ ਨਾਬਾਲਗ ਦੋਸਤ ਭਾਖੜਾ ਮੇਨ ਲਾਈਨ ਦੀ ਬਰਵਾਲਾ ਬਰਾਂਚ ਵਿੱਚ ਰੁੜ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਕਰੀਬ ਢਾਈ-ਤਿੰਨ ਵਜੇ ਚੇਤਨ (13) ਪੁੱਤਰ ਸੁੱਖਾ ਸਿੰਘ ਅਤੇ ਸਨੀ (12) ਪੁੱਤਰ ਇੰਦਰ ਰਾਮ ਭਾਖੜਾ ਨਹਿਰ ’ਤੇ ਨਹਾਉਣ ਗਏ ਅਤੇ ਪਾਣੀ [...] The post ਖਨੌਰੀ: ਭਾਖੜਾ ਨਹਿਰ ’ਚ ਨਹਾਉਣ ਗਏ ਦੋ ਨਾਬਾਲਗ ਰੁੜੇ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 6:16 pm

ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ

ਨਾਮਵਰ ਵਿੱਦਿਅਕ ਸੰਸਥਾ ਬਿ੍ਟਿਸ਼ ਵਿਕਟੋਰੀਆ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਭਵਿੱਖ ਦੇ ਜ਼ਿੰੰਮੇਵਾਰ ਨਾਗਰਿਕ ਬਣਾਉਣ ਲਈ ਵੱਖ-ਵੱਖ ਅਹੁਦਿਆਂ ਤੇ ਨਿਵਾਜ਼ ਕੇ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਨ੍ਹਾਂ ਅਹੁਦਿਆਂ ਤੇ ਬੱਚਿਆਂ ਦੀ ਚੋਣ ਬਹੁਤ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ । ਬੱਚਿਆਂ ਤੇ ਅਧਿਆਪਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ 'ਚੋਂ ਵੱਖ-ਵੱਖ ਜ਼ਿੰਮੇਵਾਰੀਆਂ ਲਈ ਵਿਦਿਆਰਥੀ ਆਗੂ ਚੁਣੇ । ਬੱਚਿਆਂ 'ਚ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ।

ਪੰਜਾਬੀ ਜਾਗਰਣ 18 May 2024 6:14 pm

ਸਕੂਲ ਫਤਿਆਬਾਦ ਵਿਖੇ ਡੇਂਗੂ ਦਿਵਸ ਮਨਾਇਆ

ਡਾ. ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਕਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਫਤਿਆਬਾਦ ਵਿਖੇ ਡੇਂਗੂ ਦਿਵਸ ਮਨਾਇਆ ਗਿਆ।

ਪੰਜਾਬੀ ਜਾਗਰਣ 18 May 2024 6:12 pm

ਐਤਵਾਰ 12 ਵਜੇ ਭਾਜਪਾ ਹੈੱਡਕੁਆਰਟਰ ’ਤੇ ਮੈਂ ਪੂਰੀ ਲੀਡਰਸ਼ਿਪ ਨਾਲ ਆ ਰਿਹਾ ਹੈ, ਮੋਦੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ, ਕਰਵਾ ਦੇਣ: ਕੇਜਰੀਵਾਲ

ਨਵੀਂ ਦਿੱਲੀ, 18 ਮਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਐਤਵਾਰ ਨੂੰ ਦੁਪਹਿਰ 12 ਵਜੇ ਸਾਰੇ ‘ਆਪ’ ਆਗੂਆਂ ਨਾਲ ਇਥੇ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ, ਪ੍ਰਧਾਨ ਮੰਤਰੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ ਕਰਵਾ ਦੇਣ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਰਾਘਵ ਚੱਢਾ, ਸੌਰਭ [...] The post ਐਤਵਾਰ 12 ਵਜੇ ਭਾਜਪਾ ਹੈੱਡਕੁਆਰਟਰ ’ਤੇ ਮੈਂ ਪੂਰੀ ਲੀਡਰਸ਼ਿਪ ਨਾਲ ਆ ਰਿਹਾ ਹੈ, ਮੋਦੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ, ਕਰਵਾ ਦੇਣ: ਕੇਜਰੀਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 6:12 pm

ਡੀਏ ਦੀਆਂ ਕਿਸ਼ਤਾਂ ਤੇ ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰੇ ਸਰਕਾਰ

ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਪੱਟੀ ਦੀ ਮੀਟਿੰਗ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਜਗਤਾਰ ਸਿੰਘ ਆਸਲ ਨੇ ਪੰਜਾਬ ਸਰਕਾਰ ਤੋਂ ਪਿਛਲੇ ਕਈ ਸਾਲਾਂ ਤੋਂ ਪੈਨਸ਼ਨਰਾਂ ਦੀਆਂ ਲਟਕ ਰਹੀਆਂ ਮੰਗਾਂ ਵੱਲ ਧਿਆਨ ਦੁਆਇਆ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਪੱਟੀ ਨੇ ਪੰਜਾਬ ਸਰਕਾਰ ਤੋਂ ਡੀਏ ਦੀਆਂ ਕਿਸ਼ਤਾਂ ਤੇ ਪੇ ਕਮਿਸ਼ਨ ਦਾ ਬਕਾਇਆ ਜਲਦ ਦੇਣ ਦੀ ਮੰਗ ਕੀਤੀ।

ਪੰਜਾਬੀ ਜਾਗਰਣ 18 May 2024 6:11 pm

'ਕੱਲ੍ਹ 'ਆਪ' ਨੇਤਾਵਾਂ ਨਾਲ ਜਾਵਾਂਗਾ ਭਾਜਪਾ ਦਫ਼ਤਰ, ਜਿਸ- ਜਿਸਨੂੰ ਜੇਲ੍ਹ 'ਚ ਡੱਕਣਾ ਹੈ...' ਬਿਭਵ ਦੀ ਗ੍ਰਿਫਤਾਰੀ 'ਤੇ ਬੋਲੇ ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਉਹ ਐਤਵਾਰ ਨੂੰ ਆਪਣੇ ਸਾਰੇ ਪ੍ਰਮੁੱਖ ਨੇਤਾਵਾਂ ਨਾਲ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪੀਐੱਮ ਮੋਦੀ, ਤੁਸੀਂ ਸਾਡੇ ਨੇਤਾਵਾਂ ਦੇ ਪਿੱਛੇ ਜਿਸ ਤਰ੍ਹਾਂ ਚੱਲ ਰਹੇ ਹੋ।

ਪੰਜਾਬੀ ਜਾਗਰਣ 18 May 2024 5:57 pm

ਗੁਰਦੁਆਰਾ ਸਿੰਘ ਸ਼ਹੀਦਾਂ 'ਚ ਦਸਵੀਂ ਦਾ ਦਿਹਾੜਾ ਮਨਾਇਆ

ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਅਮਰਜੀਤ ਸਿੰਘ ਖਾਲਸਾ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਬੁੱਢਾ ਦਲ ਦੇ ਸੱਤਵੇਂ ਜੱਥੇਦਾਰ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜੀਵਨ ਬਿ੍ਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਸੁਣਾਇਆ।

ਪੰਜਾਬੀ ਜਾਗਰਣ 18 May 2024 5:53 pm

ਅੌਰਤ ਦੀ ਹੱਤਿਆ ਕਰਨ ਵਾਲੇ ਤਿੰਨ ਕਾਬੂ, ਚਾਰ ਫਰਾਰ

ਬੀਤੀ 15 ਮਈ ਦੀ ਦੇਰ ਸ਼ਾਮ ਪਿੰਡ ਗਿਲਪੱਤੀ ਵਿਚ ਮਾਮੂਲੀ ਝਗੜੇ ਕਾਰਨ ਵੈਨ ਨਾਲ ਦਰੜ ਕੇ ਇਕ ਅੌਰਤ ਦੀ ਹੱਤਿਆ ਕਰਨ ਅਤੇ ਉਸ ਦੇ ਪੁੱਤਰ ਨੂੰ ਗੰਭੀਰ ਜ਼ਖ਼ਮੀ ਕਰਨ ਵਾਲੇ ਮੁੱਖ ਤਿੰਨ ਮੁਲਜ਼ਮਾਂ ਨੂੰ ਬਠਿੰਡਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਦੋਂਕਿ ਦੋ ਅੌਰਤਾਂ ਸਮੇਤ ਚਾਰ ਜਣੇ ਅਜੇ ਵੀ ਫਰਾਰ ਹਨ। ਪੁਲਿਸ ਦੀਆਂ ਟੀਮਾਂ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮਲੇ 'ਚ ਨਾਮਜ਼ਦ 7 ਦੋਸ਼ੀ ਇਕ ਹੀ ਪਰਿਵਾਰ ਦੇ ਮੈਂਬਰ ਹਨ, ਜਦਕਿ ਉਹ ਮਰਨ ਵਾਲੀ ਅੌਰਤ ਦੇ ਗੁਆਂਢੀ ਸਨ।

ਪੰਜਾਬੀ ਜਾਗਰਣ 18 May 2024 5:48 pm

ਭਵਾਨੀਗੜ੍ਹ ’ਚ ਨੌਜਵਾਨ ਦਾ ਰਾਡ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 18 ਮਈ ਇਸ ਸ਼ਹਿਰ ਵਿੱਚ ਨੌਜਵਾਨ ਦਾ ਬੀਤੀ ਰਾਤ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮੌਕੇ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਰਮਲ ਸਿੰਘ ਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਉਸ ਦਾ ਤਿੰਨ ਭਰਾਵਾਂ ‘ਚੋਂ ਵਿਚਕਾਰਲਾ ਭਰਾ ਜਸਪਾਲ ਸਿੰਘ (26) ਮਜ਼ਦੂਰੀ ਕਰਦਾ ਸੀ। ਸ਼ੁੱਕਰਵਾਰ [...] The post ਭਵਾਨੀਗੜ੍ਹ ’ਚ ਨੌਜਵਾਨ ਦਾ ਰਾਡ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 5:42 pm

ਵਧ ਸਕਦੀਆਂ ਹੰਸ ਰਾਜ ਹੰਸ ਦੀਆਂ ਮੁਸ਼ਕਲਾਂ, ਕਿਸਾਨਾਂ ਨੂੰ ਧਮਕਾਉਣ ਦੇ ਮਾਮਲੇ 'ਚ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ

ਰਾਜ ਗਾਇਕ ਅਤੇ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕਿਸਾਨਾਂ ਖਿਲਾਫ਼ ਸਖ਼ਤ ਭਾਸ਼ਾ ਵਰਤਣ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਹੰਸ ਰਾਜ ਹੰਸ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।

ਪੰਜਾਬੀ ਜਾਗਰਣ 18 May 2024 5:42 pm

ਇੰਗਲੈਂਡ ਬੈਠੇ ਲਾੜੇ ਦਾ ਵਿਆਹ ਇੰਟਰਨੈੱਟ ਜ਼ਰੀਏ ਮੋਬਾਈਲ ’ਤੇ ਹੋਇਆ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਮਈ ਇੰਟਰਨੈੱਟ ਰਾਹੀਂ ਇਥੋਂ ਦੀ ਲੜਕੀ ਦਾ ਵਿਆਹ ਵਿਦੇਸ਼ ‘ਚ ਰਹਿੰਦੇ ਲਾੜੇ ਨਾਲ ਕੀਤਾ ਗਿਆ ਅਤੇ ਵਿਆਹ ਦੀਆਂ ਰਸਮਾਂ ਵੀ ਮੋਬਾਈਲ ਜ਼ਰੀਏ ਨਿਭਾਈਆਂ ਗਈਆਂ। ਇਥੋਂ ਨਜ਼ਦੀਕੀ ਪਿੰਡ ਮਥਰੇਵਾਲ ਦਾ ਨੌਜਵਾਨ ਗਗਨਪ੍ਰੀਤ ਸਿੰਘ 2019 ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ। ਉਸ ਦਾ ਵਿਆਹ ਇਥੋਂ ਨਜ਼ਦੀਕੀ ਪਿੰਡ ਭੋਰਸ਼ੀ ਦੀ [...] The post ਇੰਗਲੈਂਡ ਬੈਠੇ ਲਾੜੇ ਦਾ ਵਿਆਹ ਇੰਟਰਨੈੱਟ ਜ਼ਰੀਏ ਮੋਬਾਈਲ ’ਤੇ ਹੋਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 5:39 pm

ਸਵੀਪ ਸਰਗਰਮੀਆਂ ਤਹਿਤ ਅਜੀਤ ਰੋਡ ਵਿਖੇ ਵਿਸ਼ੇਸ਼ ਕੈਂਪ ਲਾਇਆ

ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਅਜੀਤ ਰੋਡ ਗਲੀ ਨੰਬਰ 9 ਦੇ ਪਾਰਕ ਵਿਖੇ ਸਵੀਪ ਗਤੀਵਿਧੀਆਂ ਤਹਿਤ ਵਿਸ਼ੇਸ਼ ਕੈਂਪ ਲਾਇਆ ਗਿਆ।

ਪੰਜਾਬੀ ਜਾਗਰਣ 18 May 2024 5:39 pm

ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣਾ ਸਾਡਾ ਮੁੱਖ ਟੀਚਾ : ਡਾ. ਹੀਰਾ ਲਾਲ

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆ ਕਿਹਾ ਕਿ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਪੱਖੀ ਚੋਣਾਂ ਕਰਵਾਉਣਾ ਸਾਡਾ ਮੁੱਖ ਟੀਚਾ ਹੈ।

ਪੰਜਾਬੀ ਜਾਗਰਣ 18 May 2024 5:26 pm

ਕਾਂਗੜ ਸਕੂਲ ਦੇ ਪੁਜ਼ੀਸ਼ਨਾਂ ਪ੍ਰਰਾਪਤ ਕਰਨ ਵਿਦਿਆਰਥੀ ਸਨਮਾਨਿਤ ਕੀਤੇ

ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿਖੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਏ ਗੁਰਮਤਿ ਇਮਤਿਹਾਨ 'ਚ ਸਕੂਲ ਦੇ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

ਪੰਜਾਬੀ ਜਾਗਰਣ 18 May 2024 5:18 pm

ਗੁਰੂ ਅਰਜਨ ਦੇਵ ਸਕੂਲ 'ਚ ਡੇਂਗੂ ਤੋਂ ਕੀਤਾ ਜਾਗਰੂਕ

ਸੀਨੀਅਰ ਮੈਡੀਕਲ ਅਫਸਰ ਡਾ.ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਬਾਲਿਆਂਵਾਲੀ ਦੇ ਵੱਖ-ਵੱਖ ਹੈਲਥ ਵੈੱਲਨੈਂਸ ਸੈਂਟਰਾਂ ਅਤੇ ਪੀਐੱਚਸੀ ਸਬ-ਸੈਂਟਰਾਂ 'ਤੇ ਰਾਸ਼ਟਰੀ ਡੇਂਗੂ ਦਿਵਸ ਸਮਾਜਕ ਸਬੰਧਾਂ ਨਾਲ ਡੇਂਗੂ ਕੰਟਰੋਲ ਕਰਨਾ ਵਿਸ਼ੇ ਅਧੀਨ ਮਨਾਇਆ ਗਿਆ। ਸੀਐੱਚਸੀ ਬਾਲਿਆਂਵਾਲੀ ਵਿਖੇ ਡੇਂਗੂ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਨੋਡਲ ਅਫਸਰ ਡੇਂਗੂ ਡਾਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜਿਹੜਾ ਕਿ ਅਲਗ ਅਲਗ ਕਿਸਮ ਦੇ ਚਾਰ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ। ਇਸ ਖਾਸ ਕਿਸਮ ਦੇ ਮੱਛਰ ਏਡੀਜ ਇਜਪਟੀ ਦੇ ਕੱਟਣ ਕਾਰਨ ਹੁੰਦਾ ਹੈ।

ਪੰਜਾਬੀ ਜਾਗਰਣ 18 May 2024 5:02 pm

Stock Market Tips: ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਕੰਗਾਲ ਕਰ ਦੇਣਗੀਆਂ ਇਹ ਗ਼ਲਤੀਆਂ

ਸ਼ੇਅਰ ਬਾਜ਼ਾਰ 'ਚ ਆਉਣ ਵਾਲੇ ਜ਼ਿਆਦਾਤਰ ਲੋਕ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਲੈ ਕੇ ਆਉਂਦੇ ਹਨ। ਇਹੀ ਸੁਪਨਾ ਉਨ੍ਹਾਂ ਨੂੰ ਗਰੀਬ ਬਣਾ ਦਿੰਦਾ ਹੈ। ਜ਼ੀਰੋਧਾ ਦੇ ਸੰਸਥਾਪਕ ਨਿਤਿਨ ਕਾਮਤ ਦਾ ਕਹਿਣਾ ਹੈ ਕਿ ਰਿਟੇਲ ਨਿਵੇਸ਼ਕਾਂ 'ਚੋਂ ਸਿਰਫ ਇਕ ਫੀਸਦੀ ਲਾਭ ਕਮਾਉਂਦੇ ਹਨ, ਬਾਕੀ ਘਾਟੇ 'ਚ ਰਹਿੰਦੇ ਹਨ।

ਪੰਜਾਬੀ ਜਾਗਰਣ 18 May 2024 4:27 pm

ਸਫ਼ਰ ਦੌਰਾਨ 50,000 ਰੁਪਏ ਤੋਂ ਵੱਧ ਦੀ ਨਕਦ ਰਾਸ਼ੀ ਲਈ ਦਸਤਾਵੇਜ ਰੱਖਣਾ ਜ਼ਰੂਰੀ

ਲੋਕ ਸਭਾ ਹਲਕਾ ਫਰੀਦਕੋਟ (09) ਦੇ ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਨੇ ਸਾਰੇ ਚੋਣ ਓਬਜ਼ਰਵਰਾਂ ਜ਼ਿਲ੍ਹਾ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਮੋਗਾ, ਐੱਸ.ਐੱਸ.ਪੀ. ਸਾਹਿਬ ਫਰੀਦਕੋਟ, ਐੱਸ.ਐੱਸ.ਪੀ ਮੋਗਾ ਅਤੇ ਸਮੂਹ ਏ.ਆਰ.ਓਜ਼ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਆਦਰਸ਼ ਚੋਣ ਜਾਬਤੇ ਦੀ ਇੰਨ ਬਿੰਨ ਪਾਲਣਾ ਸੰਬੰਧੀ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ।

ਪੰਜਾਬੀ ਜਾਗਰਣ 18 May 2024 4:27 pm

Punjab Politics : 'ਪਤਨੀ ਤੇ ਬੇਟੀ ਨਾਲ ਕੀਤੀ ਗਈ ਬਦਸਲੂਕੀ...', ਕਿਸਾਨਾਂ ਨੂੰ ਚਿਤਾਵਨੀ ਦੇਣ ਦੇ ਮਾਮਲੇ 'ਚ ਬੋਲੇ ਹੰਸ ਰਾਜ ਹੰਸ

Punjab Politics : ਕੁਝ ਸ਼ਰਾਰਤੀ ਅਨਸਰ ਉਨ੍ਹਾਂ ਦੇ ਘਰ ਪਹੁੰਚੇ ਸਨ ਤੇ ਉਨ੍ਹਾਂ ਨੇ ਇੱਥੇ ਮੀਟਿੰਗ ਕਰਨ 'ਤੇ ਘਰ ਨੂੰ ਸਾੜ ਦੇਣ ਦੀ ਧਮਕੀ ਦਿੱਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਦੀ ਬੇਟੀ ਤੇ ਪਤਨੀ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਜਦੋਂ ਉਹ ਘਰ ਪਹੁੰਚੇ ਤਾਂ ਪਰਿਵਾਰ ਉਨ੍ਹਾਂ ਨੂੰ ਜੱਫੀ ਪਾ ਕੇ ਰੋਇਆ ਤੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਤੇ ਕੁਝ ਗੁੱਸਾ ਵੀ ਆਇਆ ਸੀ।

ਪੰਜਾਬੀ ਜਾਗਰਣ 18 May 2024 4:26 pm

ਆਮ ਆਦਮੀ ਪਾਰਟੀ ਨੇ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ

ਰੁਚਿਕਾ ਐੱਮ. ਖੰਨਾ ਚੰਡੀਗੜ੍ਹ, 18 ਮਈ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਅਤੇ ਗਾਇਕ ਹੰਸ ਰਾਜ ਹੰਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕਥਿਤ ਧਮਕੀਆਂ ਦੇਣ ਤੋਂ ਦੋ ਦਿਨ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਵਿਰੁੱਧ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ‘ਤੇ ਆਪਣੀ ਚੋਣ ਮੁਹਿੰਮ ਦੌਰਾਨ ਕਿਸਾਨਾਂ ਨਾਲ ਬਦਸਲੂਕੀ ਕਰਨ, ਉਨ੍ਹਾਂ ਨੂੰ ਧਮਕੀਆਂ [...] The post ਆਮ ਆਦਮੀ ਪਾਰਟੀ ਨੇ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 4:19 pm

Shani Dosh : ਕੁੰਡਲੀ 'ਚ ਸ਼ਨੀ ਦੇ ਕਮਜ਼ੋਰ ਹੋਣ ਕਾਰਨ ਜੀਵਨ 'ਚ ਹੁੰਦੀਆਂ ਹਨ ਅਜਿਹੀਆਂ ਭਿਆਨਕ ਘਟਨਾਵਾਂ, ਕਰੋ ਉਪਾਅ

Shani Upay : ਸ਼ਨੀ ਦੇ ਪ੍ਰਭਾਵ ਕਾਰਨ ਵਿਅਕਤੀ ਨੂੰ ਕਈ ਪਰੇਸ਼ਾਨੀਆਂ 'ਚੋਂ ਗੁਜ਼ਰਨਾ ਪੈਂਦਾ ਹੈ। ਸ਼ਨੀ ਦੇ ਮਾੜੇ ਪ੍ਰਭਾਵ ਕਾਰਨ ਬੁਰੀਆਂ ਆਦਤਾਂ ਦਾ ਵਿਕਾਸ, ਹਰ ਮੁੱਦੇ 'ਤੇ ਗੁੱਸਾ ਆਉਣਾ, ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋਣਾ ਆਦਿ ਸਮੱਸਿਆਵਾਂ ਆਉਂਦੀਆਂ ਹਨ। ਆਓ ਜਾਣਦੇ ਹਾਂ ਕੁੰਡਲੀ 'ਚ ਸ਼ਨੀ ਕਮਜ਼ੋਰ ਹੋਣ 'ਤੇ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ਨੀ ਨੂੰ ਮਜ਼ਬੂਤ ​​ਕਰਨ ਲਈ ਕਿਹੜੇ ਉਪਾਅ ਕਰਨੇ ਚਾਹੀਦੇ ਹਨ।

ਪੰਜਾਬੀ ਜਾਗਰਣ 18 May 2024 4:11 pm

ਵਿਦਿਆਰਥੀ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਨੂੰ ਵੋਟ ਪਾਉਣ ਲਈ ਕਹਿਣ : ਗੁਰਪ੍ਰਰੀਤ ਸਿੰਘ

ਪਹਿਲੀ ਜੂਨ 2024 ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਸਵੀਪ ਨੋਡਲ ਅਫ਼ਸਰ-ਕਮ-ਸਹਾਇਕ ਕਮਿਸ਼ਨਰ (ਜ਼) ਸ਼ੁਭੀ ਆਂਗਰਾ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਚਲਾਏ ਜਾ ਰਹੇ ਪੋ੍ਗਰਾਮ ਤਹਿਤ ਸਵੀਪ ਟੀਮ ਵੱਲੋਂ ਸ਼ੋਸ਼ਲ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਐੱਸਡੀ ਮਾਡਲ ਸਕੂਲ ਮੋਗਾ ਵਿਚ ਸਵੀਪ ਗਤੀਵਿਧੀ ਆਯੋਜਿਤ ਕੀਤੀ ਗਈ।

ਪੰਜਾਬੀ ਜਾਗਰਣ 18 May 2024 3:55 pm

IPL 2024: ਕੀ MI ਨਾਲ Rohit Sharma ਦਾ ਸਫਰ ਹੋਇਆ ਖ਼ਤਮ? ਕੋਚ ਮਾਰਕ ਬਾਊਚਰ ਨੇ 'ਹਿਟਮੈਨ' ਨਾਲ ਗੱਲਬਾਤ ਦਾ ਕੀਤਾ ਖੁਲਾਸਾ

ਦਰਅਸਲ, ਮੁੰਬਈ ਇੰਡੀਅਨਜ਼ (MI) ਲਖਨਊ ਸੁਪਰ ਜਾਇੰਟਸ (LSG) ਤੋਂ 18 ਦੌੜਾਂ ਨਾਲ ਹਾਰ ਗਈ ਸੀ। ਇਸ ਮੈਚ ਤੋਂ ਬਾਅਦ ਪੇਸ਼ਕਾਰੀ ਦੌਰਾਨ ਮਾਰਕ ਬਾਊਚਰ ਨੇ ਰੋਹਿਤ ਸ਼ਰਮਾ ਅਤੇ ਮੁੰਬਈ ਇੰਡੀਅਨਜ਼ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਚੁੱਪੀ ਤੋੜੀ।

ਪੰਜਾਬੀ ਜਾਗਰਣ 18 May 2024 3:49 pm

ਦਸਮੇਸ਼ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ਡਿਪਟੀ ਕਮਿਸ਼ਨਰ-ਕਮ-ਜ਼ਲਿ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ)-ਕਮ-ਸਵੀਪ ਨੋਡਲ ਅਫ਼ਸਰ ਮੋਗਾ ਸ਼ੁਭੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ-071 ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਮੈਡਮ ਸਿਵਾਤੀ ਦੀਆਂ ਹਦਾਇਤਾਂ ਅਨੁਸਾਰ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ।

ਪੰਜਾਬੀ ਜਾਗਰਣ 18 May 2024 3:43 pm

Lok Sabha Election : ਡਾ. ਮਨਮੋਹਨ ਸਿੰਘ, ਮੁਰਲੀ ​​ਮਨੋਹਰ ਜੋਸ਼ੀ ਸਮੇਤ ਇਨ੍ਹਾਂ ਆਗੂਆਂ ਨੇ ਪਾਈ ਵੋਟ, ਚੋਣ ਕਮਿਸ਼ਨ ਨੇ ਬਜ਼ੁਰਗਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਦਿੱਲੀ ਵਿੱਚ 25 ਮਈ ਨੂੰ ਵੋਟਿੰਗ ਹੋਣੀ ਹੈ। ਮੁੱਖ ਚੋਣ ਅਧਿਕਾਰੀ ਪੀ ਕ੍ਰਿਸ਼ਨਾਮੂਰਤੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦਿੱਲੀ ਵਿੱਚ ਕੁੱਲ 5472 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਫਾਰਮ 12 ਡੀ ਭਰਿਆ ਸੀ...

ਪੰਜਾਬੀ ਜਾਗਰਣ 18 May 2024 3:42 pm

ਕਿਡਜ਼ ਸਕੂਲ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਕਿਡਜ਼ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਧਾਰੋਚੱਕ ਗੁਰਦਾਸਪੁਰ ਦੇ ਵਿਦਿਆਰਥੀਆਂ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪਿੰ੍ਸੀਪਲ ਤਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਦੇ ਸਾਰੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋ ਗਏ ਅਤੇ ਨਤੀਜਾ ਸੌ ਫ਼ੀਸਦੀ ਰਿਹਾ ਹੈ। ਸਿਮਰਨਜੀਤ ਕੌਰ 95.8 ਫੀਸਦ,ਸੰਜਨਾ 92.8 ਫੀਸਦ,ਮਹਿਕਦੀਪ ਕੌਰ 90.8

ਪੰਜਾਬੀ ਜਾਗਰਣ 18 May 2024 3:42 pm

ਉੱਤਰ ਪੱਛਮੀ ਭਾਰਤ ’ਚ ਅਗਲੇ 5 ਦਿਨ ਦੌਰਾਨ ਪਏਗੀ ਭਿਆਨਕ ਗਰਮੀ, ਪੰਜਾਬ ਲਈ ਰੈੱਡ ਅਲਰਟ ਜਾਰੀ

ਨਵੀਂ ਦਿੱਲੀ, 18 ਮਈ ਉੱਤਰ ਪੱਛਮੀ ਭਾਰਤ ਦੇ ਵੱਡੇ ਹਿੱਸੇ ’ਚ ਅਗਲੇ 5 ਦਿਨ ਹੋਰ ਭਿਆਨਕ ਗਰਮੀ ਪਏਗੀ। ਇਸ ਦਾ ਸਭ ਤੋਂ ਵੱਧ ਅਸਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਨਜ਼ਰ ਆਏਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਤੋਂ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤੇਜ਼ ਗਰਮੀ ਅਤੇ ਅਗਲੇ [...] The post ਉੱਤਰ ਪੱਛਮੀ ਭਾਰਤ ’ਚ ਅਗਲੇ 5 ਦਿਨ ਦੌਰਾਨ ਪਏਗੀ ਭਿਆਨਕ ਗਰਮੀ, ਪੰਜਾਬ ਲਈ ਰੈੱਡ ਅਲਰਟ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 3:41 pm

'ਮੈਨੂੰ ਗ੍ਰਿਫ਼ਤਾਰ ਨਾ ਕਰੋ...', ਬੀਤੀ ਰਾਤ ਤੋਂ ਦਿੱਲੀ ਪੁਲਿਸ ਦੇ ਸੰਪਰਕ 'ਚ ਸੀ ਬਿਭਵ; ਪੜ੍ਹੋ ਗ੍ਰਿਫ਼ਤਾਰੀ ਦੀ ਅੰਦਰਲੀ ਕਹਾਣੀ

ਪੁਲਿਸ ਅਨੁਸਾਰ ਅੱਜ ਸਵੇਰੇ ਪੁਲੀਸ ਅਧਿਕਾਰੀਆਂ ਦੀ ਵਿਭਵ ਨਾਲ ਗੱਲਬਾਤ ਵੀ ਹੋਈ ਸੀ। ਪੁਲਿਸ ਨੇ ਬਿਭਵ ਨੂੰ ਗੱਲ ਕਰਨ ਦੇ ਬਹਾਨੇ ਮਿਲਣ ਲਈ ਬੁਲਾਇਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ...

ਪੰਜਾਬੀ ਜਾਗਰਣ 18 May 2024 3:32 pm

ਮੋਗਾ ਵਿਖੇ ਸਾਂਝਾ ਫਰੰਟ ਵਲੋਂ 28 ਮਈ ਨੂੰ ਚੇਤਨਾ ਕਨਵੈਨਸਨ

ਮੋਗਾ ਵਿਖੇ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 28 ਮਈ ਨੂੰ ਚੇਤਨਾ ਕਨਵੈਨਸ਼ਨ ਕਰਕੇ ਕੇਂਦਰ ਸਰਕਾਰ ਦੀਆਂ ਫਿਰਕੂ, ਫਾਂਸੀਵਾਦੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਪੜਚੋਲ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਚੁੱਪ ਤੋੜਨ ਲਈ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ।

ਪੰਜਾਬੀ ਜਾਗਰਣ 18 May 2024 3:31 pm

ਏਅਰ ਇੰਡੀਆ ਐਕਸਪ੍ਰੈਸ ਦੇ ਤਿਰੂਵਨੰਤਪੁਰਮ ਤੋਂ ਬੰਗਲੌਰ ਜਾ ਰਹੇ ਜਹਾਜ਼ ਨੂੰ ਤਕਨੀਕੀ ਨੁਕਸ ਕਾਰਨ ਹੰਗਾਮੀ ਹਾਲਤ ’ਚ ਉਤਾਰਿਆ

ਤਿਰੂਚਿਰਪੱਲੀ (ਤਾਮਿਲਨਾਡੂ), 18 ਮਈ ਬੰਗਲੌਰ ਜਾ ਰਹੇ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਨੇ ਤਕਨੀਕੀ ਖਰਾਬੀ ਕਾਰਨ ਇੱਥੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ’ਚ 137 ਯਾਤਰੀ ਸਨ। ਜਹਾਜ਼ ਤਿਰੂਵਨੰਤਪੁਰਮ ਤੋਂ ਬੰਗਲੌਰ ਜਾ ਰਿਹਾ ਸੀ ਪਰ ਅਸਮਾਨ ’ਚ ਇਸ ਅੰਦਰ ਤਕਨੀਤੀ ਖਰਾਬੀ ਆ ਗਈ, ਜਿਸ ਤੋਂ ਬਾਅਦ ਇਸ ਨੇ ਇੱਥੇ ਸੁਰੱਖਿਅਤ ਲੈਂਡਿੰਗ ਕੀਤੀ। The post ਏਅਰ ਇੰਡੀਆ ਐਕਸਪ੍ਰੈਸ ਦੇ ਤਿਰੂਵਨੰਤਪੁਰਮ ਤੋਂ ਬੰਗਲੌਰ ਜਾ ਰਹੇ ਜਹਾਜ਼ ਨੂੰ ਤਕਨੀਕੀ ਨੁਕਸ ਕਾਰਨ ਹੰਗਾਮੀ ਹਾਲਤ ’ਚ ਉਤਾਰਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 3:27 pm

'ਆਪਣੇ ਆਪ ਨੂੰ ਹਿੰਦੂ ਸਮਰਾਟ ਕਹਿਲਾਉਣਾ ਪਸੰਦ ਕਰਦੇ ਹਨ PM ਮੋਦੀ, ਫਿਰ ਇਹ ਡਰ ਕਿਉਂ...', ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਪੁੱਛੇ ਸਵਾਲ

ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਾਂਗਰਸ 'ਤੇ ਤਿੱਖਾ ਹਮਲਾ ਕਰਦੇ ਹੋਏ ਦਾਅਵਾ ਕੀਤਾ ਕਿ ਜੇ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਉਹ ਅਯੁੱਧਿਆ 'ਚ ਰਾਮ ਮੰਦਰ ਨੂੰ ਬੁਲਡੋਜ਼ ਕਰ ਦੇਵੇਗੀ...

ਪੰਜਾਬੀ ਜਾਗਰਣ 18 May 2024 3:22 pm

ਪੀਐੱਚਸੀ ਧਿਆਨਪੁਰ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਾਇਆ

ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਨੀਤ ਕੌਰ ਦੀ ਯੋਗ ਅਗਵਾਈ ਹੇਠ ਪੀਐੱਚਸੀ ਧਿਆਨਪੁਰ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਆਏ ਹੋਏ ਮਰੀਜਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਡੇਂਗੂ ਤੋਂ ਬਚਾਅ ਬਾਰੇ ਡਾਕਟਰ ਕਵਲਜੀਤ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਡੇਂਗੂ ਦੇ ਜਾਗਰੂਕਤਾ ਦੀ ਘਾਟ ਕਾਰਨ ਗਰਮੀਆਂ ਦੇ ਮੌਸਮ ਵਿੱਚ

ਪੰਜਾਬੀ ਜਾਗਰਣ 18 May 2024 3:19 pm

ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਤੋਂ ਮੋਦੀ ਨੂੰ ਕੋਈ ਨਹੀਂ ਰੋਕ ਸਕਦਾ : ਪਰਮਜੀਤ ਸਿੰਘ ਗਿੱਲ

ਪੰਜਾਬ ਦੇ ਸੀਨੀਅਰ ਆਗੂ ਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੀਚਾ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਹੈ, ਜਿਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਇਸ ਦੇ ਸਾਰਥਕ ਨਤੀਜੇ ਵੀ ਹੁਣ ਦੁਨੀਆਂ ਦੇ ਸਾਹਮਣੇ ਸਪਸ਼ਟ ਦਿਖਾਈ ਦੇ ਰਹੇ ਹਨ। ਗਿੱਲ ਨੇ ਕਿਹਾ ਕਿ ਜਿੱਥੇ ਮੋਦ

ਪੰਜਾਬੀ ਜਾਗਰਣ 18 May 2024 3:17 pm

'ਕਈ ਮਹੀਨਿਆਂ ਤੋਂ ਭਾਜਪਾ ਦੇ ਸੰਪਰਕ 'ਚ ਸੀ ਸਵਾਤੀ, ਮਾਮਲੇ 'ਚ ਗ੍ਰਹਿ ਮੰਤਰਾਲਾ ਦੇ ਰਿਹਾ ਦਖਲ', ਆਤਿਸ਼ੀ ਨੇ ਲਾਏ ਗੰਭੀਰ ਦੋਸ਼

ਆਤਿਸ਼ੀ ਨੇ ਕਿਹਾ ਕਿ ਸਵਾਤੀ ਮਾਲੀਵਾਲ ਭਾਜਪਾ ਦੇ ਸੰਪਰਕ 'ਚ ਹੈ ਅਤੇ ਇਹ ਸਾਰੀ ਸਾਜ਼ਿਸ਼ ਕੇਜਰੀਵਾਲ 'ਤੇ ਸਿਆਸੀ ਹਮਲਾ ਕਰਨ ਲਈ ਰਚੀ ਗਈ ਹੈ। ਉਨ੍ਹਾਂ ਕਿਹਾ ਕਿ 25 ਜੂਨ ਨੂੰ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਠੀਕ ਪਹਿਲਾਂ ਰਚੀ ਗਈ ਇਸ ਸਿਆਸੀ ਸਾਜ਼ਿਸ਼ ਦੀ ਪੁਲਿਸ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

ਪੰਜਾਬੀ ਜਾਗਰਣ 18 May 2024 3:15 pm

Bada Mangal 2024 Date : ਕਦੋਂ ਹੈ ਸਾਲ ਦਾ ਪਹਿਲਾ ਵੱਡਾ ਮੰਗਲ? ਇਸ ਪੂਜਾ ਵਿਧੀ ਨਾਲ ਸਾਰੇ ਸੰਕਟਾਂ ਤੋਂ ਮਿਲੇਗਾ ਛੁਟਕਾਰਾ

Bada Mangal 2024 Date : ਕਦੋਂ ਹੈ ਸਾਲ ਦਾ ਪਹਿਲਾ ਵੱਡਾ ਮੰਗਲ? ਇਸ ਪੂਜਾ ਵਿਧੀ ਨਾਲ ਸਾਰੇ ਸੰਕਟਾਂ ਤੋਂ ਮਿਲੇਗਾ ਛੁਟਕਾਰਾ

ਪੰਜਾਬੀ ਜਾਗਰਣ 18 May 2024 2:57 pm

ਵਿਰਾਟ ਕੋਹਲੀ ਹਨ ਕਰੋੜਾਂ ਦੇ ਮਾਲਕ, ਫਿਰ ਵੀ ਨਹੀਂ ਕਰ ਪਾ ਰਹੇ ਆਪਣੀ ਇਹ ਖਾਹਸ਼ ਪੂਰੀ, ਕਿੰਗ ਨੂੰ ਹੈ ਇਸ ਗੱਲ ਦਾ ਮਲਾਲ

Virat Kohli ਫਿਲਹਾਲ IPL-2024 'ਚ ਖੇਡ ਰਹੇ ਹਨ ਤੇ ਸ਼ਾਨਦਾਰ ਫਾਰਮ 'ਚ ਹਨ। ਇਸ ਬੱਲੇਬਾਜ਼ ਤੋਂ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਅਹਿਮ ਭੂਮਿਕਾ ਨਿਭਾਉਣ ਤੇ ਟੀਮ ਨੂੰ ਖਿਤਾਬ ਜਿੱਤਣ 'ਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ।

ਪੰਜਾਬੀ ਜਾਗਰਣ 18 May 2024 2:56 pm

Gas Cylinder Blast : ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਬਾਬਾ ਗੰਗਾ ਰਾਮ ਜੀ ਦੀ 93ਵੀਂ ਬਰਸੀ ਮੌਕੇ ਡੇਰੇ 'ਚ ਸੱਤ ਦਿਨਾ ਧਾਰਮਿਕ ਸਮਾਗਮ ਚੱਲ ਰਿਹਾ ਹੈ। ਕੁਝ ਸ਼ਰਧਾਲੂ ਸੰਗਤ ਲਈ ਲੰਗਰ ਤਿਆਰ ਕਰ ਰਹੇ ਸਨ। ਇਸ ਦੌਰਾਨ ਅਚਾਨਕ ਗੈਸ ਸਿਲੰਡਰ ਫਟ ਗਿਆ ਅਤੇ ਮਾਹੌਲ ਇਕਦਮ ਹਫੜਾ-ਦਫੜੀ ਵਾਲਾ ਬਣ ਗਿਆ।

ਪੰਜਾਬੀ ਜਾਗਰਣ 18 May 2024 2:54 pm

Ginger Benefits : ਕੱਚਾ ਹੋਵੇ ਜਾਂ ਪੱਕਾ, ਹਰ ਤਰ੍ਹਾਂ ਨਾਲ ਫ਼ਾਇਦੇਮੰਦ ਹੈ ਅਦਰਕ ਖਾਣਾ, ਇਨ੍ਹਾਂ ਬਿਮਾਰੀਆਂ ਤੋਂ ਰੱਖਦੈ ਦੂਰ

ਅਦਰਕ ਨਾ ਸਿਰਫ਼ ਤੁਹਾਡੇ ਮਨਪਸੰਦ ਭੋਜਨ ਨੂੰ ਸੁਆਦੀ ਬਣਾਉਂਦਾ ਹੈ, ਸਗੋਂ ਇਸ ਨੂੰ ਖਾਣ ਨਾਲ ਸਿਹਤ ਦੇ ਕਈ ਫਾਇਦੇ ਵੀ ਹੁੰਦੇ ਹਨ। ਇਹ ਜੜੀ ਬੂਟੀ ਵਾਲਾ ਪੌਦਾ ਆਮ ਤੌਰ 'ਤੇ ਕਈ ਬਿਮਾਰੀਆਂ (ਪੇਟ ਖਰਾਬ, ਦਰਦ ਤੋਂ ਰਾਹਤ, ਮਾਹਵਾਰੀ ਦੇ ਦਰਦ, ਗਠੀਏ ਅਤੇ ਹੋਰ) ਵਿੱਚ ਮਦਦ ਕਰਨ ਲਈ ਜੜੀ-ਬੂਟੀਆਂ ਦੀ ਦਵਾਈ ਵਿੱਚ ਵਰਤਿਆ ਜਾਂਦਾ ਹੈ।

ਪੰਜਾਬੀ ਜਾਗਰਣ 18 May 2024 2:46 pm

Bathinda News: ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਪੁਲਿਸ ਨੇ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਮੋਟਰਸਾਈਕਲ, 2 ਸਪਰੇਅ ਅਤੇ 3 ਮੋਬਾਈਲ ਬਰਾਮਦ ਕੀਤੇ ਹਨ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਜਾਗਰਣ 18 May 2024 2:22 pm

ਅਨੁਸ਼ਕਾ ਦੀ ਤਰ੍ਹਾਂ ਹੀ ਅਦਾਕਾਰਾ ਬਣੇਗੀ ਵਾਮਿਕਾ ਕੋਹਲੀ? ਵਿਰਾਟ ਨੇ ਆਪਣੀ ਬੇਟੀ ਦੀ ਇਸ ਆਦਤ ਦਾ ਕੀਤਾ ਖੁਲਾਸਾ ਕੀਤਾ, ਅਕਾਯ ਬਾਰੇ ਆਖਿਆ.....

ਜ਼ਿਕਰਯੋਗ ਹੈ ਕਿ ਵਿਰਾਟ ਅਤੇ ਅਨੁਸ਼ਕਾ ਦਾ ਵਿਆਹ 2017 'ਚ ਹੋਇਆ ਸੀ। ਕਰੀਬ ਚਾਰ ਸਾਲ ਡੇਟਿੰਗ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਅਨੁਸ਼ਕਾ ਨੇ ਜਨਵਰੀ 2021 ਵਿੱਚ ਵਾਮਿਕਾ ਨੂੰ ਜਨਮ ਦਿੱਤਾ ਸੀ। ਉਦੋਂ ਤੋਂ, ਅਭਿਨੇਤਰੀ ਨੇ ਕਦੇ ਵੀ ਉਸਦਾ ਚਿਹਰਾ ਜ਼ਾਹਰ ਨਹੀਂ ਕੀਤਾ, ਪਰ ਵਾਮਿਕਾ ਦੀਆਂ ਤਸਵੀਰਾਂ ਕੁਝ ਜਨਤਕ ਮੌਕਿਆਂ 'ਤੇ ਜ਼ਰੂਰ ਸਾਹਮਣੇ ਆਈਆਂ ਹਨ। ਪਰ ਪ੍ਰਸ਼ੰਸਕ ਅਜੇ ਤੱਕ ਅਕਾਯ ਦਾ ਚਿਹਰਾ ਨਹੀਂ ਦੇਖ ਸਕੇ ਹਨ।

ਪੰਜਾਬੀ ਜਾਗਰਣ 18 May 2024 2:21 pm

Worlds Aids Vaccine Day : ਜਾਨਲੇਵਾ ਸਾਬਿਤ ਹੋ ਸਕਦਾ ਹੈ ਏਡਜ਼, ਇਨ੍ਹਾਂ 5 ਤਰੀਕਿਆਂ ਨਾਲ ਕਰੋ ਬਚਾਅ

Worlds Aids Vaccine Day : ਏਡਜ਼ ਦਾ ਅਰਥ ਐਕੁਆਇਰਡ ਇਮਯੂਨੋ ਡੈਫੀਸ਼ੈਂਸੀ ਸਿੰਡਰੋਮ ਹੁੰਦਾ ਹੈ- ਜੋ ਹਿਊਮਰ ਇਮਿਊਨੋਡੈਫੀਸ਼ੈਂਸੀ ਵਾਇਰਸ (HIV) ਕਾਰਨ ਹੋਣ ਵਾਲੀ ਇਕ ਖ਼ਤਰਨਾਕ ਬਿਮਾਰੀ ਹੈ। ਏਡਜ਼ ਐੱਚਆਈਵੀ ਇਨਫੈਕਸ਼ਨ ਦੇ ਲਾਸਟ ਫੇਜ਼ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਮਰੀਜ਼ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਉਹ ਕੁਝ ਕੈਂਸਰ ਤੇ ਬਿਮਾਰੀਆਂ ਲਈ ਬੇਹੱਦ ਸੈਂਸਟਿਵ ਹੋ ਜਾਂਦਾ ਹੈ।

ਪੰਜਾਬੀ ਜਾਗਰਣ 18 May 2024 2:20 pm

ਸੈਕਸ ਸਕੈਂਡਲ: ਜੇ ਮੇਰਾ ਪੋਤਾ ਕਸੂਰਵਾਰ ਨਿਕਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ’ਤੇ ਕੋਈ ਇਤਰਾਜ਼ ਨਹੀ: ਸਾਬਕਾ ਪ੍ਰਧਾਨ ਮੰਤਰੀ ਗੌੜਾ

ਬੰਗਲੌਰ, 18 ਮਈ ਜਨਤਾ ਦਲ (ਐੱਸ) ਦੇ ਸਰਪ੍ਰਸਤ ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਆਪਣੇ ਪੋਤੇ ਅਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਆਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਜੇ ਉਹ ਕਸੂਰਵਾਰ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ’ਤੇ ਕੋਈ ਇਤਰਾਜ਼ ਨਹੀਂ। 92 ਸਾਲ ਦੇ ਸਾਬਕਾ ਪ੍ਰਧਾਨ ਮੰਤਰੀ ਕਿਹਾ ਕਿ [...] The post ਸੈਕਸ ਸਕੈਂਡਲ: ਜੇ ਮੇਰਾ ਪੋਤਾ ਕਸੂਰਵਾਰ ਨਿਕਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ’ਤੇ ਕੋਈ ਇਤਰਾਜ਼ ਨਹੀ: ਸਾਬਕਾ ਪ੍ਰਧਾਨ ਮੰਤਰੀ ਗੌੜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 2:09 pm