Vastu Tips : ਕੀ ਸੱਚਮੁੱਚ ਮਨੀ ਪਲਾਂਟ ਚੋਰੀ ਕਰ ਕੇ ਲਿਆਉਣਾ ਸ਼ੁੱਭ ਹੁੰਦਾ ਹੈ, ਜਾਣੋ ਕੀ ਕਹਿੰਦੇ ਹਨ ਮਾਹਿਰ
Vastu Tips : ਕੀ ਸੱਚ ਵਿਚ ਮਨੀ ਪਲਾਂਟ ਚੋਰੀ ਕਰ ਕੇ ਲਿਆਉਣਾ ਸ਼ੁੱਭ ਹੁੰਦਾ ਹੈ, ਜਾਣੋ ਕੀ ਕਹਿੰਦੇ ਹਨ ਮਾਹਿਰ
ਬਲੱਡ ਪ੍ਰਰੈਸ਼ਰ ਨੂੰ ਜਾਨਣਾ ਤੇ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ
ਸਿਹਤ ਵਿਭਾਗ ਫਰੀਦਕੋਟ ਵੱਲੋ ਸਿਵਲ ਸਰਜਨ ਡਾ. ਮਨਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਜ਼ਲਿ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਾਜੌਰਾ ਅਤੇ ਐਸ.ਐਮ.ਓ ਸਿਵਲ ਹਸਪਤਾਲ ਡਾ. ਵਿਸ਼ਵਦੀਪ ਗੋਇਲ ਦੀ ਦੇਖ ਰੇਖ ਓ.ਪੀ.ਡੀ ਕੰਪਲੈਕਸ ਸਿਵਲ ਹਸਪਤਾਲ ਫਰੀਦਕੋਟ ਵਿਖੇ ਵਿਸ਼ਵ ਹਾਈਪਰਟੈਨਸ਼ਨ ਦਿਵਸ ਮੌਕੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ।
ਬਾਹੂਬਲੀ ਦੀ ਲਾਈਫ 'ਚ ਹੋਣ ਵਾਲੀ ਹੈ 'ਦੇਵਸੇਨਾ' ਦੀ ਐਂਟਰੀ ? ਪ੍ਰਭਾਸ ਦੀ ਕ੍ਰਿਪਟਿਕ ਪੋਸਟ ਨੇ ਵਧਾਇਆ ਸਸਪੈਂਸ
ਪ੍ਰਭਾਸ ਦੀ ਪੋਸਟ ਨੂੰ ਦੇਖ ਕੇ ਕਿਆਸਅਰਾਈਆਂ ਸ਼ੁਰੂ ਹੋ ਗਈਆਂ ਹਨ ਕਿ ਕੀ ਆਨ-ਸਕਰੀਨ ਬਾਹੂਬਲੀ ਦੀ ਜ਼ਿੰਦਗੀ 'ਚ ਦੇਵਸੇਨਾ ਦੀ ਐਂਟਰੀ ਹੋਣ ਵਾਲੀ ਹੈ। ਹਾਲਾਂਕਿ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ। ਅਜਿਹੇ 'ਚ ਹੁਣ ਪ੍ਰਭਾਸ ਦੇ ਫੈਨਜ਼ ਇਹ ਜਾਣਨ ਦੀ ਉਡੀਕ ਕਰ ਰਹੇ ਹਨ ਕਿ ਉਹ ਇਸ ਪੋਸਟ ਦਾ ਰਾਜ਼ ਕਦੋਂ ਖੋਲ੍ਹਣਗੇ।
ਜ਼ਿਲ੍ਹਾ ਪ੍ਰਧਾਨ ਨੂੰ ਗਿ੍ਫ਼ਤਾਰ ਕਰਨ 'ਤੇ ਭਖੇ ਕੰਪਿਊਟਰ ਅਧਿਆਪਕ
ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਗਸੀਰ ਸਿੰਘ ਬਰਾੜ ਅਤੇ ਸਟੇਟ ਕਮੇਟੀ ਮੈਂਬਰ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਿਛਲੇ ਲਗਭਗ ਸਵਾ ਦੋ ਸਾਲਾਂ ਤੋਂ ਕੰਪਿਊਟਰ ਅਧਿਆਪਕਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਆਪਣਾਈ ਜਾ ਰਹੀ ਲਾਰੇ ਲੱਪੇ ਦੀ ਨੀਤੀ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕਾਂ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ੍ਰੀ ਅੰਮਿ੍ਤਸਰ ਸਾਹਿਬ ਫੇਰੀ ਮੌਕੇ ਉਨਾਂ੍ਹ ਦੇ ਿਘਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ।
ਪੰਜਾਬੀ ਮਾਂ ਬੋਲੀ ਬਚਾਉ ਚੇਤਨਾ ਮਾਰਚ 19 ਨੂੰ
ਪੰਜਾਬੀ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੂਹ ਇੰਟਰਨੈਸ਼ਨਲ ਅਤੇ ਵਿੱਕੀ ਸਿੰਘ ਮੁਹਾਲੀ ਵੱਲੋਂ ਮਾਂ ਬੋਲੀ ਬਚਾਉ ਚੇਤਨਾ ਮਾਰਚ 19 ਮਈ ਨੂੰ ਸਵੇਰੇ 9 ਵਜੇ ਤੋਂ ਕੱਿਢਆ ਜਾ ਰਿਹਾ ਹੈ, ਜਿਹੜਾ ਕਿ ਕੋਟਕਪੂਰਾ ਦੀ ਦਾਨਾ ਮੰਡੀ ਤੋਂ ਸ਼ੁਰੂ ਹੋਕੇ ਫਰੀਦਕੋਟ ਤੋਂ ਪਿੰਡ ਚਾਹਿਲ ਅਤੇ ਭਾਣਾ ਹੁੰਦਾ ਹੋਇਆ ਗੁਰਦੁਆਰਾ ਜੋੜਾ ਸਾਹਿਬ ਨੰਗਲ ਵਿਖੇ ਸਮਾਪਤ ਹੋਵੇਗਾ ਅਤੇ ਇਥੇ ਮਾਂ ਬੋਲੀ ਦੀ ਸਲਾਮਤੀ ਅਤੇ ਚੜਦੀਕਲਾ ਲਈ ਅਰਦਾਸ ਕੀਤੀ ਜਾਵੇਗੀ।
Suzuki Jimny 5-door ਦਾ Heritage Edition ਹੋਇਆ ਪੇਸ਼, ਸਿਰਫ਼ ਇੰਨੇ ਗਾਹਕ ਹੀ ਖਰੀਦ ਸਕਣਗੇ ਸਪੈਸ਼ਲ ਮਾਡਲ
Suzuki Jimny 5-door ਦਾ Heritage Edition ਹੋਇਆ ਪੇਸ਼, ਸਿਰਫ਼ ਇੰਨੇ ਗਾਹਕ ਹੀ ਖਰੀਦ ਸਕਣਗੇ ਸਪੈਸ਼ਲ ਮਾਡਲ
ਅਗਲੇ ਕੁਝ ਦਿਨ ਝੱਲਣੇ ਪੈਣਗੇ ਲੂ ਦੇ ਥਪੇੜੇ, Heat Wave ਤੋਂ ਬਚਾਅ ਲਈ ਜਾਣੋ ਕੀ ਕਰੀਏ ਤੇ ਕੀ ਨਹੀਂ
ਉੱਤਰੀ ਭਾਰਤ 'ਚ ਆਉਣ ਵਾਲੇ ਹਫਤੇ ਲਈ ਹੀਟ ਵੇਵ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅਜਿਹੇ 'ਚ ਇਸ ਦੌਰਾਨ ਸਿਹਤ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ। ਗਰਮੀ ਦੀ ਲਹਿਰ ਦੌਰਾਨ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਤੋਂ ਬਚਣ ਲਈ ਕੁਝ ਨੁਸਖੇ ਅਪਣਾਏ ਜਾ ਸਕਦੇ ਹਨ।
ਉਮੀਦਵਾਰਾਂ ਨੇ ਡੇਰਾ ਬਿਆਸ ਵੱਲ ਪਾਏ ਚਾਲੇ, ਲੈ ਰਹੇ ਅਸ਼ੀਰਵਾਦ
Special Story for 5lection Page
ਕੈਟਰੀਨਾ ਕੈਫ ਵਿੱਕੀ ਕੌਸ਼ਲ ਦੇ ਜਨਮਦਿਨ 'ਤੇ ਉਨ੍ਹਾਂ ਦੀ ਫੋਟੋਗ੍ਰਾਫਰ ਬਣੀ। ਅਦਾਕਾਰਾ ਨੇ ਆਪਣੇ ਪਤੀ ਦੀਆਂ ਕਈ ਫੋਟੋਆਂ ਕਲਿੱਕ ਕੀਤੀਆਂ, ਜੋ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀਆਂ। ਇਨ੍ਹਾਂ ਤਸਵੀਰਾਂ ਨੇ ਕੈਟਰੀਨਾ ਕੈਫ ਦਾ ਰਾਜ਼ ਖੋਲ੍ਹ ਦਿੱਤਾ ਹੈ ਕਿ ਉਹ ਵਿੱਕੀ ਕੌਸ਼ਲ ਦੀ ਨਿੱਜੀ ਫੋਟੋਗ੍ਰਾਫਰ ਬਣ ਗਈ ਹੈ। ਦੋਵਾਂ ਦੇ ਇਸ ਰੋਮਾਂਸ 'ਤੇ ਫੈਨਜ਼ ਕਾਫੀ ਪਿਆਰ ਲੁਟਾ ਰਹੇ ਹਨ।
ਦਹੀਂ ਖਾਂਦੇ ਸਮੇਂ ਰਹੋ ਸਾਵਧਾਨ ! ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਆਯੁਰਵੈਦ ਦੇ ਨਿਯਮਾਂ ਦੀ ਅਣਦੇਖੀ
Ayurveda Rules : ਜੇਕਰ ਤੁਸੀਂ ਦਹੀਂ ਖਾਂਦੇ ਸਮੇਂ ਕੁਝ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਹੋ ਤਾਂ ਤੁਹਾਡੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਨਿਯਮਾਂ ਬਾਰੇ ਆਯੁਰਵੇਦ 'ਚ ਲਿਖਿਆ ਗਿਆ ਹੈ। ਆਯੁਰਵੈਦਿਕ ਡਾਕਟਰ ਦੀਕਸ਼ਾ ਭਾਵਸਰ ਨੇ ਇਸ ਬਾਰੇ ਵਿਸਥਾਰ 'ਚ ਦੱਸਿਆ ਹੈ।
EPFO Auto Settlement Facility : ਆਟੋ ਸੈਟਲਮੈਂਟ 'ਚ ਮਨੁੱਖੀ ਦਖਲ ਦੀ ਕੋਈ ਲੋੜ ਨਹੀਂ ਹੋਵੇਗੀ। ਕੇਵਾਈਸੀ ਤੇ ਬੈਂਕ ਵੈਰੀਫਿਕੇਸ਼ਨ ਰਾਹੀਂ ਕੀਤਾ ਜਾਣ ਵਾਲਾ ਕਲੇਮ ਆਟੋਮੈਟਿਕ ਤਰੀਕ ਨਾਲ ਹੋਵੇਗਾ। ਜਿੱਥੇ ਪਹਿਲਾਂ ਅਗਾਊਂ ਕਲੇਮ ਸੈਟਲਮੈਂਟ ਲਈ 10 ਤੋਂ 15 ਦਿਨ ਲੱਗ ਜਾਂਦੇ ਸਨ। ਹੁਣ ਇਹ 3 ਤੋਂ 4 ਦਿਨਾਂ 'ਚ ਪੂਰਾ ਹੋ ਜਾਵੇਗਾ।
ਲੋਕ ਸਭਾ ਚੋਣਾਂ 2024 : ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ
ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਬਾਰੇ ਇੱਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਵਿੱਚ ਆਦਰਸ਼ ਚੋਣ ਜ਼ਬਤਾ ਲਾਗੂ ਹੋਣ ਤੱਕ ਫਲੈਕਸ ਬੋਰਡ ਅਤੇ ਹੋਰਡਿੰਗ, ਜ਼ਿਲ੍ਹਾ ਚੋਣ ਅਧਿਕਾਰੀਆਂ ਜਾਂ ਦਫ਼ਤਰ ਮੁੱਖ ਚੋਣ ਅਫ਼ਸਰ ਦੀ ਮਨਜ਼ੂਰੀ ਤੋਂ ਬਾਅਦ ਸਿਰਫ਼ ਨਿਰਧਾਰਤ ਸਥਾਨਾਂ 'ਤੇ ਹੀ ਲਗਾਏ ਜਾ ਸਕਦੇ ਹਨ ।
ਬਿਹਾਰ: ਪਟਨਾ ਦੇ ਨਿੱਜੀ ਸਕੂਲ ’ਚੋਂ 4 ਸਾਲਾ ਬੱਚੇ ਦੀ ਲਾਸ਼ ਮਿਲੀ, ਲੋਕਾਂ ਵੱਲੋਂ ਅੱਗਜ਼ਨੀ
ਪਟਨਾ, 17 ਮਈ ਪਟਨਾ ਸ਼ਹਿਰ ਦੇ ਦੀਘਾ ਇਲਾਕੇ ‘ਚ ਅੱਜ ਨਿੱਜੀ ਸਕੂਲ ਦੇ ਅਹਾਤੇ ‘ਚੋਂ ਚਾਰ ਸਾਲਾ ਵਿਦਿਆਰਥੀ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਗੁੱਸੇ ‘ਚ ਆਈ ਭੀੜ ਨੇ ਸਕੂਲ ਨੂੰ ਅੱਗ ਲਗਾ ਦਿੱਤੀ। ਪੁਲੀਸ ਨੂੰ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਤਲਾਸ਼ੀ ਦੌਰਾਨ ਬੱਚੇ ਦੀ ਲਾਸ਼ ਸਕੂਲ ’ਚੋਂ ਬਰਾਮਦ ਹੋਈ। ਘਟਨਾ ਦੇ [...] The post ਬਿਹਾਰ: ਪਟਨਾ ਦੇ ਨਿੱਜੀ ਸਕੂਲ ’ਚੋਂ 4 ਸਾਲਾ ਬੱਚੇ ਦੀ ਲਾਸ਼ ਮਿਲੀ, ਲੋਕਾਂ ਵੱਲੋਂ ਅੱਗਜ਼ਨੀ appeared first on Punjabi Tribune .
Health News : ਜਿਮ 'ਚ ਬਾਡੀ ਬਣਾਉਣ ਲਈ ਪ੍ਰੋਟੀਨ ਪਾਊਡਰ ਲੈਂਦੋ ਹੋ ਤਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ
ਕੋਰੋਨਾ ਕਾਲ ਤੋਂ ਲੈ ਕੇ ਹੁਣ ਤਕ 50 ਸਾਲ ਤੋਂ ਘੱਟ ਉਮਰ ਦੇ 50 ਤੋਂ ਵੱਧ ਮਰੀਜ਼ ਦਿਲ ਦੀਆਂ ਬਿਮਾਰੀਆਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਅਚਾਨਕ ਦੌਰਾ ਪਿਆ ਤੇ ਪਲਕ ਝਪਕਦਿਆਂ ਹੀ ਉਨ੍ਹਾਂ ਦੀ ਮੌਤ ਹੋ ਗਈ। ਨੌਜਵਾਨ ਕਰੀਅਰ ਬਣਾਉਣ ਦੀ ਬਜਾਏ ਘੱਟ ਸਮੇਂ 'ਚ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ ਕਾਰਨ ਤਣਾਅ ਦਾ ਸ਼ਿਕਾਰ ਹੁੰਦੇ ਹਨ।
ਨਵੀਂ ਦਿੱਲੀ, 17 ਮਈ ਪੁਲੀਸ ਐੱਫਆਈਆਰ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੂੰ ਕਥਿਤ ਤੌਰ ’ਤੇ ਕਈ ਵਾਰ ਲੱਤ ਮਾਰੀ ਅਤੇ ਥੱਪੜ ਮਾਰਿਆ। ਉਹ ਕਈ ਵਾਰ ਮਦਦ ਲਈ ਲਗਾਤਾਰ ਰੌਲਾ ਪਾਉਂਦੀ ਰਹੀ। ਮਾਲੀਵਾਲ ‘ਤੇ ਹੋਏ ਕਥਿਤ ਹਮਲੇ ਦੇ ਵੇਰਵੇ ਅੱਜ ਉਦੋਂ ਸਾਹਮਣੇ ਆਏ ਜਦੋਂ [...] The post ਬਿਭਵ ਕੁਮਾਰ ਮੈਨੂੰ ਲਗਾਤਾਰ ਲੱਤਾਂ ਤੇ ਥੱਪੜ ਮਾਰਦਾ ਰਿਹਾ ਤੇ ਮੈਂ ਮਦਦ ਲਈ ਚੀਕਦੀ ਰਹੀ: ਮਾਲੀਵਾਲ ਮਾਮਲੇ ’ਚ ਦਰਜ ਐੱਫਆਈਆਰ appeared first on Punjabi Tribune .
ਬ੍ਰਾਜ਼ੀਲ ’ਚ ਹੋਵੇਗਾ ਮਹਿਲਾ ਵਿਸ਼ਵ ਕੱਪ ਫੁੱਟਬਾਲ-2027
ਬੈਂਕਾਕ, 17 ਮਈ ਮਹਿਲਾ ਵਿਸ਼ਵ ਕੱਪ ਫੁੱਟਬਾਲ 2027 ਵਿੱਚ ਬ੍ਰਾਜ਼ੀਲ ਵਿੱਚ ਹੋਵੇਗਾ। ਫੀਫਾ ਦੇ ਮੈਂਬਰਾਂ ਨੇ ਦੱਖਣੀ ਅਮਰੀਕੀ ਦੇਸ਼ ਨੂੰ ਤਰਜੀਹ ਦੇਣ ਤੋਂ ਬ੍ਰਾਜ਼ੀਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਫੀਫਾ ਕਾਂਗਰਸ ਨੇ ਬ੍ਰਾਜ਼ੀਲ ਦੇ ਹੱਕ ਵਿੱਚ 119 ਵੋਟਾਂ ਪਾਈਆਂ, ਜਦੋਂ ਕਿ ਸਾਂਝੇ ਯੂਰਪੀਅਨ ਦਾਅਵੇ ਦੇ ਹੱਕ ’ਚ 78 ਵੋਟਾਂ ਪਈਆਂ। ਅਮਰੀਕਾ ਅਤੇ ਮੈਕਸੀਕੋ ਨੇ ਪਿਛਲੇ [...] The post ਬ੍ਰਾਜ਼ੀਲ ’ਚ ਹੋਵੇਗਾ ਮਹਿਲਾ ਵਿਸ਼ਵ ਕੱਪ ਫੁੱਟਬਾਲ-2027 appeared first on Punjabi Tribune .
ਦਿੱਲੀ ਤੋਂ 'ਆਪ' ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਮੁੱਖ ਮੰਤਰੀ ਰਿਹਾਇਸ਼ 'ਚ ਹੋਈ ਕੁੱਟਮਾਰ ਦੇ ਮਾਮਲੇ ਵਿਚ ਦਰਜ FIR 'ਚ ਆਪਣਾ ਪੱਖ ਰੱਖਿਆ ਹੈ। ਇਸ ਦੌਰਾਨ ਉਸ ਦੀ ਕੁੱਟਮਾਰ ਵੀ ਕੀਤੀ ਗਈ ਤੇ ਉਸ ਦੇ ਰੌਲਾ ਪਾਉਣ ਦੇ ਬਾਵਜੂਦ ਵਿਭਵ ਕੁਮਾਰ ਨਾ ਰੁਕਿਆ ਅਤੇ ਉਸ ਦੀ ਕੁੱਟਮਾਰ ਕਰਦਾ ਰਿਹਾ, ਜਿਸ ਕਾਰਨ ਉਸ ਦਾ ਕੁੜਤਾ ਵੀ ਫਟ ਗਿਆ।
ਮੋਹਿੰਦਰ ਸਿੰਘ ਕੇਪੀ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
ਦੱਸਣਯੋਗ ਹੈ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਨਾ, ਬੁਰਾਈ ਦਾ ਖਾਤਮਾ, ਲੋੜਵੰਦਾਂ ਦੀ ਮਦਦ, ਸਵੱਛਤਾ, ਅਨੁਸ਼ਾਸ਼ਨ ਅਤੇ ਜੀਵਨ ਦੀ ਜਾਂਚ ਦਾ ਸੁਨੇਹਾ ਦੇਣ ਵਾਲੇ ਡੇਰਾ ਬਿਆਸ 'ਚ ਰੱਖ-ਰਖਾਅ ਅਤੇ ਪ੍ਰਬੰਧਾਂ ਦਾ ਬੁਹਤ ਹੀ ਖਾਸ ਧਿਆਨ ਰੱਖਿਆ ਜਾਂਦਾ ਹੈ। ਜਿਸ ਵੇਲੇ ਪੂਰੇ ਸੰਸਾਰ ਵਿਚ ਕੋਵਿਡ ਮਹਾਮਾਰੀ ਦਾ ਕਰੋਪ ਸੀ ਉਸ ਵੇਲੇ ਵੀ ਬਾਬਾ ਜੀ ਵਲੋਂ ਆਪਣੇ ਡੇਰਿਆਂ ਨੂੰ ਮਰੀਜ਼ਾਂ ਲਈ ਖੋਲ੍ਹ ਦਿੱਤਾ ਗਿਆ ਸੀ ਜਿੱਥੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਸੀ।
Gratuity Rule : ਸਰਕਾਰੀ ਤੇ ਪ੍ਰਾਈਵੇਟ ਨੌਕਰੀ ਲਈ ਕੀ ਵੱਖਰੇ ਹਨ ਗ੍ਰੈਚੂਟੀ ਦੇ ਨਿਯਮ ? ਇੱਥੇ ਜਾਣੋ ਇਸ ਸਵਾਲ ਦਾ ਜਵਾਬ
ਸਰਕਾਰੀ ਤੇ ਪ੍ਰਾਈਵੇਟ ਨੌਕਰੀ ਲਈ ਕੀ ਵੱਖਰੇ ਹਨ ਗ੍ਰੈਚੂਟੀ ਦੇ ਨਿਯਮ ? ਇੱਥੇ ਜਾਣੋ ਇਸ ਸਵਾਲ ਦਾ ਜਵਾਬ
ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਕਿਸਾਨਾਂ ਨੇ ਕੀਤਾ ਵਿਰੋਧ, ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਇਸ ਮੌਕੇ ਕਿਸਾਨ ਆਗੂ ਰਾਜ ਮਹਿੰਦਰ ਸਿੰਘ ਕੋਟਭਾਰਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਜਪਾ ਉਮੀਦਵਾਰਾਂ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ। ਜਿਸ ਤਹਿਤ ਅੱਜ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਪੁੱਜੇ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਦਾ ਉਨ੍ਹਾਂ ਨੇ ਵਿਰੋਧ ਕੀਤਾ ਹੈ।
ਦੇਸ਼ ’ਚ ਤਾਨਾਸ਼ਾਹੀ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ: ਕੇਜਰੀਵਾਲ
ਚੰਡੀਗੜ੍ਹ, 17 ਮਈ ਅੱਜ ਅੰਮ੍ਰਿਤਸਰ ਵਿੱਚ ਭਾਜਪਾ ‘ਤੇ ਹਮਲਾ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ ‘ਚ ਕਥਿਤ ਤੌਰ ‘ਤੇ ਚੱਲ ਰਹੀ ‘ਤਾਨਾਸ਼ਾਹੀ’ ਸਵੀਕਾਰ ਨਹੀਂ ਹੈ ਅਤੇ ਦੇਸ਼ ਨੇ ਪਿਛਲੇ 75 ਸਾਲਾਂ ‘ਚ ਅਜਿਹਾ ਦੌਰ ਕਦੇ ਨਹੀਂ ਦੇਖਿਆ। ਸ੍ਰੀ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਵਿਧਾਇਕਾਂ ਸਮੇਤ ਪੰਜਾਬ ਦੇ ‘ਆਪ’ ਵਰਕਰਾਂ ਅਤੇ ਆਗੂਆਂ [...] The post ਦੇਸ਼ ’ਚ ਤਾਨਾਸ਼ਾਹੀ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ: ਕੇਜਰੀਵਾਲ appeared first on Punjabi Tribune .
ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ
ਸਿਓਲ, 17 ਮਈ ਦੱਖਣੀ ਕੋਰੀਆ ਨੂੰ ਉੱਤਰੀ ਕੋਰੀਆ ਵੱਲੋਂ ਆਪਣੇ ਪੂਰਬੀ ਤੱਟ ਨੇੜੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕਰਨ ਸੂਚਨਾ ਮਿਲੀ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਨੇ ਕਿਹਾ ਕਿ ਪਰਖ ਅੱਜ ਕੀਤੀ ਗਈ ਪਰ ਇਹ ਨਹੀਂ ਦੱਸਿਆ ਕਿ ਮਿਜ਼ਾਈਲ ਕਿੰਨੀ ਦੂਰ ਗਈ। ਰਿਪੋਰਟ ’ਚ ਪਰਖ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਹਾਲ ਹੀ ਦੇ ਮਹੀਨਿਆਂ [...] The post ਉੱਤਰੀ ਕੋਰੀਆ ਨੇ ਬੈਲਿਸਟਿਕ ਮਿਜ਼ਾਈਲ ਦੀ ਪਰਖ ਕੀਤੀ appeared first on Punjabi Tribune .
ਇੱਥੋਂ ਦੇ ਉੱਤਰ-ਪੱਛਮ 'ਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਉਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਸੈਮ ਰੇਅ ਤੇ ਸਟੀਵ ਮੈਕੇਈ ਵੀ ਵਿਸ਼ੇਸ਼ ਤੋਰ ਤੇ ਪੁੱਜੇ ਹੋਏ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਵੇ ਬਣੇ ਦਰਬਾਰ ਸਾਹਿਬ ਵਿੱਖੇ ਨਤਮਸਤਕ ਹੋਏ ।
ਵਿਆਹ ਸਮਾਗਮ ਦੌਰਾਨ ਆਤਿਸ਼ਬਾਜੀ ਚਲਾਉਣ ਤੋਂ ਰੋਕਿਆ ਤਾਂ ਕਰ ’ਤਾ ਹਮਲਾ, ਘਰ ਅੰਦਰ ਦਾਖਲ ਹੋ ਕੇ ਕੀਤੀ ਕੁੱਟਮਾਰ
ਨਿਰਮਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਕੱਲ੍ਹਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਲੜਕੇ ਸਿਮਰਨਜੀਤ ਸਿੰਘ ਰਾਹੁਲ ਦੇ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਸੂਰਜ ਵਿਆਹ ਵਿਚ ਹਵਾਈਆਂ ਚਲਾਉਣ ਲੱਗਾ।
ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਰਾਜੋਕੇ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਇਕ ਕਿੱਲੋ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੋਵਾਂ ਖਿਲਾਫ ਸਰਹੱਦੀ ਥਾਣਾ ਖਾਲੜਾ ’ਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਤੋਂ ਰਾਜ ਸਭਾ ਮੈਂਬਰ ਤੇ ਆਮ ਆਦਮੀ ਪਾਰਟੀ ਦੀ ਨੇਤਾ ਸਵਾਤੀ ਮਾਲੀਵਾਲ ਨਾਲ ਹੋਈ ਮਾਰਕੁੱਟ ਦੇ ਮਾਮਲੇ 'ਚ ਭਾਜਪਾ ਨੇਤਾਵਾਂ ਵੱਲੋਂ ਲਗਾਤਾਰ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਖਿਲਾਫ ਮਾਮਲਾ ਦਰਜ ਹੋ ਚੁੱਕਿਆ ਹੈ।
ਸਵਾਤੀ ਮਾਲੀਵਾਲ ਮੈਜਿਸਟਰੇਟ ਅੱਗੇ ਬਿਆਨ ਦਰਜ ਕਰਾਉਣ ਅਦਾਲਤ ਪੁੱਜੀ
ਨਵੀਂ ਦਿੱਲੀ, 17 ਮਈ ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਵੱਲੋਂ ਕੀਤੇ ਕਥਿਤ ਦੁਰਵਿਵਹਾਰ ਦੇ ਮਾਮਲੇ ਵਿੱਚ ਮੈਜਿਸਟਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣ ਲਈ ਅੱਜ ਤੀਸ ਹਜ਼ਾਰੀ ਅਦਾਲਤ ਪਹੁੰਚੀ। ਅਧਿਕਾਰੀਆਂ ਨੇ ਦੱਸਿਆ ਕਿ ਮਾਲੀਵਾਲ ਸਵੇਰੇ 11 ਵਜੇ ਦਿੱਲੀ ਪੁਲੀਸ ਦੀ ਟੀਮ ਨਾਲ ਆਪਣੀ ਰਿਹਾਇਸ਼ [...] The post ਸਵਾਤੀ ਮਾਲੀਵਾਲ ਮੈਜਿਸਟਰੇਟ ਅੱਗੇ ਬਿਆਨ ਦਰਜ ਕਰਾਉਣ ਅਦਾਲਤ ਪੁੱਜੀ appeared first on Punjabi Tribune .
ਪੁਰਾਣੀ ਰੰਜਿਸ਼ ’ਤੇ ਚਲਦੇ ਗਲੀ ’ਚ ਖੜੇ ਸਕੂਟਰ ਨੂੰ ਲਗਾਈ ਅੱਗ, ਸੀਸੀਟੀਵੀ ਫੁਟੇਜ ’ਚ ਕੈਦ ਘਟਨਾ
ਜਾਣਕਾਰੀ ਦਿੰਦਿਆਂ ਗੁਰੂ ਅਰਜਨ ਦੇਵ ਨਗਰ ਦੇ ਵਾਸੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਆਪਣੇ ਘਰ ਵਿੱਚ ਮੌਜੂਦ ਸੀl ਇਸੇ ਦੌਰਾਨ ਉਹ ਰੌਲਾ ਸੁਣ ਕੇ ਜਿਵੇਂ ਹੀ ਘਰ ਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ ਕਿ ਘਰ ਦੇ ਬਿਲਕੁਲ ਬਾਹਰ ਖੜੇ ਉਸਦੇ ਸਕੂਟਰ ਨੂੰ ਅੱਗ ਲੱਗੀ ਹੋਈ ਸੀ। ਅਮਰਜੀਤ ਸਿੰਘ ਨੇ ਪਾਣੀ ਦੀਆਂ ਬਾਲਟੀਆਂ ਪਾ ਕੇ ਅੱਗ ਬੁਝਾਈ ਅਤੇ ਪੁਲਿਸ ਨੂੰ ਸੂਚਤ ਕੀਤਾl
ਇਸ ਸੰਬੰਧੀ ਵਧੇਰੇ ਗੱਲਬਾਤ ਕਰਦਿਆਂ ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਸੈਕੰਡਰੀ ਸਕੂਲ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੇ ਲੰਘੇ ਵਿੱਤੀ ਵਰ੍ਹੇ ਦੌਰਾਨ ਆਏ ਮੈਡੀਕਲ ਕਲੇਮਾ ਦੀਆਂ ਵਿੱਤੀ ਸਾਲ 2023-24 ਲਈ ਮਨਜ਼ੂਰੀਆਂ ਜਾਰੀ ਕੀਤੀਆਂ ਗਈਆਂ ਸਨ, ਪ੍ਰੰਤੂ ਕਈ ਮਹੀਨੇ ਲੋੜੀਂਦਾ ਬਜਟ ਨਾ ਜਾਰੀ ਹੋਣ ਅਤੇ ਹੋਰ ਵਿਭਾਗੀ ਅਲਗਰਜ਼ੀ ਕਰਕੇ ਕਈ ਮੈਡੀਕਲ ਬਿਲਾਂ ਦੀ ਵਿੱਤੀ ਵਰ੍ਹਾ ਸਮਾਪਤ ਹੋਣ ਦੇ ਬਾਵਜੂਦ ਅਦਾਇਗੀ ਨਹੀਂ ਹੋ ਸਕੀ।
ਕਈ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਵੀ ਇਕ ਹੀ ਤੇਲ ਵਾਰ-ਵਾਰ ਵਰਤਿਆ ਜਾਂਦਾ ਹੈ। ਇੰਨਾ ਹੀ ਨਹੀਂ ਆਮ ਤੌਰ 'ਤੇ ਘਰ 'ਚ ਇਕ ਵਾਰ ਵਰਤਿਆ ਜਾਣ ਵਾਲਾ ਤੇਲ ਵਿਚ ਦੁਬਾਰਾ ਵਰਤਿਆ ਜਾਂਦਾ ਹੈ। ਹਾਲਾਂਕਿ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਦਰਅਸਲ ਬਨਸਪਤੀ ਤੇਲ ਜਾਂ ਫੈਟ ਨੂੰ ਵਾਰ-ਵਾਰ ਗਰਮ ਕਰਨ ਨਾਲ ਗੰਭੀਰ ਨੁਕਸਾਨ ਹੋ ਸਕਦੇ ਹਨ।
ਪੂਰੇ ਪੰਜ ਸਾਲ ਨਹੀਂ ਕਰਨੀ ਚਾਹੀਦੀ ਰਾਜਨੀਤੀ: ਪ੍ਰਧਾਨ ਮੰਤਰੀ ਮੋਦੀ ਦੀ ਇੰਟਰਵਿਊ ਦੀਆਂ ਮੁੱਖ ਗੱਲਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਖਵੇਂਕਰਨ ਦੀ ਰਾਜਨੀਤੀ, 'ਵਨ ਨੇਸ਼ਨ ਵਨ ਇਲੈਕਸ਼ਨ' ਨੂੰ ਲਾਗੂ ਕਰਨ, 400 ਤੋਂ ਵੱਧ ਸੀਟਾਂ ਹਾਸਲ ਕਰਨ ਦਾ ਐਨਡੀਏ ਦਾ ਟੀਚਾ, ਵਿਰੋਧੀ ਭਾਰਤ ਬਲਾਕ ਅਤੇ ਕੇਂਦਰੀ ਜਾਂਚ ਏਜੰਸੀਆਂ ਦੀ ਕਥਿਤ ਦੁਰਵਰਤੋਂ ਸਮੇਤ ਹੋਰ ਮੁੱਖ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ।
PM Modi Exclusive Interview : ਕਾਂਗਰਸ ਕਰ ਰਹੀ ਧਰੁਵੀਕਰਨ, ਸੱਚਾਈ ਸਾਹਮਣੇ ਲਿਆਉਣਾ ਸਾਡਾ ਫਰਜ਼
PM Modi Exclusive Interview : ਵਿਸ਼ਵਾਸ ਨਾਲ ਲਬਾਲਬ ਪ੍ਰਧਾਨ ਮੰਤਰੀ ਮੋਦੀ ਦੈਨਿਕ ਜਾਗਰਣ ਦੇ ਸਿਆਸੀ ਸੰਪਾਦਕ ਆਸ਼ੂਤੋਸ਼ ਝਾਅ ਨੂੰ ਕਹਿੰਦੇ ਹਨ ਕਿ ਵਿਰੋਧੀ ਧਿਰ ਪਹਿਲੇ ਗੇੜ ’ਚ ਹੀ ਹਾਰ ਗਈ ਸੀ ਤੇ ਦੂਜੇ ਗੇੜ ’ਚ ਢਹਿ ਢੇਰੀ। ਇਸੇ ਲਈ ਬੁਖਲਾਹਟ ’ਚ ਕਈ ਦੋਸ਼ ਲਗਾ ਰਹੀ ਹੈ। ਪਰ ਜਨਤਾ ਦੇਖ ਚੁੱਕੀ ਹੈ ਕਿ ਪਿਛਲੇ ਦਸ ਸਾਲਾਂ ’ਚ ਪ੍ਰਚੰਡ ਬਹੁਮਤ ਦੇ ਬਾਅਦ ਅਸੀਂ ਕਿਵੇਂ ਸਰਕਾਰ ਚਲਾਈ। ਸਾਡਾ ਮੁਲਾਂਕਣ ਤਾਂ ਸਾਡੇ ਟ੍ਰੈਕ ਰਿਕਾਰਡ ਦੇ ਆਧਾਰ ’ਤੇ ਹੀ ਹੋਣਾ ਚਾਹੀਦਾ ਹੈ। ਵਿਸ਼ਵਾਸ ਨਾਲ ਲਬਾਲਬ ਪ੍ਰਧਾਨ ਮੰਤਰੀ ਮੋਦੀ ਦੈਨਿਕ ਜਾਗਰਣ ਦੇ ਸਿਆਸੀ ਸੰਪਾਦਕ ਆਸ਼ੂਤੋਸ਼ ਝਾਅ ਨੂੰ ਕਹਿੰਦੇ ਹਨ ਕਿ ਵਿਰੋਧੀ ਧਿਰ ਪਹਿਲੇ ਗੇੜ ’ਚ ਹੀ ਹਾਰ ਗਈ ਸੀ
ਸਵਾਤੀ ਮਾਲੀਵਾਰ ਕੁੱਟਮਾਰ ਮਾਮਲਾ: ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਇਆ ਬਿਭਵ ਕੁਮਾਰ
ਨਵੀਂ ਦਿੱਲੀ, 17 ਮਈ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਅੱਜ ਕੌਮੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਸਾਹਮਣੇ ਪੇਸ਼ ਨਹੀਂ ਹੋਇਆ। ਕਮਿਸ਼ਨ ਨੇ ਉਸ ਨੂੰ ਅੱਜ ਸਵੇਰੇ 11 ਵਜੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਐੱਨਸੀਡਬਲਿਊ ਦੀ ਮੁਖੀ ਰੇਖਾ [...] The post ਸਵਾਤੀ ਮਾਲੀਵਾਰ ਕੁੱਟਮਾਰ ਮਾਮਲਾ: ਕੌਮੀ ਮਹਿਲਾ ਕਮਿਸ਼ਨ ਅੱਗੇ ਪੇਸ਼ ਨਾ ਹੋਇਆ ਬਿਭਵ ਕੁਮਾਰ appeared first on Punjabi Tribune .
ਹਾਈ ਬਲੱਡ ਪ੍ਰੈਸ਼ਰ ਜਿਸ ਨੂੰ ਹਾਈਪਰਟੈਨਸ਼ਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਨ੍ਹੀਂ ਦਿਨੀਂ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਵਿਗੜਦੀ ਜੀਵਨਸ਼ੈਲੀ ਕਾਰਨ ਅੱਜ-ਕੱਲ੍ਹ ਬਜ਼ੁਰਗ ਹੀ ਨਹੀਂ ਸਗੋਂ ਕਈ ਨੌਜਵਾਨ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਦੁਨੀਆ ਭਰ ਵਿਚ ਲੱਖਾਂ ਲੋਕ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ ਤੇ ਇਹ ਦਿਲ ਦੀ ਬਿਮਾਰੀ ਲਈ ਮਹੱਤਵਪੂਰਨ ਜੋਖ਼ਮ ਦੇ ਕਾਰਕਾਂ ਵਿੱਚੋਂ ਇਕ ਹੈ।
ਕਰਨਾਟਕ: ਵਿਆਹ ਦਾ ਪ੍ਰਸਤਾਵ ਰੱਦ ਕਰਨ ਵਾਲੀ ਲੜਕੀ ਦੀ ਹੱਤਿਆ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
ਹੁਬਲੀ (ਕਰਨਾਟਕ), 17 ਮਈ ਪੁਲੀਸ ਨੇ ਹੁਬਲੀ ਵਿੱਚ ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ ਲੜਕੀ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਫ਼ਰਾਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਗਿਰੀਸ਼ ਸਾਵੰਤ ਨੇ ਬੁੱਧਵਾਰ ਨੂੰ ਇੱਥੋਂ ਦੇ ਵੀਰਪੁਰ ਓਨੀ ‘ਚ ਅੰਜਲੀ ਅੰਬੀਗਰ (20) ਦੇ ਘਰ ਦਾਖਲ ਹੋ ਕੇ ਉਸ ‘ਤੇ ਚਾਕੂ ਨਾਲ ਕਈ ਵਾਰ ਕੀਤੇ ਅਤੇ ਫ਼ਰਾਰ ਹੋ [...] The post ਕਰਨਾਟਕ: ਵਿਆਹ ਦਾ ਪ੍ਰਸਤਾਵ ਰੱਦ ਕਰਨ ਵਾਲੀ ਲੜਕੀ ਦੀ ਹੱਤਿਆ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ appeared first on Punjabi Tribune .
ਕੁਝ ਦਿਨ ਪਹਿਲਾਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਪੀਐਮ ਨਰਿੰਦਰ ਦੇ ਰਿਟਾਇਰਮੈਂਟ 'ਤੇ ਟਿੱਪਣੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਇਕ ਸਾਲ ਬਾਅਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਅਤੇ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ।
ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕਰਕੇ ਮੁੰਬਈ ਲਿਆਂਦਾ
ਮੁੰਬਈ, 17 ਮਈ ਇਥੇ ਘਾਟਕੋਪਰ ’ਚ ਸੋਮਵਾਰ ਨੂੰ ਜਿਸ ਵੱਡੇ ਹੋਰਡਿੰਗ ਦੇ ਡਿੱਗਣ ਕਾਰਨ ਭਿਆਨਕ ਹਾਦਸਾ ਹੋਇਆ, ਉਸ ਨੂੰ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਭਾਵੇਸ਼ ਭਿੰਡੇ ਨੂੰ ਅੱਜ ਤੜਕੇ ਉਦੈਪੁਰ ਤੋਂ ਮੁੰਬਈ ਲਿਆਂਦਾ ਗਿਆ। ਭਿੰਡੇ ਦੀ ਇਸ਼ਤਿਹਾਰ ਏਜੰਸੀ ‘ਮੈਸਰਜ਼ ਈਗੋ ਮੀਡੀਆ ਪ੍ਰਾਈਵੇਟ ਲਿਮਟਿਡ’ ਨੇ ਘਾਟਕੋਪਰ ‘ਚ ਹੋਰਡਿੰਗ ਲਗਾਇਆ ਸੀ, ਜਿਸ ਦੇ ਸੋਮਵਾਰ ਸ਼ਾਮ ਨੂੰ ਡਿੱਗਣ [...] The post ਮੁੰਬਈ: ਹੋਰਡਿੰਗ ਲਗਾਉਣ ਵਾਲੀ ਕੰਪਨੀ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕਰਕੇ ਮੁੰਬਈ ਲਿਆਂਦਾ appeared first on Punjabi Tribune .
ਅੱਜ ਦਿੱਲੀ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਦੀ ਪੁਣੇ ਹਵਾਈ ਅੱਡੇ 'ਤੇ ਰਨਵੇਅ ਵੱਲ ਵਧਦੇ ਸਮੇਂ ਟਗ ਟਰੈਕਟਰ ਨਾਲ ਟੱਕਰ ਗਈ। ਇਹ ਘਟਨਾ ਉਦੋਂ ਵਾਪਰੀ, ਜਦੋਂ ਜਹਾਜ਼ 'ਚ ਕਰੀਬ 180 ਯਾਤਰੀ ਸਵਾਰ ਸਨ। ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਏਐੱਨਆਈ ਨੂੰ ਦੱਸਿਆ ਕਿ ਲਗਭਗ 180 ਯਾਤਰੀਆਂ ਨੂੰ ਲੈ ਕੇ ਜਾ ਰਹੇ ਜਹਾਜ਼ ਦੇ ਲੈਂਡਿੰਗ ਗਿਅਰ ਨੇੜੇ ਟਾਇਰ ਨੂੰ ਨੁਕਸਾਨ ਪਹੁੰਚਿਆ।
ਜਲਦ ਸ਼ੁਰੂ ਹੋ ਸਕਦਾ ਹੈ iPhone 16 ਡਿਸਪਲੇਅ ਪੈਨਲ ਦਾ ਪ੍ਰੋਡਕਸ਼ਨ, ਰਿਪੋਰਟ ’ਚ ਮਿਲੀ ਜਾਣਕਾਰੀ
ਜੇਕਰ ਅਸੀਂ ਪਲੱਸ ਮਾਡਲਾਂ ਦੀ ਗੱਲ ਕਰੀਏ ਤਾਂ ਪਲੱਸ ਮਾਡਲਾਂ ਯਾਨੀ 16 ਪਲੱਸ ਅਤੇ 16 ਪ੍ਰੋ ਮੈਕਸ ਦੀ ਮੰਗ ਸ਼ੁਰੂਆਤ 'ਚ ਹੌਲੀ ਹੋ ਸਕਦੀ ਹੈ, ਪਰ ਆਉਣ ਵਾਲੇ ਸਮੇਂ 'ਚ ਇਨ੍ਹਾਂ ਡਿਵਾਈਸਾਂ ਦੀ ਮੰਗ ਵਧ ਸਕਦੀ ਹੈ, ਕਿਉਂਕਿ ਲੋਕ ਲੰਬੀ ਬੈਟਰੀ ਲਾਈਫ ਚਾਹੁੰਦੇ ਹਨ।
ਮਹਾਰਾਸ਼ਟਰ: ਫ਼ਰਾਰ ਪੁਲੀਸ ਇੰਸਪੈਕਟਰ ਦੇ ਘਰੋਂ ਇਕ ਕਰੋੜ ਰੁਪਏ ਤੇ 72 ਲੱਖ ਦਾ ਸੋਨਾ ਬਰਾਮਦ
ਛਤਰਪਤੀ ਸੰਭਾਜੀਨਗਰ, 17 ਮਈ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿੱਚ ਪੁਲੀਸ ਨੇ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਮੁਲਜ਼ਮ ਪੁਲੀਸ ਮੁਲਾਜ਼ਮ ਦੇ ਘਰੋਂ 1.08 ਕਰੋੜ ਰੁਪਏ ਅਤੇ 72 ਲੱਖ ਰੁਪਏ ਦਾ ਸੋਨਾ ਤੇ ਗਹਿਣੇ ਬਰਾਮਦ ਕੀਤੇ ਹਨ। ਪੁਲੀਸ ਇੰਸਪੈਕਟਰ ਹਰੀਭਾਊ ਖਾੜੇ (52) ਨੂੰ 15 ਮਈ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਗਿਆ ਸੀ ਅਤੇ ਉਦੋਂ ਤੋਂ ਉਹ [...] The post ਮਹਾਰਾਸ਼ਟਰ: ਫ਼ਰਾਰ ਪੁਲੀਸ ਇੰਸਪੈਕਟਰ ਦੇ ਘਰੋਂ ਇਕ ਕਰੋੜ ਰੁਪਏ ਤੇ 72 ਲੱਖ ਦਾ ਸੋਨਾ ਬਰਾਮਦ appeared first on Punjabi Tribune .
ਮਾਲੀਵਾਲ ਮਾਮਲਾ: ਭਾਜਪਾ ਮਹਿਲਾ ਮੋਰਚਾ ਨੇ ਚੂੜੀਆਂ ਨਾਲ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ
ਨਵੀਂ ਦਿੱਲੀ, 17 ਮਈ ਭਾਜਪਾ ਮਹਿਲਾ ਮੋਰਚਾ ਦੀ ਦਿੱਲੀ ਇਕਾਈ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਬਦਸਲੂਕੀ ਦੇ ਮਾਮਲੇ ਵਿੱਚ ਅੱਜ ਸਵੇਰੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ। ਮਹਿਲਾ ਮੋਰਚਾ ਦੀ ਪ੍ਰਧਾਨ ਰਿਚਾ ਪਾਂਡੇ ਮਿਸ਼ਰਾ ਦੀ ਅਗਵਾਈ ਹੇਠ ਚੂੜੀਆਂ ਪਾ ਕੇ ਪ੍ਰਦਰਸ਼ਨਕਾਰੀਆਂ ਨੇ ਕੇਜਰੀਵਾਲ ਦਾ ਵਿਰੋਧ [...] The post ਮਾਲੀਵਾਲ ਮਾਮਲਾ: ਭਾਜਪਾ ਮਹਿਲਾ ਮੋਰਚਾ ਨੇ ਚੂੜੀਆਂ ਨਾਲ ਕੇਜਰੀਵਾਲ ਦੀ ਰਿਹਾਇਸ਼ ਨੇੜੇ ਪ੍ਰਦਰਸ਼ਨ ਕੀਤਾ appeared first on Punjabi Tribune .
NEET Paper Leak 2024: ਨੀਟ ਪੇਪਰ ਲੀਕ ਮਾਮਲੇ 'ਚ ਨਵਾਂ ਮੋੜ, ਘੇਰੇ 'ਚ ਆਇਆ ਇਹ ਨਾਮੀ ਕਾਲਜ, ਹੋ ਸਕਦਾ ਵੱਡਾ ਖੁਲਾਸਾ
ਹਾਲ ਹੀ ਵਿਚ ਸਮਾਪਤ ਹੋਈ NEET UG ਪ੍ਰੀਖਿਆ ਵਿਚ ਫ਼ਰਜ਼ੀਵਾੜਾ ਗਿਰੋਹ ਦਾ ਵੱਡਾ ਖੁਲਾਸਾ ਹੋਇਆ ਹੈ। ਜ਼ਿਲ੍ਹੇ ਦੇ ਦੋ ਪ੍ਰੀਖਿਆ ਕੇਂਦਰਾਂ ਤੋਂ ਅੱਠ ਫਰਜ਼ੀ ਪ੍ਰੀਖਿਆਰਥੀਆਂ ਨੂੰ ਫੜਿਆ ਗਿਆ ਸੀ। ਇਨ੍ਹਾਂ ਵਿੱਚੋਂ 7 ਫਰਜ਼ੀ ਪ੍ਰੀਖਿਆਰਥੀ ਕੋਲਾਸੀ ਸਥਿਤ ਨਵੋਦਿਆ ਵਿਦਿਆਲਿਆ ਪ੍ਰੀਖਿਆ ਕੇਂਦਰ ਤੋਂ ਫੜੇ ਗਏ।
ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਮੇਲੇ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ
ਨਵੀਂ ਦਿੱਲੀ, 17 ਮਈ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਫੈਸਟੀਵਲ ਵਿਚ ਫਰਾਂਸਿਸ ਫੋਰਡ ਕੋਪੋਲਾ ਦੀ ਫਿਲਮ ਮੈਗਾਲੋਪੋਲਿਸ ਦੇ ਪ੍ਰੀਮੀਅਰ ਦੌਰਾਨ ਫਾਲਗੁਨੀ ਅਤੇ ਸ਼ੇਨ ਪੀਕੌਕ ਦੁਆਰਾ ਡਿਜ਼ਾਈਨ ਕੀਤੇ ਕਾਲੇ ‘ਗਾਊਨ’ ਵਿਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਪਿਛਲੇ ਦੋ ਦਹਾਕਿਆਂ ਤੋਂ ਕਾਨ ਫਿਲਮ ਫੈਸਟੀਵਲ ‘ਚ ਸ਼ਿਰਕਤ ਕਰ ਰਹੀ 50 ਸਾਲਾ ਐਸ਼ਵਰਿਆ ਅਤੇ ਉਸ ਦੀ ਬੇਟੀ ਆਰਾਧਿਆ [...] The post ਐਸ਼ਵਰਿਆ ਰਾਏ ਬੱਚਨ ਕਾਨ ਫਿਲਮ ਮੇਲੇ ’ਚ ਰੈੱਡ ਕਾਰਪੇਟ ’ਤੇ ਕਾਲੇ ਗਾਊਨ ’ਚ ਨਜ਼ਰ ਆਈ appeared first on Punjabi Tribune .
Cannes 2024: ਐਸ਼ਵਰਿਆ ਰਾਏ ਨੇ ਕਾਨਸ 2024 'ਚ ਗੋਲਡਨ ਬਲੈਕ ਗਾਊਨ 'ਚ ਲੁੱਟੀ ਲਾਈਮਲਾਈਟ, ਦੇਖੋ ਤਸਵੀਰਾਂ
Cannes 2024: ਐਸ਼ਵਰਿਆ ਰਾਏ ਨੇ ਕਾਨਸ 2024 'ਚ ਗੋਲਡਨ ਬਲੈਕ ਗਾਊਨ 'ਚ ਲੁੱਟੀ ਲਾਈਮਲਾਈਟ, ਦੇਖੋ ਤਸਵੀਰਾਂ
ਸਾਲ 2024 ’ਚ ਭਾਰਤ ਕਰੇਗਾ ਲਗਪਗ 7% ਨਾਲ ਆਰਥਿਕ ਵਿਕਾਸ: ਯੂਐੱਨ ਮਾਹਿਰ
ਸੰਯੁਕਤ ਰਾਸ਼ਟਰ, 17 ਮਈ ਭਾਰਤ ਦਾ ਆਰਥਿਕ ਵਿਕਾਸ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਅਤੇ ਇਹ ਕਈ ਪੱਛਮੀ ਕੰਪਨੀਆਂ ਲਈ ਨਿਵੇਸ਼ ਨਵਾਂ ਦੇਸ਼ ਬਣ ਗਿਆ ਹੈ ਕਿਉਂਕਿ ਚੀਨ ਵਿੱਚ ਵਿਦੇਸ਼ੀ ਨਿਵੇਸ਼ ਲਗਾਤਾਰ ਘਟਦਾ ਜਾ ਰਿਹਾ ਹੈ। ਮਾਹਿਰ ਨੇ ਇਹ ਗੱਲ ਸੰਯੁਕਤ ਰਾਸ਼ਟਰ ਵੱਲੋਂ 2024 ਲਈ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਵਾਧੇ ਨੂੰ ਸੋਧਣ ਦੇ [...] The post ਸਾਲ 2024 ’ਚ ਭਾਰਤ ਕਰੇਗਾ ਲਗਪਗ 7% ਨਾਲ ਆਰਥਿਕ ਵਿਕਾਸ: ਯੂਐੱਨ ਮਾਹਿਰ appeared first on Punjabi Tribune .
NBFC ਲਈ ਸੰਕਟ ਬਣ ਸਕਦਾ ਹੈ Unsecured Loans, RBI ਦੇ ਡਿਪਟੀ ਗਵਰਨਰ ਨੇ ਦਿੱਤੀ ਚਿਤਾਵਨੀ
ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਵੱਲੋਂ ਰਿਣਦਾਤਿਆਂ ਨੂੰ ਅਜਿਹੇ ਜੋਖਮ ਲੈਣ ਤੋਂ ਰੋਕਣ ਲਈ ਅਸੁਰੱਖਿਅਤ ਕਰਜ਼ਿਆਂ 'ਤੇ ਜੋਖਮ ਭਾਰ ਵਧਾਉਣ ਤੋਂ ਬਾਅਦ, ਪੂੰਜੀ ਬਾਜ਼ਾਰ 'ਤੇ ਉਧਾਰ ਫੰਡਾਂ ਦੀ ਸੱਟੇਬਾਜ਼ੀ ਦੀ ਭੜਕ ਉੱਠੀ, ਜਿਸ ਕਾਰਨ ਆਰਬੀਆਈ ਨੂੰ ਅਜਿਹਾ ਕਰਨਾ ਪਿਆ।
'ਮੇਰਾ ਭਰਾ ਵਿਆਹ ਕਰੇ, ਬੱਚੇ ਹੋਣ', ਰਾਏਬਰੇਲੀ ਦੇ ਲੋਕਾਂ ਨੇ ਰਾਹੁਲ ਬਾਰੇ ਪੁੱਛੇ ਸਵਾਲ ਤਾਂ ਕੀ ਬੋਲੀ ਪ੍ਰਿਅੰਕਾ ...
ਲੋਕ ਸਭਾ ਚੋਣਾਂ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਵਾਇਨਾਡ ਅਤੇ ਰਾਏਬਰੇਲੀ ਲੋਕ ਸਭਾ ਸੀਟਾਂ ਤੋਂ ਚੋਣ ਲੜ ਰਹੇ ਹਨ। ਭਾਵੇਂ ਉਨ੍ਹਾਂ ਦੀ ਭੈਣ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਚੋਣ ਨਹੀਂ ਲੜ ਰਹੀ ਪਰ ਉਹ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਚੋਣ ਰੈਲੀਆਂ ਕਰ ਰਹੀ ਹੈ।
ਸੈਂਸੇਕਸ 'ਚ ਐਕਸਿਸ ਬੈਂਕ, ਇੰਡਸਇੰਡ ਬੈਂਕ, ਨੇਸਲੇ, ਹਿੰਦੁਸਤਾਨ ਯੂਨੀਲੀਵਰ, ਲਾਰਸਨ ਐਂਡ ਟੂਬਰੋ ਅਤੇ ਬਜਾਜ ਫਿਨਸਰਵ ਦੇ ਸ਼ੇਅਰ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ, ਜਦਕਿ ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਟਾਟਾ ਸਟੀਲ ਅਤੇ ਅਲਟਰਾਟੈੱਕ ਸੀਮੈਂਟ ਦੇ ਸ਼ੇਅਰਾਂ 'ਚ ਤੇਜ਼ੀ ਰਹੀ
ਲੋਕ ਸਭਾ ਚੋਣਾਂ ਵਿੱਚ ਸ਼ਰਾਬ ਘੁਟਾਲੇ ਦੇ ਮੁੱਦੇ ਨੂੰ ਲੈ ਕੇ ਭਾਜਪਾ ਲਗਾਤਾਰ ਆਮ ਆਦਮੀ ਪਾਰਟੀ ਨੂੰ ਘੇਰ ਰਹੀ ਹੈ। ਇਸ ਮੁੱਦੇ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ।
Lok Sabha Election 2024: ਬਹੁਮਤ ਨਾ ਮਿਲਿਆ ਤਾਂ ਕੀ ਕਰੇਗੀ ਭਾਜਪਾ? ਅਮਿਤ ਸ਼ਾਹ ਨੇ ਪਲਾਨ B ਬਾਰੇ ਆਖੀ ਇਹ ਗੱਲ
ਇਸ ਸਵਾਲ ਦੇ ਜਵਾਬ 'ਚ ਅਮਿਤ ਸ਼ਾਹ ਨੇ ਕਿਹਾ ਕਿ ਪਲਾਨ ਬੀ ਬਣਾਉਣ ਦੀ ਲੋੜ ਹੈ ਜਦੋਂ ਪਲਾਨ ਏ ਦੇ ਸਫਲ ਹੋਣ ਦੀ ਸੰਭਾਵਨਾ 60 ਫੀਸਦੀ ਤੋਂ ਘੱਟ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਭਾਰੀ ਬਹੁਮਤ ਨਾਲ ਸੱਤਾ ਵਿੱਚ ਵਾਪਸ ਆਉਣਗੇ।
ਲੋਕਾਈ ਦੀ ਬਾਤ ਪਾਉਦੇ ਨੰਦ ਲਾਲ ਨੂਰਪੁਰੀ ਦੇ ਗੀਤ
ਨੰਦ ਲਾਲ ਨੂਰਪੁਰੀ ਨੇ ਸਵਾ ਕੁ ਸੌ ਕਾਵਿ-ਵੰਨਗੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ, ਜਿਨ੍ਹਾਂ ਵਿਚ ਕਵਿਤਾਵਾਂ, ਗੀਤ ਤੇ ਗ਼ਜ਼ਲਾਂ ਸ਼ਾਮਿਲ ਹਨ। ਇਨ੍ਹਾਂ ਵਿਚ ਗੀਤਾਂ ਦੀ ਗਿਣਤੀ ਸਭ ਤੋਂ ਵੱਧ ਲਗਪਗ ਛੇ ਦਰਜਨ ਅਤੇ ਸਭ ਤੋਂ ਘੱਟ ਗ਼ਜ਼ਲਾਂ ਜਿਨ੍ਹਾਂ ਦੀ ਗਿਣਤੀ 12 ਮਿਲਦੀ ਹੈ। ਨੰਦ ਲਾਲ ਨੂਰਪੁਰੀ ਦੀਆਂ ਵੱਖ-ਵੱਖ ਪ੍ਰਕਾਸ਼ਤ ਪੁਸਤਕਾਂ ’ਚ ਸਭ ਤੋਂ ਪਹਿਲਾਂ ‘ਨੂਰੀ ਪਰੀਆਂ’ ਦਾ ਨਾਂ ਆਉਂਦਾ ਹੈ, ਜੋ ਉਸ ਸਮੇਂ ਲਾਹੌਰ ਤੋਂ ਛਪੀ ਸੀ।
ਫਿਲਮੀ ਦੁਨੀਆ ’ਚ ਅਜਿਹੀਆਂ ਜੋੜੀਆਂ ਹਨ, ਜਿਨ੍ਹਾਂ ਦਰਮਿਆਨ ਪ੍ਰੇਮ ਸਬੰਧ ਉਪਜੇ, ਵਿਗਸੇ, ਚਰਚਾ ’ਚ ਆਏ ਪਰ ਰਹਿ ਗਏ ਅਧੂਰੇ
ਸੰਨ 1961 ਵਿਚ ਬਣੀ ਪੰਜਾਬੀ ਫਿਲਮ ‘ਗੁੱਡੀ’ ਵਿਚ ਗਾਇਕਾ ਸ਼ਮਸ਼ਾਦ ਬੇਗ਼ਮ ਵੱਲੋਂ ਗਾਇਆ ਤੇ ਸੰਗੀਤਕਾਰ ਹੰਸਰਾਜ ਬਹਿਲ ਵੱਲੋਂ ਸੰਗੀਤਬੱਧ ਕੀਤਾ ਗੀਤ ‘ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ ’ਤੇ ਰੋਣ ਖੜ੍ਹੀਆਂ, ਜਿਨ੍ਹਾਂ ਪਿਆਰ ਕੀਤਾ ਇਕ ਵਾਰੀ, ਪੱਤਣਾਂ ’ਤੇ ਰੋਣ ਖੜੀਆਂ’ ਬੇਹੱਦ ਮਕਬੂਲ ਹੋਇਆ ਸੀ। ਕਈ ਵਰ੍ਹਿਆਂ ਤੱਕ ਇਹ ਗੀਤ ਰੇਡੀਓ ’ਤੇ ਵੱਜਦਾ ਰਿਹਾ ਸੀ। ਇਹ ਗੀਤ ਅਧੂਰੀਆਂ ਰਹਿ ਗਈਆਂ ਮੁਹੱਬਤਾਂ ਦੇ ਦਰਦ ਨੂੰ ਆਪਣੇ ਆਪ ’ਚ ਸਮੋਈ ਬੈਠਾ ਸੀ।
ਦਿੱਲੀ ਪੁਲਿਸ ਮੁਕਾਬਲੇ 'ਚ ਮਾਰਿਆ ਸ਼ੂਟਰ 'ਗੋਲੀ', ਪੁਰਤਗਾਲ ਦੇ ਗੈਂਗ ਲੀਡਰ ਹਿਮਾਂਸ਼ੂ ਭਾਊ ਲਈ ਕਰਦਾ ਸੀ ਕੰਮ
ਦਿੱਲੀ ਪੁਲਿਸ ਮੁਕਾਬਲੇ 'ਚ ਮਾਰਿਆ ਸ਼ੂਟਰ 'ਗੋਲੀ', ਪੁਰਤਗਾਲ ਦੇ ਗੈਂਗ ਲੀਡਰ ਹਿਮਾਂਸ਼ੂ ਭਾਊ ਲਈ ਕਰਦਾ ਸੀ ਕੰਮ
ਬੰਗਾ – ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 30 ਲੱਖ ਰੁਪਏ ਲਾਗਤ ਵਾਲੀ ਲਿਫ਼ਟ ਦਾ ਉਦਘਾਟਨ ਕੀਤਾ ਗਿਆ । ਇਹ ਉਦਘਾਟਨੀ ਰਸਮ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਭਾਈ । ਉਹਨਾਂ ਸਰਬੱਤ ਦੇ … More
ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਕੈਂਪਸ ਵਿੱਚ ਭੰਨਤੋੜ ਕੀਤੀ ਗਈ ਅਤੇ ਕੁਝ ਲੋਕਾਂ ਨੇ ਇਮਾਰਤ ਨੂੰ ਅੱਗ ਲਗਾ ਦਿੱਤੀ। ਅੱਗ ਨੇ ਇਕਦਮ ਭਿਆਨਕ ਰੂਪ ਧਾਰਨ ਕਰ ਲਿਆ।
7 ਵਾਰ ਕਾਂਗਰਸ ਤੇ 10 ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਜਿੱਤ ਦਾ ਗਵਾਹ ਬਣੇ ਇਸ ਹਲਕੇ ਦੀ ਗੱਲ ਕਰੀਏ ਤਾਂ ਪਹਿਲੀ ਲੋਕ ਸਭਾ ਲਈ 1952 ’ਚ ਹੋਈ ਚੋਣ ਦੌਰਾਨ ਮਾਝਾ ਖੇਤਰ ਨਾਲ ਸਬੰਧਤ ਸੁਰਜੀਤ ਸਿੰਘ ਮਜੀਠੀਆ ਨੇ 23363 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਅਤੇ 1957 ਤੇ 1962 ’ਚ ਵੀ ਸੁਰਜੀਤ ਸਿੰਘ ਮਜੀਠੀਆ ਨੇ ਕ੍ਰਮਵਾਰ 44218 ਅਤੇ 1990 ਵੋਟਾਂ ਦੇ ਫ਼ਰਕ ਨਾਲ ਇਸ ਸੀਟ ਨੂੰ ਮਾਝੇ ਦੀ ਝੋਲੀ ਵਿਚ ਪਾਇਆ।
ਬਸੰਤ ਰੁੱਤ ਦੀ ਮੱਕੀ ਬੀਜਣ ਪ੍ਰਤੀ ਸੂਬੇ ਦੇ ਕਿਸਾਨਾਂ ’ਚ ਲਗਾਤਾਰ ਰੁਝਾਨ ਵਧ ਰਿਹਾ ਹੈ ਹਾਲਾਂਕਿ ਖੇਤੀਬਾੜੀ ਵਿਭਾਗ ਇਸ ਦੀ ਬਿਜਾਈ ਲਈ ਸਿਫ਼ਾਰਸ਼ ਨਹੀਂ ਕਰਦਾ। ਇਸ ਦਾ ਮੁੱਖ ਕਾਰਨ ਹੈ ਕਿ ਬਸੰਤ ਰੁੱਤ ਦੀ ਮੱਕੀ ਨੂੰ ਪਾਣੀ ਦੀ ਬਹੁਤ ਲੋੜ ਪੈਂਦੀ ਹੈ ਅਤੇ ਖਰੀਫ਼ ਰੁੱਤ ਦੀ ਮੱਕੀ ਦੇ ਮੁਕਾਬਲੇ ਇਹ ਕਈ ਗੁਣਾ ਵੱਧ ਪਾਣੀ ਲੈਂਦੀ ਹੈ। ਇਸ ਦੇ ਬਾਵਜੂਦ ਕਿਸਾਨਾਂ ਨੇ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਵੱਡੇ ਪੱਧਰ ’ਤੇ ਬਸੰਤ ਰੁੱਤ ਦੀ ਮੱਕੀ ਬੀਜੀ ਹੈ।
ਹਰਦੀਪ ਨਿੱਝਰ ਹੱਤਿਆਕਾਂਡ ਦਾ ਮੁਲਜ਼ਮ ਅਮਨਦੀਪ ਅਦਾਲਤ ’ਚ ਹੋਇਆ ਪੇਸ਼, 21 ਮਈ ਨੂੰ ਮੁੜ ਪੇਸ਼ ਹੋਣ ਦਾ ਦਿੱਤਾ ਆਦੇਸ਼
ਖ਼ਾਲਿਸਤਾਨ ਦੇ ਹਮਾਇਤੀ ਦੀ ਹੱਤਿਆ ’ਚ ਮੁਲਜ਼ਮ ਇਕ ਭਾਰਤੀ ਨਾਗਰਿਕ ਕੈਨੇਡਾ ਦੀ ਅਦਾਲਤ ’ਚ ਪੇਸ਼ ਹੋਇਆ। ਕੋਰਟ ਨੇ ਉਸ ਨੂੰ ਮਾਮਲੇ ’ਚ ਗਿ੍ਰਫ਼ਤਾਰ ਤਿੰਨ ਸਹਿ-ਮੁਲਜ਼ਮਾਂ ਨਾਲ 21 ਮਈ ਨੂੰ ਮੁੜ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ।
ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 16 ਮਈ ਪ੍ਰਿਥਵੀ ਅਭਯੁੱਦਿਆ ਐਜੂਕੇਟਰ ਐਸੋਸੀਏਸ਼ਨ ਭਾਰਤ ਪੀਏਏਆਈ ਐੇਮਿਟੀ ਯੂਨੀਵਰਸਿਟੀ ਜੈਪੁਰ ਵੱਲੋਂ ਇਕ ਸਨਮਾਨ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਾਹਬਾਦ ਦੇ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਨੇ ਦੱਸਿਆ ਕਿ ਸਕੂਲ ਪਿਛਲੇ 38 ਸਾਲਾਂ ਤੋਂ [...] The post ਸਤਲੁਜ ਸੀਨੀਅਰ ਸੈਕੰਡਰੀ ਸਕੂਲ ਨੂੰ ਬੈਸਟ ਫੈਕਲਟੀ ਐਵਾਰਡ appeared first on Punjabi Tribune .
ਦਿੱਲੀ ਤੋਂ ਦੋ ਦਿਨਾਂ ’ਚ 18 ਉਡਾਣਾਂ ਰੱਦ, ਕਈ ਲੇਟ; ਯਾਤਰੀ ਰਹੇ ਪਰੇਸ਼ਾਨ
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੰਚਾਲਿਤ ਜਹਾਜ਼ਾਂ ਦੇ ਰੱਦ ਹੋਣ ਨਾਲ ਯਾਤਰੀ ਪਰੇਸ਼ਾਨ ਹਨ। ਪਿਛਲੇ ਦੋ ਦਿਨਾਂ ’ਚ 18 ਉਡਾਣਾਂ ਰੱਦ ਤੇ ਕਈ ਲੇਟ ਹੋਈਆਂ। ਇਨ੍ਹਾਂ ’ਚ ਏਅਰ ਇੰਡੀਆ ਐਕਸਪ੍ਰੈੱਸ, ਏਅਰ ਇੰਡੀਆ, ਸਪਾਈਸਜੈੱਟ, ਇੰਡੀਗੋ ਦੀਆਂ ਉਡਾਣਾਂ ਸ਼ਾਮਲ ਰਹੀਆਂ।
ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ
ਪੱਤਰ ਪ੍ਰੇਰਕ ਰਤੀਆ, 16 ਮਈ ਰਤੀਆ ਦੇ ਵਿਧਾਇਕ ਲਛਮਣ ਨਾਪਾ ਨੇ ਪਿੰਡ ਭੋਡੀਆ ਖੇੜਾ ਸਥਿਤ ਸੀਨੀਅਰ ਭਾਜਪਾ ਆਗੂ ਰਾਧਾ ਕ੍ਰਿਸ਼ਨ ਨਾਰੰਗ ਦੇ ਘਰ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਵਿਧਾਇਕ ਲਛਮਣ ਨਾਪਾ ਨੇ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੂੰ ਵੱਧ ਤੋਂ ਵੱਧ ਵੋਟਾਂ [...] The post ਵਿਧਾਇਕ ਵੱਲੋਂ ਪਿੰਡ ਭੋੜੀਆ ਖੇੜਾ ਵਿੱਚ ਡੋਰ-ਟੂ-ਡੋਰ ਪ੍ਰਚਾਰ appeared first on Punjabi Tribune .
ਨਰਿੰਦਰ ਮੋਦੀ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ: ਪੁਸ਼ਕਰ ਸਿੰਘ ਧਾਮੀ
ਪੱਤਰ ਪ੍ਰੇਰਕ ਯਮੁਨਾਨਗਰ, 16 ਮਈ ਕਾਂਸੇਪੁਰ ਵਿੱਚ ਅੰਬਾਲਾ ਤੋਂ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਹੋਏ ਸਮਾਗਮ ਵਿੱਚ ਆਏ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦਾਅਵਾ ਕੀਤਾ ,‘‘ਨਰਿੰਦਰ ਮੋਦੀ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ।’’ ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੇ ਨੇਤਾ ਮੰਦਿਰ ਦੀ ਗੱਲ ਨਹੀਂ ਕਰਦੇ ਬਲਕਿ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਦੇ [...] The post ਨਰਿੰਦਰ ਮੋਦੀ ਦੁਬਾਰਾ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ: ਪੁਸ਼ਕਰ ਸਿੰਘ ਧਾਮੀ appeared first on Punjabi Tribune .
ਮੋਦੀ ਦੇ 400 ਦੇ ਨਾਅਰੇ ਨੂੰ ਪੂਰਾ ਕਰੇਗੀ ਯੁਵਾ ਸ਼ਕਤੀ: ਸਾਹਿਲ ਸੁਧਾ
ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 16 ਮਈ ਅੱਜ ਸਵੇਰੇ ਥੀਮ ਪਾਰਕ ਵਿੱਚ ਸੈਂਕੜੇਂ ਟਰੈਕਟਰਾਂ ਤੇ ਹਜ਼ਾਰਾਂ ਮੋਟਰਸਾਈਕਲ ਤੇ ਸਵਾਰ ਨੌਜਵਾਨ ਕਿਸਾਨਾਂ ਦੀ ਭੀੜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਦੀ ਨੌਜਵਾਨ ਸ਼ਕਤੀ ਨੇ ਇਕ ਵਾਰ ਫਿਰ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਤੇ ਇਸ ਵਾਰ 400 ਨੂੰ ਪਾਰ ਕਰ ਕੇ ਇਸ ਨਾਅਰੇ ਨੂੰ ਸਾਕਾਰ [...] The post ਮੋਦੀ ਦੇ 400 ਦੇ ਨਾਅਰੇ ਨੂੰ ਪੂਰਾ ਕਰੇਗੀ ਯੁਵਾ ਸ਼ਕਤੀ: ਸਾਹਿਲ ਸੁਧਾ appeared first on Punjabi Tribune .
Punjab Weather Update: ਪੰਜਾਬ ’ਚ ਬਠਿੰਡਾ ਰਿਹਾ ਸਭ ਤੋਂ ਗਰਮ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ
ਪੰਜਾਬ ’ਚ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਦਾ ਭਿਆਨਕ ਰੂਪ ਦੇਖਣ ਨੂੰ ਮਿਲੇਗਾ। ਮੌਸਮ ਕੇਂਦਰ ਚੰਡੀਗੜ੍ਹ ਨੇ 20 ਮਈ ਤੱਕ ਮੌਸਮ ਦਾ ਰੈੱਡ ਤੇ ਆਰੈਂਜ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਵਿਚ ਲੂ ਚੱਲੇਗੀ ਤੇ ਗਰਮੀ ਪਰੇਸ਼ਾਨ ਕਰੇਗੀ।
ਸੋਨੀਪਤ ਵਿੱਚ ਫੈਕਟਰੀ ਦਾ ਬੁਆਇਲਰ ਫਟਿਆ; 2 ਦੀ ਮੌਤ 25 ਜ਼ਖਮੀ
ਚੰਡੀਗੜ੍ਹ, 16 ਮਈ ਹਰਿਆਣਾ ਦੇ ਸੋਨੀਪਤ ’ਚ ਸਥਿਤ ਫੈਕਟਰੀ ਦਾ ਬੁਆਇਲਰ ਫਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 25 ਵਿਅਕਤੀ ਜ਼ਖਮੀ ਹੋ ਗਏ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੋਨੀਪਤ ਦੇ ਕੁੰਡਲੀ ਸ਼ਹਿਰ ਬੁੱਧਵਾਰ ਦੀ ਰਾਤ ਨੂੰ ਇਹ ਘਟਨਾ ਵਾਪਰੀ ਸੀ। ਕੁੰਡਲੀ ਦੇ ਥਾਣਾ ਮੁਖੀ ਦੇਵੇਂਦਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ [...] The post ਸੋਨੀਪਤ ਵਿੱਚ ਫੈਕਟਰੀ ਦਾ ਬੁਆਇਲਰ ਫਟਿਆ; 2 ਦੀ ਮੌਤ 25 ਜ਼ਖਮੀ appeared first on Punjabi Tribune .
ਗ੍ਰੀਨ ਐਕਸਪ੍ਰੈੱਸ ਸਬੰਧੀ ਧਰਨੇ ਵਿੱਚ ਕਾਂਗਰਸੀ ਉਮੀਦਵਾਰ ਵੱਲੋਂ ਸ਼ਿਰਕਤ
ਪੱਤਰ ਪ੍ਰੇਰਕ ਫਰੀਦਾਬਾਦ, 16 ਮਈ ਜ਼ਿਲ੍ਹੇ ਵਿੱਚੋਂ ਲੰਘਦੇ ਗ੍ਰੀਨ ਐਕਸਪ੍ਰੈੱਸ ਨੂੰ ਲੈ ਕੇ ਸਥਾਨਕ ਲੋਕਾਂ ਦਾ ਧਰਨਾ 215ਵੇਂ ਦਿਨ ਵੀ ਜਾਰੀ ਰਿਹਾ ਤੇ ਪਿੰਡਾਂ ਦੇ ਲੋਕਾਂ ਵੱਲੋਂ ਸੱਤਾਧਾਰੀ ਧਿਰ ਨੂੰ ਕੋਸਿਆ ਜਾ ਰਿਹਾ ਹੈ। ਵਿਰੋਧੀ ਧਿਰ ਕਾਂਗਰਸ ਵੱਲੋਂ ਇਸ ਧਰਨੇ ਉਪਰ ਨਜ਼ਰ ਗੱਡੀ ਹੋਈ ਹੈ। ਹਾਲਾਂਕਿ ਇੱਥੇ ਪਿੰਡਾਂ ’ਚ ਭਾਜਪਾ ਦਾ ਤਿੱਖਾ ਵਿਰੋਧ ਨਹੀਂ ਹੈ [...] The post ਗ੍ਰੀਨ ਐਕਸਪ੍ਰੈੱਸ ਸਬੰਧੀ ਧਰਨੇ ਵਿੱਚ ਕਾਂਗਰਸੀ ਉਮੀਦਵਾਰ ਵੱਲੋਂ ਸ਼ਿਰਕਤ appeared first on Punjabi Tribune .
ਦਿੱਲੀ-ਐੱਨਸੀਆਰ ਵਿੱਚ ਚੋਣ ਸਰਗਰਮੀਆਂ ਤੇਜ਼
ਪੱਤਰ ਪ੍ਰੇਰਕ ਨਵੀਂ ਦਿੱਲੀ, 16 ਮਈ ਜਿਉਂ-ਜਿਉਂ ਵੋਟਾਂ ਦਾ ਦਿਨ ਨੇੜੇ ਆ ਰਿਹਾ ਹੈ ਤਿਉਂ-ਤਿਉਂ ਦਿੱਲੀ ਅਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਚੋਣ ਸਰਗਰਮੀਆਂ ਮਘ ਗਈਆਂ ਹਨ। ਦਿੱਲੀ ਦੀਆਂ ਮੁੱਖ ਸਿਆਸੀ ਧਿਰਾਂ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦੇ ਉਮੀਦਵਾਰਾਂ ਵੱਲੋਂ ਸਖਤ ਗਰਮੀ ਵਿੱਚ ਵੋਟਰਾਂ ਨੂੰ ਰਿਝਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਮੀਦਵਾਰਾਂ [...] The post ਦਿੱਲੀ-ਐੱਨਸੀਆਰ ਵਿੱਚ ਚੋਣ ਸਰਗਰਮੀਆਂ ਤੇਜ਼ appeared first on Punjabi Tribune .
ਗਰਮੀ ਦਾ ਕਹਿਰ: ਦਿੱਲੀ ਲਈ ‘ਓਰੇਂਜ’ ਅਲਰਟ ਜਾਰੀ
ਪੱਤਰ ਪ੍ਰੇਰਕ ਨਵੀਂ ਦਿੱਲੀ, 16 ਮਈ ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਹੀਟ ਵੇਵ ਦੇ ਹਾਲਾਤ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ ਸਭ ਤੋਂ ਵੱਧ ਪ੍ਰਭਾਵ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰਬੀ ਅਤੇ ਮੱਧ ਭਾਰਤ ਵਿੱਚ ਵੀ [...] The post ਗਰਮੀ ਦਾ ਕਹਿਰ: ਦਿੱਲੀ ਲਈ ‘ਓਰੇਂਜ’ ਅਲਰਟ ਜਾਰੀ appeared first on Punjabi Tribune .
ਐੱਸਓਐੱਲ: ਪ੍ਰੀਖਿਆ ਦੇ ਨਤੀਜਿਆਂ ’ਚ ਬੇਨਿਯਮੀਆਂ ਖ਼ਿਲਾਫ਼ ਮੁਜ਼ਾਹਰਾ
ਮਨਧੀਰ ਦਿਓਲ ਨਵੀਂ ਦਿੱਲੀ 16 ਮਈ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐੱਸਓਐੱਲ) ਦੇ ਵਿਦਿਆਰਥੀਆਂ ਦੇ ਹਾਲ ਹੀ ਵਿੱਚ ਐਲਾਨੇ ਪ੍ਰੀਖ਼ਿਆ ਦੇ ਨਤੀਜਿਆਂ ਵਿੱਚ ਵੱਡੀਆਂ ਬੇਨਿਯਮੀਆਂ ਦੇ ਖ਼ਿਲਾਫ਼ ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਅੱਜ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਕਿਹਾ ਕਿ ਮੁਲਾਂਕਣ ਅਤੇ ਹੋਰ ਮਦਾਂ ਵਿੱਚ ਗੰਭੀਰ ਖਾਮੀਆਂ ਹਨ। ਉਨ੍ਹਾਂ ਕਿਹਾ ਕਿ ਐੱਸਓਐੱਲ [...] The post ਐੱਸਓਐੱਲ: ਪ੍ਰੀਖਿਆ ਦੇ ਨਤੀਜਿਆਂ ’ਚ ਬੇਨਿਯਮੀਆਂ ਖ਼ਿਲਾਫ਼ ਮੁਜ਼ਾਹਰਾ appeared first on Punjabi Tribune .
ਅਕਾਲੀ ਦਲ ਕਿਸ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੈ: ਭਗਵੰਤ ਮਾਨ
ਮਕਬੂਲ ਅਹਿਮਦ ਕਾਦੀਆਂ, 16 ਮਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਦੀਆਂ ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿਚ ਚੋਣ ਰੈਲੀ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਹੁਣ ਤਕ ਆਈਆਂ ਹਨ ਉਨ੍ਹਾਂ ਨੇ ਲੋਕਾਂ ਦਾ ਕੋਈ ਭਲਾ ਨਹੀਂ ਕੀਤਾ। ਉਨ੍ਹਾਂ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸੇਧਦਿਆਂ [...] The post ਅਕਾਲੀ ਦਲ ਕਿਸ ਤੋਂ ਪੰਜਾਬ ਨੂੰ ਬਚਾਉਣਾ ਚਾਹੁੰਦੈ: ਭਗਵੰਤ ਮਾਨ appeared first on Punjabi Tribune .
ਸਮਾਣਾ 'ਚ ਅਵਾਰਾ ਕੁੱਤਿਆਂ ਦਾ ਕਹਿਰ ਜਾਰੀ, ਵਾੜੇ 'ਚ ਵੜ ਕੇ 10 ਭੇਡਾਂ ਨੂੰ ਮਾਰ-ਮੁਕਾਇਆ, ਤਿੰਨ ਗੰਭੀਰ ਜ਼ਖ਼ਮੀ
ਪੀੜਤ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਭੇਡਾਂ ਦੇ ਮਰਨ ਨਾਲ ਉਸ ਦਾ ਕਰੀਬ 2 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਪਿੰਡ ਵਾਸੀਆ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਪਿੰਡ ਵਿਚ ਘੁੰਮ ਰਹੇ ਅਵਾਰਾ ਕਿਸਮ ਦੇ ਕੁੱਤਿਆਂ ਦਾ ਝੁੰਡ ਫਿਰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ।
ਲੋਕ ਸਭਾ ਚੋਣਾਂ: ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਚੋਣ ਪ੍ਰਚਾਰ ਭਖ਼ਿਆ
ਦਰਸ਼ਨ ਸਿੰਘ ਸੋਢੀ ਐਸ.ਏ.ਐਸ. ਨਗਰ (ਮੁਹਾਲੀ), 16 ਮਈ ਪੰਥਕ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਕਾਂਗਰਸ ਦੇ ਵਿਜੈਇੰਦਰ ਸਿੰਗਲਾ, ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਚੋਣ ਲੜ ਰਹੇ [...] The post ਲੋਕ ਸਭਾ ਚੋਣਾਂ: ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਚੋਣ ਪ੍ਰਚਾਰ ਭਖ਼ਿਆ appeared first on Punjabi Tribune .
ਕਿਸਾਨਾਂ ਵੱਲੋਂ ਪਰਮਪਾਲ ਮਲੂਕਾ ਤੇ ਅਰਵਿੰਦ ਖੰਨਾ ਦਾ ਵਿਰੋਧ
ਰਮਨਦੀਪ ਸਿੰਘ/ਅੰਮ੍ਰਿਤਪਾਲ ਸਿੰਘ ਧਾਲੀਵਾਲ ਚਾਉਕੇ/ਰੂੜੇਕੇ ਕਲਾਂ, 16 ਮਈ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਅੱਜ ਹਲਕਾ ਮੌੜ ਦੇ ਪਿੰਡਾਂ ਵਿਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਪਰਮਪਾਲ ਕੌਰ ਨੇ ਅੱਜ ਮਲੂਕਾ ਪਿੰਡ ਡਿੱਖ, ਢੱਡੇ, ਮੰਡੀ ਕਲਾਂ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਆਉਣਾ ਸੀ ਪਰ ਕਿਸਾਨ ਪਹਿਲਾਂ ਹੀ ਵੱਡੀ ਗਿਣਤੀ [...] The post ਕਿਸਾਨਾਂ ਵੱਲੋਂ ਪਰਮਪਾਲ ਮਲੂਕਾ ਤੇ ਅਰਵਿੰਦ ਖੰਨਾ ਦਾ ਵਿਰੋਧ appeared first on Punjabi Tribune .
ਪਤਨੀ ਦਾ ਇਲਾਜ ਕਰਵਾਉਣ ਰਾਜਿੰਦਰਾ ਹਸਪਤਾਲ ਪੁੱਜੇ ਨਵਜੋਤ ਸਿੱਧੂ, ਰੈਡੀਏਸ਼ਨ ਥੈਰੇਪੀ ਲਈ ਡਾਕਟਰਾਂ ਨਾਲ ਕੀਤਾ ਸਲਾਹ-ਮਸ਼ਵਰਾ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਇਲਾਜ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਸ਼ੁਰੂ ਕਰਵਾਇਆ ਹੈ। ਇਸ ਸਬੰਧੀ ਸਿੱਧੂ ਨੇ ਇੰਟਰਨੈਟ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੀਰਵਾਰ ਨੂੰ ਉਨ੍ਹਾਂ ਪਤਨੀ ਦੀ ਰੈਡੀਏਸ਼ਨ ਥੈਰੇਪੀ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਦਿਆਂ ਮਾਹਰ ਡਾਕਟਰਾਂ ਨਾਲ ਸਲਾਹ-ਮਸ਼ਵਰਾ ਕੀਤਾ।
ਸੰਧੂ ਮਗਰੋਂ ਔਜਲਾ ਵੀ ਡੇਰਾ ਬਿਆਸ ਦੇ ਮੁਖੀ ਕੋਲ ਪੁੱਜੇ
ਅੰਮ੍ਰਿਤਸਰ: ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕਰਨ ਮਗਰੋਂ ਕਾਂਗਰਸ ਦੇ ਉਮੀਦਵਾਰ ਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ। ਸ੍ਰੀ ਔਜਲਾ ਨੇ ਕਿਹਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਬਾਣੀ ਅਤੇ ਉਨ੍ਹਾਂ ਦੀ ਸ਼ਖਸੀਅਤ [...] The post ਸੰਧੂ ਮਗਰੋਂ ਔਜਲਾ ਵੀ ਡੇਰਾ ਬਿਆਸ ਦੇ ਮੁਖੀ ਕੋਲ ਪੁੱਜੇ appeared first on Punjabi Tribune .
ਭਗਵੰਤ ਮਾਨ ਦੀ ਇਜਾਜ਼ਤ ਨਾਲ ਕਿਸਾਨਾਂ ’ਤੇ ਹੋਇਆ ਤਸ਼ੱਦਦ: ਸੁਖਬੀਰ
ਮਨੋਜ ਸ਼ਰਮਾ ਬਠਿੰਡਾ, 16 ਮਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਰੋੜਾਂ ਦੇ ਸ਼ਰਾਬ ਘੁਟਾਲੇੇ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਚਣ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ’ਤੇ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ [...] The post ਭਗਵੰਤ ਮਾਨ ਦੀ ਇਜਾਜ਼ਤ ਨਾਲ ਕਿਸਾਨਾਂ ’ਤੇ ਹੋਇਆ ਤਸ਼ੱਦਦ: ਸੁਖਬੀਰ appeared first on Punjabi Tribune .
ਕਿਸਾਨਾਂ ਤੇ ਵਪਾਰੀਆਂ ਦੇ ਵਿਗੜਦੇ ਰਿਸ਼ਤੇ ਪੰਜਾਬ ਦਾ ਕਰਨਗੇ ਹੋਰ ਨੁਕਸਾਨ - ਸੁਨੀਲ ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਤੇ ਵਪਾਰੀਆਂ ਦੇ ਰਿਸ਼ਤਿਆਂ ਵਿਚ ਦਰਾਰ ਪਾ ਕੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਾਖੜ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੇ ਜੱਦੀ ਸ਼ਹਿਰ ਸੰਗਰੂਰ ਦਾ ਦਿਲ ਕਹੇ ਜਾਣ ਵਾਲੇ ਬਰਨਾਲਾ ’ਚ ਕਿਸਾਨਾਂ ਤੇ ਵਪਾਰੀਆਂ ਵਿਚ ਪੈਦਾ ਹੋਇਆ ਵਿਵਾਦ ਪੰਜਾਬ ਦੇ ਹਾਲਾਤ ਹੋਰ ਵੀ ਖਰਾਬ ਕਰ ਸਕਦਾ ਹੈ।
ਮਾਝੇ ’ਚ ਦੋ ਮੰਤਰੀਆਂ ਤੇ ਇੱਕ ਸਾਬਕਾ ਉਪ ਮੁੱਖ ਮੰਤਰੀ ਦਾ ਵੱਕਾਰ ਦਾਅ ’ਤੇ
ਰਾਜਨ ਮਾਨ ਰਾਮਦਾਸ, 16 ਮਈ ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ ਇਸ ਵਾਰ ਦੋ ਮੌਜੂਦਾ ਮੰਤਰੀਆਂ, ਇੱਕ ਸਾਬਕਾ ਉਪ ਮੁੱਖ ਮੰਤਰੀ, ਦੋ ਸਾਬਕਾ ਮੰਤਰੀਆਂ ਅਤੇ ਇਕ ਮੌਜੂਦਾ ਲੋਕ ਸਭਾ ਮੈਂਬਰ ਦਾ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕਾਂਗਰਸ ਦੇ ਉਮੀਦਵਾਰ [...] The post ਮਾਝੇ ’ਚ ਦੋ ਮੰਤਰੀਆਂ ਤੇ ਇੱਕ ਸਾਬਕਾ ਉਪ ਮੁੱਖ ਮੰਤਰੀ ਦਾ ਵੱਕਾਰ ਦਾਅ ’ਤੇ appeared first on Punjabi Tribune .
ਕੋਰੀਓਗ੍ਰਾਫਰ ਫ਼ਰਾਹ ਖਾਨ ‘ਛੋਟਾ ਭੀਮ’ ਦਾ ਟਰੇਲਰ ਕਰੇਗੀ ਰਿਲੀਜ਼
ਮੁੰਬਈ: ਬੌਲੀਵੁੁਡ ਅਦਾਕਾਰ ਅਨੁਪਮ ਖੇਰ ਦੀ ਫਿਲਮ ‘ਛੋਟਾ ਭੀਮ ਐਂਡ ਦਿ ਕਰਸ ਆਫ ਦਮਯਾਨ’ ਦਾ ਟਰੇਲਰ ਭਲਕੇ ਜਾਰੀ ਹੋਵੇਗਾ। ਇਸ ਸਮਾਗਮ ਵਿਚ ਉੱਘੀ ਕੋਰੀਓਗ੍ਰਾਫਰ ਫ਼ਰਾਹ ਖਾਨ ਸ਼ਿਰਕਤ ਕਰੇਗੀ। ਇਸ ਫਿਲਮ ਦਾ ਟਰੇਲਰ ਜਾਰੀ ਹੋਣ ਬਾਰੇ ਜਾਣਕਾਰੀ ਫ਼ਰਾਹ ਖਾਨ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਸਾਂਝੀ ਕੀਤੀ ਹੈ। ਉਸ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਉਥੇ ਮਿਲਦੇ ਹਾਂ [...] The post ਕੋਰੀਓਗ੍ਰਾਫਰ ਫ਼ਰਾਹ ਖਾਨ ‘ਛੋਟਾ ਭੀਮ’ ਦਾ ਟਰੇਲਰ ਕਰੇਗੀ ਰਿਲੀਜ਼ appeared first on Punjabi Tribune .
ਪੰਜਾਬ ’ਚ ਤਿੰਨ ਵੱਡੀਆਂ ਪਾਰਟੀਆਂ ਨੂੰ ਸੰਭਾਲ ਰਹੀਆਂ ਨੇ ਪਟਿਆਲੇ ਦੀਆਂ ਤਿੰਨ ਔਰਤਾਂ
ਗੁਰਨਾਮ ਸਿੰਘ ਅਕੀਦਾ ਪਟਿਆਲਾ, 16 ਮਈ ਪੰਜਾਬ ਵਿਚ ਤਿੰਨ ਵੱਡੀਆਂ ਪਾਰਟੀਆਂ ਨੂੰ ਪਟਿਆਲਾ ਦੀਆਂ ਤਿੰਨ ਔਰਤਾਂ ਸੰਭਾਲ ਰਹੀਆਂ ਹਨ ਜੋ ਸਿਰਫ਼ ਪਟਿਆਲਾ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਚੋਣ ਪ੍ਰਚਾਰ ਵੀ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੀ ਰਹਿਣ ਵਾਲੀ ਰੰਧਾਵਾ ਖ਼ਾਨਦਾਨ ਦੀ ਨੂੰਹ ਗੁਰਸ਼ਰਨ ਕੌਰ ਰੰਧਾਵਾ ਪੰਜਾਬ ਮਹਿਲਾ ਕਾਂਗਰਸ [...] The post ਪੰਜਾਬ ’ਚ ਤਿੰਨ ਵੱਡੀਆਂ ਪਾਰਟੀਆਂ ਨੂੰ ਸੰਭਾਲ ਰਹੀਆਂ ਨੇ ਪਟਿਆਲੇ ਦੀਆਂ ਤਿੰਨ ਔਰਤਾਂ appeared first on Punjabi Tribune .
ਆਖ਼ਰੀ ਗੇੜ ਤਹਿਤ ਪੰਜਾਬ ਵਿਚ ਇਕ ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਨਾਲ ਹੀ ਸਿਆਸੀ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਹਾਲਾਂਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਸਿਆਸੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਟਿੱਲ ਦਾ ਜ਼ੋਰ ਲਾਇਆ ਹੋਇਆ ਹੈ।
ਚਰਨਜੀਤ ਭੁੱਲਰ ਚੰਡੀਗੜ੍ਹ, 16 ਮਈ ਬਾਤ ਦਾ ਬਤੰਗੜ ਬਣਾਉਣਾ ਹੋਵੇ ਜਾਂ ਫਿਰ ਰਾਈ ਦਾ ਪਹਾੜ, ਇਹ ਕਲਾ ਕੋਈ ਪੰਜਾਬੀ ਭਰਾਵਾਂ ਤੋਂ ਸਿੱਖੇ। ਉਹ ਦਿਨ ਭੁੱਲ ਗਏ ਜਦੋਂ ਚਾਰੇ ਪਾਸੇ ਗੂੰਜ ਪੈਂਦੀ ਸੀ, ‘ਘਰ-ਘਰ ਵਿਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ’। ਭਦੌੜ ਵਾਲੇ ਅਹਿਸਾਨਫ਼ਰਾਮੋਸ਼ ਨਿਕਲੇ, ਨਾਲੇ ਚਮਕੌਰ ਸਾਹਿਬ ਵਾਲੇ, ਜਿਨ੍ਹਾਂ ਨੇ ਪਹਿਲਾਂ ਚੰਨੀ ਤੋਂ ਮਸਲੇ ਹੱਲ [...] The post ਚੋਣ ਮਸ਼ਕਰੀ: ਕਿਆ ਗੱਲ ਕਰਦੇ ਹੋ..! appeared first on Punjabi Tribune .
ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ
ਪੱਤਰ ਪ੍ਰੇਰਕ ਦੋਦਾ, 16 ਮਈ ਗਰਮੀ ਤੋਂ ਬਚਣ ਲਈ ਜਲਘਰ ਗਿੱਦੜਬਾਹਾ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਅੱਠ ਬੱਚੇ ਨਹਾਉਣ ਗਏ ਪਰ ਉਨ੍ਹਾਂ ਵਿਚੋਂ ਦੋ ਲੜਕੀਆਂ ਮਧੂ ਪੁੱਤਰੀ ਗੋਪਾਲ ਸਿੰਘ ਅਤੇ ਪ੍ਰੀਤੀ ਪੁੱਤਰੀ ਸੁਰਿੰਦਰ (ਉਮਰ ਕਰੀਬ 12-13 ਸਾਲ) ਡੁੱਬ ਗਈਆਂ। ਇਸ ਦੌਰਾਨ ਦੂਜੇ ਬੱਚਿਆਂ ਨੇ ਰੌਲਾ ਪਾਇਆ ਤੇ ਰਾਹਗੀਰਾਂ ਦੀ ਮਦਦ ਨਾਲ ਇਕ ਬੱਚੇ ਨੂੰ ਬਚਾ ਲਿਆ [...] The post ਜਲਘਰ ਵਿੱਚ ਨਹਾਉਣ ਗਈਆਂ ਦੋ ਬੱਚੀਆਂ ਡੁੱਬੀਆਂ appeared first on Punjabi Tribune .
ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਮਾਝਾ ਵਾਸੀ
ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 16 ਮਈ ਲੋਕ ਸਭਾ ਚੋਣਾਂ ਲਈ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਮਾਝੇ ਦੇ ਲੋਕਾਂ ਨੇ ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ੀ ਪ੍ਰਗਟਾਈ ਹੈ ਪਰ ਵੋਟ ਕਿਸ ਪਾਰਟੀ ਨੂੰ ਪਾਉਣੀ ਹੈ, ਫਿਲਹਾਲ ਇਸ ਮਾਮਲੇ ਨੂੰ ਲੈ ਕੇ ਵੋਟਰ ਚੁੱਪ ਹਨ। ਪੰਜਾਬ ਵਿੱਚ ਨਾਮਜ਼ਦਗੀਆਂ ਦੀ ਜਾਂਚ ਤੇ ਵਾਪਸੀ ਤੋਂ ਬਾਅਦ ਸਥਿਤੀ ਸਪਸ਼ਟ ਹੋ ਜਾਵੇਗੀ [...] The post ਸਰਕਾਰਾਂ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਮਾਝਾ ਵਾਸੀ appeared first on Punjabi Tribune .
ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ ਵਿੱਚ ਮੌਤ
ਭੀਖੀ (ਪੱਤਰ ਪ੍ਰੇਰਕ): ਪਿੰਡ ਖੀਵਾ ਖੁਰਦ ਦੇ ਨੌਜਵਾਨ ਦੀ ਪਿਛਲੇ ਦਿਨੀਂ ਸਾਈਪ੍ਰਸ ਵਿੱਚ ਮੌਤ ਹੋ ਗਈ। ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਖੀਵਾ ਖੁਰਦ ਦਾ ਨੌਜਵਾਨ ਭੁਪਿੰਦਰ ਸਿੰਘ (36) ਪੁੱਤਰ ਬਲਵੀਰ ਸਿੰਘ ਸੱਤ ਸਾਲ ਪਹਿਲਾਂ ਰੋਜ਼ੀ ਰੋਟੀ ਲਈ ਵਰਕ ਪਰਮਿਟ ’ਤੇ ਸਾਈਪ੍ਰਸ ਕੰਮ ਕਰਨ ਲਈ ਗਿਆ ਸੀ। ਉਹ ਉਥੇ ਗਊਆਂ ਦੇ ਫਾਰਮ ਵਿੱਚ ਕੰਮ [...] The post ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ ਵਿੱਚ ਮੌਤ appeared first on Punjabi Tribune .
1746 ਈਸਵੀ ’ਚ ਵਾਪਰਿਆ ਸਾਕਾ ਛੋਟਾ ਘੱਲੂਘਾਰਾ ਸਿੱਖ ਇਤਿਹਾਸ ਵਿਚ ਹਜ਼ਾਰਾਂ ਸਿੰਘ, ਸਿੰਘਣੀਆਂ ਦੀ ਲਾਮਿਸਾਲ ਬਹਾਦੁਰੀ ਅਤੇ ਕੁਰਬਾਨੀਆਂ ਕਰਕੇ ਜਾਣਿਆ ਜਾਂਦਾ ਹੈ। ਗੁਰਦਾਸਪੁਰ ਤੋਂ 14 ਕਿਲੋਮੀਟਰ ਦੂਰ ਮੁਕੇਰੀਆਂ ਜਾਂਦਿਆਂ ਸੱਜੇ ਪਾਸੇ ਕਾਹਨੂੰਵਾਨ ਛੰਬ ਖ਼ੇਤਰ ‘ਚ ਗੁਰਦੁਆਰਾ ਸਾਹਿਬ ਦੇ ਨੇੜੇ 10 ਏਕੜ ਰਕਬੇ ‘ਚ ਪੰਜਾਬ ਸਰਕਾਰ ਵਲੋਂ ਬੇਹਦ ਸੁੰਦਰ ਤੇ ਪ੍ਰਭਾਵਸ਼ਾਲੀ ਦਿੱਖ ਵਾਲਾ ਘੱਲੂਘਾਰਾ ਯਾਦਗਾਰ ਸਮਾਰਕ ਉਸਾਰਿਆ ਗਿਆ ਹੈ।
ਸਾਬਕਾ ਸਪੀਕਰ ਕਾਹਲੋਂ ਦਾ ਪੁੱਤਰ ਭਾਜਪਾ ਵਿੱਚ ਸ਼ਾਮਲ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 16 ਮਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਵਿਰੋਧੀ ਗਤੀਵੀਧੀਆਂ ਦੇ ਕਾਰਨ ਇਕ ਦਿਨ ਪਹਿਲਾਂ ਕੱਢੇ ਗਏ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਪੁੱਤਰ ਰਵੀਕਰਨ ਸਿੰਘ ਕਾਹਲੋਂ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ, ਜਿਨ੍ਹਾਂ ਦਾ ਚੰਡੀਗੜ੍ਹ ਦੇ ਸੈਕਟਰ-37 ਵਿੱਚ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ [...] The post ਸਾਬਕਾ ਸਪੀਕਰ ਕਾਹਲੋਂ ਦਾ ਪੁੱਤਰ ਭਾਜਪਾ ਵਿੱਚ ਸ਼ਾਮਲ appeared first on Punjabi Tribune .
ਫ਼ਸਲ ਵੇਚ ਕੇ ਜਾਂਦੇ ਵਿਅਕਤੀ ਦਾ ਕਤਲ
ਨਿੱਜੀ ਪੱਤਰ ਪ੍ਰੇਰਕ ਫਰੀਦਕੋਟ, 16 ਮਈ ਪਿੰਡ ਚੇਤ ਸਿੰਘ ਵਾਲਾ ਵਾਸੀ ਜਦੋਂ ਫਸਲ ਵੇਚ ਆ ਰਿਹਾ ਸੀ ਤਾਂ ਉਸ ’ਤੇ ਅਣਪਛਾਤੇ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ। ਉਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕਿਰਪਾਲ ਸਿੰਘ ਫਰੀਦਕੋਟ ਦੀ ਮੁੱਖ ਅਨਾਜ ਮੰਡੀ ਵਿੱਚ ਕਣਕ ਵੇਚ ਕੇ 50 ਹਜ਼ਾਰ ਰੁਪਏ ਆੜ੍ਹਤੀਏ ਤੋਂ ਨਗਦ ਲੈ ਕੇ [...] The post ਫ਼ਸਲ ਵੇਚ ਕੇ ਜਾਂਦੇ ਵਿਅਕਤੀ ਦਾ ਕਤਲ appeared first on Punjabi Tribune .
ਚੋਣ ਦੰਗਲ ਜਿੱਤਣ ਲਈ ‘ਨੇਤਾ ਜੀ’ ਦੀ ਭੁੱਖ, ਪਿਆਸ ਅਤੇ ਨੀਂਦ ਸਭ ਉਡੀ ਹੋਈ ਹੈ। ਦਿਨ ਚੜ੍ਹਦਿਆਂ ਹੀ ਜਨਤਾ ਦੀ ਕਚਹਿਰੀ ਵਿਚ ਇਮਤਿਹਾਨ ਲਈ ਪਹੁੰਚ ਰਹੇ ‘ਨੇਤਾ ਜੀ’ ਦੇਰ ਰਾਤ ਤਕ ਚੋਣ ਰੈਲੀਆਂ, ਮੀਟਿੰਗਾਂ ’ਚ ਇਸ ਕਦਰ ਰੁਝੇ ਹੋਏ ਹਨ ਕਿ ਅੱਜ ਕੱਲ੍ਹ ਸੜਕ, ਗੱਡੀ ਅਤੇ ਚਾਹੇ ਹੋਵੇ ਮੰਚ ਜਦੋਂ ਜਿਥੇ ਟਾਇਮ ਮਿਲਦਾ ਨੇਤਾ ਜੀ ਕਰ ਲੈਂਦੇ ਨਾਸ਼ਤਾ ਅਤੇ ਲੰਚ।
ਰਵੀਕਰਨ ਕਾਹਲੋਂ ਦੇ ਭਾਜਪਾ ’ਚ ਜਾਣ ਨਾਲ ਅਕਾਲੀ ਦਲ ਨੂੰ ਲੱਗੇਗਾ ਖੋਰਾ
ਦਲਬੀਰ ਸੱਖੋਵਾਲੀਆ ਡੇਰਾ ਬਾਬਾ ਨਾਨਕ, 16 ਮਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੇ ਪਾਰਟੀ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਨਾਲ ਜਿੱਥੇ ਇਸ ਹਲਕੇ ਤੋਂ ਅਕਾਲੀ ਦਲ ਨੂੰ ਆਉਂਦੇ ਦਿਨਾਂ ’ਚ ਸਿਆਸੀ ਖੋਰਾ ਲੱਗੇਗਾ ਉਥੇ ਇਸੇ ਹਲਕੇ ਨਾਲ ਲੱਗਦੇ ਹਲਕਾ [...] The post ਰਵੀਕਰਨ ਕਾਹਲੋਂ ਦੇ ਭਾਜਪਾ ’ਚ ਜਾਣ ਨਾਲ ਅਕਾਲੀ ਦਲ ਨੂੰ ਲੱਗੇਗਾ ਖੋਰਾ appeared first on Punjabi Tribune .