SENSEX
NIFTY
GOLD
USD/INR

Weather

36    C
... ...View News by News Source

ਸਿਰਫ 10 ਦਿਨਾਂ 'ਚ ਖਤਮ ਹੋ ਗਿਆ 14 ਸਾਲ ਪੁਰਾਣਾ ਵਿਆਹ, ਪਤਨੀ ਤੇ ਬੱਚੇ ਦੇ ਪਾਲਣ-ਪੋਸ਼ਣ ਲਈ ਪਤੀ ਦੇਵੇਗਾ 3 ਕਰੋੜ ਰੁਪਏ

ਜੱਜ ਅਜੈ ਸ਼ੁਕਲਾ ਨੇ ਦਸ ਦਿਨ ਦੀ ਸੁਣਵਾਈ ਤੋਂ ਬਾਅਦ ਬੈਂਗਲੁਰੂ ਨਿਵਾਸੀ ਪਤੀ ਅਤੇ ਜੈਪੁਰ ਨਿਵਾਸੀ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਪਤੀ-ਪਤਨੀ ਨੇ 18 ਅਪ੍ਰੈਲ ਨੂੰ ਅਦਾਲਤ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸ ਅਰਜ਼ੀ ਦੀ ਸੂਚਨਾ ਦਿੱਤੀ ਗਈ ਅਤੇ 30 ਅਪ੍ਰੈਲ ਨੂੰ ਸੁਣਵਾਈ ਲਈ ਫੈਮਿਲੀ ਕੋਰਟ ਨੰਬਰ-3 ਪਹੁੰਚੀ।

ਪੰਜਾਬੀ ਜਾਗਰਣ 18 May 2024 8:22 pm

ਪਮਾਲ ਭਾਕਿਯੂ ਭਾਨੂੰ ਦੇ ਜਨਰਲ ਸਕੱਤਰ ਨਿਯੁਕਤ

ਭਾਰਤੀ ਕਿਸਾਨ ਯੂਨੀਅਨ ਭਾਨੂੰ ਦੇ ਪੰਜਾਬ ਪ੍ਰਧਾਨ ਪ੍ਰਭਜੋਤ ਸਿੰਘ ਜੱਸਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਗੁਰਮੀਤ ਸਿੰਘ ਪਮਾਲ ਨੂੰ ਭਾਰਤੀ ਕਿਸਾਨ ਯੂਨੀਅਨ ਭਾਨੂੰ ਦੇ ਜਨਰਲ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ। ਪਮਾਲ ਨੇ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਯੂਨੀਅਨ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਸ਼ਰਨਜੀਤ ਸਿੰਘ ਰਾਏ ਰਾਜਸਥਾਨ ਪ੍ਰਧਾਨ, ਦਵਿੰਦਰ ਕੁਮਾਰ, ਹਾਕਮ ਸਿੰਘ, ਸੁਖਵਿੰਦਰ ਸਿੰਘ ਗੁਰਮੁਖ ਸਿੰਘ, ਕੁਲਦੀਪ ਸਿੰਘ, ਚਮਕੌਰ ਸਿੰਘ, ਪ੍ਰਗਟ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ ਹਾਜ਼ਰ ਸਨ।

ਪੰਜਾਬੀ ਜਾਗਰਣ 18 May 2024 8:20 pm

70 ਹਜ਼ਾਰ 500 ਲੀਟਰ ਲਾਹਣ, ਡਰੰਮ ਤੇ ਤਰਪਾਲਾਂ ਬਰਾਮਦ

ਆਬਕਾਰੀ ਤੇ ਪੁਲਿਸ ਵਿਭਾਗ ਨੇ ਸਾਂਝਾ ਮੁਹਿੰਮ ਚਲਾ ਕੇ ਤਰਨਤਾਰਨ ਜ਼ਿਲ੍ਹੇ ਦੇ ਮੰਡ ਖੇਤਰ 'ਚੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਸਤੇ ਪਾਇਆ ਲਾਹਣ ਦੀ ਜਖ਼ੀਰਾ ਬਰਾਮਦ ਕੀਤਾ ਹੈ। ਡਰੋਨ ਦੀ ਮਦਦ ਨਾਲ ਲੋਕੇਸ਼ਨ ਲੱਭ ਕੇ ਕੀਤੀ ਗਈ ਛਾਪੇਮਾਰੀ ਦੌਰਾਨ ਤਰਪਾਲਾਂ 'ਚ ਪਾਈ ਲਾਹਣ ਬਰਾਮਦ ਕੀਤੀ ਗਈ। ਹਾਲਾਂਕਿ ਮੌਕੇ ਤੋਂ ਕਿਸੇ ਵਿਅਕਤੀ ਦੀ ਗਿ੍ਫ਼ਤਾਰੀ ਨਹੀਂ ਹੋਈ। ਜਿਸ ਦੇ ਚੱਲਦਿਆਂ ਥਾਣਾ ਹਰੀਕੇ ਤੇ ਥਾਣਾ ਚੋਹਲਾ ਸਾਹਿਬ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮੇਂ ਦਰਜ ਕੀਤੇ ਗਏ ਹਨ।

ਪੰਜਾਬੀ ਜਾਗਰਣ 18 May 2024 8:16 pm

ਮਤ ਦਾ ਦਾਨ ਕਰਨ ਵਾਲਿਆਂ ਦਾ ਸੇਵਕ ਹਾਂ : ਪੱਪੀ ਪਰਾਸ਼ਰ

ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ਖ਼ਿਲਾਫ਼ ਦਾਗੇ ਬਿਆਨ ਕਿ ਪੱਪੀ ਨੇ ਤਾਂ ਕਦੇ ਵਿਧਾਨ ਸਭਾ 'ਚ ਅਬਾਸੀ ਲੈਣ ਲਈ ਵੀ ਮੂੰਹ ਨਹੀਂ ਖੋਲਿ੍ਹਆ ਦਾ ਪਲਟਵਾਰ ਕਰਦਿਆਂ ਕਿਹਾ ਕਿ ਦੋ ਸਾਲਾਂ 'ਚ ਪੰਜ ਵਾਰ ਵਿਧਾਨ ਸਭਾ 'ਚ ਗੱਜਿਆ ਹਾਂ। ਬਾਹਰੋਂ ਚੰਦ ਦਿਨਾਂ ਲਈ ਚੋਣਾਂ ਦੀ ਰੁੁੱਤ ਦਾ ਅਨੰਦ ਮਾਨਣ ਆਏ ਬਾਹਰੀ ਰਾਜੇ ਵੜਿੰਗ ਨੂੰ ਕੀ ਪਤਾ। ਉਨ੍ਹਾਂ ਵੱਖ ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੋ ਸਾਲਾਂ 'ਚ ਵਿਧਾਨ ਸਭਾ 'ਚ ਲੁਧਿਆਣਾ ਹਲਕੇ ਦੇ ਮਸਲਿਆਂ ਦੇ ਹੱਲ ਲਈ ਪੰਜ ਵਾਰ ਮੁੱਦ

ਪੰਜਾਬੀ ਜਾਗਰਣ 18 May 2024 8:02 pm

ਕੈਨੇਡਾ ਸਰਕਾਰ ਵੱਲੋਂ ਟਿੱਕ-ਟੌਕ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਚਿਤਾਵਨੀ

ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਮਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੇ ਨਾਗਰਿਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਟਿੱਕ-ਟੌਕ ਐਪ ਦੀ ਵਰਤੋਂ ਤੁਰੰਤ ਬੰਦ ਕਰ ਦੇਣ। ਇਸ ਤੋਂ ਪਹਿਲਾਂ ਕੈਨੇਡਾ ਦੇ ਸੁਰੱਖਿਆ ਤੇ ਖੁਫੀਆ ਸੇਵਾਵਾਂ ਦੇ ਨਿਰਦੇਸ਼ਕ ਡੇਵਿਡ ਵਿਗਨੌਲਟ ਨੇ ਲੰਘੇ ਦਿਨ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਚੀਨ ਦੀ ਇਹ [...] The post ਕੈਨੇਡਾ ਸਰਕਾਰ ਵੱਲੋਂ ਟਿੱਕ-ਟੌਕ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਚਿਤਾਵਨੀ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 7:58 pm

ਨਸ਼ੀਲੇ ਪਦਾਰਥਾਂ ਤੇ 12 ਲੱਖ ਰੁਪਏ ਸਮੇਤ ਇੱਕ ਵਿਅਕਤੀ ਕਾਬੂ

ਰੇਂਜ ਐਂਟੀ ਨਾਰਕੋਟਿਕਸ-ਕਮ-ਸਪੈਸ਼ਲ ਆਪੇ੍ਸ਼ਨ ਸੈੱਲ ਦੀ ਟੀਮ ਨੇ ਜ਼ੀਰਕਪੁਰ ਦੇ ਪਿੰਡ ਛੱਤ ਦੇ ਸਰਕਾਰੀ ਸਕੂਲ ਦੇ ਨੇੜਿਓਂ ਇੱਕ ਵਿਅਕਤੀ ਨੂੰ 30 ਕਿਲੋ ਭੁੱਕੀ, 15 ਕਿਲੋ ਡੋਡਾ ਪੋਸਤ, ਡੇਢ ਕਿਲੋ ਅਫੀਮ ਅਤੇ 12 ਲੱਖ ਰੁਪਏ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅਨਵਰ ਖਾਨ ਵਾਸੀ ਪਿੰਡ ਛੱਤ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਜ਼ੀਰਕਪੁਰ ਥਾਣਾ ਸਦਰ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਰੇਂਜ ਐਂਟੀ ਨਾਰਕੋਟਿਕਸ-ਕਮ-ਸਪੈਸ਼ਲ ਆਪੇ੍ਸ਼ਨ ਸੈੱਲ ਦੀ ਟੀਮ ਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਛੱਤ ਨੇੜੇ ਮੌਜੂਦ ਸੀ।

ਪੰਜਾਬੀ ਜਾਗਰਣ 18 May 2024 7:57 pm

ਦੁਕਾਨ 'ਚੋਂ ਹਜ਼ਾਰਾਂ ਦੀ ਨਕਦੀ ਤੇ ਸਮਾਨ ਚੋਰੀ

ਸਟਾਫ ਰਿਪੋਰਟਰ, ਰੂਪਨਗਰ : ਰੂਪਨਗਰ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਪੁਲਿਸ ਚੋਰਾਂ ਨੂੰ ਫੜਨ ਵਿ

ਪੰਜਾਬੀ ਜਾਗਰਣ 18 May 2024 7:53 pm

Lok Sabha Elections 2024 : ਸੁਖਬੀਰ ਬਾਦਲ ਨੇ ਜਾਰੀ ਕੀਤਾ ਅਕਾਲੀ ਦਲ ਦਾ ਚੋਣ ਏਜੰਡਾ, ਕੀਤੇ ਇਹ 18 ਵੱਡੇ ਐਲਾਨ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਜਨਤਾ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤਾਂ ਉਨ੍ਹਾਂ ਦੀ ਪਹਿਲ ਪੰਜਾਬ ’ਚ ਅਜਿਹਾ ਕਾਨੂੰਨ ਲਿਆਉਣਾ ਹੋਵੇਗੀ, ਜਿਸ ਕਾਰਨ ਦੂਜੇ ਸੂਬਿਆਂ ਦੇ ਲੋਕ ਇੱਥੇ ਵਾਹੀਯੋਗ ਜ਼ਮੀਨ ਨਾ ਖਰੀਦ ਸਕਣ।

ਪੰਜਾਬੀ ਜਾਗਰਣ 18 May 2024 7:52 pm

ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ

ਨਵੀਂ ਦਿੱਲੀ, 18 ਮਈ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਇਸਤੇਮਾਲ ਕਰਦਿਆਂ ਆਪੋ-ਆਪਣੀ ਵੋਟ ਪਾਈ। ਇਹ ਜਾਣਕਾਰੀ ਦਿੱਲੀ ਚੋਣ ਕਮਿਸ਼ਨ ਨੇ ਦਿੱਤੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ [...] The post ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 7:38 pm

ਮੁੱਖ ਚੋਣ ਅਧਿਕਾਰੀ ਵੱਲੋਂ ਅਜਨਾਲਾ ਚੋਣ ਰੈਲੀ ਦੌਰਾਨ ਚੱਲੀ ਗੋਲ਼ੀ ਦੀ ਡੀਜੀਪੀ ਤੋਂ ਰਿਪੋਰਟ ਤਲਬ

ਅਜਨਾਲਾ ਵਿੱਚ ਕਾਂਗਰਸ ਦੀ ਚੋਣ ਰੈਲੀ ਦੌਰਾਨ ਚੱਲੀ ਗੋਲ਼ੀ ਸਬੰਧੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਡੀਜੀਪੀ ਤੋਂ ਰਿਪੋਰਟ ਮੰਗੀ ਹੈ।

ਪੰਜਾਬੀ ਜਾਗਰਣ 18 May 2024 7:36 pm

Ferozepur News : ਦੋ ਨਾਬਾਲਗ ਰੂਹਾਂ ਨੂੰ ਮਿਲਿਆ ਅਧੂਰਾ ਇਨਸਾਫ਼, ਖ਼ੁਦਕੁਸ਼ੀ ਦੇ ਦੋ ਸਾਲਾਂ ਬਾਅਦ ਵੀ ਅਣਪਛਾਤਿਆਂ ਖਿ਼ਲਾਫ਼ ਪਰਚਾ ਦਰਜ!

ਕਰੀਬ ਦੋ ਸਾਲ ਪਹਿਲਾਂ ਪਿੰਡ ਹਸਤੇ ਕੇ ਦੀ ਨਹਿਰ ਕੰਢੇ ਪਿੱਪਲ ਨਾਲ ਲਟਕ ਕੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਗਏ ਨਾਬਾਲਗ ਮੁੰਡੇ ਕੁੜੀ ਦੀਆਂ ਰੂਹਾਂ ਨੂੰ ਮੌਤ ਦੇ ਦੋ ਸਾਲ ਬਾਅਦ ਵੀ ਅਧੂਰਾ ਇਨਸਾਫ਼ ਮਿਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਕੀਤੀ ਕਥਿਤ ਲੰਮੀ ਜਾਂਚ ਮਗਰੋਂ ਕਿਸੇ ਅਣਪਛਾਤੇ ਵਿਅਕਤੀ ਖਿ਼ਲਾਫ਼ 306 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਪੰਜਾਬੀ ਜਾਗਰਣ 18 May 2024 7:32 pm

ਸਾਈਕਲ ਚੋਰ ਗਿਰੋਹ ਦੇ ਤਿੰਨ ਮੈਂਬਰ ਗਿ੍ਫ਼ਤਾਰ

ਘਰਾਂ ਦੇ ਬਾਹਰੋਂ ਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਸੈਕਟਰ-19 ਥਾਣਾ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਚੋਰੀ ਕੀਤੀਆਂ ਗਈਆਂ ਛੇ ਸਾਈਕਲਾਂ ਤੇ ਇਕ ਈ-ਰਿਕਸ਼ਾ ਬਰਾਮਦ ਕੀਤਾ ਹੈ।

ਪੰਜਾਬੀ ਜਾਗਰਣ 18 May 2024 7:30 pm

Ferozepur News : ਸਰਕਾਰੀ ਸਕੂਲ ਦੀ ਅੱਠ ਸਾਲਾ ਵਿਦਿਆਰਥਣ ਦੀ ਕੁੱਟਮਾਰ, ਅਧਿਆਪਕ ਨਾਮਜ਼ਦ

ਮਮਦੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛਾਂਗਾ ਰਾਏ ਉਤਾੜ ਵਿਖੇ 8 ਸਾਲਾ ਵਿਦਿਆਰਥਣ ਵੱਲੋਂ ਕੰਮ ਨਾ ਕਰਨ ਨੂੰ ਲੈ ਕੇ ਮਾਸਟਰ ਵੱਲੋਂ ਉਸ ਨਾਲ ਕੁੱਟਮਾਰ ਕਰ ਕੇ ਉਸ ਦੇ ਢਿੱਡ ਅਤੇ ਛਾਤੀ ’ਤੇ ਲੱਤਾਂ ਮਾਰੀਆਂ ਹਨ। ਇਸ ਸਬੰਧ ਵਿਚ ਥਾਣਾ ਮਮਦੋਟ ਪੁਲਿਸ ਨੇ ਉਕਤ ਮਾਸਟਰ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ।

ਪੰਜਾਬੀ ਜਾਗਰਣ 18 May 2024 7:22 pm

Jaito Crime : ਨਾਜਾਇਜ਼ ਸਬੰਧਾਂ ਕਾਰਨ ਪਤਨੀ ਦਾ ਕਤਲ, ਪਤੀ ਤੇ ਸੱਸ ਨਾਮਜ਼ਦ

ਇਲਾਕੇ ਦੇ ਪਿੰਡ ਕਰੀਰਵਾਲੀ ’ਚ ਨਾਜਾਇਜ਼ ਸਬੰਧਾਂ ਕਾਰਨ ਇਕ ਵਿਆਹੁਤਾ ਦਾ ਕਤਲ ਕਰਨ ਦੇ ਮਾਮਲੇ ’ਚ ਮ੍ਰਿਤਕਾ ਦੇ ਪਤੀ ਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਪੰਜਾਬੀ ਜਾਗਰਣ 18 May 2024 7:18 pm

34ਵਾਂ ਵਿਸ਼ਾਲ ਸਾਲਾਨਾ ਭੰਡਾਰਾ 23 ਨੂੰ

ਖੰਨਾ ਦੇ ਪਿੰਡ ਗੱਗੜਮਾਜਰਾ ਵਿਖੇ 34ਵਾਂ ਵਿਸ਼ਾਲ ਸਾਲਾਨਾ ਭੰਡਾਰਾ 23 ਮਈ ਦਿਨ ਵੀਰਵਾਰ ਨੂੰ ਹੋਵੇਗਾ। ਗੱਦੀ ਨਸ਼ੀਨ ਬਾਬਾ ਬਹਾਦਰ ਸ਼ਾਹ ਨੇ ਦੱਸਿਆ ਚਾਦਰ ਦੀ ਰਸਮ ਸਵੇਰੇ 11 ਵਜੇ ਹੋਵੇਗੀ। ਉਪਰੰਤ ਕਵਾਲੀਆਂ ਦੁਆਰਾ ਪੀਰ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਲੰਗਰ ਵੀ ਲਗਾਇਆ ਜਾਵੇਗਾ।

ਪੰਜਾਬੀ ਜਾਗਰਣ 18 May 2024 7:09 pm

ਇਨ੍ਹਾਂ ਚੋਣਾਂ 'ਚ ਮੋਦੀ ਹਨ ਮੁੱਦਾ : ਨੱਡਾ

-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿ

ਪੰਜਾਬੀ ਜਾਗਰਣ 18 May 2024 7:06 pm

ਅਮਰੀਕੀ ਵੀਜ਼ਾ ਲੈਣ ਦੀ ਇਹ ਕਿਹੋ-ਜਿਹੀ ਸਨਕ? ਚਾਰ ਭਾਰਤੀਆਂ ਨੇ ਰਚੀ ਲੁੱਟ ਦੀ ਅਜਿਹੀ ਸਾਜ਼ਿਸ਼ ਜਾਣ ਕੇ ਹੋ ਜਾਓਗੇ ਹੈਰਾਨ

ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਯੂ-ਵੀਜ਼ਾ ਵਿਸ਼ੇਸ਼ ਅਪਰਾਧਾਂ ਦੇ ਪੀੜਤਾਂ ਲਈ ਤਜਵੀਜ਼ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਾਨਸਿਕ ਜਾਂ ਸਰੀਰਕ ਨੁਕਸਾਨ ਹੋਇਆ ਹੈ ਅਤੇ ਜੋ ਜਾਂਚ ਜਾਂ ਮੁਕੱਦਮੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਜਾਂ ਸਰਕਾਰੀ ਅਧਿਕਾਰੀਆਂ ਦੀ ਮਦਦ ਕਰਦੇ ਹਨ।

ਪੰਜਾਬੀ ਜਾਗਰਣ 18 May 2024 7:04 pm

ਸਰਕਾਰੀ ਸਕੂਲ ਨੂੰ ਬਲੈਕ ਬੋਰਡ ਤੇ ਪੋ੍ਜੈਕਟਰ ਭੇਟ

ਲਾਇਨਜ਼ ਕਲੱਬ ਖੰਨਾ ਗੇ੍ਟਰ ਦੇ ਪ੍ਰਧਾਨ ਰਾਜੇਸ਼ ਅਨੇਜਾ ਤੇ ਜ਼ੋਨ ਚੇਅਰਪਰਸਨ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ 'ਚ ਸਰਕਾਰੀ ਸਕੂਲ ਨੂੰ ਬਲੈਕ ਬੋਰਡ ਤੇ ਪੋ੍ਜੈਕਟਰ ਭੇਟ ਕੀਤਾ ਗਿਆ। ਚੇਅਰਪਰਸਨ ਰੂਪਰਾਏ ਨੇ ਦੱਸਿਆ ਬੱਚਿਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਕਲੱਬ ਵੱਲੋਂ ਬਲੈਕ ਬੋਰਡ ਤੇ ਪੋ੍ਜੈਕਟਰ ਦਿੱਤਾ ਗਿਆ ਤਾਂ ਜੋ ਬੱਚੇ ਉੱਚ ਪੱਧਰੀ ਸਿੱਖਿਆ ਪ੍ਰਰਾਪਤ ਕਰ ਸਕਣ। ਇਹ ਉਪਰਾਲਾ ਵਿਦਿਆਰਥੀਆਂ ਦੀ ਪੜ੍ਹਾਈ 'ਚ ਮਦਦ ਕਰੇਗਾ ਤੇ ਪੋ੍ਜੈਕਟਰ ਰਾਹੀਂ ਅਧਿਆਪਕ ਬੱਚਿਆਂ ਨੂੰ ਆਸਾਨੀ ਨਾਲ ਪੜ੍ਹਾ ਤੇ ਸਮਝਾ ਸਕਦੇ ਹਨ। ਇਸ ਦੌਰਾਨ ਪ੍ਰਰਾਈਵੇਟ ਸਕੂਲ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ

ਪੰਜਾਬੀ ਜਾਗਰਣ 18 May 2024 7:01 pm

ਜ਼ਿਲ੍ਹਾ ਚੋਣ ਅਫ਼ਸਰ ਤੇ ਐੱਸਐੱਸਪੀ ਵੱਲੋਂ ਨਾਕਿਆਂ ਦੀ ਚੈਕਿੰਗ

ਪੱਤਰ ਪੇ੍ਰਰਕ, ਜਲੰਧਰ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰ-ਜ਼ਿਲ੍ਹਾ ਲਾਏ ਗਏ ਹਨ, ਜਿਨ੍ਹਾਂ ਦੀ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਐੱਸਐੱਸਪੀ ਜਲੰਧਰ (ਦਿਹਾਤੀ) ਅੰਕੁਰ ਗੁਪਤਾ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ।

ਪੰਜਾਬੀ ਜਾਗਰਣ 18 May 2024 6:59 pm

ਨਨਕਾਣਾ ਸਾਹਿਬ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ

ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਸੈਸ਼ਨ 2023-24 ਬੋਰਡ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਇਮਤਿਹਾਨਾਂ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਅਡੀਸ਼ਨਲ ਸਕੱਤਰ ਪਰਮਜੀਤ ਸਿੰਘ ਿਢੱਲੋਂ, ਸੀਨੀਅਰ ਮੀਤ ਪ੍ਰਧਾਨ ਹਰਜਤਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਿਢੱਲੋਂ ਤੇ ਡਾ. ਪਰਵਿੰਦਰ ਸਿੰਘ ਬੱਲੀ, ਮੈਂਬਰ ਮਾਸਟਰ ਉਜਾਗਰ ਸਿੰਘ ਬੈਨੀਪਾਲ, ਸੁਰਿੰਦਰ ਸਿੰਘ ਬਿੱਟੂ ਬੇਦੀ, ਕੁਲਮਿੰਦਰ ਸਿੰਘ ਮੁਸ਼ਕਾਬਾਦ, ਕੁਲਦੀਪ ਸਿੰਘ ਜਾਤੀਵਾਲ, ਹਰਜੀਤ ਸਿੰਘ ਸ਼ੇਰੀਆਂ, ਰੁਪਿੰਦਰ ਕੌਰ ਬਲਾਲਾ, ਪ੍ਰਕਾਸ਼ ਕੌਰ, ਬਰਜਿੰਦਰ ਸਿੰਘ ਲੋਪੋਂ ਤੇ ਅੰਮਿ੍ਤਪਾ

ਪੰਜਾਬੀ ਜਾਗਰਣ 18 May 2024 6:58 pm

ਧੋਖਾਧੜੀ ਦਾ ਕੇਸ ਨਹੀਂ ਹੋਇਆ ਸਾਬਿਤ, ਬਜ਼ੁਰਗ ਕੀਤਾ ਬਰੀ

ਧੋਖਾਧੜੀ ਦੇ ਤਿੰਨ ਸਾਲ ਪੁਰਾਣੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ 66 ਸਾਲਾ ਇਕ ਬਜ਼ੁਰਗ ਨੂੰ ਸਬੂਤਾਂ ਦੀ ਕਮੀ 'ਚ ਬਰੀ ਕਰ ਦਿੱਤਾ। ਬਰੀ ਹੋਣ ਵਾਲਾ ਬਜ਼ੁਰਗ ਢਕੋਲੀ ਦਾ ਰਹਿਣ ਵਾਲਾ ਪ੍ਰਕਾਸ਼ ਪੁਰੀ ਹੈ। ਉਸ ਖ਼ਿਲਾਫ਼ ਸੈਕਟਰ-34 ਥਾਣਾ ਪੁਲਿਸ ਨੇ ਨਵੰਬਰ 2021 ਨੂੰ ਮਾਮਲਾ ਦਰਜ ਕੀਤਾ ਸੀ।

ਪੰਜਾਬੀ ਜਾਗਰਣ 18 May 2024 6:55 pm

ਪ੍ਰਤਿਭਾ ਖੋਜ ਮੁਕਾਬਲੇ 'ਚ ਜੇਤੂ ਵਿਦਿਆਰਥੀ ਸਨਮਾਨਿਤ

ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਮਾਛੀਵਾੜਾ ਬਲਾਕ 1 ਤੇ 2 ਦੇ 15 ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ 'ਚ ਨਾਟਕ, ਭਾਸ਼ਣ ਗੀਤ ਗਾਇਨ, ਪੇਂਟਿੰਗ, ਚਿੱਤਰ ਕਲਾ, ਸੋਲੋ ਡਾਂਸ, ਕਲੇ ਮਾਡਿਲੰਗ, ਕਵਿਤਾ ਆਦਿ ਮੁਕਾਬਲੇ ਕਰਵਾਏ ਗਏ। ਸਕੂਲ ਦੇ ਇੰਚਾਰਜ ਹਰਦੀਪ ਕੌਰ ਤੇ ਬਲਾਕ ਕੌਂਸਲਰ ਰਾਜੇਸ਼ ਕੁਮਾਰ ਸਕੂਲ ਦੇ ਗਾਈਡੈਂਸ ਤੇ ਕੌਂਸਿਲੰਗ ਇੰਚਾਰਜ ਰਾਜੇਸ਼ ਕੁਮਾਰੀ ਦੀ ਯੋਗ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ ਤੇ ਪੁਜੀਸ਼ਨਾਂ ਹਾਸਲ ਕੀਤੀਆਂ। ਇਨ੍ਹਾਂ ਮੁਕਾਬਲਿਆਂ 'ਚ ਕੰਨਿਆ ਸਕੂਲ ਨੇ ਨਾਟਕ 'ਚ ਪਹਿਲਾ ਸਥਾਨ, ਡਾਂਸ ਤ

ਪੰਜਾਬੀ ਜਾਗਰਣ 18 May 2024 6:55 pm

Heat Wave Alret: ਪੰਜਾਬ ਸਣੇ ਉੱਤਰ ਭਾਰਤ 'ਚ ਇੰਨੇ ਦਿਨ ਪਵੇਗੀ ਭਿਆਨਕ ਗਰਮੀ, ਮੌਸਮ ਵਿਭਾਗ ਦਾ ਆਇਆ ਤਾਜ਼ਾ ਅਲਰਟ

ਕੜਾਕੇ ਦੀ ਗਰਮੀ ਅਤੇ ਗਰਮੀ ਨੇ ਪੂਰੇ ਉੱਤਰ ਭਾਰਤ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਗਰਮੀ ਦੀਆਂ ਲਹਿਰਾਂ ਨੇ ਜਨਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਸ਼ਨੀਵਾਰ ਦੁਪਹਿਰ ਨੂੰ ਇੱਕ ਨਿਊਜ਼ ਬੁਲੇਟਿਨ ਜਾਰੀ ਕੀਤਾ।

ਪੰਜਾਬੀ ਜਾਗਰਣ 18 May 2024 6:52 pm

Afghanistan Flood: ਅਫਗਾਨਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, 68 ਮੌਤਾਂ; 300 ਤੋਂ ਵੱਧ ਜਾਨਵਰ ਵੀ ਮਰੇ

ਅਫਗਾਨਿਸਤਾਨ 'ਚ ਫਿਰ ਤੋਂ ਹੜ੍ਹ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਪੱਛਮੀ ਅਫਗਾਨਿਸਤਾਨ ਦੇ ਘੋਰ ਸੂਬੇ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਕਰੀਬ 68 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹੜ੍ਹ 'ਚ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਪੰਜਾਬੀ ਜਾਗਰਣ 18 May 2024 6:38 pm

ਅਕੈਡਮੀ 'ਚ ਬੂਟੇ ਲਗਾ ਕੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਕੀਤਾ ਜਾਗਰੂਕ

ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਨਰਲ ਅਬਜਰਵਰ ਡਾ. ਹੀਰਾ ਲਾਲ ਦੇ ਆਦੇਸ਼ਾਂ ਅਨੁਸਾਰ ਗ੍ਰੀਨ ਇਲੈਕਸ਼ਨ ਮਿਸ਼ਨ ਤਹਿਤ ਸੰਤ ਕਰਮ ਸਿੰਘ ਅਕੈਡਮੀ ਰੂਪਨਗਰ ਵਿਖੇ ਪੌਦੇ ਲਗਾ ਕੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਜਾਗਰੂਕ ਕੀਤਾ ਗਿਆ।

ਪੰਜਾਬੀ ਜਾਗਰਣ 18 May 2024 6:35 pm

ਹੰਸ ਰਾਜ ਹੰਸ ਦਾ ਵਿਰੋਧ ਹੋਣ ਮਗਰੋਂ ਕਿਸਾਨਾਂ 'ਤੇ ਤੱਤੇ ਹੋਏ ਭਾਜਪਾ ਵਰਕਰ

ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਵੇਂ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਉੱਥੇ ਹੀ ਕਿਸਾਨ ਜੱਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

ਪੰਜਾਬੀ ਜਾਗਰਣ 18 May 2024 6:31 pm

26 ਦੀ ਲੋਕ ਸੰਗਰਾਮ ਰੈਲੀ 'ਚ ਕਰਾਂਗੇ ਭਰਵੀਂ ਸ਼ਮੂਲੀਅਤ : ਆਗੂ

ਅੱਜ ਇਥੇ ਸਥਾਨਕ ਜਲ ਸਪਲਾਈ ਦਫ਼ਤਰ ਨਵੀਂ ਆਬਾਦੀ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਭਰਾਤਰੀ ਜਥੇਬੰਦੀਆਂ ਤੋਂ ਆਗੂ ਅਤੇ ਵਰਕਰ ਵੀ ਹਾਜ਼ਰ ਹੋਏ।

ਪੰਜਾਬੀ ਜਾਗਰਣ 18 May 2024 6:29 pm

ਨੈਤਿਕ ਸਿੱਖਿਆ ਸਮਰੱਥਾ ਨਿਰਮਾਣ ਸਿਖਲਾਈ ਪੋ੍ਗਰਾਮ ਕਰਵਾਇਆ

ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਖੇ ਸ਼ਨਿਚਰਵਾਰ ਇਕ ਰੋਜ਼ਾ ਨੈਤਿਕ ਸਿੱਖਿਆ ਸਮਰੱਥਾ ਨਿਰਮਾਣ ਸਿਖਲਾਈ ਪੋ੍ਗਰਾਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਏਆਰਓ ਪਿ੍ਰੰਸੀਪਲ ਡਾ. ਰਸ਼ਮੀ ਵਿੱਜ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਡੀਏਵੀ ਪਬਲਿਕ ਸਕੂਲ ਤੋਂ ਰਿਸੋਰਸ ਪਰਸਨ ਦਿਵਿਆ ਜੋਤੀ ਚੋਪੜਾ ਪੁਲਿਸ ਡੀਏਵੀ ਪਬਲਿਕ ਸਕੂਲ ਤੇ ਅਮਿਤਾ ਸ਼ਰਮਾ ਡੀਆਰਵੀ ਡੀਏਵੀ ਸੈਂਚੂਰੀ ਪਬਲਿਕ ਸਕੂਲ ਫਿਲੌਰ ਵੀ ਮੌਜੂਦ ਸਨ।

ਪੰਜਾਬੀ ਜਾਗਰਣ 18 May 2024 6:27 pm

Swati Maliwal Assault Case: ਬਿਭਵ ਕੁਮਾਰ ਨੂੰ ਝਟਕਾ, ਜ਼ਮਾਨਤ ਅਰਜ਼ੀ ਖਾਰਜ; ਵਕੀਲ ਨੇ ਦਿੱਤੀਆਂ ਸਨ ਇਹ ਦਲੀਲਾਂ

'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਰਿਸ਼ਵ ਕੁਮਾਰ ਨੂੰ ਤੀਸ ਹਜ਼ਾਰੀ ਕੋਰਟ ਤੋਂ ਝਟਕਾ ਲੱਗਾ ਹੈ। ਅਦਾਲਤ 'ਚ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਪੰਜਾਬੀ ਜਾਗਰਣ 18 May 2024 6:27 pm

ਸੀਬੀਐੱਸਈ ਦਸਵੀਂ 'ਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਸੀਬੀਐੱਸਈ ਦਸਵੀਂ ਜਮਾਤ ਦੇ ਨਤੀਜੇ 'ਚੋਂ ਮਾਝਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਚੰਗੇ ਅੰਕ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸਕੂਲ ਵਿਖੇ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਬੱਚਿਆਂ ਦੇ ਮਾਪਿਆਂ ਨੇ ਖ਼ੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਤੋਂ ਬਹੁਤ ਖ਼ੁਸ਼ ਹਨ।

ਪੰਜਾਬੀ ਜਾਗਰਣ 18 May 2024 6:24 pm

ਗੁਰਦਾਸਪੁਰ 'ਚ ਅੱਤ ਦੀ ਪੈ ਰਹੀ ਗਰਮੀ ਕਾਰਨ ਨਿੰਬੂ ਪਾਣੀ ਤੇ ਠੰਢੇ ਤਰਲ ਪਦਾਰਥਾਂ ਦੀ ਵਿਕਰੀ ਵਧੀ

ਪਿਛਲੇ ਦੋ ਦਿਨਾਂ ਤੋਂ ਲਗਾਤਾਰ ਅੱਤ ਦੀ ਪੈ ਰਹੀ ਗਰਮੀ ਤੇ ਲੂ ਕਾਰਨ ਨਿੰਬੂ ਪਾਣੀ, ਗੰਨੇ ਦਾ ਰਸ ਅਤੇ ਹੋਰ ਠੰਢੇ ਤਰਲ ਪਦਾਰਥਾਂ ਦੀ ਵਿਕਰੀ ਵਿੱਚ ਵਾਧਾ ਹੋਣ ਕਾਰਨ ਵਿਕਰੇਤਾਵਾਂ ਤੇ ਚਿਹਰਿਆਂ ਤੇ ਖੁਸ਼ੀ ਝਲਕ ਰਹੀ ਹੈ।

ਪੰਜਾਬੀ ਜਾਗਰਣ 18 May 2024 6:17 pm

ਚੋਣਾਂ ਸਬੰਧੀ ਸ਼ਿਕਾਇਤ ਜਾਂ ਿਫ਼ਰ ਸੁਝਾਅ ਦੇਣ ਲਈ ਜਨਰਲ ਚੋਣ ਅਬਜ਼ਰਵਰ ਨਾਲ ਕੀਤਾ ਜਾ ਸਕਦੈ ਸੰਪਰਕ

ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਤਿੰਨ ਚੋਣ ਅਬਜ਼ਰਵਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਚੋਣ ਸਰਗਮੀਆਂ, ਉਮੀਦਵਾਰਾਂ ਦੀਆਂ ਸਿਆਸੀ ਗਤੀਵਿਧੀਆਂ ਤੋਂ ਇਲਾਵਾ ਚੋਣ ਖਰਚੇ 'ਤੇ ਨਜ਼ਰ ਰੱਖੀ ਜਾਣ ਦੇ ਨਾਲ-ਨਾਲ ਹਲਕੇ 'ਚ ਕਾਨੂੰਨ ਵਿਵਸਥਾ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ।

ਪੰਜਾਬੀ ਜਾਗਰਣ 18 May 2024 6:16 pm

ਖਨੌਰੀ: ਭਾਖੜਾ ਨਹਿਰ ’ਚ ਨਹਾਉਣ ਗਏ ਦੋ ਨਾਬਾਲਗ ਰੁੜੇ

ਹਰਜੀਤ ਸਿੰਘ ਖਨੌਰੀ, 18 ਮਈ ਘਰੋਂ ਨਹਿਰ ’ਚ ਨਹਾਉਣ ਗਏ ਸ਼ਹਿਰ ਦੇ ਵਾਰਡ ਨੰਬਰ 2 ਦੇ ਦੋ ਨਾਬਾਲਗ ਦੋਸਤ ਭਾਖੜਾ ਮੇਨ ਲਾਈਨ ਦੀ ਬਰਵਾਲਾ ਬਰਾਂਚ ਵਿੱਚ ਰੁੜ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਕਰੀਬ ਢਾਈ-ਤਿੰਨ ਵਜੇ ਚੇਤਨ (13) ਪੁੱਤਰ ਸੁੱਖਾ ਸਿੰਘ ਅਤੇ ਸਨੀ (12) ਪੁੱਤਰ ਇੰਦਰ ਰਾਮ ਭਾਖੜਾ ਨਹਿਰ ’ਤੇ ਨਹਾਉਣ ਗਏ ਅਤੇ ਪਾਣੀ [...] The post ਖਨੌਰੀ: ਭਾਖੜਾ ਨਹਿਰ ’ਚ ਨਹਾਉਣ ਗਏ ਦੋ ਨਾਬਾਲਗ ਰੁੜੇ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 6:16 pm

ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਵਿਦਿਆਰਥੀਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ

ਨਾਮਵਰ ਵਿੱਦਿਅਕ ਸੰਸਥਾ ਬਿ੍ਟਿਸ਼ ਵਿਕਟੋਰੀਆ ਸਕੂਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਿਦਿਆਰਥੀਆਂ ਨੂੰ ਭਵਿੱਖ ਦੇ ਜ਼ਿੰੰਮੇਵਾਰ ਨਾਗਰਿਕ ਬਣਾਉਣ ਲਈ ਵੱਖ-ਵੱਖ ਅਹੁਦਿਆਂ ਤੇ ਨਿਵਾਜ਼ ਕੇ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਇਨ੍ਹਾਂ ਅਹੁਦਿਆਂ ਤੇ ਬੱਚਿਆਂ ਦੀ ਚੋਣ ਬਹੁਤ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ । ਬੱਚਿਆਂ ਤੇ ਅਧਿਆਪਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ 'ਚੋਂ ਵੱਖ-ਵੱਖ ਜ਼ਿੰਮੇਵਾਰੀਆਂ ਲਈ ਵਿਦਿਆਰਥੀ ਆਗੂ ਚੁਣੇ । ਬੱਚਿਆਂ 'ਚ ਬਹੁਤ ਹੀ ਉਤਸ਼ਾਹ ਵੇਖਣ ਨੂੰ ਮਿਲਿਆ।

ਪੰਜਾਬੀ ਜਾਗਰਣ 18 May 2024 6:14 pm

ਸਕੂਲ ਫਤਿਆਬਾਦ ਵਿਖੇ ਡੇਂਗੂ ਦਿਵਸ ਮਨਾਇਆ

ਡਾ. ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਕਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਫਤਿਆਬਾਦ ਵਿਖੇ ਡੇਂਗੂ ਦਿਵਸ ਮਨਾਇਆ ਗਿਆ।

ਪੰਜਾਬੀ ਜਾਗਰਣ 18 May 2024 6:12 pm

ਐਤਵਾਰ 12 ਵਜੇ ਭਾਜਪਾ ਹੈੱਡਕੁਆਰਟਰ ’ਤੇ ਮੈਂ ਪੂਰੀ ਲੀਡਰਸ਼ਿਪ ਨਾਲ ਆ ਰਿਹਾ ਹੈ, ਮੋਦੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ, ਕਰਵਾ ਦੇਣ: ਕੇਜਰੀਵਾਲ

ਨਵੀਂ ਦਿੱਲੀ, 18 ਮਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਐਤਵਾਰ ਨੂੰ ਦੁਪਹਿਰ 12 ਵਜੇ ਸਾਰੇ ‘ਆਪ’ ਆਗੂਆਂ ਨਾਲ ਇਥੇ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ, ਪ੍ਰਧਾਨ ਮੰਤਰੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ ਕਰਵਾ ਦੇਣ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਰਾਘਵ ਚੱਢਾ, ਸੌਰਭ [...] The post ਐਤਵਾਰ 12 ਵਜੇ ਭਾਜਪਾ ਹੈੱਡਕੁਆਰਟਰ ’ਤੇ ਮੈਂ ਪੂਰੀ ਲੀਡਰਸ਼ਿਪ ਨਾਲ ਆ ਰਿਹਾ ਹੈ, ਮੋਦੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ, ਕਰਵਾ ਦੇਣ: ਕੇਜਰੀਵਾਲ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 6:12 pm

ਡੀਏ ਦੀਆਂ ਕਿਸ਼ਤਾਂ ਤੇ ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰੇ ਸਰਕਾਰ

ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਪੱਟੀ ਦੀ ਮੀਟਿੰਗ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਜਗਤਾਰ ਸਿੰਘ ਆਸਲ ਨੇ ਪੰਜਾਬ ਸਰਕਾਰ ਤੋਂ ਪਿਛਲੇ ਕਈ ਸਾਲਾਂ ਤੋਂ ਪੈਨਸ਼ਨਰਾਂ ਦੀਆਂ ਲਟਕ ਰਹੀਆਂ ਮੰਗਾਂ ਵੱਲ ਧਿਆਨ ਦੁਆਇਆ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਪੱਟੀ ਨੇ ਪੰਜਾਬ ਸਰਕਾਰ ਤੋਂ ਡੀਏ ਦੀਆਂ ਕਿਸ਼ਤਾਂ ਤੇ ਪੇ ਕਮਿਸ਼ਨ ਦਾ ਬਕਾਇਆ ਜਲਦ ਦੇਣ ਦੀ ਮੰਗ ਕੀਤੀ।

ਪੰਜਾਬੀ ਜਾਗਰਣ 18 May 2024 6:11 pm

ਚਰਨਜੀਤ ਵਾਲੀਆ ਦੀ ਤੀਜੀ ਬਰਸੀ ਮੌਕੇ ਸ੍ਰੀ ਸਹਿਜ ਪਾਠ ਦੇ ਪਾਏ ਭੋਗ

ਸਵ. ਚਰਨਜੀਤ ਸਿੰਘ ਵਾਲੀਆ ਦੀ ਯਾਦ ਵਿਚ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਰਤਨ ਕੀਤਾ ਤੇ ਪਰਿਵਾਰ ਨੇ ਚਰਨਜੀਤ ਵਾਲੀਆ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਕਾਲਜ ਦੇ ਪਿੰ੍ਸੀਪਲ ਨੇ ਸਾਰੀਆਂ ਵਿਦਿਆਰਥਣਾਂ ਨੂੰ ਸ. ਵਾਲੀਆ ਦੇ ਜੀਵਨ ਅਤੇ ਪ੍ਰਰਾਪਤੀਆਂ ਬਾਰੇ ਜਾਣੂ ਕਰਵਾਇਆ।

ਪੰਜਾਬੀ ਜਾਗਰਣ 18 May 2024 5:58 pm

ਗੁਰਦੁਆਰਾ ਸਿੰਘ ਸ਼ਹੀਦਾਂ 'ਚ ਦਸਵੀਂ ਦਾ ਦਿਹਾੜਾ ਮਨਾਇਆ

ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਅਮਰਜੀਤ ਸਿੰਘ ਖਾਲਸਾ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਬੁੱਢਾ ਦਲ ਦੇ ਸੱਤਵੇਂ ਜੱਥੇਦਾਰ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜੀਵਨ ਬਿ੍ਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਸੁਣਾਇਆ।

ਪੰਜਾਬੀ ਜਾਗਰਣ 18 May 2024 5:53 pm

ਅੌਰਤ ਦੀ ਹੱਤਿਆ ਕਰਨ ਵਾਲੇ ਤਿੰਨ ਕਾਬੂ, ਚਾਰ ਫਰਾਰ

ਬੀਤੀ 15 ਮਈ ਦੀ ਦੇਰ ਸ਼ਾਮ ਪਿੰਡ ਗਿਲਪੱਤੀ ਵਿਚ ਮਾਮੂਲੀ ਝਗੜੇ ਕਾਰਨ ਵੈਨ ਨਾਲ ਦਰੜ ਕੇ ਇਕ ਅੌਰਤ ਦੀ ਹੱਤਿਆ ਕਰਨ ਅਤੇ ਉਸ ਦੇ ਪੁੱਤਰ ਨੂੰ ਗੰਭੀਰ ਜ਼ਖ਼ਮੀ ਕਰਨ ਵਾਲੇ ਮੁੱਖ ਤਿੰਨ ਮੁਲਜ਼ਮਾਂ ਨੂੰ ਬਠਿੰਡਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਦੋਂਕਿ ਦੋ ਅੌਰਤਾਂ ਸਮੇਤ ਚਾਰ ਜਣੇ ਅਜੇ ਵੀ ਫਰਾਰ ਹਨ। ਪੁਲਿਸ ਦੀਆਂ ਟੀਮਾਂ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮਲੇ 'ਚ ਨਾਮਜ਼ਦ 7 ਦੋਸ਼ੀ ਇਕ ਹੀ ਪਰਿਵਾਰ ਦੇ ਮੈਂਬਰ ਹਨ, ਜਦਕਿ ਉਹ ਮਰਨ ਵਾਲੀ ਅੌਰਤ ਦੇ ਗੁਆਂਢੀ ਸਨ।

ਪੰਜਾਬੀ ਜਾਗਰਣ 18 May 2024 5:48 pm

ਭਵਾਨੀਗੜ੍ਹ ’ਚ ਨੌਜਵਾਨ ਦਾ ਰਾਡ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 18 ਮਈ ਇਸ ਸ਼ਹਿਰ ਵਿੱਚ ਨੌਜਵਾਨ ਦਾ ਬੀਤੀ ਰਾਤ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮੌਕੇ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਰਮਲ ਸਿੰਘ ਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਉਸ ਦਾ ਤਿੰਨ ਭਰਾਵਾਂ ‘ਚੋਂ ਵਿਚਕਾਰਲਾ ਭਰਾ ਜਸਪਾਲ ਸਿੰਘ (26) ਮਜ਼ਦੂਰੀ ਕਰਦਾ ਸੀ। ਸ਼ੁੱਕਰਵਾਰ [...] The post ਭਵਾਨੀਗੜ੍ਹ ’ਚ ਨੌਜਵਾਨ ਦਾ ਰਾਡ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 5:42 pm

ਵਧ ਸਕਦੀਆਂ ਹੰਸ ਰਾਜ ਹੰਸ ਦੀਆਂ ਮੁਸ਼ਕਲਾਂ, ਕਿਸਾਨਾਂ ਨੂੰ ਧਮਕਾਉਣ ਦੇ ਮਾਮਲੇ 'ਚ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ

ਰਾਜ ਗਾਇਕ ਅਤੇ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕਿਸਾਨਾਂ ਖਿਲਾਫ਼ ਸਖ਼ਤ ਭਾਸ਼ਾ ਵਰਤਣ ਤੇ ਧਮਕੀਆਂ ਦੇਣ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਨੇ ਹੰਸ ਰਾਜ ਹੰਸ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ।

ਪੰਜਾਬੀ ਜਾਗਰਣ 18 May 2024 5:42 pm

ਇੰਗਲੈਂਡ ਬੈਠੇ ਲਾੜੇ ਦਾ ਵਿਆਹ ਇੰਟਰਨੈੱਟ ਜ਼ਰੀਏ ਮੋਬਾਈਲ ’ਤੇ ਹੋਇਆ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਮਈ ਇੰਟਰਨੈੱਟ ਰਾਹੀਂ ਇਥੋਂ ਦੀ ਲੜਕੀ ਦਾ ਵਿਆਹ ਵਿਦੇਸ਼ ‘ਚ ਰਹਿੰਦੇ ਲਾੜੇ ਨਾਲ ਕੀਤਾ ਗਿਆ ਅਤੇ ਵਿਆਹ ਦੀਆਂ ਰਸਮਾਂ ਵੀ ਮੋਬਾਈਲ ਜ਼ਰੀਏ ਨਿਭਾਈਆਂ ਗਈਆਂ। ਇਥੋਂ ਨਜ਼ਦੀਕੀ ਪਿੰਡ ਮਥਰੇਵਾਲ ਦਾ ਨੌਜਵਾਨ ਗਗਨਪ੍ਰੀਤ ਸਿੰਘ 2019 ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ। ਉਸ ਦਾ ਵਿਆਹ ਇਥੋਂ ਨਜ਼ਦੀਕੀ ਪਿੰਡ ਭੋਰਸ਼ੀ ਦੀ [...] The post ਇੰਗਲੈਂਡ ਬੈਠੇ ਲਾੜੇ ਦਾ ਵਿਆਹ ਇੰਟਰਨੈੱਟ ਜ਼ਰੀਏ ਮੋਬਾਈਲ ’ਤੇ ਹੋਇਆ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 5:39 pm

ਸਵੀਪ ਸਰਗਰਮੀਆਂ ਤਹਿਤ ਅਜੀਤ ਰੋਡ ਵਿਖੇ ਵਿਸ਼ੇਸ਼ ਕੈਂਪ ਲਾਇਆ

ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਅਜੀਤ ਰੋਡ ਗਲੀ ਨੰਬਰ 9 ਦੇ ਪਾਰਕ ਵਿਖੇ ਸਵੀਪ ਗਤੀਵਿਧੀਆਂ ਤਹਿਤ ਵਿਸ਼ੇਸ਼ ਕੈਂਪ ਲਾਇਆ ਗਿਆ।

ਪੰਜਾਬੀ ਜਾਗਰਣ 18 May 2024 5:39 pm

ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣਾ ਸਾਡਾ ਮੁੱਖ ਟੀਚਾ : ਡਾ. ਹੀਰਾ ਲਾਲ

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆ ਕਿਹਾ ਕਿ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਪੱਖੀ ਚੋਣਾਂ ਕਰਵਾਉਣਾ ਸਾਡਾ ਮੁੱਖ ਟੀਚਾ ਹੈ।

ਪੰਜਾਬੀ ਜਾਗਰਣ 18 May 2024 5:26 pm

ਅੰਬਰੋਂ ਵਰ੍ਹਦੀ ਅੱਗ ਕਾਰਨ ਲੋਕ ਹੋਏ ਹਾਲੋਂ ਬੇਹਾਲ, 43 ਡਿਗਰੀ ਪਹੁੰਚਿਆ ਪਾਰਾ

ਸ਼ਨੀਵਾਰ ਨੂੰ ਅੰਬਰੋਂ ਵਰ੍ਹਦੀ ਅੱਗ ਨੇ ਆਮ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ। ਇਸ ਅੱਤ ਦੀ ਗਰਮੀ ਕਾਰਨ ਚੜ੍ਹੇ ਹੋਏ ਪਾਰੇ ਨੇ ਆਮ ਜਨਜੀਵਨ ਨੂੰ ਬੁਰੀ ਤਰਾਂ੍ਹ ਪ੍ਰਭਾਵਿਤ ਕੀਤਾ ਹੋਇਆ ਹੈ। ਸਵੇਰ ਤੋਂ ਹੀ ਨਿਕਲ ਰਹੀ ਤਿੱਖੀ ਧੁੱਪ ਨੇ ਲੋਕਾਂ ਦਾ ਤ੍ਰਾਹ ਕੱਢ ਕੇ ਰੱਖ ਦਿੱਤਾ ਹੈ। ਦੁਪਹਿਰ ਸਮੇਂ ਗਲੀਆਂ, ਸੜਕਾਂ ਅਤੇ ਬਾਜ਼ਾਰ ਸੁੰਨ ਸਾਨ ਨਜ਼ਰ ਆਏ। ਵਗਦੀ ਲੋਅ ਕਾਰਨ ਰਾਹਗੀਰਾਂ ਦੇ ਮੂੰਹ ਸਿਰ ਢਕੇ ਹੋਏ ਨਜ਼ਰੀਂ ਪਏ। ਗਰਮੀ ਤੋਂ ਪੇ੍ਸ਼ਾਨ ਲੋਕ ਮੀਂਹ ਲਈ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ

ਪੰਜਾਬੀ ਜਾਗਰਣ 18 May 2024 5:19 pm

ਗੁਰੂ ਅਰਜਨ ਦੇਵ ਸਕੂਲ 'ਚ ਡੇਂਗੂ ਤੋਂ ਕੀਤਾ ਜਾਗਰੂਕ

ਸੀਨੀਅਰ ਮੈਡੀਕਲ ਅਫਸਰ ਡਾ.ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਬਾਲਿਆਂਵਾਲੀ ਦੇ ਵੱਖ-ਵੱਖ ਹੈਲਥ ਵੈੱਲਨੈਂਸ ਸੈਂਟਰਾਂ ਅਤੇ ਪੀਐੱਚਸੀ ਸਬ-ਸੈਂਟਰਾਂ 'ਤੇ ਰਾਸ਼ਟਰੀ ਡੇਂਗੂ ਦਿਵਸ ਸਮਾਜਕ ਸਬੰਧਾਂ ਨਾਲ ਡੇਂਗੂ ਕੰਟਰੋਲ ਕਰਨਾ ਵਿਸ਼ੇ ਅਧੀਨ ਮਨਾਇਆ ਗਿਆ। ਸੀਐੱਚਸੀ ਬਾਲਿਆਂਵਾਲੀ ਵਿਖੇ ਡੇਂਗੂ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਨੋਡਲ ਅਫਸਰ ਡੇਂਗੂ ਡਾਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜਿਹੜਾ ਕਿ ਅਲਗ ਅਲਗ ਕਿਸਮ ਦੇ ਚਾਰ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ। ਇਸ ਖਾਸ ਕਿਸਮ ਦੇ ਮੱਛਰ ਏਡੀਜ ਇਜਪਟੀ ਦੇ ਕੱਟਣ ਕਾਰਨ ਹੁੰਦਾ ਹੈ।

ਪੰਜਾਬੀ ਜਾਗਰਣ 18 May 2024 5:02 pm

Stock Market Tips: ਸ਼ੇਅਰ ਬਾਜ਼ਾਰ 'ਚ ਪੈਸਾ ਲਗਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਕੰਗਾਲ ਕਰ ਦੇਣਗੀਆਂ ਇਹ ਗ਼ਲਤੀਆਂ

ਸ਼ੇਅਰ ਬਾਜ਼ਾਰ 'ਚ ਆਉਣ ਵਾਲੇ ਜ਼ਿਆਦਾਤਰ ਲੋਕ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਲੈ ਕੇ ਆਉਂਦੇ ਹਨ। ਇਹੀ ਸੁਪਨਾ ਉਨ੍ਹਾਂ ਨੂੰ ਗਰੀਬ ਬਣਾ ਦਿੰਦਾ ਹੈ। ਜ਼ੀਰੋਧਾ ਦੇ ਸੰਸਥਾਪਕ ਨਿਤਿਨ ਕਾਮਤ ਦਾ ਕਹਿਣਾ ਹੈ ਕਿ ਰਿਟੇਲ ਨਿਵੇਸ਼ਕਾਂ 'ਚੋਂ ਸਿਰਫ ਇਕ ਫੀਸਦੀ ਲਾਭ ਕਮਾਉਂਦੇ ਹਨ, ਬਾਕੀ ਘਾਟੇ 'ਚ ਰਹਿੰਦੇ ਹਨ।

ਪੰਜਾਬੀ ਜਾਗਰਣ 18 May 2024 4:27 pm

ਸਫ਼ਰ ਦੌਰਾਨ 50,000 ਰੁਪਏ ਤੋਂ ਵੱਧ ਦੀ ਨਕਦ ਰਾਸ਼ੀ ਲਈ ਦਸਤਾਵੇਜ ਰੱਖਣਾ ਜ਼ਰੂਰੀ

ਲੋਕ ਸਭਾ ਹਲਕਾ ਫਰੀਦਕੋਟ (09) ਦੇ ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਨੇ ਸਾਰੇ ਚੋਣ ਓਬਜ਼ਰਵਰਾਂ ਜ਼ਿਲ੍ਹਾ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਮੋਗਾ, ਐੱਸ.ਐੱਸ.ਪੀ. ਸਾਹਿਬ ਫਰੀਦਕੋਟ, ਐੱਸ.ਐੱਸ.ਪੀ ਮੋਗਾ ਅਤੇ ਸਮੂਹ ਏ.ਆਰ.ਓਜ਼ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਆਦਰਸ਼ ਚੋਣ ਜਾਬਤੇ ਦੀ ਇੰਨ ਬਿੰਨ ਪਾਲਣਾ ਸੰਬੰਧੀ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ।

ਪੰਜਾਬੀ ਜਾਗਰਣ 18 May 2024 4:27 pm

Punjab Politics : 'ਪਤਨੀ ਤੇ ਬੇਟੀ ਨਾਲ ਕੀਤੀ ਗਈ ਬਦਸਲੂਕੀ...', ਕਿਸਾਨਾਂ ਨੂੰ ਚਿਤਾਵਨੀ ਦੇਣ ਦੇ ਮਾਮਲੇ 'ਚ ਬੋਲੇ ਹੰਸ ਰਾਜ ਹੰਸ

Punjab Politics : ਕੁਝ ਸ਼ਰਾਰਤੀ ਅਨਸਰ ਉਨ੍ਹਾਂ ਦੇ ਘਰ ਪਹੁੰਚੇ ਸਨ ਤੇ ਉਨ੍ਹਾਂ ਨੇ ਇੱਥੇ ਮੀਟਿੰਗ ਕਰਨ 'ਤੇ ਘਰ ਨੂੰ ਸਾੜ ਦੇਣ ਦੀ ਧਮਕੀ ਦਿੱਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਦੀ ਬੇਟੀ ਤੇ ਪਤਨੀ ਨਾਲ ਵੀ ਬਦਸਲੂਕੀ ਕੀਤੀ ਗਈ ਹੈ। ਜਦੋਂ ਉਹ ਘਰ ਪਹੁੰਚੇ ਤਾਂ ਪਰਿਵਾਰ ਉਨ੍ਹਾਂ ਨੂੰ ਜੱਫੀ ਪਾ ਕੇ ਰੋਇਆ ਤੇ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਤੇ ਕੁਝ ਗੁੱਸਾ ਵੀ ਆਇਆ ਸੀ।

ਪੰਜਾਬੀ ਜਾਗਰਣ 18 May 2024 4:26 pm

ਆਮ ਆਦਮੀ ਪਾਰਟੀ ਨੇ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ

ਰੁਚਿਕਾ ਐੱਮ. ਖੰਨਾ ਚੰਡੀਗੜ੍ਹ, 18 ਮਈ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਅਤੇ ਗਾਇਕ ਹੰਸ ਰਾਜ ਹੰਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕਥਿਤ ਧਮਕੀਆਂ ਦੇਣ ਤੋਂ ਦੋ ਦਿਨ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਵਿਰੁੱਧ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ‘ਤੇ ਆਪਣੀ ਚੋਣ ਮੁਹਿੰਮ ਦੌਰਾਨ ਕਿਸਾਨਾਂ ਨਾਲ ਬਦਸਲੂਕੀ ਕਰਨ, ਉਨ੍ਹਾਂ ਨੂੰ ਧਮਕੀਆਂ [...] The post ਆਮ ਆਦਮੀ ਪਾਰਟੀ ਨੇ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 4:19 pm

Shani Dosh : ਕੁੰਡਲੀ 'ਚ ਸ਼ਨੀ ਦੇ ਕਮਜ਼ੋਰ ਹੋਣ ਕਾਰਨ ਜੀਵਨ 'ਚ ਹੁੰਦੀਆਂ ਹਨ ਅਜਿਹੀਆਂ ਭਿਆਨਕ ਘਟਨਾਵਾਂ, ਕਰੋ ਉਪਾਅ

Shani Upay : ਸ਼ਨੀ ਦੇ ਪ੍ਰਭਾਵ ਕਾਰਨ ਵਿਅਕਤੀ ਨੂੰ ਕਈ ਪਰੇਸ਼ਾਨੀਆਂ 'ਚੋਂ ਗੁਜ਼ਰਨਾ ਪੈਂਦਾ ਹੈ। ਸ਼ਨੀ ਦੇ ਮਾੜੇ ਪ੍ਰਭਾਵ ਕਾਰਨ ਬੁਰੀਆਂ ਆਦਤਾਂ ਦਾ ਵਿਕਾਸ, ਹਰ ਮੁੱਦੇ 'ਤੇ ਗੁੱਸਾ ਆਉਣਾ, ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋਣਾ ਆਦਿ ਸਮੱਸਿਆਵਾਂ ਆਉਂਦੀਆਂ ਹਨ। ਆਓ ਜਾਣਦੇ ਹਾਂ ਕੁੰਡਲੀ 'ਚ ਸ਼ਨੀ ਕਮਜ਼ੋਰ ਹੋਣ 'ਤੇ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ਨੀ ਨੂੰ ਮਜ਼ਬੂਤ ​​ਕਰਨ ਲਈ ਕਿਹੜੇ ਉਪਾਅ ਕਰਨੇ ਚਾਹੀਦੇ ਹਨ।

ਪੰਜਾਬੀ ਜਾਗਰਣ 18 May 2024 4:11 pm

ਵਿਦਿਆਰਥੀ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਨੂੰ ਵੋਟ ਪਾਉਣ ਲਈ ਕਹਿਣ : ਗੁਰਪ੍ਰਰੀਤ ਸਿੰਘ

ਪਹਿਲੀ ਜੂਨ 2024 ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਸਵੀਪ ਨੋਡਲ ਅਫ਼ਸਰ-ਕਮ-ਸਹਾਇਕ ਕਮਿਸ਼ਨਰ (ਜ਼) ਸ਼ੁਭੀ ਆਂਗਰਾ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਚਲਾਏ ਜਾ ਰਹੇ ਪੋ੍ਗਰਾਮ ਤਹਿਤ ਸਵੀਪ ਟੀਮ ਵੱਲੋਂ ਸ਼ੋਸ਼ਲ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਐੱਸਡੀ ਮਾਡਲ ਸਕੂਲ ਮੋਗਾ ਵਿਚ ਸਵੀਪ ਗਤੀਵਿਧੀ ਆਯੋਜਿਤ ਕੀਤੀ ਗਈ।

ਪੰਜਾਬੀ ਜਾਗਰਣ 18 May 2024 3:55 pm

ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਚੱਲੀਆਂ ਗੋਲ਼ੀਆਂ, ਦਹਿਸ਼ਤ ਦਾ ਮਾਹੌਲ

Amritsar Lok Sabha Constituency : Gurjeet Singh Aujla ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀਆਂ ਚੋਣਾਂ ਪਹਿਲਾਂ ਕਦੇ ਨਹੀਂ ਦੇਖੀਆਂ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਹ ਗੋਲ਼ੀਆਂ ਆਮ' ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਉਕਸਾਉਣ 'ਤੇ ਗੁੰਡਿਆਂ ਵੱਲੋਂ ਚਲਾਈਆਂ ਗਈਆਂ ਹਨ।

ਪੰਜਾਬੀ ਜਾਗਰਣ 18 May 2024 3:52 pm

ਦਸਮੇਸ਼ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ

ਡਿਪਟੀ ਕਮਿਸ਼ਨਰ-ਕਮ-ਜ਼ਲਿ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ)-ਕਮ-ਸਵੀਪ ਨੋਡਲ ਅਫ਼ਸਰ ਮੋਗਾ ਸ਼ੁਭੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ-071 ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਮੈਡਮ ਸਿਵਾਤੀ ਦੀਆਂ ਹਦਾਇਤਾਂ ਅਨੁਸਾਰ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ।

ਪੰਜਾਬੀ ਜਾਗਰਣ 18 May 2024 3:43 pm

Lok Sabha Election : ਡਾ. ਮਨਮੋਹਨ ਸਿੰਘ, ਮੁਰਲੀ ​​ਮਨੋਹਰ ਜੋਸ਼ੀ ਸਮੇਤ ਇਨ੍ਹਾਂ ਆਗੂਆਂ ਨੇ ਪਾਈ ਵੋਟ, ਚੋਣ ਕਮਿਸ਼ਨ ਨੇ ਬਜ਼ੁਰਗਾਂ ਲਈ ਕੀਤੇ ਵਿਸ਼ੇਸ਼ ਪ੍ਰਬੰਧ

ਦਿੱਲੀ ਵਿੱਚ 25 ਮਈ ਨੂੰ ਵੋਟਿੰਗ ਹੋਣੀ ਹੈ। ਮੁੱਖ ਚੋਣ ਅਧਿਕਾਰੀ ਪੀ ਕ੍ਰਿਸ਼ਨਾਮੂਰਤੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦਿੱਲੀ ਵਿੱਚ ਕੁੱਲ 5472 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਫਾਰਮ 12 ਡੀ ਭਰਿਆ ਸੀ...

ਪੰਜਾਬੀ ਜਾਗਰਣ 18 May 2024 3:42 pm

ਕਿਡਜ਼ ਸਕੂਲ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਕਿਡਜ਼ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਧਾਰੋਚੱਕ ਗੁਰਦਾਸਪੁਰ ਦੇ ਵਿਦਿਆਰਥੀਆਂ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪਿੰ੍ਸੀਪਲ ਤਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਦੇ ਸਾਰੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋ ਗਏ ਅਤੇ ਨਤੀਜਾ ਸੌ ਫ਼ੀਸਦੀ ਰਿਹਾ ਹੈ। ਸਿਮਰਨਜੀਤ ਕੌਰ 95.8 ਫੀਸਦ,ਸੰਜਨਾ 92.8 ਫੀਸਦ,ਮਹਿਕਦੀਪ ਕੌਰ 90.8

ਪੰਜਾਬੀ ਜਾਗਰਣ 18 May 2024 3:42 pm

ਉੱਤਰ ਪੱਛਮੀ ਭਾਰਤ ’ਚ ਅਗਲੇ 5 ਦਿਨ ਦੌਰਾਨ ਪਏਗੀ ਭਿਆਨਕ ਗਰਮੀ, ਪੰਜਾਬ ਲਈ ਰੈੱਡ ਅਲਰਟ ਜਾਰੀ

ਨਵੀਂ ਦਿੱਲੀ, 18 ਮਈ ਉੱਤਰ ਪੱਛਮੀ ਭਾਰਤ ਦੇ ਵੱਡੇ ਹਿੱਸੇ ’ਚ ਅਗਲੇ 5 ਦਿਨ ਹੋਰ ਭਿਆਨਕ ਗਰਮੀ ਪਏਗੀ। ਇਸ ਦਾ ਸਭ ਤੋਂ ਵੱਧ ਅਸਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਨਜ਼ਰ ਆਏਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਤੋਂ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤੇਜ਼ ਗਰਮੀ ਅਤੇ ਅਗਲੇ [...] The post ਉੱਤਰ ਪੱਛਮੀ ਭਾਰਤ ’ਚ ਅਗਲੇ 5 ਦਿਨ ਦੌਰਾਨ ਪਏਗੀ ਭਿਆਨਕ ਗਰਮੀ, ਪੰਜਾਬ ਲਈ ਰੈੱਡ ਅਲਰਟ ਜਾਰੀ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 3:41 pm

'ਮੈਨੂੰ ਗ੍ਰਿਫ਼ਤਾਰ ਨਾ ਕਰੋ...', ਬੀਤੀ ਰਾਤ ਤੋਂ ਦਿੱਲੀ ਪੁਲਿਸ ਦੇ ਸੰਪਰਕ 'ਚ ਸੀ ਬਿਭਵ; ਪੜ੍ਹੋ ਗ੍ਰਿਫ਼ਤਾਰੀ ਦੀ ਅੰਦਰਲੀ ਕਹਾਣੀ

ਪੁਲਿਸ ਅਨੁਸਾਰ ਅੱਜ ਸਵੇਰੇ ਪੁਲੀਸ ਅਧਿਕਾਰੀਆਂ ਦੀ ਵਿਭਵ ਨਾਲ ਗੱਲਬਾਤ ਵੀ ਹੋਈ ਸੀ। ਪੁਲਿਸ ਨੇ ਬਿਭਵ ਨੂੰ ਗੱਲ ਕਰਨ ਦੇ ਬਹਾਨੇ ਮਿਲਣ ਲਈ ਬੁਲਾਇਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ...

ਪੰਜਾਬੀ ਜਾਗਰਣ 18 May 2024 3:32 pm

ਮੋਗਾ ਵਿਖੇ ਸਾਂਝਾ ਫਰੰਟ ਵਲੋਂ 28 ਮਈ ਨੂੰ ਚੇਤਨਾ ਕਨਵੈਨਸਨ

ਮੋਗਾ ਵਿਖੇ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 28 ਮਈ ਨੂੰ ਚੇਤਨਾ ਕਨਵੈਨਸ਼ਨ ਕਰਕੇ ਕੇਂਦਰ ਸਰਕਾਰ ਦੀਆਂ ਫਿਰਕੂ, ਫਾਂਸੀਵਾਦੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਪੜਚੋਲ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਚੁੱਪ ਤੋੜਨ ਲਈ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ।

ਪੰਜਾਬੀ ਜਾਗਰਣ 18 May 2024 3:31 pm

ਏਅਰ ਇੰਡੀਆ ਐਕਸਪ੍ਰੈਸ ਦੇ ਤਿਰੂਵਨੰਤਪੁਰਮ ਤੋਂ ਬੰਗਲੌਰ ਜਾ ਰਹੇ ਜਹਾਜ਼ ਨੂੰ ਤਕਨੀਕੀ ਨੁਕਸ ਕਾਰਨ ਹੰਗਾਮੀ ਹਾਲਤ ’ਚ ਉਤਾਰਿਆ

ਤਿਰੂਚਿਰਪੱਲੀ (ਤਾਮਿਲਨਾਡੂ), 18 ਮਈ ਬੰਗਲੌਰ ਜਾ ਰਹੇ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਨੇ ਤਕਨੀਕੀ ਖਰਾਬੀ ਕਾਰਨ ਇੱਥੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ’ਚ 137 ਯਾਤਰੀ ਸਨ। ਜਹਾਜ਼ ਤਿਰੂਵਨੰਤਪੁਰਮ ਤੋਂ ਬੰਗਲੌਰ ਜਾ ਰਿਹਾ ਸੀ ਪਰ ਅਸਮਾਨ ’ਚ ਇਸ ਅੰਦਰ ਤਕਨੀਤੀ ਖਰਾਬੀ ਆ ਗਈ, ਜਿਸ ਤੋਂ ਬਾਅਦ ਇਸ ਨੇ ਇੱਥੇ ਸੁਰੱਖਿਅਤ ਲੈਂਡਿੰਗ ਕੀਤੀ। The post ਏਅਰ ਇੰਡੀਆ ਐਕਸਪ੍ਰੈਸ ਦੇ ਤਿਰੂਵਨੰਤਪੁਰਮ ਤੋਂ ਬੰਗਲੌਰ ਜਾ ਰਹੇ ਜਹਾਜ਼ ਨੂੰ ਤਕਨੀਕੀ ਨੁਕਸ ਕਾਰਨ ਹੰਗਾਮੀ ਹਾਲਤ ’ਚ ਉਤਾਰਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 3:27 pm

Thigh Fat ਘਟਾਉਣ ਲਈ ਬੇਹੱਦ ਅਸਰਦਾਰ ਹਨ ਇਹ 3 ਐਕਸਰਸਾਈਜ਼, ਮਨਪਸੰਦ ਕੱਪੜੇ ਪਾਉਣ 'ਚ ਨਹੀਂ ਹੋਵੇਗੀ ਪਰੇਸ਼ਾਨੀ !

Thigh Fat reducing tips : ਜਿੰਨਾ ਜ਼ਰੂਰੀ ਖੁਰਾਕ 'ਚ ਬਦਲਾਅ ਕਰਨਾ ਹੈ ਓਨਾ ਜ਼ਰੂਰੀ ਐਕਸਰਸਾਈਜ਼ ਕਰਨਾ ਵੀ ਹੈ। ਅੱਜ ਇਸ ਲੇਖ 'ਚ ਅਸੀਂ ਤੁਹਾਨੂੰ 4 ਅਜਿਹੀਆਂ ਐਕਸਰਸਾਈਜ਼ ਬਾਰੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੇ ਪੱਟਾਂ ਨੂੰ ਪਤਲਾ ਹੋਣ ਦੇ ਨਾਲ-ਨਾਲ ਮਜ਼ਬੂਤ ​​ਵੀ ਬਣਾ ਸਕਦੇ ਹੋ।

ਪੰਜਾਬੀ ਜਾਗਰਣ 18 May 2024 3:26 pm

ਪੀਐੱਚਸੀ ਧਿਆਨਪੁਰ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਾਇਆ

ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਨੀਤ ਕੌਰ ਦੀ ਯੋਗ ਅਗਵਾਈ ਹੇਠ ਪੀਐੱਚਸੀ ਧਿਆਨਪੁਰ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਆਏ ਹੋਏ ਮਰੀਜਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਡੇਂਗੂ ਤੋਂ ਬਚਾਅ ਬਾਰੇ ਡਾਕਟਰ ਕਵਲਜੀਤ ਕੌਰ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਡੇਂਗੂ ਦੇ ਜਾਗਰੂਕਤਾ ਦੀ ਘਾਟ ਕਾਰਨ ਗਰਮੀਆਂ ਦੇ ਮੌਸਮ ਵਿੱਚ

ਪੰਜਾਬੀ ਜਾਗਰਣ 18 May 2024 3:19 pm

ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਤੋਂ ਮੋਦੀ ਨੂੰ ਕੋਈ ਨਹੀਂ ਰੋਕ ਸਕਦਾ : ਪਰਮਜੀਤ ਸਿੰਘ ਗਿੱਲ

ਪੰਜਾਬ ਦੇ ਸੀਨੀਅਰ ਆਗੂ ਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੀਚਾ ਭਾਰਤ ਨੂੰ ਵਿਕਸਿਤ ਦੇਸ਼ ਬਣਾਉਣ ਦਾ ਹੈ, ਜਿਸ ਲਈ ਉਹ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਇਸ ਦੇ ਸਾਰਥਕ ਨਤੀਜੇ ਵੀ ਹੁਣ ਦੁਨੀਆਂ ਦੇ ਸਾਹਮਣੇ ਸਪਸ਼ਟ ਦਿਖਾਈ ਦੇ ਰਹੇ ਹਨ। ਗਿੱਲ ਨੇ ਕਿਹਾ ਕਿ ਜਿੱਥੇ ਮੋਦ

ਪੰਜਾਬੀ ਜਾਗਰਣ 18 May 2024 3:17 pm

'ਕਈ ਮਹੀਨਿਆਂ ਤੋਂ ਭਾਜਪਾ ਦੇ ਸੰਪਰਕ 'ਚ ਸੀ ਸਵਾਤੀ, ਮਾਮਲੇ 'ਚ ਗ੍ਰਹਿ ਮੰਤਰਾਲਾ ਦੇ ਰਿਹਾ ਦਖਲ', ਆਤਿਸ਼ੀ ਨੇ ਲਾਏ ਗੰਭੀਰ ਦੋਸ਼

ਆਤਿਸ਼ੀ ਨੇ ਕਿਹਾ ਕਿ ਸਵਾਤੀ ਮਾਲੀਵਾਲ ਭਾਜਪਾ ਦੇ ਸੰਪਰਕ 'ਚ ਹੈ ਅਤੇ ਇਹ ਸਾਰੀ ਸਾਜ਼ਿਸ਼ ਕੇਜਰੀਵਾਲ 'ਤੇ ਸਿਆਸੀ ਹਮਲਾ ਕਰਨ ਲਈ ਰਚੀ ਗਈ ਹੈ। ਉਨ੍ਹਾਂ ਕਿਹਾ ਕਿ 25 ਜੂਨ ਨੂੰ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਠੀਕ ਪਹਿਲਾਂ ਰਚੀ ਗਈ ਇਸ ਸਿਆਸੀ ਸਾਜ਼ਿਸ਼ ਦੀ ਪੁਲਿਸ ਨੂੰ ਨਿਰਪੱਖ ਜਾਂਚ ਕਰਨੀ ਚਾਹੀਦੀ ਹੈ।

ਪੰਜਾਬੀ ਜਾਗਰਣ 18 May 2024 3:15 pm

Bada Mangal 2024 Date : ਕਦੋਂ ਹੈ ਸਾਲ ਦਾ ਪਹਿਲਾ ਵੱਡਾ ਮੰਗਲ? ਇਸ ਪੂਜਾ ਵਿਧੀ ਨਾਲ ਸਾਰੇ ਸੰਕਟਾਂ ਤੋਂ ਮਿਲੇਗਾ ਛੁਟਕਾਰਾ

Bada Mangal 2024 Date : ਕਦੋਂ ਹੈ ਸਾਲ ਦਾ ਪਹਿਲਾ ਵੱਡਾ ਮੰਗਲ? ਇਸ ਪੂਜਾ ਵਿਧੀ ਨਾਲ ਸਾਰੇ ਸੰਕਟਾਂ ਤੋਂ ਮਿਲੇਗਾ ਛੁਟਕਾਰਾ

ਪੰਜਾਬੀ ਜਾਗਰਣ 18 May 2024 2:57 pm

ਵਿਰਾਟ ਕੋਹਲੀ ਹਨ ਕਰੋੜਾਂ ਦੇ ਮਾਲਕ, ਫਿਰ ਵੀ ਨਹੀਂ ਕਰ ਪਾ ਰਹੇ ਆਪਣੀ ਇਹ ਖਾਹਸ਼ ਪੂਰੀ, ਕਿੰਗ ਨੂੰ ਹੈ ਇਸ ਗੱਲ ਦਾ ਮਲਾਲ

Virat Kohli ਫਿਲਹਾਲ IPL-2024 'ਚ ਖੇਡ ਰਹੇ ਹਨ ਤੇ ਸ਼ਾਨਦਾਰ ਫਾਰਮ 'ਚ ਹਨ। ਇਸ ਬੱਲੇਬਾਜ਼ ਤੋਂ ਜੂਨ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਅਹਿਮ ਭੂਮਿਕਾ ਨਿਭਾਉਣ ਤੇ ਟੀਮ ਨੂੰ ਖਿਤਾਬ ਜਿੱਤਣ 'ਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ।

ਪੰਜਾਬੀ ਜਾਗਰਣ 18 May 2024 2:56 pm

Gas Cylinder Blast : ਮੁਕਤਸਰ 'ਚ ਦਰਦਨਾਕ ਹਾਦਸਾ, ਗੈਸ ਸਿਲੰਡਰ ਫਟਣ ਨਾਲ 4 ਲੋਕ ਝੁਲਸੇ; ਇਲਾਕੇ 'ਚ ਮਚੀ ਹਫੜਾ-ਦਫੜੀ

ਬਾਬਾ ਗੰਗਾ ਰਾਮ ਜੀ ਦੀ 93ਵੀਂ ਬਰਸੀ ਮੌਕੇ ਡੇਰੇ 'ਚ ਸੱਤ ਦਿਨਾ ਧਾਰਮਿਕ ਸਮਾਗਮ ਚੱਲ ਰਿਹਾ ਹੈ। ਕੁਝ ਸ਼ਰਧਾਲੂ ਸੰਗਤ ਲਈ ਲੰਗਰ ਤਿਆਰ ਕਰ ਰਹੇ ਸਨ। ਇਸ ਦੌਰਾਨ ਅਚਾਨਕ ਗੈਸ ਸਿਲੰਡਰ ਫਟ ਗਿਆ ਅਤੇ ਮਾਹੌਲ ਇਕਦਮ ਹਫੜਾ-ਦਫੜੀ ਵਾਲਾ ਬਣ ਗਿਆ।

ਪੰਜਾਬੀ ਜਾਗਰਣ 18 May 2024 2:54 pm

Ginger Benefits : ਕੱਚਾ ਹੋਵੇ ਜਾਂ ਪੱਕਾ, ਹਰ ਤਰ੍ਹਾਂ ਨਾਲ ਫ਼ਾਇਦੇਮੰਦ ਹੈ ਅਦਰਕ ਖਾਣਾ, ਇਨ੍ਹਾਂ ਬਿਮਾਰੀਆਂ ਤੋਂ ਰੱਖਦੈ ਦੂਰ

ਅਦਰਕ ਨਾ ਸਿਰਫ਼ ਤੁਹਾਡੇ ਮਨਪਸੰਦ ਭੋਜਨ ਨੂੰ ਸੁਆਦੀ ਬਣਾਉਂਦਾ ਹੈ, ਸਗੋਂ ਇਸ ਨੂੰ ਖਾਣ ਨਾਲ ਸਿਹਤ ਦੇ ਕਈ ਫਾਇਦੇ ਵੀ ਹੁੰਦੇ ਹਨ। ਇਹ ਜੜੀ ਬੂਟੀ ਵਾਲਾ ਪੌਦਾ ਆਮ ਤੌਰ 'ਤੇ ਕਈ ਬਿਮਾਰੀਆਂ (ਪੇਟ ਖਰਾਬ, ਦਰਦ ਤੋਂ ਰਾਹਤ, ਮਾਹਵਾਰੀ ਦੇ ਦਰਦ, ਗਠੀਏ ਅਤੇ ਹੋਰ) ਵਿੱਚ ਮਦਦ ਕਰਨ ਲਈ ਜੜੀ-ਬੂਟੀਆਂ ਦੀ ਦਵਾਈ ਵਿੱਚ ਵਰਤਿਆ ਜਾਂਦਾ ਹੈ।

ਪੰਜਾਬੀ ਜਾਗਰਣ 18 May 2024 2:46 pm

Bathinda News: ਖਾਲਿਸਤਾਨੀ ਨਾਅਰੇ ਲਿਖਣ ਦੀ ਕੋਸ਼ਿਸ਼ ਕਰ ਰਹੇ ਸਨ SFJ ਦੇ ਤਿੰਨ ਸਮਰਥਕ, ਪੁਲਿਸ ਨੇ ਕੀਤੇ ਗ੍ਰਿਫ਼ਤਾਰ; ਬਰਾਮਦ ਹੋਇਆ ਇਹ ਸਾਮਾਨ

ਪੁਲਿਸ ਨੇ ਬਠਿੰਡਾ ਜ਼ਿਲ੍ਹੇ ਦੇ ਰਹਿਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਮੋਟਰਸਾਈਕਲ, 2 ਸਪਰੇਅ ਅਤੇ 3 ਮੋਬਾਈਲ ਬਰਾਮਦ ਕੀਤੇ ਹਨ। ਪੁਲਿਸ ਨੇ ਤਿੰਨਾਂ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੰਜਾਬੀ ਜਾਗਰਣ 18 May 2024 2:22 pm

Worlds Aids Vaccine Day : ਜਾਨਲੇਵਾ ਸਾਬਿਤ ਹੋ ਸਕਦਾ ਹੈ ਏਡਜ਼, ਇਨ੍ਹਾਂ 5 ਤਰੀਕਿਆਂ ਨਾਲ ਕਰੋ ਬਚਾਅ

Worlds Aids Vaccine Day : ਏਡਜ਼ ਦਾ ਅਰਥ ਐਕੁਆਇਰਡ ਇਮਯੂਨੋ ਡੈਫੀਸ਼ੈਂਸੀ ਸਿੰਡਰੋਮ ਹੁੰਦਾ ਹੈ- ਜੋ ਹਿਊਮਰ ਇਮਿਊਨੋਡੈਫੀਸ਼ੈਂਸੀ ਵਾਇਰਸ (HIV) ਕਾਰਨ ਹੋਣ ਵਾਲੀ ਇਕ ਖ਼ਤਰਨਾਕ ਬਿਮਾਰੀ ਹੈ। ਏਡਜ਼ ਐੱਚਆਈਵੀ ਇਨਫੈਕਸ਼ਨ ਦੇ ਲਾਸਟ ਫੇਜ਼ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਮਰੀਜ਼ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਉਹ ਕੁਝ ਕੈਂਸਰ ਤੇ ਬਿਮਾਰੀਆਂ ਲਈ ਬੇਹੱਦ ਸੈਂਸਟਿਵ ਹੋ ਜਾਂਦਾ ਹੈ।

ਪੰਜਾਬੀ ਜਾਗਰਣ 18 May 2024 2:20 pm

ਸੈਕਸ ਸਕੈਂਡਲ: ਜੇ ਮੇਰਾ ਪੋਤਾ ਕਸੂਰਵਾਰ ਨਿਕਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ’ਤੇ ਕੋਈ ਇਤਰਾਜ਼ ਨਹੀ: ਸਾਬਕਾ ਪ੍ਰਧਾਨ ਮੰਤਰੀ ਗੌੜਾ

ਬੰਗਲੌਰ, 18 ਮਈ ਜਨਤਾ ਦਲ (ਐੱਸ) ਦੇ ਸਰਪ੍ਰਸਤ ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਆਪਣੇ ਪੋਤੇ ਅਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਆਪਣੀ ਚੁੱਪ ਤੋੜਦੇ ਹੋਏ ਕਿਹਾ ਕਿ ਜੇ ਉਹ ਕਸੂਰਵਾਰ ਹੋਇਆ ਤਾਂ ਉਸ ਖ਼ਿਲਾਫ਼ ਕਾਰਵਾਈ ’ਤੇ ਕੋਈ ਇਤਰਾਜ਼ ਨਹੀਂ। 92 ਸਾਲ ਦੇ ਸਾਬਕਾ ਪ੍ਰਧਾਨ ਮੰਤਰੀ ਕਿਹਾ ਕਿ [...] The post ਸੈਕਸ ਸਕੈਂਡਲ: ਜੇ ਮੇਰਾ ਪੋਤਾ ਕਸੂਰਵਾਰ ਨਿਕਲਿਆ ਤਾਂ ਉਸ ਖ਼ਿਲਾਫ਼ ਕਾਰਵਾਈ ’ਤੇ ਕੋਈ ਇਤਰਾਜ਼ ਨਹੀ: ਸਾਬਕਾ ਪ੍ਰਧਾਨ ਮੰਤਰੀ ਗੌੜਾ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 2:09 pm

Sattu Drink: ਸਿਹਤ ਦੇ ਨਾਲ-ਨਾਲ ਤਾਜ਼ਗੀ ਪ੍ਰਾਪਤ ਕਰਨ ਲਈ ਗਰਮੀਆਂ 'ਚ ਜ਼ਰੂਰ ਪੀਓ ਸੱਤੂ ਦਾ ਸ਼ਰਬਤ, ਮਿੰਟਾਂ 'ਚ ਹੋ ਜਾਂਦੈ ਤਿਆਰ

ਸੱਤੂ ਡ੍ਰਿੰਕ ਜਾਂ ਸੱਤੂ ਸ਼ਰਬਤ ਭੁੰਨੇ ਹੋਏ ਛੋਲਿਆਂ ਦੇ ਆਟੇ ਤੋਂ ਬਣਾਇਆ ਜਾਂਦਾ ਹੈ। ਇਹ ਗਰਮੀਆਂ ਲਈ ਇੱਕ ਆਦਰਸ਼ ਡਰਿੰਕ ਹੈ, ਜੋ ਤੁਹਾਡੇ ਸਰੀਰ ਨੂੰ ਤਾਜ਼ਗੀ ਦੇਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਵਧੀਆ ਹੈ। ਸੱਤੂ ਡ੍ਰਿੰਕ (ਸੱਤੂ ਕਾ ਸ਼ਰਬਤ) ਬਣਾਉਣਾ ਸਭ ਤੋਂ ਆਸਾਨ ਹੈ, ਜਿਸ ਨੂੰ ਤੁਸੀਂ ਘਰ ਵਿੱਚ ਅਜ਼ਮਾ ਸਕਦੇ ਹੋ।

ਪੰਜਾਬੀ ਜਾਗਰਣ 18 May 2024 1:55 pm

ਕੀ ਤੁਸੀਂ ਵੀ ਕਰਦੇ ਹੋ Vaginal Discharge ਨੂੰ ਅਣਗੌਲਿਆ, ਮਾਹਿਰਾਂ ਤੋਂ ਜਾਣੋ ਕਿਵੇਂ ਹੋ ਸਕਦੈ ਕਿਸੇ ਖ਼ਤਰੇ ਦਾ ਸੰਕੇਤ

Excess Vaginal Discharge : ਵੈਜਾਈਨਾ ਨੂੰ ਲੁਬਰੀਕੇਟ ਕਰਨ ਲਈ ਵੀ White Discharge ਜ਼ਰੂਰੀ ਹੈ, ਜੋ ਕਿ ਜਿਨਸੀ ਸੰਬੰਧਾਂ 'ਚ ਮਦਦ ਕਰਦਾ ਹੈ ਤੇ ਵੈਜਾਈਨਾ ਨੂੰ ਖੁਸ਼ਕ ਹੋਣ ਤੋਂ ਰੋਕਣ ਲਈ ਜ਼ਰੂਰੀ ਹੈ। ਹਾਲਾਂਕਿ, ਵੈਜਾਈਨਲ ਡਿਸਚਾਰਜ ਦੇ ਰੰਗ ਤੇ ਗੰਧ 'ਚ ਬਦਲਾਅ ਚਿੰਤਾ ਦਾ ਕਾਰਨ ਹੋ ਸਕਦਾ ਹੈ। ਕਈ ਵਾਰ ਅਚਾਨਕ ਬਹੁਤ ਜ਼ਿਆਦਾ ਵੈਜਾਈਨਲ ਡਿਸਚਾਰਜ ਦੀ ਸ਼ੁਰੂਆਤ ਵੀ ਕਿਸੇ ਹੈਲਥ ਕੰਡਿਸ਼ਨ ਵੱਲ ਇਸ਼ਾਰਾ ਹੋ ਸਕਦਾ ਹੈ।

ਪੰਜਾਬੀ ਜਾਗਰਣ 18 May 2024 1:54 pm

'ਦਿਲ ਰੋ ਰਿਹਾ ਹੈ...', ਰਾਖੀ ਸਾਵੰਤ ਦੀ ਸਰਜਰੀ ਤੋਂ ਪਹਿਲਾਂ ਐਕਸ ਹਸਬੈਂਡ ਨੂੰ ਲੱਗਾ ਡਰ, ਹਸਪਤਾਲ ਤੋਂ ਸ਼ੇਅਰ ਕੀਤੀ ਵੀਡੀਓ

ਲੋਕਾਂ ਨੂੰ ਰਾਖੀ ਸਾਵੰਤ ਦੀ ਬੀਮਾਰੀ ਬਾਰੇ ਹਸਪਤਾਲ ਤੋਂ ਉਸ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਕਿ ਉਹ ਡਰਾਮਾ ਕਰ ਰਹੀ ਸੀ। ਪਰ ਇਸ ਗੱਲ ਦੀ ਪੁਸ਼ਟੀ ਹਸਪਤਾਲ ਤੋਂ ਇੱਕ ਬਿਆਨ ਜਾਰੀ ਕਰਕੇ ਕੀਤੀ ਗਈ ਹੈ ਜਿੱਥੇ ਰਾਖੀ ਦਾ ਇਲਾਜ ਚੱਲ ਰਿਹਾ ਹੈ।

ਪੰਜਾਬੀ ਜਾਗਰਣ 18 May 2024 1:39 pm

ਸਰਦੂਲਗੜ੍ਹ ’ਚ ਅਕਾਲੀ ਦਲ ਨੂੰ ਝਟਕਾ: ਟਾਂਡੀਆ ਪਰਿਵਾਰ ਆਪ ਵਿੱਚ ਸ਼ਾਮਲ

ਜੋਗਿੰਦਰ ਸਿੰਘ ਮਾਨ ਮਾਨਸਾ, 18 ਮਈ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਦੇ ਗੜ੍ਹ ਵਿੱਚ ਸੰਨ੍ਹ ਲਾਈ ਹੈ। “ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ਵਿੱਚ ਸਾਬਕਾ ਐੱਸਜੀਪੀਸੀ ਮੈਂਬਰ ਅਤੇ 25 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਰਹੇ ਮਰਹੂਮ [...] The post ਸਰਦੂਲਗੜ੍ਹ ’ਚ ਅਕਾਲੀ ਦਲ ਨੂੰ ਝਟਕਾ: ਟਾਂਡੀਆ ਪਰਿਵਾਰ ਆਪ ਵਿੱਚ ਸ਼ਾਮਲ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 1:37 pm

ਜਲਦੀ ਹੀ ਭਾਰਤੀ ਬਾਜ਼ਾਰ 'ਚ Guerrilla 450 ਤੋਂ ਲੈ ਕੇ Classic 650 ਟਵਿਨ ਤੱਕ 3 ਨਵੀਆਂ ਬਾਈਕਸ ਲਾਂਚ ਕਰੇਗੀ Royal Enfield

ਰਾਇਲ ਐਨਫੀਲਡ 650 ਪਲੇਟਫਾਰਮ 'ਤੇ ਆਪਣੇ ਮਾਡਲ ਲਾਈਨਅੱਪ ਦਾ ਵਿਸਤਾਰ ਕਰ ਰਿਹਾ ਹੈ। ਸਭ ਤੋਂ ਨਵਾਂ ਮਾਡਲ ਕਲਾਸਿਕ 650 ਟਵਿਨ ਹੈ, ਜਿਸਦਾ ਨਾਮ ਹਾਲ ਹੀ ਵਿੱਚ ਟ੍ਰੇਡਮਾਰਕ ਕੀਤਾ ਗਿਆ ਹੈ...

ਪੰਜਾਬੀ ਜਾਗਰਣ 18 May 2024 1:36 pm

ਟੋਰਾਂਟੋ ’ਚ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ

ਹਰਦੇਵ ਚੌਹਾਨ ਟੋਰਾਂਟੋ, 18 ਮਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਹਨ। ਜਗਤ ਪੰਜਾਬੀ ਸਭਾ ਬਰੈਂਪਟਨ ਦੇ ਅਹੁਦੇਦਾਰ ਸਰਦੂਲ ਸਿੰਘ ਥਿਆੜਾ ਤੇ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਪੰਜਾਬੀ ਦੇ ਪਸਾਰ ਤੇ ਸੁਹਿਰਦ ਪ੍ਰਚਾਰ ਲਈ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ ਕੀਤੀਆਂ ਹਨ। ਇਹ ਕਾਨਫਰੰਸ [...] The post ਟੋਰਾਂਟੋ ’ਚ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 1:28 pm

ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ; 5, 6 ਤੇ 7 ਜੁਲਾਈ ਨੂੰ ਬਰੈਂਪਟਨ ਵਿਖੇ ਹੋਵੇਗੀ ਤਿੰਨ ਰੋਜ਼ਾ ਕਾਨਫਰੰਸ

ਦਸਵੀਂ ਵਰਲਡ ਪੰਜਾਬੀ ਕਾਨਫਰੰਸ ਸਬੰਧੀ ਓਂਟਾਰੀਓ ਫਰੈਂਡਜ ਕਲੱਬ ਤੇ ਜਗਤ ਪੰਜਾਬੀ ਸਭਾ ਦੇ ਸਮੂਹ ਮੈਂਬਰਾਂ ਦੀ ਹੋਈ ਇਸ ਮੀਟਿੰਗ ਵਿੱਚ ਸਾਰੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀਆਂ-ਆਪਣੀਆਂ ਜਿੰਮੇਵਾਰੀਆਂ ਤਨਦੇਹੀ ਨਾਲ ਨਿਭਾ ਕੇ ਪਹਿਲੀਆਂ 9 ਵਰਲਡ ਪੰਜਾਬੀ ਕਾਨਫਰੰਸਾਂ ਦੀ ਸਫਲਤਾ ਵਾਂਗ ਦਸਵੀਂ ਵਰਲਡ ਪੰਜਾਬੀ ਕਾਨਫਰੰਸ ਨੂੰ ਵੀ ਤਨੋਂ-ਮਨੋਂ ਸਫਲ ਬਣਾਉਣ ਲਈ ਹਾਮੀ ਭਰੀ ।

ਪੰਜਾਬੀ ਜਾਗਰਣ 18 May 2024 1:26 pm

ਵਾਪਸ ਆ ਗਏ ਰਾਘਵ ਚੱਢਾ...ਲੰਡਨ ਤੋਂ ਸਿੱਧਾ ਕੇਜਰੀਵਾਲ ਦੇ ਘਰ ਹੋਈ ਲੈਂਡਿੰਗ, ਮਹੀਨਿਆਂ ਬਾਅਦ ਦਿਖੀ ਝਲਕ

ਦਿੱਲੀ ਦੇ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਦੱਸਿਆ ਸੀ ਕਿ ਉਹ ਅੱਖਾਂ ਨਾਲ ਸਬੰਧਤ ਰੈਟਿਨਲ ਡਿਟੈਚਮੈਂਟ ਬਿਮਾਰੀ ਤੋਂ ਪੀੜਤ ਹਨ ਤੇ ਇਸ ਦੇ ਇਲਾਜ ਲਈ ਉਹ ਬਰਤਾਨੀਆ 'ਚ ਹਨ। ਉਨ੍ਹਾਂ ਦੱਸਿਆ ਸੀ ਕਿ ਚੱਢਾ ਬਹੁਤ ਗੰਭੀਰ ਬਿਮਾਰੀ ਤੋਂ ਪੀੜਤ ਹਨ।

ਪੰਜਾਬੀ ਜਾਗਰਣ 18 May 2024 1:18 pm

ਸਵਾਤੀ ਮਾਲੀਵਾਲ ਦੀ ਮੈਡੀਕਲ ਰਿਪੋਰਟ 'ਚ ਉਸ ਦੇ ਸਰੀਰ ਦੇ ਇਨ੍ਹਾਂ ਹਿੱਸਿਆਂ 'ਤੇ ਸੱਟਾਂ ਦਾ ਹੋਇਆ ਖ਼ੁਲਾਸਾ

ਇਹ ਖ਼ੁਲਾਸਾ ਹੋਇਆ ਹੈ ਕਿ ਸਵਾਤੀ ਦੇ ਸਰੀਰ ਦੇ ਕਿਹੜੇ ਹਿੱਸੇ ਜ਼ਖ਼ਮੀ ਹੋਏ ਹਨ। ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਵਾਤੀ ਦੇ ਸਰੀਰ 'ਤੇ ਚਾਰ ਥਾਵਾਂ 'ਤੇ ਸੱਟਾਂ ਲੱਗੀਆਂ ਸਨ...

ਪੰਜਾਬੀ ਜਾਗਰਣ 18 May 2024 1:13 pm

ਗਣਿਤ ਦੀ ਜਮਾਤ ਤੋਂ ਘੱਟ ਨਹੀਂ ਹੁੰਦੀਆਂ ਸਨ ਪੁਰਾਣੀਆਂ ਖੇਡਾਂ

ਪੁਰਾਣੇ ਸਮਿਆਂ ’ਚ ਪਿੰਡਾਂ ਦੀਆਂ ਗਲੀਆਂ, ਪੱਤੀਆਂ, ਮੁਹੱਲਿਆਂ ’ਚ ਆਮ ਤੌਰ ’ਤੇ ਬੱਚੇ ਨਿੱਕੀਆਂ-ਨਿੱਕੀਆਂ ਖੇਡਾਂ ਖੇਡਦੇ, ਰੌਲਾ ਪਾਉਂਦੇ ਹੱਸਦੇ ਦਿਖਾਈ ਦਿੰਦੇ ਸਨ। ਰਲ ਕੇ ਖੇਡੀਆਂ ਜਾਂਦੀਆਂ ਖੇਡਾਂ ਜਿੱਥੇ ਬੱਚਿਆਂ ਨੂੰ ਆਨੰਦ, ਖ਼ੁਸ਼ੀ ਤੇ ਮਿਲਵਰਤਨ ਦੀ ਭਾਵਨਾ ਨਾਲ ਭਰਦੀਆਂ ਸਨ, ਉੱਥੇ ਹੀ ਕਿਸੇ ਗਣਿਤ ਦੀ ਜਮਾਤ ਤੋਂ ਘੱਟ ਨਹੀਂ ਹੁੰਦੀਆਂ ਸਨ।

ਪੰਜਾਬੀ ਜਾਗਰਣ 18 May 2024 1:07 pm

ਮੋਦੀ ਤੇ ਰਾਹੁਲ ਵੱਲੋਂ ਅੱਜ ਦਿੱਲੀ ’ਚ ਚੋਣ ਪ੍ਰਚਾਰ, ਸੁਰੱਖਿਆ ਦੇ ਪੁਖ਼ਤਾ ਬੰਦੋਬਸਤ

ਨਵੀਂ ਦਿੱਲੀ, 18 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਠੱਰ ਹੋਣ ਵਾਲੀਆਂ ਦੋ ਵੱਖ-ਵੱਖ ਰੈਲੀਆਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਦੇ ਕਈ ਹਿੱਸਿਆਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸਥਾਨਕ ਪੁਲੀਸ ਨੇ ਕਰੀਬ 3,000 ਜਵਾਨਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ। ਦਿੱਲੀ ਦੇ ਪੁਲੀਸ ਕਮਿਸ਼ਨਰ ਸੰਜੈ ਅਰੋੜਾ ਨੇ ਹੋਰ ਸੀਨੀਅਰ [...] The post ਮੋਦੀ ਤੇ ਰਾਹੁਲ ਵੱਲੋਂ ਅੱਜ ਦਿੱਲੀ ’ਚ ਚੋਣ ਪ੍ਰਚਾਰ, ਸੁਰੱਖਿਆ ਦੇ ਪੁਖ਼ਤਾ ਬੰਦੋਬਸਤ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 1:03 pm

ਦਰਦਨਾਕ ਹਾਦਸਾ : ਬੇਕਾਬੂ ਕਾਰ ਟਰੱਕ ਨਾਲ ਟਕਰਾਈ, ਚਾਰ ਲੋਕਾਂ ਦੀ ਮੌਤ; ਦੋ ਦੀ ਹਾਲਤ ਗੰਭੀਰ

ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮ੍ਰਿਤਕ ਅਤੇ ਜ਼ਖਮੀ ਵਿਅਕਤੀ ਇੱਕੋ ਪਰਿਵਾਰ ਨਾਲ ਸਬੰਧਤ ਹਨ। ਸਰਕਲ ਇੰਸਪੈਕਟਰ ਵੈਂਕਟ ਰਾਮੀਰੈਡੀ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ...

ਪੰਜਾਬੀ ਜਾਗਰਣ 18 May 2024 12:57 pm

ਮਾਲੀਵਾਲ ਕੁੱਟਮਾਰ ਮਾਮਲਾ: ਦਿੱਲੀ ਪੁਲੀਸ ਨੇ ਕੇਜਰੀਵਾਲ ਦੀ ਰਿਹਾਇਸ਼ ਤੋਂ ਬਿਭਵ ਕੁਮਾਰ ਨੂੰ ਹਿਰਾਸਤ ’ਚ ਲਿਆ

ਨਵੀਂ ਦਿੱਲੀ, 18 ਮਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਬਿਭਵ ਕੁਮਾਰ ਨੂੰ ਦਿੱਲੀ ਪੁਲੀਸ ਨੇ ‘ਆਪ’ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਅੱਜ ਹਿਰਾਸਤ ‘ਚ ਲੈ ਲਿਆ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਿਭਵ ਕੁਮਾਰ ਨੂੰ ਦਿੱਲੀ ਪੁਲਹਸ ਦੀ ਟੀਮ ਨੇ ਬਾਅਦ ਦੁਪਹਿਰ ਕਰੀਬ ਮੁੱਖ ਮੰਤਰੀ [...] The post ਮਾਲੀਵਾਲ ਕੁੱਟਮਾਰ ਮਾਮਲਾ: ਦਿੱਲੀ ਪੁਲੀਸ ਨੇ ਕੇਜਰੀਵਾਲ ਦੀ ਰਿਹਾਇਸ਼ ਤੋਂ ਬਿਭਵ ਕੁਮਾਰ ਨੂੰ ਹਿਰਾਸਤ ’ਚ ਲਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 12:57 pm

Farmers Protest : ਕਿਸਾਨ 10 ਦਿਨਾਂ 'ਚ ਸ਼ੰਭੂ ਤੋਂ ਚੁੱਕਣ ਧਰਨਾ, ਨਹੀਂ ਤਾਂ ਕਰਾਂਗੇ ਪੰਜਾਬ ਬੰਦ; ਵਪਾਰੀਆਂ ਨੇ ਦਿੱਤੀ ਚਿਤਾਵਨੀ

ਬਰਨਾਲਾ, ਭਦੌੜ ਤੇ ਸੰਗਰੂਰ ਤੋਂ ਬਾਅਦ ਕਾਰੋਬਾਰੀਆਂ ਦੇ ਕਿਸਾਨਾਂ ਖ਼ਿਲਾਫ਼ ਗੁੱਸੇ ਦੀ ਚੰਗਿਆੜੀ ਸੁਲਗਦੀ ਹੋਈ ਹੁਣ ਲੁਧਿਆਣਾ ਤਕ ਪਹੁੰਚ ਚੁੱਕੀ ਹੈ। ਕਾਰੋਬਾਰ ’ਚ ਪਏ ਵਿਘਨ ਤੋਂ ਨਿਰਾਸ਼ ਹੋ ਕੇ ਕਾਰੋਬਾਰੀਆਂ ਨੇ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ 10 ਦਿਨਾਂ ਦੇ ਅੰਦਰ ਸ਼ੰਭੂ ਤੋਂ ਧਰਨਾ ਨਾ ਚੁੱਕਿਆ ਤਾਂ ਉਹ ਉਨ੍ਹਾਂ ਵਿਰੁੱਧ ਪੰਜਾਬ ਬੰਦ ਦਾ ਐਲਾਨ ਕਰਨਗੇ।

ਪੰਜਾਬੀ ਜਾਗਰਣ 18 May 2024 12:56 pm

ਸਵਾਤੀ ਮਾਲੀਵਾਲ ਨਾਲ ਬਦਸਲੂਕੀ ਮਾਮਲੇ 'ਚ ਮੁੱਖ ਮੰਤਰੀ ਕੇਜਰੀਵਾਲ ਦੇ PA ਵਿਭਵ ਕੁਮਾਰ ਨੂੰ ਦਿੱਲੀ ਪੁਲਿਸ ਨੇ ਹਿਰਾਸਤ 'ਚ ਲਿਆ

ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਰਿਸ਼ਵ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ ਤੋਂ ਉਹ ਫਰਾਰ ਸੀ।

ਪੰਜਾਬੀ ਜਾਗਰਣ 18 May 2024 12:50 pm

'ਸਵਾਤੀ ਮਾਲੀਵਾਲ ਦੇ ਦੋਸ਼ਾਂ ਦੀ ਅਸਲੀਅਤ ਹੋਈ ਬੇਨਕਾਬ', ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਇੱਕ ਹੋਰ VIDEO

ਪਾਰਟੀ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, 'ਇਹ ਵੀਡੀਓ ਸਵਾਤੀ ਮਾਲੀਵਾਲ ਦੇ ਦੋਸ਼ਾਂ ਦੀ ਅਸਲੀਅਤ ਨੂੰ ਬੇਨਕਾਬ ਕਰ ਰਿਹਾ ਹੈ'...

ਪੰਜਾਬੀ ਜਾਗਰਣ 18 May 2024 12:49 pm

ਲਹਿਰਾਗਾਗਾ: ਲਿਫਟਿੰਗ ਨਾ ਹੋਣ ਤੋਂ ਅੱਕੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਰੋਸ ਪ੍ਰਗਟਿਆ

ਰਮੇਸ ਭਾਰਦਵਾਜ ਲਹਿਰਾਗਾਗਾ, 18 ਮਈ ਇਥੋਂ ਦੀ ਮਾਰਕੀਟ ਕਮੇਟੀ ਅਧੀਨ ਆਉਂਦੇ ਖਰੀਦ ਕੇਂਦਰ ਪਿੰਡ ਘੋੜੇਨਬ ਵਿੱਚ ਖਰੀਦੀ ਕਣਕ ਦੀ ਲਿਫਟਿੰਗ ਨਾ ਹੋਣ ਤੋਂ ਦੁਖੀ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਸਰਕਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਆੜ੍ਹਤੀ ਕ੍ਰਿਸ਼ਨ ਕੁਮਾਰ ਅਤੇ ਅਰੁਣ ਕੁਮਾਰ ਸਿੰਗਲਾ, ਤੁਲਾਧਰ, ਰਾਮ ਕੁਮਾਰ, ਸ਼ਿਵ ਕੁਮਾਰ ਸ਼ਿਬੂ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਵਿੱਚ 50 ਹਜ਼ਾਰ [...] The post ਲਹਿਰਾਗਾਗਾ: ਲਿਫਟਿੰਗ ਨਾ ਹੋਣ ਤੋਂ ਅੱਕੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਰੋਸ ਪ੍ਰਗਟਿਆ appeared first on Punjabi Tribune .

ਪੰਜਾਬੀ ਟ੍ਰਿਬਿਊਨ 18 May 2024 12:47 pm

ਸੰਗਤ ਨੂੰ ਲੈ ਕੇ ਡੇਰਾ ਬਿਆਸ ਜਾ ਰਹੀ ਸੀ ਬੱਸ, ਓਵਰਟੇਕ ਕਰਦਿਆਂ ਡਿਵਾਈਡਰ ਨਾਲ ਟਕਰਾ ਕੇ ਪਲਟੀ; ਟਰੱਕ ਵੀ ਪਲਟਿਆ

। ਹਾਈਵੇ ਪੈਟਰੋਲਿੰਗ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨਿਚਰਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਗਿੱਲਾਂਵਾਲੀ ਨੇੜੇ ਬੱਸ ਤੇ ਟਰੱਕ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ ਹੈ, ਜਿਸ 'ਤੇ ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ।

ਪੰਜਾਬੀ ਜਾਗਰਣ 18 May 2024 12:40 pm