ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ
ਸਥਾਨਕ ਪੁਲਿਸ ਨੇ ਪਿੰਡ ਉਟਾਲਾਂ ਦੇ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਵਾਲੇ ਉਸੇ ਪਿੰਡ ਦੇ ਸਰਪੰਚ ਤੇ ਪੰਚ ਸਣੇ 6 ਦੇ ਕਰੀਬ ਹੋਰ ਮੁਲਜ਼ਮਾਂ ਖ਼ਿਲਾਫ਼ ਕੁੱਟਮਾਰ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਰਾਓ ਵਰਿੰਦਰ ਸਿੰਘ ਨੇ ਦੱਸਿਆ ਸ਼ਿਕਾਇਤਕਰਤਾ ਜਗਤਾਰ ਸਿੰਘ ਵਾਸੀ ਪਿੰਡ ਉਟਾਲਾਂ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਏਐੱਸਆਈ ਸੁਰਾਜਦੀਨ ਵੱਲੋਂ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਸਵੇਰੇ ਕਰੀਬ 10 ਵਜੇ ਆਪਣੇ ਮੋਟਰਸਾਈਕਲ 'ਤੇ ਉਟਾਲਾਂ ਦੇ ਬੱਸ ਅੱਡੇ 'ਤੇ ਖੜ੍ਹਾ ਸੀ ਤਾਂ ਮਲਕੀਤ ਸਿੰਘ ਵਾਸੀ ਪਿੰਡ ਉਟਾਲਾਂ ਨੇ ਆਪਣੀ ਰਿਕਸ਼ਾ ਰੇਹੜੇ ਮੋੜਨ ਲੱਗਿਆ ਉਸ ਦੇ ਗਿੱਟੇ 'ਚ ਮਾਰ
ਹਾਦਸੇ 'ਚ ਜ਼ਖ਼ਮੀ ਹੋਈ ਅੌਰਤ ਦੀ ਇਲਾਜ ਦੌਰਾਨ ਮੌਤ
ਥਾਣਾ ਸਿਟੀ ਖੰਨਾ ਪੁਲਿਸ ਨੇ ਸੜਕ ਹਾਦਸੇ 'ਚ ਜ਼ਖ਼ਮੀ ਅੌਰਤ ਦੀ ਇਲਾਜ ਦੌਰਾਨ ਹੋਈ ਮੌਤ ਦੇ ਮਾਮਲੇ 'ਚ ਟਿੱਪਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਜਗਰੂਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਹੇੜੀਕੇ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਸ਼ਿਕਾਇਤਕਰਤਾ ਮਨਪ੍ਰਰੀਤ ਸਿੰਘ ਵਾਸੀ ਸਲਾਣੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਹ ਆਪਣੀ ਮਾਤਾ ਮਨਜੀਤ ਕੌਰ ਨਾਲ ਕਾਰ 'ਚ ਸਵਾਰ ਹੋ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਸੂਆ ਪੁਲੀ ਸਮਰਾਲਾ ਰੋਡ ਖੰਨਾ ਕੋਲ ਪੁੱਜੇ ਤਾਂ ਉਕਤ ਟਿੱਪਰ ਚਾਲਕ ਨੇ ਲਾਪਰਵਾਹੀ ਨਾਲ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਮਾਤਾ ਮਨਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਈ, ਜ
ਫਲਸਤੀਨੀਆਂ ਦੇ ਹੱਕਾਂ ਦੇ ਸਮਰਥਨ ’ਚ ਹਜ਼ਾਰਾਂ ਲੋਕ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਵਿਖੇ ਕਰ ਸਕਦੇ ਨੇ ਰੈਲੀ
ਵਾਸ਼ਿੰਗਟਨ, 18 ਮਈ ਗਾਜ਼ਾ ਵਿੱਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਫ਼ੌਜੀ ਕਾਰਵਾਈ ’ਤੇ ਤੁਰੰਤ ਰੋਕ ਲਾਉਣ ਅਤੇ ਫ਼ਲਸਤੀਨੀ ਲੋਕਾਂ ਦੇ ਹੱਕਾਂ ਦੇ ਸਮਰਥਨ ਵਿੱਚ ਹਜ਼ਾਰਾਂ ਵਿਅਕਤੀਆਂ ਵੱਲੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਵਿਖੇ ਇਕ ਰੈਲੀ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ, ਰੈਲੀ ਦੇ ਪ੍ਰਬੰਧਕਾਂ ਨੇ ਨੈਸ਼ਨਲ ਪਾਰਕ ਵਿਖੇ ਰੈਲੀ ਕਰਨ ਲਈ ਨੈਸ਼ਨਲ ਪਾਰਕ [...] The post ਫਲਸਤੀਨੀਆਂ ਦੇ ਹੱਕਾਂ ਦੇ ਸਮਰਥਨ ’ਚ ਹਜ਼ਾਰਾਂ ਲੋਕ ਵਾਸ਼ਿੰਗਟਨ ਦੇ ਨੈਸ਼ਨਲ ਮਾਲ ਵਿਖੇ ਕਰ ਸਕਦੇ ਨੇ ਰੈਲੀ appeared first on Punjabi Tribune .
10 ਕਿੱਲੋ ਭੁੱਕੀ ਚੂਰੇ ਸਮੇਤ ਦੋ ਕਾਬੂ
ਥਾਣਾ ਸਿਟੀ ਖੰਨਾ ਪੁਲਿਸ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ 10 ਕਿੱਲੋ ਭੁੱਕੀ ਚੂਰੇ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਸੰਦੀਪ ਕੁਮਾਰ ਵਾਸੀ ਰਹੌਣ, ਮਨੀਸ਼ ਕੁਮਾਰ ਵਾਸੀ ਖੰਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਥਾਣੇਦਾਰ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਕੂਲ ਨੇੜੇ ਮੌਜੂਦ ਸਨ। ਇਸ ਦੌਰਾਨ ਲਲਹੇੜੀ ਸਾਈਡ ਵੱਲੋਂ ਆ ਰਹੇ ਦੋ ਮੋਟਰ ਸਾਈਕਲ ਸਵਾਰਾਂ ਨੂੰ ਰੋਕਿਆ ਗਿਆ, ਜਿਨ੍ਹਾਂ ਕੋਲੋਂ ਇਕ ਥੈਲੇ 'ਚੋਂ 10 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਤਿ ਦੀ ਗਰਮੀ ਕਾਰਨ ਪੰਜਾਬ ਤੇ ਹਰਿਆਣਾ ਦੇ ਸਕੂਲਾਂ ਦਾ ਸਮਾਂ ਬਦਲਿਆ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 18 ਮਈ ਪਿਛਲੇ ਇੱਕ ਹਫਤੇ ਤੋਂ ਪੈ ਰਹੀ ਅਤਿ ਦੀ ਗਰਮੀ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 20 ਮਈ ਤੋਂ 31 ਮਈ ਤੱਕ ਸਵੇਰੇ 7 ਵਜੇ ਲੱਗਣਗੇ [...] The post ਅਤਿ ਦੀ ਗਰਮੀ ਕਾਰਨ ਪੰਜਾਬ ਤੇ ਹਰਿਆਣਾ ਦੇ ਸਕੂਲਾਂ ਦਾ ਸਮਾਂ ਬਦਲਿਆ appeared first on Punjabi Tribune .
ਸ਼ਹਿਰ ਦੇ ਕਾਲਜਾਂ 'ਚ ਪਹਿਲੀ ਵਾਰ ਬੀਕਾਮ ਦਾਖ਼ਲੇ 'ਚ ਵਿਦਿਆਰਥੀਆਂ ਨੂੰ ਮਿਲੇਗਾ ਤਿੰਨ ਕੋਰਸਾਂ ਦਾ ਬਦਲ
ਸ਼ਹਿਰ ਦੇ ਸਰਕਾਰੀ ਅਤੇ ਪ੍ਰਰਾਈਵੇਟ ਡਿਗਰੀ ਕਾਲਜਾਂ 'ਚ ਇਸ ਵਾਰ ਸਭ ਤੋਂ ਪਸੰਦੀਦਾ ਬੀਕਾਮ ਕਾਮਰਸ 'ਚ ਦਾਖ਼ਲੇ ਨੂੰ ਲੈ ਕੇ ਭੱਜਦੌੜ ਹੋਵੇਗੀ। ਸੀਬੀਐੱਸਈ ਵੱਲੋਂ ਐਲਾਨੇ 12ਵੀਂ ਦੇ ਰਿਜਲਟ 'ਚ ਇਸ ਵਾਰ ਨਾ ਸਿਰਫ ਦੇਸ਼ 'ਚੋਂ, ਬਲਕਿ ਚੰਡੀਗੜ੍ਹ ਰਿਜਨ ਦਾ ਰਿਜਲਟ ਵੀ ਬੀਤੇ ਸਾਲਾਂ ਤੋਂ ਕਾਫੀ ਬਿਹਤਰ ਰਿਹਾ ਹੈ। ਅਜਿਹੇ 'ਚ ਬੀਕਾਮ 'ਚ ਦਾਖ਼ਲੇ ਨੂੰ ਲੈ ਕੇ ਇਸ ਵਾਰ ਇਕ ਤੋਂ ਦੋ ਫ਼ੀਸਦੀ ਤਕ ਕੱਟ ਜ਼ਿਆਦਾ ਰਹਿਣ ਦੀ ਜ਼ਰੂਰਤ ਹੈ। ਸ਼ਹਿਰ ਦੇ 11 ਕਾਲਜਾਂ 'ਚ ਪਹਿਲੀ ਵਾਰ ਨੈਸ਼ਨਲ ਐਜੂਕੇਸ਼ਨ ਪਾਲਿਸੀ (ਐੱਨਈਪੀ) ਤਹਿਤ ਬੀਕਾਮ ਪਹਿਲੇ ਸਾਲ 'ਚ ਦਾਖ਼ਲਾ ਹੋਣ ਜਾ ਰਿਹਾ ਹੈ।
ਤਿੰਨ ਕਿੱਲੋ ਅਫੀਮ ਤੇ ਨਕਦੀ ਸਮੇਤ 4 ਗਿ੍ਫ਼ਤਾਰ
ਥਾਣਾ ਸਿਟੀ-2 ਖੰਨਾ ਪੁਲਿਸ ਨੇ ਤਿੰਨ ਕਿੱਲੋ ਅਫੀਮ ਤੇ ਇਕ ਲੱਖ ਰੁਪਏ ਦੀ ਨਕਦੀ ਸਮੇਤ 4 ਕਾਰ ਸਵਾਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਪ੍ਰਰੀਤ ਸਿੰਘ ਵਾਸੀ ਗਊਸ਼ਾਲਾ ਚੌਕ ਖੰਨਾ, ਰੌਸ਼ਨ ਲਾਲ ਵਾਸੀ ਦਾਊਮਾਜਰਾ, ਸੁਧੀਰ ਤੇ ਸੌਰਵ ਵਾਸੀ ਯੂਪੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਐੱਸਆਈ ਗੁਰਮੀਤ ਸਿੰਘ ਪੁਲਿਸ ਟੀਮ ਸਮੇਤ ਨਾਕਾਬੰਦੀ ਦੌਰਾਨ ਅਮਲੋਹ ਚੌਕ ਖੰਨਾ ਵਿਖੇ ਮੌਜੂਦ ਸਨ ਤਾਂ ਉਕਤ ਕਾਰ ਸਵਾਰਾਂ ਨੂੰ ਚੈਕਿੰਗ ਲਈ ਰੋਕਿਆ ਗਿਆ। ਜਿਨ੍ਹਾਂ ਕੋਲੋਂ 3 ਕਿੱਲੋ ਅਫੀਮ ਤੇ ਇਕ ਲੱਖ ਰੁਪਏ ਨਕਦੀ ਬਰਾਮਦ ਹੋਈ। ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
6 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇਕ ਕਾਬੂ
ਥਾਣਾ ਸਦਰ ਖੰਨਾ ਪੁਲਿਸ ਨੇ ਇਕ ਵਿਅਕਤੀ ਨੂੰ 6 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਨਿੱਕਾ ਵਾਸੀ ਮੀਟ ਮਾਰਕੀਟ ਖੰਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਪੁਲਿਸ ਪਾਰਟੀ ਸਮੇਤ ਹਾਰਦਿਕ ਮਸ਼ੀਨ ਟੂਲਜ਼ ਫੈਕਟਰੀ ਨੇੜੇ ਅਲੌੜ ਵਿਖੇ ਮੌਜੂਦ ਸਨ ਤਾਂ ਮੰਡੀ ਗੋਬਿੰਦਗੜ੍ਹ ਵੱਲੋਂ ਇਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਨੂੰ ਦੇਖ ਕੇ ਜੇਬ 'ਚੋਂ ਇਕ ਲਿਫਾਫੀ ਸੁੱਟ ਦਿੱਤੀ, ਜਿਸ ਨੂੰ ਚੈੱਕ ਕੀਤਾ ਤਾਂ 6 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Sangrur News : ਨਹਿਰ ’ਚ ਨਹਾਉਣ ਗਏ ਦੋ ਬੱਚੇ ਪਾਣੀ ’ਚ ਰੁੜ੍ਹੇ, ਦੋ ਜਣੇ ਵਾਲ-ਵਾਲ ਬਚੇ
ਖਨੌਰੀ ਦੀ ਬਰਵਾਲਾ ਨਹਿਰ ’ਚ ਸ਼ਨਿਚਰਵਾਰ ਸ਼ਾਮ ਨੂੰ ਨਹਾਉਂਦੇ ਸਮੇਂ ਦੋ ਬੱਚੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਸ਼ਾਮ ਤੱਕ ਵੀ ਇਨ੍ਹਾਂ ਬੱਚਿਆਂ ਦਾ ਕੋਈ ਸੁਰਾਗ਼ ਨਹੀਂ ਲੱਗ ਸਕਿਆ। ਗੋਤਾਖੋਰ ਪੁਲਿਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਸਿੱਧਵਾਂ ਕਾਲਜ 'ਚ ਸ਼ੁਰੂ ਹੋਈ ਫੈਕਲਟੀ ਡਵੈਲਪਮੈਂਟ ਵਰਕਸ਼ਾਪ
ਸਿੱਧਵਾਂ ਖੁਰਦ ਦੇ ਖ਼ਾਲਸਾ ਕਾਲਜ ਫ਼ਾਰ ਵਿਮੈਨ ਵਿਖੇ ਪੰਜ ਰੋਜ਼ਾ ਫੈਕਲਟੀ ਡਵੈਲਪਮੈਂਟ ਵਰਕਸ਼ਾਪ ਸ਼ੁਰੂ ਹੋਈ। ਪਿੰ੍ਸੀਪਲ ਡਾ. ਅਮਨਦੀਪ ਕੌਰ ਦੀ ਅਗਵਾਈ ਅਧੀਨ ਰਿਸਰਚ ਕਮੇਟੀ ਦੇ ਸਹਿਯੋਗ ਨਾਲ ਸ਼ੁਰੂ ਹੋਈ ਪੰਜ ਰੋਜ਼ਾ ਵਰਕਸ਼ਾਪ ਦੇ ਪਹਿਲੇ ਦਿਨ ਦੇ ਪ੍ਰਮੁੱਖ ਬੁਲਾਰੇ ਡਾ. ਸਰਬਜੀਤ ਕੌਰ ਐਸੋਸੀਏਟ ਪੋ੍ਫ਼ੈਸਰ, ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਨੇ 'ਰਿਸਰਚ ਪ੍ਰਰਾਬਲਮ' ਵਿਸ਼ੇ 'ਤੇ ਜਾਣਕਾਰੀ ਸਾਂਝੀ ਕਰਦਿਆਂ ਖੋਜ ਸਮੱਸਿਆ, ਖੋਜ ਦੀਆਂ ਕਿਸਮਾਂ, ਸਿਧਾਂਤਕ ਤੇ ਵਿਹਾਰਕ ਪੱਖ, ਖੋਜ ਸਮੱਸਿਆ ਦੀ ਪੜਚੋਲ, ਖੋਜ ਦੀ ਸਮਾਜਿਕ ਸਮੁਦਾਇ 'ਚ ਮਹੱਤਤਾ, ਡਾਟੇ ਦਾ ਪੁਨਰ ਮੁਲਾਂਕਣ ਆਦਿ ਪੱਖਾਂ ਸਬੰਧੀ ਮੁੱਲਵਾਨ ਜਾਣਕਾਰੀ ਸਾਂਝੀ ਕੀਤੀ।
ਦਿਓਰ ਨੂੰ ਅਗਵਾ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ
ਪਿੰਡ ਮਿਨੀ ਛਪਾਰ ਵਾਸੀ ਰਾਹੁਲ ਨੂੰ ਮਹੇਰਨਾ ਕਲਾਂ ਦੀ ਦਾਣਾ ਮੰਡੀ 'ਚ ਕੰਮ ਕਰਦੇ ਸਮੇਂ ਅਗਵਾ ਕਰਨ ਲਈ ਪੁੱਜੇ ਅੱਧੀ ਦਰਜਨ ਵਿਅਕਤੀਆਂ ਵਿਰੁੱਧ ਥਾਣਾ ਸਦਰ ਰਾਏਕੋਟ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਚੌਕੀ ਲੋਹਟਬੱਦੀ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁੁਰਾਣੀ ਰੰਜਿਸ਼ ਦੇ ਚੱਲਦਿਆਂ ਈ ਰਿਕਸ਼ਾ ਦੀ ਕਿਸ਼ਤ ਲੈਣ ਦੇ ਬਹਾਨੇ ਦੋ ਨੌਜਵਾਨਾਂ ਨੇ ਰਾਹੁਲ ਨੂੰ ਆਪਣੇ ਕੋਲ ਬੁੁਲਾਇਆ ਸੀ। ਇਸ ਮੌਕੇ ਰਾਹੁਲ ਦੀ ਭਰਜਾਈ ਪੂਜਾ ਰਾਣੀ ਆਪਣੇ ਦੋ ਸਾਥੀਆਂ ਨਾਲ ਕਾਲੇ ਰੰਗ ਦੀ ਕਾਰ 'ਚ ਸਵਾਰ ਹੋ ਕੇ ਉਥੇ ਪੁੱਜ ਗਈ, ਜਿੰਨ੍ਹਾਂ ਰਾਹੁਲ ਦੀ ਕੁੱਟਮਾਰ ਕਰਦਿਆਂ ਉਸ ਨੂੰ ਚੁੱਕ ਕੇ ਕਾਰ 'ਚ ਸੁੱਟ ਲਿਆ ਤੇ ਰੌਲਾ ਪੈਣ 'ਤੇ ਮੰਡੀ 'ਚ ਕੰਮ ਕਰਦ
ਭਾਖੜਾ ਨਹਿਰ ਵਿੱਚ ਨਹਾਉਣ ਗਏ ਦੋ ਨਾਬਾਲਗ ਲੜਕੇ ਰੁੜ੍ਹੇ
ਹਰਜੀਤ ਸਿੰਘ ਖਨੌਰੀ, 18 ਮਈ ਘਰੋਂ ਨਹਾਉਣ ਗਏ ਸ਼ਹਿਰ ਦੇ ਵਾਰਡ ਨੰਬਰ-2 ਨਾਲ ਸਬੰਧਤ ਦੋ ਨਾਬਾਲਗ ਲੜਕੇ ਭਾਖੜਾ ਮੇਨ ਲਾਈਨ ਦੀ ਬਰਵਾਲਾ ਬਰਾਂਚ ਵਿੱਚ ਰੁੜ੍ਹ ਗਏ। ਇਸ ਸਬੰਧੀ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਗਲਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਕਰੀਬ 2.30 ਵਜੇ ਉਨ੍ਹਾਂ ਦੇ ਵਾਰਡ ਦੇ ਚੇਤਨ (13) ਪੁੱਤਰ ਸੁੱਖਾ [...] The post ਭਾਖੜਾ ਨਹਿਰ ਵਿੱਚ ਨਹਾਉਣ ਗਏ ਦੋ ਨਾਬਾਲਗ ਲੜਕੇ ਰੁੜ੍ਹੇ appeared first on Punjabi Tribune .
ਭਾਜਪਾ ਨੇ ਕਾਲਾ ਪਹਿਲਵਾਨ ਨੂੰ ਕੀਤਾ ਚੋਣ ਇੰਚਾਰਜ ਨਿਯੁਕਤ
ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀਨੀਅਰ ਭਾਜਪਾ ਆਗੂ ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ) ਨੂੰ ਭਾਜਪਾ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਕਾਲਾ ਪਹਿਲਵਾਨ ਭਾਜਪਾ ਜ਼ਿਲ੍ਹਾ ਜਲੰਧਰ ਦੱਖਣੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
7,000 ਉਮੀਦਵਾਰ ਆਪਣੀ ਜ਼ਮਾਨਤ ਨਹੀ ੰਬਚਾ ਸਕੇ ਸਨ 2014 ਦੀਆਂ ਲੋਕ ਸਭਾ ਚੋਣਾਂ ਵਿਚ। ਇਨ੍ਹਾਂ ਚੋਣਾਂ ਵਿਚ ਕੁਲ 8,251 ਉਮੀਦਵਾਰਾਂ ਨੇ ਆਪਣੀ ਕਿਸਮਤ ਅਜ਼ਮਾਈ ਸੀ। ਇਹ ਤੱਥ ਚੋਣਾਂ ਸਬੰਧੀ ਰਿਕਾਰਡ ਵਿਚ ਦਰਜ ਹਨ।
ਡਾ. ਰੋਹਨ ਬੌਰੀ ਨੇ ਕੈਨੇਡਾ ਤੋਂ ਲਈ ਹੋਰ ਸਿਖਲਾਈ
ਮਨਜੀਤ ਸ਼ੇਮਾਰੂ, ਜਲੰਧਰ : ਡਾ. ਰੋਹਨ ਬੌਰੀ (ਐੱਮਐੱਸ ਆਪਥਾਮਾਲੋਜੀ) ਐੱਫਪੀਆਰਐੱਸ (ਫੈਕੋ-ਰਿਫ੍ਰੈਕਟਿਵ ਸਰਜਨ, ਮੈਡੀਕਲ ਰੈਟੀਨਾ ਸਪੈਸ਼ਲਿਸਟ), ਇੰਨੋਸੈਂਟ ਹਾਰਟਸ ਦੇ ਆਈ ਸੈਂਟਰ ਦੇ ਚੀਫ ਆਈ ਸਰਜਨ, ਕੰਪਲੈਕਸ ਸਰਜਰੀ ਦੀ ਤਕਨੀਕ ਸਿੱਖਣ ਲਈ ਤੇ ਆਪਣੇ ਪੈਸ਼ਨ ਨੂੰ ਪੂਰਾ ਕਰਨ ਲਈ ਡਾ. ਇਕਬਾਲ ਕੇ ਅਹਿਮਦ (ਐੱਮਡੀ) ਹੈੱਡ ਓਫਥੈਲਮੋਲੋਜਿਸਟ ਪਿ੍ਰਜ਼ਮ ਆਈ ਇੰਸਟੀਚਿਊਟ ਓਨਟਾਰੀਓ ਤੇ ਖੋਜ ਨਿਰਦੇਸ਼ਕ ਕੇਨਸਿੰਗਟਨ ਆਈ ਇੰਸਟੀਚਿਊਟ ਟੋਰਾਂਟੋ ਤੋਂ ਟੇ੍ਨਿੰਗ ਲੈ ਕੇ ਭਾਰਤ ਆਏ ਹਨ।
ਪੀਐੱਮ ਮੋਦੀ 24 ਨੂੰ ਜਲੰਧਰ 'ਚ ਚੈਣ ਰੈਲੀ ਨੂੰ ਕਰਨਗੇ ਸੰਬੋਧਨ : ਭੰਡਾਰੀ
ਮਨਜੀਤ ਸ਼ੇਮਾਰੂ, ਜਲੰਧਰ : 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਫੇਰੀ ਸਬੰਧੀ ਜਲੰਧਰ ਲੋਕ ਸਭਾ ਸਟੇਅਰਿੰਗ ਕਮੇਟੀ ਦੀ ਮੀਟਿੰਗ ਲੋਕ ਸਭਾ ਸੂਬਾ ਦਫ਼ਤਰ ਵਿਖੇ ਹੋਈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਲੋਕ ਸਭਾ 'ਚ 24 ਮਈ ਨੂੰ ਹੋਣ ਵਾਲੀ ਜਨ ਸਭਾ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਟੀਨੂੰ ਵੱਲੋਂ ਜਿੱਤਣ ਪਿੱਛੋਂ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਦਾ ਵਾਅਦਾ
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : 'ਆਪ' ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋਂ ਅਸੰਬਲੀ ਹਲਕਾ ਫਿਲੌਰ ਦੇ ਪਿੰਡਾਂ ਦਾ ਦੌਰਾ ਕਰਦਿਆਂ ਐਲਾਨ ਕੀਤਾ ਗਿਆ ਕਿ ਲੋਕ ਸਭਾ ਚੋਣ ਜਿੱਤਣ ਪਿਛੋਂ ਉਹ ਹਲਕੇ 'ਚ ਇਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਵਉਣਗੇ। ਇਸ ਮੌਕੇ ਉਨ੍ਹਾਂ ਵੱਲੋਂ ਹਲਕਾ ਇੰਚਾਰਜ ਪਿ੍ਰੰ: ਪੇ੍ਮ ਕੁਮਾਰ ਤੇ ਹੋਰ ਆਗੂਆਂ ਦੇ ਨਾਲ ਪਿੰਡ ਮਾਹਲਾਂ, ਬੜਾ ਪਿੰਡ, ਲੱਲੀਆਂ, ਅਪਰਾ, ਪੁਆਰੀ, ਕਤਪਾਲੋਂ, ਫਿਲੌਰ ਦੇ ਵਾਰਡ ਨੰਬਰ 10 ਤੇ 2 ਦੇ ਇਲਾਕਿਆਂ ਸਮੇਤ ਗੁਰਾਇਆ ਵਿਖੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ।
ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ
ਨਵੀਂ ਦਿੱਲੀ, 18 ਮਈਦਿੱਲੀ ਹਾਈ ਕੋਰਟ ਨੇ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਬਿਨਾ ਇਜਾਜ਼ਤ ਤੋਂ ਕਾਰੋਬਾਰੀ ਉਦੇਸ਼ਾਂ ਲਈ ਅਦਾਕਾਰ ਜੈਕੀ ਸ਼ਰੌਫ ਦੇ ਨਾਮ (ਜਿਸ ਵਿੱਚ ਉਸ ਦਾ ਉਪਨਾਮ ‘ਜੈਕੀ’ ਅਤੇ ‘ਜੱਗੂ ਦਾਦਾ’ ਸ਼ਾਮਲ ਹਨ) ਅਤੇ ਆਵਾਜ਼ ਤੇ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਕਰਨ ਤੋਂ ਵਰਜ ਦਿੱਤਾ ਹੈ।ਜਸਟਿਸ ਸੰਜੀਵ ਨਰੂਲਾ ਨੇ 15 ਮਈ ਦੇ ਇਕ ਅੰਤ੍ਰਿਮ ਆਦੇਸ਼ [...] The post ਹਾਈ ਕੋਰਟ ਨੇ ਜੈਕੀ ਸ਼ਰੌਫ ਦੇ ਨਾਮ ਤੋਂ ਸਾਮਾਨ ਵੇਚਣ ਲਈ ਕੰਪਨੀਆਂ ਨੂੰ ਵਰਜਿਆ appeared first on Punjabi Tribune .
ਗਰਮੀਆਂ 'ਚ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਣਗੇ ਇਹ ਗੈਜੇਟਸ, ਘਰ ਤੋਂ ਬਾਹਰ ਜਾਣ 'ਤੇ ਵੀ ਮਿਲੇਗੀ ਸ਼ਾਨਦਾਰ Cooling
ਗਰਮੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਠੰਡਾ ਰੱਖਣ ਲਈ ਤੁਹਾਨੂੰ ਕਈ ਕੰਮ ਕਰਨੇ ਪੈਂਦੇ ਹਨ। ਜਦੋਂ ਅਸੀਂ ਘਰ ਵਿੱਚ ਹੁੰਦੇ ਹਾਂ ਤਾਂ ਅਸੀਂ ਕੂਲਰਾਂ, ਪੱਖਿਆਂ ਅਤੇ ਏ.ਸੀ. ਰਾਹੀਂ ਗਰਮੀ ਤੋਂ ਛੁਟਕਾਰਾ ਪਾਉਂਦੇ ਹਾਂ। ਪਰ ਜਦੋਂ ਅਸੀਂ ਘਰੋਂ ਬਾਹਰ ਜਾਂਦੇ ਹਾਂ, ਤਾਂ ਸਾਨੂੰ ਗਰਮੀ ਤੋਂ ਬਚਣ ਦਾ ਕੋਈ ਰਸਤਾ ਨਹੀਂ ਮਿਲਦਾ।
5.24 ਕਰੋੜ ਰੁਪਏ ਦੀ ਸ਼ਰਾਬ, ਡਰੱਗ ਤੇ ਕੀਮਤੀ ਸਾਮਾਨ ਕੀਤਾ ਜ਼ਬਤ
ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ਰਾਬ, ਡਰੱਗਸ, ਕੀਮਤੀ ਵਸਤੂਆਂ ਤੇ ਕੈਸ਼ ਲੈ ਜਾਣ ਵਾਲਿਆਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਈਡੀ ਏਜੰਸੀਆਂ ਵੱਲੋਂ 1 ਮਾਰਚ ਤੋਂ ਹੁਣ ਤਕ ਸ਼ਹਿਰ 'ਚ 5.24 ਕਰੋੜ ਰੁਪਏ ਦੀਆਂ ਦਵਾਈਆਂ, ਸ਼ਰਾਬ, ਕੀਮਤੀ ਧਾਤੂਆਂ ਅਤੇ ਨਕਦੀ ਜ਼ਬਤ ਕੀਤੀ ਹੈ।
ਗਿਣਤੀ ਅਮਲੇ ਦੀ ਪਹਿਲੀ ਤੇ ਦੂਜੀ ਰਿਹਰਸਲ 20 ਤੇ 27 ਮਈ ਨੂੰ
ਪੱਤਰ ਪੇ੍ਰਰਕ, ਜਲੰਧਰ : ਲੋਕ ਸਭਾ ਹਲਕਾ-4 ਜਲੰਧਰ (ਅ.ਜ.) ਲਈ ਲੋਕ ਸਭਾ ਦੀਆਂ ਆਮ ਚੋਣਾਂ ਲਈ ਪਹਿਲੀ ਜੂਨ ਨੂੰ ਵੋਟਾਂ ਪੈਣ ਉਪਰੰਤ 4 ਜੂਨ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਨਿਰਵਿਘਨ ਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਗਿਣਤੀ ਅਮਲੇ ਨੂੰ 20 ਤੇ 27 ਮਈ ਨੂੰ ਸਿਖ਼ਲਾਈ ਪ੍ਰਦਾਨ ਕੀਤੀ ਜਾਵੇਗੀ।
ਨੌਜਵਾਨਾਂ ਨੂੰ ਰੁਜ਼ਗਾਰ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣਾ ਜ਼ਰੂਰੀ
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲੋਕ ਸਭਾ ਚੋਣਾਂ ਇਕ ਜੂਨ ਨੂੰ ਹੋਣੀਆਂ ਹਨ ਤੇ ਚੋਣਾਂ ਸਬੰਧੀ ਲੋਕਾਂ 'ਚ ਚਰਚਾ ਦਾ ਬਾਜ਼ਾਰ ਵੀ ਗਰਮਰਾਉਣ ਲੱੱਗਾ ਹੈ। ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਉਮੀਦਵਾਰਾਂ ਨੇ ਪ੍ਰਚਾਰ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਹੈ। ਪਾਰਕਾਂ 'ਚ ਸੈਰ ਤੇ ਕਸਰਤ ਕਰਨ ਸਮੇਂ ਵੀ ਲੋਕਾਂ 'ਚ ਲੋਕ ਸਭਾ ਚੋਣਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ਹਿਰ ਦੀ ਪਾਸ਼ ਫ੍ਰੈਂਡਸ ਕਾਲੋਨੀ, ਰੈਡੀਸਨ ਇੰਕਲੇਵ ਤੇ ਰਾਇਲ ਇੰਕਲੇਵ 'ਚ ਬਣੇ ਪਾਰਕ 'ਚ ਇਲਾਕੇ ਦੇ ਲੋਕਾਂ ਦਾ ਇਕ ਗਰੁੱਪ ਸੈਰ ਕਸਰਤ ਕਰ ਰਿਹਾ ਸੀ।
ਵਧਿਆ ਬਲੱਡ ਪ੍ਰਰੈਸ਼ਰ ਸਿਹਤ ਲਈ ਬੇਹਦ ਖ਼ਤਰਨਾਕ
ਸਥਾਨਕ ਸਿਵਲ ਹਸਪਤਾਲ ਵੱਲੋਂ ਹਾਇਪਰਟੈਂਸ਼ਨ ਦਿਹਾੜੇ 'ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਐੱਸਐੱਮਓ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ ਮਾਹਰ ਡਾਕਟਰਾਂ ਨੇ ਲੋਕਾਂ ਨੂੰ ਬਲੱਡ ਪ੍ਰਰੈਸ਼ਰ ਨੂੰ ਸਹੀ ਰੱਖਣ, ਇਸ ਦੇ ਘਟਣ ਵੱਧਣ 'ਤੇ ਇਲਾਜ ਸਬੰਧੀ ਜਾਗਰੂਕ ਕੀਤਾ ਗਿਆ। ਡਾ. ਮਨੀਤ ਲੂਥਰਾ ਨੇ ਦੱਸਿਆ ਇਨਸਾਨ ਨੂੰ ਸਮੇਂ-ਸਮੇਂ ਸਿਰ ਸਰੀਰਕ ਜਾਂਚ ਜਿਸ 'ਚ ਬਲੱਡ ਪ੍ਰਰੈਸ਼ਰ ਜ਼ਰੂਰ ਚੈੱਕ ਕਰਵਾਉਣਾ ਚਾਹੀਦਾ ਹੈ, ਕਿਉਂਕਿ ਵਧਿਆ ਬਲੱਡ ਪ੍ਰਰੈਸ਼ਰ ਸ਼ਰੀਰ ਦੀ ਤੰਦਰੁਸਤੀ ਲਈ ਖ਼ਤਰੇ ਦੀ ਘੰਟੀ ਹੈ। ਇਸ ਦੇ ਵੱਧ ਹੋਣ ਕਾਰਨ ਦਿਲ ਦਾ ਦੌਰਾ, ਦਿਮਾਗ ਦਾ ਦੌਰਾ, ਅਧਰੰਗ ਵੀ ਹੋ ਸਕਦਾ ਤੇ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਇਸ ਲਈ ਬਲੱਡ ਪ੍ਰਰੈਸ਼ਰ ਦੇ ਵ
ਟਰੱਕ ਡਰਾਈਵਰਾਂ ਤੇ ਪੁਲਿਸ ਵਿਚਾਲੇ ਟਕਰਾਅ, ਡਰਾਈਵਰ ਜ਼ਖ਼ਮੀ
ਪੱਟੀ ਦੇ ਪਿੰਡ ਚੂਸਲੇਵੜ੍ਹ 'ਚ ਬਣੇ ਸੋਮਾ ਕੰਪਨੀ ਦੇ ਗੁਦਾਮਾਂ ਦੇ ਬਾਹਰ ਟਰੱਕਾਂ ਦੇ ਲੱਗਦੇ ਜਾਮ ਨੂੰ ਲੈ ਕੇ ਪੁਲਿਸ ਤੇ ਟਰੱਕ ਡਰਾਈਵਰਾਂ ਵਿਚਾਲੇ ਸ਼ਨਿਚਰਵਾਰ ਨੂੰ ਟਕਰਾਅ ਵਾਲੀ ਸਥਿਤੀ ਬਣ ਗਈ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਟਰੱਕ ਦੇ ਡਰਾਈਵਰਾਂ ਨੂੰ ਪਹਿਲਾਂ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਟਰੱਕਾਂ ਦੀਆਂ ਕਤਾਰਾਂ ਇਕ ਪਾਸੇ ਲਗਾਈਆਂ ਜਾਣ ਤਾਂ ਜੋ ਸੜਕ 'ਤੇ ਟਰੈਫਿਕ ਜਾਮ ਨਾ ਹੋਵੇ।
ਉਨ੍ਹਾਂ ਕਿਹਾ ਕਿ ਜੇਕਰ ਉਹ ਭਾਜਪਾ ’ਚ ਸ਼ਾਮਲ ਹੋ ਜਾਂਦਾ, ਤਾਂ ਪਾਕ ਸਾਫ਼ ਤੇ ਬਗਲਾ ਭਗਤ ਹੁੰਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਜਨਾਨੀਆਂ ਦਾ ਸਹਾਰਾ ਲਿਆ ਗਿਆ ਤੇ ਉਨ੍ਹਾਂ ਖਿਲਾਫ਼ ਝੂਠਾ ਪਰਚਾ ਦਰਜ ਕਰਵਾਇਆ ਗਿਆ, ਪਰ ਉਹ ਪਾਕ ਸਾਫ਼ ਹੋ ਕੇ ਬਾਹਰ ਆਉਣਗੇ।
1 ਜੂਨ ਤੋਂ ਸਵੇਰੇ 7 ਵਜੇ ਸ਼ੁਰੂ ਹੋਵੇਗੀ ਵੋਟਿੰਗ
ਵੋਟਿੰਗ ਦਿਵਸ ਤੇ ਵੋਟ ਪਾਉਣ ਬਾਰੇ ਜਾਗਰੂਕਤਾ ਵਧਾਉਣ ਲਈ ਮੁੱਖ ਚੋਣ ਅਧਿਕਾਰੀ ਵੱਲੋਂ ਸ਼ਨਿਚਰਵਾਰ ਸਵੇਰੇ ਸੁਖਨਾ ਝੀਲ 'ਤੇ ਇਕ ਵਾਕਥਾਨ ਕਰਵਾਈ ਗਈ। ਰੈਲੀ 'ਚ ਛੇ ਵੱਖ-ਵੱਖ ਸਕੂਲਾਂ ਦੇ 120 ਤੋਂ ਜ਼ਿਆਦਾ ਐੱਨਐੱਸਐੱਸ ਸਵੈ ਸੇਵਕਾਂ ਨੇ ਹਿੱਸਾ ਲਿਆ ਤੇ ਰੈਲੀ ਦੌਰਾਨ 100 ਫ਼ੀਸਦੀ ਅਤੈ ਨੈਤਿਕ ਵੋਟਿੰਗ ਨਾਲ ਸਬੰਧਿਤ ਨਾਅਰੇ ਲਾਏ।
ਕੈਨੇਡਾ ਵਿੱਚ ਪਾੜ੍ਹਿਆਂ ’ਤੇ ਕੱਸਿਆ ਜਾ ਰਿਹੈ ਹੋਰ ਸ਼ਿਕੰਜਾ
ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਮਈ ਕੈਨੇਡਾ ਦੇ ਆਵਾਸ ਵਿਭਾਗ ਵਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਹੋਰ ਸਖ਼ਤ ਕਰਦੇ ਹੋਏ ਹੁਣ ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਦੌਰਾਨ ਮਿਲਣ ਵਾਲਾ ਓਪਨ ਵਰਕ ਪਰਮਿਟ ਸਿਰਫ਼ ਉਸੇ ਕਿੱਤੇ ਨਾਲ ਸਬੰਧਤ ਹੋਵੇਗਾ, ਜਿਸ ਵਿੱਚ ਉਹ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ। ਆਵਾਸ ਮੰਤਰੀ ਮਾਈ ਮਿਲਰ ਨੇ ਇਸ [...] The post ਕੈਨੇਡਾ ਵਿੱਚ ਪਾੜ੍ਹਿਆਂ ’ਤੇ ਕੱਸਿਆ ਜਾ ਰਿਹੈ ਹੋਰ ਸ਼ਿਕੰਜਾ appeared first on Punjabi Tribune .
ਫਲੈਟ ਦਿਵਾਉਣ ਦੇ ਨਾਂ 'ਤੇ ਠੱਗੇ 73 ਲੱਖ ਰੁਪਏ
ਸੈਕਟਰ-51ਏ ਵਾਸੀ ਇਕ ਅੌਰਤ ਨੂੰ ਫਲੈਟ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 73 ਲੱਖ ਰੁਪਏ ਦੀ ਠੱਗੀ ਕੀਤੀ ਗਈ। ਮੁਲਜ਼ਮਾਂ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਨਜ਼ਦੀਕੀ ਜਾਣ-ਪਛਾਣ ਦੇ ਹੋਣ ਦਾ ਦਾਅਵਾ ਅੌਰਤ ਨਾਲ ਕੀਤਾ ਸੀ। ਇਸ ਤੋਂ ਇਲਾਵਾ ਹੋਰ ਕਈ ਵੱਡੇ ਆਗੂਆਂ ਤਕ ਪਹੁੰਚ ਹੋਣ ਦਾ ਦਾਅਵਾ ਕੀਤਾ ਸੀ।
ਵੋਟ ਜਾਗਰੂਕਤਾ ਸਬੰਧੀ ਸਟੇਟ ਪਬਲਿਕ ਸਕੂਲ 'ਚ ਮੁਕਾਬਲੇ
ਪਿ੍ਰਤਪਾਲ ਸਿੰਘ, ਸ਼ਾਹਕੋਟ/ਮਲਸੀਆਂ: ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਉਪ ਪ੍ਰਧਾਨ ਡਾ. ਗਗਨਦੀਪ ਕੌਰ ਤੇ ਪਿੰ੍ਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਇੰਟਰ ਹਾਊਸ ਡਿਜ਼ੀਟਲ ਪੇਂਟਿੰਗ ਤੇ ਪਾਵਰ ਪੁਆਇੰਟ ਪ੍ਰਰੈਜ਼ਨਟੇਸ਼ਨ ਮੁਕਾਬਲੇ ਕਰਵਾਏ ਗਏ। ਡਿਜ਼ੀਟਲ ਪੇਂਟਿੰਗ ਇੰਟਰ ਹਾਊਸ ਮੁਕਾਬਲਾ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚਕਾਰ ਕਰਵਾਇਆ ਗਿਆ।
ਸਿਰਫ 10 ਦਿਨਾਂ 'ਚ ਖਤਮ ਹੋ ਗਿਆ 14 ਸਾਲ ਪੁਰਾਣਾ ਵਿਆਹ, ਪਤਨੀ ਤੇ ਬੱਚੇ ਦੇ ਪਾਲਣ-ਪੋਸ਼ਣ ਲਈ ਪਤੀ ਦੇਵੇਗਾ 3 ਕਰੋੜ ਰੁਪਏ
ਜੱਜ ਅਜੈ ਸ਼ੁਕਲਾ ਨੇ ਦਸ ਦਿਨ ਦੀ ਸੁਣਵਾਈ ਤੋਂ ਬਾਅਦ ਬੈਂਗਲੁਰੂ ਨਿਵਾਸੀ ਪਤੀ ਅਤੇ ਜੈਪੁਰ ਨਿਵਾਸੀ ਪਤਨੀ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ। ਪਤੀ-ਪਤਨੀ ਨੇ 18 ਅਪ੍ਰੈਲ ਨੂੰ ਅਦਾਲਤ 'ਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸ ਅਰਜ਼ੀ ਦੀ ਸੂਚਨਾ ਦਿੱਤੀ ਗਈ ਅਤੇ 30 ਅਪ੍ਰੈਲ ਨੂੰ ਸੁਣਵਾਈ ਲਈ ਫੈਮਿਲੀ ਕੋਰਟ ਨੰਬਰ-3 ਪਹੁੰਚੀ।
70 ਹਜ਼ਾਰ 500 ਲੀਟਰ ਲਾਹਣ, ਡਰੰਮ ਤੇ ਤਰਪਾਲਾਂ ਬਰਾਮਦ
ਆਬਕਾਰੀ ਤੇ ਪੁਲਿਸ ਵਿਭਾਗ ਨੇ ਸਾਂਝਾ ਮੁਹਿੰਮ ਚਲਾ ਕੇ ਤਰਨਤਾਰਨ ਜ਼ਿਲ੍ਹੇ ਦੇ ਮੰਡ ਖੇਤਰ 'ਚੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਸਤੇ ਪਾਇਆ ਲਾਹਣ ਦੀ ਜਖ਼ੀਰਾ ਬਰਾਮਦ ਕੀਤਾ ਹੈ। ਡਰੋਨ ਦੀ ਮਦਦ ਨਾਲ ਲੋਕੇਸ਼ਨ ਲੱਭ ਕੇ ਕੀਤੀ ਗਈ ਛਾਪੇਮਾਰੀ ਦੌਰਾਨ ਤਰਪਾਲਾਂ 'ਚ ਪਾਈ ਲਾਹਣ ਬਰਾਮਦ ਕੀਤੀ ਗਈ। ਹਾਲਾਂਕਿ ਮੌਕੇ ਤੋਂ ਕਿਸੇ ਵਿਅਕਤੀ ਦੀ ਗਿ੍ਫ਼ਤਾਰੀ ਨਹੀਂ ਹੋਈ। ਜਿਸ ਦੇ ਚੱਲਦਿਆਂ ਥਾਣਾ ਹਰੀਕੇ ਤੇ ਥਾਣਾ ਚੋਹਲਾ ਸਾਹਿਬ 'ਚ ਅਣਪਛਾਤੇ ਵਿਅਕਤੀਆਂ ਵਿਰੁੱਧ ਮੁਕੱਦਮੇਂ ਦਰਜ ਕੀਤੇ ਗਏ ਹਨ।
ਮਤ ਦਾ ਦਾਨ ਕਰਨ ਵਾਲਿਆਂ ਦਾ ਸੇਵਕ ਹਾਂ : ਪੱਪੀ ਪਰਾਸ਼ਰ
ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਉਨ੍ਹਾਂ ਖ਼ਿਲਾਫ਼ ਦਾਗੇ ਬਿਆਨ ਕਿ ਪੱਪੀ ਨੇ ਤਾਂ ਕਦੇ ਵਿਧਾਨ ਸਭਾ 'ਚ ਅਬਾਸੀ ਲੈਣ ਲਈ ਵੀ ਮੂੰਹ ਨਹੀਂ ਖੋਲਿ੍ਹਆ ਦਾ ਪਲਟਵਾਰ ਕਰਦਿਆਂ ਕਿਹਾ ਕਿ ਦੋ ਸਾਲਾਂ 'ਚ ਪੰਜ ਵਾਰ ਵਿਧਾਨ ਸਭਾ 'ਚ ਗੱਜਿਆ ਹਾਂ। ਬਾਹਰੋਂ ਚੰਦ ਦਿਨਾਂ ਲਈ ਚੋਣਾਂ ਦੀ ਰੁੁੱਤ ਦਾ ਅਨੰਦ ਮਾਨਣ ਆਏ ਬਾਹਰੀ ਰਾਜੇ ਵੜਿੰਗ ਨੂੰ ਕੀ ਪਤਾ। ਉਨ੍ਹਾਂ ਵੱਖ ਵੱਖ ਪਿੰਡਾਂ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਉਨ੍ਹਾਂ ਦੋ ਸਾਲਾਂ 'ਚ ਵਿਧਾਨ ਸਭਾ 'ਚ ਲੁਧਿਆਣਾ ਹਲਕੇ ਦੇ ਮਸਲਿਆਂ ਦੇ ਹੱਲ ਲਈ ਪੰਜ ਵਾਰ ਮੁੱਦ
ਕੈਨੇਡਾ ਸਰਕਾਰ ਵੱਲੋਂ ਟਿੱਕ-ਟੌਕ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਚਿਤਾਵਨੀ
ਗੁਰਮਲਕੀਅਤ ਸਿੰਘ ਕਾਹਲੋਂ ਵੈਨਕੂਵਰ, 18 ਮਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੇ ਨਾਗਰਿਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਉਹ ਟਿੱਕ-ਟੌਕ ਐਪ ਦੀ ਵਰਤੋਂ ਤੁਰੰਤ ਬੰਦ ਕਰ ਦੇਣ। ਇਸ ਤੋਂ ਪਹਿਲਾਂ ਕੈਨੇਡਾ ਦੇ ਸੁਰੱਖਿਆ ਤੇ ਖੁਫੀਆ ਸੇਵਾਵਾਂ ਦੇ ਨਿਰਦੇਸ਼ਕ ਡੇਵਿਡ ਵਿਗਨੌਲਟ ਨੇ ਲੰਘੇ ਦਿਨ ਲੋਕਾਂ ਨੂੰ ਖ਼ਬਰਦਾਰ ਕੀਤਾ ਸੀ ਕਿ ਚੀਨ ਦੀ ਇਹ [...] The post ਕੈਨੇਡਾ ਸਰਕਾਰ ਵੱਲੋਂ ਟਿੱਕ-ਟੌਕ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਦੀ ਚਿਤਾਵਨੀ appeared first on Punjabi Tribune .
ਨਸ਼ੀਲੇ ਪਦਾਰਥਾਂ ਤੇ 12 ਲੱਖ ਰੁਪਏ ਸਮੇਤ ਇੱਕ ਵਿਅਕਤੀ ਕਾਬੂ
ਰੇਂਜ ਐਂਟੀ ਨਾਰਕੋਟਿਕਸ-ਕਮ-ਸਪੈਸ਼ਲ ਆਪੇ੍ਸ਼ਨ ਸੈੱਲ ਦੀ ਟੀਮ ਨੇ ਜ਼ੀਰਕਪੁਰ ਦੇ ਪਿੰਡ ਛੱਤ ਦੇ ਸਰਕਾਰੀ ਸਕੂਲ ਦੇ ਨੇੜਿਓਂ ਇੱਕ ਵਿਅਕਤੀ ਨੂੰ 30 ਕਿਲੋ ਭੁੱਕੀ, 15 ਕਿਲੋ ਡੋਡਾ ਪੋਸਤ, ਡੇਢ ਕਿਲੋ ਅਫੀਮ ਅਤੇ 12 ਲੱਖ ਰੁਪਏ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅਨਵਰ ਖਾਨ ਵਾਸੀ ਪਿੰਡ ਛੱਤ ਵਜੋਂ ਹੋਈ ਹੈ, ਜਿਸ ਖ਼ਿਲਾਫ਼ ਜ਼ੀਰਕਪੁਰ ਥਾਣਾ ਸਦਰ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਰੇਂਜ ਐਂਟੀ ਨਾਰਕੋਟਿਕਸ-ਕਮ-ਸਪੈਸ਼ਲ ਆਪੇ੍ਸ਼ਨ ਸੈੱਲ ਦੀ ਟੀਮ ਐੱਸਆਈ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਛੱਤ ਨੇੜੇ ਮੌਜੂਦ ਸੀ।
ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਅਧਿਆਤਮਿਕ ਮੀਲ ਪੱਥਰ ਵਜੋਂ ਸਹਿਜ ਪਾਠ ਦੀ ਆਰੰਭਤਾ
ਚੀਫ਼ ਖ਼ਾਲਸਾ ਦੀਵਾਨ ਦੀ ਯੋਗ ਅਗਵਾਈ ਹੇਠ ਚੱਲ ਰਹੀ ਜ਼ਿਲ੍ਹੇ ਦੀ ਨਾਮਵਰ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਵਿਖੇ ਸਹਿਜ ਪਾਠ ਦੀ ਆਰੰਭਤਾ ਕੀਤੀ ਗਈ। ਇਸ ਸਹਿਜ ਪਾਠ ਦੀ ਅਰੰਭਤਾ ਦਾ ਸਕੂਲ ਦੇ ਮੈਂਬਰ ਇੰਚਾਰਜ ਹਰਜੀਤ ਸਿੰਘ, ਗੁਰਿੰਦਰ ਸਿੰਘ, ਨਵਜੋਤ ਸਿੰਘ, ਰਣਦੀਪ ਸਿੰਘ ਅਤੇ ਪਿੰ੍ਸੀਪਲ ਰਣਜੀਤ ਕੌਰ ਭਾਟੀਆ ਦੀ ਅਗਵਾਈ ਹੇਠ ਉਪਰਾਲਾ ਕੀਤਾ ਗਿਆ। ਸਕੂਲ ਦੇ 122 ਵਿਦਿਆਰਥੀਆਂ ਅਤੇ ਸਕੂਲ ਦੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਅਧਿਆਤਮਿਕ ਯਾਤਰਾ ਸ਼ੁਰੂ ਕਰਦਿਆ ਇਸ ਪਵਿੱਤਰ ਰਸਮ ਦੀ ਸ਼ੁਰੂਆਤ ਬੜੀ ਸ਼ਰਧਾ ਭਾਵਨਾ ਨਾਲ ਕੀਤੀ। ਸਹਿਜ ਪਾਠ ਸੇਵਾ ਸੁਸਾਇਟੀ ਅੰਮਿ੍ਤਸਰ ਦੇ ਮੁਖੀ ਰਾਜਪਾਲ ਸਿੰਘ ਦੀ ਅਗਵਾਈ ਹੇਠ ਸਹਿਜ ਪਾ
ਦੁਕਾਨ 'ਚੋਂ ਹਜ਼ਾਰਾਂ ਦੀ ਨਕਦੀ ਤੇ ਸਮਾਨ ਚੋਰੀ
ਸਟਾਫ ਰਿਪੋਰਟਰ, ਰੂਪਨਗਰ : ਰੂਪਨਗਰ ਵਿਚ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਪੁਲਿਸ ਚੋਰਾਂ ਨੂੰ ਫੜਨ ਵਿ
Lok Sabha Elections 2024 : ਸੁਖਬੀਰ ਬਾਦਲ ਨੇ ਜਾਰੀ ਕੀਤਾ ਅਕਾਲੀ ਦਲ ਦਾ ਚੋਣ ਏਜੰਡਾ, ਕੀਤੇ ਇਹ 18 ਵੱਡੇ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਜਨਤਾ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤਾਂ ਉਨ੍ਹਾਂ ਦੀ ਪਹਿਲ ਪੰਜਾਬ ’ਚ ਅਜਿਹਾ ਕਾਨੂੰਨ ਲਿਆਉਣਾ ਹੋਵੇਗੀ, ਜਿਸ ਕਾਰਨ ਦੂਜੇ ਸੂਬਿਆਂ ਦੇ ਲੋਕ ਇੱਥੇ ਵਾਹੀਯੋਗ ਜ਼ਮੀਨ ਨਾ ਖਰੀਦ ਸਕਣ।
ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ
ਨਵੀਂ ਦਿੱਲੀ, 18 ਮਈ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਉਪ ਪ੍ਰਧਾਨ ਮੰਤਰੀ ਐੱਲ.ਕੇ. ਅਡਵਾਨੀ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮੁਰਲੀ ਮਨੋਹਰ ਜੋਸ਼ੀ ਨੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਦਾ ਇਸਤੇਮਾਲ ਕਰਦਿਆਂ ਆਪੋ-ਆਪਣੀ ਵੋਟ ਪਾਈ। ਇਹ ਜਾਣਕਾਰੀ ਦਿੱਲੀ ਚੋਣ ਕਮਿਸ਼ਨ ਨੇ ਦਿੱਤੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ [...] The post ਲੋਕ ਸਭਾ ਚੋਣਾਂ: ਮਨਮੋਹਨ ਸਿੰਘ, ਅੰਸਾਰੀ, ਅਡਵਾਨੀ ਤੇ ਜੋਸ਼ੀ ਨੇ ਪਾਈ ਵੋਟ appeared first on Punjabi Tribune .
ਕਰੀਬ ਦੋ ਸਾਲ ਪਹਿਲਾਂ ਪਿੰਡ ਹਸਤੇ ਕੇ ਦੀ ਨਹਿਰ ਕੰਢੇ ਪਿੱਪਲ ਨਾਲ ਲਟਕ ਕੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਗਏ ਨਾਬਾਲਗ ਮੁੰਡੇ ਕੁੜੀ ਦੀਆਂ ਰੂਹਾਂ ਨੂੰ ਮੌਤ ਦੇ ਦੋ ਸਾਲ ਬਾਅਦ ਵੀ ਅਧੂਰਾ ਇਨਸਾਫ਼ ਮਿਲਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਕੀਤੀ ਕਥਿਤ ਲੰਮੀ ਜਾਂਚ ਮਗਰੋਂ ਕਿਸੇ ਅਣਪਛਾਤੇ ਵਿਅਕਤੀ ਖਿ਼ਲਾਫ਼ 306 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਸਾਈਕਲ ਚੋਰ ਗਿਰੋਹ ਦੇ ਤਿੰਨ ਮੈਂਬਰ ਗਿ੍ਫ਼ਤਾਰ
ਘਰਾਂ ਦੇ ਬਾਹਰੋਂ ਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਸੈਕਟਰ-19 ਥਾਣਾ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਿਸ ਨੇ ਚੋਰੀ ਕੀਤੀਆਂ ਗਈਆਂ ਛੇ ਸਾਈਕਲਾਂ ਤੇ ਇਕ ਈ-ਰਿਕਸ਼ਾ ਬਰਾਮਦ ਕੀਤਾ ਹੈ।
Ferozepur News : ਸਰਕਾਰੀ ਸਕੂਲ ਦੀ ਅੱਠ ਸਾਲਾ ਵਿਦਿਆਰਥਣ ਦੀ ਕੁੱਟਮਾਰ, ਅਧਿਆਪਕ ਨਾਮਜ਼ਦ
ਮਮਦੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛਾਂਗਾ ਰਾਏ ਉਤਾੜ ਵਿਖੇ 8 ਸਾਲਾ ਵਿਦਿਆਰਥਣ ਵੱਲੋਂ ਕੰਮ ਨਾ ਕਰਨ ਨੂੰ ਲੈ ਕੇ ਮਾਸਟਰ ਵੱਲੋਂ ਉਸ ਨਾਲ ਕੁੱਟਮਾਰ ਕਰ ਕੇ ਉਸ ਦੇ ਢਿੱਡ ਅਤੇ ਛਾਤੀ ’ਤੇ ਲੱਤਾਂ ਮਾਰੀਆਂ ਹਨ। ਇਸ ਸਬੰਧ ਵਿਚ ਥਾਣਾ ਮਮਦੋਟ ਪੁਲਿਸ ਨੇ ਉਕਤ ਮਾਸਟਰ ਖਿ਼ਲਾਫ਼ ਮਾਮਲਾ ਦਰਜ ਕੀਤਾ ਹੈ।
Jaito Crime : ਨਾਜਾਇਜ਼ ਸਬੰਧਾਂ ਕਾਰਨ ਪਤਨੀ ਦਾ ਕਤਲ, ਪਤੀ ਤੇ ਸੱਸ ਨਾਮਜ਼ਦ
ਇਲਾਕੇ ਦੇ ਪਿੰਡ ਕਰੀਰਵਾਲੀ ’ਚ ਨਾਜਾਇਜ਼ ਸਬੰਧਾਂ ਕਾਰਨ ਇਕ ਵਿਆਹੁਤਾ ਦਾ ਕਤਲ ਕਰਨ ਦੇ ਮਾਮਲੇ ’ਚ ਮ੍ਰਿਤਕਾ ਦੇ ਪਤੀ ਤੇ ਸੱਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।
Faridkot Crime : ਸ਼ਰਾਬ ਲਈ ਪੈਸੇ ਨਾ ਦੇਣ ’ਤੇ ਪਤਨੀ ਦੀ ਗਲ਼ਾ ਘੁੱਟ ਕੇ ਹੱਤਿਆ, ਮਾਮਲਾ ਦਰਜ
ਉਸ ਦਾ ਜੀਜਾ ਸੰਦੀਪ ਕੁਮਾਰ ਅਕਸਰ ਉਸਦੀ ਭੈਣ ਰੀਨਾ ਦੇਵੀ ਤੋਂ ਸ਼ਰਾਬ ਪੀਣ ਲਈ ਪੈਸਿਆਂ ਦੀ ਮੰਗ ਕਰਦਾ ਸੀ ਤੇ ਨਾਂਹ ਕਰਨ ’ਤੇ ਉਸ ਦੀ ਕੁੱਟਮਾਰ ਕਰਦਾ ਸੀ। ਬੀਤੇ ਦਿਨ ਜਦੋਂ ਉਹ ਤੇ ਉਸਦੀ ਪਤਨੀ ਰੀਨਾ ਦੇਵੀ ਦੇ ਘਰ ਰਾਸ਼ਨ ਦੇਣ ਲਈ ਪਹੁੰਚੇ ਤਾਂ ਉਸਦੀ ਭਾਣਜੀ ਅਭੀ ਨੇ ਦੱਸਿਆ ਕਿ ਉਸਦਾ ਪਿਤਾ ਸੰਦੀਪ ਕੁਮਾਰ ਚੁੰਨੀ ਨਾਲ ਉਸਦੀ ਮਾਂ ਦਾ ਗਲਾ ਘੁੱਟ ਰਿਹਾ ਸੀ।
34ਵਾਂ ਵਿਸ਼ਾਲ ਸਾਲਾਨਾ ਭੰਡਾਰਾ 23 ਨੂੰ
ਖੰਨਾ ਦੇ ਪਿੰਡ ਗੱਗੜਮਾਜਰਾ ਵਿਖੇ 34ਵਾਂ ਵਿਸ਼ਾਲ ਸਾਲਾਨਾ ਭੰਡਾਰਾ 23 ਮਈ ਦਿਨ ਵੀਰਵਾਰ ਨੂੰ ਹੋਵੇਗਾ। ਗੱਦੀ ਨਸ਼ੀਨ ਬਾਬਾ ਬਹਾਦਰ ਸ਼ਾਹ ਨੇ ਦੱਸਿਆ ਚਾਦਰ ਦੀ ਰਸਮ ਸਵੇਰੇ 11 ਵਜੇ ਹੋਵੇਗੀ। ਉਪਰੰਤ ਕਵਾਲੀਆਂ ਦੁਆਰਾ ਪੀਰ ਬਾਬਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਲੰਗਰ ਵੀ ਲਗਾਇਆ ਜਾਵੇਗਾ।
ਇਨ੍ਹਾਂ ਚੋਣਾਂ 'ਚ ਮੋਦੀ ਹਨ ਮੁੱਦਾ : ਨੱਡਾ
-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿਰਾਵਟ ਨੂੰ ਲੈ ਕੇ-- ਇੰਟਰਵਿਊ ਚਾਰ ਗੇੜਾਂ ਵਿਚ ਦੋ-ਤਿਹਾਈ ਲੋਕ ਸਭਾ ਸੀਟਾਂ 'ਤੇ ਪੋਲਿੰਗ ਹੋ ਚੁੱਕੀ ਹੈ। ਵੋਟ ਫ਼ੀਸਦ ਵਿਚ ਗਿ
ਅਮਰੀਕੀ ਵੀਜ਼ਾ ਲੈਣ ਦੀ ਇਹ ਕਿਹੋ-ਜਿਹੀ ਸਨਕ? ਚਾਰ ਭਾਰਤੀਆਂ ਨੇ ਰਚੀ ਲੁੱਟ ਦੀ ਅਜਿਹੀ ਸਾਜ਼ਿਸ਼ ਜਾਣ ਕੇ ਹੋ ਜਾਓਗੇ ਹੈਰਾਨ
ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਯੂ-ਵੀਜ਼ਾ ਵਿਸ਼ੇਸ਼ ਅਪਰਾਧਾਂ ਦੇ ਪੀੜਤਾਂ ਲਈ ਤਜਵੀਜ਼ ਕੀਤਾ ਗਿਆ ਹੈ ਜਿਨ੍ਹਾਂ ਨੂੰ ਮਾਨਸਿਕ ਜਾਂ ਸਰੀਰਕ ਨੁਕਸਾਨ ਹੋਇਆ ਹੈ ਅਤੇ ਜੋ ਜਾਂਚ ਜਾਂ ਮੁਕੱਦਮੇ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਜਾਂ ਸਰਕਾਰੀ ਅਧਿਕਾਰੀਆਂ ਦੀ ਮਦਦ ਕਰਦੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਤੇ ਐੱਸਐੱਸਪੀ ਵੱਲੋਂ ਨਾਕਿਆਂ ਦੀ ਚੈਕਿੰਗ
ਪੱਤਰ ਪੇ੍ਰਰਕ, ਜਲੰਧਰ : ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਰ-ਜ਼ਿਲ੍ਹਾ ਲਾਏ ਗਏ ਹਨ, ਜਿਨ੍ਹਾਂ ਦੀ ਅੱਜ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਤੇ ਐੱਸਐੱਸਪੀ ਜਲੰਧਰ (ਦਿਹਾਤੀ) ਅੰਕੁਰ ਗੁਪਤਾ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ।
ਨਨਕਾਣਾ ਸਾਹਿਬ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ
ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਸੈਸ਼ਨ 2023-24 ਬੋਰਡ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਇਮਤਿਹਾਨਾਂ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਅਡੀਸ਼ਨਲ ਸਕੱਤਰ ਪਰਮਜੀਤ ਸਿੰਘ ਿਢੱਲੋਂ, ਸੀਨੀਅਰ ਮੀਤ ਪ੍ਰਧਾਨ ਹਰਜਤਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਿਢੱਲੋਂ ਤੇ ਡਾ. ਪਰਵਿੰਦਰ ਸਿੰਘ ਬੱਲੀ, ਮੈਂਬਰ ਮਾਸਟਰ ਉਜਾਗਰ ਸਿੰਘ ਬੈਨੀਪਾਲ, ਸੁਰਿੰਦਰ ਸਿੰਘ ਬਿੱਟੂ ਬੇਦੀ, ਕੁਲਮਿੰਦਰ ਸਿੰਘ ਮੁਸ਼ਕਾਬਾਦ, ਕੁਲਦੀਪ ਸਿੰਘ ਜਾਤੀਵਾਲ, ਹਰਜੀਤ ਸਿੰਘ ਸ਼ੇਰੀਆਂ, ਰੁਪਿੰਦਰ ਕੌਰ ਬਲਾਲਾ, ਪ੍ਰਕਾਸ਼ ਕੌਰ, ਬਰਜਿੰਦਰ ਸਿੰਘ ਲੋਪੋਂ ਤੇ ਅੰਮਿ੍ਤਪਾ
ਧੋਖਾਧੜੀ ਦਾ ਕੇਸ ਨਹੀਂ ਹੋਇਆ ਸਾਬਿਤ, ਬਜ਼ੁਰਗ ਕੀਤਾ ਬਰੀ
ਧੋਖਾਧੜੀ ਦੇ ਤਿੰਨ ਸਾਲ ਪੁਰਾਣੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ 66 ਸਾਲਾ ਇਕ ਬਜ਼ੁਰਗ ਨੂੰ ਸਬੂਤਾਂ ਦੀ ਕਮੀ 'ਚ ਬਰੀ ਕਰ ਦਿੱਤਾ। ਬਰੀ ਹੋਣ ਵਾਲਾ ਬਜ਼ੁਰਗ ਢਕੋਲੀ ਦਾ ਰਹਿਣ ਵਾਲਾ ਪ੍ਰਕਾਸ਼ ਪੁਰੀ ਹੈ। ਉਸ ਖ਼ਿਲਾਫ਼ ਸੈਕਟਰ-34 ਥਾਣਾ ਪੁਲਿਸ ਨੇ ਨਵੰਬਰ 2021 ਨੂੰ ਮਾਮਲਾ ਦਰਜ ਕੀਤਾ ਸੀ।
ਪ੍ਰਤਿਭਾ ਖੋਜ ਮੁਕਾਬਲੇ 'ਚ ਜੇਤੂ ਵਿਦਿਆਰਥੀ ਸਨਮਾਨਿਤ
ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ ਬਲਾਕ ਪੱਧਰੀ ਪ੍ਰਤਿਭਾ ਖੋਜ ਮੁਕਾਬਲਿਆਂ ਦੌਰਾਨ ਮਾਛੀਵਾੜਾ ਬਲਾਕ 1 ਤੇ 2 ਦੇ 15 ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ 'ਚ ਨਾਟਕ, ਭਾਸ਼ਣ ਗੀਤ ਗਾਇਨ, ਪੇਂਟਿੰਗ, ਚਿੱਤਰ ਕਲਾ, ਸੋਲੋ ਡਾਂਸ, ਕਲੇ ਮਾਡਿਲੰਗ, ਕਵਿਤਾ ਆਦਿ ਮੁਕਾਬਲੇ ਕਰਵਾਏ ਗਏ। ਸਕੂਲ ਦੇ ਇੰਚਾਰਜ ਹਰਦੀਪ ਕੌਰ ਤੇ ਬਲਾਕ ਕੌਂਸਲਰ ਰਾਜੇਸ਼ ਕੁਮਾਰ ਸਕੂਲ ਦੇ ਗਾਈਡੈਂਸ ਤੇ ਕੌਂਸਿਲੰਗ ਇੰਚਾਰਜ ਰਾਜੇਸ਼ ਕੁਮਾਰੀ ਦੀ ਯੋਗ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਸਕੂਲਾਂ ਨੇ ਹਿੱਸਾ ਲਿਆ ਤੇ ਪੁਜੀਸ਼ਨਾਂ ਹਾਸਲ ਕੀਤੀਆਂ। ਇਨ੍ਹਾਂ ਮੁਕਾਬਲਿਆਂ 'ਚ ਕੰਨਿਆ ਸਕੂਲ ਨੇ ਨਾਟਕ 'ਚ ਪਹਿਲਾ ਸਥਾਨ, ਡਾਂਸ ਤ
ਨਿਰਪੱਖ ਤੇ ਪਾਰਦਰਸ਼ੀ ਚੋਣਾਂ ਲਈ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਤੋਂ ਮੰਗਿਆ ਸਹਿਯੋਗ
ਪੰਜਾਬੀ ਜਾਗਰਣ ਕੇਂਦਰ, ਜਲੰਧਰ : ਜਲੰਧਰ ਲੋਕ ਸਭਾ ਹਲਕੇ ਲਈ ਚੋਣ ਆਬਜ਼ਰਵਰਾਂ ਨੇ ਲੋਕ ਸਭਾ ਚੋਣਾਂ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਉਮੀਦਵਾਰਾਂ/ਸਿਆਸੀ ਪਾਰਟੀਆਂ ਤੋਂ ਸਹਿਯੋਗ ਮੰਗਿਆ ਹੈ। ਜ਼ਲਿ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ 'ਚ ਹੋਈ ਮੀਟਿੰਗ ਦੌਰਾਨ ਜਨਰਲ ਆਬਜ਼ਰਵਰ ਜੇ ਮੇਘਨਾਥ ਰੈੱਡੀ, ਖਰਚਾ ਆਬਜ਼ਰਵਰ ਮਾਧਵ ਦੇਸ਼ਮੁਖ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਤੇ ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਸ਼ਨਿਚਰਵਾਰ ਵੱਖ-ਵੱਖ ਸਿਆਸੀ ਪਾਰਟੀਆਂ/ਉਮੀਦਵਾਰਾਂ ਦੇ ਨੁਮਾਇੰਦਿਆਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ।
Heat Wave Alret: ਪੰਜਾਬ ਸਣੇ ਉੱਤਰ ਭਾਰਤ 'ਚ ਇੰਨੇ ਦਿਨ ਪਵੇਗੀ ਭਿਆਨਕ ਗਰਮੀ, ਮੌਸਮ ਵਿਭਾਗ ਦਾ ਆਇਆ ਤਾਜ਼ਾ ਅਲਰਟ
ਕੜਾਕੇ ਦੀ ਗਰਮੀ ਅਤੇ ਗਰਮੀ ਨੇ ਪੂਰੇ ਉੱਤਰ ਭਾਰਤ ਦੇ ਲੋਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਗਰਮੀ ਦੀਆਂ ਲਹਿਰਾਂ ਨੇ ਜਨਜੀਵਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਸ਼ਨੀਵਾਰ ਦੁਪਹਿਰ ਨੂੰ ਇੱਕ ਨਿਊਜ਼ ਬੁਲੇਟਿਨ ਜਾਰੀ ਕੀਤਾ।
Afghanistan Flood: ਅਫਗਾਨਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, 68 ਮੌਤਾਂ; 300 ਤੋਂ ਵੱਧ ਜਾਨਵਰ ਵੀ ਮਰੇ
ਅਫਗਾਨਿਸਤਾਨ 'ਚ ਫਿਰ ਤੋਂ ਹੜ੍ਹ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਪੱਛਮੀ ਅਫਗਾਨਿਸਤਾਨ ਦੇ ਘੋਰ ਸੂਬੇ 'ਚ ਭਾਰੀ ਮੀਂਹ ਕਾਰਨ ਆਏ ਹੜ੍ਹ 'ਚ ਕਰੀਬ 68 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹੜ੍ਹ 'ਚ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਹਨ।
ਅਕੈਡਮੀ 'ਚ ਬੂਟੇ ਲਗਾ ਕੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਕੀਤਾ ਜਾਗਰੂਕ
ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਨਰਲ ਅਬਜਰਵਰ ਡਾ. ਹੀਰਾ ਲਾਲ ਦੇ ਆਦੇਸ਼ਾਂ ਅਨੁਸਾਰ ਗ੍ਰੀਨ ਇਲੈਕਸ਼ਨ ਮਿਸ਼ਨ ਤਹਿਤ ਸੰਤ ਕਰਮ ਸਿੰਘ ਅਕੈਡਮੀ ਰੂਪਨਗਰ ਵਿਖੇ ਪੌਦੇ ਲਗਾ ਕੇ ਵਿਦਿਆਰਥੀਆਂ ਨੂੰ ਚੋਣਾਂ ਸਬੰਧੀ ਜਾਗਰੂਕ ਕੀਤਾ ਗਿਆ।
26 ਦੀ ਲੋਕ ਸੰਗਰਾਮ ਰੈਲੀ 'ਚ ਕਰਾਂਗੇ ਭਰਵੀਂ ਸ਼ਮੂਲੀਅਤ : ਆਗੂ
ਅੱਜ ਇਥੇ ਸਥਾਨਕ ਜਲ ਸਪਲਾਈ ਦਫ਼ਤਰ ਨਵੀਂ ਆਬਾਦੀ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਭਰਾਤਰੀ ਜਥੇਬੰਦੀਆਂ ਤੋਂ ਆਗੂ ਅਤੇ ਵਰਕਰ ਵੀ ਹਾਜ਼ਰ ਹੋਏ।
ਨੈਤਿਕ ਸਿੱਖਿਆ ਸਮਰੱਥਾ ਨਿਰਮਾਣ ਸਿਖਲਾਈ ਪੋ੍ਗਰਾਮ ਕਰਵਾਇਆ
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਵਿਖੇ ਸ਼ਨਿਚਰਵਾਰ ਇਕ ਰੋਜ਼ਾ ਨੈਤਿਕ ਸਿੱਖਿਆ ਸਮਰੱਥਾ ਨਿਰਮਾਣ ਸਿਖਲਾਈ ਪੋ੍ਗਰਾਮ ਕਰਵਾਇਆ ਗਿਆ। ਇਸ ਦੀ ਸ਼ੁਰੂਆਤ ਏਆਰਓ ਪਿ੍ਰੰਸੀਪਲ ਡਾ. ਰਸ਼ਮੀ ਵਿੱਜ ਵੱਲੋਂ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਡੀਏਵੀ ਪਬਲਿਕ ਸਕੂਲ ਤੋਂ ਰਿਸੋਰਸ ਪਰਸਨ ਦਿਵਿਆ ਜੋਤੀ ਚੋਪੜਾ ਪੁਲਿਸ ਡੀਏਵੀ ਪਬਲਿਕ ਸਕੂਲ ਤੇ ਅਮਿਤਾ ਸ਼ਰਮਾ ਡੀਆਰਵੀ ਡੀਏਵੀ ਸੈਂਚੂਰੀ ਪਬਲਿਕ ਸਕੂਲ ਫਿਲੌਰ ਵੀ ਮੌਜੂਦ ਸਨ।
Swati Maliwal Assault Case: ਬਿਭਵ ਕੁਮਾਰ ਨੂੰ ਝਟਕਾ, ਜ਼ਮਾਨਤ ਅਰਜ਼ੀ ਖਾਰਜ; ਵਕੀਲ ਨੇ ਦਿੱਤੀਆਂ ਸਨ ਇਹ ਦਲੀਲਾਂ
'ਆਪ' ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਰਿਸ਼ਵ ਕੁਮਾਰ ਨੂੰ ਤੀਸ ਹਜ਼ਾਰੀ ਕੋਰਟ ਤੋਂ ਝਟਕਾ ਲੱਗਾ ਹੈ। ਅਦਾਲਤ 'ਚ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਸੀਬੀਐੱਸਈ ਦਸਵੀਂ 'ਚੋਂ ਅੱਵਲ ਆਏ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਸੀਬੀਐੱਸਈ ਦਸਵੀਂ ਜਮਾਤ ਦੇ ਨਤੀਜੇ 'ਚੋਂ ਮਾਝਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਚੰਗੇ ਅੰਕ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਸਕੂਲ ਵਿਖੇ ਬੁਲਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਬੱਚਿਆਂ ਦੇ ਮਾਪਿਆਂ ਨੇ ਖ਼ੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਤੋਂ ਬਹੁਤ ਖ਼ੁਸ਼ ਹਨ।
ਭਾਈਚਾਰਕ ਸਾਂਝ, ਹਰਿਆਲੀ ਤੇ ਖ਼ੁਸ਼ਹਾਲੀ ਵਧਾਉਣਾ ਮੇਰਾ ਪਹਿਲਾ ਮਿਸ਼ਨ : ਕਰਮਜੀਤ ਅਨਮੋਲ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਜਿੱਥੇ ਸਮੁੱਚੇ ਹਲਕੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦਾ ਦਾਅਵਾ ਕੀਤਾ, ਉੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੋਕਾਂ ਦੇ ਬਹਿਕਾਵੇ ਵਿੱਚ ਆ ਕੇ ਕਦੇ ਵੀ ਆਪਸੀ ਦੁਸ਼ਮਣੀਆਂ ਨਾ ਪਾਲਣ ਅਤੇ ਭਾਈਚਾਰਕ ਸਾਂਝ ਨੂੰ ਕਦੇ ਵੀ ਨਾ ਤੋੜਨ।
ਗੁਰਦਾਸਪੁਰ 'ਚ ਅੱਤ ਦੀ ਪੈ ਰਹੀ ਗਰਮੀ ਕਾਰਨ ਨਿੰਬੂ ਪਾਣੀ ਤੇ ਠੰਢੇ ਤਰਲ ਪਦਾਰਥਾਂ ਦੀ ਵਿਕਰੀ ਵਧੀ
ਪਿਛਲੇ ਦੋ ਦਿਨਾਂ ਤੋਂ ਲਗਾਤਾਰ ਅੱਤ ਦੀ ਪੈ ਰਹੀ ਗਰਮੀ ਤੇ ਲੂ ਕਾਰਨ ਨਿੰਬੂ ਪਾਣੀ, ਗੰਨੇ ਦਾ ਰਸ ਅਤੇ ਹੋਰ ਠੰਢੇ ਤਰਲ ਪਦਾਰਥਾਂ ਦੀ ਵਿਕਰੀ ਵਿੱਚ ਵਾਧਾ ਹੋਣ ਕਾਰਨ ਵਿਕਰੇਤਾਵਾਂ ਤੇ ਚਿਹਰਿਆਂ ਤੇ ਖੁਸ਼ੀ ਝਲਕ ਰਹੀ ਹੈ।
ਚੋਣਾਂ ਸਬੰਧੀ ਸ਼ਿਕਾਇਤ ਜਾਂ ਿਫ਼ਰ ਸੁਝਾਅ ਦੇਣ ਲਈ ਜਨਰਲ ਚੋਣ ਅਬਜ਼ਰਵਰ ਨਾਲ ਕੀਤਾ ਜਾ ਸਕਦੈ ਸੰਪਰਕ
ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਖੇ ਤਿੰਨ ਚੋਣ ਅਬਜ਼ਰਵਰਾਂ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਚੋਣ ਸਰਗਮੀਆਂ, ਉਮੀਦਵਾਰਾਂ ਦੀਆਂ ਸਿਆਸੀ ਗਤੀਵਿਧੀਆਂ ਤੋਂ ਇਲਾਵਾ ਚੋਣ ਖਰਚੇ 'ਤੇ ਨਜ਼ਰ ਰੱਖੀ ਜਾਣ ਦੇ ਨਾਲ-ਨਾਲ ਹਲਕੇ 'ਚ ਕਾਨੂੰਨ ਵਿਵਸਥਾ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੈ।
ਖਨੌਰੀ: ਭਾਖੜਾ ਨਹਿਰ ’ਚ ਨਹਾਉਣ ਗਏ ਦੋ ਨਾਬਾਲਗ ਰੁੜੇ
ਹਰਜੀਤ ਸਿੰਘ ਖਨੌਰੀ, 18 ਮਈ ਘਰੋਂ ਨਹਿਰ ’ਚ ਨਹਾਉਣ ਗਏ ਸ਼ਹਿਰ ਦੇ ਵਾਰਡ ਨੰਬਰ 2 ਦੇ ਦੋ ਨਾਬਾਲਗ ਦੋਸਤ ਭਾਖੜਾ ਮੇਨ ਲਾਈਨ ਦੀ ਬਰਵਾਲਾ ਬਰਾਂਚ ਵਿੱਚ ਰੁੜ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਕਰੀਬ ਢਾਈ-ਤਿੰਨ ਵਜੇ ਚੇਤਨ (13) ਪੁੱਤਰ ਸੁੱਖਾ ਸਿੰਘ ਅਤੇ ਸਨੀ (12) ਪੁੱਤਰ ਇੰਦਰ ਰਾਮ ਭਾਖੜਾ ਨਹਿਰ ’ਤੇ ਨਹਾਉਣ ਗਏ ਅਤੇ ਪਾਣੀ [...] The post ਖਨੌਰੀ: ਭਾਖੜਾ ਨਹਿਰ ’ਚ ਨਹਾਉਣ ਗਏ ਦੋ ਨਾਬਾਲਗ ਰੁੜੇ appeared first on Punjabi Tribune .
ਸਕੂਲ ਫਤਿਆਬਾਦ ਵਿਖੇ ਡੇਂਗੂ ਦਿਵਸ ਮਨਾਇਆ
ਡਾ. ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਕਮਿਉਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਫਤਿਆਬਾਦ ਵਿਖੇ ਡੇਂਗੂ ਦਿਵਸ ਮਨਾਇਆ ਗਿਆ।
ਨਵੀਂ ਦਿੱਲੀ, 18 ਮਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਐਤਵਾਰ ਨੂੰ ਦੁਪਹਿਰ 12 ਵਜੇ ਸਾਰੇ ‘ਆਪ’ ਆਗੂਆਂ ਨਾਲ ਇਥੇ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ, ਪ੍ਰਧਾਨ ਮੰਤਰੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ ਕਰਵਾ ਦੇਣ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਰਾਘਵ ਚੱਢਾ, ਸੌਰਭ [...] The post ਐਤਵਾਰ 12 ਵਜੇ ਭਾਜਪਾ ਹੈੱਡਕੁਆਰਟਰ ’ਤੇ ਮੈਂ ਪੂਰੀ ਲੀਡਰਸ਼ਿਪ ਨਾਲ ਆ ਰਿਹਾ ਹੈ, ਮੋਦੀ ਨੇ ਜਿਸ ਨੂੰ ਗ੍ਰਿਫ਼ਤਾਰ ਕਰਾਉਣਾ ਹੈ, ਕਰਵਾ ਦੇਣ: ਕੇਜਰੀਵਾਲ appeared first on Punjabi Tribune .
ਡੀਏ ਦੀਆਂ ਕਿਸ਼ਤਾਂ ਤੇ ਪੇ ਕਮਿਸ਼ਨ ਦਾ ਬਕਾਇਆ ਜਾਰੀ ਕਰੇ ਸਰਕਾਰ
ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਤਹਿਸੀਲ ਪੱਟੀ ਦੀ ਮੀਟਿੰਗ ਹਰਜਿੰਦਰ ਸਿੰਘ ਜੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਜਗਤਾਰ ਸਿੰਘ ਆਸਲ ਨੇ ਪੰਜਾਬ ਸਰਕਾਰ ਤੋਂ ਪਿਛਲੇ ਕਈ ਸਾਲਾਂ ਤੋਂ ਪੈਨਸ਼ਨਰਾਂ ਦੀਆਂ ਲਟਕ ਰਹੀਆਂ ਮੰਗਾਂ ਵੱਲ ਧਿਆਨ ਦੁਆਇਆ। ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਪਾਲ ਪੱਟੀ ਨੇ ਪੰਜਾਬ ਸਰਕਾਰ ਤੋਂ ਡੀਏ ਦੀਆਂ ਕਿਸ਼ਤਾਂ ਤੇ ਪੇ ਕਮਿਸ਼ਨ ਦਾ ਬਕਾਇਆ ਜਲਦ ਦੇਣ ਦੀ ਮੰਗ ਕੀਤੀ।
ਚਰਨਜੀਤ ਵਾਲੀਆ ਦੀ ਤੀਜੀ ਬਰਸੀ ਮੌਕੇ ਸ੍ਰੀ ਸਹਿਜ ਪਾਠ ਦੇ ਪਾਏ ਭੋਗ
ਸਵ. ਚਰਨਜੀਤ ਸਿੰਘ ਵਾਲੀਆ ਦੀ ਯਾਦ ਵਿਚ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਰਤਨ ਕੀਤਾ ਤੇ ਪਰਿਵਾਰ ਨੇ ਚਰਨਜੀਤ ਵਾਲੀਆ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਕਾਲਜ ਦੇ ਪਿੰ੍ਸੀਪਲ ਨੇ ਸਾਰੀਆਂ ਵਿਦਿਆਰਥਣਾਂ ਨੂੰ ਸ. ਵਾਲੀਆ ਦੇ ਜੀਵਨ ਅਤੇ ਪ੍ਰਰਾਪਤੀਆਂ ਬਾਰੇ ਜਾਣੂ ਕਰਵਾਇਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਐਲਾਨ ਕੀਤਾ ਕਿ ਉਹ ਐਤਵਾਰ ਨੂੰ ਆਪਣੇ ਸਾਰੇ ਪ੍ਰਮੁੱਖ ਨੇਤਾਵਾਂ ਨਾਲ ਭਾਜਪਾ ਦੇ ਮੁੱਖ ਦਫ਼ਤਰ ਜਾਣਗੇ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪੀਐੱਮ ਮੋਦੀ, ਤੁਸੀਂ ਸਾਡੇ ਨੇਤਾਵਾਂ ਦੇ ਪਿੱਛੇ ਜਿਸ ਤਰ੍ਹਾਂ ਚੱਲ ਰਹੇ ਹੋ।
ਗੁਰਦੁਆਰਾ ਸਿੰਘ ਸ਼ਹੀਦਾਂ 'ਚ ਦਸਵੀਂ ਦਾ ਦਿਹਾੜਾ ਮਨਾਇਆ
ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀਂ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਵੇਰੇ 9:00 ਵਜੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਅਮਰਜੀਤ ਸਿੰਘ ਖਾਲਸਾ ਦੇ ਇੰਟਰਨੈਸ਼ਨਲ ਪੰਥਕ ਢਾਡੀ ਜੱਥੇ ਨੇ ਬੁੱਢਾ ਦਲ ਦੇ ਸੱਤਵੇਂ ਜੱਥੇਦਾਰ ਅਤੇ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਜੀਵਨ ਬਿ੍ਤਾਂਤ ਸੰਗਤਾਂ ਨੂੰ ਢਾਡੀ ਵਾਰਾਂ ਵਿੱਚ ਸੁਣਾਇਆ।
ਅੌਰਤ ਦੀ ਹੱਤਿਆ ਕਰਨ ਵਾਲੇ ਤਿੰਨ ਕਾਬੂ, ਚਾਰ ਫਰਾਰ
ਬੀਤੀ 15 ਮਈ ਦੀ ਦੇਰ ਸ਼ਾਮ ਪਿੰਡ ਗਿਲਪੱਤੀ ਵਿਚ ਮਾਮੂਲੀ ਝਗੜੇ ਕਾਰਨ ਵੈਨ ਨਾਲ ਦਰੜ ਕੇ ਇਕ ਅੌਰਤ ਦੀ ਹੱਤਿਆ ਕਰਨ ਅਤੇ ਉਸ ਦੇ ਪੁੱਤਰ ਨੂੰ ਗੰਭੀਰ ਜ਼ਖ਼ਮੀ ਕਰਨ ਵਾਲੇ ਮੁੱਖ ਤਿੰਨ ਮੁਲਜ਼ਮਾਂ ਨੂੰ ਬਠਿੰਡਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਦੋਂਕਿ ਦੋ ਅੌਰਤਾਂ ਸਮੇਤ ਚਾਰ ਜਣੇ ਅਜੇ ਵੀ ਫਰਾਰ ਹਨ। ਪੁਲਿਸ ਦੀਆਂ ਟੀਮਾਂ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮਲੇ 'ਚ ਨਾਮਜ਼ਦ 7 ਦੋਸ਼ੀ ਇਕ ਹੀ ਪਰਿਵਾਰ ਦੇ ਮੈਂਬਰ ਹਨ, ਜਦਕਿ ਉਹ ਮਰਨ ਵਾਲੀ ਅੌਰਤ ਦੇ ਗੁਆਂਢੀ ਸਨ।
ਭਵਾਨੀਗੜ੍ਹ ’ਚ ਨੌਜਵਾਨ ਦਾ ਰਾਡ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ
ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 18 ਮਈ ਇਸ ਸ਼ਹਿਰ ਵਿੱਚ ਨੌਜਵਾਨ ਦਾ ਬੀਤੀ ਰਾਤ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮੌਕੇ ‘ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨਿਰਮਲ ਸਿੰਘ ਵਾਸੀ ਗੁਰੂ ਨਾਨਕ ਨਗਰ ਨੇ ਦੱਸਿਆ ਕਿ ਉਸ ਦਾ ਤਿੰਨ ਭਰਾਵਾਂ ‘ਚੋਂ ਵਿਚਕਾਰਲਾ ਭਰਾ ਜਸਪਾਲ ਸਿੰਘ (26) ਮਜ਼ਦੂਰੀ ਕਰਦਾ ਸੀ। ਸ਼ੁੱਕਰਵਾਰ [...] The post ਭਵਾਨੀਗੜ੍ਹ ’ਚ ਨੌਜਵਾਨ ਦਾ ਰਾਡ ਮਾਰ ਕੇ ਕਤਲ, ਮੁਲਜ਼ਮ ਗ੍ਰਿਫ਼ਤਾਰ appeared first on Punjabi Tribune .
ਇੰਗਲੈਂਡ ਬੈਠੇ ਲਾੜੇ ਦਾ ਵਿਆਹ ਇੰਟਰਨੈੱਟ ਜ਼ਰੀਏ ਮੋਬਾਈਲ ’ਤੇ ਹੋਇਆ
ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਮਈ ਇੰਟਰਨੈੱਟ ਰਾਹੀਂ ਇਥੋਂ ਦੀ ਲੜਕੀ ਦਾ ਵਿਆਹ ਵਿਦੇਸ਼ ‘ਚ ਰਹਿੰਦੇ ਲਾੜੇ ਨਾਲ ਕੀਤਾ ਗਿਆ ਅਤੇ ਵਿਆਹ ਦੀਆਂ ਰਸਮਾਂ ਵੀ ਮੋਬਾਈਲ ਜ਼ਰੀਏ ਨਿਭਾਈਆਂ ਗਈਆਂ। ਇਥੋਂ ਨਜ਼ਦੀਕੀ ਪਿੰਡ ਮਥਰੇਵਾਲ ਦਾ ਨੌਜਵਾਨ ਗਗਨਪ੍ਰੀਤ ਸਿੰਘ 2019 ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਇੰਗਲੈਂਡ ਗਿਆ ਸੀ। ਉਸ ਦਾ ਵਿਆਹ ਇਥੋਂ ਨਜ਼ਦੀਕੀ ਪਿੰਡ ਭੋਰਸ਼ੀ ਦੀ [...] The post ਇੰਗਲੈਂਡ ਬੈਠੇ ਲਾੜੇ ਦਾ ਵਿਆਹ ਇੰਟਰਨੈੱਟ ਜ਼ਰੀਏ ਮੋਬਾਈਲ ’ਤੇ ਹੋਇਆ appeared first on Punjabi Tribune .
ਸਵੀਪ ਸਰਗਰਮੀਆਂ ਤਹਿਤ ਅਜੀਤ ਰੋਡ ਵਿਖੇ ਵਿਸ਼ੇਸ਼ ਕੈਂਪ ਲਾਇਆ
ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਅਜੀਤ ਰੋਡ ਗਲੀ ਨੰਬਰ 9 ਦੇ ਪਾਰਕ ਵਿਖੇ ਸਵੀਪ ਗਤੀਵਿਧੀਆਂ ਤਹਿਤ ਵਿਸ਼ੇਸ਼ ਕੈਂਪ ਲਾਇਆ ਗਿਆ।
ਨਿਰਪੱਖ ਤੇ ਪਾਰਦਰਸ਼ੀ ਚੋਣਾਂ ਕਰਵਾਉਣਾ ਸਾਡਾ ਮੁੱਖ ਟੀਚਾ : ਡਾ. ਹੀਰਾ ਲਾਲ
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆ ਕਿਹਾ ਕਿ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਵਾਤਾਵਰਣ ਪੱਖੀ ਚੋਣਾਂ ਕਰਵਾਉਣਾ ਸਾਡਾ ਮੁੱਖ ਟੀਚਾ ਹੈ।
ਅੰਬਰੋਂ ਵਰ੍ਹਦੀ ਅੱਗ ਕਾਰਨ ਲੋਕ ਹੋਏ ਹਾਲੋਂ ਬੇਹਾਲ, 43 ਡਿਗਰੀ ਪਹੁੰਚਿਆ ਪਾਰਾ
ਸ਼ਨੀਵਾਰ ਨੂੰ ਅੰਬਰੋਂ ਵਰ੍ਹਦੀ ਅੱਗ ਨੇ ਆਮ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ। ਇਸ ਅੱਤ ਦੀ ਗਰਮੀ ਕਾਰਨ ਚੜ੍ਹੇ ਹੋਏ ਪਾਰੇ ਨੇ ਆਮ ਜਨਜੀਵਨ ਨੂੰ ਬੁਰੀ ਤਰਾਂ੍ਹ ਪ੍ਰਭਾਵਿਤ ਕੀਤਾ ਹੋਇਆ ਹੈ। ਸਵੇਰ ਤੋਂ ਹੀ ਨਿਕਲ ਰਹੀ ਤਿੱਖੀ ਧੁੱਪ ਨੇ ਲੋਕਾਂ ਦਾ ਤ੍ਰਾਹ ਕੱਢ ਕੇ ਰੱਖ ਦਿੱਤਾ ਹੈ। ਦੁਪਹਿਰ ਸਮੇਂ ਗਲੀਆਂ, ਸੜਕਾਂ ਅਤੇ ਬਾਜ਼ਾਰ ਸੁੰਨ ਸਾਨ ਨਜ਼ਰ ਆਏ। ਵਗਦੀ ਲੋਅ ਕਾਰਨ ਰਾਹਗੀਰਾਂ ਦੇ ਮੂੰਹ ਸਿਰ ਢਕੇ ਹੋਏ ਨਜ਼ਰੀਂ ਪਏ। ਗਰਮੀ ਤੋਂ ਪੇ੍ਸ਼ਾਨ ਲੋਕ ਮੀਂਹ ਲਈ ਰੱਬ ਅੱਗੇ ਅਰਦਾਸਾਂ ਕਰ ਰਹੇ ਹਨ
ਕਾਂਗੜ ਸਕੂਲ ਦੇ ਪੁਜ਼ੀਸ਼ਨਾਂ ਪ੍ਰਰਾਪਤ ਕਰਨ ਵਿਦਿਆਰਥੀ ਸਨਮਾਨਿਤ ਕੀਤੇ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿਖੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਵੱਲੋਂ ਕਰਵਾਏ ਗੁਰਮਤਿ ਇਮਤਿਹਾਨ 'ਚ ਸਕੂਲ ਦੇ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।
ਗੁਰੂ ਅਰਜਨ ਦੇਵ ਸਕੂਲ 'ਚ ਡੇਂਗੂ ਤੋਂ ਕੀਤਾ ਜਾਗਰੂਕ
ਸੀਨੀਅਰ ਮੈਡੀਕਲ ਅਫਸਰ ਡਾ.ਗੁਰਮੇਲ ਸਿੰਘ ਦੀ ਅਗਵਾਈ ਹੇਠ ਬਲਾਕ ਬਾਲਿਆਂਵਾਲੀ ਦੇ ਵੱਖ-ਵੱਖ ਹੈਲਥ ਵੈੱਲਨੈਂਸ ਸੈਂਟਰਾਂ ਅਤੇ ਪੀਐੱਚਸੀ ਸਬ-ਸੈਂਟਰਾਂ 'ਤੇ ਰਾਸ਼ਟਰੀ ਡੇਂਗੂ ਦਿਵਸ ਸਮਾਜਕ ਸਬੰਧਾਂ ਨਾਲ ਡੇਂਗੂ ਕੰਟਰੋਲ ਕਰਨਾ ਵਿਸ਼ੇ ਅਧੀਨ ਮਨਾਇਆ ਗਿਆ। ਸੀਐੱਚਸੀ ਬਾਲਿਆਂਵਾਲੀ ਵਿਖੇ ਡੇਂਗੂ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਹੋਏ ਨੋਡਲ ਅਫਸਰ ਡੇਂਗੂ ਡਾਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ ਜਿਹੜਾ ਕਿ ਅਲਗ ਅਲਗ ਕਿਸਮ ਦੇ ਚਾਰ ਡੇਂਗੂ ਵਾਇਰਸਾਂ ਦੇ ਕਾਰਨ ਹੁੰਦਾ ਹੈ। ਇਸ ਖਾਸ ਕਿਸਮ ਦੇ ਮੱਛਰ ਏਡੀਜ ਇਜਪਟੀ ਦੇ ਕੱਟਣ ਕਾਰਨ ਹੁੰਦਾ ਹੈ।
ਸ਼ੇਅਰ ਬਾਜ਼ਾਰ 'ਚ ਆਉਣ ਵਾਲੇ ਜ਼ਿਆਦਾਤਰ ਲੋਕ ਰਾਤੋ-ਰਾਤ ਅਮੀਰ ਬਣਨ ਦਾ ਸੁਪਨਾ ਲੈ ਕੇ ਆਉਂਦੇ ਹਨ। ਇਹੀ ਸੁਪਨਾ ਉਨ੍ਹਾਂ ਨੂੰ ਗਰੀਬ ਬਣਾ ਦਿੰਦਾ ਹੈ। ਜ਼ੀਰੋਧਾ ਦੇ ਸੰਸਥਾਪਕ ਨਿਤਿਨ ਕਾਮਤ ਦਾ ਕਹਿਣਾ ਹੈ ਕਿ ਰਿਟੇਲ ਨਿਵੇਸ਼ਕਾਂ 'ਚੋਂ ਸਿਰਫ ਇਕ ਫੀਸਦੀ ਲਾਭ ਕਮਾਉਂਦੇ ਹਨ, ਬਾਕੀ ਘਾਟੇ 'ਚ ਰਹਿੰਦੇ ਹਨ।
ਸਫ਼ਰ ਦੌਰਾਨ 50,000 ਰੁਪਏ ਤੋਂ ਵੱਧ ਦੀ ਨਕਦ ਰਾਸ਼ੀ ਲਈ ਦਸਤਾਵੇਜ ਰੱਖਣਾ ਜ਼ਰੂਰੀ
ਲੋਕ ਸਭਾ ਹਲਕਾ ਫਰੀਦਕੋਟ (09) ਦੇ ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਨੇ ਸਾਰੇ ਚੋਣ ਓਬਜ਼ਰਵਰਾਂ ਜ਼ਿਲ੍ਹਾ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਮੋਗਾ, ਐੱਸ.ਐੱਸ.ਪੀ. ਸਾਹਿਬ ਫਰੀਦਕੋਟ, ਐੱਸ.ਐੱਸ.ਪੀ ਮੋਗਾ ਅਤੇ ਸਮੂਹ ਏ.ਆਰ.ਓਜ਼ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਆਦਰਸ਼ ਚੋਣ ਜਾਬਤੇ ਦੀ ਇੰਨ ਬਿੰਨ ਪਾਲਣਾ ਸੰਬੰਧੀ ਨਿਰਦੇਸ਼ਾਂ ਦੀ ਜਾਣਕਾਰੀ ਦਿੱਤੀ।
ਆਮ ਆਦਮੀ ਪਾਰਟੀ ਨੇ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ
ਰੁਚਿਕਾ ਐੱਮ. ਖੰਨਾ ਚੰਡੀਗੜ੍ਹ, 18 ਮਈ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਅਤੇ ਗਾਇਕ ਹੰਸ ਰਾਜ ਹੰਸ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਕਥਿਤ ਧਮਕੀਆਂ ਦੇਣ ਤੋਂ ਦੋ ਦਿਨ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਵਿਰੁੱਧ ਭਾਰਤੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗਾਇਕ ‘ਤੇ ਆਪਣੀ ਚੋਣ ਮੁਹਿੰਮ ਦੌਰਾਨ ਕਿਸਾਨਾਂ ਨਾਲ ਬਦਸਲੂਕੀ ਕਰਨ, ਉਨ੍ਹਾਂ ਨੂੰ ਧਮਕੀਆਂ [...] The post ਆਮ ਆਦਮੀ ਪਾਰਟੀ ਨੇ ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ appeared first on Punjabi Tribune .
Shani Dosh : ਕੁੰਡਲੀ 'ਚ ਸ਼ਨੀ ਦੇ ਕਮਜ਼ੋਰ ਹੋਣ ਕਾਰਨ ਜੀਵਨ 'ਚ ਹੁੰਦੀਆਂ ਹਨ ਅਜਿਹੀਆਂ ਭਿਆਨਕ ਘਟਨਾਵਾਂ, ਕਰੋ ਉਪਾਅ
Shani Upay : ਸ਼ਨੀ ਦੇ ਪ੍ਰਭਾਵ ਕਾਰਨ ਵਿਅਕਤੀ ਨੂੰ ਕਈ ਪਰੇਸ਼ਾਨੀਆਂ 'ਚੋਂ ਗੁਜ਼ਰਨਾ ਪੈਂਦਾ ਹੈ। ਸ਼ਨੀ ਦੇ ਮਾੜੇ ਪ੍ਰਭਾਵ ਕਾਰਨ ਬੁਰੀਆਂ ਆਦਤਾਂ ਦਾ ਵਿਕਾਸ, ਹਰ ਮੁੱਦੇ 'ਤੇ ਗੁੱਸਾ ਆਉਣਾ, ਪਰਿਵਾਰਕ ਮੈਂਬਰਾਂ ਨਾਲ ਝਗੜਾ ਹੋਣਾ ਆਦਿ ਸਮੱਸਿਆਵਾਂ ਆਉਂਦੀਆਂ ਹਨ। ਆਓ ਜਾਣਦੇ ਹਾਂ ਕੁੰਡਲੀ 'ਚ ਸ਼ਨੀ ਕਮਜ਼ੋਰ ਹੋਣ 'ਤੇ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ਨੀ ਨੂੰ ਮਜ਼ਬੂਤ ਕਰਨ ਲਈ ਕਿਹੜੇ ਉਪਾਅ ਕਰਨੇ ਚਾਹੀਦੇ ਹਨ।
ਵਿਦਿਆਰਥੀ ਆਪਣੇ ਮਾਪਿਆਂ ਤੇ ਭੈਣ ਭਰਾਵਾਂ ਨੂੰ ਵੋਟ ਪਾਉਣ ਲਈ ਕਹਿਣ : ਗੁਰਪ੍ਰਰੀਤ ਸਿੰਘ
ਪਹਿਲੀ ਜੂਨ 2024 ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਅਤੇ ਸਵੀਪ ਨੋਡਲ ਅਫ਼ਸਰ-ਕਮ-ਸਹਾਇਕ ਕਮਿਸ਼ਨਰ (ਜ਼) ਸ਼ੁਭੀ ਆਂਗਰਾ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਚਲਾਏ ਜਾ ਰਹੇ ਪੋ੍ਗਰਾਮ ਤਹਿਤ ਸਵੀਪ ਟੀਮ ਵੱਲੋਂ ਸ਼ੋਸ਼ਲ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਐੱਸਡੀ ਮਾਡਲ ਸਕੂਲ ਮੋਗਾ ਵਿਚ ਸਵੀਪ ਗਤੀਵਿਧੀ ਆਯੋਜਿਤ ਕੀਤੀ ਗਈ।
ਵੱਡੀ ਖ਼ਬਰ : ਪੰਜਾਬ 'ਚ ਕਾਂਗਰਸੀ ਉਮੀਦਵਾਰ ਦੀ ਰੈਲੀ ਦੌਰਾਨ ਚੱਲੀਆਂ ਗੋਲ਼ੀਆਂ, ਦਹਿਸ਼ਤ ਦਾ ਮਾਹੌਲ
Amritsar Lok Sabha Constituency : Gurjeet Singh Aujla ਨੇ ਕਿਹਾ ਕਿ ਉਨ੍ਹਾਂ ਨੇ ਅਜਿਹੀਆਂ ਚੋਣਾਂ ਪਹਿਲਾਂ ਕਦੇ ਨਹੀਂ ਦੇਖੀਆਂ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਇਹ ਗੋਲ਼ੀਆਂ ਆਮ' ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਉਕਸਾਉਣ 'ਤੇ ਗੁੰਡਿਆਂ ਵੱਲੋਂ ਚਲਾਈਆਂ ਗਈਆਂ ਹਨ।
ਦਰਅਸਲ, ਮੁੰਬਈ ਇੰਡੀਅਨਜ਼ (MI) ਲਖਨਊ ਸੁਪਰ ਜਾਇੰਟਸ (LSG) ਤੋਂ 18 ਦੌੜਾਂ ਨਾਲ ਹਾਰ ਗਈ ਸੀ। ਇਸ ਮੈਚ ਤੋਂ ਬਾਅਦ ਪੇਸ਼ਕਾਰੀ ਦੌਰਾਨ ਮਾਰਕ ਬਾਊਚਰ ਨੇ ਰੋਹਿਤ ਸ਼ਰਮਾ ਅਤੇ ਮੁੰਬਈ ਇੰਡੀਅਨਜ਼ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਚੁੱਪੀ ਤੋੜੀ।
ਦਸਮੇਸ਼ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਕੱਢੀ ਜਾਗਰੂਕਤਾ ਰੈਲੀ
ਡਿਪਟੀ ਕਮਿਸ਼ਨਰ-ਕਮ-ਜ਼ਲਿ੍ਹਾ ਚੋਣ ਅਫ਼ਸਰ ਮੋਗਾ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ)-ਕਮ-ਸਵੀਪ ਨੋਡਲ ਅਫ਼ਸਰ ਮੋਗਾ ਸ਼ੁਭੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ-071 ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐੱਸਡੀਐੱਮ ਮੈਡਮ ਸਿਵਾਤੀ ਦੀਆਂ ਹਦਾਇਤਾਂ ਅਨੁਸਾਰ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਵਿਸ਼ਾਲ ਜਾਗਰੂਕਤਾ ਰੈਲੀ ਕੱਢੀ।
ਦਿੱਲੀ ਵਿੱਚ 25 ਮਈ ਨੂੰ ਵੋਟਿੰਗ ਹੋਣੀ ਹੈ। ਮੁੱਖ ਚੋਣ ਅਧਿਕਾਰੀ ਪੀ ਕ੍ਰਿਸ਼ਨਾਮੂਰਤੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦਿੱਲੀ ਵਿੱਚ ਕੁੱਲ 5472 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਲਈ ਫਾਰਮ 12 ਡੀ ਭਰਿਆ ਸੀ...
ਕਿਡਜ਼ ਸਕੂਲ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਕਿਡਜ਼ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਧਾਰੋਚੱਕ ਗੁਰਦਾਸਪੁਰ ਦੇ ਵਿਦਿਆਰਥੀਆਂ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਪਿੰ੍ਸੀਪਲ ਤਜਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਦੇ ਸਾਰੇ ਬੱਚੇ ਵਧੀਆ ਅੰਕ ਲੈ ਕੇ ਪਾਸ ਹੋ ਗਏ ਅਤੇ ਨਤੀਜਾ ਸੌ ਫ਼ੀਸਦੀ ਰਿਹਾ ਹੈ। ਸਿਮਰਨਜੀਤ ਕੌਰ 95.8 ਫੀਸਦ,ਸੰਜਨਾ 92.8 ਫੀਸਦ,ਮਹਿਕਦੀਪ ਕੌਰ 90.8
ਉੱਤਰ ਪੱਛਮੀ ਭਾਰਤ ’ਚ ਅਗਲੇ 5 ਦਿਨ ਦੌਰਾਨ ਪਏਗੀ ਭਿਆਨਕ ਗਰਮੀ, ਪੰਜਾਬ ਲਈ ਰੈੱਡ ਅਲਰਟ ਜਾਰੀ
ਨਵੀਂ ਦਿੱਲੀ, 18 ਮਈ ਉੱਤਰ ਪੱਛਮੀ ਭਾਰਤ ਦੇ ਵੱਡੇ ਹਿੱਸੇ ’ਚ ਅਗਲੇ 5 ਦਿਨ ਹੋਰ ਭਿਆਨਕ ਗਰਮੀ ਪਏਗੀ। ਇਸ ਦਾ ਸਭ ਤੋਂ ਵੱਧ ਅਸਰ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਨਜ਼ਰ ਆਏਗਾ। ਭਾਰਤੀ ਮੌਸਮ ਵਿਭਾਗ ਨੇ ਅੱਜ ਤੋਂ ਅਗਲੇ ਪੰਜ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤੇਜ਼ ਗਰਮੀ ਅਤੇ ਅਗਲੇ [...] The post ਉੱਤਰ ਪੱਛਮੀ ਭਾਰਤ ’ਚ ਅਗਲੇ 5 ਦਿਨ ਦੌਰਾਨ ਪਏਗੀ ਭਿਆਨਕ ਗਰਮੀ, ਪੰਜਾਬ ਲਈ ਰੈੱਡ ਅਲਰਟ ਜਾਰੀ appeared first on Punjabi Tribune .
ਪੁਲਿਸ ਅਨੁਸਾਰ ਅੱਜ ਸਵੇਰੇ ਪੁਲੀਸ ਅਧਿਕਾਰੀਆਂ ਦੀ ਵਿਭਵ ਨਾਲ ਗੱਲਬਾਤ ਵੀ ਹੋਈ ਸੀ। ਪੁਲਿਸ ਨੇ ਬਿਭਵ ਨੂੰ ਗੱਲ ਕਰਨ ਦੇ ਬਹਾਨੇ ਮਿਲਣ ਲਈ ਬੁਲਾਇਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ...
ਮੋਗਾ ਵਿਖੇ ਸਾਂਝਾ ਫਰੰਟ ਵਲੋਂ 28 ਮਈ ਨੂੰ ਚੇਤਨਾ ਕਨਵੈਨਸਨ
ਮੋਗਾ ਵਿਖੇ ਪੰਜਾਬ ਮੁਲਾਜਮ ਤੇ ਪੈਨਸ਼ਨਰਜ ਸਾਂਝਾ ਫਰੰਟ ਵੱਲੋਂ 28 ਮਈ ਨੂੰ ਚੇਤਨਾ ਕਨਵੈਨਸ਼ਨ ਕਰਕੇ ਕੇਂਦਰ ਸਰਕਾਰ ਦੀਆਂ ਫਿਰਕੂ, ਫਾਂਸੀਵਾਦੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦੀ ਪੜਚੋਲ ਕੀਤੀ ਜਾਵੇਗੀ ਅਤੇ ਪੰਜਾਬ ਸਰਕਾਰ ਦੁਆਰਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਧਾਰੀ ਚੁੱਪ ਤੋੜਨ ਲਈ ਸੰਘਰਸ਼ ਦਾ ਬਿਗੁਲ ਵਜਾਇਆ ਜਾਵੇਗਾ।
ਤਿਰੂਚਿਰਪੱਲੀ (ਤਾਮਿਲਨਾਡੂ), 18 ਮਈ ਬੰਗਲੌਰ ਜਾ ਰਹੇ ਏਅਰ ਇੰਡੀਆ ਐਕਸਪ੍ਰੈਸ ਜਹਾਜ਼ ਨੇ ਤਕਨੀਕੀ ਖਰਾਬੀ ਕਾਰਨ ਇੱਥੇ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ’ਚ 137 ਯਾਤਰੀ ਸਨ। ਜਹਾਜ਼ ਤਿਰੂਵਨੰਤਪੁਰਮ ਤੋਂ ਬੰਗਲੌਰ ਜਾ ਰਿਹਾ ਸੀ ਪਰ ਅਸਮਾਨ ’ਚ ਇਸ ਅੰਦਰ ਤਕਨੀਤੀ ਖਰਾਬੀ ਆ ਗਈ, ਜਿਸ ਤੋਂ ਬਾਅਦ ਇਸ ਨੇ ਇੱਥੇ ਸੁਰੱਖਿਅਤ ਲੈਂਡਿੰਗ ਕੀਤੀ। The post ਏਅਰ ਇੰਡੀਆ ਐਕਸਪ੍ਰੈਸ ਦੇ ਤਿਰੂਵਨੰਤਪੁਰਮ ਤੋਂ ਬੰਗਲੌਰ ਜਾ ਰਹੇ ਜਹਾਜ਼ ਨੂੰ ਤਕਨੀਕੀ ਨੁਕਸ ਕਾਰਨ ਹੰਗਾਮੀ ਹਾਲਤ ’ਚ ਉਤਾਰਿਆ appeared first on Punjabi Tribune .