Bernard Hill Death: 'ਟਾਈਟੈਨਿਕ' ਦੇ ਮਸ਼ਹੂਰ ਅਦਾਕਾਰ ਨਹੀਂ ਰਹੇ, 79 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਹਾਲੀਵੁੱਡ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਸੁਪਰਹਿੱਟ ਫਿਲਮ ' ਟਾਈਟੈਨਿਕ ' ਨਾਲ ਮਸ਼ਹੂਰ ਹੋਏ ਮਸ਼ਹੂਰ ਅਦਾਕਾਰ ਬਰਨਾਰਡ ਹਿੱਲ ਦਾ ਦੇਹਾਂਤ ਹੋ ਗਿਆ ਹੈ। ਬਰਨਾਰਡ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਚਹੇਤਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਮਠਾੜੂ 'ਤੇ ਹਮਲੇ ਦਾ ਮੁਲਜ਼ਮ ਅਕਾਲੀ ਆਗੂ ਚੀਮਾ ਫ਼ਰਾਰ, ਪੁਲਿਸ ਕਰ ਰਹੀ ਛਾਪੇਮਾਰੀ
ਚੋਣਾਂ ਦੇ ਦਿਨਾਂ ਦੌਰਾਨ ਵਾਪਰੀ ਇਸ ਘਟਨਾ ਤੋਂ ਬਾਅਦ ਸਾਰੇ ਅਕਾਲੀ ਆਗੂਆਂ ਨੇ ਚੁੱਪ ਧਾਰੀ ਰੱਖੀ ਹੈ, ਜਦਕਿ ਪਾਰਟੀ ਹਾਈਕਮਾਂਡ ਇਸ ਘਟਨਾ ਤੋਂ ਅਜੇ ਤੱਕ ਅਣਜਾਣ ਹੈ। ਮਠਾੜੂ 'ਤੇ ਹੋਏ ਜਾਨਲੇਵਾ ਹਮਲੇ ਪਿੱਛੇ ਸੀਨੀਅਰ ਅਕਾਲੀ ਆਗੂ ਜਗਦੀਪ ਸਿੰਘ ਚੀਮਾ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਅਕਾਲੀ ਆਗੂਆਂ ਨੇ ਚੁੱਪੀ ਧਾਰੀ ਹੋਈ ਹੈ।
Lok Sabha Elections 2024 : ਮੁੱਖ ਮੰਤਰੀ ਭਗਵੰਤ ਮਾਨ ਨੇ ਕੰਗ ਦੇ ਹੱਕ ’ਚ ਕੱਢਿਆ ਰੋਡ ਸ਼ੋਅ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦੇ ਹੱਕ ’ਚ ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। ਇਸ ਮੌਕੇ ਖਰੜ ਸ਼ਹਿਰ ਸਵੇਰ ਤੋਂ ਹੀ ਪੁਲਿਸ ਛਾਉਣੀ ਦੇ ਰੂਪ ’ਚ ਤਬਦੀਲ ਹੋ ਗਿਆ।
ਛੱਡੋ ਅੰਦੋਲਨ ਦੀ ਸ਼ੁਰੂਆਤ ਤੋਂ ਬਾਅਦ 9 ਅਗਸਤ, 1942 ਨੂੰ ਮਹਿਲ ਵਿਚ ਨਜ਼ਰਬੰਦ ਕੀਤਾ ਗਿਆ ਸੀ। ------- ਗਗਨ ਨੇ ਲੰਡਨ ਓਲੰਪਿਕ 'ਚ ਭਾਰਤ ਨੂੰ ਦਿਵਾਇਆ ਸੀ ਤਮਗਾ ਗਗਨ ਨਾਰੰਗ ਦਾ ਜਨਮ 1983 ਵਿਚ ਅੱਜ ਦੇ ਦਿਨ ਚੇਨਈ ਵਿਚ ਹੋਇਆ ਸੀ। ਨਿਸ਼ਾਨੇਬਾਜ਼ੀ ਵਿਚ ਦਿਲਚਸਪੀ ਨੂੰ ਵੇਖਦੇ ਹੋਏ ਉਸ ਦੇ ਪਿਤਾ ਨੇ 14 ਸਾਲ ਦੀ ਉਮਰ ਵਿਚ ਤੋਹਫ਼ੇ ਵਜੋਂ ਗਗਨ ਨੂੰ ਏਅਰ ਪਿਸਟਲ ਦਿੱਤੀ ਸੀ। ਸ਼ੂਟਿੰਗ ਕਰੀਅਰ ਦੀ ਸ਼ੁਰੂਆਤ 1998 ਵਿਚ ਹੋਈ। 2003 ਵਿਚ ਹੈਦਰਾਬਾਦ ਐਫਰੋ-ਏਸ਼ੀਅਨ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤ ਕੇ ਚਰਚਾ ਵਿਚ ਆਇਆ। 2008 ਓਲੰਪਿਕ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਉੱਭਰਦੇ ਹੋਏ ਲੰਡਨ ਵਿਚ ਹੋਈਆਂ 2012 ਓਲੰਪਿਕ ਖੇਡਾਂ ਵਿਚ 10 ਮੀ
Mansa News : ਸਹੀ ਮੁੱਲ ਨਾ ਮਿਲਣ ’ਤੇ ਕਿਸਾਨ ਨੇ ਵਾਹ’ਤੀ ਸ਼ਿਮਲਾ ਮਿਰਚ ਦੀ ਫਸਲ
ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਕਿਸਾਨ ਨੇ ਸ਼ਿਮਲਾ ਮਿਰਚ ਦਾ ਸਹੀ ਮੁੱਲ ਨਾ ਮਿਲਣ ਕਾਰਨ ਅੱਕੇ ਹੋਏ ਨੇ ਡੇਢ ਏਕੜ ਫ਼ਸਲ ਟਰੈਕਟਰ ਨਾਲ ਵਾਹ ਦਿੱਤੀ। ਕਿਸਾਨਾਂ ਨੇ ਲੇਬਰ ਦਾ ਖ਼ਰਚਾ ਵੱਧ ਪੈਣ ਅਤੇ ਖ਼ਰੀਦ ਮੁੱਲ ਵੀ ਸ਼ਿਮਲਾ ਮਿਰਚ ਦਾ ਸਹੀ ਨਾ ਮਿਲਣ ਕਾਰਨ ਅਜਿਹਾ ਉਸ ਨੂੰ ਕਦਮ ਚੁੱਕਣਾ ਪਿਆ ਹੈ।
ਨੰਗਲ ਅੰਬੀਆ ਕਤਲ ਕਾਂਡ ’ਚ ਲੋੜੀਂਦਾ ਗੈਂਗਸਟਰ ਗ੍ਰਿਫ਼ਤਾਰ, ਫ਼ਰਾਰ ਚੱਲ ਰਿਹਾ ਸੀ ਸਵਰਨਦੀਪ ਸਿੰਘ
ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ ਕਾਂਡ ’ਚ ਪੁਲਿਸ ਨੇ ਇਕ ਹੋਰ ਗੈਂਗਸਟਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਅੰਮ੍ਰਿਤਸਰ ਦੇ ਗੋਲਡਨ ਗੇਟ ਸਥਿਤ ਪ੍ਰੀਤਮ ਐਨਕਲੇਵ ਦੇ ਰਹਿਣ ਵਾਲੇ ਸਵਰਨਦੀਪ ਸਿੰਘ ਰੂਪ ਵਜੋਂ ਹੋਈ ਹੈ।
ਛੱਤੀਸਗੜ੍ਹ ਦੇ ਰਾਜਪਾਲ ਦੇ ਉੜੀਸਾ ਦੌਰੇ ਖ਼ਿਲਾਫ਼ ਬੀਜੇਡੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ
ਭੁਬਨੇਸ਼ਵਰ, 5 ਮਈ ਬੀਜੂ ਜਨਤਾ ਦਲ (ਬੀਜੇਡੀ) ਨੇ ਛੱਤੀਸਗੜ੍ਹ ਦੇ ਰਾਜਪਾਲ ਬਿਸਵਭੂਸ਼ਨ ਹਰੀਚੰਦਨ ’ਤੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਾਉਂਦਿਆਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਜਦੋਂ ਤੱਕ ਉੜੀਸਾ ਵਿੱਚ ਇੱਕ ਸਮੇਂ ਹੋਰ ਰਹੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦਾ ਅਮਲ ਨੇਪਰੇ ਨਹੀਂ ਚੜ੍ਹ ਜਾਂਦਾ, ਉਦੋਂ ਤੱਕ ਉਨ੍ਹਾਂ ਦੇ ਇਸ ਪੂਰਬੀ ਸੂਬੇ [...] The post ਛੱਤੀਸਗੜ੍ਹ ਦੇ ਰਾਜਪਾਲ ਦੇ ਉੜੀਸਾ ਦੌਰੇ ਖ਼ਿਲਾਫ਼ ਬੀਜੇਡੀ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ appeared first on Punjabi Tribune .
ਆਈਏਐੱਸ ਰਾਖੀ ਗੁਪਤਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਗਾਏ ਪੰਜਾਬੀ ਗੀਤ ‘ਮਾਹੀਆ‘ ਦਾ ਕੀਤਾ ਲੋਕ-ਅਰਪਣ
ਇਸ ਮੌਕੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਰਾਖੀ ਗੁਪਤਾ ਨੇ ਦੱਸਿਆ ਕਿ ਇਹ ਅਥਾਹਾ ਖ਼ੁਸ਼ੀ ਦੇ ਪਲ਼ ਹਨ ਕਿ ਮੇਰੇ ਵੱਲੋਂ ਪੰਜਾਬੀ ਵਿਰਾਸਤ ਦੀ ਪੇਸ਼ਕਾਰੀ ਕਰਦੇ ਗੀਤ ‘ਮਾਹੀਆ‘ ਦਾ ਲੋਕ-ਅਰਪਣ ਗੁਰੂ ਨਾਨਕ ਦੇਵ ਯੂਨਵਰਸਿਟੀ ਦੇ ਵਿਹੜੇ ਵਿਚ ਹੋ ਰਿਹਾ ਹੈ।
Amritsar News ; ਸੁਧੀਰ ਸੂਰੀ ਦੇ ਕਤਲ ਕੇਸ ‘ਚ ਜੇਲ੍ਹ 'ਚ ਬੰਦ ਸੰਨੀ ਅੰਮ੍ਰਿਤਸਰ ਤੋਂ ਲੜੇਗਾ ਚੋਣ
ਸ੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੀ ਛੋਹ ਪ੍ਰਾਪਤ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਲੋਕ ਸਭਾ ਚੋਣਾ ਸਬੰਧੀ ਮੀਟਿੰਗ ਕੀਤੀ ਗਈ। ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਚੋਣ ਮੈਦਾਨ ਵਿਚ ਸੰਦੀਪ ਸਿੰਘ ਸੰਨੀ ਨੂੰ ਉਮੀਦਵਾਰ ਐਲਾਨਿਆ ਗਿਆ।
ਰੇਵੰਨਾ ਸੈਕਸ ਸਕੈਂਡਲ ਕੇਸ: ਕਾਂਗਰਸ ਨੇ ਮੋਦੀ ਤੇ ਸ਼ਾਹ ਨੂੰ ਕੀਤੇ ਦਸ ਸਵਾਲ
ਬੇਲਗਾਵੀ (ਕਰਨਾਟਕ), 5 ਮਈ ਕਰਨਾਟਕ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਉਮੀਦਵਾਰ ਅਤੇ ਹਾਸਨ ਤੋਂ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਸੈਕਸ ਸਕੈਂਡਲ ਕੇਸ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਨੂੰ ਲੈ ਕੇ ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਤਾਜ਼ਾ ਹਮਲਾ ਬੋਲਿਆ ਅਤੇ ‘ਦਸ ਸਵਾਲਾਂ’ ਦੇ ਜਵਾਬ ਦੇਣ ਦੀ ਮੰਗ [...] The post ਰੇਵੰਨਾ ਸੈਕਸ ਸਕੈਂਡਲ ਕੇਸ: ਕਾਂਗਰਸ ਨੇ ਮੋਦੀ ਤੇ ਸ਼ਾਹ ਨੂੰ ਕੀਤੇ ਦਸ ਸਵਾਲ appeared first on Punjabi Tribune .
ਚੋਣ ਕਮਿਸ਼ਨ ਨੇ ਆਂਧਰਾ ਦਾ ਡੀਜੀਪੀ ਬਦਲਿਆ
ਨਵੀਂ ਦਿੱਲੀ, 5 ਮਈ ਚੋਣ ਕਮਿਸ਼ਨ ਨੇ ਆਂਧਰਾ ਪ੍ਰਦੇਸ਼ ਦੇ ਪੁਲੀਸ ਮੁਖੀ ਕੇ ਵੀ ਰਾਜੇਂਦਰਨਾਥ ਰੈੱਡੀ ਨੂੰ ਤੁਰੰਤ ਪ੍ਰਭਾਵ ਤੋਂ ਬਦਲਣ ਦੇ ਅੱਜ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਜਾਣਕਾਰੀ ਸੂਤਰਾਂ ਵੱਲੋਂ ਦਿੱਤੀ ਗਈ ਹੈ। ਸੂਤਰਾਂ ਮੁਤਾਬਕ, ਚੋਣ ਅਧਿਕਾਰੀਆਂ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਇਸ ਅਹੁਦੇ ’ਤੇ ਤਾਇਨਾਤੀ ਲਈ ਡੀਜੀਪੀ ਰੈਂਕ ਦੇ ਤਿੰਨ [...] The post ਚੋਣ ਕਮਿਸ਼ਨ ਨੇ ਆਂਧਰਾ ਦਾ ਡੀਜੀਪੀ ਬਦਲਿਆ appeared first on Punjabi Tribune .
ਰੋਹਿਤ ਵੇਮੁਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਵਾਂਗੇ: ਕਾਂਗਰਸ
ਨਵੀਂ ਦਿੱਲੀ, 5 ਮਈ ਕਾਂਗਰਸ ਨੇ ਅੱਜ ਕਿਹਾ ਕਿ ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਰੋਹਿਤ ਵੇਮੁਲਾ ਦੀ ਮੌਤ ਮਾਮਲੇ ਵਿੱਚ ਪਹਿਲਾਂ ਕੀਤੀ ਗਈ ਜਾਂਚ ਵਿੱਚ ਕਈ ਤਰੁੱਟੀਆਂ ਸਨ ਅਤੇ ਤਿਲੰਗਾਨਾ ਵਿੱਚ ਉਸ ਦੀ ਸਰਕਾਰ ਵੇਮੁਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੇਗੀ। ਤਿਲੰਗਾਨਾ ਪੁਲੀਸ ਨੇ ਵੇਮੁਲਾ ਦੀ ਮੌਤ ਦੇ ਮਾਮਲੇ [...] The post ਰੋਹਿਤ ਵੇਮੁਲਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਵਾਂਗੇ: ਕਾਂਗਰਸ appeared first on Punjabi Tribune .
1-2 ਨਹੀਂ, ਕਿਸ਼ਨਗੰਜ 'ਚ ਔਰਤ ਨੇ ਦਿੱਤਾ ਇੱਕੋ ਸਮੇਂ 5 ਬੱਚੀਆਂ ਨੂੰ ਜਨਮ, ਡਾਕਟਰ ਤੋਂ ਲੈ ਕੇ ਪਰਿਵਾਰ ਵਾਲੇ ਹੈਰਾਨ
ਬਿਹਾਰ ਦੇ ਕਿਸ਼ਨਗੰਜ ਵਿੱਚ ਇੱਕ ਔਰਤ ਨੇ ਪੰਜ ਨਵਜੰਮੇ ਬੱਚਿਆਂ ਨੂੰ ਜਨਮ ਦਿੱਤਾ ਹੈ। ਕਿਸ਼ਨਗੰਜ ਜ਼ਿਲ੍ਹੇ ਦੇ ਠਾਕੁਰਗੰਜ ਬਲਾਕ ਦੇ ਜਲਮਿਲਿਕ ਪਿੰਡ ਦੀ ਇੱਕ ਔਰਤ ਨੇ ਇੱਕੋ ਸਮੇਂ ਪੰਜ ਲੜਕੀਆਂ ਨੂੰ ਜਨਮ ਦਿੱਤਾ ਹੈ। ਜੇਕਰ ਕੋਈ ਇਸ ਨੂੰ ਰੱਬ ਦਾ ਚਮਤਕਾਰ ਮੰਨ ਰਿਹਾ ਹੈ ਤਾਂ ਉਹ ਇਸ ਦੇ ਪਿੱਛੇ ਵਿਗਿਆਨਕ ਕਾਰਨ ਦੱਸ ਰਿਹਾ ਹੈ।
ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਿਊ ਕਾਰਨਰ ਨੋਟਿਸ ਜਾਰੀ
ਬੰਗਲੂਰੂ, 5 ਮਈ ਕਰਨਾਟਕ ਦੇ ਗ੍ਰਹਿ ਮੰਤਰੀ ਡਾ. ਜੀ ਪਰਮੇਸ਼ਵਰ ਨੇ ਅੱਜ ਕਿਹਾ ਕਿ ਕਈ ਔਰਤਾਂ ਨਾਲ ਜਬਰ-ਜਨਾਹ ਦੇ ਮੁਲਜ਼ਮ ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਿਊ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਹਾਸਨ ਲੋਕ ਸਭਾ ਸੀਟ ਤੋਂ ਐੱਨਡੀਏ ਉਮੀਦਵਾਰ ਨੂੰ ਭਾਰਤ ਵਾਪਸ ਲਿਆਉਣ ਲਈ ਇੰਟਰਪੋਲ ਦੀ ਮਦਦ ਲਈ ਜਾ ਰਹੀ ਹੈ। ਕਿਸੇ ਅਪਰਾਧ ਸਬੰਧੀ ਕੌਮਾਂਤਰੀ ਪੁਲੀਸ [...] The post ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਿਊ ਕਾਰਨਰ ਨੋਟਿਸ ਜਾਰੀ appeared first on Punjabi Tribune .
ਦਿੱਲੀ ਦੀਆਂ ਪਾਰਟੀਆਂ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ 'ਤੇ ਤੁਲੀਆਂ : ਸੇਖੋਂ
ਸਾਡਾ ਦੇਸ਼ ਇਕ ਸੰਘੀ ਲੋਕਤੰਤਰ ਵਾਲਾ ਦੇਸ਼ ਹੈ, ਜਿੱਥੇ ਕੇਂਦਰ ਦੇ ਨਾਲ-ਨਾਲ ਸੂਬਿਆਂ ਨੂੰ ਵੀ ਬਰਾਬਰ ਦੇ ਅਧਿਕਾਰ ਹਨ ਪਰ ਦਿੱਲੀ ਦੀਆਂ ਪਾਰਟੀਆਂ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰ ਕੇ ਸੱਤਾ ਦਾ ਕੇਂਦਰੀਕਰਨ ਕਰਨ ਦੇ ਰਾਹ ਉੱਪਰ ਤੁਲੀਆ ਹੋਈਆਂ ਹਨ। ਇਹ ਪਾਰਟੀਆਂ ਸੂਬਿਆਂ ਦੇ ਅਧਿਕਾਰਾਂ ਨੂੰ ਘਟਾ ਕੇ ਸਾਰੀ ਤਾਕਤ ਇਕ ਜਗ੍ਹਾ ਲਿਆਉਣਾ ਚਾਹੁੰਦੀਆਂ ਹਨ, ਜੋ ਸਹੀ ਨਹੀਂ ਹੈ। ਦੇਸ਼ ਇਕ ਬਹੁ ਭਾਸ਼ੀ, ਬਹੁ ਸੱਭਿਅਤਾ ਤੇ ਬਹੁ ਧਰਮੀ ਦੇਸ਼ ਹੈ, ਜਿਸ ਅੰਦਰ ਵੱਖ-ਵੱਖ ਸੂਬਿਆਂ ਵਿਚ ਵੱਖ-ਵੱਖ ਬੋਲੀ, ਧਰਮ ਅਤੇ ਕੌਮਾਂ ਦੇ ਲੋਕ ਰਹਿੰਦੇ ਹਨ। ਹਰ ਇਕ ਸੂਬੇ ਦੇ ਅਲੱਗ ਮਸਲੇ ਅਤੇ ਅਲੱਗ ਲੋੜਾਂ ਹਨ।
ਸ੍ਰੀ ਚੁਬਾਰਾ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਵਜੋਂ ਹੋਏ ਦਸਵੇਂ ਸਮਾਗਮ
ਜਸਪਾਲ ਸਿੰਘ ਜੱਸੀ/ਗੁਰਬਰਿੰਦਰ ਸਿੰਘ, ਤਰਨਤਾਰਨ/ਸ੍ਰੀ ਗੋਇੰਦਵਾਲ ਸਾਹਿਬ : ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ 461ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 22 ਅਪ੍ਰਰੈਲ ਤੋਂ ਆਰੰਭ ਹੋਏ ਲੜੀਵਾਰ ਗੁਰਮਤਿ ਸਮਾਗਮਾਂ ਦੇ ਤਹਿਤ 30 ਅਪ੍ਰਰੈਲ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੁੱਖ ਸਮਾਗਮ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ਵਿਚ ਹੋਏ ਤੇ ਐਤਵਾਰ ਨੂੰ ਲੜੀਵਾਰ ਸਮਾਗਮਾਂ ਦੀ ਸੰਪੂਰਨਤਾ ਦੇ ਚੱਲਦਿਆਂ ਦਸਵਾਂ ਸਮਾਗਮ ਸ਼ੁਕਰਾਨੇ ਦੇ ਰੂਪ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਚੁਬਾਰਾ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਕਰਵਾਇਆ ਗਿਆ।
Instagram Down: ਠੱਪ ਹੋਈ ਇੰਸਟਾਗ੍ਰਾਮ ਦੀ ਸੇਵਾ, ਫ੍ਰੀਡ ਰਿਫ੍ਰੈਸ਼ ਕਰਨ 'ਚ ਯੂਜ਼ਰਸ ਨੂੰ ਆ ਰਹੇ ਪਰੇਸ਼ਾਨੀ
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਪਿਛਲੇ ਕੁਝ ਸਮੇਂ ਤੋਂ ਡਾਊਨ ਹੈ। ਯੂਜ਼ਰਸ ਨੇ ਡਾਊਨਡਿਟੈਕਟਰ ਅਤੇ ਐਕਸ ਹੈਂਡਲ 'ਤੇ ਇਸ ਦੀ ਸ਼ਿਕਾਇਤ ਕੀਤੀ ਹੈ।
ਭਾਜਪਾ ਦੀ ਜਿੱਤ ਨਾਲ ਪੰਜਾਬ ਦੀ ਹੋਵੇਗੀ ਤਰੱਕੀ : ਚੰਦਰ ਮੋਹਨ
ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ ਵਿਚ ਉੱਘੇ ਸਮਾਜ ਸੇਵੀ ਅਤੇ ਸੂਬਾ ਕਾਰਜਕਾਰਨੀ ਮੈਂਬਰ ਯੁਵਾ ਮੋਰਚਾ ਪੰਜਾਬ ਚੰਦਰਮੋਹਨ ਗਰਗ ਨੇ ਪਾਰਟੀ ਦੇ ਚੋਣ ਦਫ਼ਤਰ ਦੇ ਉਦਘਾਟਨ ਸਬੰਧੀ ਨੁੱਕੜ ਮੀਟਿੰਗਾਂ ਕੀਤੀਆਂ। ਮੀਟਿੰਗ ਵਿਚ ਵਾਰਡ ਵਾਸੀ ਅਤੇ ਭਾਜਪਾ ਨਾਲ ਸਬੰਧਿਤ ਆਗੂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਭਾਜਪਾ ਦੀ ਜਿੱਤ ਪੰਜਾਬ ਵਿਚ ਜ਼ਰੂਰੀ ਹੈ।
ਮਲੂਕਾ ਵੱਲੋਂ ਪਰਮਪਾਲ ਦੇ ਹੱਕ 'ਚ ਪ੍ਰਚਾਰ
ਸ਼ਹਿਰੀ ਖੇਤਰਾਂ 'ਚੋਂ ਭਾਰੀ ਸਮਰਥਨ ਦੇ ਨਾਲ-ਨਾਲ ਪਿੰਡਾਂ 'ਚ ਵੀ ਇਸ ਵਾਰ ਲੋਕ ਭਾਜਪਾ ਦੇ ਹੱਕ 'ਚ ਲਾਮਬੰਦ ਹੋ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਬੀਬੀ ਵਾਲਾ ਵਿਖ਼ੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਹੱਕ 'ਚ ਚੋਣ ਪ੍ਰਚਾਰ ਤੋਂ ਬਾਅਦ ਕੀਤਾ। ਮਲੂਕਾ ਨੇ ਕਿਹਾ ਕਿ ਭਾਜਪਾ ਦਾ ਸ਼ਹਿਰੀ ਖੇਤਰ 'ਚ ਵੱਡਾ ਜਣ ਆਧਾਰ ਤਾਂ ਪਹਿਲਾਂ ਹੀ ਸੀ ਤੇ ਇਸ ਵਾਰ ਚੋਣ ਪ੍ਰਚਾਰ ਦੌਰਾਨ ਵੱਡਾ ਪਰਿਵਰਤਨ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ 'ਚੋਂ ਵੀ ਭਾਜਪਾ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ।
ਅੱਗ ਲੱਗਣ ਕਾਰਨ ਕਰੀਬ 22 ਏਕੜ ਨਾੜ ਸੜ ਕੇ ਸੁਆਹ
ਨਜ਼ਦੀਕੀ ਪਿੰਡ ਫੂਲ ਖੁਰਦ ਵਿਖੇ ਐਤਵਾਰ ਨੂੰ ਖੇਤਾਂ 'ਚ ਖੜ੍ਹੇ ਕਣਕ ਦੇ ਨਾੜ ਨੂੰ ਭਿਆਨਕ ਅੱਗ ਲੱਗਣ ਕਾਰਨ ਫਸਲ ਨੂੰ ਬਚਾਉਣ ਲਈ ਫਾਇਰ ਸਟੇਸ਼ਨ ਰੂਪਨਗਰ ਦੀ ਟੀਮ ਨੇ ਕਾਫੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਸੁਪਰੀਮ ਕੋਰਟ ਨੇ 13 ਸਾਲਾ ਲੜਕੀ ਨਾਲ ਜਬਰ ਜਨਾਹ ਦੇ ਦੋਸ਼ੀ ਉੱਤਰ ਪ੍ਰਦੇਸ਼ ਦੇ ਪੁਲਿਸ ਅਧਿਕਾਰੀ ਨੂੰ ਜ਼ਮਾਨਤ ਦੇਣ ਵਾਲੇ ਇਲਾਹਾਬਾਦ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਥਾਣਾ ਮੁਖੀ ਨੂੰ ਜ਼ਮਾਨਤ ਦੇਣਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
ਸਹੁਰੇ ਨੇ ਨੂੰਹ 'ਤੇ ਕੀਤਾ ਜਾਨਲੇਵਾ ਹਮਲਾ
ਪੱਤਰ ਪੇ੍ਰਰਕ, ਖਾਲੜਾ : ਤਰਨਤਾਰਨ ਦੇ ਇਕ ਸਰਹੱਦੀ ਪਿੰਡ ਦੀ ਮਹਿਲਾ ਨਾਲ ਉਸਦੇ ਸਹੁਰੇ ਵੱਲੋਂ ਪਹਿਲਾਂ ਛੇੜਛਾੜ ਕਰਨ ਅਤੇ ਨੂੰਹ ਵੱਲੋਂ ਵਿਰੋਧ ਕਰਨ 'ਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਅੌਰਤ ਨੂੰ ਸੁਰਸਿੰਘ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਦਕਿ ਥਾਣਾ ਖਾਲੜਾ ਦੀ ਪੁਲਿਸ ਨੇ ਇਸ ਸਬੰਧੀ ਪੀੜਤਾ ਦੇ ਸਹੁਰੇ ਅਤੇ ਜੇਠ ਸਮੇਤ ਚਾਰ ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਹੋਏ ਪੁਣਛ ਅੱਤਵਾਦੀ ਹਮਲੇ ਨੂੰ ਸਟੰਟ ਕਰਾਰ ਦਿੱਤਾ ਹੈ। ਚੰਨੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਚੋਣਾਂ ਦੌਰਾਨ ਹੀ ਹੁੰਦੀਆਂ ਹਨ।
ਫਰੰਟ ਨੇ ਦੋ ਬੱਚੀਆਂ ਦੀ ਪੜ੍ਹਾਈ ਦੀ ਲਈ ਜ਼ਿੰਮੇਵਾਰੀ
ਆਲ ਇੰਡੀਆ ਟੈਰੋਰਿਸਟ ਐਂਟੀ ਕ੍ਰਾਈਮ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਅਮਨ ਗਰਗ ਸੂਲਰ ਅਤੇ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ ਤੇ ਨਾਨਕ ਸਿੰਘ ਖੁਰਮੀ ਜਨਰਲ ਸਕੱਤਰ ਪੰਜਾਬ ਨੇ 2 ਗ਼ਰੀਬ ਪਰਿਵਾਰ ਦੀਆਂ ਬੱਚੀਆਂ ਦੀ ਬਾਂਹ ਫੜੀ। ਇਸ ਸਬੰਧੀ ਰਾਜ ਕੁਮਾਰ ਜਿੰਦਲ ਨੇ ਦੱਸਿਆ ਕਿ ਇਨ੍ਹਾਂ ਬੱਚੀਆਂ ਦੇ ਘਰ ਦੇ ਮਾੜੇ ਹਾਲਾਤ ਕਾਰਨ ਆਪਣੀ 12ਵੀਂ ਜਮਾਤ ਬਾਅਦ ਪੜ੍ਹਾਈ ਛੱਡ ਰਹੀਆਂ ਸਨ, ਪਰ ਜਦੋਂ ਪਤਾ ਲੱਗਿਆ ਤਾਂ ਫਰੰਟ ਦੇ ਰਾਸ਼ਟਰੀ ਪ੍ਰਧਾਨ ਅਮਨ ਗਰਗ ਸੂਲਰ ਤੇ ਨਾਨਕ ਸਿੰਘ ਖੁਰਮੀ ਨਾਲ ਗੱਲ ਕਰ ਕੇ ਦੋਵੇਂ ਕੁੜੀਆਂ ਦੀ ਸਾਰੀ ਪੜ੍ਹਾਈ ਦੀ ਜ਼ਿੰਮੇਵਾਰੀ ਲਈ ਤੇ ਦੋਵੇਂ ਬੱਚੀਆਂ ਰੀਨਾ ਰਾਣੀ ਤੇ ਸਰਬਜੀਤ ਕੌਰ ਪਿੰਡ ਮਹਿਤਾ ਸਨ ਅਤੇ ਪੜ੍ਹਾਈ 'ਚ ਹੋਣਹ
ਦਿ ਰੌਇਲ ਸਕੂਲ 'ਚ ਕਰਵਾਇਆ ਓਰੀਐਂਟੇਸ਼ਨ ਪ੍ਰਰੋਗਰਾਮ
ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ, ਜੋ ਕਿ ਭੀਖੀ ਮਾਨਸਾ ਮੁੱਖ ਮਾਰਗ 'ਤੇ ਸਥਿਤ ਹੈ, ਵਿਖੇ ਓਰੀਐਂਟੇਸ਼ਨ ਪੋ੍ਗਰਾਮ ਕਰਵਾਇਆ ਗਿਆ, ਜਿਸ ਵਿੱਚ ਲਗਪਗ 200 ਵਿਦਿਆਰਥੀਆਂ ਦੇ ਮਾਪਿਆਂ ਨੇ ਹਿੱਸਾ ਲਿਆ। ਸਕੂਲ ਪਿੰ੍ਸੀਪਲ ਯੋਗਿਤਾ ਭਾਟੀਆ ਨੇ ਮਾਪਿਆਂ ਨੂੰ ਜੀ ਆਇਆਂ ਨੂੰ ਆਖਦਿਆਂ ਵਿਦਿਆਰਥੀਆਂ ਦੇ ਅਕਾਦਮਿਕ ਤੇ ਵਿਅਕਤੀਗਤ ਵਿਕਾਸ ਦੇ ਪਾਲਣ ਪੋਸ਼ਣ ਵਿੱਚ ਸਕੂਲ ਅਤੇ ਮਾਪਿਆਂ ਦਰਮਿਆਨ ਮਜ਼ਬੂਤ ਸਾਂਝੀਦਾਰੀ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਬਟਾਲਾ ਦੇ ਕਸਬਾ ਘੁਮਾਣ ਦੇ ਪਿੰਡ ਬਰਿਆਰ 'ਚ ਇਕ ਔਰਤ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਦੋ ਗੁੱਟਾਂ 'ਚ ਲੜਾਈ ਹੋ ਗਈ। ਪਿੰਡ ਦੇ ਦਬੰਗਾਂ ਨੇ ਔਰਤ ਨੂੰ ਉਨ੍ਹਾਂ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ। ਜਿਸ ਕਾਰਨ ਦੋਵੇਂ ਧੜੇ ਆਹਮੋ-ਸਾਹਮਣੇ ਆ ਗਏ ਅਤੇ ਇਸ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਸ੍ਰੀ ਹਰਗੋਬਿੰਦਪੁਰ ਅਤੇ ਤਹਿਸੀਲਦਾਰ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਨੂੰ ਸੰਭਾਲਿਆ।
ਲੋਕ ਸਭਾ ਚੋਣਾਂ ਲਈ ਪੋਿਲੰਗ ਸਟਾਫ਼ ਦੀ ਹੋਈ ਰਿਹਰਸਲ
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਮਾਸਟਰ ਟੇ੍ਨਰਜ਼ ਵੱਲੋਂ ਚੋਣ ਅਮਲੇ ਦੀ ਪਹਿਲੀ ਰਿਹਰਸਲ ਵਿਧਾਨ ਸਭਾ ਹਲਕਾ ਪੱਧਰ 'ਤੇ ਸਬੰਧਿਤ ਏਆਰਓਜ਼ ਦੀ ਨਿਗਰਾਨੀ ਹੇਠ ਕਰਵਾਈ ਗਈ। ਐੱਸਡੀਐੱਮ ਮਾਨਸਾ ਮਨਜੀਤ ਸਿੰਘ ਰਾਜਲਾ, ਐੱਸਡੀਐੱਮ ਸਰਦੂਲਗੜ੍ਹ ਨਿਤੇਸ਼ ਕੁਮਾਰ ਜੈਨ ਅਤੇ ਐੱਸਡੀਐੱਮ ਬੁਢਲਾਡਾ ਗਗਨਦੀਪ ਸਿੰਘ ਨੇ ਸਬੰਧਿਤ ਵਿਧਾਨ ਸਭਾ ਹਲਕਿਆਂ 'ਚ ਰਿਹਰਸਲ ਸਥਾਨਾਂ ਦਾ ਦੌਰਾ ਕਰ ਕੇ ਮਾਸਟਰ ਟੇ੍ਨਰਜ਼ ਅਤੇ ਚੋਣ ਅਮਲੇ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਨੂੰ ਪੂਰੀ ਤਰ੍ਹਾਂ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਿਆਰ
ਮੁੱਖ ਮੰਤਰੀ ਚੋਣਾਂ ਸਬੰਧੀ ਰੈਲੀ ਲਈ ਪਹੁੰਚ ਰਹੇ ਨੇ ਝੁਨੀਰ
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਖੀ ਰੈਲੀ ਨੂੰ ਸੰਬੋਧਨ ਕਰਨ ਲਈ ਸਰਦੂਲਗੜ੍ਹ ਹਲਕੇ ਦੇ ਝੁਨੀਰ ਇਲਾਕੇ ਵਿੱਚ ਪਹੁੰਚ ਰਹੇ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਸੰਜੀਵ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਠਿੰਡਾ ਹਲਕਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ, ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।
ਜੇਈਈ 'ਚ ਪਹਿਲਾ ਸਥਾਨ ਪ੍ਰਰਾਪਤ ਕਰਨ 'ਤੇ ਵਿਦਿਆਰਥੀਆਂ ਦਾ ਕੀਤਾ ਸਵਾਗਤ
ਮਨੂੰ ਵਾਟਿਕਾ ਡੇ ਬੋਰਡਿੰਗ ਸਕੂਲ ਦੇ ਜੇਈਈ ਮੇਨ ਦੇ ਸੈਸ਼ਨ-2 'ਚ ਚੰਗੀਆਂ ਪੁਜ਼ੀਸ਼ਨਾਂ ਪ੍ਰਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਕੂਲ ਵਿੱਚ ਪਹੁੰਚਣ 'ਤੇ ਸਟਾਫ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਭਾਰਤ ਭੂਸ਼ਣ ਗੁਪਤਾ ਅਤੇ ਮੈਨੇਜਿੰਗ ਡਾਇਰੈਕਟਰ ਮਨੂ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਪ੍ਰਰੀਖਿਆਵਾਂ ਵਿੱਚ ਸਕੂਲ ਦੇ ਤਰੁਣ ਗੋਇਲ ਨੇ 99.94 ਫ਼ੀਸਦੀ, ਜਪਨੀਤ ਸਿੰਘ ਨੇ 99.7 ਫ਼ੀਸਦੀ, ਪ੍ਰਥਮ ਮਿੰਗਲਾਨੀ 99.44 ਫ਼ੀਸਦੀ, ਸ਼ਿਵਮ ਸਿੰਗਲਾ 99.29 ਫ਼ੀਸਦੀ, ਰਿਸ਼ੀ ਅਹੂਜਾ 98.25 ਫ਼ੀਸਦੀ, ਸਾਰਥਕ ਬਾਂਸਲ 97.8 ਫ਼ੀਸਦੀ, ਕਾਰਤਿਕ 97.55 ਫ਼ੀਸਦੀ, ਨਮਨ 96.4 ਫ਼ੀਸਦੀ, ਕਸ਼ਿਸ਼ 96 ਫ਼ੀਸਦੀ, ਹਰਪ੍ਰਤੀਕ ਸਿੰਘ ਨੇ 95.6 ਫ਼ੀਸਦੀ ਨੰਬਰ
ਅਕਾਲੀ ਦਲ ਨੇ ਸਿੱਖ ਪੰਥ ਦਾ ਕੀਤਾ ਵੱਡਾ ਨੁਕਸਾਨ : ਲੱਖਾ ਸਿਧਾਣਾ
ਲੋਕ ਸਭਾ ਹਲਕਾ ਬਠਿੰਡਾ ਤੋਂ ਸ਼ੋ੍ਮਣੀ ਅਕਾਲੀ ਦਲ ਅੰਮਿ੍ਤਸਰ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਪਿੰਡ ਦੋਦੜਾ, ਭਾਦੜਾ, ਆਲਮਪੁਰ ਬੋਦਲਾ, ਕਣਕਵਾਲ ਚਹਿਲਾਂ, ਹੀਰੋਂ ਖੁਰਦ, ਖੀਵਾ ਮੀਹਾ ਸਿੰਘ ਵਾਲਾ, ਗੁੜਦੀ, ਬੀਰੋਕੇ ਕਲਾਂ, ਬੀਰੋਕੇ ਖੁਰਦ ਅਤੇ ਬੋੜਾਵਾਲ ਵਿਖੇ ਵੱਖ-ਵੱਖ ਥਾਵਾਂ 'ਤੇ ਆਮ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪੰਜਾਬ ਨੂੰ ਬਚਾਉਣ ਦੀ ਬਜਾਏ ਪੰਜਾਬ ਨੂੰ ਉਜਾੜਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ।
ਹਸਪਤਾਲ ਦੇ ਬਾਹਰ ਲੰਗਰ ਲਗਾਉਣਾ ਨਿਵੇਕਲਾ ਉਪਰਾਲਾ : ਵਿਸ਼ਾਲ ਸੈਣੀ
ਚੰਗਰ ਇਲਾਕੇ ਦੇ ਨੌਜਵਾਨਾਂ ਨੇ ਬਿਲਾਸਪੁਰ ਦੇ ਏਮਜ਼ ਹਸਪਤਾਲ ਦੇ ਬਾਹਰ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਕਾਰਜ ਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਭਰਪੂਰ ਸਲਾਘਾ ਕੀਤੀ ਜਾ ਰਹੀ ਇਸ ਲੰਗਰ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਐਡਵੋਕੇਟ ਵਿਸ਼ਾਲ ਸੈਣੀਨੇ ਦੱਸਿਆ ਕਿ ਗੁਰੂ ਦੇ ਲੰਗਰ ਹਰ ਇੱਕ ਲੋੜਵੰਦ ਜਗ੍ਹਾ ਤੇ ਪੰਜਾਬੀਆਂ ਵੱਲੋਂ ਅਕਸਰ ਲਗਾਏ ਜਾਂਦੇ ਹਨ ਪਰ ਪੰਜਾਬ ਦੇ ਨੌਜਵਾਨਾਂ ਵੱਲੋਂ ਹਿਮਾਚਲ ਪ੍ਰਦੇਸ਼ 'ਚ ਜਾ ਕੇ ਬਿਲਾਸਪੁਰ ਦੇ ਏਮਜ ਹਸਪਤਾਲ ਦੇ ਬਾਹਰ ਲੰਗਰ ਲਗਾਉਣਾ ਇਕ ਨਿਵੇਕਲਾ ਉਪਰਾਲਾ ਹੈ।
ਦੋਸਤੀ ਹੋਵੇ ਤਾਂ ਕ੍ਰਿਸ਼ਨ ਸੁਦਾਮਾ ਵਰਗੀ
ਸਥਾਨਕ ਮੁਹੱਲਾ ਵਾਸੀ ਦਰਜੀਆ ਵਾਲੀ ਗਲੀ ਪਾਰਕ ਰੋਡ ਦੇ ਸਮੂਹ ਮੁਹੱਲਾ ਵਾਸੀਆਂ ਵੱਲੋਂ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਅਖੀਰਲੇ ਦਿਨ ਦੀ ਜੋਤੀ ਪ੍ਰਚੰਡ ਦੀ ਰਸਮ ਜੀਵਨ ਡੇਅਰੀ ਵਾਲੇ ਅਤੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੱਲੋਂ ਕੀਤੀ ਗਈ। ਕਥਾ ਸ਼ੁਰੂ ਕਰਨ ਤੋਂ ਪਹਿਲਾਂ ਸਵੇਰ ਵੇਲੇ ਹਵਨ ਯੱਗ ਕੀਤਾ ਗਿਆ, ਜਿਸ ਵਿੱਚ ਕਥਾ ਸੁਣਨ ਵਾਲੇ ਸ਼ਰਧਾਲੂਆਂ ਤੇ ਮੁਹੱਲਾ ਵਾਸੀਆਂ ਵੱਲੋਂ ਮੰਤਰਾਂ ਦੇ ਉਚਾਰਨ ਨਾਲ ਹਵਨ ਵਿੱਚ ਅਹੂਤੀਆਂ ਪਾਈਆਂ। ਇਸ ਮੌਕੇ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸੇਵਾਮੁਕਤ ਆਈਏਐੱਸ ਬੀਬਾ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਪਹੁੰਚ ਕੇ ਮੁਹੱਲਾ ਵਾਸੀਆਂ ਵੱਲੋਂ ਕੀਤੇ ਗਏ ਧਾਰਮਿਕ ਕੰਮਾਂ ਦੀ
ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਭੂਚਾਲ ਸ਼ਾਮ 4:19 ਵਜੇ ਆਇਆ। ਹਾਲਾਂਕਿ ਭੂਚਾਲ ਦੇ ਝਟਕੇ ਮਹਿਸੂਸ ਨਹੀਂ ਕੀਤੇ ਗਏ। ਇਸ ਦਾ ਕੇਂਦਰ ਪੱਛਮੀ ਦਿੱਲੀ ਸੀ ਅਤੇ ਇਸ ਦੀ ਡੂੰਘਾਈ ਪੰਜ ਕਿਲੋਮੀਟਰ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2 ਮਾਪੀ ਗਈ।
ਤੇਜ ਰਫ਼ਤਾਰ ਟਰਾਲਾ ਚਾਲਕ ਨੇ ਸਾਈਕਲ ਚਾਲਕ ਦਰੜਿਆ, ਮੌਤ
ਐਤਵਾਰ ਸਵੇਰੇ ਰੋਪੜ-ਸ੍ਰੀ ਕੀਰਤਪੁਰ ਸਾਹਿਬ ਕੌਮੀ ਮਾਰਗ 'ਤੇ ਪੈਂਦੇ ਪਿੰਡ ਪਿ੍ਰਥੀਪੁਰ ਬੁੰਗਾ ਵਿਖੇ ਇਕ ਤੇਜ਼ ਰਫਤਾਰ ਘੋੜਾ ਟਰਾਲਾ ਵਲੋਂ ਇਕ ਸਾਈਕਲ ਸਵਾਰ ਨੌਜਵਾਨ ਨੂੰ ਆਪਣੀ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਹੈਂਡਬਾਲ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਲਾਏ ਜਾਣਗੇ ਸਿਖਲਾਈ ਕੈਂਪ
ਜ਼ਿਲ੍ਹਾ ਹੈਂਡਬਾਲ ਐਸੋਸੀਏਸ਼ਨ ਬਠਿੰਡਾ ਦੀ ਅਹਿਮ ਮੀਟਿੰਗ ਰਘਵੀਰ ਚੰਦ ਸ਼ਰਮਾ ਦੀ ਅਗਵਾਈ ਹੇਠ ਟੀਚਰਜ਼ ਹੋਮ 'ਚ ਹੋਈ। ਇਸ ਮੌਕੇ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਾਈਕੋਰਟ ਦੇ ਨਿਰਦੇਸ਼ਾਂ ਹੇਠ ਸੂਬਾ ਪੱਧਰੀ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਸਮੁੱਚੀ ਕਮੇਟੀ ਵੱਲੋਂ ਹੈਂਡਬਾਲ ਨੂੰ ਸੂਬੇ ਵਿਚ ਪ੍ਰਫੁੱਲਿਤ ਕਰਨ ਲਈ ਅਤੇ ਨੌਜਵਾਨਾਂ ਨੂੰ ਹੈਂਡਬਾਲ ਪ੍ਰਤੀ ਉਤਸ਼ਾਹਿਤ ਕਰਨ ਲਈ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ।
ਲੋਕ ਅਕਾਲੀ ਦਲ ਵੱਲੋਂ ਕੀਤੇ ਕੰਮ ਕਰ ਰਹੇ ਯਾਦ : ਸ਼ੇਖ
ਪੱਤਰ ਪੇ੍ਰਰਕ, ਤਰਨਤਾਰਨ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਪੋ੍. ਵਿਰਸਾ ਸਿੰਘ ਵਲਟੋਹਾ ਦੇ ਹੱਕ 'ਚ ਕੋਰ ਕਮੇਟੀ ਮੈਂਬਰ ਅਤੇ ਸਾਬਕ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਪਹੁੰਚੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਆਮ ਲੋਕਾਂ ਸਮੇਤ ਹਰ ਵਰਗ ਦੀਆਂ ਤੇ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਸਬੰਧੀ ਆਵਾਜ਼ ਬੁਲੰਦ ਕੀਤੀ ਹੈ।
ਕਿਤਾਬ 'ਪ੍ਰਰੋਗਰਾਮਿੰਗ ਯੂਜਿੰਗ ਪਾਈਥਨ ਫਰਾਮ ਬਿਗਨਰ ਟੂ ਪ੍ਰਰੋ' ਰਿਲੀਜ਼
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐੱਮਆਰਐੱਸਪੀਟੀਯੂ) ਬਠਿੰਡਾ ਵਿਖੇ ਕੰਪਿਊਟੇਸ਼ਨਲ ਵਿਭਾਗ ਲਈ ਇਕ ਮਹੱਤਵਪੂਰਨ ਮੀਲ ਪੱਥਰ ਵਜੋਂ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਵੱਲੋਂ ਸਾਂਝੇ ਤੌਰ 'ਤੇ ਪੋ੍ਗਰਾਮਿੰਗ ਯੂਜ਼ਿੰਗ ਪਾਈਥਨ ਫਰਾਮ ਬਿਗਨਰ ਟੂ ਪ੍ਰਰੋ ਸਿਰਲੇਖ ਵਾਲੀ ਨਵੀਂ ਕਿਤਾਬ ਤਿਆਰ ਕੀਤੀ ਗਈ ਹੈ।
ਇੰਸਟਾਗ੍ਰਾਮ ਪ੍ਰਭਾਵਕ ਦੀ ਇੱਕ ਫੋਟੋ ਨੇ ਲੈ ਲਈ ਜਾਨ, ਹਮਲਾਵਰਾਂ ਨੇ ਗੋਲ਼ੀਆਂ ਨਾਲ ਭੁੰਨਿਆ ਦਿੱਤਾ
ਇੱਕ ਇੰਸਟਾਗ੍ਰਾਮ ਪ੍ਰਭਾਵਕ ਨੂੰ ਉਸਦੀ ਫੋਟੋ ਸਾਂਝੀ ਕਰਨਾ ਇੰਨਾ ਭਾਰੀ ਪੈ ਗਿਆ ਕਿ ਉਸਦੀ ਜਾਨ ਚਲੀ ਗਈ। ਇਕ ਰਿਪੋਰਟ ਦੇ ਅਨੁਸਾਰ, ਇਕਵਾਡੋਰ ਦੇ ਪ੍ਰਭਾਵਕ ਲੈਂਡੀ ਪੈਰਾਗਾ ਗੋਇਬਰੋ ਦੀ ਦਿਨ-ਦਿਹਾੜੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 23 ਸਾਲਾ ਲੈਂਡੀ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਸੀ।
ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ, ਨੌ ਜ਼ਖ਼ਮੀ
ਸ਼ਨਿਚਰਵਾਰ ਦੀ ਰਾਤ ਵਾਪਰੇ ਸੜਕ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨੌ ਜ਼ਖ਼ਮੀ ਹੋ ਗਏ। ਪੀੜਤ ਵਿਅਕਤੀਆਂ ਨੂੰ ਸਮਾਜ ਸੇਵੀ ਸੰਸਥਾ ਸਹਾਰਾ ਅਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਰਕਰਾਂ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਸਬੰਧਿਤ ਥਾਣਿਆਂ ਦੀ ਪੁਲਿਸ ਨੇ ਮਿ੍ਤਕ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਸਹਾਰਾ ਸੰਸਥਾ ਦੇ ਵਰਕਰਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਪਹੁੰਚਾਇਆ ਹੈ।
ਜਸਵੀਰ ਗੜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਰੀ ਹਾਜ਼ਰੀ
ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਅਤੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਸਾਥੀਆਂ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਅਤੇ ਆਪਣੀ ਚੋਣ ਮੁਹਿੰਮ ਦਾ ਅਗਾਜ਼ ਕੀਤਾ।
ਵਿਸ਼ਵ ਹੀਮੋਫਿਲੀਆ ਦਿਵਸ 'ਤੇ ਸਮਾਗਮ ਕਰਵਾਇਆ
ਡਾ. ਡੀਕੇ ਸਿੰਘ ਡਾਇਰੈਕਟਰ ਏਮਜ਼ ਬਠਿੰਡਾ ਦੀ ਯੋਗ ਅਗਵਾਈ ਹੇਠ ਪੈਥੋਲੋਜੀ ਵਿਭਾਗ ਅਤੇ ਬਾਲ ਚਿਕਿਤਸਾ ਵਿਭਾਗ ਨੇ ਵਿਸ਼ਵ ਹੀਮੋਫਿਲੀਆ ਦਿਵਸ ਮਨਾਇਆ। ਇਸ ਮੌਕੇ ਡਾ. ਅਖਿਲੇਸ਼ ਪਾਠਕ, ਡੀਨ ਅਤੇ ਡਾ. ਰਾਜੀਵ ਕੁਮਾਰ ਗੁਪਤਾ, ਮੈਡੀਕਲ ਸੁਪਰਡੈਂਟ, ਏਮਜ਼ ਬਠਿੰਡਾ ਦੇ ਨਾਲ-ਨਾਲ ਹੀਮੋਫਿਲੀਆ ਐਡਵੋਕੇਸੀ ਸੁਸਾਇਟੀ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਅਤੇ ਟ੍ਰੀ ਲਵਰ ਸੁਸਾਇਟੀ ਦੇ ਨੁਮਾਇੰਦਿਆਂ ਮੌਜੂਦ ਸਨ।
ਕਾਰਪੋਰਲ ਪਹਾੜੇ ਪਿਛਲੇ ਮਹੀਨੇ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ ਅਤੇ 18 ਅਪ੍ਰੈਲ ਨੂੰ ਯੂਨਿਟ ਵਿੱਚ ਸ਼ਾਮਲ ਹੋਇਆ ਸੀ। ਕਾਰਪੋਰਲ ਪਹਾੜੇ (33) 2011 ਵਿੱਚ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਏ ਸਨ। ਉਸਦੇ ਪਰਿਵਾਰ ਵਿੱਚ ਉਸਦਾ ਪੰਜ ਸਾਲ ਦਾ ਬੇਟਾ, ਪਤਨੀ, ਮਾਂ ਅਤੇ ਤਿੰਨ ਭੈਣਾਂ ਹਨ।
ਲਿਫਟਿੰਗ ਦੀ ਕਮੀ ਕਾਰਨ ਆੜ੍ਹਤੀ ਤੇ ਕਿਸਾਨ ਪਰੇਸ਼ਾਨ
ਮਾਰਕੀਟ ਕਮੇਟੀ ਮੋਰਿੰਡਾ ਅਧੀਨ ਪੈਂਦੇ ਫੋਕਲ ਪੁਆਇੰਟ ਰਸੂਲਪੁਰ ਵਿਖੇ ਕਣਕ ਦੀ ਲਿਫਟਿੰਗ ਦੀ ਹੌਲੀ ਰਫਤਾਰ ਕਾਰਨ ਮੰਡੀ 'ਚ ਕਣਕ ਦੇ ਅੰਬਾਰ ਲੱਗ ਚੁੱਕੇ ਹਨ, ਜਦਕਿ ਪ੍ਰਸ਼ਾਸਨ ਜ਼ਿਆਦਾ ਧਿਆਨ ਦਿੰਦਾ ਨਹੀਂ ਜਾਪ ਰਿਹਾ।
ਜੀਵ ਨੂੰ ਆਪਣੇ ਕਲਿਆਣ ਲਈ ਪਰਮਾਤਮਾ ਦੀ ਕਥਾ ਸੁਣਨੀ ਹੋਵੇਗੀ : ਦਰਸ਼ਨਾ ਦੇਵੀ
ਪ੍ਰਕਾਸ਼ਾਨੰਦ ਮਹਾਰਾਜ ਮਾਤਾ ਭਗਵਤੀ ਦੇਵੀ ਦੀ 32ਵੀਂ ਪੁਨਯ ਤਿਥੀ ਮਹਾਉਤਸਵ ਸਬੰਧੀ ਆਦਰਸ਼ ਮਹਿਲਾ ਸਤਿਸੰਗ ਭਵਨ ਨੇੜੇ ਐੱਸਡੀ ਕਾਲਜ ਕੋਲ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਸਪਤਾਹ ਦੇ ਤੀਸਰੇ ਦਿਨ ਦੀ ਸ਼ੁਰੂਆਤ ਕਰਦਿਆਂ ਦਰਸ਼ਨਾ ਦੇਵੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਉਹ ਦਿਨ ਉਹ ਸਮਾਂ ਬੜਾ ਭਾਗਾਂ ਵਾਲਾ ਹੁੰਦਾ ਹੈ, ਜਿਸ ਦਿਨ ਭਗਵਾਨ ਦਾ ਸਤਿਸੰਗ ਸੁਣਨ ਨੂੰ ਮਿਲ ਜਾਵੇ ਨਾ ਜਾਣੇ ਕਦੋਂ ਮੌਤ ਦਾ ਬੁਲਾਵਾ ਆ ਜਾਵੇ, ਮੌਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ।
ਹਰਜੋਤ ਬੈਂਸ ਤੇ ਮਾਲਵਿੰਦਰ ਕੰਗ ਨੇ ਕੀਤੀ ਡੋਰ-ਟੂ-ਡੋਰ ਕੰਪੇਨ
ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਵੱਲੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹਲਕੇ ਵਿੱਚ ਚੋਣ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਚੱਲਦਿਆਂ ਬੀਤੇ ਦਿਨੀਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਮਾਲਵਿੰਦਰ ਸਿੰਘ ਕੰਗ ਵੱਲੋਂ ਨੰਗਲ ਮੇਨ ਮਾਰਕੀਟ ਵਿੱਚ ਡੋਰ-ਟੂ-ਡੋਰ ਕੰਪੇਨ ਕੀਤੀ ਗਈ।
ਸੀਨੀਅਰਜ਼ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਡੀਏਵੀ ਕਾਲਜ ਦੇ ਕਾਮਰਸ ਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ਼ ਨੂੰ ਵਿਦਾਇਗੀ ਦਿੱਤੀ। ਕਾਲਜ ਵਿਚ ਬਿਤਾਏ ਦਿਨਾਂ ਨੂੰ ਯਾਦ ਕਰਦੇ ਹੋਏ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ।
ਸੁਸਾਇਟੀ ਮੈਂਬਰਾਂ ਵੱਲੋਂ 4 ਯੂਨਿਟ ਐਮਰਜੈਂਸੀ ਖ਼ੂਨਦਾਨ
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਮੈਂਬਰਾਂ ਵੱਲੋਂ ਮਰੀਜ਼ਾਂ ਲਈ 4 ਯੂਨਿਟ ਐਮਰਜੈਂਸੀ ਖ਼ੂਨਦਾਨ ਕੀਤਾ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਲ ਥੈਲੂਸੀਮੀਆ, ਡਾਇਲਸਿਸ, ਡਲਿਵਰੀ ਕੇਸ ਮਰੀਜ਼ਾਂ ਨੂੰ 4 ਯੂਨਿਟ ਬਲੱਡ ਦੀ ਸਖ਼ਤ ਲੋੜ ਸੀ।
ਬੀਬੀ ਸਾਹੋਕੇ ਲੋਕ ਸਭਾ 'ਚ ਅੰਗਰੇਜ਼ੀ ਵਾਲੇ ਫੱਟੇ ਚੱਕ ਦੇਣਗੇ : ਕਾਂਗੜ
ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੇ ਹੱਕ ਵਿਚ ਸਾਬਕਾ ਕੈਬਨਿਟ ਮੰਤਰੀ ਗੁਰਪ੍ਰਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਪਿੰਡ ਜਲਾਲ ਵਿਖੇ ਹਲਕਾ ਪੱਧਰੀ ਵੱਡਾ ਇਕੱਠ ਹੋਇਆ, ਜਿਸ ਵਿਚ ਹਲਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰਪ੍ਰਰੀਤ ਸਿੰਘ ਕਾਂਗੜ ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਦੇ ਚਾਅ ਵਿਚ 'ਆਪ' ਨੂੰ ਵੋਟ ਪਾਏ ਸੀ ਪਰ ਹੁਣ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਪੰਜਾਬ ਵਿਚ ਹਰ ਰੋਜ਼ ਲੁੱਟਾਂ-ਖੋਹਾਂ ਹੋ ਰਹੀਆਂ ਹਨ ਅਤੇ ਕਿੱਧਰੇ ਕੋਈ ਸੁਣਵਾਈ ਨਹੀਂ ਹੋ ਰਹੀ।
ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਕੀਤੇ ਦਰਸ਼ਨ-ਦੀਦਾਰੇ
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਆਫ਼ ਫਾਰਮੇਸੀ ਦੇ ਵਿਦਿਆਰਥੀਆਂ ਨੇ ਅੰਮਿ੍ਤਸਰ ਦੇ ਪ੍ਰਸਿੱਧ ਹਰਿਮੰਦਰ ਸਾਹਿਬ ਅਤੇ ਜ਼ਿਲਿ੍ਹਆਂਵਾਲਾ ਬਾਗ ਦੇ ਦਰਸ਼ਨ ਕਰਨ ਸਮੇਂ ਸੱਭਿਆਚਾਰਕ ਤੌਰ 'ਤੇ ਭਰਪੂਰ ਯਾਤਰਾ ਕੀਤੀ।
ਕਈ ਆਦਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਛੁਡਾਉਣ ਲਈ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਈਆਂ ਜਾਣ ਪਰ ਉਹ ਦੂਰ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ। ਅਜਿਹੀ ਹੀ ਇੱਕ ਆਦਤ ਹੈ ਨਹੁੰ ਕੱਟਣਾ, ਜੋ ਕਿ ਬਹੁਤ ਸਾਰੇ ਲੋਕਾਂ ਨੂੰ ਬਚਪਨ ਤੋਂ ਹੀ ਵਿਕਸਿਤ ਹੁੰਦੀ ਹੈ।
ਸ਼ੋ੍ਮਣੀ ਅਕਾਲੀ ਦਲ ਧਰਮ ਨਿਰਪੱਖਤਾ ਦਾ ਮੁਦੱਈ : ਮੱਕੜ
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਪੋ੍. ਪੇ੍ਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਦੇ ਸੰਬੰਧ ਵਿੱਚ ਹਲਕਾ ਰੂਪਨਗਰ ਵਿਖੇ ਮਿਉਂਸੀਪਲ ਕਮੇਟੀ ਰੋਪੜ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਦੀ ਅਗਵਾਈ ਵਿੱਚ ਵਰਕਰਾਂ ਦੀ ਇੱਕ ਭਰਵੀਂ ਮੀਟਿੰਗ ਹੋਈ।
ਸਰਕਾਰੀ ਗਊਸ਼ਾਲਾ ਦੀ ਤੀਜੀ ਅੱਖ ਖ਼ਰਾਬ
ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਬਠਿੰਡਾ ਅਧੀਨ ਚੱਲ ਰਹੀ ਸਰਕਾਰੀ ਗਊਸ਼ਾਲਾ ਹਰਰਾਏਪੁਰ ਦੀ ਉਸਾਰੀ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ ਪਰ ਗਊ ਸ਼ੈੱਡ ਦੀ ਨਿਗਰਾਨੀ ਲਈ ਸਿਰਫ਼ ਤਿੰਨ ਸੀਸੀਟੀਵੀ ਕੈਮਰੇ ਲਾਏ ਗਏ ਹਨ, ਜੋ ਕਿ ਪਿਛਲੇ ਕੁਝ ਸਮੇਂ ਤੋਂ ਬੰਦ ਪਏ ਹਨ। ਕਰੀਬ 15 ਏਕੜ ਵਿਚ ਬਣੇ ਇਸ ਗਊ ਸ਼ੈੱਡ ਲਈ ਨਿਗਰਾਨੀ ਲਈ ਤਿੰਨ ਸੀਸੀਟੀਵੀ ਕੈਮਰੇ ਬਹੁਤ ਘੱਟ ਹਨ। ਇੰਨਾ ਹੀ ਨਹੀਂ 3 ਕੈਮਰਿਆਂ ਦੀ ਕੋਈ ਡੀਵੀਆਰ ਅਤੇ ਐੱਲਸੀਡੀ ਵੀ ਨਹੀਂ ਹੈ।
ਜਥੇਦਾਰ ਭੱਟੀ ਪਰਿਵਾਰ ਸਣੇ 'ਆਪ' 'ਚ ਹੋਏ ਸ਼ਾਮਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਨੰਗਲ ਦੇ ਪਿੰਡ ਬੇਲਾ ਧਿਆਨੀ ਦੇ ਅਕਾਲੀ ਆਗੂ ਪਰਿਵਾਰਾਂ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਲੋਕਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ।
ਸਿੱਧੂ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ
ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਵੱਲੋਂ ਹਲਕਾ ਤਲਵੰਡੀ ਸਾਬੋ ਤੋਂ ਭਾਜਪਾ ਇੰਚਾਰਜ ਅਤੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਰਵੀਪ੍ਰਰੀਤ ਸਿੰਘ ਸਿੱਧੂ ਦੀ ਹਾਜ਼ਰੀ ਵਿਚ ਸਥਾਨਕ ਅਨਾਜ ਮੰਡੀ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਬਦਲਾਅ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਪਰ ਹੁਣ ਪੰਜਾਬ ਦੇ ਲੋਕ ਹੁਣ ਆਪਣੀ ਗਲਤੀ 'ਤੇ ਪਛਤਾਵਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣਨ ਤੋਂ
ਸੇਵਾਦਾਰਾਂ ਵੱਲੋਂ 7 ਯੂਨਿਟ ਖ਼ੂਨਦਾਨ
ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖ਼ੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਗੁਰਬਖਸ਼ ਰਾਏ ਵਾਸੀ ਜਲਾਲਾਬਾਦ ਨੂੰ ਜਗਜੀਤ ਇੰਸਾਂ, ਅਮਰਦੀਪ ਇੰਸਾਂ ਅਤੇ ਅਜੇ ਬਾਘਲਾ ਇੰਸਾਂ ਨੇ ਖ਼ੂਨਦਾਨ ਕੀਤਾ। ਮਰੀਜ਼ ਬਲਜੀਤ ਕੌਰ ਵਾਸੀ ਬੁਰਜ ਮਹਿਮਾ ਨੂੰ ਵਿਜੇ ਇੰਸਾਂ, ਬਲਵਿੰਦਰ ਇੰਸਾਂ, ਭੈਣ ਦਿਲਪ੍ਰਰੀਤ ਇੰਸਾਂ ਅਤੇ ਭੈਣ ਖੁਸ਼ਕਰਨ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨਦਾਨੀ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਜਗਜੀਤ ਇੰਸਾਂ ਹੁਣ ਤਕ 50 ਵਾਰ, ਅਜੇ ਇੰਸਾਂ 35 ਵ
ਵਧੇਰੇ ਤਾਪਮਾਨ ਸਰੀਰ ਦੀ ਵਿਗਾੜਦੈ ਨਿਯਮ ਪ੍ਰਣਾਲੀ : ਡਾ. ਵਿਧਾਨ
ਡਾ. ਮਨੂੰ ਵਿਜ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਸਿਹਤ ਸੰਸਥਾ ਸਿੰਘਪੁਰ ਵਿਖੇ ਸਿਹਤ ਵਿਭਾਗ ਵੱਲੋਂ ਵੋਟਾਂ ਦੌਰਾਨ ਆਮ ਜਨਤਾ ਅਤੇ ਪੋਿਲੰਗ ਸਟਾਫ ਨੂੰ ਹੀਟ ਸਟ੍ਰੋਕ ਤੋਂ ਬਚਾਅ ਲਈ ਟੇ੍ਨਿੰਗ ਸੈਕਟਰ ਅਫ਼ਸਰ ਅਤੇ ਵੋਟਾਂ ਦੀਆਂ ਡਿਊਟੀਆਂ ਦੌਰਾਨ ਲੱਗੇ ਸਿਹਤ ਵਿਭਾਗ ਤੇ ਕਰਮਚਾਰੀ, ਜਿਸ ਵਿਚ ਕਮਿਊਨਿਟੀ ਹੈਲਥ ਅਫਸਰ, ਹੈਲਥ ਸੁਪਰਵਾਈਜ਼ਰ, ਹੈਲਥ ਵਰਕਰ, ਏਐਨਐੱਮਜ਼ ਅਤੇ ਆਸ਼ਾ ਵਰਕਰਾਂ ਦੀ ਟੇ੍ਨਿੰਗ ਕਰਵਾਈ ਜਾ ਰਹੀ ਹੈ।
ਗੁਰਦੁਆਰਾ ਸਾਹਿਬ 'ਚ ਦੋਸ਼ੀ ਨਾਲ ਜੋ ਵਾਪਰਿਆ, ਉਸੇ ਦਾ ਉਹ ਹੱਕਦਾਰ ਸੀ : ਬਾਬਾ ਬਲਬੀਰ ਸਿੰਘ
ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦੇ ਮੁਖੀ ਸ਼ੋ੍ਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਜ਼ਦੀਕ ਪਿੰਡ ਬੰਡਾਲਾ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਵਿਖੇ ਬਖਸ਼ੀਸ਼ ਸਿੰਘ ਉਰਫ ਗੋਲੂ ਵੱਲੋਂ ਸ੍ਰੀ ਗੁਰੂ ਗੰ੍ਥ ਸਾਹਿਬ ਦੇ ਪੱਤਰੇ ਪਾੜਨ ਕਾਰਨ ਜੋ ਕੁੱਝ ਉਸ ਨਾਲ ਵਾਪਰਿਆ ਹੈ, ਉਸ ਨੂੰ ਉਸੇ ਦਾ ਭਾਗੀਦਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਪੁਲਿਸ ਦੀ ਕਾਰਵਾਈ ਅਜਿਹੇ ਵਿਅਕਤੀਆਂ ਨੂੰ ਸਿੱਧੜ, ਪਾਗਲ, ਨੀਮ ਪਾਗਲ ਕਹਿ ਕੇ ਪੱਲਾ ਝਾੜ ਲੈਂਦੀ ਹੈ।
ਭਾਜਪਾ ਦੀ ਤਾਕਤ ਵਧ ਰਹੀ : ਪਰਮਪਾਲ ਕੌਰ
ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਮਲੂਕਾ ਨੇ ਸ਼ਨਿਚਰਵਾਰ ਨੂੰ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਹਰ ਰੋਜ਼ ਵੱਡੀ ਗਿਣਤੀ ਵਿਚ ਲੋਕ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ, ਜਿਸ ਕਾਰਨ ਹੋਰਨਾਂ ਪਾਰਟੀਆਂ ਵਿਚ ਭਾਰੀ ਬੇਚੈਨੀ ਹੈ। ਕਿਸਾਨਾਂ, ਨੌਜਵਾਨਾਂ, ਅੌਰਤਾਂ ਅਤੇ ਬਜ਼ੁਰਗਾਂ ਸਾਰਿਆਂ ਦਾ ਭਾਰਤੀ ਜਨਤਾ ਪਾਰਟੀ 'ਤੇ ਭਰੋਸਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਅਤੇ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ ਪਰ ਹੁਣ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਉਹ ਅਜਿਹੀਆਂ ਪਾਰਟੀਆਂ ਤੋਂ ਗੁੰਮਰਾਹ ਨਹੀਂ ਹੋਣਗੇ
ਈਵੀਐੱਮ ਤੇ ਵੀਵੀਪੈੱਟ ਮਸ਼ੀਨਾਂ ਦੀ ਰੈਂਡੇਮਾਈਜ਼ੇਸਨ ਹੋਈ
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਵਿਚ ਵਰਤੀਆਂ ਜਾਣ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐੱਮ) ਅਤੇ ਵੋਟਰ ਵੈਰੀਫਾਈਏਬਲ ਪੇਪਰ ਅੌਡਿਟ ਟ੍ਰੈਲ (ਵੀਵੀਪੈੱਟ) ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜ਼ੇਸਨ ਇੱਥੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਸਪ੍ਰਰੀਤ ਸਿੰਘ ਦੀ ਨਿਗਰਾਨੀ ਹੇਠ ਚੋਣ ਕਮਿਸ਼ਨ ਦੇ ਸਾਫਟਵੇਅਰ ਰਾਹੀਂ ਸਾਰੀ ਪ੍ਰਕਿਰਿਆ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤੀ ਗਈ।
ਕਾਂਗਰਸ ਨੇ ਉੜੀਸਾ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਬਦਲੇ
ਭੁਬਨੇਸ਼ਵਰ, 5 ਮਈ ਕਾਂਗਰਸ ਨੇ ਅੱਜ ਉੜੀਸਾ ਵਿੱਚ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਉਮੀਦਵਾਰ ਬਦਲ ਦਿੱਤੇ ਅਤੇ ਪਾਰਟੀ ਨੇ ਨੀਲਗਿਰੀ ਵਿਧਾਨ ਸਭਾ ਸੀਟ ਤੋਂ ਅਕਸ਼ੈ ਆਚਾਰੀਆ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਨੇ ਬਾਰੀ ਵਿਧਾਨ ਸਭਾ ਹਲਕੇ ਤੋਂ ਆਰਤੀ ਦੇਵੀ ਦੀ ਜਗ੍ਹਾ ਸਾਬਕਾ ਮੰਤਰੀ ਤੇ ਚਾਰ ਵਾਰ ਦੇ ਵਿਧਾਇਕ ਦੇਬਾਸ਼ੀਸ਼ ਨਾਇਕ, ਕਾਂਗਰਸ ਦੇ ਤਰਜਮਾਨ ਸੁਦਰਸ਼ਨ [...] The post ਕਾਂਗਰਸ ਨੇ ਉੜੀਸਾ ਦੀਆਂ ਪੰਜ ਵਿਧਾਨ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਬਦਲੇ appeared first on Punjabi Tribune .
ਮੋਡ ਫਿਟਨੈੱਸ ਜਿਮ 'ਮੋਡ ਪ੍ਰਰੀਮੀਅਰ ਲੀਗ 2014' ਕਰਵਾਈ
ਮੋਡ ਫਿਟਨੈੱਸ ਜਿਮ ਵੱਲੋਂ ਅੱਜ ਮੋਡ ਪ੍ਰਰੀਮੀਅਰ ਲੀਗ 2014 ਕਰਵਾਈ ਗਈ। ਸ਼ਹਿਰ ਦੇ ਕਿ੍ਕਟ ਗਰਾਊਂਡ ਵਿਚ ਕਰਵਾਈ ਗਈ ਇਸ 'ਮੋਡ ਪ੍ਰਰੀਮੀਅਰ ਲੀਗ 2014' ਦੀ ਸ਼ੁਰੂਆਤ ਜ਼ਿਲਾ ਪ੍ਰਰੈੱਸ ਕਲੱਬ ਐਸੋਸੀਏਸ਼ਨ ਰੂਪਨਗਰ ਦੇ ਜਨਰਲ ਸਕੱਤਰ ਕੁਲਵਿੰਦਰਜੀਤ ਸਿੰਘ ਭਾਟੀਆ ਵੱਲੋਂ ਟਾਸ ਕਰ ਕੇ ਕੀਤੀ ਗਈ।
ਸਿਲਵਰ ਓਕਸ ਸਕੂਲ 'ਚ ਲੀਡਰਸ਼ਿਪ ਗੁਣਾਂ ਨੂੰ ਦਰਸਾਉਂਦਾ ਪ੍ਰਰੋਗਰਾਮ ਕਰਵਾਇਆ
ਵਿਦਿਆਰਥੀਆਂ ਵਿਚ ਲੀਡਰਸ਼ਿਪ ਗੁਣਾਂ ਦੇ ਵਿਕਾਸ ਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਟੀਚੇ ਲਈ ਸਿਲਵਰ ਓਕਸ ਸਕੂਲ ਵਿਚ ਇਨਵੈਸਟਚਰ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਪੜਾਅ ਰੱਖੇ ਗਏ। ਪਹਿਲਾ ਪੜਾਅ ਨੋਮੀਨੇਸ਼ਨ ਨਾਲ ਸਬੰਧਿਤ ਸੀ। ਦੂਸਰਾ ਸਕੂਲ ਦੇ ਮੁੱਖ ਅਧਿਆਪਕਾਂ ਨਾਲ ਇੰਟਰੈਕਸ਼ਨ ਪੜਾਅ ਸੀ। ਤੀਸਰਾ ਰਾਊਂਡ ਮੈਨੀਫੈਸਟੋ ਘੋਸ਼ਨਾ ਦੌਰ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਵਾਅਦੇ ਕੀਤੇ।
ਖੂਨਦਾਨ ਸਭ ਤੋਂ ਵੱਡਾ ਯੱਗ : ਡਾ. ਗੁਰਸੇਵਕ ਸਿੰਘ
ਸਮਾਜ ਸੇਵਕ ਤੇ ਨੂਰ ਹਸਪਤਾਲ ਮੋਰਿੰਡਾ ਦੇ ਐੱਮਡੀ ਗੁਰਸੇਵਕ ਸਿੰਘ ਨੂਰ ਵਲੋਂ ਹਰ ਸਾਲ ਦੀ ਤਰ੍ਹਾਂ ਅਪਣੀ ਬੇਟੀ ਦੇ ਜਨਮ ਦਿਨ ਮੌਕੇ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 62 ਤੋਂ ਵੱਧ ਖੂਨ ਦਾਨੀਆਂ ਨੇ ਖ਼ੂਨ ਦਾਨ ਕੀਤਾ।
ਸੰਦੇਸ਼ਖਲੀ ਮਾਮਲੇ ਪਿੱਛੇ ਭਾਜਪਾ ਦਾ ਹੱਥ: ਮਮਤਾ ਬੈਨਰਜੀ
ਕੋਲਕਾਤਾ, 5 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ’ਤੇ ਸੂਬੇ ਨੂੰ ਬਦਨਾਮ ਕਰਨ ਲਈ ਸੰਦੇਸ਼ਖਲੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਦੋਸ਼ ਲਗਾਇਆ। ਸੰਦੇਸ਼ਖਲੀ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂਆਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਸਾਹਮਣੇ ਆਏ ਹਨ। ਤ੍ਰਿਣਮੂਲ ਕਾਂਗਰਸ ਨੇ ਸ਼ਨਿਚਰਵਾਰ ਨੂੰ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਜਾਰੀ ਕੀਤਾ, ਜਿਸ [...] The post ਸੰਦੇਸ਼ਖਲੀ ਮਾਮਲੇ ਪਿੱਛੇ ਭਾਜਪਾ ਦਾ ਹੱਥ: ਮਮਤਾ ਬੈਨਰਜੀ appeared first on Punjabi Tribune .
ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ
ਧਰਮਵਰਮ (ਆਂਧਰਾ ਪ੍ਰਦੇਸ਼), 5 ਮਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭਰੋਸਾ ਪ੍ਰਗਟਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ। ਉਨ੍ਹਾਂ ਇਹ ਦਾਅਵਾ ਕੀਤਾ ਕਿ ਪਹਿਲੇ ਦੋ ਗੇੜਾਂ ਦੀ ਵੋਟਿੰਗ ਤੋਂ ਬਾਅਦ ਭਾਜਪਾ ਨੂੰ ਮਿਲੀਆਂ ਸੀਟਾਂ ਦੀ ਗਿਣਤੀ 100 ਤੋਂ ਵੱਧ [...] The post ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ appeared first on Punjabi Tribune .
ਕਿਸਾਨ ਦੀ ਮੌਤ ਸਬੰਧੀ ਹਰਪਾਲਪੁਰ ਖ਼ਿਲਾਫ਼ ਕੇਸ ਦਰਜ
ਸਰਬਜੀਤ ਸਿੰਘ ਭੰਗੂ ਘਨੌਰ, 5 ਮਈ ਪਿੰਡ ਸੇਹਰਾ ਵਿੱਚ ਲੰਘੇ ਦਿਨ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਹੋਈ ਮੌਤ ਸਬੰਧੀ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਖੇੜੀ ਗੰਡਿਆਂ ਵਿੱਚ ਇਹ ਕੇਸ ਦਰਜ ਕੀਤਾ ਗਿਆ ਹੈ। ਉੱਧਰ, ਹਰਵਿੰਦਰ ਸਿੰਘ ਹਰਪਾਲਪੁਰ ਨੇ ਇਸ ਕੇਸ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ [...] The post ਕਿਸਾਨ ਦੀ ਮੌਤ ਸਬੰਧੀ ਹਰਪਾਲਪੁਰ ਖ਼ਿਲਾਫ਼ ਕੇਸ ਦਰਜ appeared first on Punjabi Tribune .
ਸਰਦੀਆਂ ਹੀ ਨਹੀਂ, ਗਰਮੀਆਂ ਵੀ ਬੁੱਲ੍ਹਾਂ ਦੀ ਨਮੀ ਨੂੰ ਖੋਹ ਲੈਂਦੀਆਂ ਹਨ ਅਤੇ ਉਹ ਅਕਸਰ ਸੁੱਕੇ ਅਤੇ ਫਟ ਜਾਂਦੇ ਹਨ। ਢਿੱਲੀ ਚਮੜੀ ਨੂੰ ਚੁੱਕਣਾ ਜਾਂ ਚਬਾਉਣ ਨਾਲ ਸਥਿਤੀ ਵਿਗੜ ਸਕਦੀ ਹੈ ਅਤੇ ਕੋਈ ਵੀ ਵਿਅਕਤੀ ਥੁੱਕ ਨਾਲ ਬੁੱਲ੍ਹਾਂ ਨੂੰ ਵਾਰ-ਵਾਰ ਗਿੱਲਾ ਕਰਨਾ ਪਸੰਦ ਨਹੀਂ ਕਰਦਾ। ਆਓ, ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ, ਤਾਂ ਇਹ ਲੇਖ ਸਿਰਫ਼ ਤੁਹਾਡੇ ਲਈ ਹੈ।
ਕਾਂਗਰਸ ਦਾ ਏਜੰਡਾ ਦਲਿਤਾਂ, ਕਬਾਇਲੀਆਂ ਤੇ ਪਿਛੜੇ ਵਰਗਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ: ਨੱਢਾ
ਸੂਰਜਪੁਰ (ਛੱਤੀਸਗੜ੍ਹ), 5 ਮਈ ਭਾਜਪਾ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਕਾਂਗਰਸ ’ਤੇ ਦੋਸ਼ ਲਗਾਇਆ ਕਿ ਉਸ ਦਾ ਏਜੰਡਾ ਦਲਿਤਾਂ, ਕਬਾਇਲੀਆਂ ਅਤੇ ਪਿਛੜੇ ਵਰਗਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ ਹੈ। ਉਨ੍ਹਾਂ ਕਾਂਗਰਸ ’ਤੇ ਵੋਟ ਬੈਂਕ, ਧਰਮ ਅਤੇ ਜਾਤ ਦੀ ਰਾਜਨੀਤੀ ਕਰਨ ਦਾ ਦੋਸ਼ ਵੀ ਲਗਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ [...] The post ਕਾਂਗਰਸ ਦਾ ਏਜੰਡਾ ਦਲਿਤਾਂ, ਕਬਾਇਲੀਆਂ ਤੇ ਪਿਛੜੇ ਵਰਗਾਂ ਦਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਾ: ਨੱਢਾ appeared first on Punjabi Tribune .
ਮਕਬੂਜ਼ਾ ਕਸ਼ਮੀਰ 'ਤੇ ਕਬਜ਼ਾ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨੀ ਪਵੇਗੀ ਕਿਉਂਕਿ ਲੋਕ ਕਹਿਣਗੇ ਕਿ ਸਾਨੂੰ ਭਾਰਤ ਨਾਲ ਮਿਲ ਜਾਣਾ ਚਾਹੀਦਾ ਹੈ....
ਮੈਰਿਟ ਸੂਚੀ 'ਚ ਆਈਆਂ ਵਿਦਿਆਰਥਣਾਂ ਦਾ ਸਨਮਾਨ
ਸਰਕਾਰੀ ਕੰਨਿਆ ਹਾਈ ਸਕੂਲ ਕੋਠਾ ਗੁਰੂ ਦੀਆਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਕਾਜਲ ਅਰੋੜਾ ਅਤੇ ਹਰਮਨਪ੍ਰਰੀਤ ਕੌਰ ਦੇ ਮੈਰਿਟ ਸੂਚੀ ਵਿਚ ਆਉਣ 'ਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਲਾਕ ਨੋਡਲ ਅਫਸਰ ਭਗਤਾ ਭਾਈਕਾ-ਕਮ-ਪਿੰ੍ਸੀਪਲ ਰਾਕੇਸ਼ ਕੁਮਾਰ, ਗਣਿਤ ਅਧਿਆਪਕ ਖੁਸ਼ਦੀਪ ਸਿੰਘ ਅਤੇ ਹਰਜੀਤ ਸਿੰਘ ਫੌਜੀ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਕੂਲ ਮੁਖੀ ਅਮਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਵਾਰ ਨਵੀਂ ਆਈਫੋਨ ਸੀਰੀਜ਼ ਨੂੰ ਵੱਡੇ ਡਿਜ਼ਾਈਨ ਅਤੇ ਹਾਰਡਵੇਅਰ ਅੱਪਗ੍ਰੇਡ ਨਾਲ ਲਿਆਂਦਾ ਜਾ ਰਿਹਾ ਹੈ। ਇਸ ਸੀਰੀਜ਼ ਦੇ ਫੋਨ ਕਈ ਮਹਿੰਗੇ ਕੰਪੋਨੈਂਟਸ ਦੇ ਨਾਲ ਲਿਆਂਦੇ ਜਾ ਰਹੇ ਹਨ।
ਰਾਜਗੜ੍ਹ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿਚ ਸਰਕਾਰੀ ਹਾਈ ਸਕੂਲ ਰਾਜਗੜ੍ਹ ਦੀ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਹੈੱਡਮਾਸਟਰ ਮਨਦੀਪ ਸਿੰਘ ਨੇ ਦੱਸਿਆ ਕਿ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ ਹਨ। ਉਨ੍ਹਾਂ ਦੱਸਿਆ ਕਿ ਸਾਲਾਨਾ ਪ੍ਰਰੀਖਿਆ ਦੇ ਨਤੀਜਿਆਂ ਵਿਚ ਅਰਸ਼ਦੀਪ ਕੌਰ ਪੁੱਤਰੀ ਹਰਦੀਪ ਸਿੰਘ ਨੇ 89.23 ਫ਼ੀਸਦੀ ਨੰਬਰ, ਮੁਹੰਮਦ ਇਮਰਾਨ ਹੁਸੈਨ ਪੁੱਤਰ ਲਖਵੀਰ ਮੁਹੰਮਦ ਨੇ 88.46 ਫ਼ੀਸਦੀ ਨੰਬਰ ਅਤੇ ਦਰਬਾਰ ਸਿੰਘ ਪੁੱਤਰ ਰਣਦੀਪ ਸਿੰਘ ਨੇ 85.38 ਫ਼ੀਸਦੀ ਨੰਬਰ ਪ੍ਰਰਾਪਤ ਕਰ ਕੇ ਲੜੀਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
10 ਕਿੱਲੋ ਭੁੱਕੀ ਬਰਾਮਦ, ਅੌਰਤ ਸਮੇਤ ਦੋ ਵਿਅਕਤੀ ਗਿ੍ਫ਼ਤਾਰ
ਜ਼ਿਲ੍ਹਾ ਪੁਲਿਸ ਨੇ ਇਕ ਅੌਰਤ ਸਮੇਤ ਦੋ ਨਸ਼ਾ ਸਮੱਗਲਰਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਕੋਲੋਂ 10 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਬਠਿੰਡਾ ਅਤੇ ਸੰਗਤ ਵਿਚ ਕੇਸ ਦਰਜ ਕੀਤਾ ਗਿਆ ਹੈ। ਥਾਣਾ ਸਦਰ ਬਠਿੰਡਾ ਦੇ ਏਐੱਸਆਈ ਫਰਵਿੰਦਰ ਸਿੰਘ ਅਨੁਸਾਰ ਪਿੰਡ ਸਰਦਾਰਗੜ੍ਹ ਵਿਚ ਨਾਕੇਬੰਦੀ ਕਰ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਫਰੈਂਚਾਇਜ਼ੀ ਦਿਵਾਉਣ ਦਾ ਝਾਂਸਾ ਦੇ ਕੇ ਮਾਰੀ 25 ਲੱਖ ਦੀ ਠੱਗੀ, ਦੋ ਖ਼ਿਲਾਫ਼ ਮਾਮਲਾ ਦਰਜ
ਬਿਹਾਰ ਅਤੇ ਝਾਰਖੰਡ ਦੇ ਰਹਿਣ ਵਾਲੇ ਦੋ ਵਿਅਕਤੀਆ ਵੱਲੋਂ ਸ਼ਹਿਰ ਦੇ ਇਕ ਵਪਾਰੀ ਨੂੰ ਕਲਿਆਣ ਜਿਊਲਰਜ਼ ਕੰਪਨੀ ਦੀ ਫਰੈਂਚਾਇਜ਼ੀ ਦਿਵਾਉਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਪਾਰੀ ਵੱਲੋਂ ਇਸ ਸਬੰਧੀ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਦੇ ਈਓ ਵਿੰਗ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਕਥਿਤ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਇਸ ਸਕੈਮ ਤੋਂ ਰਹੋ ਸਾਵਧਾਨ! ਨਹੀਂ ਕਰਾਉਣਾ ਚਾਹੁੰਦੇ ਨੁਕਸਾਨ ਤਾਂ ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ
ਉਬੇਰ ਨੂੰ ਡਰਾਈਵਰਾਂ ਵੱਲੋਂ ਸਵਾਰੀਆਂ ਨੂੰ ਫਰਜ਼ੀ ਕਿਰਾਇਆ ਸਕ੍ਰੀਨ ਦਿਖਾਉਣ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ। ਉਬੇਰ ਫੇਕ ਫੇਅਰ ਸਕਰੀਨ ਇੱਕ ਸਕੈਮ ਹੈ ਜਿੱਥੇ ਕੁਝ ਡਰਾਈਵਰ ਅਸਲ ਕਿਰਾਏ ਤੋਂ ਵੱਧ ਭੁਗਤਾਨ ਕਰਨ ਲਈ ਯਾਤਰੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹਨ।
ਅਕਾਲੀ ਆਗੂ ਡਾ. ਜਸਪਾਲ ਸਿੰਘ ਦੇ ਪਿਤਾ ਦਾ ਦੇਹਾਂਤ
ਸ਼੍ਰੋਮਣੀ ਅਕਾਲੀ ਦਲ ਸਰਕਲ ਮਲੂਕਾ ਦੇ ਪ੍ਰਧਾਨ ਡਾ. ਜਸਪਾਲ ਸਿੰਘ ਦਿਆਲਪੁਰਾ ਮਿਰਜ਼ਾ ਦੇ ਪਿਤਾ ਗੁਰਦੀਪ ਸਿੰਘ ਸਿੱਧੂ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੱਡੀ ਗਿਣਤੀ ਵਿਚ ਇਕੱਤਰ ਸੰਗਤਾਂ ਦੀ ਹਾਜ਼ਰੀ ਵਿਚ ਕੀਤਾ ਗਿਆ।
ਸਕੂਟਰੀ 'ਚ ਰੱਖੀ ਨਕਦੀ ਚੋਰੀ, ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ
ਜ਼ਿਲ੍ਹੇ ਦੇ ਪਿੰਡ ਭਗਤਾ ਭਾਈਕਾ ਵਿਚ ਅਣਪਛਾਤੇ ਵਿਅਕਤੀ ਵੱਲੋਂ ਸਕੂਟਰੀ ਦੀ ਡਿੱਗੀ ਵਿਚ ਰੱਖੇ 3 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਦੀ ਸ਼ਿਕਾਇਤ 'ਤੇ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਰਣਜੀਤ ਸਿੰਘ ਵਾਸੀ ਪਿੰਡ ਦਿਆਲਪੁਰਾ ਮਿਰਜ਼ਾ ਨੇ ਦੱਸਿਆ ਕਿ 4 ਮਈ ਨੂੰ ਉਸ ਨੇ ਆਪਣੀ ਸਕੂਟਰੀ ਦੀ ਡਿੱਗੀ 'ਚ 3 ਲੱਖ ਰੁਪਏ ਰੱਖੇ ਸਨ, ਜੋ ਕਿ ਉਹ ਬੈਂਕ 'ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ।
ਚੋਣ ਕਮਿਸ਼ਨ ਇੰਟਰਨੈਸ਼ਨਲ ਇਲੈਕਸ਼ਨ ਵਿਜ਼ਿਟਰਜ਼ ਪ੍ਰੋਗਰਾਮ (ਆਈ.ਈ.ਵੀ.ਪੀ.) ਦੇ ਸੰਗਠਨ ਰਾਹੀਂ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਜਾਰੀ ਰੱਖਦਾ ਹੈ...
Murder in Hoshiarpur : ਪਿੰਡ ਮੇਵਾ ਮਿਆਣੀ ਦੇ ਉੱਘੇ ਕਿਸਾਨ ਆਗੂ ਦਾ ਕਤਲ, ਖੇਤਾਂ ਨੂੰ ਪਾਣੀ ਲਾਉਣ ਗਿਆ ਸੀ ਘਰੋਂ
ਕਿਸਾਨ ਆਗੂ ਯੋਧਾ ਸਿੰਘ ਸਵੇਰੇ ਕਰੀਬ 10 ਵਜੇ ਆਪਣੇ ਘਰੋਂ ਖੇਤਾਂ 'ਚ ਪਾਣੀ ਲਗਾਉਣ ਲਈ ਗਿਆ ਸੀ ਜਿਸ ਦਾ ਬਿਆਸ ਦਰਿਆ ਕਿਨਾਰੇ ਕਤਲ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ-ਪੜਤਾਲ 'ਚ ਪੁਲਿਸ ਇਸ ਨੂੰ ਕਤਲ ਨੂੰ ਰੰਜ਼ਿਸ਼ਨ ਦੇਖ ਰਹੀ ਹੈ ਕਿਉਂਕਿ ਯੋਧਾ ਸਿੰਘ ਹਮੇਸ਼ਾ ਨਸ਼ਾ ਤਸਕਰਾਂ ਤੇ ਸਮਾਜਕ ਗਲਤ ਅਨਸਰਾਂ ਖਿਲਾਫ ਖੁੱਲ੍ਹ ਕੇ ਬੋਲਦਾ ਸੀ।
ਸ਼ੰਭੂ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ 55 ਸਾਲਾ ਔਰਤ ਦੀ ਮੌਤ, ਜ਼ਿਲ੍ਹਾ ਤਰਨਤਾਰਨ ਦੀ ਹੈ ਰਹਿਣ ਵਾਲੀ
ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਕਿਸਾਨ ਅੰਦੋਲਨ ਦੌਰਾਨ ਬੀਬੀ ਬਲਵਿੰਦਰ ਕੌਰ ਦੀ ਪਹਿਲੀ ਸ਼ਹੀਦੀ ਹੋਈ ਹੈ। ਉਨ੍ਹਾਂ ਦੱਸਿਆ ਕਿ ਬੀਬੀ ਬਲਵਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਪੋਸਟਮਾਰਟਮ ਲਈ ਲਿਆਂਦਾ ਗਿਆ ਹੈ।
ਪਿੰ੍ਸੀਪਲ ਅੰਜੂ ਨਾਗਪਾਲ ਦੀ ਦੇਖ-ਰੇਖ ਹੇਠ ਸੀਬੀਐੱਸਈ ਤੋਂ ਮਾਨਤਾ ਪ੍ਰਰਾਪਤ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਰਾਮਪੁਰਾ ਫੂਲ ਵਿਖੇ ਬੱਚਿਆਂ ਨੂੰ ਕੁੱਤਿਆਂ ਤੋਂ ਹੋਣ ਵਾਲੀ ਰੇਬੀਜ਼ ਬਿਮਾਰੀ ਦੇ ਲੱਛਣਾਂ ਬਾਰੇ ਜਾਗਰੂਕ ਕਰਨ ਅਤੇ ਇਸ ਦੀ ਰੋਕਥਾਮ ਲਈ ਟੀਕਾਕਰਨ ਕਰਵਾਉਣ ਦੇ ਉਦੇਸ਼ ਨਾਲ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਈਵੀਐੱਸਏ ਸੰਸਥਾ ਰਾਮਪੁਰਾ ਫੂਲ ਦੀ ਪ੍ਰਧਾਨ ਰਵਨੀਤ ਕੌਰ, ਮੀਤ ਪ੍ਰਧਾਨ ਆਦਰਸ਼ ਭਾਂਬਰੀ ਤੇ ਟੀਮ ਮੈਂਬਰ ਕਾਰਤਿਕ ਸਿੰਗਲਾ, ਵੰਸ਼ਿਕਾ ਮੈਂਗੀ, ਜਸਮੀਤ ਕੌਰ ਮਾਂਗਟ, ਅਸ਼ਵਨੀ ਕੁਮਾਰ ਨੇ ਬੱਚਿਆਂ ਨੂੰ ਵੱਖ-ਵੱਖ ਜਾਨਵਰਾਂ ਅਤੇ ਉਨ੍ਹਾਂ ਦੀਆਂ ਨਸਲਾਂ ਬਾਰੇ ਜਾਣਕਾਰੀ ਦਿੱਤੀ ਨੇ ਦੱਸਿਆ ਕਿ ਸਾਨੂੰ ਅਵ
ਦਰਅਸਲ, ਆਈਪੀਐਲ ਵਿੱਚ ਹੁਣ ਤੱਕ ਖੇਡੇ ਗਏ 62 ਮੈਚਾਂ ਵਿੱਚ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਨੇ 2306 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 137 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹੋਏ 2 ਸੈਂਕੜੇ ਅਤੇ 18 ਅਰਧ ਸੈਂਕੜੇ ਲਗਾਏ ਹਨ। ਜੇਕਰ ਰਿਤੂਰਾਜ ਗਾਇਕਵਾੜ ਧਰਮਸ਼ਾਲਾ 'ਚ ਪੰਜਾਬ ਕਿੰਗਜ਼ ਦੇ ਖਿਲਾਫ ਮੈਚ 'ਚ 29 ਦੌੜਾਂ ਬਣਾਉਣ 'ਚ ਸਫਲ ਰਹਿੰਦਾ ਹੈ ਤਾਂ ਉਹ ਸਚਿਨ ਤੇਂਦੁਲਕਰ ਨੂੰ ਪਛਾੜ ਦੇਵੇਗਾ।
ICC Women's T20 World Cup 2024 : ਮਹਿਲਾ ਟੀ20 ਵਿਸ਼ਵ ਕੱਪ ਦਾ ਸ਼ਡਿਊਲ ਜਾਰੀ, ਭਾਰਤ-ਪਾਕਿ ਮੁਕਾਬਲਾ ਇਸ ਤਰੀਕ ਨੂੰ
ICC ਵੱਲੋਂ ਜਾਰੀ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਸ਼ਡਿਊਲ 'ਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇੱਕੋ ਗਰੁੱਪ 'ਚ ਸ਼ਾਮਲ ਹਨ। ਟੀ-20 ਵਿਸ਼ਵ ਕੱਪ ਲਈ 10 ਟੀਮਾਂ ਨੂੰ ਦੋ ਗਰੁੱਪਾਂ 'ਚ ਵੰਡਿਆ ਗਿਆ ਹੈ। ਗਰੁੱਪ-ਏ 'ਚ ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ, ਕੁਆਲੀਫਾਇਰ-1 ਦੀਆਂ ਟੀਮਾਂ ਸ਼ਾਮਲ ਹਨ ਜਦਕਿ ਗਰੁੱਪ-ਬੀ 'ਚ ਦੱਖਣੀ ਅਫਰੀਕਾ, ਇੰਗਲੈਂਡ, ਵੈਸਟਇੰਡੀਜ਼, ਬੰਗਲਾਦੇਸ਼ ਅਤੇ ਕੁਆਲੀਫਾਇਰ-2 ਦੀਆਂ ਟੀਮਾਂ ਸ਼ਾਮਲ ਹਨ। ਭਾਰਤੀ ਟੀਮ 4 ਅਕਤੂਬਰ ਨੂੰ ਸਿਲਹਟ 'ਚ ਨਿਊਜ਼ੀਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਸਥਾਨਕ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰਾਇਲ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੀ ਬਾਰ੍ਹਵੀਂ ਕਲਾਸ ਦੀ ਹੋਣਹਾਰ ਵਿਦਿਆਰਥਣ ਕਿਮਰਨ ਕੌਰ ਨੇ ਆਪਣੀ ਕਲਮ ਦਾ ਜਾਦੂ ਬਖੇਰਦਿਆਂ 'ਇਫਤ' ਪੁਸਤਕ ਰਾਹੀ ਸਾਹਿਤ ਦੇ ਖੇਤਰ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਵਰਨਣਯੋਗ ਹੈ ਕਿ ਕਿਮਰਨ ਕੌਰ ਦੀ ਇਹ ਕਿਤਾਬ ਪਿਛਲੇ ਦਿਨੀ ਸੁਤੰਤਰਤਾ ਸੰਗਰਾਮੀ ਭਵਨ ਮੋਗਾ ਵਿਖੇ ਚੰਡੀਗੜ੍ਹ ਵਾਈਟ ਫੈਲਕਾਨ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਪੋ੍ਫੈਸਰ ਡਾ. ਮੋਹਨ ਤਿਆਗੀ ਦੀ ਮੌਜੂਦਗੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।
ਸੁਪਰੀਮ ਕਾਨਵੈਂਟ ਸਕੂਲ 'ਚ ਖੇਡਿਆ ਨੁੱਕੜ ਨਾਟਕ
ਇਲਾਕੇ ਦੀ ਮੋਹਰੀ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਵਿੱਚ ਬੇਟੀ ਪੜ੍ਹਾਓ ਬੇਟੀ ਬਚਾਓ ਤੇ ਨੁੱਕੜ ਨਾਟਕ ਕਰਵਾਇਆ ਗਿਆ।
ਬੀਐਸਐਫ ਨੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਕੀਤਾ ਬਰਾਮਦ, ਕਿਸਾਨ ਨੇ ਰੀਪਰ ਨਾਲ ਤੂੜੀ ਬਣਾਉਂਦੇ ਸਮੇਂ ਦੇਖਿਆ
ਬੀਐਸਐਫ਼ ਵੱਲੋਂ ਹਰੂਵਾਲ ਦੇ ਖੇਤਾਂ 'ਚੋਂ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ। ਜਾਣਕਾਰੀ ਅਨੁਸਾਰ ਬੀਐਸਐਫ ਦੀ ਮੇਤਲਾ ਪੋਸਟ ਦੇ ਜਵਾਨਾਂ ਨੂੰ ਹਰੂਵਾਲ ਦੇ ਕਿਸਾਨ ਨੇ ਰੀਪਰ ਨਾਲ ਤੂੜੀ ਬਣਾਉਣ ਸਮੇਂ ਖੇਤਾਂ 'ਚ ਪਾਕਿਸਤਾਨੀ ਡਰੋਨ ਵੇਖਿਆ ਜਿਸ ਨੂੰ ਬੀਐਸਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਨੇ ਇਹ ਦੋਸ਼ ਲਾ ਕੇ ਇੱਕ ਵੱਡਾ ਵਿਵਾਦ ਛੇੜ ਦਿੱਤਾ ਹੈ ਕਿ ਹੇਮੰਤ ਕਰਕਰੇ ਦੀ ਹੱਤਿਆ ਕਰਨ ਵਾਲੀ ਗੋਲੀ ਅਜਮਲ ਕਸਾਬ ਦੇ ਹਥਿਆਰ ਤੋਂ ਨਹੀਂ ਬਲਕਿ ਇੱਕ ਆਰਐਸਐਸ ਨਾਲ ਸਬੰਧਤ ਪੁਲਿਸ ਵਾਲੇ ਵੱਲੋਂ ਆਈ ਸੀ।
Abohar News : ਸੜਕ ਹਾਦਸੇ 'ਚ ਪੰਡਤ ਸਮੇਤ 2 ਦੀ ਮੌਤ, ਤੇਜ਼ ਰਫ਼ਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ
ਪੁਲਿਸ ਨੇ ਸ਼ਨਾਖਤੀ ਕਾਰਡ ਦੇ ਆਧਾਰ ’ਤੇ ਪਛਾਣ ਕੀਤੀ। ਪਵਨ ਕੁਮਾਰ ਨੇ ਸਰਕਾਰੀ ਹਸਪਤਾਲ ਪਹੁੰਚ ਕੇ ਉਸ ਦੇ ਪਿਤਾ ਦੀ ਪਛਾਣ ਕੀਤੀ। ਇਸ ਘਟਨਾ ਤੋਂ ਬਾਅਦ ਪਿੰਡ ਕਿੱਲਿਆਂਵਾਲੀ ਤੇ ਫੁੱਲੂਖੇੜਾ 'ਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੰਸ ਰਾਜ ਹੰਸ ਨੇ ਕਰੀਬ ਤਿੰਨ ਤੋਂ ਚਾਰ ਮਿੰਟ ਤਕ ਪ੍ਰਸ਼ੰਸਕਾ ਨਾਲ ਭੰਗੜਾ ਪਾਇਆ ਤੇ ਬਾਅਦ 'ਚ ਹੋਰ ਲੋਕਾਂ ਨਾਲ ਮੁਲਾਕਾਤ ਕੀਤੀ। ਇੱਥੇ ਹੀ ਔਰਤਾਂ ਦੇ ਇਕ ਸਮੂਹ ਨੇ ਉਸ ਲਈ ਚਾਹ ਦਾ ਪ੍ਰਬੰਧ ਕੀਤਾ ਤੇ ਉਸ ਨਾਲ ਫੋਟੋ ਵੀ ਖਿੱਚਵਾਈ। ਇਹ ਪਹਿਲੀ ਵਾਰ ਹੈ ਜਦੋਂ ਚੋਣ ਪ੍ਰਚਾਰ ਦੌਰਾਨ ਹੰਸ ਰਾਜ ਹੰਸ ਇੰਨੇ ਰੌਲੇ-ਰੱਪੇ 'ਚ ਨਜ਼ਰ ਆਏ ਹਨ।
Diabetes: ਡਾਇਬਿਟੀਜ਼ ਦੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਸਕਦੀ ਹੈ ਦੇਰ ਰਾਤ ਤੱਕ ਜਾਗਦੇ ਰਹਿਣ ਦੀ ਆਦਤ, ਹੋ ਜਾਓ ਸਾਵਧਾਨ
ਡਾਇਬਟੀਜ਼ ਇੱਕ ਅਜਿਹੀ ਬਿਮਾਰੀ ਹੈ, ਜਦੋਂ ਤੁਸੀਂ ਇਸ ਦਾ ਸ਼ਿਕਾਰ ਹੋ ਜਾਂਦੇ ਹੋ, ਤਾਂ ਇਹ ਸਾਰੀ ਉਮਰ ਤੁਹਾਡੇ ਨਾਲ ਰਹਿੰਦੀ ਹੈ। ਇਸ ਦਾ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰਨੀਂਦ ਦੀ ਕਮੀ ਦੇ ਕਾਰਨ ਸਰੀਰ ਵਿੱਚ ਕੋਰਟੀਸੋਲ ਵਰਗੇ ਤਣਾਅ ਵਾਲੇ ਹਾਰਮੋਨ ਵਧਣ ਲੱਗਦੇ ਹਨ। ਇਹ ਤਣਾਅ ਵਾਲੇ ਹਾਰਮੋਨਸ ਇੰਸੁਲਿਨ ਦੀ ਸੰਵੇਦਨਸ਼ੀਲਤਾ ਨੂੰ ਘਟਾਉਂਦੇ ਹਨ, ਜਿਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਹੈ। ਇੰਨਾ ਹੀ ਨਹੀਂ ਨੀਂਦ ਦੀ ਕਮੀ ਨਾਲ ਹੋਰ ਹਾਰਮੋਨਸ 'ਚ ਵੀ ਅਸੰਤੁਲਨ ਹੋਣ ਲੱਗਦਾ ਹੈ। ਕਾਬੂ ਵਿੱਚ ਰੱਖਣਾ ਹੀ ਜੀਵਨ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ।